ਸੁਰੱਖਿਆ ਰਾਹੀਂ ਪਰਦੇਦਾਰੀ
ਜੇਕਰ ਤੁਸੀਂ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹੋ, ਤਾਂ ਪਰਦੇਦਾਰੀ ਦੀ ਭਾਵਨਾ ਰੱਖਣਾ ਔਖਾ ਹੈ। ਇਸ ਲਈ ਅਸੀਂ ਆਪਣੇ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਕਰਨ ਲਈ ਕਾਫ਼ੀ ਯਤਨ ਕਰਦੇ ਹਾਂ। Snapchat ਤੁਹਾਨੂੰ ਆਪਣੇ ਖਾਤੇ ਦੀ ਸੁਰੱਖਿਆ ਵਿੱਚ ਮਦਦ ਲਈ ਦੋ-ਕਦਮੀ ਪ੍ਰਮਾਣੀਕਰਨ ਅਤੇ ਸੈਸ਼ਨ ਪ੍ਰਬੰਧਨ ਵਰਗੀਆਂ ਵਿਸ਼ੇਸ਼ਤਾਵਾਂ ਵੀ ਦਿੰਦੀ ਹੈ। ਪਰ ਆਪਣੇ Snapchat ਖਾਤੇ ਨੂੰ ਜ਼ਿਆਦਾ ਸੁਰੱਖਿਅਤ ਰੱਖਣ ਲਈ ਤੁਸੀਂ ਕੁੱਝ ਵਾਧੂ ਕਦਮ ਵੀ ਚੁੱਕ ਸਕਦੇ ਹੋ:
ਸੁਰੱਖਿਅਤ 💪 ਪਾਸਵਰਡ ਵਰਤੋ
ਲੰਬਾ, ਗੁੰਝਲਦਾਰ ਅਤੇ ਵਿਲੱਖਣ ਪਾਸਵਰਡ ਚੁਣਨਾ ਮਾੜੇ ਲੋਕਾਂ ਨੂੰ ਤੁਹਾਡੇ ਪਾਸਵਰਡ ਦਾ ਅੰਦਾਜ਼ਾ ਲਗਾਉਣ ਜਾਂ ਤੁਹਾਡੇ ਖਾਤੇ ਤੱਕ ਪਹੁੰਚਣ ਲਈ ਛੇੜ-ਛਾੜ ਕੀਤੇ ਪਾਸਵਰਡਾਂ ਦੀ ਸੂਚੀ ਦੀ ਵਰਤੋਂ ਕਰਨ ਤੋਂ ਰੋਕਣ ਵਿੱਚ ਮਦਦ ਕਰੇਗਾ।
ਤੁਹਾਨੂੰ ਲੰਮਾ ਪਾਸਵਰਡ ਵਰਤਣਾ ਚਾਹੀਦਾ ਹੈ ਕਿਉਂਕਿ ਪਾਸਵਰਡ ਚੋਰੀ ਕਰਨ ਦੀ ਸਮਰੱਥਾ ਹਰ ਸਾਲ ਵੱਧ ਰਹੀ ਹੈ, ਜਿਸ ਕਰਕੇ ਛੋਟੇ ਪਾਸਵਰਡ ਖਾਸ ਤੌਰ 'ਤੇ ਨਾਜ਼ੁਕ ਹੋ ਜਾਂਦੇ ਹਨ;
