
ਸੁਰੱਖਿਆ ਸੰਬੰਧੀ ਚਿੰਤਾ ਦੀ ਰਿਪੋਰਟ ਕਰੋ
Snapchat ਨੂੰ ਬੁਰੇ ਲੋਕਾਂ ਅਤੇ ਸੰਭਾਵਿਤ ਖਤਰਨਾਕ ਸਮੱਗਰੀ ਤੋਂ ਮੁਕਤ ਰੱਖਣ ਵਿੱਚ ਮਦਦ ਕਰਨ ਲਈ ਸਭ ਤੋਂ ਮਹੱਤਵਪੂਰਨ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਅਜਿਹੀ ਚੀਜ਼ ਮਿਲੇ ਜੋ ਤੁਹਾਨੂੰ ਅਸੁਖਦਾਈ ਮਹਿਸੂਸ ਕਰਵਾਏ ਤਾਂ ਸਾਡੇ ਨਾਲ ਸੰਪਰਕ ਕਰੋ। ਤੁਸੀਂ ਸਿਰਫ਼ ਸਮੱਗਰੀ ਦੇ ਹਿੱਸੇ ਜਾਂ ਚੈਟ ਸੁਨੇਹੇ ਨੂੰ ਦਬਾਈ ਰੱਖਣਾ ਹੈ ਅਤੇ ਮੀਨੂ ਖੁੱਲ੍ਹ ਜਾਵੇਗਾ। ਫਿਰ "ਰਿਪੋਰਟ ਕਰੋ" 'ਤੇ ਟੈਪ ਕਰੋ ਤਾਂ ਜੋ ਵਿਕਲਪਾਂ ਦੀ ਸੂਚੀ ਵੇਖ ਸਕੋ। ਤੁਹਾਨੂੰ ਫਿਰ ਕੁਝ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ। ਆਮ ਤੌਰ 'ਤੇ ਜੇਕਰ ਤੁਸੀਂ ਐਪ ਵਿੱਚ ਮੀਡੀਆ ਦੇ ਕਿਸੇ ਹਿੱਸੇ ਦੀ ਰਿਪੋਰਟ ਕਰਦੇ ਹੋ, ਤਾਂ ਉਸ ਦੀ ਕਾਪੀ ਆਪਣੇ ਆਪ ਹੀ ਤੁਹਾਡੀ ਰਿਪੋਰਟ ਵਿੱਚ ਸ਼ਾਮਲ ਹੋ ਜਾਵੇਗੀ।
ਸਾਡੀਆਂ ਸੁਰੱਖਿਆ ਟੀਮਾਂ Snapchat 'ਤੇ ਜਾਂ ਸਾਡੀ ਸਹਾਇਤਾ ਸਾਈਟ ਰਾਹੀਂ ਕੀਤੀਆਂ ਰਿਪੋਰਟਾਂ ਦੀ ਸਮੀਖਿਆ ਕਰਨ ਲਈ 24/7 ਕੰਮ ਕਰਦੀਆਂ ਹਨ ਅਤੇ ਉਹ ਰਿਪੋਰਟ ਕੀਤੀ ਸਮੱਗਰੀ ਅਤੇ ਖਾਤਿਆਂ ਵਿਰੁੱਧ ਕਾਰਵਾਈ ਕਰਨਗੀਆਂ ਜੋ ਸਾਡੀਆਂ ਭਾਈਚਾਰਕ ਸੇਧਾਂ ਜਾਂ ਸੇਵਾ ਦੀਆਂ ਮਦਾਂ ਦੀ ਉਲੰਘਣਾ ਕਰਦੇ ਹਨ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਰਿਪੋਰਟਿੰਗ ਗੁਪਤ ਰਹਿੰਦੀ ਹੈ ਅਤੇ ਤੁਹਾਡੇ ਵੱਲੋਂ ਰਿਪੋਰਟ ਕੀਤੇ ਖਾਤਾ-ਧਾਰਕ ਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਉਨ੍ਹਾਂ ਦੀ ਰਿਪੋਰਟ ਕਿਸ ਨੇ ਕੀਤੀ ਹੈ। ਜੇਕਰ ਤੁਹਾਨੂੰ ਅਜਿਹੀ ਕੋਈ ਚੀਜ਼ ਮਿਲਦੀ ਹੈ ਜੋ ਗੈਰ-ਕਾਨੂੰਨੀ ਜਾਂ ਖਤਰਨਾਕ ਲੱਗਦੀ ਹੈ ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਨੁਕਸਾਨ ਜਾਂ ਸਵੈ-ਨੁਕਸਾਨ ਦਾ ਖਤਰਾ ਹੈ, ਤਾਂ ਤੁਰੰਤ ਸਥਾਨਕ ਕਾਨੂੰਨੀ ਅਮਲੀਕਰਨ ਨਾਲ ਸੰਪਰਕ ਕਰੋ ਅਤੇ ਫਿਰ Snapchat ਨੂੰ ਵੀ ਇਸ ਦੀ ਰਿਪੋਰਟ ਕਰੋ।
ਤੁਸੀਂ ਸਾਡੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਨੂੰ ਪੜ੍ਹ ਸਕਦੇ ਹੋ ਤਾਂ ਜੋ ਇਹ ਜਾਣ ਸਕੋ ਕਿ Snapchat 'ਤੇ ਕਿਹੜੀ ਸਮੱਗਰੀ ਦੀ ਮਨਾਹੀ ਹੈ। ਚੰਗਾ ਨਿਯਮ: ਜੇਕਰ ਤੁਸੀਂ ਜੋ ਕਹਿ ਰਹੇ ਹੋ ਉਹ ਕਿਸੇ ਲਈ ਅਸੁਰੱਖਿਅਤ ਜਾਂ ਨਕਾਰਾਤਮਕ ਤਜ਼ਰਬਾ ਪੈਦਾ ਕਰ ਸਕਦਾ ਹੈ, ਤਾਂ ਇਸ ਨੂੰ ਬਿਨਾਂ ਕਹੇ ਛੱਡ ਦੇਣਾ ਬਿਹਤਰ ਹੈ।
ਇਸ ਤੋਂ ਇਲਾਵਾ ਜੇਕਰ ਤੁਹਾਨੂੰ Snapchat 'ਤੇ ਕੋਈ ਅਜਿਹੀ ਚੀਜ਼ ਦਿਸਦੀ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ, ਪਰ ਇਹ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਨਹੀਂ ਕਰਦੀ, ਤਾਂ ਤੁਸੀਂ ਗਾਹਕੀ ਛੱਡਣ, ਸਮੱਗਰੀ ਨੂੰ ਲੁਕਾਉਣ ਜਾਂ ਦੋਸਤੀ ਹਟਾਉਣ ਜਾਂ ਭੇਜਣ ਵਾਲੇ ਨੂੰ ਬਲੌਕ ਕਰਨ ਨੂੰ ਚੁਣ ਸਕਦੇ ਹੋ।
ਕੀ Snapchat 'ਤੇ ਰਿਪੋਰਟ ਕਰਨਾ ਗੁਪਤ ਹੈ?
