Snapchat ਸੁਰੱਖਿਆ ਕੇਂਦਰ

Snapchat ਤੇਜ਼, ਮਜ਼ੇਦਾਰ ਤਰੀਕਾ ਹੈ ਪਲਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਦਾ। ਸਾਡਾ ਜ਼ਿਆਦਾਤਰ ਭਾਈਚਾਰਾ Snapchat ਨੂੰ ਹਰ ਰੋਜ਼ ਵਰਤਦਾ ਹੈ, ਇਸ ਕਰਕੇ ਸਾਡੇ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮਾਪੇ ਅਤੇ ਅਧਿਆਪਕ ਹਰ ਦਿਨ ਸਾਡੀ ਸਲਾਹ ਮੰਗਦੇ ਹਨ। ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਸਾਂਝਾ ਕਰਦੇ ਹਾਂ ਅਤੇ ਰਚਨਾਤਮਕਤਾ ਅਤੇ ਖੁਦ ਨੂੰ ਜ਼ਾਹਰ ਕਰਨ ਲਈ ਸੁਰੱਖਿਅਤ, ਮਜ਼ੇਦਾਰ ਮਾਹੌਲ ਦੇਣਾ ਚਾਹੁੰਦੇ ਹਾਂ।

ਰਿਪੋਰਟ ਕਰਨਾ ਆਸਾਨ ਹੈ!

ਐਪ-ਵਿਚਲੀ ਰਿਪੋਰਟਿੰਗ

ਤੁਸੀਂ ਸਿੱਧਾ ਐਪ ਦੇ ਅੰਦਰੋਂ ਸਾਨੂੰ ਆਸਾਨੀ ਨਾਲ ਅਢੁਕਵੀਂ ਸਮੱਗਰੀ ਦੀ ਰਿਪੋਰਟ ਕਰ ਸਕਦੇ ਹੋ! Snap ਉੱਤੇ ਦਬਾਓ ਅਤੇ ਦਬਾਈ ਰੱਖੋ, ਫਿਰ 'ਰਿਪੋਰਟ Snap' ਬਟਨ ਤੇ ਟੈਪ ਕਰੋ। ਸਾਨੂੰ ਹਲਾਤ ਬਾਰੇ ਦੱਸੋ - ਅਸੀਂ ਤੁਹਾਡੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ! ਐਪ ਅੰਦਰੋਂ ਮਾੜੇ ਸਲੂਕ ਦੀ ਰਿਪੋਰਟ ਕਰਨ ਬਾਰੇ ਹੋਰ ਜਾਣੋ ਅਤੇ Snapchat ਵਿੱਚ ਰਿਪੋਰਟ ਕਰਨ ਦੀ ਤੁਰੰਤ-ਗਾਈਡ ਡਾਊਨਲੋਡ ਕਰੋ।

ਸੁਰੱਖਿਆ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ

ਸ਼ੁਰੂਆਤ ਤੋਂ ਹੀ, Snapchat ਲੋਕਾਂ ਨੂੰ ਆਪਣੇ ਕੈਮਰੇ ਨਾਲ ਆਪਣੇ ਆਪ ਨੂੰ ਜ਼ਾਹਰ ਕਰਨ ਲਈ ਤਾਕਤ ਦਿੰਦੀ ਹੈ। ਅਸੀਂ ਉਹ ਸਮਾਜਿਕ ਨੈੱਟਵਰਕ ਨਹੀਂ ਬਣਾਉਣਾ ਚਾਹੁੰਦੇ ਸੀ ਜਿੱਥੇ ਤੁਸੀਂ ਆਪਣੇ ਆਪ ਹੀ ਹਰ ਜਾਣਨ ਵਾਲੇ ਨੂੰ ਦੋਸਤ ਬਣਾ ਲਓ ਜਾਂ ਜਿੱਥੇ ਤੁਸੀਂ ਇਹ ਦੇਖੋ ਕਿ ਸਭ ਤੋਂ ਵੱਧ ਕੀ ਪ੍ਰਸਿੱਧ ਹੈ। ਇਸ ਦੀ ਬਜਾਏ, ਅਸੀਂ ਲੋਕਾਂ, ਪ੍ਰਕਾਸ਼ਕਾਂ ਅਤੇ ਬ੍ਰੈਂਡਾਂ ਲਈ ਆਪਣੀਆਂ ਕਹਾਣੀਆਂ ਨੂੰ ਦੱਸਣਾ ਅਸਾਨ ਬਣਾਉਣਾ ਚਾਹੁੰਦੇ ਸੀ — ਉਹਨਾਂ ਦੇ ਤਰੀਕੇ ਨਾਲ!

