Snap Values
ਪਾਰਦਰਸ਼ਤਾ ਰਿਪੋਰਟ ਸ਼ਬਦਾਵਲੀ
1 ਜੁਲਾਈ 2024 – 31 ਦਸੰਬਰ 2024

ਹੇਠਾਂ ਅਸੀਂ ਸਾਡੀ ਪਾਰਦਰਸ਼ਤਾ ਰਿਪੋਰਟ ਵਿੱਚ ਚਰਚਾ ਕੀਤੀਆਂ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਮਦਾਂ, ਨੀਤੀਆਂ ਅਤੇ ਸੰਚਾਲਨ ਅਭਿਆਸਾਂ ਦੀਆਂ ਪਰਿਭਾਸ਼ਾਵਾਂ ਨੂੰ ਸ਼ਾਮਲ ਕੀਤਾ ਹੈ। 

ਜਿਨਸੀ ਸਮੱਗਰੀ: ਜਿਨਸੀ ਨਗਨਤਾ, ਪੋਰਨੋਗ੍ਰਾਫੀ ਜਾਂ ਵਪਾਰਕ ਜਿਨਸੀ ਸੇਵਾਵਾਂ ਦੇ ਪ੍ਰਚਾਰ ਜਾਂ ਵੰਡਣ ਨੂੰ ਦਰਸਾਉਂਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਜਿਨਸੀ ਸਮੱਗਰੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ। ਧਿਆਨ ਦਿਓ ਕਿ ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਦੇ ਉਦੇਸ਼ਾਂ ਲਈ ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਸੰਬੰਧੀ ਡੇਟਾ ਨੂੰ ਹੋਰ ਕਿਸਮਾਂ ਦੀ ਜਿਨਸੀ ਸਮੱਗਰੀ ਤੋਂ ਵੱਖਰੇ ਤੌਰ 'ਤੇ ਪਰਿਭਾਸ਼ਿਤ ਕਰਦੇ ਅਤੇ ਨਜ਼ਰ ਰੱਖਦੇ ਹਾਂ। 


