ਆਮ ਜਾਣਕਾਰੀ
Snapchat 'ਤੇ ਧੌਂਸਬਾਜ਼ੀ ਅਤੇ ਸਤਾਉਣ ਲਈ ਕੋਈ ਥਾਂ ਨਹੀਂ ਹੈ। ਇਸ ਕਿਸਮ ਦੇ ਨੁਕਸਾਨ ਬਹੁਤ ਸਾਰੇ ਰੂਪ ਲੈ ਸਕਦੇ ਹਨ, ਇਸ ਲਈ ਅਸੀਂ ਇਨ੍ਹਾਂ ਜੋਖਮਾਂ ਨੂੰ ਗਤੀਸ਼ੀਲ ਅਤੇ ਬਹੁਪੱਖੀ ਢੰਗ ਨਾਲ ਹੱਲ ਕਰਨ ਲਈ ਵਰਤੋਂਕਾਰਾਂ ਨਾਲ ਸਬੰਧਤ ਉਤਪਾਦ ਸੁਰੱਖਿਆ ਅਤੇ ਸਰੋਤਾਂ ਦੇ ਨਾਲ ਸਾਡੇ ਨੀਤੀਗਤ ਦ੍ਰਿਸ਼ਟੀਕੋਣ ਨੂੰ ਜੋੜਿਆ ਹੈ।
ਆਧਾਰ-ਰੇਖਾ ਵਜੋਂ, ਸਾਡੀਆਂ ਨੀਤੀਆਂ ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਬੇਇਜ਼ਤ, ਅਪਮਾਨਜਨਕ ਜਾਂ ਪੱਖਪਾਤ ਵਾਲੀ ਸਮੱਗਰੀ ਅਤੇ ਵਾਧੇ ਤੋਂ ਸੁਰੱਖਿਅਤ ਰੱਖਦੀਆਂ ਹਨ। ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਜਾਂ Snaps ਸਾਂਝੀਆਂ ਕਰਨ ਦੀ ਵੀ ਮਨਾਹੀ ਹੈ।
ਇਨ੍ਹਾਂ ਨੀਤੀਆਂ ਨੂੰ ਇਕਸਾਰ ਲਾਗੂ ਕਰਨ ਤੋਂ ਇਲਾਵਾ ਅਸੀਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੁਕਸਾਨਦੇਹ ਵਤੀਰੇ ਨੂੰ ਸੀਮਤ ਕਰਨ ਵਿੱਚ ਮਦਦ ਕਰਨ ਲਈ ਆਪਣੇ ਉਤਪਾਦ ਡਿਜ਼ਾਈਨ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਪੂਰਵ-ਨਿਰਧਾਰਤ ਸੈਟਿੰਗਾਂ ਸ਼ਾਮਲ ਹੁੰਦੀਆਂ ਹਨ ਜਿਸ ਵਿੱਚ ਦੋਵਾਂ ਦੋਸਤਾਂ ਨੂੰ ਇੱਕ ਦੂਜੇ ਨੂੰ ਸੁਨੇਹੇ ਭੇਜਣ ਤੋਂ ਪਹਿਲਾਂ ਕਨੈਕਸ਼ਨ ਸਵੀਕਾਰ ਕਰਨ ਦੀ ਲੋੜ ਹੁੰਦੀ ਹੈ ਅਤੇ ਨਿੱਜੀ ਤਸਵੀਰਾਂ, ਸੁਨੇਹਿਆਂ ਅਤੇ ਪ੍ਰੋਫਾਈਲਾਂ ਦੇ ਸਕ੍ਰੀਨਸ਼ਾਟ ਲਏ ਜਾਣ 'ਤੇ ਵਰਤੋਂਕਾਰਾਂ ਨੂੰ ਸੁਚੇਤ ਕਰਨਾ ਸ਼ਾਮਲ ਹੁੰਦਾ ਹੈ।
