Snapchat ਸੰਚਾਲਨ, ਅਮਲੀਕਰਨ ਅਤੇ ਅਪੀਲਾਂ
ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ
ਅੱਪਡੇਟ ਕੀਤਾ: ਮਈ 2024
Snapchat ਵਿੱਚ ਅਸੀਂ ਆਪਣੇ ਭਾਈਚਾਰੇ ਦੇ ਪਰਦੇਦਾਰੀ ਹਿੱਤਾਂ ਦਾ ਆਦਰ ਕਰਦੇ ਹੋਏ ਸੁਰੱਖਿਆ ਵਿੱਚ ਵਾਧਾ ਕਰਨ ਲਈ ਵਚਨਬੱਧ ਹਾਂ। ਅਸੀਂ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਸੰਤੁਲਤ, ਜੋਖਮ-ਅਧਾਰਤ ਰਵੱਈਆ ਰੱਖਦੇ ਹਾਂ - ਪਾਰਦਰਸ਼ੀ ਸਮੱਗਰੀ ਸੰਚਾਲਨ ਅਭਿਆਸਾਂ, ਨਿਰੰਤਰ ਅਤੇ ਬਰਾਬਰ ਅਮਲੀਕਰਨ ਅਤੇ ਸਪੱਸ਼ਟ ਸੰਚਾਰ ਨੂੰ ਜੋੜ ਕੇ ਆਪਣੀਆਂ ਨੀਤੀਆਂ ਨੂੰ ਨਿਰਪੱਖਤਾ ਨਾਲ ਲਾਗੂ ਕਰਨ ਲਈ ਆਪਣੇ-ਆਪ ਨੂੰ ਜਵਾਬਦੇਹ ਬਣਾਉਂਦੇ ਹਾਂ।
ਸਮੱਗਰੀ ਸੰਚਾਲਨ
ਅਸੀਂ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ Snapchat ਨੂੰ ਡਿਜ਼ਾਈਨ ਕੀਤਾ ਹੈ, ਅਤੇ ਇਹ ਡਿਜ਼ਾਈਨ ਨੁਕਸਾਨਦੇਹ ਸਮੱਗਰੀ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹੈ। Snapchat ਖੁੱਲ੍ਹੀ-ਖ਼ਬਰ ਫ਼ੀਡ ਦੀ ਪੇਸ਼ਕਸ਼ ਨਹੀਂ ਕਰਦੀ ਜਿੱਥੇ ਅਣਜਾਣ ਪ੍ਰਕਾਸ਼ਕਾਂ ਜਾਂ ਵਿਅਕਤੀਆਂ ਨੂੰ ਨਫ਼ਰਤ, ਗਲਤ ਜਾਣਕਾਰੀ ਜਾਂ ਹਿੰਸਕ ਸਮੱਗਰੀ ਪ੍ਰਸਾਰਿਤ ਕਰਨ ਦਾ ਮੌਕਾ ਮਿਲਦਾ ਹੈ।
ਇਨ੍ਹਾਂ ਡਿਜ਼ਾਈਨ ਸੁਰੱਖਿਆ ਉਪਰਾਲਿਆਂ ਤੋਂ ਇਲਾਵਾ, ਅਸੀਂ ਜਨਤਕ ਪੋਸਟਾਂ ਵਿੱਚ ਸੰਭਾਵਿਤ ਤੌਰ 'ਤੇ ਅਢੁਕਵੀਂ ਸਮੱਗਰੀ ਦੀ ਸਮੀਖਿਆ ਕਰਨ ਲਈ ਆਪਣੀਆਂ ਜਨਤਕ ਸਮੱਗਰੀ ਦੀਆਂ ਤਹਿਆਂ (ਜਿਵੇਂ ਕਿ ਸੌਪਟਲਾਈਟ, ਜਨਤਕ ਕਹਾਣੀਆਂ ਅਤੇ ਨਕਸ਼ੇ) ਦੇ ਸੰਚਾਲਨ ਲਈ ਸਵੈਚਲਤ ਔਜ਼ਾਰਾਂ ਅਤੇ ਮਨੁੱਖੀ ਸਮੀਖਿਆ ਦੇ ਸੁਮੇਲ ਦੀ ਵਰਤੋਂ ਕਰਦੇ ਹਾਂ - ਜਿਸ ਵਿੱਚ ਮਸ਼ੀਨ ਸਿਖਲਾਈ ਔਜ਼ਾਰ ਅਤੇ ਅਸਲ ਲੋਕਾਂ ਦੀਆਂ ਸਮਰਪਿਤ ਟੀਮਾਂ ਸ਼ਾਮਲ ਹਨ।