Snapchat ਨਿੱਜੀ ਸੰਚਾਰ ਲਈ ਹੈ, ਪ੍ਰਸਾਰਣ ਲਈ ਨਹੀਂ।

Snaps ਤੇਜ਼ ਅਤੇ ਆਸਾਨ ਸੰਚਾਰ ਲਈ ਬਣਾਏ ਗਏ ਹਨ, ਇਸ ਲਈ ਉਹ ਪੂਰਵ-ਨਿਰਧਾਰਤ ਤੌਰ 'ਤੇ ਮਿਟਾਉਂਦੇ ਹਨ! ਦੋਸਤ ਕੇਵਲ ਉਹੀ ਚੀਜ਼ਾਂ ਦੇਖ ਸਕਦੇ ਹਨ ਜੋ ਤੁਸੀਂ ਉਹਨਾਂ ਨੂੰ ਸਿੱਧਾ ਭੇਜੋਗੇ ਜਾਂ ਜਨਤਕ ਤੌਰ 'ਤੇ ਤੁਹਾਡੀ ਕਹਾਣੀ ਵਿੱਚ ਪੋਸਟ ਕਰਨ ਲਈ ਚੁਣੋਗੇ।

ਸੁਰੱਖਿਆ ਭਾਈਵਾਲੀਆਂ ਲਈ ਰਵੱਈਆ।

Snapchatters ਨੂੰ ਸੁਰੱਖਿਅਤ ਅਤੇ ਸੁਚੇਤ ਰੱਖਣ ਲਈ ਸਾਡੀਆਂ ਟੀਮਾਂ, ਉਤਪਾਦ, ਨੀਤੀਆਂ ਅਤੇ ਭਾਈਵਾਲੀਆਂ ਡਿਜ਼ਾਇਨ ਸਿਧਾਂਤਾਂ ਮੁਤਾਬਕ ਸੁਰੱਖਿਆ ਨੂੰ ਲਾਗੂ ਕਰਦੀਆਂ ਹਨ, ਅਤੇ Snap ਆਪਣੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਗੰਭੀਰਤਾ ਨਾਲ ਵਚਨਬੱਧ ਹੈ।

ਸਮੱਗਰੀ ਸੰਚਾਲਕਾਂ ਦੀ ਸਾਡੀ ਅੰਦਰੂਨੀ ਟੀਮ ਜੋ ਸਾਡੇ ਪਲੇਟਫਾਰਮ ਨੂੰ ਸੁਰੱਖਿਅਤ ਰੱਖਣ ਲਈ ਸਿੱਧੇ ਤੌਰ 'ਤੇ ਕੰਮ ਕਰਦੀ ਹੈ, ਉਹਨਾਂ ਦੇ ਨਾਲ਼, ਅਸੀਂ ਉਦਯੋਗ ਮਾਹਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਕੰਮ ਕਰਦੇ ਹਾਂ ਜੋ ਲੋੜਵੰਦ Snapchatters ਨੂੰ ਸਰੋਤ ਅਤੇ ਸਹਾਇਤਾ ਦਿੰਦੀਆਂ ਹਨ।

