ਭਾਈਚਾਰਕ ਸੇਧਾਂ

ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ

ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ

ਅੱਪਡੇਟ ਕੀਤਾ ਗਿਆ: ਜਨਵਰੀ 2024

ਆਮ ਜਾਣਕਾਰੀ

Snap ਵਿਖੇ ਜ਼ਿੰਮੇਵਾਰੀ ਵਾਲੀ ਜਾਣਕਾਰੀ ਵਾਲਾ ਮਾਹੌਲ ਬਣਾਉਣ ਵਿੱਚ ਮਦਦ ਕਰਨ ਲਈ ਆਪਣਾ ਯੋਗਦਾਨ ਪਾਉਣਾ ਮੁੱਖ ਤਰਜੀਹ ਰਹੀ ਹੈ। ਗੁੰਮਰਾਹਕੁੰਨ ਅਭਿਆਸ ਬਹੁਤ ਸਾਰੇ ਰੂਪਾਂ ਵਿੱਚ ਹੁੰਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਹ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦੇ ਹਨ ਅਤੇ Snapchatters ਦੀ ਸਲਾਮਤੀ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਸਾਡੀਆਂ ਨੀਤੀਆਂ ਦਾ ਉਦੇਸ਼ ਗਲਤ ਜਾਣਕਾਰੀ ਦੇ ਫੈਲਣ ਨੂੰ ਘਟਾਉਣਾ ਅਤੇ ਵਿਆਪਕ ਹਲਾਤਾਂ ਵਿੱਚ ਵਰਤੋਂਕਾਰਾਂ ਨੂੰ ਧੋਖਾਧੜੀ ਅਤੇ ਸਪੈਮ ਤੋਂ ਬਚਾਉਣਾ ਹੈ।

  • ਅਸੀਂ ਗਲਤ ਜਾਣਕਾਰੀ ਫੈਲਾਉਣ ਦੀ ਮਨਾਹੀ ਕਰਦੇ ਹਾਂ ਜੋ ਨੁਕਸਾਨ ਕਰਦੀ ਹੈ ਜਾਂ ਖਤਰਨਾਕ ਹੈ, ਜਿਵੇਂ ਕਿ ਦੁਖਦਾਈ ਘਟਨਾਵਾਂ ਦੀ ਹੋਂਦ ਤੋਂ ਇਨਕਾਰ ਕਰਨਾ, ਬੇਬੁਨਿਆਦ ਡਾਕਟਰੀ ਦਾਅਵੇ, ਨਾਗਰਿਕ ਪ੍ਰਕਿਰਿਆਵਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨਾ ਜਾਂ ਝੂਠੇ ਜਾਂ ਗੁੰਮਰਾਹਕੁੰਨ ਉਦੇਸ਼ਾਂ ਲਈ ਸਮੱਗਰੀ ਵਿੱਚ ਹੇਰਾਫੇਰੀ ਕਰਨਾ (ਚਾਹੇ ਜਨਰੇਟਿਵ AI ਰਾਹੀਂ ਜਾਂ ਧੋਖਾਧੜੀ ਵਾਲੇ ਸੰਪਾਦਨ ਰਾਹੀਂ)।

  • ਤੁਸੀਂ ਜੋ ਨਹੀਂ ਹੋ ਉਹ ਬਣ (ਜਾਂ ਕੁਝ ਅਜਿਹਾ) ਕੇ ਦਿਖਾਉਣ ਤੋਂ ਅਸੀਂ ਮਨ੍ਹਾਂ ਕਰਦੇ ਹਾਂ ਜਾਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਾ ਕਿ ਤੁਸੀਂ ਕੌਣ ਹੋ। ਇਸ ਵਿੱਚ ਤੁਹਾਡੇ ਦੋਸਤਾਂ, ਮਸ਼ਹੂਰ ਹਸਤੀਆਂ, ਬ੍ਰਾਂਡਾਂ ਜਾਂ ਹੋਰ ਸੰਗਠਨਾਂ ਦੀ ਨਕਲ ਕਰਨਾ ਸ਼ਾਮਲ ਹੈ।

  • ਅਸੀਂ Snapchat ਜਾਂ Snap Inc. ਦੀ ਨਕਲ ਕਰਨ ਸਮੇਤ ਸਪੈਮ ਅਤੇ ਧੋਖੇਬਾਜ਼ੀ ਦੇ ਢੰਗ-ਤਰੀਕਿਆਂ 'ਤੇ ਪਾਬੰਦੀ ਲਗਾਉਂਦੇ ਹਾਂ।

ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ

ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ ਨਾਲ ਸੰਬੰਧਤ ਸਾਡੀਆਂ ਭਾਈਚਾਰਕ ਸੇਧਾਂ ਜ਼ਰੂਰੀ ਤੌਰ 'ਤੇ ਦੋ ਵੱਖਰੀਆਂ, ਪਰ ਸੰਬੰਧਤ, ਨੁਕਸਾਨ ਦੀਆਂ ਸ਼੍ਰੇਣੀਆਂ ਮੁਤਾਬਕ ਹਨ: (1) ਝੂਠੀ ਜਾਣਕਾਰੀ ਅਤੇ (2) ਧੋਖਾਧੜੀ ਜਾਂ ਸਪੈਮ ਵਾਲਾ ਵਤੀਰਾ।

1. ਝੂਠੀ ਜਾਣਕਾਰੀ

ਤੱਥਾਂ ਨੂੰ ਵਿਗਾੜ ਕਰ ਪੇਸ਼ ਕਰਨ ਵਾਲੀ ਸਮੱਗਰੀ ਵਰਤੋਂਕਾਰਾਂ ਅਤੇ ਸਮਾਜ ਲਈ ਨੁਕਸਾਨਦੇਹ ਨਤੀਜੇ ਵਾਲੀ ਹੋ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਜਾਣਨਾ ਕਈ ਵਾਰ ਔਖਾ ਹੋ ਸਕਦਾ ਹੈ ਕਿ ਸਹੀ ਕੀ ਹੈ, ਖਾਸ ਤੌਰ 'ਤੇ ਜਦੋਂ ਇਹ ਤੇਜ਼ੀ ਨਾਲ ਹੋਣ ਵਾਲੀਆਂ ਮੌਜੂਦਾ ਘਟਨਾਵਾਂ ਜਾਂ ਵਿਗਿਆਨ, ਸਿਹਤ ਅਤੇ ਦੁਨੀਆ ਭਰ ਦੇ ਮੁੱਦਿਆਂ ਦੇ ਜਟਿਲ ਮਾਮਲਿਆਂ ਦੀ ਗੱਲ ਹੋਵੇ। ਇਸ ਕਾਰਨ ਕਰਕੇ ਸਾਡੀਆਂ ਨੀਤੀਆਂ ਨਾ ਸਿਰਫ਼ ਇਸ ਗੱਲ 'ਤੇ ਧਿਆਨ ਦਿੰਦੀਆਂ ਹਨ ਕਿ ਜਾਣਕਾਰੀ ਝੂਠੀ ਹੈ ਜਾਂ ਗੁੰਮਰਾਹਕੁੰਨ ਹੈ, ਸਗੋਂ ਇਸਦੇ ਨੁਕਸਾਨ ਦੀ ਸੰਭਾਵਨਾ 'ਤੇ ਵੀ ਧਿਆਨ ਦਿੰਦੀਆਂ ਹਨ।

ਜਾਣਕਾਰੀ ਦੀਆਂ ਕਈ ਅਜਿਹੀ ਸ਼੍ਰੇਣੀਆਂ ਹਨ ਜਿਸ ਵਿੱਚ ਤੱਥਾਂ ਦੀ ਗਲਤ ਪੇਸ਼ਕਾਰੀ ਵਿਲੱਖਣ ਜੋਖਮ ਪੈਦਾ ਕਰ ਸਕਦੀ ਹੈ। ਇਨ੍ਹਾਂ ਖੇਤਰਾਂ ਵਿੱਚ ਸਾਡੀਆਂ ਟੀਮਾਂ ਗੁੰਮਰਾਹਕੁੰਨ ਜਾਂ ਝੂਠੀ ਸਮੱਗਰੀ ਦੇ ਵਿਰੁੱਧ ਕਾਰਵਾਈ ਕਰਦੀਆਂ ਹਨ, ਭਾਵੇਂ ਕਿ ਗਲਤ ਪੇਸ਼ਕਾਰੀ ਜਾਣਬੁੱਝ ਕੇ ਕੀਤੀ ਹੋਵੇ। ਇਸ ਤਰ੍ਹਾਂ ਸਾਡੀਆਂ ਨੀਤੀਆਂ ਹਰ ਕਿਸਮ ਦੀ ਸੂਚਨਾ ਦੇ ਖਤਰਿਆਂ ਦੇ ਵਿਰੁੱਧ ਕੰਮ ਕਰਦੀਆਂ ਹਨ, ਜਿਸ ਵਿੱਚ ਗਲਤ ਸੂਚਨਾ, ਦੁਰਸੂਚਨਾ, ਗਲਤ ਜਾਣਕਾਰੀ ਅਤੇ ਮੀਡੀਆ ਨਾਲ ਛੇੜਛਾੜ ਸ਼ਾਮਲ ਹੈ।

