ਸੁਰੱਖਿਅਤ ਤੌਰ 'ਤੇ Snap ਭੇਜੋ
ਇਹ ਵੇਖੋ ਕਿ ਅਸੀਂ Snapchat 'ਤੇ ਕਿਸ਼ੋਰਾਂ ਨੂੰ ਸੁਰੱਖਿਅਤ ਰੱਖਣ ਲਈ ਕਿਵੇਂ ਕੰਮ ਕਰ ਰਹੇ ਹਾਂ।
ਪਰਦੇਦਾਰੀ ਅਤੇ ਸੁਰੱਖਿਆ ਨੂੰ ਪਹਿਲੇ ਦਿਨ ਤੋਂ ਹੀ ਤਰਜੀਹ ਦਿੱਤੀ ਹੈ।
ਕੈਮਰਾ ਖੁੱਲ੍ਹਦਾ ਹੈ, ਨਾ ਕਿ ਸਮੱਗਰੀ ਫੀਡ।
Snapchat ਰਿਵਾਇਤੀ ਸੋਸ਼ਲ ਮੀਡੀਆ ਦਾ ਬਦਲ ਹੈ— ਆਭਾਸੀ ਸੁਨੇਹਾ ਐਪ ਜੋ ਤੁਹਾਡੇ ਦੋਸਤਾਂ, ਪਰਿਵਾਰ ਅਤੇ ਸੰਸਾਰ ਨਾਲ ਤੁਹਾਡੀ ਨੇੜਤਾ ਵਧਾਉਣ ਵਿੱਚ ਮਦਦ ਕਰਦੀ ਹੈ। ਇਸ ਲਈ Snapchat ਵਿੱਚ ਸਿੱਧਾ ਹੀ ਕੈਮਰਾ ਖੁੱਲ੍ਹਦਾ ਹੈ, ਨਾ ਕਿ ਸਮੱਗਰੀ ਫੀਡ, ਅਤੇ ਉਨ੍ਹਾਂ ਲੋਕਾਂ ਨੂੰ ਜੋੜਨ 'ਤੇ ਧਿਆਨ ਕੇਂਦਰਿਤ ਕਰਦੀ ਹੈ, ਜੋ ਅਸਲ ਜੀਵਨ ਵਿੱਚ ਪਹਿਲਾਂ ਤੋਂ ਹੀ ਦੋਸਤ ਹਨ। Snapchat ਤੁਹਾਨੂੰ ਅਨੁਸਰਣਕਰਤਾਵਾਂ ਨੂੰ ਵਧਾਉਣ ਜਾਂ ਪਸੰਦਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਦਬਾਅ ਤੋਂ ਬਿਨਾਂ ਖੁਦ ਨੂੰ ਜ਼ਾਹਰ ਕਰਨ ਅਤੇ ਦੋਸਤਾਂ ਨਾਲ ਮਜ਼ਾ ਲੈਣ ਦਿੰਦੀ ਹੈ।
ਸੰਚਾਰ ਜੋ ਅਸਲ ਜ਼ਿੰਦਗੀ ਨੂੰ ਦਰਸਾਉਂਦਾ ਹੈ
ਕਿਉਂਕਿ ਪੂਰਵ-ਨਿਰਧਾਰਤ ਤੌਰ 'ਤੇ ਸੁਨੇਹੇ ਮਿਟ ਜਾਂਦੇ ਹਨ, Snapchat ਦਰਸਾਉਂਦੀ ਹੈ ਕਿ ਤੁਸੀਂ ਆਮ ਤੌਰ 'ਤੇ ਦੋਸਤਾਂ ਨਾਲ ਆਹਮੋ-ਸਾਹਮਣੇ ਜਾਂ ਫ਼ੋਨ 'ਤੇ ਕਿਵੇਂ ਗੱਲਬਾਤ ਕਰਦੇ ਹੋ।
ਤੁਹਾਡੇ ਲਈ ਸੁਰੱਖਿਆ ਅਤੇ ਬਚਾਅ