ਉਦਾਹਰਨ ਵਜੋਂ, ਸਪੌਟਲਾਈਟ 'ਤੇ ਜਿੱਥੇ ਰਚਨਾਕਾਰ ਵਿਆਪਕ Snapchat ਭਾਈਚਾਰੇ ਨਾਲ ਸਾਂਝਾ ਕਰਨ ਲਈ ਰਚਨਾਤਮਕ ਅਤੇ ਮਨੋਰੰਜਕ ਵੀਡੀਓ ਸਪੁਰਦ ਕਰ ਸਕਦੇ ਹਨ, ਕੋਈ ਵੀ ਵੰਡ ਪ੍ਰਾਪਤ ਕਰਨ ਤੋਂ ਪਹਿਲਾਂ ਸਾਰੀ ਸਮੱਗਰੀ ਦੀ ਮਸ਼ੀਨੀ ਸੂਝ ਰਾਹੀਂ ਆਪਣੇ-ਆਪ ਸਮੀਖਿਆ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਸਮੱਗਰੀ ਦਾ ਇੱਕ ਭਾਗ ਵਧੇਰੇ ਦਰਸ਼ਕਾਂ ਨੂੰ ਦਿਸਦਾ ਹੈ, ਤਾਂ ਇਸ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦਾ ਮੌਕਾ ਦੇਣ ਤੋਂ ਪਹਿਲਾਂ ਮਨੁੱਖੀ ਸੰਚਾਲਕਾਂ ਰਾਹੀਂ ਇਸਦੀ ਸਮੀਖਿਆ ਕੀਤੀ ਜਾਂਦੀ ਹੈ। ਸਪੌਟਲਾਈਟ 'ਤੇ ਸਮੱਗਰੀ ਨੂੰ ਸੰਚਾਲਿਤ ਕਰਨ ਲਈ ਇਹ ਪੱਧਰੀ ਰਵੱਈਆ ਹਰ ਕਿਸੇ ਲਈ ਮਜ਼ੇਦਾਰ, ਸਕਾਰਾਤਮਕ ਅਤੇ ਸੁਰੱਖਿਅਤ ਤਜ਼ਰਬੇ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ, ਗਲਤ ਜਾਣਕਾਰੀ, ਨਫ਼ਰਤ ਭਰੇ ਭਾਸ਼ਣ ਜਾਂ ਹੋਰ ਸੰਭਾਵੀ ਨੁਕਸਾਨਦੇਹ ਸਮੱਗਰੀ ਫੈਲਾਉਣ ਦੇ ਜੋਖਮ ਨੂੰ ਘਟਾਉਂਦਾ ਹੈ।
ਇਸੇ ਤਰ੍ਹਾਂ, ਮੀਡੀਆ ਕੰਪਨੀਆਂ ਵੱਲੋਂ ਤਿਆਰ ਕੀਤੀ ਸੰਪਾਦਕੀ ਸਮੱਗਰੀ, ਜਿਵੇਂ ਕਿ ਪ੍ਰਕਾਸ਼ਕ ਕਹਾਣੀਆਂ ਜਾਂ ਸ਼ੋਅ, ਸਮੱਗਰੀ ਸੇਧਾਂ ਦੇ ਸਮੂਹ ਦੇ ਅਧੀਨ ਹੈ —ਜੋ ਗਲਤ ਜਾਣਕਾਰੀ, ਨਫ਼ਰਤ ਭਰੇ ਭਾਸ਼ਣ, ਸਾਜ਼ਿਸ਼ ਸਿਧਾਂਤਾਂ, ਹਿੰਸਾ ਅਤੇ ਨੁਕਸਾਨਦੇਹ ਸਮੱਗਰੀ ਦੀਆਂ ਕਈ ਹੋਰ ਸ਼੍ਰੇਣੀਆਂ ਦੇ ਫੈਲਣ ਨੂੰ ਰੋਕਦਾ ਹੈ, ਇਨ੍ਹਾਂ ਭਾਈਵਾਲਾਂ ਨੂੰ ਸੁਰੱਖਿਆ ਅਤੇ ਨੇਕ-ਨੀਤੀ ਲਈ ਉੱਚੇ ਮਾਪਦੰਡਾਂ 'ਤੇ ਰੱਖਦਾ ਹੈ। ਇਸ ਤੋਂ ਇਲਾਵਾ, ਅਸੀਂ ਨੁਕਸਾਨਦੇਹ ਸਮੱਗਰੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਹੋਰ ਜਨਤਕ ਜਾਂ ਉੱਚ-ਪ੍ਰਤੱਖਤਾ ਵਾਲੀਆਂ ਤਹਿਆਂ--ਜਿਵੇਂ ਕਿ ਕਹਾਣੀਆਂ--'ਤੇ ਸਰਗਰਮ ਨੁਕਸਾਨ-ਪਛਾਣ ਤਕਨਾਲੋਜੀ ਦੀ ਵਰਤੋਂ ਕਰਦੇ ਹਾਂ ਅਤੇ ਅਸੀਂ ਨੁਕਸਾਨਦੇਹ ਸਮੱਗਰੀ (ਜਿਵੇਂ ਕਿ ਗੈਰ-ਕਨੂੰਨੀ ਨਸ਼ਿਆਂ ਜਾਂ ਹੋਰ ਗੈਰ-ਕਨੂੰਨੀ ਸਮੱਗਰੀ ਦਾ ਇਸ਼ਤਿਹਾਰ ਦੇਣ ਦੀ ਕੋਸ਼ਿਸ਼ ਕਰਨ ਵਾਲੇ ਖਾਤੇ) ਨੂੰ ਖੋਜ ਨਤੀਜਿਆਂ ਵਿੱਚ ਵਾਪਸ ਆਉਣ ਤੋਂ ਰੋਕਣ ਵਿੱਚ ਮਦਦ ਕਰਨ ਲਈ ਪ੍ਰਮੁੱਖ-ਸ਼ਬਦ ਛਾਣਨੀ ਦੀ ਵਰਤੋਂ ਕਰਦੇ ਹਾਂ।
ਸਾਡੀਆਂ ਸਾਰੀਆਂ ਉਤਪਾਦ ਤਹਿਆਂ 'ਤੇ ਵਰਤੋਂਕਾਰ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਸੰਭਾਵੀ ਉਲੰਘਣਾਵਾਂ ਲਈ ਖਾਤਿਆਂ ਅਤੇ ਸਮੱਗਰੀ ਦੀ ਰਿਪੋਰਟ ਕਰ ਸਕਦੇ ਹਨ। ਅਸੀਂ Snapchatters ਵਾਸਤੇ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੂੰ ਸਿੱਧੇ ਤੌਰ 'ਤੇ ਗੁਪਤ ਰਿਪੋਰਟ ਸਪੁਰਦ ਕਰਨਾ ਆਸਾਨ ਬਣਾਉਂਦੇ ਹਾਂ, ਜੋ ਰਿਪੋਰਟ ਦਾ ਮੁਲਾਂਕਣ ਕਰਨ ਲਈ ਸਿਖਲਾਈ ਪ੍ਰਾਪਤ ਹਨ; ਸਾਡੀਆਂ ਨੀਤੀਆਂ ਅਨੁਸਾਰ ਢੁਕਵੀਂ ਕਾਰਵਾਈ ਕਰਦੇ ਹਨ; ਅਤੇ ਰਿਪੋਰਟ ਕਰਨ ਵਾਲੇ ਨੂੰ ਨਤੀਜੇ ਬਾਰੇ ਸੂਚਿਤ ਕਰਦੇ ਹਨ--ਆਮ ਤੌਰ 'ਤੇ ਕੁਝ ਘੰਟਿਆਂ ਦੇ ਅੰਦਰ। ਨੁਕਸਾਨਦੇਹ ਸਮੱਗਰੀ ਜਾਂ ਵਤੀਰੇ ਦੀ ਰਿਪੋਰਟ ਕਰਨ ਬਾਰੇ ਹੋਰ ਜਾਣਕਾਰੀ ਲਈ, ਸਾਡੀ ਸਹਾਇਤਾ ਸਾਈਟ 'ਤੇ ਇਸ ਸਰੋਤ 