ਸਤਾਉਣਾ ਅਤੇ ਧੌਂਸਪੁਣਾ: ਕਿਸੇ ਵੀ ਅਜਿਹੇ ਅਣਚਾਹੇ ਵਤੀਰੇ ਨੂੰ ਦਰਸਾਉਂਦਾ ਹੈ ਜੋ ਕਿਸੇ ਆਮ ਇਨਸਾਨ ਲਈ ਭਾਵਨਾਤਮਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਜ਼ੁਬਾਨੀ ਮਾੜਾ ਸਲੂਕ, ਜਿਨਸੀ ਤੌਰ 'ਤੇ ਸਤਾਉਣਾ ਜਾਂ ਅਣਚਾਹੀ ਜਿਨਸੀ ਨਜ਼ਰ। ਇਸ ਸ਼੍ਰੇਣੀ ਵਿੱਚ ਗੈਰ-ਸਹਿਮਤੀ ਵਾਲੀਆਂ ਅਸ਼ਲੀਲ ਤਸਵੀਰਾਂ (NCII) ਨੂੰ ਸਾਂਝਾ ਜਾਂ ਪ੍ਰਾਪਤ ਕਰਨਾ ਵੀ ਸ਼ਾਮਲ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਸਤਾਉਣਾ ਅਤੇ ਧੌਂਸਪੁਣੇ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਧਮਕੀਆਂ ਅਤੇ ਹਿੰਸਾ: ਉਸ ਸਮੱਗਰੀ ਨੂੰ ਦਰਸਾਇਆ ਜਾਂਦਾ ਹੈ ਜੋ ਗੰਭੀਰ ਸਰੀਰਕ ਜਾਂ ਭਾਵਨਾਤਮਕ ਨੁਕਸਾਨ ਕਰਨ ਦੇ ਇਰਾਦੇ ਨੂੰ ਜ਼ਾਹਰ ਕਰਦੀ ਹੈ। ਹਿੰਸਾ ਕਿਸੇ ਵੀ ਅਜਿਹੀ ਸਮੱਗਰੀ ਨੂੰ ਦਰਸਾਉਂਦੀ ਹੈ ਜੋ ਮਨੁੱਖੀ ਹਿੰਸਾ, ਜਾਨਵਰਾਂ ਨਾਲ ਮਾੜੇ ਸਲੂਕ, ਖੂਨ-ਖਰਾਬੇ ਜਾਂ ਗ੍ਰਾਫਿਕ ਤਸਵੀਰਾਂ ਨੂੰ ਭੜਕਾਉਣ, ਉਸਦੀ ਮਹਿਮਾ ਕਰਨ ਜਾਂ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਧਮਕੀਆਂ, ਹਿੰਸਾ ਅਤੇ ਨੁਕਸਾਨ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਸਵੈ-ਨੁਕਸਾਨ ਅਤੇ ਖੁਦਕੁਸ਼ੀ: ਸਵੈ-ਨੁਕਸਾਨ ਦੀ ਮਹਿਮਾ ਨੂੰ ਦਰਸਾਇਆ ਜਾਂਦਾ ਹੈ, ਜਿਸ ਵਿੱਚ ਖੁਦ ਨੂੰ ਸੱਟ ਮਾਰਨਾ, ਆਤਮਹੱਤਿਆ ਜਾਂ ਖਾਣ ਪੀਣ ਦੇ ਵਿਕਾਰਾਂ ਦਾ ਪ੍ਰਚਾਰ ਕਰਨਾ ਸ਼ਾਮਲ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਧਮਕੀਆਂ, ਹਿੰਸਾ ਅਤੇ ਨੁਕਸਾਨ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਗਲਤ ਜਾਣਕਾਰੀ: ਇਸ ਵਿੱਚ ਝੂਠੀ ਜਾਂ ਗੁੰਮਰਾਹਕੁੰਨ ਸਮੱਗਰੀ ਸ਼ਾਮਲ ਹੈ ਜੋ ਨੁਕਸਾਨ ਕਰਦੀ ਜਾਂ ਬਦਨੀਤ ਹੈ, ਜਿਵੇਂ ਕਿ ਦੁਖਦਾਈ ਘਟਨਾਵਾਂ ਦੀ ਹੋਂਦ ਤੋਂ ਇਨਕਾਰ ਕਰਨਾ, ਬੇਬੁਨਿਆਦ ਡਾਕਟਰੀ ਦਾਅਵੇ ਜਾਂ ਨਾਗਰਿਕ ਪ੍ਰਕਿਰਿਆਵਾਂ ਦੀ ਅਖੰਡਤਾ ਦਾ ਨੁਕਸਾਨ ਕਰਨਾ ਜਾਂ ਝੂਠੇ ਜਾਂ ਗੁਮਰਾਹਕੁੰਨ ਉਦੇਸ਼ਾਂ ਲਈ ਸਮੱਗਰੀ ਨਾਲ ਛੇੜਛਾੜ ਕਰਨਾ, ਜਿਸ ਵਿੱਚ ਜਨਰੇਟਿਵ AI ਜਾਂ ਧੋਖਾ ਦੇਣ ਵਾਲੇ ਸੰਪਾਦਨ ਰਾਹੀਂ ਬਣਾਈ ਸਮੱਗਰੀ ਸ਼ਾਮਲ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਪ੍ਰਤੀਰੂਪਣ: ਉਦੋਂ ਹੁੰਦਾ ਹੈ ਜਦੋਂ ਕੋਈ ਖਾਤਾ ਝੂਠੇ ਤੌਰ 'ਤੇ ਕਿਸੇ ਹੋਰ ਵਿਅਕਤੀ ਜਾਂ ਬ੍ਰਾਂਡ ਨਾਲ ਜੁੜੇ ਹੋਣ ਦਾ ਦਿਖਾਵਾ ਕਰਦਾ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।