ਹਾਂ। ਜਦੋਂ ਤੁਸੀਂ ਰਿਪੋਰਟ ਕਰਦੇ ਹੋ ਤਾਂ ਅਸੀਂ ਹੋਰ Snapchatters (ਰਿਪੋਰਟ ਕੀਤੇ ਖਾਤਾ-ਧਾਰਕ ਸਮੇਤ) ਨੂੰ ਨਹੀਂ ਦੱਸਦੇ ਹਾਂ। ਅਸੀਂ ਆਮ ਤੌਰ 'ਤੇ ਰਿਪੋਰਟ ਕੀਤੇ ਖਾਤਾ-ਧਾਰਕ ਨੂੰ ਐਪ ਵਿੱਚ ਅਤੇ/ ਜਾਂ ਈਮੇਲ ਰਾਹੀਂ ਸੂਚਿਤ ਕਰਦੇ ਹਾਂ ਜੇਕਰ ਅਸੀਂ ਉਨ੍ਹਾਂ ਦੀ ਸਮੱਗਰੀ ਨੂੰ ਹਟਾਉਂਦੇ ਹਾਂ ਜਾਂ ਉਨ੍ਹਾਂ ਦੇ ਖਾਤੇ 'ਤੇ ਕਾਰਵਾਈ ਕਰਦੇ ਹਾਂ, ਪਰ ਅਸੀਂ ਉਨ੍ਹਾਂ ਨੂੰ ਸਪੁਰਦ ਕੀਤੀ ਰਿਪੋਰਟ ਬਾਰੇ ਸੂਚਿਤ ਨਹੀਂ ਕਰਦੇ ਹਾਂ, ਭਾਵੇਂ ਉਹ ਸਾਡੇ ਫੈਸਲੇ ਖਿਲਾਫ ਅਪੀਲ ਕਰਦੇ ਹੋਣ।
ਕੀ ਮੇਰੇ ਵੱਲੋਂ ਗੁਪਤ ਤੌਰ 'ਤੇ ਰਿਪੋਰਟ ਸਪੁਰਦ ਕੀਤੀ ਜਾ ਸਕਦੀ ਹੈ?
ਹਾਂ। ਸਾਡੀ ਸਹਾਇਤਾ ਸਾਈਟ 'ਤੇ ਉਪਲਬਧ ਰਿਪੋਰਟਿੰਗ ਫਾਰਮ ਤੁਹਾਨੂੰ ਆਪਣਾ ਨਾਮ ਅਤੇ Snapchat ਵਰਤੋਂਕਾਰ ਨਾਮ ਦੇਣ ਦਾ ਵਿਕਲਪ ਦਿੰਦਾ ਹੈ, ਪਰ ਇਸ ਲਈ ਤੁਹਾਨੂੰ ਅਜਿਹੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਗੁਪਤ ਤੌਰ ‘ਤੇ ਰਿਪੋਰਟ ਸਪੁਰਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵਰਤੋਂਕਾਰ ਨਾਮ ਖੇਤਰ ਵਿੱਚ “ਕੋਈ ਵੀ ਨਹੀਂ” ਲਿਖ ਸਕਦੇ ਹੋ। ਹਾਲਾਂਕਿ ਤੁਹਾਨੂੰ ਈਮੇਲ ਪਤਾ ਦੇਣਾ ਚਾਹੀਦਾ ਹੈ ਜਿਸ 'ਤੇ ਅਸੀਂ ਤੁਹਾਡੀ ਰਿਪੋਰਟ ਬਾਰੇ ਤੁਹਾਡੇ ਨਾਲ ਸੰਪਰਕ ਕਰ ਸਕੀਏ। ਕਿਰਪਾ ਕਰਕੇ ਧਿਆਨ ਦਿਓ ਕਿ ਐਪ ਵਿੱਚ ਗੁਪਤ ਤੌਰ ‘ਤੇ ਰਿਪੋਰਟ ਕਰਨ ਦਾ ਵਿਕਲਪ ਉਪਲਬਧ ਨਹੀਂ ਹੈ। ਭਾਵੇਂ ਤੁਸੀਂ ਗੁਪਤ ਤੌਰ ‘ਤੇ ਰਿਪੋਰਟ ਕਰਨ ਦਾ ਵਿਕਲਪ ਚੁਣੋ ਜਾਂ ਨਾ ਚੁਣੋ, ਤੁਹਾਡੀ ਰਿਪੋਰਟਿੰਗ ਗੁਪਤ ਰਹੇਗੀ (ਉੱਪਰ ਦਿੱਤੇ ਸਵਾਲ ਨੂੰ ਦੇਖੋ)।
Snap ਮੇਰੀ ਰਿਪੋਰਟ ਬਾਰੇ ਮੇਰੇ ਨਾਲ ਕਿਵੇਂ ਸੰਪਰਕ ਕਰੇਗਾ?