'ਤੇ ਜਾਓ। ਤੁਸੀਂ ਇੱਥੇ ਨੁਕਸਾਨਦੇਹ ਸਮੱਗਰੀ ਦੀ ਪਛਾਣ ਕਰਨ ਅਤੇ ਹਟਾਉਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਹੋਰ ਜਾਣ ਸਕਦੇ ਹੋ, ਅਤੇ Snapchat 'ਤੇ ਭਲਾਈ ਅਤੇ ਸੁਰੱਖਿਆ ਨੂੰ ਉਤਸ਼ਾਹਤ ਕਰ ਸਕਦੇ ਹੋ।
ਕਿਰਪਾ ਕਰਕੇ ਦੂਜਿਆਂ ਦੀ ਸਮੱਗਰੀ ਜਾਂ ਖਾਤਿਆਂ ਵਿਰੁੱਧ ਬੇਬੁਨਿਆਦ ਰਿਪੋਰਟਾਂ ਕਰਕੇ ਜਾਂ ਉਸ ਸਮੱਗਰੀ ਜਾਂ ਖਾਤਿਆਂ ਵਿਰੁੱਧ ਵਾਰ-ਵਾਰ ਰਿਪੋਰਟਾਂ ਕਰਕੇ Snap ਦੇ ਰਿਪੋਰਟਿੰਗ ਸਿਸਟਮਾਂ ਦੀ ਦੁਰਵਰਤੋਂ ਨਾ ਕਰੋ ਜਿਨ੍ਹਾਂ ਦੀ ਸਾਡੀਆਂ ਭਾਈਚਾਰਕ ਸੇਧਾਂ ਅਧੀਨ ਆਗਿਆ ਹੈ। ਜੇਕਰ ਤੁਸੀਂ ਇਸ ਵਤੀਰੇ ਵਿੱਚ ਰੁੱਝੇ ਹੋਣ 'ਤੇ ਇੱਥੇ ਕਈ ਰਿਪੋਰਟਾਂ ਸਪੁਰਦ ਕਰਦੇ ਹੋ ਤਾਂ ਅਸੀਂ ਪਹਿਲਾਂ ਤੁਹਾਨੂੰ ਚੇਤਾਵਨੀ ਦੇਵਾਂਗੇ, ਪਰ ਜੇਕਰ ਇਹ ਜਾਰੀ ਰਹਿੰਦਾ ਹੈ, ਤਾਂ ਅਸੀਂ 90 ਦਿਨਾਂ ਲਈ ਤੁਹਾਡੇ ਤੋਂ ਰਿਪੋਰਟਾਂ ਦੀ ਸਮੀਖਿਆ ਕਰਨ ਨੂੰ ਵਾਂਝਾ ਰੱਖਾਂਗੇ।
ਨੀਤੀ ਲਾਗੂਕਰਨ @ Snap
Snap ਵਿਖੇ ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਸਾਡੀਆਂ ਨੀਤੀਆਂ ਨਿਰੰਤਰ ਅਤੇ ਨਿਰਪੱਖ ਅਮਲੀਕਰਨ ਨੂੰ ਉਤਸ਼ਾਹਤ ਕਰਨ। ਇਸ ਕਾਰਨ ਕਰਕੇ, ਅਸੀਂ ਭਾਈਚਾਰਕ ਸੇਧਾਂ ਦੀ ਉਲੰਘਣਾ ਲਈ ਢੁਕਵੇਂ ਜ਼ੁਰਮਾਨੇ ਨਿਰਧਾਰਤ ਕਰਨ ਲਈ ਕਾਰਕਾਂ ਦੇ ਸੁਮੇਲ 'ਤੇ ਵਿਚਾਰ ਕਰਦੇ ਹਾਂ। ਇਹਨਾਂ ਕਾਰਕਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨੁਕਸਾਨ ਦਾ ਪੱਧਰ ਅਤੇ Snapchatter ਵੱਲੋਂ ਪਿਛਲੀਆਂ ਉਲੰਘਣਾਵਾਂ ਦੇ ਕੋਈ ਵੀ ਸੰਬੰਧਿਤ ਇਤਿਹਾਸ ਹਨ।