ਸਪੈਮ: ਸਪੈਮ ਅਣਚਾਹੇ ਸੁਨੇਹਿਆਂ ਜਾਂ ਸਾਂਝੀ ਕੀਤੀ ਕਿਸੇ ਅਢੁਕਵੀਂ ਸਮੱਗਰੀ ਨੂੰ ਦਰਸਾਉਂਦਾ ਹੈ ਜੋ ਨੁਕਸਾਨਦੇਹ ਉਲਝਣ ਪੈਦਾ ਕਰਨ ਦੀ ਸੰਭਾਵਨਾ ਰੱਖਦੀ ਹੈ ਜਾਂ ਕਿਸੇ ਹੋਰ ਤਰ੍ਹਾਂ ਨਾਲ ਢੁੱਕਵੇਂ ਵਰਤੋਂਕਾਰਾਂ ਲਈ ਖਤਰੇ ਜਾਂ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।


ਨਸ਼ੇ: ਗੈਰ ਕਾਨੂੰਨੀ ਨਸ਼ਿਆਂ (ਨਕਲੀ ਗੋਲੀਆਂ ਸਮੇਤ) ਨੂੰ ਵੰਡਣ ਅਤੇ ਵਰਤਣ ਅਤੇ ਹੋਰ ਨਸ਼ਿਆਂ ਨਾਲ ਜੁੜੀ ਪਾਬੰਦੀਸ਼ੁਦਾ ਸਰਗਰਮੀ ਨੂੰ ਦਰਸਾਇਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਗੈਰ-ਕਾਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।


