ਡਿਜੀਟਲ ਤੰਦਰੁਸਤੀ ਲਈ Snap ਦੀ ਕੌਂਸਲ
ਕਿਸ਼ੋਰ ਕੌਂਸਲ ਮੈਂਬਰਾਂ ਨੂੰ ਮਿਲੋ
Snap ਵਿਖੇ ਅਸੀਂ ਮੰਨਦੇ ਹਾਂ ਕਿ ਆਨਲਾਈਨ ਸੁਰੱਖਿਆ ਦੇ ਭਵਿੱਖ ਨੂੰ ਰੂਪ ਦੇਣ ਲਈ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਅਸੀਂ ਡਿਜੀਟਲ ਤੰਦਰੁਸਤੀ ਲਈ ਕੌਂਸਲ ਬਣਾਈ ਹੈ, ਜੋ ਅਜਿਹਾ ਪ੍ਰੋਗਰਾਮ ਹੈ ਜਿੱਥੇ ਕਿਸ਼ੋਰ ਆਨਲਾਈਨ ਥਾਵਾਂ ਨੂੰ ਸੁਰੱਖਿਅਤ ਅਤੇ ਵਧੇਰੇ ਸਹਾਇਕ ਬਣਾਉਣ ਵਿੱਚ ਮਦਦ ਕਰਨ ਲਈ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕਰਦੇ ਹਨ।
2024 ਵਿੱਚ ਅਮਰੀਕਾ ਵਿੱਚ ਸਾਡੇ ਉਦਘਾਟਨੀ ਸਮੂਹ ਦੀ ਸ਼ੁਰੂਆਤ ਕਰਨ ਤੋਂ ਬਾਅਦ ਅਸੀਂ ਆਸਟ੍ਰੇਲੀਆ ਅਤੇ ਯੂਰਪ ਵਿੱਚ ਦੋ ਮਿਲਦੀਆਂ-ਜੁਲਦੀਆਂ ਕੌਂਸਲਾਂ ਨਾਲ ਵਿਸ਼ਵ ਪੱਧਰ 'ਤੇ ਆਪਣਾ ਵਿਸਤਾਰ ਕੀਤਾ ਹੈ, ਜੋ ਖੇਤਰਾਂ ਅਤੇ ਸੱਭਿਆਚਾਰਾਂ ਵਿੱਚ ਨੌਜਵਾਨਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਦੀਆਂ ਹੈ। ਇਕੱਠੇ ਮਿਲ ਕੇ ਇਹ ਕੌਂਸਲਾਂ ਸਿਹਤਮੰਦ ਡਿਜੀਟਲ ਸੰਸਾਰ ਨੂੰ ਰੂਪ ਦੇਣ ਵਿੱਚ ਮਦਦ ਕਰਨ ਲਈ ਕਿਸ਼ੋਰਾਂ ਨੂੰ ਸਮਰੱਥ ਬਣਾਉਣ ਵਿੱਚ ਸਾਡੇ ਨਿਵੇਸ਼ ਨੂੰ ਦਰਸਾਉਂਦੀਆਂ ਹਨ।
ਕੀ ਹੋਰ ਜਾਣਕਾਰੀ ਲੱਭ ਰਹੇ ਹੋ?
ਇਹ ਵਾਧੂ ਸਰੋਤ ਵੇਖੋ:

ਡਿਜੀਟਲ ਤੰਦਰੁਸਤੀ ਲਈ ਅਮਰੀਕੀ ਕੌਂਸਲ
ਡਿਜੀਟਲ ਤੰਦਰੁਸਤੀ ਲਈ Snap ਦੀ ਉਦਘਾਟਨੀ ਕੌਂਸਲ ਜੋ 2024 ਵਿੱਚ ਸਥਾਪਤ ਕੀਤੀ ਗਈ।

ਡਿਜੀਟਲ ਤੰਦਰੁਸਤੀ ਲਈ ਯੂਰਪੀ ਕੌਂਸਲ
ਡਿਜੀਟਲ ਤੰਦਰੁਸਤੀ ਲਈ Snap ਦੀ ਯੂਰਪੀ ਕੌਂਸਲ ਜੋ 2025 ਵਿੱਚ ਸਥਾਪਤ ਕੀਤੀ ਗਈ।

ਪਰਦੇਦਾਰੀ ਕੇਂਦਰ
ਸਾਡੀਆਂ ਨੀਤੀਆਂ ਅਤੇ ਐਪ-ਅੰਦਰਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ Snapchatters ਨੂੰ ਖੁਦ ਨੂੰ ਜ਼ਾਹਰ ਕਰਨ ਅਤੇ ਉਨ੍ਹਾਂ ਲੋਕਾਂ ਨਾਲ ਸੁਰੱਖਿਅਤ ਢੰਗ ਨਾਲ ਜੁੜਨ ਵਿੱਚ ਮਦਦ ਕਰਦੀਆਂ ਹਨ, ਜਿਨ੍ਹਾਂ ਨੂੰ ਉਹ ਅਸਲ ਵਿੱਚ ਜਾਣਦੇ ਹਨ।