ਅਸੀਂ ਸਭ ਤੋਂ ਗੰਭੀਰ ਨੁਕਸਾਨਾਂ ਨੂੰ ਹੋਰ ਕਿਸਮਾਂ ਦੀਆਂ ਉਨ੍ਹਾਂ ਉਲੰਘਣਾਵਾਂ ਤੋਂ ਵੱਖ ਕਰਨ ਲਈ ਜੋਖਮ-ਅਧਾਰਤ ਰਵੱਈਆ ਲਾਗੂ ਕਰਦੇ ਹਾਂ ਜੋ ਗੰਭੀਰਤਾ ਦੇ ਉਸੇ ਪੱਧਰ ਤੱਕ ਨਹੀਂ ਵਧ ਸਕਦੀਆਂ। ਗੰਭੀਰ ਨੁਕਸਾਨਾਂ ਦੇ ਸਾਡੇ ਅਮਲੀਕਰਨ, ਅਤੇ ਉਲੰਘਣਾਵਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਲਈ ਜੋ ਉਸ ਸ਼੍ਰੇਣੀ ਵਿੱਚ ਆਉਂਦੀਆਂ ਹਨ, ਅਸੀਂ ਇਸ ਸਰੋਤ ਨੂੰ ਵਿਕਸਤ ਕੀਤਾ ਹੈ।
ਸਾਡੇ ਵੱਲੋਂ ਪਤਾ ਲਗਾਏ ਜਿਹੜੇ ਖਾਤੇ ਮੁੱਖ ਤੌਰ 'ਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਜਾਂ ਗੰਭੀਰ ਨੁਕਸਾਨ ਕਰਨ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਤੁਰੰਤ ਅਯੋਗ ਕੀਤਾ ਜਾਵੇਗਾ। ਉਦਾਹਰਨਾਂ ਵਿੱਚ ਗੰਭੀਰ ਧੌਂਸਪੁਣਾ ਜਾਂ ਸਤਾਉਣਾ, ਨਕਲ, ਧੋਖਾਧੜੀ, ਕੱਟੜਵਾਦ ਜਾਂ ਅੱਤਵਾਦੀ ਸਰਗਰਮੀ ਨੂੰ ਉਤਸ਼ਾਹਤ ਕਰਨਾ, ਜਾਂ ਗੈਰ-ਕਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ Snap ਦੀ ਵਰਤੋਂ ਕਰਨ ਵਾਲੇ ਖਾਤੇ ਸ਼ਾਮਲ ਹਨ।
ਸਾਡੀਆਂ ਭਾਈਚਾਰਕ ਸੇਧਾਂ ਦੀਆਂ ਹੋਰ ਉਲੰਘਣਾਵਾਂ ਲਈ, Snap ਆਮ ਤੌਰ 'ਤੇ ਤਿੰਨ-ਭਾਗੀ ਅਮਲੀਕਰਨ ਪ੍ਰਕਿਰਿਆ ਨੂੰ ਲਾਗੂ ਕਰਦਾ ਹੈ:
ਕਦਮ ਇੱਕ: ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾ ਦਿੱਤਾ ਜਾਂਦਾ ਹੈ।
ਕਦਮ ਦੋ: Snapchatter ਨੂੰ ਸੂਚਨਾ ਮਿਲਦੀ ਹੈ, ਜੋ ਇਹ ਦਰਸਾਉਂਦੀ ਹੈ ਕਿ ਉਨ੍ਹਾਂ ਨੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਦੀ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ, ਅਤੇ ਵਾਰ-ਵਾਰ ਉਲੰਘਣਾ ਕਰਨ ਦੇ ਨਤੀਜੇ ਵਜੋਂ ਉਹਨਾਂ ਦੇ ਖਾਤੇ ਨੂੰ ਅਯੋਗ ਕਰਨ ਸਮੇਤ ਵਾਧੂ ਅਮਲੀਕਰਨ ਕਾਰਵਾਈਆਂ ਕੀਤੀਆਂ ਜਾਣਗੀਆਂ।