ਹਥਿਆਰ: ਉਨ੍ਹਾਂ ਔਜ਼ਾਰਾਂ ਨੂੰ ਦਰਸਾਇਆ ਜਾਂਦਾ ਹੈ ਜੋ ਮੌਤ, ਸਰੀਰਕ ਨੁਕਸਾਨ ਜਾਂ ਹੋਰ ਨੁਕਸਾਨ ਕਰਨ ਲਈ ਤਿਆਰ ਕੀਤੇ ਜਾਂ ਵਰਤੇ ਜਾਂਦੇ ਹਨ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਗੈਰ-ਕਾਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਹੋਰ ਨਿਯੰਤ੍ਰਿਤ ਵਸਤੂਆਂ: ਉਨ੍ਹਾਂ ਨਿਯੰਤ੍ਰਿਤ ਸਮਾਨਾਂ ਜਾਂ ਉਦਯੋਗਾਂ ਦੇ ਪ੍ਰਚਾਰ ਨੂੰ ਦਰਸਾਇਆ ਜਾਂਦਾ ਹੈ, ਜਿਸ ਵਿੱਚ ਗੈਰ ਕਾਨੂੰਨੀ ਜੁਆ ਖੇਡਣਾ, ਤੰਬਾਕੂ ਉਤਪਾਦ ਅਤੇ ਸ਼ਰਾਬ ਸ਼ਾਮਲ ਹਨ। ਇਸ ਸ਼੍ਰੇਣੀ ਵਿੱਚ ਗੈਰ-ਕਾਨੂੰਨੀ ਜਾਂ ਅਜਿਹੀਆਂ ਖਤਰਨਾਕ ਸਰਗਰਮੀਆਂ ਵੀ ਸ਼ਾਮਲ ਹਨ ਜੋ ਅਪਰਾਧਿਕ ਵਤੀਰੇ ਦਾ ਪ੍ਰਚਾਰ ਜਾਂ ਉਸ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ ਜਾਂ ਜੋ ਕਿਸੇ ਵਿਅਕਤੀ ਦੇ ਜੀਵਨ, ਸੁਰੱਖਿਆ ਜਾਂ ਤੰਦਰੁਸਤੀ ਲਈ ਗੰਭੀਰ ਖਤਰਾ ਪੈਦਾ ਕਰ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਗੈਰ-ਕਾਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਨਫ਼ਰਤ ਭਰਿਆ ਭਾਸ਼ਣ: ਉਸ ਸਮੱਗਰੀ ਨੂੰ ਦਰਸਾਇਆ ਜਾਂਦਾ ਹੈ ਜੋ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਵਿਰੁੱਧ ਉਨ੍ਹਾਂ ਦੀ ਨਸਲ, ਰੰਗ, ਜਾਤ, ਨਸਲੀਅਤਾ, ਰਾਸ਼ਟਰੀ ਮੂਲ, ਧਰਮ, ਜਿਨਸੀ ਝੁਕਾਅ, ਲਿੰਗਕ ਪਛਾਣ, ਅਪਾਹਜਤਾ, ਫ਼ੌਜੀ ਰੁਤਬਾ, ਪਰਵਾਸ ਦੀ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਉਮਰ, ਭਾਰ ਜਾਂ ਗਰਭ ਅਵਸਥਾ ਦੀ ਸਥਿਤੀ ਦੇ ਆਧਾਰ 'ਤੇ ਅਪਮਾਨ, ਬਦਨਾਮ ਕਰਦੀ ਜਾਂ ਵਿਤਕਰੇ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨਫ਼ਰਤ ਭਰੀ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਪੰਥੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਬਾਲ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ: ਅਜਿਹੀ ਸਮੱਗਰੀ ਨੂੰ ਦਰਸਾਉਂਦਾ ਹੈ ਜਿਸ ਵਿੱਚ ਬੱਚਿਆਂ ਦਾ ਕਿਸੇ ਵੀ ਤਰ੍ਹਾਂ ਦਾ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਨਾਲ ਮਾੜਾ ਸਲੂਕ ਸ਼ਾਮਲ ਹੁੰਦਾ ਹੈ, ਜਿਸ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੀਆਂ ਤਸਵੀਰਾਂ (CSEAI) ਅਤੇ ਕਿਸੇ ਵੀ ਜਿਨਸੀ ਉਦੇਸ਼ ਲਈ ਨਾਬਾਲਗ ਨੂੰ ਬਹਿਕਾਉਣਾ ਜਾਂ ਲੁਭਾਉਣਾ ਸ਼ਾਮਲ ਹੁੰਦਾ ਹੈ। ਅਸੀਂ ਅਧਿਕਾਰੀਆਂ ਨੂੰ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੇ ਸਾਰੇ ਪਛਾਣੇ ਮਾਮਲਿਆਂ ਦੀ ਰਿਪੋਰਟ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਜਿਨਸੀ ਸਮੱਗਰੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਅੱਤਵਾਦ ਅਤੇ ਹਿੰਸਕ ਕੱਟੜਪੰਥੀ: ਅਜਿਹੀ ਸਮੱਗਰੀ ਨੂੰ ਦਰਸਾਇਆ ਜਾਂਦਾ ਹੈ ਜੋ ਅੱਤਵਾਦ ਜਾਂ ਵਿਅਕਤੀਆਂ ਅਤੇ/ਜਾਂ ਸਮੂਹਾਂ ਵੱਲੋਂ ਵਿਚਾਰਧਾਰਕ ਟੀਚਿਆਂ, ਜੋ ਕਿ ਰਾਜਨੀਤਿਕ, ਧਾਰਮਿਕ, ਸਮਾਜਿਕ, ਨਸਲੀ ਜਾਂ ਵਾਤਾਵਰਣ 'ਤੇ ਆਧਾਰਿਤ ਹੁੰਦੇ ਹਨ, ਉਨ੍ਹਾਂ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾਂਦੀਆਂ ਹੋਰ ਹਿੰਸਕ, ਜਾਂ ਅਪਰਾਧਿਕ ਕਾਰਵਾਈਆਂ ਨੂੰ ਉਤਸ਼ਾਹਿਤ ਜਾਂ ਉਹਨਾਂ ਦਾ ਸਮਰਥਨ ਕਰਦੀ ਹੈ। ਇਸ ਵਿੱਚ ਕੋਈ ਵੀ ਅਜਿਹੀ ਸਮੱਗਰੀ ਸ਼ਾਮਲ ਹੈ ਜੋ ਕਿਸੇ ਵੀ ਵਿਦੇਸ਼ੀ ਅੱਤਵਾਦੀ ਸੰਗਠਨ ਜਾਂ ਹਿੰਸਕ ਕੱਟੜਪੰਥੀ ਨਫ਼ਰਤੀ ਸਮੂਹ ਦਾ ਪ੍ਰਚਾਰ ਕਰਦੀ ਜਾਂ ਸਮਰਥਨ ਦਿੰਦੀ ਹੈ ਅਤੇ ਨਾਲ ਹੀ ਅਜਿਹੀ ਸਮੱਗਰੀ ਜੋ ਅਜਿਹੀਆਂ ਸੰਸਥਾਵਾਂ ਜਾਂ ਹਿੰਸਕ ਕੱਟੜਪੰਥੀ ਸਰਗਰਮੀਆਂ ਲਈ ਭਰਤੀ ਨੂੰ ਅੱਗੇ ਵਧਾਉਂਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨਫ਼ਰਤ ਭਰੀ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਪੰਥੀ ਬਾਰੇ ਵਿਆਖਿਆਕਾਰ ਦੀ ਸਮੀਖਿਆ ਕਰੋ।