ਸਾਡੀਆਂ Here For You ਵਿਸ਼ੇਸ਼ਤਾਵਾਂ ਰਾਹੀਂ ਅਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਾਂ ਕਿ ਵਰਤੋਂਕਾਰਾਂ ਨੂੰ ਧੌਂਸਬਾਜ਼ੀ ਅਤੇ ਸਤਾਉਣ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਵਾਸਤੇ ਉਨ੍ਹਾਂ ਦੇ ਕੋਲ ਐਪ-ਵਿਚਲੇ ਸਰੋਤਾਂ ਅਤੇ ਜਾਣਕਾਰੀ ਤੱਕ ਪਹੁੰਚ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਔਜ਼ਾਰ ਵੀ ਦਿੰਦੇ ਹਾਂ ਕਿ Snapchat 'ਤੇ ਕਿਸੇ ਵੀ ਉਲੰਘਣਾ ਕਰਨ ਵਾਲੇ ਵਤੀਰੇ ਦੀ ਰਿਪੋਰਟ ਕਰਨਾ ਆਸਾਨ ਹੈ।
ਅਸੀਂ ਕਿਸੇ ਵੀ ਤਰ੍ਹਾਂ ਦੇ ਧੌਂਸਪੁਣੇ ਜਾਂ ਸਤਾਉਣ ਲਈ ਮਨ੍ਹਾ ਕਰਦੇ ਹਾਂ। ਇਹ ਮਨਾਹੀ ਜਿਨਸੀ ਤੌਰ 'ਤੇ ਸਤਾਉਣ ਦੇ ਸਾਰੇ ਰੂਪਾਂ 'ਤੇ ਲਾਗੂ ਹੁੰਦੀ ਹੈ, ਜਿਸ ਵਿੱਚ ਦੂਜੇ ਵਰਤੋਂਕਾਰਾਂ ਨੂੰ ਜਿਨਸੀ ਤੌਰ 'ਤੇ ਅਸ਼ਲੀਲ ਜਾਂ ਨਗਨ ਤਸਵੀਰਾਂ ਭੇਜਣਾ ਸ਼ਾਮਲ ਹੈ। ਜੇ ਕੋਈ ਤੁਹਾਨੂੰ ਬਲੌਕ ਕਰੇ ਤਾਂ ਤੁਹਾਨੂੰ ਉਹਨਾਂ ਨੂੰ ਕਿਸੇ ਹੋਰ ਖਾਤੇ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਕਿਸੇ ਹੋਰ ਇਨਸਾਨ ਦੀ ਨਿੱਜੀ ਜਾਣਕਾਰੀ ਅਤੇ ਨਿੱਜੀ ਥਾਂਵਾਂ - ਜਿਵੇਂ ਕਿ ਬਾਥਰੂਮ, ਸੌਣ ਦੇ ਕਮਰੇ, ਲੋਕਰ ਰੂਮ ਜਾਂ ਮੈਡੀਕਲ ਸਹੂਲਤ ਵਿੱਚ ਲੋਕਾਂ ਦੀਆਂ Snaps ਨੂੰ ਉਹਨਾਂ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਗੈਰ ਸਾਂਝਾ ਕਰਨ ਦੀ ਆਗਿਆ ਨਹੀਂ ਹੈ।
ਜੇ ਕੋਈ ਵਿਅਕਤੀ ਤੁਹਾਡੀ Snap ਵਿੱਚ ਦਿਸ ਰਿਹਾ ਹੈ ਅਤੇ ਉਹ ਤੁਹਾਨੂੰ ਉਸਨੂੰ ਮਿਟਾਉਣ ਲਈ ਕਹਿੰਦਾ ਹੈ, ਤਾਂ ਕਿਰਪਾ ਕਰਕੇ ਅਜਿਹਾ ਕਰੋ! ਹੋਰਾਂ ਦੇ ਪਰਦੇਦਾਰੀ ਅਧਿਕਾਰਾਂ ਦਾ ਆਦਰ ਕਰੋ।