ਸੂਚਨਾ ਸ਼੍ਰੇਣੀਆਂ ਦੀਆਂ ਉਦਾਹਰਨਾਂ ਜਿਨ੍ਹਾਂ ਨੂੰ ਅਸੀਂ ਨੁਕਸਾਨ ਲਈ ਵਿਸ਼ੇਸ਼ ਤੌਰ 'ਤੇ ਸੰਵੇਦਨਸ਼ੀਲ ਮੰਨਦੇ ਹਾਂ, ਉਨ੍ਹਾਂ ਵਿੱਚ ਅੱਗੇ ਦਿੱਤਾ ਸ਼ਾਮਲ ਹੈ:

  • ਉਹ ਸਮੱਗਰੀ ਜੋ ਵਾਪਰੀਆਂ ਦੁਖਦਾਈ ਘਟਨਾਵਾਂ ਤੋਂ ਇਨਕਾਰ ਕਰਦੀ ਹੈ ਅਸੀਂ ਵਿਵਾਦ ਪੈਦਾ ਕਰਨ ਵਾਲੀ ਸਮੱਗਰੀ ਨੂੰ ਵਰਜਿਤ ਕਰਦੇ ਹਾਂ, ਉਦਾਹਰਨ ਲਈ, ਤਬਾਹੀ ਜਾਂ ਸੈਂਡੀ ਹੁੱਕ ਸਕੂਲ ਦੀ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਨਕਾਰਿਆ ਜਾਂਦਾ ਹੈ। ਅਜਿਹੀਆਂ ਤਰਾਸਦੀਆਂ ਬਾਰੇ ਗਲਤ ਬਿਆਨਬਾਜ਼ੀ ਅਤੇ ਬੇਬੁਨਿਆਦ ਸਾਜ਼ਿਸ਼ ਦੇ ਸਿਧਾਂਤ ਉਨ੍ਹਾਂ ਵਰਤੋਂਕਾਰਾਂ ਦਾ ਨੁਕਸਾਨ ਕਰਨ ਤੋਂ ਇਲਾਵਾ ਹਿੰਸਾ ਅਤੇ ਨਫ਼ਰਤ ਵਿੱਚ ਯੋਗਦਾਨ ਪਾ ਸਕਦੇ ਹਨ ਜਿਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਪਰਿਵਾਰ ਅਜਿਹੀਆਂ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਹਨ।

  • ਅਜਿਹੀ ਸਮੱਗਰੀ ਜੋ ਬੇਬੁਨਿਆਦ ਡਾਕਟਰੀ ਦਾਅਵਿਆਂ ਦਾ ਪ੍ਰਚਾਰ ਕਰਦੀ ਹੈ। ਅਸੀਂ ਅਜਿਹੀ ਸਮੱਗਰੀ ਨੂੰ ਅਸਵੀਕਾਰ ਕਰਦੇ ਹਾਂ ਜੋ, ਉਦਾਹਰਨ ਵੱਜੋਂ, Covid-19 ਦੇ ਫੈਲਣ ਨੂੰ ਰੋਕਣ ਲਈ ਗੈਰ-ਜਾਂਚ ਕੀਤੇ ਇਲਾਜਾਂ ਦੀ ਸਿਫ਼ਾਰਸ਼ ਕਰਦੀ ਹੈ; ਜੋ ਕਿ ਟੀਕਿਆਂ ਬਾਰੇ ਬੇਬੁਨਿਆਦ ਸਾਜ਼ਿਸ਼ ਸਿਧਾਂਤ ਪੇਸ਼ ਕਰਦੀ ਹੈ; ਜਾਂ ਜੋ ਅਖੌਤੀ "ਰੂਪਾਂਤਰਨ ਥੈਰੇਪੀ" ਵਰਗੇ ਅਖੌਤੀ, ਨੁਕਸਾਨਦੇਹ ਅਭਿਆਸਾਂ ਨੂੰ ਉਤਸ਼ਾਹਿਤ ਕਰਦੀ ਹੈ। ਜਦੋਂ ਕਿ ਦਵਾਈ ਦਾ ਖੇਤਰ ਹਮੇਸ਼ਾ ਬਦਲਦਾ ਰਹਿੰਦਾ ਹੈ ਅਤੇ ਜਨਤਕ ਸਿਹਤ ਏਜੰਸੀਆਂ ਅਕਸਰ ਮਾਰਗਦਰਸ਼ਨ ਵਿੱਚ ਸੋਧ ਕਰ ਸਕਦੀਆਂ ਹਨ, ਅਜਿਹੀਆਂ ਭਰੋਸੇਯੋਗ ਸੰਸਥਾਵਾਂ ਮਿਆਰਾਂ ਅਤੇ ਜਵਾਬਦੇਹੀ ਦੇ ਅਧੀਨ ਹੁੰਦੀਆਂ ਹਨ ਅਤੇ ਅਸੀਂ ਜ਼ਿੰਮੇਵਾਰ ਸਿਹਤ ਅਤੇ ਡਾਕਟਰੀ ਮਾਰਗਦਰਸ਼ਨ ਵਾਸਤੇ ਪੈਮਾਨਾ ਦੇਣ ਲਈ ਉਨ੍ਹਾਂ ਵੱਲ ਧਿਆਨ ਦੇ ਸਕਦੇ ਹਾਂ।

