Snap Values

ਆਸਟ੍ਰੇਲੀਆ

ਜਾਰੀ ਕੀਤੀ: 15 ਦਸੰਬਰ 2023

ਅੱਪਡੇਟ ਕੀਤੀ: 10 ਦਸੰਬਰ 2025

Snapchat 'ਤੇ ਆਨਲਾਈਨ ਸੁਰੱਖਿਆ

ਅਸੀਂ Snapchat 'ਤੇ ਰਚਨਾਤਮਕਤਾ ਅਤੇ ਪ੍ਰਗਟਾਵੇ ਲਈ ਸੁਰੱਖਿਅਤ, ਮਜ਼ੇਦਾਰ ਮਾਹੌਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਪਲੇਟਫ਼ਾਰਮ ਵਿੱਚ ਅਸੀਂ ਆਪਣੇ ਭਾਈਚਾਰੇ ਦੇ ਪਰਦੇਦਾਰੀ ਹਿੱਤਾਂ ਦਾ ਆਦਰ ਕਰਦੇ ਹੋਏ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ। ਕਿਰਪਾ ਕਰਕੇ ਇਸ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਸੁਰੱਖਿਆ ਕੇਂਦਰ 'ਤੇ ਜਾਓ:

ਤੁਸੀਂ ਹਮੇਸ਼ਾ ਸਾਡੇ ਨਾਲ Snap ਦੀਆਂ ਸੁਰੱਖਿਆ ਨੀਤੀਆਂ ਅਤੇ ਅਭਿਆਸਾਂ ਬਾਰੇ ਆਪਣੇ ਕਿਸੇ ਵੀ ਸਵਾਲ, ਚਿੰਤਾ ਜਾਂ ਸ਼ਿਕਾਇਤ ਲਈ ਇੱਥੇ ਸੰਪਰਕ ਕਰ ਸਕਦੇ ਹੋ। 

ਕਿਸ਼ੋਰਾਂ ਦੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਜਾਣਕਾਰੀ

ਆਸਟ੍ਰੇਲੀਆ ਵਿੱਚ ਆਨਲਾਈਨ ਸੁਰੱਖਿਆ ਕਾਨੂੰਨ 2021 (“SMMA”) ਦੇ ਭਾਗ 4A ਦੇ ਤਹਿਤ ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ ਕਾਨੂੰਨ ਦੇ ਅਨੁਸਾਰ ਸਿਰਫ਼ 16+ ਉਮਰ ਵਾਲੇ ਵਿਅਕਤੀਆਂ ਦਾ ਹੀ Snapchat ਖਾਤਾ ਹੋ ਸਕਦਾ ਹੈ। ਅਸੀਂ 16 ਸਾਲ ਤੋਂ ਘੱਟ ਉਮਰ ਵਾਲੇ ਵਰਤੋਂਕਾਰਾਂ ਨੂੰ ਖਾਤੇ ਬਣਾਉਣ ਤੋਂ ਰੋਕਣ ਲਈ ਵਾਜਬ ਕਦਮ ਚੁੱਕਾਂਗੇ। ਵਰਤੋਂਕਾਰਾਂ ਨੂੰ ਇਸ ਕਾਰਨ ਲਈ ਉਮਰ ਦੀ ਤਸਦੀਕ ਕਰਨੀ ਪੈ ਸਕਦੀ ਹੈ। ਵਰਤੋਂਕਾਰਾਂ ਕੋਲ ਅਜਿਹਾ ਕਰਨ ਲਈ ਕਈ ਵਿਕਲਪ ਉਪਲਬਧ ਹੋਣਗੇ। ਅਸੀਂ ਇਹ ਦੱਸਾਂਗੇ ਕਿ ਵਰਤੋਂਕਾਰ ਉਮਰ ਦੀ ਤਸਦੀਕ ਪ੍ਰਕਿਰਿਆ ਪੂਰੀ ਕਰਨ ਵੇਲੇ ਕਿਹੜੀ ਜਾਣਕਾਰੀ ਅਤੇ ਕਿਉਂ ਇਕੱਠੀ ਕੀਤੀ ਜਾਂਦੀ ਹੈ ਅਤੇ ਇਸਨੂੰ ਕਿਵੇਂ ਸੰਭਾਲਿਆ ਜਾਂਦਾ ਹੈ। ਜੇਕਰ ਅਸੀਂ ਇਹ ਤੈਅ ਕਰਦੇ ਹਾਂ ਕਿ ਕੋਈ ਖਾਤਾ 16 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਵਿਅਕਤੀ ਦਾ ਹੈ, ਤਾਂ ਅਸੀਂ ਇਸ ਨੂੰ ਲਾਕ ਕਰਨ ਲਈ ਕਾਰਵਾਈ ਕਰਾਂਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਡਾਟਾ ਨੂੰ ਡਾਊਨਲੋਡ ਕਰਨ ਲਈ ਸਪਸ਼ਟ ਕਦਮ ਦੇਵਾਂਗੇ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਸਾਡੇ ਸਹਾਇਤਾ ਲੇਖ ਅਤੇ ਇੱਥੇ ਸਾਡੀ ਬਲੌਗ ਪੋਸਟ ਨੂੰ ਦੇਖੋ। ਤੁਹਾਡੇ ਡਾਟੇ ਨੂੰ SMMA ਦੇ ਅਨੁਸਾਰ ਕਿਵੇਂ ਸੰਭਾਲਿਆ ਜਾਂਦਾ ਹੈ, ਇਸ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਸਾਡੇ ਆਸਟ੍ਰੇਲੀਆਈ ਪਰਦੇਦਾਰੀ ਨੋਟਿਸ ਨੂੰ ਦੇਖੋ।