ਭਰੋਸੇਮੰਦ ਫ਼ਲੈਗਰ ਪ੍ਰੋਗਰਾਮ।

ਸਾਡਾ ਭਰੋਸੇਮੰਦ ਫ਼ਲੈਗਰ ਪ੍ਰੋਗਰਾਮ ਗੈਰ-ਮੁਨਾਫ਼ਾ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼), ਚੋਣਵੀਆਂ ਸਰਕਾਰੀ ਏਜੰਸੀਆਂ ਅਤੇ ਸੁਰੱਖਿਆ ਭਾਈਵਾਲਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ Snapchat ਭਾਈਚਾਰੇ ਨੂੰ ਸਹਿਯੋਗ ਦਿੰਦੇ ਹਨ ਅਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਰਿਪੋਰਟ ਕਰਦੇ ਹਨ।

ਸੁਰੱਖਿਆ ਸਲਾਹਕਾਰ ਬੋਰਡ।

ਸਾਡੇ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ Snapchat ਭਾਈਚਾਰੇ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ, ਉਸ ਬਾਰੇ ਸਿਖਲਾਈ, ਚੁਣੌਤੀ ਦਿੰਦੇ, ਮੁੱਦੇ ਚੁੱਕਦੇ ਅਤੇ Snap ਨੂੰ ਸਲਾਹ ਦਿੰਦੇ ਹਨ।

ਸਾਡੀਆਂ ਭਾਈਵਾਲੀਆਂ ਨਾਲ਼, ਅਸੀਂ ਉਨ੍ਹਾਂ ਸਰੋਤਾਂ ਨੂੰ ਬਣਾ ਸਕੇ ਹਾਂ ਜਿਵੇਂ ਕਿ ਇੱਥੇ ਤੁਹਾਡੇ ਲਈ, ਤਲਾਸ਼ ਵਿੱਚ ਵਿਉਂਤਿਆ ਭਾਗ ਜਿਸ ਵਿੱਚ ਸਥਾਨਕ ਸਰੋਤ ਅਤੇ ਪੇਸ਼ੇਵਰ ਗੈਰ-ਮੁਨਾਫਾ ਸੰਸਥਾਵਾਂ ਦੀ ਸਮੱਗਰੀ ਸ਼ਾਮਲ ਹੈ, ਜੋ ਉਸ ਵੇਲੇ ਦਿਸਦੇ ਹਨ ਜਦੋਂ ਲੋਕ ਮਾੜੇ ਸਮੇਂ ਅਤੇ ਪਰੇਸ਼ਾਨੀ ਵਿੱਚ ਹੋਣ ਨਾਲ ਜੁੜੇ ਸ਼ਬਦਾਂ ਨੂੰ ਲਿਖਦੇ ਹਨ, ਸੁਰੱਖਿਆ ਸਨੈਪਸ਼ਾਟ, ਸਾਡਾ ਡਿਜੀਟਲ ਸਾਖਰਤਾ ਪ੍ਰੋਗਰਾਮ, ਜਿਸਦਾ ਉਦੇਸ਼ Snapchatters ਨੂੰ ਡੇਟਾ ਪਰਦੇਦਾਰੀ, ਰੱਖਿਆ ਅਤੇ ਆਨਲਾਈਨ ਸੁਰੱਖਿਆ ਵਰਗੇ ਮੁੱਦਿਆਂ ਬਾਰੇ ਜਾਗਰੂਕ ਕਰਨਾ ਹੈ। ਸਾਡੇ ਤੰਦਰੁਸਤੀ ਸਰੋਤਾਂ ਬਾਰੇ ਹੋਰ ਜਾਣਕਾਰੀ ਲਈ, ਸਾਡੀ Snapchat ਤੰਦਰੁਸਤੀ ਸਰੋਤਾਂ ਲਈ ਤੁਰੰਤ-ਗਾਈਡ ਡਾਊਨਲੋਡ ਕਰੋ!

ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਅਤੇ ਖੋਜ

ਕਿਸ਼ੋਰ ਅਤੇ ਨੌਜਵਾਨ ਬਾਲਗ ਔਨਲਾਈਨ ਕਿਵੇਂ ਕੰਮ ਕਰ ਰਹੇ ਹਨ, ਇਸ ਬਾਰੇ ਅੰਦਰੂਨੀ-ਝਾਤ ਦੇਣ ਲਈ Snap ਨੇ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਬਾਰੇ ਖੋਜ ਕੀਤੀ। ਅਧਿਐਨ, ਜੋ ਕਿ ਚਾਰ ਦਹਾਕਿਆਂ ਤੋਂ ਵੱਧ ਵਿਅਕਤੀਗਤ ਤੰਦਰੁਸਤੀ ਖੋਜ ਨੂੰ ਦਰਸਾਉਂਦਾ ਹੈ, ਨੂੰ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ (DWBI) ਤਿਆਰ ਕਰਨ ਲਈ ਔਨਲਾਈਨ ਵਾਤਾਵਰਣ ਲਈ ਅਨੁਕੂਲਿਤ ਕੀਤਾ ਗਿਆ ਸੀ, ਜੋ ਕਿ ਨਵੀਂ ਪੀੜ੍ਹੀ ਦੀ ਔਨਲਾਈਨ ਮਨੋਵਿਗਿਆਨਕ ਤੰਦਰੁਸਤੀ ਦਾ ਮਾਪ ਹੈ। 2022 ਵਿੱਚ, ਅਸੀਂ ਛੇ ਦੇਸ਼ਾਂ ਵਿੱਚ ਕਿਸ਼ੋਰਾਂ (13-17 ਸਾਲ ਦੀ ਉਮਰ), ਨੌਜਵਾਨ ਬਾਲਗਾਂ (18-24 ਸਾਲ) ਅਤੇ 13 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰਾਂ ਦੇ ਮਾਪਿਆਂ ਦਾ ਸਰਵੇਖਣ ਕੀਤਾ: ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂ.ਕੇ. ਅਤੇ ਸੰਯੁਕਤ ਰਾਜ ਅਮਰੀਕਾ। ਵੱਖ-ਵੱਖ ਔਨਲਾਈਨ ਜੋਖਮਾਂ ਦਾ ਸਾਹਮਣਾ ਕਰਨਾ ਅਤੇ, ਉਹਨਾਂ ਨਤੀਜਿਆਂ ਅਤੇ ਹੋਰ ਰਵੱਈਏ ਸੰਬੰਧੀ ਜਵਾਬਾਂ ਤੋਂ, ਹਰੇਕ ਦੇਸ਼ ਲਈ DWBI ਅਤੇ ਸਾਰੇ ਛੇ ਵਿੱਚ ਸੰਯੁਕਤ ਰੀਡਿੰਗ ਤਿਆਰ ਕੀਤੀ। ਛੇ ਭੂਗੋਲਿਕ ਖੇਤਰਾਂ ਲਈ 2022 ਦੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ 62ਵੇਂ ਸਥਾਨ 'ਤੇ ਹੈ। ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਅਤੇ ਖੋਜ ਦੇ ਨਤੀਜਿਆਂ ਬਾਰੇ ਹੋਰ ਪੜ੍ਹਨ ਲਈ, ਕਿਰਪਾ ਕਰਕੇ ਸਾਡੇ DWBI ਪੰਨੇ 'ਤੇ ਜਾਓ।

ਸੁਰੱਖਿਅਤ ਰਹਿਣ ਲਈ ਸੁਝਾਅ

ਜਿਵੇਂ ਕਿ Snapchat ਦੇ ਵਰਤੋਂਕਾਰਾਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵਾਧਾ ਹੋਇਆ ਹੈ, ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਹਮੇਸ਼ਾਂ ਸਾਡੀ ਤਰਜੀਹ ਰਹੀ ਹੈ। ਇਸ ਮੁਤਾਬਕ, ਤੁਸੀਂ ਜ਼ਿਆਦਾ ਸੁਰੱਖਿਅਤ ਰਹਿਣਾ ਯਕੀਨੀ ਬਣਾਉਣ ਲਈ ਇਹ ਕੁਝ ਕਦਮ ਹਨ ਜੋ ਤੁਸੀਂ ਚੁੱਕ ਸਕਦੇ ਹੋ।

