ਭਾਈਚਾਰਕ ਸੇਧਾਂ

Snap ਵਿਖੇ ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ, ਮੌਜੂਦਾ ਸਮੇਂ ਵਿੱਚ ਜੀਉਣ, ਸੰਸਾਰ ਬਾਰੇ ਸਿੱਖਣ ਅਤੇ ਇਕੱਠੇ ਮਸਤੀ ਕਰਨ ਦੀ ਸਮਰੱਥਾ ਦਿੰਦੇ ਹਾਂ। ਅਸੀਂ ਇਹ ਭਾਈਚਾਰਕ ਸੇਧਾਂ ਮਨੁੱਖੀ ਅਧਿਕਾਰਾਂ ਦਾ ਆਦਰ ਕਰਨ ਪ੍ਰਤੀ ਸਾਡੀ ਵਚਨਬੱਧਤਾ ਦੇ ਅਨੁਸਾਰ ਬਣਾਈਆਂ ਹਨ ਤਾਂ ਜੋ Snapchatters ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕੀਤੀ ਜਾ ਸਕੇ ਅਤੇ ਸਵੈ-ਪ੍ਰਗਟਾਵੇ ਨੂੰ ਉਤਸ਼ਾਹਤ ਕੀਤਾ ਜਾ ਸਕੇ। ਅਸੀਂ ਚਾਹੁੰਦੇ ਹਾਂ ਕਿ ਇਹ ਸੇਧਾਂ ਸਪਸ਼ਟ ਅਤੇ ਸਮਝਣ ਵਿੱਚ ਅਸਾਨ ਹੋਣ। ਜਿਵੇਂ ਕਿ ਸਾਡੀਆਂ ਸੇਵਾ ਦੀਆਂ ਮਦਾਂ ਵਿੱਚ ਦੱਸਿਆ ਹੈ, ਇਹ ਸੇਧਾਂ Snap ਨਾਲ Snapchatter ਦੇ ਇਕਰਾਰਨਾਮੇ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਸਾਡੀਆਂ ਸੇਵਾ ਦੀਆਂ ਮਦਾਂ ਨੂੰ ਵੇਖੋ ਅਤੇ ਇਹ ਯਕੀਨੀ ਬਣਾਉਣ ਲਈ ਆਪਣੇ ਸਥਾਨਕ ਕਾਨੂੰਨਾਂ ਦੀ ਜਾਂਚ ਕਰੋ ਕਿ ਤੁਸੀਂ ਸਾਡੇ ਭਾਈਚਾਰੇ ਵਿੱਚ ਸ਼ਾਮਲ ਹੋਣ ਲਈ ਕਾਫ਼ੀ ਉਮਰ ਦੇ ਹੋ।
ਗੰਭੀਰ ਨੁਕਸਾਨ ਬਾਰੇ ਨੋਟ
ਹਾਲਾਂਕਿ ਅਸੀਂ ਅਜਿਹੀ ਸਾਰੀ ਸਮੱਗਰੀ ਜਾਂ ਵਤੀਰੇ 'ਤੇ ਪਾਬੰਦੀ ਲਗਾਉਂਦੇ ਹਾਂ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦਾ ਹੈ, ਪਰ ਅਸੀਂ ਖਾਸ ਤੌਰ 'ਤੇ ਅਜਿਹੀਆਂ ਉਲੰਘਣਾਵਾਂ ਬਾਰੇ ਚਿੰਤਿਤ ਹਾਂ ਜੋ Snapchatters ਲਈ ਗੰਭੀਰ ਨੁਕਸਾਨ ਦਾ ਖਤਰਾ ਪੈਦਾ ਕਰਦੀਆਂ ਹਨ। ਜਦੋਂ ਅਸੀਂ ਅਜਿਹੇ ਵਤੀਰੇ ਵਿੱਚ ਸ਼ਾਮਲ ਖਾਤਿਆਂ ਦੀ ਪਛਾਣ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਖਾਤਿਆਂ ਨੂੰ ਅਯੋਗ ਕਰ ਦਿੰਦੇ ਹਾਂ। ਇਸ ਬਾਰੇ ਸੇਧ ਉਪਲਬਧ ਹੈ ਕਿ ਅਸੀਂ ਕਿਸ ਨੂੰ ਗੰਭੀਰ ਨੁਕਸਾਨ ਮੰਨਦੇ ਹਾਂ ਅਤੇ ਅਸੀਂ ਇਸ ਦੇ ਵਿਰੁੱਧ ਕਿਵੇਂ ਕਾਰਵਾਈ ਕਰਦੇ ਹਾਂ। ਹੋਰ ਜਾਣੋ
ਭਾਈਚਾਰਕ ਸੇਧਾਂ ਸਾਰੇ ਵਰਤੋਂਕਾਰਾਂ ਅਤੇ ਸਾਰੀ ਸਮੱਗਰੀ 'ਤੇ ਲਾਗੂ ਹੁੰਦੀਆਂ ਹਨ।