ਜਦੋਂ ਤੁਸੀਂ Snapchat 'ਤੇ ਕੋਈ ਚਿੰਤਾ ਦੀ ਰਿਪੋਰਟ ਕਰਦੇ ਹੋ ਤਾਂ ਤੁਹਾਨੂੰ ਇਹ ਤਸਦੀਕ ਮਿਲਦੀ ਹੈ ਕਿ ਤੁਹਾਡੀ ਰਿਪੋਰਟ ਸਪੁਰਦ ਕਰ ਦਿੱਤੀ ਹੈ। ਅਸੀਂ ਤੁਹਾਡੇ Snapchat ਖਾਤੇ 'ਤੇ ਦਰਜ ਈਮੇਲ ਪਤੇ ਜਾਂ ਉਸ ਈਮੇਲ ਪਤੇ 'ਤੇ ਸੰਪਰਕ ਕਰਾਂਗੇ ਜੋ ਤੁਸੀਂ ਸਾਡੀ ਸਹਾਇਤਾ ਸਾਈਟ ਰਾਹੀਂ ਆਪਣੀ ਰਿਪੋਰਟ ਸਪੁਰਦ ਕਰਨ ਵੇਲੇ ਦਿੱਤਾ ਸੀ। Snapchatters ਆਪਣੀਆਂ ਐਪ-ਵਿਚਲੀਆਂ ਸਪੁਰਦ ਕੀਤੀਆਂ ਰਿਪੋਰਟਾਂ ਦੀ ਸਥਿਤੀ ਨੂੰ ਮੇਰੀਆਂ ਰਿਪੋਰਟਾਂ ਵਿਸ਼ੇਸ਼ਤਾ ਰਾਹੀਂ ਵੀ ਜਾਂਚ ਸਕਦੇ ਹਨ।
ਮੇਰੀ ਸਪੁਰਦ ਕੀਤੀ ਰਿਪੋਰਟ ਦੀ ਸਮੀਖਿਆ ਕੌਣ ਕਰਦਾ ਹੈ?
ਸਾਡੀਆਂ ਸੁਰੱਖਿਆ ਟੀਮਾਂ ਤੁਹਾਡੀ ਸਪੁਰਦ ਕੀਤੀ ਰਿਪੋਰਟ ਦੀ ਸਮੀਖਿਆ ਕਰਨ ਲਈ 24/7 ਕੰਮ ਕਰਦੀਆਂ ਹਨ।
Snap ਦੀਆਂ ਸੁਰੱਖਿਆ ਟੀਮਾਂ ਨੂੰ ਰਿਪੋਰਟ ਦੀ ਸਮੀਖਿਆ ਕਰਨ ਅਤੇ ਫੈਸਲਾ ਲੈਣ ਵਿੱਚ ਕਿੰਨਾ ਸਮਾਂ ਲੱਗੇਗਾ?
ਸਾਡੀ ਸਮੀਖਿਆ ਆਮ ਤੌਰ 'ਤੇ ਕੁਝ ਘੰਟਿਆਂ ਵਿੱਚ ਹੋ ਜਾਂਦੀ ਹੈ, ਪਰ ਕੁਝ ਮਾਮਲਿਆਂ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ।
Snap ਦੀ ਸਮੀਖਿਆ ਦੇ ਕਿਹੜੇ ਸੰਭਾਵਿਤ ਨਤੀਜੇ ਹਨ?