  • ਅਜਿਹੀ ਸਮੱਗਰੀ ਜੋ ਨਾਗਰਿਕ ਪ੍ਰਕਿਰਿਆਵਾਂ ਦੀ ਇਕਸਾਰਤਾ ਨੂੰ ਕਮਜ਼ੋਰ ਕਰਦੀ ਹੈ। ਚੋਣਾਂ ਅਤੇ ਹੋਰ ਨਾਗਰਿਕ ਪ੍ਰਕਿਰਿਆਵਾਂ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਸਮਾਜਾਂ ਦੇ ਕੰਮਕਾਜ ਵਿੱਚ ਜ਼ਰੂਰੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਜਾਣਕਾਰੀ ਵਿੱਚ ਫ਼ੇਰਬਦਲ ਲਈ ਵਿਲੱਖਣ ਟੀਚੇ ਵੀ ਪੇਸ਼ ਕਰਦੀਆਂ ਹਨ। ਅਜਿਹੀਆਂ ਘਟਨਾਵਾਂ ਦੇ ਆਲੇ ਦੁਆਲੇ ਜਾਣਕਾਰੀ ਦੇ ਮਾਹੌਲ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਨਾਗਰਿਕ ਪ੍ਰਕਿਰਿਆਵਾਂ ਦੀਆਂ ਅੱਗੇ ਦਿੱਤੀਆਂ ਕਿਸਮਾਂ ਸਬੰਧੀ ਖਤਰਿਆਂ ਵਾਸਤੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਦੇ ਹਾਂ:

    • ਪ੍ਰਕਿਰਿਆਤਮਕ ਦਖਲਅੰਦਾਜ਼ੀ: ਅਸਲ ਚੋਣ ਜਾਂ ਨਾਗਰਿਕ ਪ੍ਰਕਿਰਿਆਵਾਂ ਨਾਲ ਸੰਬੰਧਿਤ ਗਲਤ ਸੂਚਨਾ, ਜਿਵੇਂ ਕਿ ਜ਼ਰੂਰੀ ਮਿਤੀਆਂ ਅਤੇ ਸਮੇਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਜਾਂ ਭਾਗੀਦਾਰੀ ਲਈ ਯੋਗਤਾ ਲੋੜਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ।

    • ਭਾਗੀਦਾਰੀ ਵਿੱਚ ਦਖਲਅੰਦਾਜ਼ੀ: ਅਜਿਹੀ ਸਮੱਗਰੀ ਜਿਸ ਵਿੱਚ ਨਿੱਜੀ ਸੁਰੱਖਿਆ ਲਈ ਖਤਰੇ ਸ਼ਾਮਲ ਹਨ ਜਾਂ ਜੋ ਕਿਸੇ ਚੋਣ ਜਾਂ ਨਾਗਰਿਕ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਰੋਕਣ ਲਈ ਅਫਵਾਹਾਂ ਫੈਲਾਉਂਦੀ ਹੈ।

    • ਧੋਖਾਧੜੀ ਜਾਂ ਗੈਰ-ਕਾਨੂੰਨੀ ਭਾਗੀਦਾਰੀ: ਅਜਿਹੀ ਸਮੱਗਰੀ ਜੋ ਲੋਕਾਂ ਨੂੰ ਨਾਗਰਿਕ ਪ੍ਰਕਿਰਿਆ ਵਿੱਚ ਹਿੱਸਾ ਲੈਣ ਜਾਂ ਗੈਰ-ਕਨੂੰਨੀ ਢੰਗ ਨਾਲ ਵੋਟ ਪਾਉਣ ਜਾਂ ਵੋਟ ਖਤਮ ਕਰਨ ਲਈ ਆਪਣੇ ਆਪ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ।