ਇਹ ਸੇਧਾਂ ਸਾਰੀ ਸਮੱਗਰੀ (ਜਿਸ ਵਿੱਚ ਤੁਹਾਡਾ ਵਰਤੋਂਕਾਰ-ਨਾਮ ਅਤੇ ਡਿਸਪਲੇ ਨਾਮ, ਸੰਚਾਰ ਦੇ ਸਾਰੇ ਰੂਪ, ਜਿਵੇਂ ਕਿ ਲਿਖਤ, ਚਿੱਤਰ, ਜਨਰੇਟਿਵ AI, ਲਿੰਕ ਜਾਂ ਅਟੈਚਮੈਂਟਾਂ, ਇਮੋਜੀ, ਲੈਂਜ਼ ਅਤੇ ਹੋਰ ਰਚਨਾਤਮਕ ਔਜ਼ਾਰ ਸ਼ਾਮਲ ਹਨ) ਜਾਂ Snapchat 'ਤੇ ਵਤੀਰੇ - ਅਤੇ ਸਾਰੇ Snapchatters 'ਤੇ ਲਾਗੂ ਹੁੰਦੀਆਂ ਹਨ। ਅਸੀਂ ਵਿਸ਼ੇਸ਼ ਤੌਰ 'ਤੇ ਅਜਿਹੀ ਸਮੱਗਰੀ ਜਾਂ ਵਤੀਰੇ ਪ੍ਰਤੀ ਸੰਵੇਦਨਸ਼ੀਲ ਹਾਂ ਜਿਸ ਨਾਲ Snapchatters ਦਾ ਗੰਭੀਰ ਨੁਕਸਾਨ ਕਰਨ ਦਾ ਖਤਰਾ ਪੈਦਾ ਹੁੰਦਾ ਹੈ ਅਤੇ ਅਜਿਹੇ ਵਤੀਰੇ ਵਿੱਚ ਸ਼ਾਮਲ ਵਰਤੋਂਕਾਰਾਂ ਵਿਰੁੱਧ ਤੁਰੰਤ, ਪੱਕੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਇਸ ਬਾਰੇ ਵਧੀਕ ਸੇਧ ਇੱਥੇ ਉਪਲਬਧ ਹੈ ਕਿ ਅਸੀਂ ਕਿਸ ਚੀਜ਼ ਨੂੰ ਗੰਭੀਰ ਨੁਕਸਾਨ ਮੰਨਦੇ ਹਾਂ ਅਤੇ ਅਸੀਂ ਇਸ ਦੇ ਵਿਰੁੱਧ ਕਾਰਵਾਈ ਕਿਵੇਂ ਕਰਦੇ ਹਾਂ।
Snap ਸਾਡੀਆਂ ਸੇਵਾਵਾਂ ਰਾਹੀਂ ਜਨਰੇਟਿਵ AI ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ। ਅਸੀਂ ਸਾਡੀਆਂ ਭਾਈਚਾਰਕ ਸੇਧਾਂ ਦੇ ਅਨੁਰੂਪ ਜਨਰੇਟਿਵ AI ਸਮੱਗਰੀ ਨੂੰ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਸੁਰੱਖਿਆ ਉਪਾਵਾਂ ਦੀ ਵਰਤੋਂ ਕਰਦੇ ਹਾਂ ਅਤੇ ਅਸੀਂ Snapchatters ਵੱਲੋਂ AI ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਉਮੀਦ ਕਰਦੇ ਹਾਂ। ਅਸੀਂ ਉਨ੍ਹਾਂ ਖਾਤਿਆਂ ਦੇ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ ਜੋ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਲਈ AI ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਖਾਤੇ ਦੀ ਸੰਭਾਵਿਤ ਸਮਾਪਤੀ ਤੱਕ ਵੀ ਸ਼ਾਮਲ ਹੈ।
ਡਿਸਕਵਰ ਵਿਚਲੇ ਵਿਗਿਆਪਨਦਾਤਾ ਅਤੇ ਮੀਡੀਆ ਭਾਈਵਾਲ ਵਧੀਕ ਸੇਧਾਂ ਨਾਲ ਸਹਿਮਤ ਹਨ, ਜਿਸ ਵਿੱਚ ਉਹਨਾਂ ਦੀ ਸਮੱਗਰੀ ਨੂੰ ਸਹੀ ਕਰਨ ਅਤੇ ਜਿੱਥੇ ਢੁਕਵਾਂ ਹੋਵੇ, ਤੱਥਾਂ ਨੂੰ ਜਾਂਚਣ ਦੀ ਲੋੜ ਸ਼ਾਮਲ ਹੈ। ਵਿਕਾਸਕਾਰ ਵੀ ਵਧੀਕ ਨਿਯਮਾਂ ਦੇ ਅਧੀਨ ਹਨ।