ਤੁਹਾਨੂੰ ਵਿਲੱਖਣ ਪਾਸਵਰਡ ਵਰਤਣਾ ਚਾਹੀਦਾ ਹੈ ਕਿਉਂਕਿ ਹੋਰ ਐਪਲੀਕੇਸ਼ਨ ਅਤੇ ਸੇਵਾਵਾਂ ਦੇ ਪਾਸਵਰਡ ਦੁਬਾਰਾ ਵਰਤਣ ਦਾ ਮਤਲਬ ਹੈ ਕਿ ਜੇ ਉਹਨਾਂ ਵਿੱਚੋਂ ਕੋਈ ਪਾਸਵਰਡ ਲੀਕ ਹੋ ਜਾਵੇ ਤਾਂ ਤੁਹਾਡਾ Snapchat ਖਾਤਾ ਖਤਰੇ ਵਿੱਚ ਪੈ ਸਕਦਾ ਹੈ।
ਤੁਹਾਨੂੰ ਗੁੰਝਲਦਾਰ ਪਾਸਵਰਡ ਵਰਤਣਾ ਚਾਹੀਦਾ ਹੈ ਕਿਉਂਕਿ ਪਾਸਵਰਡ ਵਿੱਚ ਅੰਕ, ਵੱਡੇ ਅਤੇ ਛੋਟੇ ਅੱਖਰ ਅਤੇ ਚਿੰਨ੍ਹ ਸ਼ਾਮਲ ਕਰਨਾ ਪਾਸਵਰਡ ਚੋਰੀ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਕਾਫ਼ੀ ਵੱਧਾ ਦਿੰਦਾ ਹੈ।
ਇਸ ਲਈ ਆਪਣਾ ਰਚਨਾਤਮਕ ਹੁਨਰ ਵਰਤੋਂ ਅਤੇ ਪਾਸਵਰਡ ਵਾਕ ਬਣਾਓ ਜਿਵੇਂ “I l0ve Gr@ndma’s gingerbread c00kies!” — ਅਤੇ ਨਾ ਕਿ “Password123” ਜਿਸ ਦਾ ਅੰਦਾਜ਼ਾ ਲਗਾਉਣਾ ਬਹੁਤ ਆਸਾਨ ਹੈ। ਜੇਕਰ ਤੁਹਾਨੂੰ ਪਾਸਵਰਡਾਂ ਨੂੰ ਯਾਦ ਰੱਖਣ ਵਿੱਚ ਦਿੱਕਤ ਹੈ, ਤਾਂ ਅਜਿਹੇ ਸੁਰੱਖਿਅਤ ਪਾਸਵਰਡ ਤਿਆਰ ਕਰਨ ਲਈ ਪਾਸਵਰਡ ਪ੍ਰਬੰਧਕ ਵਰਤਣ 'ਤੇ ਵਿਚਾਰ ਕਰੋ ਜਿਨ੍ਹਾਂ ਨੂੰ ਤੁਹਾਨੂੰ ਯਾਦ ਨਹੀਂ ਰੱਖਣਾ ਪੈਂਦਾ! ਤੁਹਾਡਾ ਜੋ ਵੀ ਤਰੀਕਾ ਹੋਵੇ, ਇਸ ਨੂੰ ਯਾਦ ਰੱਖੋ: ਤੁਹਾਡੇ ਪਾਸਵਰਡ ਨੂੰ ਕਿਸੇ ਨਾਲ ਕਦੇ ਵੀ ਨਾ ਸਾਂਝਾ ਕਰੋ।
ਜੇ ਤੁਹਾਨੂੰ ਪਤਾ ਲੱਗੇ ਕਿ ਕਿਸੇ ਹੋਰ ਵੈੱਬਸਾਈਟ, ਐਪਲੀਕੇਸ਼ਨ ਜਾਂ ਸੇਵਾ 'ਤੇ ਤੁਹਾਡਾ ਖਾਤਾ ਲੀਕ ਹੋ ਗਿਆ ਹੈ ਅਤੇ ਤੁਸੀਂ Snapchat 'ਤੇ ਉਹੀ ਪਾਸਵਰਡ ਵਰਤਿਆ ਸੀ, ਤਾਂ ਜ਼ਰੂਰ ਆਪਣਾ ਪਾਸਵਰਡ ਬਦਲ ਲਵੋ!
ਆਪਣੇ ਫੋਨ ਨੰਬਰ ਅਤੇ ਈਮੇਲ ਪਤੇ ਦੀ ਪੁਸ਼ਟੀ ਕਰੋ ✅
ਯਕੀਨੀ ਬਣਾਓ ਕਿ ਤੁਸੀਂ ਆਪਣੇ ਖਾਤੇ ਵਿੱਚ ਫੋਨ ਨੰਬਰ ਅਤੇ ਈਮੇਲ ਪਤਾ ਸ਼ਾਮਲ ਕਰਦੇ ਹੋ ਅਤੇ ਦੋਵਾਂ ਦੀ ਪੁਸ਼ਟੀ ਕਰਦੇ ਹੋ। ਇਸ ਤਰ੍ਹਾਂ ਸਾਡੇ ਕੋਲ ਤੁਹਾਡੇ ਤੱਕ ਪਹੁੰਚ ਕਰਨ ਦੇ ਇੱਕ ਤੋਂ ਵੱਧ ਤਰੀਕੇ ਹੁੰਦੇ ਹਨ, ਅਤੇ ਇਹ ਪੁਸ਼ਟੀ ਕਰਨ ਦੇ ਇੱਕ ਤੋਂ ਵੱਧ ਤਰੀਕੇ ਹੁੰਦੇ ਹਨ ਕਿ ਇਹ ਤੁਸੀਂ ਹੋ (ਅਤੇ ਕੋਈ ਹੋਰ ਨਹੀਂ!)। ਇਹ ਖਾਸ ਤੌਰ 'ਤੇ ਮਹੱਤਵਪੂਰਨ ਹੈ ਜੇਕਰ ਤੁਸੀਂ ਆਪਣਾ ਫੋਨ ਨੰਬਰ ਬਦਲਦੇ ਹੋ, ਆਪਣੇ ਈਮੇਲ ਖਾਤੇ ਤੱਕ ਪਹੁੰਚ ਗੁਆ ਬਹਿੰਦੇ ਹੋ ਜਾਂ ਆਪਣਾ ਪਾਸਵਰਡ ਬਦਲਣਾ ਚਾਹੁੰਦੇ ਹੋ। ਆਪਣੇ ਫੋਨ ਨੰਬਰ ਅਤੇ ਈਮੇਲ ਦੀ ਪੁਸ਼ਟੀ ਕਿਵੇਂ ਕਰਨੀ ਹੈ, ਇਸ ਬਾਰੇ ਹਿਦਾਇਤਾਂ ਲਈ ਇੱਥੇ ਜਾਓ।
ਜਦਕਿ ਇਸਦੇ ਉਲਟ, ਆਪਣੇ Snapchat ਖਾਤੇ ਵਿੱਚ ਕੋਈ ਅਜਿਹਾ ਫੋਨ ਨੰਬਰ ਜਾ ਈਮੇਲ ਪਤਾ ਸ਼ਾਮਲ ਨਾ ਕਰੋ ਜੋ ਤੁਹਾਡਾ ਨਹੀਂ ਹੈ। ਅਜਿਹਾ ਕਰਨ ਨਾਲ ਦੂਸਰਿਆਂ ਨੂੰ ਤੁਹਾਡੇ ਖਾਤੇ ਤੱਕ ਪਹੁੰਚ ਮਿਲ ਸਕਦੀ ਹੈ। ਜੇਕਰ ਕੋਈ ਤੁਹਾਨੂੰ ਤੁਹਾਡੇ ਖਾਤੇ ਵਿੱਚ ਉਸਦਾ ਫੋਨ ਨੰਬਰ ਜਾਂ ਈਮੇਲ ਪਤਾ ਸ਼ਾਮਲ ਕਰਨ ਲਈ ਕਹਿੰਦਾ ਹੈ, ਤਾਂ ਸਾਨੂੰ ਦੱਸੋ।
2️⃣-ਕਦਮੀ ਪ੍ਰਮਾਣੀਕਰਨ ਦੀ ਵਰਤੋਂ ਕਰੋ