    • ਨਾਗਰਿਕ ਪ੍ਰਕਿਰਿਆਵਾਂ ਦਾ ਗੈਰ-ਕਨੂੰਨੀਕਰਨ: ਉਦਾਹਰਨ ਲਈ, ਚੋਣ ਨਤੀਜਿਆਂ ਬਾਰੇ ਝੂਠੇ ਜਾਂ ਗੁੰਮਰਾਹਕੁੰਨ ਦਾਅਵਿਆਂ ਦੇ ਆਧਾਰ 'ਤੇ ਲੋਕਤੰਤਰੀ ਸੰਸਥਾਵਾਂ ਨੂੰ ਗੈਰ-ਕਨੂੰਨੀ ਦੱਸਣ ਵਾਲੀ ਸਮੱਗਰੀ।

ਨੁਕਸਾਨਦੇਹ ਝੂਠੀ ਜਾਣਕਾਰੀ ਦੇ ਵਿਰੁੱਧ ਸਾਡੀਆਂ ਨੀਤੀਆਂ ਵਿਆਪਕ ਉਤਪਾਦ ਡਿਜ਼ਾਈਨ ਸੁਰੱਖਿਆ ਅਤੇ ਵਿਗਿਆਪਨਬਾਜ਼ੀ ਨਿਯਮਾਂ ਮੁਤਾਬਕ ਪੂਰਕ ਹਨ ਜੋ ਕਿਸੇ ਚੀਜ਼ ਨੂੰ ਸੁਰਖੀਆਂ ਵਿੱਚ ਆਉਣ ਤੋਂ ਸੀਮਤ ਕਰਦੀਆਂ ਹਨ, ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਸਾਡੇ ਪਲੇਟਫਾਰਮ 'ਤੇ ਪ੍ਰਮਾਣਿਕਤਾ ਦੀ ਭੂਮਿਕਾ ਨੂੰ ਵਧਾਉਂਦੀਆਂ ਹਨ।
ਸਾਡੇ ਪਲੇਟਫਾਰਮ ਦੀ ਬਣਤਰ ਇਨ੍ਹਾਂ ਉਦੇਸ਼ਾਂ ਲਈ ਕਿਵੇਂ ਮਦਦ ਕਰਦੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ ਇਸ ਬਲੌਗ ਪੋਸਟ 'ਤੇ ਜਾਓ।

2. ਧੋਖਾਧੜੀ ਜਾਂ ਸਪੈਮ ਵਾਲਾ ਵਤੀਰਾ

ਧੋਖਾਧੜੀ ਅਤੇ ਸਪੈਮ Snapchatters ਦੇ ਕਾਫ਼ੀ ਵਿੱਤੀ ਨੁਕਸਾਨ, ਸਾਈਬਰ ਸੁਰੱਖਿਆ ਖਤਰੇ ਅਤੇ ਇੱਥੋਂ ਤੱਕ ਕਿ ਕਨੂੰਨੀ ਜੋਖਮ (ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲੇ ਤਜ਼ਰਬਿਆਂ ਦਾ ਜ਼ਿਕਰ ਨਹੀਂ) ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਜੋਖਮਾਂ ਨੂੰ ਘੱਟ ਕਰਨ ਲਈ ਅਸੀਂ ਧੋਖੇਬਾਜ਼ੀ ਦੇ ਅਭਿਆਸਾਂ ਨੂੰ ਵਰਜਿਤ ਕਰਦੇ ਹਾਂ ਜੋ ਸਾਡੇ ਭਾਈਚਾਰੇ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ।