ਅਸੀਂ ਇੱਥੇ ਅਤੇ ਸਾਡੀਆਂ ਸੇਵਾ ਦੀਆਂ ਮਦਾਂ ਵਿੱਚ Snapchat 'ਤੇ ਵਰਜਿਤ ਸਮੱਗਰੀ ਲਈ ਖਾਸ ਨਿਯਮਾਂ ਦੀ ਰੂਪਰੇਖਾ ਦਿੱਤੀ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਹਾਂ ਕਿ ਇਨ੍ਹਾਂ ਨਿਯਮਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ। ਇਹਨਾਂ ਨਿਯਮਾਂ ਨੂੰ ਲਾਗੂ ਕਰਨ ਵੇਲੇ ਅਸੀਂ ਸਮੱਗਰੀ ਦੀ ਕਿਸਮ ਨੂੰ ਧਿਆਨ ਵਿੱਚ ਰੱਖਦੇ ਹਾਂ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਖ਼ਬਰਾਂ ਦੇ ਯੋਗ ਹੈ, ਤੱਥਪੂਰਨ ਹੈ ਅਤੇ ਸਾਡੇ ਭਾਈਚਾਰੇ ਲਈ ਰਾਜਨੀਤਿਕ, ਸਮਾਜਿਕ ਜਾਂ ਹੋਰ ਆਮ ਚਿੰਤਾ ਦੇ ਮਾਮਲੇ ਨਾਲ ਸੰਬੰਧਿਤ ਹੈ। ਅਸੀਂ ਸਮੱਗਰੀ ਨੂੰ ਕਿਵੇਂ ਸੰਚਾਲਿਤ ਕਰਦੇ ਹਾਂ ਅਤੇ ਸਾਡੀਆਂ ਨੀਤੀਆਂ ਨੂੰ ਕਿਵੇਂ ਲਾਗੂ ਕਰਦੇ ਹਾਂ ਇਸ ਬਾਰੇ ਵਾਧੂ ਸੰਦਰਭ ਇੱਥੇ ਉਪਲਬਧ ਹੈ। ਅਸੀਂ ਹੇਠਾਂ ਦਿੱਤੇ ਹਰੇਕ ਭਾਗ ਵਿੱਚ ਭਾਈਚਾਰਕ ਸੇਧਾਂ ਬਾਰੇ ਵਧੇਰੇ ਵੇਰਵੇ-ਸਹਿਤ ਜਾਣਕਾਰੀ ਲਈ ਲਿੰਕ ਵੀ ਦਿੰਦੇ ਹਾਂ।
ਅਸੀਂ ਚਾਹੁੰਦੇ ਹਾਂ ਕਿ Snapchat ਹਰ ਕਿਸੇ ਲਈ ਸੁਰੱਖਿਅਤ ਅਤੇ ਸਕਾਰਾਤਮਕ ਤਜ਼ਰਬਾ ਹੋਵੇ। ਅਸੀਂ ਆਪਣੇ ਵਿਵੇਕ ਨਾਲ ਇਹ ਫੈਸਲਾ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ ਕਿ ਕਿਹੜੀ ਸਮੱਗਰੀ ਜਾਂ ਵਤੀਰੇ ਕਰਕੇ ਸਾਡੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ।
ਭਾਈਚਾਰਕ ਸੇਧਾਂ
ਸਾਰੀ ਸਮੱਗਰੀ ਅਤੇ Snapchat ਦੇ ਪਲੇਟਫਾਰਮ ਅਤੇ ਉਤਪਾਦਾਂ ਦੇ ਵਤੀਰੇ 'ਤੇ ਲਾਗੂ ਹੁੰਦੀਆਂ ਹਨ ਅਤੇ ਹੇਠ ਲਿਖੇ ਵਿਸ਼ਿਆਂ 'ਤੇ ਜਾਣਕਾਰੀ ਦਿੰਦੀਆਂ ਹਨ:
ਜਿਨਸੀ ਸਮੱਗਰੀ
ਅਸੀਂ ਅਜਿਹੀ ਕਿਸੇ ਵੀ ਸਰਗਰਮੀ ਦੀ ਮਨਾਹੀ ਕਰਦੇ ਹਾਂ ਜਿਸ ਵਿੱਚ ਨਾਬਾਲਗ ਦਾ ਜਿਨਸੀ ਸ਼ੋਸ਼ਣ ਜਾਂ ਮਾੜਾ ਸਲੂਕ ਸ਼ਾਮਲ ਹੈ, ਜਿਸ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਜਾਂ ਮਾੜੇ ਸਲੂਕ ਦੀਆਂ ਤਸਵੀਰਾਂ ਸਾਂਝੀਆਂ ਕਰਨਾ, ਬਹਿਕਾਉਣਾ ਜਾਂ ਜਿਨਸੀ ਜਬਰਦਸਤੀ ਵਸੂਲੀ (ਸੈਕਸੋਰਸ਼ਨ) ਜਾਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨਾ ਸ਼ਾਮਲ ਹੈ। ਅਸੀਂ ਅਧਿਕਾਰੀਆਂ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸਾਰੇ ਪਛਾਣੇ ਮਾਮਲਿਆਂ ਦੀ ਰਿਪੋਰਟ ਕਰਦੇ ਹਾਂ, ਜਿਸ ਵਿੱਚ ਅਜਿਹੇ ਵਤੀਰੇ ਵਿੱਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਕਦੇ ਵੀ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਨਗਨ ਜਾਂ ਜਿਨਸੀ ਅਸ਼ਲੀਲ ਸਮੱਗਰੀ ਪੋਸਟ ਕਰਨ, ਸੁਰੱਖਿਅਤ ਕਰਨ, ਭੇਜਣ, ਅੱਗੇ ਭੇਜਣ, ਵੰਡਣ ਜਾਂ ਉਸ ਦੀ ਮੰਗ ਨਾ ਕਰੋ (ਇਸ ਵਿੱਚ ਆਪਣੀ ਖੁਦ ਦੀਆਂ ਅਜਿਹੀਆਂ ਤਸਵੀਰਾਂ ਭੇਜਣਾ ਜਾਂ ਸੁਰੱਖਿਅਤ ਕਰਨਾ ਸ਼ਾਮਲ ਹੈ)।
ਅਸੀਂ ਪੋਰਨੋਗ੍ਰਾਫਿਕ ਸਮੱਗਰੀ ਨੂੰ ਉਤਸ਼ਾਹਤ ਕਰਨ, ਵੰਡਣ ਜਾਂ ਸਾਂਝਾ ਕਰਨ ਦੇ ਨਾਲ-ਨਾਲ ਅਜਿਹੀਆਂ ਵਪਾਰਕ ਸਰਗਰਮੀਆਂ ਦੀ ਵੀ ਮਨਾਹੀ ਕਰਦੇ ਹਾਂ ਜੋ ਪੋਰਨੋਗ੍ਰਾਫੀ ਜਾਂ ਜਿਨਸੀ ਗੱਲਬਾਤਾਂ ਨਾਲ ਸੰਬੰਧਿਤ ਹਨ (ਭਾਵੇਂ ਆਨਲਾਈਨ ਜਾਂ ਆਫਲਾਈਨ)।
ਆਮ ਤੌਰ 'ਤੇ ਗੈਰ-ਜਿਨਸੀ ਸੰਦਰਭਾਂ ਵਿੱਚ ਛਾਤੀ ਦਾ ਦੁੱਧ ਚੁੰਘਾਉਣਾ ਅਤੇ ਨਗਨਤਾ ਦੇ ਹੋਰ ਚਿੱਤਰਨ ਦੀ ਇਜਾਜ਼ਤ ਹੈ।
ਧਮਕੀਆਂ, ਹਿੰਸਾ ਅਤੇ ਨੁਕਸਾਨ
ਹਿੰਸਕ ਜਾਂ ਖਤਰਨਾਕ ਵਤੀਰੇ ਨੂੰ ਉਤਸ਼ਾਹਤ ਕਰਨਾ ਜਾਂ ਸ਼ਾਮਲ ਹੋਣ ਦੀ ਮਨਾਹੀ ਹੈ। ਕਦੇ ਵੀ ਕਿਸੇ ਵਿਅਕਤੀ, ਲੋਕਾਂ ਦੇ ਸਮੂਹ ਜਾਂ ਕਿਸੇ ਦੀ ਸੰਪੱਤੀ ਦਾ ਨੁਕਸਾਨ ਕਰਨ ਲਈ ਨਾ ਡਰਾਓ ਨਾ ਧਮਕੀ ਦਿਓ।
ਬੇਲੋੜੀ ਜਾਂ ਗ੍ਰਾਫਿਕ ਹਿੰਸਾ ਦੀਆਂ Snaps ਜਿਸ ਵਿੱਚ ਜਾਨਵਰਾਂ ਨਾਲ ਮਾੜਾ ਸਲੂਕ ਕਰਨਾ ਸ਼ਾਮਲ ਹੈ, ਉਨ੍ਹਾਂ ਦੀ ਇਜਾਜ਼ਤ ਨਹੀਂ ਹੈ।
ਅਸੀਂ ਸਵੈ-ਨੁਕਸਾਨ ਦੀ ਵਡਿਆਈ ਕਰਨ ਨਹੀਂ ਦਿੰਦੇ, ਜਿਸ ਵਿੱਚ ਸਵੈ-ਸੱਟ ਲਗਾਉਣਾ ਅਤੇ ਖੁਦਕੁਸ਼ੀ ਕਰਨ ਜਾਂ ਖਾਣ ਪੀਣ ਦੇ ਵਿਕਾਰਾਂ ਦਾ ਪ੍ਰਚਾਰ ਸ਼ਾਮਲ ਹੈ।
ਨਫ਼ਰਤ ਭਰੀ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਪੰਥੀ
ਅੱਤਵਾਦੀ ਸੰਸਥਾਵਾਂ, ਹਿੰਸਕ ਕੱਟੜਪੰਥੀਆਂ ਅਤੇ ਨਫ਼ਰਤ ਭਰੇ ਸਮੂਹਾਂ ਨੂੰ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਦੀ ਮਨਾਹੀ ਹੈ। ਅਸੀਂ ਅਜਿਹੀ ਸਮੱਗਰੀ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਦੇ ਜੋ ਅੱਤਵਾਦ ਜਾਂ ਹਿੰਸਕ ਕੱਟੜਪੰਥੀ ਦੀ ਵਕਾਲਤ ਕਰਦੀ ਹੈ ਜਾਂ ਅੱਗੇ ਵਧਾਉਂਦੀ ਹੈ।