ਸਮੱਗਰੀ ਅਤੇ ਖਾਤਾ ਰਿਪੋਰਟਾਂ: ਇਹ Snap ਨੂੰ ਸਾਡੇ ਐਪ-ਅੰਦਰ ਰਿਪੋਰਟਿੰਗ ਮੀਨੂ ਰਾਹੀਂ ਰਿਪੋਰਟ ਕੀਤੀ ਸਮੱਗਰੀ ਦੇ ਹਿੱਸਿਆਂ ਅਤੇ ਖਾਤਿਆਂ ਦੀ ਕੁੱਲ ਗਿਣਤੀ ਹੈ। ਧਿਆਨ ਦਿਓ ਕਿ ਸਮੱਗਰੀ ਵਿੱਚ ਫੋਟੋਆਂ, ਵੀਡੀਓ ਅਤੇ ਚੈਟ ਸ਼ਾਮਲ ਹਨ।

ਕਾਨੂੰਨੀ ਕਾਰਵਾਈ (ਲਾਗੂ ਕੀਤੀ): ਇਹ ਕਿਸੇ ਸਮੱਗਰੀ ਦੇ ਹਿੱਸੇ ਜਾਂ ਖਾਤੇ ਦੇ ਵਿਰੁੱਧ ਕੀਤੀ ਕਾਰਵਾਈ ਹੈ (ਉਦਾਹਰਨ ਲਈ ਮਿਟਾਉਣਾ, ਚੇਤਾਵਨੀ ਦੇਣਾ, ਲੌਕ ਕਰਨਾ)। ਧਿਆਨ ਦਿਓ ਕਿ ਸਮੱਗਰੀ ਵਿੱਚ ਫੋਟੋਆਂ, ਵੀਡੀਓ ਅਤੇ ਚੈਟ ਸ਼ਾਮਲ ਹਨ। ਰਿਪੋਰਟ ਕੀਤੀਆਂ ਸਮੱਗਰੀ ਉਲੰਘਣਾਵਾਂ ਉੱਤੇ ਮਨੁੱਖੀ ਏਜੰਟਾਂ ਜਾਂ ਸਵੈਚਾਲਨ (ਜਿੱਥੇ ਉੱਚ-ਸ਼ੁੱਧਤਾ ਨਾਲ ਸਵੈਚਾਲਨ ਸੰਭਵ ਹੈ) ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।