ਵਰਜਿਤ ਅਭਿਆਸਾਂ ਵਿੱਚ ਅਜਿਹੀ ਸਮੱਗਰੀ ਸ਼ਾਮਲ ਹੁੰਦੀ ਹੈ ਜੋ ਕਿਸੇ ਵੀ ਕਿਸਮ ਦੇ ਘੁਟਾਲੇ ਦਾ ਪ੍ਰਚਾਰ ਕਰਦੀ ਹੈ; ਜਲਦੀ ਅਮੀਰ ਬਣਨ ਦੀਆਂ ਸਕੀਮਾਂ; ਅਣਅਧਿਕਾਰਤ ਜਾਂ ਅਣਦੱਸੀ ਭੁਗਤਾਨਸ਼ਦਾ ਜਾਂ ਪ੍ਰਾਯੋਜਿਤ ਸਮੱਗਰੀ; ਅਤੇ ਜਾਅਲੀ ਵਸਤੂਆਂ, ਦਸਤਾਵੇਜ਼ਾਂ ਜਾਂ ਸਰਟੀਫਿਕੇਟਾਂ ਸਮੇਤ ਧੋਖਾਧੜੀ ਵਾਲੀਆਂ ਵਸਤਾਂ ਜਾਂ ਸੇਵਾਵਾਂ ਦਾ ਪ੍ਰਚਾਰ-ਵਧਾਵਾ। ਅਸੀਂ ਪੈਸਿਆਂ ਨਾਲ ਫ਼ਾਲੋਅਰ ਵਧਾਉਣ ਦਾ ਪ੍ਰਚਾਰ-ਵਧਾਵਾ ਜਾਂ ਫ਼ਾਲੋਅਰ ਵਧਾਉਣ ਦੀਆਂ ਹੋਰ ਸਕੀਮਾਂ; ਸਪੈਮ ਐਪਲੀਕੇਸ਼ਨਾਂ ਦਾ ਪ੍ਰਚਾਰ-ਵਧਾਵਾ; ਅਤੇ ਬਹੁ-ਪੱਧਰੀ ਮਾਰਕੀਟਿੰਗ ਜਾਂ ਪਿਰਾਮਿਡ ਸਕੀਮਾਂ ਦੇ ਪ੍ਰਚਾਰ-ਵਧਾਵੇ 'ਤੇ ਵੀ ਪਾਬੰਦੀ ਲਗਾਉਂਦੇ ਹਾਂ। ਅਸੀਂ ਕਿਸੇ ਵੀ ਤਰੀਕੇ ਕਾਲੇ ਧਨ ਨੂੰ ਜਾਇਜ਼ ਬਣਾਉਣ (ਹਵਾਲਾ ਕਾਰੋਬਾਰ ਜਾਂ ਪੈਸਿਆਂ ਦੇ ਗੈਰ-ਕਨੂੰਨੀ ਲੈਣ-ਦੇਣ ਸਮੇਤ) ਦੀ ਮਨਾਹੀ ਵੀ ਕਰਦੇ ਹਾਂ। ਇਸ ਵਿੱਚ ਗੈਰ-ਕਾਨੂੰਨੀ ਤੌਰ 'ਤੇ ਪੈਸੇ ਲੈਣਾ ਜਾਂ ਭੇਜਣਾ ਜਾਂ ਕਿਸੇ ਹੋਰ ਵਿਅਕਤੀ ਦੀ ਤਰਫੋਂ ਕਿਸੇ ਅਗਿਆਤ ਸਰੋਤ ਤੋਂ ਪੈਸੇ ਲੈਣਾ ਅਤੇ ਦੇਣਾ, ਅਣਅਧਿਕਾਰਤ ਅਤੇ ਗੈਰ-ਕਾਨੂੰਨੀ ਤੌਰ 'ਤੇ ਪੈਸੇ ਭੇਜਣਾ ਜਾਂ ਮੁਦਰਾ ਵਟਾਂਦਰਾ ਸੇਵਾਵਾਂ ਅਤੇ ਇਹਨਾਂ ਕਿਰਿਆਵਾਂ ਦੀ ਮੰਗ ਅਤੇ ਪ੍ਰਚਾਰ-ਵਧਾਵਾ ਕਰਨਾ ਸ਼ਾਮਲ ਹੈ।

ਅੰਤ ਵਿੱਚ ਸਾਡੀਆਂ ਨੀਤੀਆਂ ਕਿਸੇ ਅਜਿਹੇ ਵਿਅਕਤੀ (ਜਾਂ ਕੋਈ ਚੀਜ਼) ਹੋਣ ਦਾ ਦਿਖਾਵਾ ਕਰਨ ਉੱਤੇ ਪਾਬੰਦੀ ਲਗਾਉਂਦੀਆਂ ਹਨ ਜੋ ਤੁਸੀਂ ਨਹੀਂ ਹੋ ਜਾਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਤੋਂ ਕਿ ਤੁਸੀਂ ਕੌਣ ਹੋ। ਇਸ ਵਿੱਚ ਤੁਹਾਡੇ ਦੋਸਤਾਂ, ਮਸ਼ਹੂਰ ਹਸਤੀਆਂ, ਬ੍ਰਾਂਡਾਂ, ਜਾਂ ਹੋਰ ਸੰਗਠਨਾਂ ਦੀ ਨਕਲ ਕਰਨਾ ਸ਼ਾਮਲ ਹੈ। ਇਨ੍ਹਾਂ ਨਿਯਮਾਂ ਦਾ ਮਤਲਬ ਇਹ ਵੀ ਹੈ ਕਿ Snapchat ਜਾਂ Snap, Inc. ਦੀ ਬ੍ਰਾਂਡਿੰਗ ਦੀ ਨਕਲ ਕਰਨਾ ਜਾਇਜ਼ ਨਹੀਂ ਹੈ।

ਅਸੀਂ ਇਨ੍ਹਾਂ ਨੀਤੀਆਂ ਨੂੰ ਕਿਵੇਂ ਲਾਗੂ ਕਰਦੇ ਹਾਂ

ਨੁਕਸਾਨਦੇਹ ਝੂਠੀ ਜਾਂ ਧੋਖੇ ਵਾਲੀ ਜਾਣਕਾਰੀ ਦੇ ਵਿਰੁੱਧ ਸਾਡੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾ ਦਿੱਤਾ ਜਾਂਦਾ ਹੈ। ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਸਾਂਝਾ ਕਰਨ, ਪ੍ਰਚਾਰਨ ਜਾਂ ਵੰਡਣ ਵਾਲੇ ਵਰਤੋਂਕਾਰਾਂ ਨੂੰ ਉਲੰਘਣਾ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਜੋ ਵਰਤੋਂਕਾਰ ਇਨ੍ਹਾਂ ਨੀਤੀਆਂ ਦੀ ਉਲੰਘਣਾ ਕਰਨਾ ਜਾਰੀ ਰੱਖਦੇ ਹਨ ਉਨ੍ਹਾਂ ਦੇ ਖਾਤੇ ਨੂੰ ਪ੍ਰਤਿਬੰਧਿਤ ਕਰ ਦਿੱਤਾ ਜਾਵੇਗਾ।

2022 ਵਿੱਚ ਅਸੀਂ ਝੂਠੀ ਜਾਣਕਾਰੀ ਲਈ ਸਾਡੀਆਂ ਰਿਪੋਰਟਿੰਗ ਮੀਨੂ ਸ਼੍ਰੇਣੀਆਂ ਦਾ ਵਿਸਤਾਰ ਕੀਤਾ ਹੈ ਜੋ ਵਰਤੋਂਕਾਰਾਂ ਨੂੰ ਵਧੇਰੇ ਖਾਸ ਤੌਰ 'ਤੇ ਸਮਾਜਿਕ, ਰਾਜਨੀਤਿਕ ਅਤੇ ਸਿਹਤ ਸੰਬੰਧੀ ਗਲਤ ਜਾਣਕਾਰੀ ਦੀ ਰਿਪੋਰਟ ਕਰਨ ਦਿੰਦੀਆਂ ਹਨ। ਕਿਰਪਾ ਕਰਕੇ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਜਦੋਂ ਤੁਹਾਡਾ ਜਾਂ ਕਿਸੇ ਹੋਰ ਦਾ ਪ੍ਰਤੀਰੂਪਣ ਕੀਤਾ ਜਾ ਰਿਹਾ ਹੋਵੇ ਜਾਂ ਜੇਕਰ ਤੁਹਾਨੂੰ ਸਪੈਮ ਜਾਂ ਗਲਤ ਜਾਣਕਾਰੀ ਮਿਲਦੀ ਹੈ। ਇੱਕ ਵਾਰ ਰਿਪੋਰਟ ਮਿਲਣ ਤੋਂ ਬਾਅਦ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਪ੍ਰਤੀਰੂਪਣ ਨੂੰ ਹੱਲ ਕਰਨ ਜਾਂ ਨੁਕਸਾਨਦੇਹ ਸਮੱਗਰੀ ਨੂੰ ਜਾਰੀ ਰਹਿਣ ਤੋਂ ਰੋਕਣ ਲਈ ਕਾਰਵਾਈ ਕਰ ਸਕਦੀਆਂ ਹਨ।