ਅਜਿਹੇ ਭਾਸ਼ਣ ਜਾਂ ਅਜਿਹੀ ਸਮੱਗਰੀ ਦੀ ਮਨਾਹੀ ਹੈ ਜੋ ਨਸਲ, ਰੰਗ, ਜਾਤ, ਪਾਤ, ਰਾਸ਼ਟਰੀ ਮੂਲ, ਧਰਮ, ਜਿਨਸੀ ਝੁਕਾਅ, ਲਿੰਗਕ ਪਛਾਣ, ਅਪੰਗਤਾ ਜਾਂ ਫ਼ੌਜੀ ਰੁਤਬਾ, ਪਰਵਾਸ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਉਮਰ, ਭਾਰ ਜਾਂ ਗਰਭ ਅਵਸਥਾ ਦੀ ਸਥਿਤੀ ਦੇ ਅਧਾਰ 'ਤੇ ਨੀਚਾ ਦਿਖਾਉਂਦੀ ਹੈ, ਬਦਨਾਮੀ ਕਰਦੀ ਹੈ ਜਾਂ ਵਿਤਕਰੇ ਜਾਂ ਹਿੰਸਾ ਨੂੰ ਉਤਸ਼ਾਹਤ ਕਰਦੀ ਹੈ।
ਸਤਾਉਣਾ ਅਤੇ ਧੌਂਸਪੁਣਾ
ਅਸੀਂ ਕਿਸੇ ਵੀ ਤਰ੍ਹਾਂ ਦੇ ਧੌਂਸਪੁਣੇ ਜਾਂ ਸਤਾਉਣ ਦੀ ਮਨਾਹੀ ਕਰਦੇ ਹਾਂ। ਜੇ ਕੋਈ ਤੁਹਾਨੂੰ ਬਲੌਕ ਕਰਦਾ ਹੈ, ਤਾਂ ਤੁਸੀਂ ਉਨ੍ਹਾਂ ਨਾਲ ਕਿਸੇ ਹੋਰ Snapchat ਖਾਤੇ ਤੋਂ ਸੰਪਰਕ ਨਹੀਂ ਕਰ ਸਕਦੇ।
ਕਿਸੇ ਵਿਅਕਤੀ ਦੀਆਂ ਨਿੱਜੀ ਜਗ੍ਹਾ ਵਿਚਲੀਆਂ ਤਸਵੀਰਾਂ ਸਾਂਝੀਆਂ ਕਰਨਾ — ਜਿਵੇਂ ਕਿ ਬਾਥਰੂਮ, ਸੌਣ ਦਾ ਕਮਰਾ, ਲਾਕਰ ਕਮਰਾ ਜਾਂ ਡਾਕਟਰੀ ਇਮਾਰਤ – ਉਨ੍ਹਾਂ ਦੀ ਸਮਝ ਅਤੇ ਸਹਿਮਤੀ ਤੋਂ ਬਿਨਾਂ ਸਾਂਝਾ ਕਰਨ ਦੀ ਮਨਾਹੀ ਹੈ, ਜਿਵੇਂ ਕਿ ਕਿਸੇ ਹੋਰ ਵਿਅਕਤੀ ਦੀ ਨਿੱਜੀ ਜਾਣਕਾਰੀ ਨੂੰ ਉਨ੍ਹਾਂ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਜਾਂ ਸਤਾਉਣ ਦੇ ਉਦੇਸ਼ ਲਈ ਸਾਂਝਾ ਕਰਨਾ (ਭਾਵ, “ਡੌਕਸਿੰਗ”)।
ਜੇ ਤੁਹਾਡੀ Snap ਵਿੱਚ ਕਿਸੇ ਨੂੰ ਦਿਖਾਇਆ ਗਿਆ ਹੈ ਅਤੇ ਤੁਹਾਨੂੰ ਉਸ ਨੇ ਇਸ ਨੂੰ ਹਟਾਉਣ ਲਈ ਕਹਿ ਦਿੱਤਾ ਹੈ, ਤਾਂ ਕਿਰਪਾ ਕਰਕੇ ਅਜਿਹਾ ਕਰੋ! ਦੂਜਿਆਂ ਦੇ ਪਰਦੇਦਾਰੀ ਅਧਿਕਾਰਾਂ ਦਾ ਆਦਰ ਕਰੋ।
ਕਿਰਪਾ ਕਰਕੇ ਸਾਡੀਆਂ ਰਿਪੋਰਟਿੰਗ ਵਿਧੀਆਂ ਦੀ ਦੁਰਵਰਤੋਂ ਕਰਕੇ ਕਿਸੇ ਹੋਰ Snapchatter ਨੂੰ ਵੀ ਨਾ ਸਤਾਓ, ਜਿਵੇਂ ਕਿ ਜਾਣਬੁੱਝ ਕੇ ਅਜਿਹੀ ਸਮੱਗਰੀ ਦੀ ਰਿਪੋਰਟ ਕਰਨਾ ਜਿਸਦੀ ਇਜਾਜ਼ਤ ਹੈ।
ਗੈਰ ਕਾਨੂੰਨੀ ਜਾਂ ਨਿਯੰਤਰਿਤ ਸਰਗਰਮੀਆਂ
ਅਜਿਹੀ ਸਮੱਗਰੀ ਭੇਜਣ ਜਾਂ ਪੋਸਟ ਕਰਨ ਲਈ Snapchat ਦੀ ਵਰਤੋਂ ਨਾ ਕਰੋ ਜੋ ਤੁਹਾਡੇ ਅਧਿਕਾਰਤਾ ਖੇਤਰ ਵਿੱਚ ਗੈਰ-ਕਾਨੂੰਨੀ ਹੈ ਜਾਂ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ਲਈ ਵਰਤੋਂ ਨਾ ਕਰੋ। ਇਸ ਵਿੱਚ ਅਪਰਾਧਿਕ ਸਰਗਰਮੀ ਨੂੰ ਉਤਸ਼ਾਹਤ ਕਰਨਾ, ਸਹੂਲਤ ਦੇਣਾ ਜਾਂ ਹਿੱਸਾ ਲੈਣਾ ਸ਼ਾਮਲ ਹੈ, ਜਿਵੇਂ ਕਿ ਗੈਰ-ਕਾਨੂੰਨੀ ਜਾਂ ਨਿਯੰਤਰਿਤ ਨਸ਼ਿਆਂ, ਵਰਜਿਤ ਸਮਾਨ ਜਾਂ ਹਥਿਆਰਾਂ ਨੂੰ ਖਰੀਦਣਾ, ਵੇਚਣਾ, ਲੈਣ-ਦੇਣ ਕਰਨਾ ਜਾਂ ਵਿਕਰੀ ਦੀ ਸਹੂਲਤ ਦੇਣਾ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਉਤਸ਼ਾਹਤ ਕਰਨਾ ਜਾਂ ਸਹੂਲਤ ਦੇਣਾ ਵੀ ਸ਼ਾਮਲ ਹੈ, ਜਿਸ ਵਿੱਚ ਜਿਨਸੀ ਤਸਕਰੀ, ਮਜ਼ਦੂਰੀ ਲਈ ਤਸਕਰੀ ਜਾਂ ਹੋਰ ਮਨੁੱਖੀ ਤਸਕਰੀ ਸ਼ਾਮਲ ਹੈ।
ਅਸੀਂ ਨਿਯੰਤਰਿਤ ਚੀਜ਼ਾਂ ਜਾਂ ਉਦਯੋਗਾਂ ਦੇ ਗੈਰ-ਕਾਨੂੰਨੀ ਪ੍ਰਚਾਰ ਦੀ ਮਨਾਹੀ ਕਰਦੇ ਹਾਂ, ਜਿਸ ਵਿੱਚ ਜੂਆ ਖੇਡਣਾ, ਤੰਬਾਕੂ ਜਾਂ ਸੁੰਘ ਕੇ ਲੈਣ ਵਾਲੇ ਉਤਪਾਦਾਂ ਅਤੇ ਸ਼ਰਾਬ ਦਾ ਗੈਰ-ਕਾਨੂੰਨੀ ਪ੍ਰਚਾਰ ਸ਼ਾਮਲ ਹੈ।
ਨੁਕਸਾਨਦੇਹ ਝੂਠੇ ਜਾਂ ਧੋਖਾ ਦੇਣ ਵਾਲੇ ਅਭਿਆਸ
ਅਸੀਂ ਝੂਠੀ ਜਾਣਕਾਰੀ ਫੈਲਾਉਣ ਦੀ ਮਨਾਹੀ ਕਰਦੇ ਹਾਂ ਜੋ ਨੁਕਸਾਨ ਕਰਦੀ ਹੈ ਜਾਂ ਖਤਰਨਾਕ ਹੈ, ਜਿਵੇਂ ਕਿ ਦੁਖਦਾਈ ਘਟਨਾਵਾਂ ਦੀ ਹੋਂਦ ਤੋਂ ਇਨਕਾਰ ਕਰਨਾ, ਬੇਬੁਨਿਆਦੀ ਡਾਕਟਰੀ ਦਾਅਵੇ, ਨਾਗਰਿਕ ਪ੍ਰਕਿਰਿਆਵਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨਾ ਜਾਂ ਝੂਠੇ ਜਾਂ ਗੁੰਮਰਾਹਕੁੰਨ ਉਦੇਸ਼ਾਂ ਲਈ ਸਮੱਗਰੀ ਨਾਲ ਛੇੜਛਾੜ ਕਰਨਾ (ਭਾਵੇਂ ਇਹ ਜਨਰੇਟਿਵ AI ਜਾਂ ਧੋਖਾ ਦੇਣ ਵਾਲੇ ਸੰਪਾਦਨ ਰਾਹੀਂ ਹੋਵੇ)।
ਅਸੀਂ ਕੋਈ ਅਜਿਹਾ ਵਿਅਕਤੀ (ਜਾਂ ਕੋਈ ਹੋਰ ਚੀਜ਼) ਹੋਣ ਦਾ ਬਹਾਨਾ ਕਰਨ ਦੀ ਮਨਾਹੀ ਕਰਦੇ ਹਾਂ ਜੋ ਤੁਸੀਂ ਨਹੀਂ ਹੋ, ਜਾਂ ਇਸ ਬਾਰੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦੀ ਮਨਾਹੀ ਕਰਦੇ ਹਾਂ ਕਿ ਤੁਸੀਂ ਕੌਣ ਹੋ। ਇਸ ਵਿੱਚ ਨੁਕਸਾਨਦੇਹ, ਗੈਰ-ਵਿਅੰਗਾਂ ਦੇ ਉਦੇਸ਼ਾਂ ਲਈ ਆਪਣੇ ਦੋਸਤਾਂ, ਮਸ਼ਹੂਰ ਹਸਤਿਆਂ, ਜਨਤਕ ਹਸਤਿਆਂ, ਬ੍ਰਾਂਡਾਂ ਜਾਂ ਹੋਰ ਲੋਕਾਂ ਜਾਂ ਸੰਸਥਾਵਾਂ ਦਾ ਭੇਖ ਧਾਰਨਾ ਸ਼ਾਮਲ ਹੈ।
ਅਸੀਂ ਸਪੈਮ ਦੀ ਮਨਾਹੀ ਕਰਦੇ ਹਾਂ, ਜਿਸ ਵਿੱਚ ਫਾਲੋਅਰ ਲਈ ਭੁਗਤਾਨ ਨਾਲ ਪ੍ਰਚਾਰ ਜਾਂ ਹੋਰ ਫਾਲੋਅਰ-ਵਧਾਉਣ ਦੀਆਂ ਸਕੀਮਾਂ, ਸਪੈਮ ਐਪਲੀਕੇਸ਼ਨਾਂ ਦਾ ਪ੍ਰਚਾਰ ਜਾਂ ਬਹੁ-ਪੱਧਰੀ ਮਾਰਕੀਟਿੰਗ ਜਾਂ ਪਿਰਾਮਿਡ ਸਕੀਮਾਂ ਦਾ ਪ੍ਰਚਾਰ ਸ਼ਾਮਲ ਹੈ।