ਦੋ-ਕਦਮੀ ਪ੍ਰਮਾਣੀਕਰਨ ਚਾਲੂ ਕਰੋ। ਦੋ-ਕਦਮੀ ਪ੍ਰਮਾਣੀਕਰਨ (ਜਿਸਨੂੰ ਛੋਟੇ ਰੂਪ ਵਿੱਚ 2FA ਕਿਹਾ ਜਾਂਦਾ ਹੈ) ਸੁਰੱਖਿਆ ਦੀ ਇੱਕ ਵਾਧੂ ਤਹਿ ਸ਼ਾਮਲ ਕਰਦਾ ਹੈ, ਜਿੱਥੇ ਤੁਹਾਨੂੰ ਆਪਣੇ ਲੌਗਇਨ/ਪਾਸਵਰਡ ਦੇ ਨਾਲ ਇੱਕ ਕੋਡ ਵੀ ਦਰਜ ਕਰਨ ਦੀ ਲੋੜ ਹੁੰਦੀ ਹੈ। ਅਸੀਂ 2FA ਲਈ ਭਰੋਸੇਯੋਗ ਪ੍ਰਮਾਣਕਰਤਾ ਐਪ ਜਿਵੇਂ Google Authenticator ਜਾਂ Duo ਵਰਤਣ ਦੀ ਸਿਫਾਰਸ਼ ਕਰਦੇ ਹਾਂ, ਪਰ ਤੁਸੀਂ SMS ਰਾਹੀਂ 2FA ਵੀ ਸੈੱਟ ਕਰ ਸਕਦੇ ਹੋ। 2FA ਸੈੱਟ ਕਰਨ ਨਾਲ ਕਿਸੇ ਅਜਿਹੇ ਵਿਅਕਤੀ ਨੂੰ ਤੁਹਾਡੇ ਖਾਤੇ ਤੱਕ ਪਹੁੰਚਣ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ ਜਿਸ ਕੋਲ ਤੁਹਾਡਾ ਪਾਸਵਰਡ (ਜਾਂ ਅੰਦਾਜ਼ਾ) ਹੈ।
ਤੁਹਾਨੂੰ Snap ਜਾਂ ਕਿਸੇ ਭਰੋਸੇਯੋਗ ਪ੍ਰਮਾਣਕਰਤਾ ਐਪ ਤੋਂ ਪ੍ਰਾਪਤ ਕੋਡ ਕਿਸੇ ਹੋਰ ਨੂੰ ਕਦੇ ਵੀ ਨਹੀਂ ਦੇਣਾ ਚਾਹੀਦਾ—ਉਹ ਇਸਨੂੰ ਤੁਹਾਡੇ ਖਾਤੇ ਵਿੱਚ ਲੌਗਇਨ ਕਰਨ ਲਈ ਵਰਤ ਸਕਦੇ ਹਨ!
ਜੇ ਤੁਹਾਡਾ ਡਿਵਾਈਸ ਗੁਆਚ ਜਾਂ ਚੋਰੀ ਹੋ ਜਾਂਦਾ ਹੈ, ਜਾਂ ਤੁਹਾਨੂੰ ਸ਼ੱਕ ਹੈ ਕਿ ਕਿਸੇ ਅਜਿਹੇ ਡਿਵਾਈਸ ਦੀ ਵਰਤੋਂ ਤੁਹਾਡੇ ਖਾਤੇ ਵਿੱਚ ਲੌਗ ਇਨ ਕਰਨ ਲਈ ਕੀਤੀ ਹੈ ਜਿਸ ਨੂੰ ਤੁਸੀਂ ਕਾਬੂ ਨਹੀਂ ਕਰਦੇ, ਤਾਂ ਉਸ ਡਿਵਾਈਸ ਨੂੰ ਪ੍ਰਮਾਣਿਤ ਡਿਵਾਈਸ ਵਜੋਂ ਹਟਾਉਣਾ ਨਾ ਭੁੱਲੋ।
ਆਪਣੇ ਸ਼ੈਸ਼ਨ ਦਾ ਪ੍ਰਬੰਧਨ ਕਰੋ 🔑