ਸਾਡੀ Snapchat ਲਈ ਮਾਪਿਆਂ ਦੀ ਗਾਈਡ ਸਾਡੇ ਕਿਸ਼ੋਰ ਵਰਤੋਂਕਾਰਾਂ ਦੇ ਮਾਪਿਆਂ ਅਤੇ ਦੇਖਭਾਲਕਰਤਾਵਾਂ ਨੂੰ ਜਾਣਕਾਰੀ, ਔਜ਼ਾਰ ਅਤੇ ਹੋਰ ਸਰੋਤ ਦਿੰਦੀ ਹੈ। ਇਹ Snapchat ਬਾਰੇ ਜਾਣ-ਪਛਾਣ, ਕਿਸ਼ੋਰਾਂ ਦੀ ਸੁਰੱਖਿਆ ਲਈ ਸਾਡੇ ਵੱਲੋਂ ਲਾਗੂ ਕੀਤੇ ਸੁਰੱਖਿਆ ਉਪਾਵਾਂ ਦੀ ਸੰਖੇਪ ਜਾਣਕਾਰੀ, ਪਰਿਵਾਰ ਕੇਂਦਰ ਲਈ ਗਾਈਡ, ਜੋ ਮਾਪਿਆਂ ਲਈ ਨਿਯੰਤਰਣ ਔਜ਼ਾਰਾਂ ਦਾ ਸਾਡਾ ਸਮੂਹ ਹੈ, ਮਾਪਿਆਂ ਲਈ ਸੁਰੱਖਿਆ ਜਾਂਚ-ਸੂਚੀ ਅਤੇ ਹੋਰ ਸਰੋਤ ਦਿੰਦੀ ਹੈ।