ਕੁੱਲ ਸਮੱਗਰੀ ਜਿਸ 'ਤੇ ਕਾਰਵਾਈ ਹੋਈ: ਉਹਨਾਂ ਸਮੱਗਰੀ ਹਿੱਸਿਆਂ (ਉਦਾਹਰਨ ਲਈ, Snaps, ਕਹਾਣੀਆਂ) ਦੀ ਕੁੱਲ ਗਿਣਤੀ ਹੈ ਜਿਨ੍ਹਾਂ 'ਤੇ Snapchat 'ਤੇ ਕਾਰਵਾਈ ਕੀਤੀ ਗਈ। 

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ: ਉਹਨਾਂ ਵਿਲੱਖਣ ਖਾਤਿਆਂ ਦੀ ਕੁੱਲ ਗਿਣਤੀ ਹੈ ਜਿਨ੍ਹਾਂ 'ਤੇ Snapchat 'ਤੇ ਕਾਰਵਾਈ ਕੀਤੀ ਗਈ। ਉਦਾਹਰਨ ਲਈ, ਜੇ ਕਿਸੇ ਇੱਕੋ ਖਾਤੇ ਉੱਤੇ ਵੱਖ-ਵੱਖ ਕਾਰਨਾਂ ਕਰਕੇ ਕਈ ਵਾਰ ਕਾਰਵਾਈ ਕੀਤੀ ਗਈ (ਉਦਾਹਰਨ ਲਈ, ਕਿਸੇ ਵਰਤੋਂਕਾਰ ਨੂੰ ਝੂਠੀ ਜਾਣਕਾਰੀ ਪੋਸਟ ਕਰਨ ਲਈ ਚੇਤਾਵਨੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਕਿਸੇ ਹੋਰ ਵਰਤੋਂਕਾਰ ਨੂੰ ਸਤਾਉਣ ਲਈ ਉਸ ਦੇ ਖਾਤੇ ਨੂੰ ਲੌਕ ਕਰ ਦਿੱਤਾ ਗਿਆ ਸੀ), ਤਾਂ ਇਸ ਮਾਪਕ ਵਿੱਚ ਸਿਰਫ਼ ਇੱਕ ਹੀ ਖਾਤੇ ਨੂੰ ਕਾਰਵਾਈ ਕੀਤੇ ਵਜੋਂ ਗਿਣਿਆ ਜਾਵੇਗਾ। ਹਾਲਾਂਕਿ ਦੋਵੇਂ ਕਾਰਵਾਈਆਂ ਨੂੰ ਸਾਡੀ "ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦੀ ਸੰਖੇਪ ਜਾਣਕਾਰੀ" ਦੀ ਸਾਰਨੀ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ "ਝੂਠੀ ਜਾਣਕਾਰੀ" ਲਈ ਇੱਕ ਵਿਲੱਖਣ ਖਾਤੇ 'ਤੇ ਕਾਰਵਾਈ ਕਰਨ ਅਤੇ "ਸਤਾਉਣਾ ਅਤੇ ਧੌਂਸਪੁਣਾ" ਲਈ ਇੱਕ ਵਿਲੱਖਣ ਖਾਤੇ 'ਤੇ ਕਾਰਵਾਈ ਕਰਨ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ।

Snap ਵੱਲੋਂ ਕਾਰਵਾਈ ਕੀਤੀਆਂ ਰਿਪੋਰਟਾਂ ਦਾ ਕੁੱਲ %: ਇਹ ਕਿਸੇ ਨੀਤੀ ਕਾਰਨ ਅਧੀਨ ਕਾਰਵਾਈ ਕੀਤੇ ਸਮੱਗਰੀ ਦੇ ਹਿੱਸਿਆਂ ਅਤੇ ਖਾਤਿਆਂ ਅਤੇ ਸਾਰੇ ਨੀਤੀ ਕਾਰਨਾਂ ਅਧੀਨ ਕਾਰਵਾਈ ਕੀਤੇ ਕੁੱਲ ਸਮੱਗਰੀ ਦੇ ਹਿੱਸਿਆਂ ਅਤੇ ਖਾਤਿਆਂ ਨਾਲ ਵੰਡ ਕਰਕੇ ਆਏ ਫ਼ੀਸਦ ਨੂੰ ਦਰਸਾਉਂਦਾ ਹੈ। 