ਕਦਮ ਤਿੰਨ: ਸਾਡੀ ਟੀਮ Snapchatter ਖਾਤੇ ਵਿਰੁੱਧ ਸਟ੍ਰਾਈਕ ਰਿਕਾਰਡ ਕਰਦੀ ਹੈ।
ਸਟ੍ਰਾਈਕ ਕਿਸੇ ਵਿਸ਼ੇਸ਼ Snapchatter ਵੱਲੋਂ ਕੀਤੀਆਂ ਉਲੰਘਣਾਵਾਂ ਦਾ ਰਿਕਾਰਡ ਬਣਾਉਂਦੀ ਹੈ। ਹਰ ਸਟ੍ਰਾਈਕ ਦੇ ਨਾਲ Snapchatter ਨੂੰ ਨੋਟਿਸ ਵੀ ਮਿਲਦਾ ਹੈ; ਜੇ ਕੋਈ Snapchatter ਨਿਰਧਾਰਤ ਸਮੇਂ ਵਿੱਚ ਬਹੁਤ ਸਾਰੀਆਂ ਸਟ੍ਰਾਈਕਾਂ ਪ੍ਰਾਪਤ ਕਰਦਾ ਹੈ, ਤਾਂ ਉਸਦਾ ਖਾਤਾ ਅਯੋਗ ਕਰ ਦਿੱਤਾ ਜਾਵੇਗਾ।
ਇਹ ਸਟ੍ਰਾਈਕ ਸਿਸਟਮ ਯਕੀਨੀ ਬਣਾਉਂਦਾ ਹੈ ਕਿ Snap ਆਪਣੀਆਂ ਨੀਤੀਆਂ ਨੂੰ ਲਗਾਤਾਰ ਅਤੇ ਇਸ ਤਰੀਕੇ ਨਾਲ ਲਾਗੂ ਕਰੇ ਜਿਸ ਨਾਲ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੇ ਵਰਤੋਂਕਾਰਾਂ ਨੂੰ ਚਿਤਾਵਨੀ ਅਤੇ ਸਿੱਖਿਆ ਮਿਲੇ। ਸਾਡੀਆਂ ਨੀਤੀਆਂ ਦਾ ਮੁੱਢਲਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਕੋਈ Snapchat ਦੀ ਵਰਤੋਂ ਉਹਨਾਂ ਤਰੀਕਿਆਂ ਨਾਲ ਕਰਨ ਦਾ ਅਨੰਦ ਲੈ ਸਕੇ ਜੋ ਸਾਡੀਆਂ ਕਦਰਾਂ ਕੀਮਤਾਂ ਅਤੇ ਮਿਸ਼ਨ ਨੂੰ ਦਰਸਾਉਂਦੇ ਹਨ; ਅਸੀਂ ਇਸ ਅਮਲੀਕਰਨ ਵਾਲੇ ਢਾਂਚੇ ਨੂੰ ਵੱਡੇ ਪੱਧਰ 'ਤੇ ਉਸ ਟੀਚੇ ਦਾ ਸਮਰਥਨ ਕਰਨ ਵਿੱਚ ਮਦਦ ਕਰਨ ਲਈ ਵਿਕਸਿਤ ਕੀਤਾ ਹੈ।
ਨੋਟਿਸ ਅਤੇ ਅਪੀਲਾਂ ਦੀਆਂ ਪ੍ਰਕਿਰਿਆਵਾਂ