ਤੁਸੀਂ ਤੁਹਾਡੇ ਖਾਤੇ ਵਿੱਚ ਲੌਗ ਇਨ ਕੀਤੇ ਸਾਰੇ ਸੈਸ਼ਨਾਂ ਨੂੰ ਵੇਖਣ ਲਈ Snap ਦੇ ਸ਼ੈਸ਼ਨ ਪ੍ਰਬੰਧਨ ਕੇਂਦਰ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਜਾਣੂ ਨਹੀਂ ਹੋ, ਤਾਂ "ਸ਼ੈਸ਼ਨ" ਦਾ ਮਤਲਬ ਹੈ ਤੁਹਾਡੇ ਖਾਤੇ ਵਿੱਚ ਲੌਗ ਇਨ ਕੀਤਾ ਕੋਈ ਵੀ ਡਿਵਾਈਸ ਜਾਂ ਬ੍ਰਾਊਜ਼ਰ। ਖਾਤੇ ਦੀ ਸੁਰੱਖਿਆ ਲਈ ਸ਼ੈਸ਼ਨ ਪ੍ਰਬੰਧਨ ਕੇਂਦਰ ਨੂੰ ਵੇਖਦੇ ਰਹਿਣਾ ਜ਼ਰੂਰੀ ਹੈ, ਖਾਸ ਕਰਕੇ ਜੇ ਤੁਹਾਨੂੰ ਸ਼ੱਕ ਹੈ ਕਿ ਕਿਸੇ ਕੋਲ ਤੁਹਾਡੇ ਖਾਤੇ ਤੱਕ ਅਣ-ਅਧਿਕਾਰਤ ਪਹੁੰਚ ਹੋ ਸਕਦੀ ਹੈ। ਜੇਕਰ ਤੁਸੀਂ ਕੋਈ ਅਜਿਹਾ ਡਿਵਾਈਸ ਜਾਂ ਬ੍ਰਾਊਜ਼ਰ ਦੇਖਦੇ ਹੋ ਤਾਂ ਤੁਹਾਨੂੰ ਉਸ ਸ਼ੈਸ਼ਨ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਅਤੇ ਆਪਣਾ ਪਾਸਵਰਡ ਬਦਲਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਖਾਤੇ ਤੱਕ ਪਹੁੰਚ ਗੁਆ ਬਹਿੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
❌ ਤੀਜੀ-ਧਿਰ ਦੀਆਂ ਅਣਅਧਿਕਾਰਤ ਐਪਾਂ ਦੀ ਵਰਤੋਂ ਨਾ ਕਰੋ
ਤੀਜੀ-ਧਿਰ ਦੀਆਂ ਅਣਅਧਿਕਾਰਤ ਐਪਾਂ ਦੀ ਵਰਤੋਂ ਨਾ ਕਰੋ। ਅਣਅਧਿਕਾਰਤ ਤੀਜੀ-ਧਿਰ ਐਪਲੀਕੇਸ਼ਨ ਅਤੇ ਪਲੱਗਇਨ (ਜਾਂ ਟਵੀਕਸ) ਸਾਫਟਵੇਅਰ ਵਿਕਾਸਕਾਰਾਂ ਵੱਲੋਂ ਬਣਾਏ ਜਾਂਦੇ ਹਨ ਜੋ Snapchat ਨਾਲ ਸੰਬੰਧਿਤ ਨਹੀਂ ਹਨ ਅਤੇ ਅਕਸਰ Snapchat ਵਿੱਚ ਵਾਧੂ ਵਿਸ਼ੇਸ਼ਤਾਵਾਂ ਜਾਂ ਕਾਰਜਕੁਸ਼ਲਤਾ ਸ਼ਾਮਲ ਕਰਨ ਦਾ ਦਾਅਵਾ ਕਰਦੇ ਹਨ। ਪਰ, ਇਹ ਅਣਅਧਿਕਾਰਤ ਤੀਜੀ-ਧਿਰ ਐਪਾਂ ਅਤੇ ਪਲੱਗਇਨ Snapchat ਵੱਲੋਂ ਸਮਰਥਿਤ ਜਾਂ ਆਗਿਆ ਪ੍ਰਾਪਤ ਨਹੀਂ ਹਨ ਕਿਉਂਕਿ ਇਹ ਕਈ ਵਾਰ ਤੁਹਾਡੇ ਅਤੇ ਹੋਰ Snapchatters ਦੇ ਖਾਤਿਆਂ ਦੀ ਸੁਰੱਖਿਆ ਨਾਲ ਸਮਝੌਤਾ ਕਰ ਸਕਦੇ ਹਨ।