ਜਵਾਬ ਦਾ ਸਮਾਂ: ਜਦੋਂ ਸਾਡੀਆਂ ਸੁਰੱਖਿਆ ਟੀਮਾਂ ਨੂੰ ਪਹਿਲੀ ਵਾਰ ਰਿਪੋਰਟ ਮਿਲਦੀ ਹੈ (ਆਮ ਤੌਰ 'ਤੇ ਜਦੋਂ ਕੋਈ ਰਿਪੋਰਟ ਸਪੁਰਦ ਕੀਤੀ ਜਾਂਦੀ ਹੈ) ਤੋਂ ਲੈ ਕੇ ਆਖਰੀ ਕਾਰਵਾਈ ਦੇ ਸਮੇਂ ਤੱਕ ਦਾ ਵਿਚਕਾਰਲਾ ਸਮਾਂ ਹੈ। ਜੇ ਸਮੀਖਿਆ ਦੇ ਕਈ ਦੌਰ ਹੁੰਦੇ ਹਨ, ਤਾਂ ਆਖਰੀ ਸਮੇਂ ਦੀ ਗਣਨਾ ਆਖਰੀ ਵਾਰ ਕੀਤੀ ਕਾਰਵਾਈ ਦੇ ਸਮੇਂ ਤੋਂ ਕੀਤੀ ਜਾਂਦੀ ਹੈ।

ਉਲੰਘਣਾ ਦ੍ਰਿਸ਼ ਦਰ (VVR): VVR ਕਹਾਣੀ ਅਤੇ Snap ਦੇਖੇ ਜਾਣ ਦੀ ਦਰ ਦਾ ਉਹ ਫ਼ੀਸਦ ਹੈ ਜਿਸ ਵਿੱਚ ਉਲੰਘਣਾ ਕਰਨ ਵਾਲੀ ਸਮੱਗਰੀ ਸ਼ਾਮਲ ਹੁੰਦੀ ਹੈ, ਅਤੇ ਇਹ Snapchat ਉੱਤੇ ਸਾਰੇ ਕਹਾਣੀ ਅਤੇ Snap ਦ੍ਰਿਸ਼ਾਂ ਦੇ ਅਨੁਪਾਤ ਦੇ ਤੌਰ 'ਤੇ ਹੁੰਦੀ ਹੈ। ਉਦਾਹਰਨ ਲਈ, ਜੇ ਸਾਡਾ VVR 0.03% ਹੈ, ਤਾਂ ਇਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦ੍ਰਿਸ਼ਾਂ ਵਿੱਚੋਂ 3 ਵਿੱਚ ਅਜਿਹੀ ਸਮੱਗਰੀ ਸ਼ਾਮਲ ਹੈ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ। ਇਹ ਮਾਪਕ ਸਾਨੂੰ ਇਹ ਸਮਝਣ ਦਿੰਦਾ ਹੈ ਕਿ Snapchat ਉੱਤੇ Snap ਅਤੇ ਕਹਾਣੀ ਦ੍ਰਿਸ਼ਾਂ ਦਾ ਕਿੰਨਾ ਫ਼ੀਸਦ ਉਸ ਸਮੱਗਰੀ ਤੋਂ ਆਉਂਦਾ ਹੈ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ (ਜਿਸ ਦੀ ਜਾਂ ਤਾਂ ਰਿਪੋਰਟ ਕੀਤੀ ਜਾਂ ਜਿਸ ਉੱਤੇ ਸਰਗਰਮ ਤੌਰ 'ਤੇ ਕਾਰਵਾਈ ਕੀਤੀ ਗਈ ਹੈ)।