ਅਸੀਂ ਧੋਖਾਧੜੀ ਅਤੇ ਹੋਰ ਧੋਖਾ ਦੇਣ ਵਾਲੇ ਅਭਿਆਸਾਂ ਦੀ ਮਨਾਹੀ ਕਰਦੇ ਹਾਂ, ਜਿਸ ਵਿੱਚ ਬਿਨਾਂ-ਦੱਸੇ ਭੁਗਤਾਨ ਜਾਂ ਪ੍ਰਾਯੋਜਿਤ ਕੀਤੀ ਸਮੱਗਰੀ, ਧੋਖਾਧੜੀ ਵਾਲੀਆਂ ਚੀਜ਼ਾਂ ਜਾਂ ਸੇਵਾਵਾਂ ਦਾ ਪ੍ਰਚਾਰ ਜਾਂ ਅਮੀਰ ਹੋਣ ਦੀਆਂ ਜਲਦੀ ਸਕੀਮਾਂ ਜਾਂ Snapchat ਜਾਂ Snap Inc. ਦੀ ਨਕਲ ਕਰਨਾ ਸ਼ਾਮਲ ਹੈ।
ਜਾਣਕਾਰੀ ਅਤੇ ਸਵਾਲ-ਜਵਾਬ

ਮੈਂ ਕਿਸੇ ਚੀਜ਼ ਦੀ ਰਿਪੋਰਟ ਕਿਵੇਂ ਕਰ ਸਕਦਾ/ਦੀ ਹਾਂ?
ਤੁਸੀਂ ਹਮੇਸ਼ਾਂ ਸਾਡੀਆਂ ਐਪ-ਅੰਦਰ ਰਿਪੋਰਟਿੰਗ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਜਾਂ ਇਸ ਫਾਰਮ ਨੂੰ ਭਰ ਕੇ ਸਾਡੀਆਂ ਸੁਰੱਖਿਆ ਟੀਮਾਂ ਨੂੰ ਰਿਪੋਰਟ ਸਪੁਰਦ ਕਰ ਸਕਦੇ ਹੋ, ਜੋ ਤੁਹਾਨੂੰ ਚਿੰਤਾ ਦੀ ਰਿਪੋਰਟ ਕਰਨ ਦਿੰਦਾ ਹੈ ਭਾਵੇਂ ਤੁਹਾਡਾ Snapchat ਖਾਤਾ ਹੈ ਜਾਂ ਨਹੀਂ। ਅਸੀਂ ਇਨ੍ਹਾਂ ਸੇਧਾਂ ਦੀ ਉਲੰਘਣਾ ਨੂੰ ਨਿਰਧਾਰਿਤ ਕਰਨ ਲਈ ਇਨ੍ਹਾਂ ਰਿਪੋਰਟਾਂ ਦੀ ਸਮੀਖਿਆ ਕਰਦੇ ਹਾਂ।
ਜੇ ਮੈਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦਾ/ਦੀ ਹਾਂ ਤਾਂ ਕੀ ਹੁੰਦਾ ਹੈ?
ਜੇ ਤੁਸੀਂ ਇਨ੍ਹਾਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੇ ਹੋ, ਤਾਂ ਅਸੀਂ ਅਪਮਾਨਜਨਕ ਸਮੱਗਰੀ ਨੂੰ ਹਟਾ ਸਕਦੇ ਹਾਂ, ਤੁਹਾਡੇ ਖਾਤੇ ਦੀ ਦਿਖਣਯੋਗਤਾ ਨੂੰ ਖਤਮ ਕਰ ਸਕਦੇ ਜਾਂ ਸੀਮਿਤ ਕਰ ਸਕਦੇ ਹਾਂ ਅਤੇ/ਜਾਂ ਕਾਨੂੰਨੀ ਅਮਲੀਕਰਨ ਨੂੰ ਸੂਚਿਤ ਕਰ ਸਕਦੇ ਹਾਂ। ਸਾਡੀ ਨੀਤੀ ਇਹ ਹੈ ਕਿ ਜਦੋਂ ਸਾਨੂੰ ਲਗਦਾ ਹੈ ਕਿ ਕੋਈ ਸਰਗਰਮੀ ਮਨੁੱਖੀ ਜੀਵਨ ਲਈ ਸੰਭਾਵੀ ਖਤਰਾ ਪੈਦਾ ਕਰਦੀ ਹੈ ਤਾਂ ਇਸ ਜਾਣਕਾਰੀ ਦਾ ਹਵਾਲਾ ਕਾਨੂੰਨੀ ਅਮਲੀਕਰਨ ਨੂੰ ਦੇਣਾ ਹੈ, ਜਿਸ ਵਿੱਚ ਸੰਭਾਵਤ ਤੌਰ 'ਤੇ ਸੰਬੰਧਿਤ ਸਮੱਗਰੀ ਅਤੇ ਹੋਰ ਖਾਤਾ ਡੇਟਾ ਸ਼ਾਮਲ ਹੈ। ਜੇ ਇਨ੍ਹਾਂ ਸੇਧਾਂ ਦੀ ਉਲੰਘਣਾ ਕਰਨ ਲਈ ਤੁਹਾਡਾ ਖਾਤਾ ਅਯੋਗ ਕਰ ਦਿੱਤਾ ਗਿਆ ਹੈ, ਤਾਂ ਤੁਹਾਨੂੰ ਸਾਡੀ ਇਜਾਜ਼ਤ ਤੋਂ ਬਿਨਾਂ ਦੁਬਾਰਾ Snapchat ਵਰਤਣ ਦੀ ਇਜਾਜ਼ਤ ਨਹੀਂ ਹੁੰਦੀ।
ਕੀ ਤੁਸੀਂ ਪਲੇਟਫਾਰਮ ਤੋਂ ਬਾਹਰ ਦੇ ਵਤੀਰੇ 'ਤੇ ਵਿਚਾਰ ਕਰਦੇ ਹੋ?