eSafety ਕਮਿਸ਼ਨਰ

eSafety ਕਮਿਸ਼ਨਰ ਆਸਟ੍ਰੇਲੀਆ ਦਾ ਆਨਲਾਈਨ ਸੁਰੱਖਿਆ ਨਿਯੰਤਰਕ ਹੈ। ਇਸਦਾ ਨਿਰਧਾਰਿਤ ਉਦੇਸ਼ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਆਨਲਾਈਨ ਨੁਕਸਾਨਾਂ ਤੋਂ ਬਚਾਉਣਾ ਅਤੇ ਹੋਰ ਸੁਰੱਖਿਅਤ, ਵਧੇਰੇ ਸਕਾਰਾਤਮਕ ਆਨਲਾਈਨ ਤਜ਼ਰਬਿਆਂ ਨੂੰ ਉਤਸ਼ਾਹਿਤ ਕਰਨਾ ਹੈ। ਉਹ ਇਹ ਆਦੇਸ਼ ਆਸਟ੍ਰੇਲੀਆਈ ਸਰਕਾਰੀ ਕਾਨੂੰਨ, ਮੁੱਖ ਤੌਰ 'ਤੇ ਆਨਲਾਈਨ ਸੁਰੱਖਿਆ ਐਕਟ 2021 ਦੇ ਤਹਿਤ ਇਹਨਾਂ ਨੂੰ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਪੂਰਾ ਕਰਦੇ ਹਨ। ਹੋਰ ਚੀਜ਼ਾਂ ਦੇ ਨਾਲ-ਨਾਲ ਆਸਟ੍ਰੇਲੀਆਈ eSafety ਕਮਿਸ਼ਨਰ ਆਸਟ੍ਰੇਲੀਆਈ ਲੋਕਾਂ ਨੂੰ ਨੁਕਸਾਨਦੇਹ ਆਨਲਾਈਨ ਸਮੱਗਰੀ ਦੀ ਰਿਪੋਰਟ ਕਰਨ ਦੇ ਯੋਗ ਬਣਾਉਣ ਵਾਲੀਆਂ ਕਈ ਨਿਯਮਿਤ ਸਕੀਮਾਂ ਚਲਾਉਂਦਾ ਹੈ, ਜਿਸ ਵਿੱਚ ਬਾਲਗਾਂ ਲਈ ਸਾਈਬਰ ਮਾੜੇ ਸਲੂਕ, ਬੱਚਿਆਂ ਨਾਲ ਸਾਈਬਰ-ਧੌਂਸਪੁਣਾ ਅਤੇ ਤਸਵੀਰ-ਅਧਾਰਿਤ ਮਾੜੇ ਸਲੂਕ ਸ਼ਾਮਲ ਹਨ। 

eSafety ਕਮਿਸ਼ਨਰ ਦੀ ਭੂਮਿਕਾ ਅਤੇ ਕਾਰਜਾਂ ਬਾਰੇ ਵਧੇਰੇ ਜਾਣਕਾਰੀ ਲਈ ਜਾਂ eSafety ਕਮਿਸ਼ਨਰ ਵੱਲੋਂ ਪ੍ਰਕਾਸ਼ਿਤ ਕੀਤੇ ਔਜ਼ਾਰਾਂ ਅਤੇ ਸਰੋਤਾਂ ਤੱਕ ਪਹੁੰਚ ਕਰਨ ਲਈ ਤੁਸੀਂ ਇਸ ਪੰਨੇ 'ਤੇ ਜਾ ਸਕਦੇ ਹੋ। eSafety ਕਮਿਸ਼ਨਰ ਨੂੰ ਸ਼ਿਕਾਇਤ ਕਿਵੇਂ ਕਰਨੀ ਹੈ, ਇਸ ਬਾਰੇ ਜਾਣਕਾਰੀ ਲਈ ਕਿਰਪਾ ਕਰਕੇ ਇਸ ਪੰਨੇ 'ਤੇ ਜਾਓ।

ਧਿਆਨ ਦਿਓ, ਅਸੀਂ ਤੀਜੀ-ਧਿਰ ਦੀਆਂ ਵੈਬਸਾਈਟਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹਾਂ, ਜਿਸ ਵਿੱਚ eSafety ਕਮਿਸ਼ਨਰ ਦੀ ਵੈੱਬਸਾਈਟ ਵੀ ਸ਼ਾਮਲ ਹੈ।