ਜੇਕਰ ਅਸੀਂ ਇਹ ਤਸਦੀਕ ਕਰਦੇ ਹਾਂ ਕਿ ਰਿਪੋਰਟ ਕੀਤੀ ਸਮੱਗਰੀ ਜਾਂ ਖਾਤਾ Snapchat ਦੀਆਂ ਭਾਈਚਾਰਕ ਸੇਧਾਂ ਜਾਂ ਸੇਵਾ ਦੀਆਂ ਮਦਾਂ ਦੀ ਉਲੰਘਣਾ ਕਰਦਾ ਹੈ, ਤਾਂ ਅਸੀਂ ਸਮੱਗਰੀ ਨੂੰ ਹਟਾ ਸਕਦੇ ਹਾਂ ਅਤੇ ਅਸੀਂ ਖਾਤੇ ਨੂੰ ਲਾਕ ਜਾਂ ਮਿਟਾ ਵੀ ਸਕਦੇ ਹਾਂ ਅਤੇ ਅਧਿਕਾਰੀਆਂ ਨੂੰ ਉਲੰਘਣਾ ਕਰਨ ਵਾਲੇ ਦੀ ਰਿਪੋਰਟ ਵੀ ਕਰ ਸਕਦੇ ਹਾਂ। Snapchat 'ਤੇ ਅਮਲੀਕਰਨ ਬਾਰੇ ਵਾਧੂ ਜਾਣਕਾਰੀ ਇੱਥੇ ਉਪਲਬਧ ਹੈ।
ਜੇਕਰ ਅਸੀਂ ਆਪਣੀਆਂ ਭਾਈਚਾਰਕ ਸੇਧਾਂ ਜਾਂ ਸੇਵਾ ਦੀਆਂ ਮਦਾਂ ਦੀ ਉਲੰਘਣਾ ਦੀ ਪਛਾਣ ਨਹੀਂ ਕਰਦੇ ਤਾਂ ਹੋਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।
ਕਿਸੇ ਵੀ ਸਥਿਤੀ ਵਿੱਚ ਅਸੀਂ ਤੁਹਾਨੂੰ ਆਪਣੇ ਫੈਸਲੇ ਬਾਰੇ ਸੂਚਿਤ ਕਰਾਂਗੇ।
ਮੈਂ Snapchat 'ਤੇ ਕੁਝ ਰਿਪੋਰਟ ਕੀਤਾ ਸੀ ਪਰ ਇਸ ਨੂੰ ਹਟਾਇਆ ਨਹੀਂ ਗਿਆ। ਅਜਿਹਾ ਕਿਉਂ ਹੋਇਆ?
ਸਾਰੀ ਰਿਪੋਰਟ ਕੀਤੀ ਸਮੱਗਰੀ ਨੂੰ ਹਟਾਇਆ ਨਹੀਂ ਜਾਂਦਾ ਹੈ। ਅਸੀਂ ਅਜਿਹੀ ਸਮੱਗਰੀ ਨੂੰ ਹਟਾਉਂਦੇ ਹਾਂ ਜੋ ਸਾਡੀਆਂ ਭਾਈਚਾਰਕ ਸੇਧਾਂ ਜਾਂ ਸੇਵਾ ਦੀਆਂ ਮਦਾਂ ਦੀ ਉਲੰਘਣਾ ਕਰਦੀ ਹੈ। ਜੇਕਰ ਤੁਹਾਨੂੰ ਅਜਿਹੀ ਸਮੱਗਰੀ ਦਿਸਦੀ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ, ਪਰ ਸਾਡੀਆਂ ਭਾਈਚਾਰਕ ਸੇਧਾਂ ਜਾਂ ਸੇਵਾ ਦੀਆਂ ਮਦਾਂ ਦੇ ਅਨੁਸਾਰ ਇਸ ਦੀ ਇਜਾਜ਼ਤ ਹੈ, ਤਾਂ ਤੁਸੀਂ ਸਮੱਗਰੀ ਨੂੰ ਲੁਕਾ ਕੇ ਜਾਂ ਭੇਜਣ ਵਾਲੇ ਨੂੰ ਬਲੌਕ ਕਰਕੇ ਜਾਂ ਹਟਾ ਕੇ ਇਸ ਨੂੰ ਦੇਖਣ ਤੋਂ ਬਚ ਸਕਦੇ ਹੋ।