Snap ਉਨ੍ਹਾਂ ਵਰਤੋਂਕਾਰਾਂ ਲਈ ਖਾਤੇ ਦੀ ਪਹੁੰਚ ਨੂੰ ਹਟਾਉਣ ਜਾਂ ਸੀਮਿਤ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਜਿਨ੍ਹਾਂ ਲਈ ਸਾਡੇ ਵਿਵੇਕ ਅਨੁਸਾਰ ਇਹ ਮੰਨਣ ਦਾ ਕਾਰਨ ਹੈ, ਕਿ ਉਹ ਦੂਜਿਆਂ ਲਈ ਖਤਰਾ ਪੈਦਾ ਕਰਦੇ ਹਨ, ਭਾਵੇਂ ਉਹ Snapchat 'ਤੇ ਹਨ ਜਾਂ ਇਸ ਤੋਂ ਬਾਹਰ ਹਨ। ਉਦਾਹਰਨਾਂ ਵਿੱਚ ਦੋਸ਼ੀ ਠਹਿਰਾਏ ਜਿਨਸੀ ਅਪਰਾਧੀ, ਅੱਤਵਾਦੀ ਸੰਸਥਾਵਾਂ ਦੇ ਨੇਤਾ, ਅਜਿਹੇ ਵਿਅਕਤੀ ਜੋ ਹਿੰਸਾ ਨੂੰ ਭੜਕਾਉਂਦੇ ਹਨ ਜਾਂ ਦੂਜਿਆਂ ਦੇ ਵਿਰੁੱਧ ਗੰਭੀਰ ਨੁਕਸਾਨ ਕਰਦੇ ਹਨ ਜਾਂ ਅਜਿਹਾ ਵਤੀਰਾ ਸ਼ਾਮਲ ਹੈ ਜੋ ਸਾਨੂੰ ਲੱਗਦਾ ਹੈ ਕਿ ਮਨੁੱਖੀ ਜੀਵਨ ਲਈ ਖਤਰਾ ਪੈਦਾ ਕਰਦਾ ਹੈ। ਅਜਿਹੇ ਵਤੀਰੇ ਦਾ ਮੁਲਾਂਕਣ ਕਰਨ ਵਿੱਚ ਅਸੀਂ ਇਹ ਨਿਰਧਾਰਤ ਕਰਨ ਵਿੱਚ ਕਿ ਖਾਤੇ ਤੱਕ ਪਹੁੰਚ ਨੂੰ ਹਟਾਉਣਾ ਹੈ ਜਾਂ ਸੀਮਿਤ ਕਰਨਾ ਹੈ, ਹੋਰ ਸਰੋਤਾਂ ਜਿਵੇਂ ਕਿ ਵਿਸ਼ੇ ਦੇ ਮਾਹਰਾਂ ਜਾਂ ਕਾਨੂੰਨੀ ਅਮਲੀਕਰਨ ਤੋਂ ਸੇਧਾਂ 'ਤੇ ਵਿਚਾਰ ਕਰ ਸਕਦੇ ਹਾਂ।
ਮੈਨੂੰ ਵਧੇਰੇ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
Snapchat ਉੱਤੇ ਸੁਰੱਖਿਆ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਸੁਰੱਖਿਆ ਕੇਂਦਰ 'ਤੇ ਜਾਓ। ਉੱਥੇ, ਤੁਹਾਨੂੰ ਆਪਣੇ Snapchat ਤਜ਼ਰਬੇ ਦਾ ਪ੍ਰਬੰਧਨ ਕਰਨ ਦੀਆਂ ਵੇਰਵੇ ਸਹਿਤ ਹਿਦਾਇਤਾਂ ਮਿਲਣਗੀਆਂ ਜਿਸ ਵਿੱਚ ਆਪਣੀਆਂ ਪਰਦੇਦਾਰੀ ਸੈਟਿੰਗਾਂ ਨੂੰ ਅੱਪਡੇਟ ਕਰਨਾ, ਤੁਹਾਡੀ ਸਮੱਗਰੀ ਨੂੰ ਕੌਣ ਦੇਖ ਸਕਦਾ ਹੈ ਇਹ ਚੁਣਨਾ ਅਤੇ ਹੋਰ ਵਰਤੋਂਕਾਰਾਂ ਨੂੰ ਬਲੌਕ ਕਰਨ ਵਰਗੀਆਂ ਕਾਰਵਾਈਆਂ ਸ਼ਾਮਲ ਹਨ।
ਜਿਨਸੀ ਸਮੱਗਰੀ