ਇਹ ਯਕੀਨੀ ਬਣਾਉਣ ਲਈ ਕਿ Snapchatters ਨੂੰ ਇਸ ਗੱਲ ਦੀ ਸਪਸ਼ਟ ਸਮਝ ਹੈ ਕਿ ਉਹਨਾਂ ਦੇ ਖਾਤੇ ਵਿਰੁੱਧ ਕਾਰਵਾਈ ਕਿਉਂ ਕੀਤੀ ਗਈ ਹੈ, ਅਤੇ ਅਮਲੀਕਰਨ ਦੇ ਨਤੀਜੇ ਵਜੋਂ ਅਰਥਪੂਰਨ ਤੌਰ 'ਤੇ ਵਿਵਾਦ ਕਰਨ ਦਾ ਮੌਕਾ ਦੇਣ ਲਈ, ਅਸੀਂ ਨੋਟਿਸ ਅਤੇ ਅਪੀਲ ਪ੍ਰਕਿਰਿਆਵਾਂ ਸਥਾਪਤ ਕੀਤੀਆਂ ਹਨ ਜੋ Snapchatters ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਸਾਡੇ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਦੀਆਂ ਹਨ।
ਕਿਸੇ ਅਮਲੀਕਰਨ ਦੀ ਕਾਰਵਾਈ ਨੂੰ ਕੀਤੇ ਜਾਣ ਦੇ ਕਾਰਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ, ਕਿਰਪਾ ਕਰਕੇ ਨੋਟ ਕਰੋ ਕਿ ਜਦੋਂ ਅਸੀਂ ਮੁਲਾਂਕਣ ਕਰਦੇ ਹਾਂ ਕਿ ਕਿਸੇ ਖਾਤੇ 'ਤੇ ਜ਼ੁਰਮਾਨੇ ਲਗਾਉਣੇ ਹਨ ਤਾਂ ਅਸੀਂ ਸਾਡੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਨੂੰ ਲਾਗੂ ਕਰਦੇ ਹਾਂ, ਅਤੇ ਡਿਸਕਵਰ ਅਤੇ ਸਪੌਟਲਾਈਟ 'ਤੇ ਪੋਸਟ ਕੀਤੀਆਂ Snaps ਨੂੰ ਸੰਚਾਲਤ ਕਰਨ ਲਈ ਭਾਈਚਾਰਕ ਸੇਧਾਂ, ਸੇਵਾ ਦੀਆਂ ਮਦਾਂ ਅਤੇ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ ਨੂੰ ਲਾਗੂ ਕਰਦੇ ਹਾਂ।
ਸਾਡੀਆਂ ਅਪੀਲ ਪ੍ਰਕਿਰਿਆਵਾਂ ਕਿਵੇਂ ਕੰਮ ਕਰਦੀਆਂ ਹਨ ਇਸ ਬਾਰੇ ਜਾਣਕਾਰੀ ਲਈ, ਅਸੀਂ ਖਾਤਾ ਅਪੀਲਾਂ ਅਤੇ ਸਮੱਗਰੀ ਅਪੀਲਾਂ ਬਾਰੇ ਸਹਾਇਤਾ ਲੇਖਾਂ ਨੂੰ ਵਿਕਸਿਤ ਕੀਤਾ ਹੈ।
ਜਦੋਂ Snapchat ਖਾਤਾ ਲੌਕ ਦੀ ਅਪੀਲ ਪ੍ਰਵਾਨ ਕਰਦੀ ਹੈ, ਤਾਂ Snapchatter ਦੇ ਖਾਤੇ ਤੱਕ ਪਹੁੰਚ ਬਹਾਲ ਹੋ ਜਾਵੇਗੀ। ਅਪੀਲ ਸਫਲ ਹੁੰਦੀ ਹੈ ਜਾਂ ਨਹੀਂ, ਅਸੀਂ ਅਪੀਲ ਕਰਨ ਵਾਲੀ ਧਿਰ ਨੂੰ ਸਮੇਂ ਸਿਰ ਆਪਣੇ ਫੈਸਲੇ ਬਾਰੇ ਸੂਚਿਤ ਕਰਾਂਗੇ।