ਅਸੀਂ Snapchat ਨੂੰ ਹਰੇਕ ਵਾਸਤੇ ਸੁਰੱਖਿਅਤ ਬਣਾਉਣਾ ਚਾਹੁੰਦੇ ਹਾਂ। ਅਸੀਂ ਨੌਜਵਾਨਾਂ ਲਈ ਵਾਧੂ ਸੁਰੱਖਿਆ ਦੀ ਪੇਸ਼ਕਸ਼ ਕਰਦੇ ਹਾਂ ਅਤੇ ਅਣਪਛਾਤੀ ਸਮੱਗਰੀ ਨੂੰ ਸੁਰਖੀਆਂ ਵਿੱਚ ਲਿਆਉਣ ਨਹੀਂ ਦਿੰਦੇ।
ਸਾਡੀਆਂ ਕਦਰਾਂ-ਕੀਮਤਾਂ ਤੋਂ
ਸੁਚੇਤ ਹੋ ਕੇ
ਪਹਿਲੇ ਦਿਨ ਤੋਂ ਹੀ ਅਸੀਂ ਆਪਣੇ ਭਾਈਚਾਰੇ ਦੀ ਪਰਦੇਦਾਰੀ, ਸੁਰੱਖਿਆ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਵਾਲੇ ਉਤਪਾਦਾਂ ਨੂੰ ਬਣਾਇਆ ਹੈ।
ਨੀਤੀ ਕੇਂਦਰ
ਅਸੀਂ ਅਜਿਹੀਆਂ ਨਿਯਮ ਅਤੇ ਨੀਤੀਆਂ ਬਣਾਈਆਂ ਹਨ ਜੋ ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਵਿਆਖਿਆ ਕਰਦੀਆਂ ਹਨ।
ਪਰਦੇਦਾਰੀ ਕੇਂਦਰ
Snapchat ਉਸ ਪਰਦੇਦਾਰੀ ਨੂੰ ਦਰਸਾਉਂਦੀ ਹੈ ਜਿਸਦੀ ਤੁਸੀਂ ਅਸਲ ਜੀਵਨ ਵਿਚਲੇ ਸਬੰਧਾਂ ਲਈ ਉਮੀਦ ਕਰਦੇ ਹੋ। ਸਾਡੇ ਪਰਦੇਦਾਰੀ ਸਿਧਾਂਤਾਂ ਦੀ ਕਾਰਗੁਜ਼ਾਰੀ ਵੇਖੋ।
ਸੁਰੱਖਿਆ ਕੇਂਦਰ
ਸਾਡੀਆਂ ਨੀਤੀਆਂ ਅਤੇ ਐਪ-ਅੰਦਰਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ Snapchatters ਨੂੰ ਖੁਦ ਨੂੰ ਜ਼ਾਹਰ ਕਰਨ ਅਤੇ ਉਨ੍ਹਾਂ ਲੋਕਾਂ ਨਾਲ ਸੁਰੱਖਿਅਤ ਢੰਗ ਨਾਲ ਜੁੜਨ ਵਿੱਚ ਮਦਦ ਕਰਦੀਆਂ ਹਨ, ਜਿਨ੍ਹਾਂ ਨੂੰ ਉਹ ਅਸਲ ਵਿੱਚ ਜਾਣਦੇ ਹਨ।
ਪਾਰਦਰਸ਼ਤਾ ਰਿਪੋਰਟਾਂ
ਅਸੀਂ Snapchatters ਨੂੰ ਉਨ੍ਹਾਂ ਦੀ ਪਰਦੇਦਾਰੀ ਦਾ ਸਤਿਕਾਰ ਕਰਦੇ ਹੋਏ ਸੁਰੱਖਿਅਤ ਰੱਖਣ ਲਈ ਜੋ ਕੰਮ ਕਰ ਰਹੇ ਹਾਂ, ਉਸ ਬਾਰੇ ਪਾਰਦਰਸ਼ੀ ਰਹਿਣ ਲਈ ਵਚਨਬੱਧ ਹਾਂ।
ਤਾਜ਼ਾ ਖ਼ਬਰਾਂ
on ਮੰਗਲਵਾਰ, 29 ਅਕਤੂਬਰ 2024