🔒 ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਹੋਰ ਸਲਾਹਾਂ 🔒
ਬੁਰੇ ਲੋਕਾਂ ਤੋਂ ਬਚਣ ਵਿੱਚ ਤੁਹਾਡੀ ਆਪਣੀ ਸੂਝ-ਬੂਝ ਮਾਈਨੇ ਰੱਖਦੀ ਹੈ! ਖਾਤੇ ਨੂੰ ਸੁਰੱਖਿਅਤ ਰੱਖਣ ਲਈ ਮਦਦ ਕਰਨ ਵਾਸਤੇ ਇੱਥੇ ਹੋਰ ਸੁਝਾਅ ਹਨ:
ਕਿਸੇ ਅਣਚਾਹੇ ਸੁਨੇਹਿਆਂ ਦਾ ਜਵਾਬ ਨਾ ਦਿਉ ਜੋ Snap ਜਾਂ ਸਾਡੀ ਸਹਾਇਤਾ ਟੀਮ ਵੱਲੋਂ ਹੋਣ ਦਾ ਦਾਅਵਾ ਕਰਦੇ ਹਨ, ਖਾਸ ਕਰਕੇ ਜੇ ਉਹ ਤੁਹਾਡਾ ਪਾਸਵਰਡ, ਕੋਈ ਕੋਡ ਜਾਂ ਪਿੰਨ ਜਾਂ ਤੁਹਾਡੇ ਖਾਤੇ ਦੀ ਪਹੁੰਚ ਲਈ ਕੋਈ ਹੋਰ ਜਾਣਕਾਰੀ ਮੰਗ ਰਹੇ ਹੋਣ। ਅਸੀਂ ਕਦੇ ਵੀ ਤੁਹਾਡਾ ਪਾਸਵਰਡ, ਕੋਡ, ਪਿੰਨ ਜਾਂ ਤੁਹਾਡੇ ਖਾਤੇ ਤੱਕ ਪਹੁੰਚ ਲਈ ਹੋਰ ਕੋਈ ਵੀ ਸੰਵੇਦਨਸ਼ੀਲ ਜਾਣਕਾਰੀ ਨਹੀਂ ਮੰਗਦੇ।
ਕਿਸੇ ਹੋਰ ਦੀ ਡੀਵਾਈਸ 'ਤੇ Snapchat ਵਿੱਚ ਲੌਗਇਨ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਤੁਹਾਡੇ ਖਾਤੇ ਤੱਕ ਪਹੁੰਚ ਦੇ ਸਕਦੇ ਹੋ। ਜੇ ਤੁਸੀਂ ਕਿਸੇ ਅਜਿਹੇ ਡਿਵਾਈਸ 'ਤੇ ਲੌਗ ਇਨ ਕਰਦੇ ਹੋ, ਜੋ ਤੁਹਾਡਾ ਨਹੀਂ ਹੈ, ਤਾਂ ਹਮੇਸ਼ਾ ਹੀ ਪੂਰੀ ਤਰ੍ਹਾਂ ਲੌਗ-ਆਉਟ ਕਰਨਾ ਯਾਦ ਰੱਖੋ ਅਤੇ ਬਾਅਦ ਵਿੱਚ "ਖਾਤਾ ਹਟਾਓ" ਤੇ ਕਲਿੱਕ ਕਰੋ!