ਅਪੀਲ: ਅਪੀਲ ਉਦੋਂ ਹੁੰਦੀ ਹੈ ਜਦੋਂ ਕੋਈ ਵਰਤੋਂਕਾਰ ਸਾਡੇ ਲਈ ਖਾਤੇ ਨੂੰ ਲੌਕ ਕਰਨ ਦੀ ਕਾਰਵਾਈ ਕਰਨ ਦੇ ਫੈਸਲੇ ਦੀ ਦੁਬਾਰਾ ਤੋਂ ਸਮੀਖਿਆ ਕਰਨ ਵਾਸਤੇ ਬੇਨਤੀ ਸਪੁਰਦ ਕਰਦਾ ਹੈ। ਉਦਾਹਰਨ ਲਈ, ਅਸੀਂ ਕਿਸੇ ਅਜਿਹੇ ਖਾਤੇ ਨੂੰ ਹਟਾ ਸਕਦੇ ਹਾਂ ਜੋ ਸਾਡੀ ਸਤਾਉਣ ਦੀ ਨੀਤੀ ਦੀ ਉਲੰਘਣਾ ਕਰਦਾ ਹੈ। ਕੋਈ ਵਰਤੋਂਕਾਰ ਸਾਡੇ ਮੁਲਾਂਕਣ ਨਾਲ ਅਸਹਿਮਤ ਹੋ ਸਕਦਾ ਹੈ ਅਤੇ ਸਾਡੇ ਫੈਸਲੇ ਉੱਤੇ ਦੁਬਾਰਾ ਤੋਂ ਵਿਚਾਰ ਕਰਨ ਲਈ ਸਾਨੂੰ ਅਪੀਲ ਸਪੁਰਦ ਕਰ ਸਕਦਾ ਹੈ। 


ਮੁੜ-ਬਹਾਲੀ: ਮੁੜ-ਬਹਾਲੀ ਕਿਸੇ ਅਪੀਲ ਦੇ ਜਵਾਬ ਵਿੱਚ ਲਏ ਮੂਲ ਸੰਚਾਲਨ ਦੇ ਫੈਸਲੇ ਦੇ ਉਲਟ ਨਿਰਣਾ ਹੁੰਦਾ ਹੈ। ਕਿਸੇ ਅਪੀਲ ਦੇ ਮਿਲਣ ਤੋਂ ਬਾਅਦ ਅਸੀਂ ਸਮੀਖਿਆ ਅਤੇ ਮੁਲਾਂਕਣ ਕਰਾਂਗੇ ਕਿ ਸਾਡੀ ਸ਼ੁਰੂਆਤੀ ਅਮਲੀਕਰਨ ਕਾਰਵਾਈ ਸਹੀ ਸੀ। ਜੇ ਅਸੀਂ ਇਹ ਨਿਰਧਾਰਤ ਕਰਦੇ ਹਾਂ ਕਿ ਅਸੀਂ ਸਾਡੀਆਂ ਪਲੇਟਫਾਰਮ ਨੀਤੀਆਂ ਦੀਆਂ ਹਿਦਾਇਤਾਂ ਦੇ ਅੰਦਰ ਕਿਸੇ ਸਮੱਗਰੀ ਦੇ ਹਿੱਸੇ ਜਾਂ ਖਾਤੇ 'ਤੇ ਕਾਰਵਾਈ ਕਰਨ ਵਿੱਚ ਕੋਈ ਗਲਤੀ ਕੀਤੀ ਹੈ, ਤਾਂ ਅਸੀਂ ਅਪੀਲ ਕੀਤੀ ਸਮੱਗਰੀ ਜਾਂ ਖਾਤੇ ਨੂੰ ਆਪਣੇ ਪਲੇਟਫਾਰਮ ਉੱਤੇ ਦੁਬਾਰਾ ਤੋਂ ਬਹਾਲ ਕਰ ਦੇਵਾਂਗੇ।