ਸਪੌਟਲਾਈਟ ਅਤੇ ਡਿਸਕਵਰ ਵਰਗੀਆਂ ਸਾਡੀਆਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚ ਵਾਲੀਆਂ ਥਾਵਾਂ 'ਤੇ ਅਸੀਂ ਸਮੱਗਰੀ ਨੂੰ ਸੁਧਾਰਨ ਅਤੇ ਜਾਣਕਾਰੀ ਦੀ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਰਗਰਮ ਨਜ਼ਰੀਆ ਅਪਣਾਉਂਦੇ ਹਾਂ। ਪਰ ਅਸੀਂ ਇਨ੍ਹਾਂ ਥਾਵਾਂ 'ਤੇ ਤੁਹਾਨੂੰ ਮਿਲਣ ਵਾਲੀ ਕਿਸੇ ਵੀ ਨੁਕਸਾਨਦੇਹ ਸਮੱਗਰੀ ਬਾਰੇ ਫੀਡਬੈਕ ਅਤੇ ਰਿਪੋਰਟਾਂ ਦੀ ਬਹੁਤ ਕਦਰ ਕਰਦੇ ਹਾਂ; ਉਹ ਇਨ੍ਹਾਂ ਥਾਵਾਂ ਨੂੰ ਨੁਕਸਾਨਦੇਹ ਜਾਣਕਾਰੀ ਤੋਂ ਮੁਕਤ ਰੱਖਣ ਲਈ ਸਾਡੀਆਂ ਪ੍ਰਕਿਰਿਆਵਾਂ ਵਿੱਚ ਕਿਸੇ ਵੀ ਖਾਮੀਆਂ ਪ੍ਰਤੀ ਸੁਚੇਤ ਕਰਨ ਵਿੱਚ ਮਦਦ ਕਰਦੇ ਹਨ।

ਸਿੱਟਾ

ਜ਼ਿੰਮੇਵਾਰੀ ਵਾਲੀ ਜਾਣਕਾਰੀ ਵਾਲੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਸਾਡੀ ਕੰਪਨੀ ਵਿੱਚ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ Snapchatters ਨੂੰ ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਸਮੱਗਰੀ ਦੇ ਜੋਖਮਾਂ ਤੋਂ ਬਚਾਉਣ ਲਈ ਨਵੀਨਤਾਕਾਰੀ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਨਾ ਜਾਰੀ ਰੱਖਾਂਗੇ।

ਜਿਵੇਂ ਕਿ ਅਸੀਂ ਇਨ੍ਹਾਂ ਯਤਨਾਂ ਨੂੰ ਜਾਰੀ ਰੱਖਦੇ ਹਾਂ, ਅਸੀਂ ਸਾਡੇ ਨਜ਼ਰੀਏ ਦੀ ਪ੍ਰਭਾਵਸ਼ੀਲਤਾ ਬਾਰੇ ਪਾਰਦਰਸ਼ੀ ਅੰਦਰੂਨੀ-ਝਾਤਾਂ ਦੇਣ ਲਈ ਵਚਨਬੱਧ ਹਾਂ। ਸਾਡੀ ਪਾਰਦਰਸ਼ਤਾ ਰਿਪੋਰਟ ਰਾਹੀਂ ਅਸੀਂ ਵਿਸ਼ਵ ਪੱਧਰ 'ਤੇ ਗਲਤ ਜਾਣਕਾਰੀ ਦੇ ਵਿਰੁੱਧ ਸਾਡੇ ਅਮਲੀਕਰਨ ਬਾਰੇ ਦੇਸ਼-ਪੱਧਰ ਦੀ ਜਾਣਕਾਰੀ ਦਿੰਦੇ ਹਾਂ -- ਅਤੇ ਅਸੀਂ ਸਾਡੀਆਂ ਭਵਿੱਖੀ ਰਿਪੋਰਟਾਂ ਵਿੱਚ ਇਨ੍ਹਾਂ ਉਲੰਘਣਾਵਾਂ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਦੇਣ ਦੀ ਯੋਜਨਾ ਬਣਾ ਰਹੇ ਹਾਂ।

ਅਸੀਂ ਹਾਨੀਕਾਰਕ ਸਮੱਗਰੀ ਜਾਂ ਵਤੀਰੇ ਨੂੰ ਹੱਲ ਕਰਨ ਦੀ ਸਾਡੀ ਯੋਗਤਾ ਨੂੰ ਬਿਹਤਰ ਬਣਾਉਣ ਲਈ ਸਾਡੀਆਂ ਨੀਤੀਆਂ ਦੇ ਸੰਚਾਲਨ ਨੂੰ ਲਗਾਤਾਰ ਵਧਾਉਣ ਲਈ ਵਚਨਬੱਧ ਹਾਂ ਅਤੇ ਅਸੀਂ ਸੁਰੱਖਿਆ ਭਾਈਚਾਰੇ ਦੇ ਵਿਭਿੰਨ ਮੋਹਰੀਆਂ ਨਾਲ ਕੰਮ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਇਨ੍ਹਾਂ ਉਦੇਸ਼ਾਂ ਨੂੰ ਜ਼ਿੰਮੇਵਾਰੀ ਨਾਲ ਅੱਗੇ ਵਧਾ ਰਹੇ ਹਾਂ। ਸਾਡੇ ਸੁਰੱਖਿਆ ਯਤਨਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਜਾਓ।

ਅੱਗੇ:

ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ

Read Next