ਆਪਣੇ ਮੋਬਾਈਲ ਡੀਵਾਈਸ ਵਿੱਚ ਮਜ਼ਬੂਤ ਪਾਸਕੋਡ ਜਾਂ ਪਾਸ-ਵਾਕਾਂਸ਼ ਸ਼ਾਮਲ ਕਰੋ ਜਾਂ ਇਸ ਤੋਂ ਵੀ ਵਧੀਆ ਹੈ, ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਵਰਤੋਂ ਕਰੋ ਜੋ ਤੁਹਾਡੀ ਡੀਵਾਈਸ ਨੂੰ ਅਣਲੌਕ ਕਰਨ ਲਈ ਤੁਹਾਡੇ ਫਿੰਗਰਪ੍ਰਿੰਟ ਜਾਂ ਚਿਹਰੇ ਦੀ ਵਰਤੋਂ ਕਰਦਾ ਹੈ। ਜੇਕਰ ਤੁਹਾਡੇ ਕੋਲ ਤੁਹਾਡੇ ਡੀਵਾਈਸ ਨੂੰ ਸੁਰੱਖਿਅਤ ਕਰਨ ਲਈ ਇਹ ਵਾਧੂ ਨਿਯੰਤਰਣ ਨਹੀਂ ਹਨ ਅਤੇ ਤੁਹਾਡਾ ਡੀਵਾਈਸ ਗੁਆਚ ਗਿਆ ਹੈ, ਚੋਰੀ ਹੋ ਗਿਆ ਹੈ ਜਾਂ ਕਿੱਤੇ ਰੱਖ ਦਿੱਤਾ ਗਿਆ ਹੈ, ਤਾਂ ਕੋਈ ਵੀ ਤੁਹਾਡੇ Snapchat ਖਾਤੇ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦਾ ਹੈ।
ਸ਼ੱਕੀ ਸੁਨੇਹਿਆਂ (ਈਮੇਲ, SMS ਜਾਂ ਹੋਰ ਰਾਹੀਂ) ਤੋਂ ਸਾਵਧਾਨ ਰਹੋ, ਖਾਸ ਕਰਕੇ ਉਹਨਾਂ ਤੋਂ ਜੋ ਤੁਹਾਨੂੰ ਸ਼ੱਕੀ ਲਿੰਕਾਂ 'ਤੇ ਕਲਿੱਕ ਕਰਨ ਲਈ ਕਹਿੰਦੇ ਹਨ—ਇਹ ਧੋਖਾਧੜੀ ਵਾਲੀਆਂ ਵੈਬਸਾਈਟਾਂ 'ਤੇ ਲੈ ਜਾ ਸਕਦੇ ਹਨ ਜਾਂ ਤੁਹਾਨੂੰ ਨਕਲੀ ਵੈਬਸਾਈਟ 'ਤੇ ਪਾਸਵਰਡ ਦਰਜ ਕਰਨ ਲਈ ਧੋਖਾ ਦੇ ਸਕਦੇ ਹਨ। ਤੁਹਾਨੂੰ Snapchat ਤੱਕ ਪਹੁੰਚ ਸਿਰਫ਼ ਸਾਡੀ ਐਪ ਰਾਹੀਂ ਜਾਂ ਵੈੱਬ 'ਤੇ ਸਾਡੇ ਅਧਿਕਾਰਤ Snapchat ਡੋਮੇਨਾਂ ਰਾਹੀਂ ਹੀ ਕਰਨੀ ਚਾਹੀਦੀ ਹੈ। ਤੁਸੀਂ ਕਲਿੱਕ ਕਰਨ ਤੋਂ ਪਹਿਲਾਂ ਸੋਚੋ!
Snapchat 'ਤੇ ਸੁਰੱਖਿਅਤ ਰਹਿਣ ਦੇ ਹੋਰ ਸੁਝਾਵਾਂ ਲਈ, ਇੱਥੇ ਜਾਓ ਅਤੇ ਸੁਰੱਖਿਆ ਸਨੈਪਸ਼ਾਟ ਦੀ ਗਾਹਕੀ ਲਓ।