Snapchat ਦਾ ਸਲੀਕਾ

ਹੋਰ Snapchatters ਪ੍ਰਤੀ ਦਿਆਲੂ ਅਤੇ ਸਤਿਕਾਰਯੋਗ ਬਣੋ। ਤੁਸੀਂ ਕਿਸ ਚੀਜ਼ ਦੀ Snap ਲੈ ਰਹੇ ਹੋ ਉਸ ਬਾਰੇ ਵਿਚਾਰਵਾਨ ਰਹੋ, ਅਤੇ ਲੋਕਾਂ ਨੂੰ ਅਜਿਹੀ ਕੋਈ ਚੀਜ਼ ਨਾ ਭੇਜੋ ਜੋ ਕਿ ਉਹ ਲੈਣਾ ਨਹੀਂ ਚਾਹੁੰਦੇ।

Snaps ਪੂਰਵ-ਨਿਰਧਾਰਤ ਤੌਰ ’ਤੇ ਮਿਟਾਓ, ਪਰ,

ਯਾਦ ਰੱਖੋ, ਭਾਵੇਂ Snaps ਨੂੰ ਪੂਰਵ-ਨਿਰਧਾਰਤ ਤੌਰ 'ਤੇ ਮਿਟਾਉਣ ਲਈ ਤਿਆਰ ਕੀਤਾ ਗਿਆ ਹੈ, ਇੱਕ ਦੋਸਤ ਹਾਲੇ ਵੀ ਇੱਕ ਸਕ੍ਰੀਨਸ਼ੌਟ ਲੈ ਸਕਦਾ ਹੈ ਜਾਂ ਕਿਸੇ ਹੋਰ ਡਿਵਾਈਸ ਨਾਲ ਇੱਕ ਤਸਵੀਰ ਲੈ ਸਕਦਾ ਹੈ।

ਪਰਦੇਦਾਰੀ ਦੀਆਂ ਸੈਟਿੰਗਾਂ

ਇਹ ਚੁਣਨ ਲਈ ਆਪਣੀਆਂ ਪਰਦੇਦਾਰੀ ਸੈਟਿੰਗਾਂ ਦੀ ਜਾਂਚ ਕਰੋ ਕਿ ਕੌਣ ਤੁਹਾਨੂੰ Snaps ਭੇਜ ਸਕਦਾ ਹੈ ਜਾਂ Snap ਨਕਸ਼ੇ 'ਤੇ ਤੁਹਾਡੀਆਂ ਕਹਾਣੀਆਂ ਅਤੇ ਟਿਕਾਣਾ ਵੇਖ ਸਕਦਾ ਹੈ।

ਦੋਸਤ

Snapchat ਨੂੰ ਆਪਣੇ ਕਰੀਬੀ ਦੋਸਤਾਂ ਨਾਲ ਜੁੜੇ ਰਹਿਣ ਲਈ ਬਣਾਇਆ ਗਿਆ ਹੈ, ਇਸ ਲਈ ਅਸੀਂ ਸਲਾਹ ਦਿਆਂਗੇ ਕਿ ਤੁਸੀਂ ਜਿਨ੍ਹਾਂ ਨੂੰ ਅਸਲ ਜੀਵਨ ਵਿੱਚ ਨਹੀਂ ਜਾਣਦੇ, ਉਨ੍ਹਾਂ ਨੂੰ ਦੋਸਤ ਦੇ ਰੂਪ ਵਿੱਚ ਸ਼ਾਮਲ ਨਾ ਕਰੋ।

ਭਾਈਚਾਰਕ ਸੇਧਾਂ

ਸਾਡੀਆਂ ਭਾਈਚਾਰਕ ਸੇਧਾਂ ਨੂੰ ਪੜ੍ਹੋ ਅਤੇ ਉਨ੍ਹਾਂ ਦੀ ਪਾਲਣਾ ਕਰੋ ਅਤੇ ਆਪਣੇ ਦੋਸਤਾਂ ਤੋਂ ਵੀ ਉਨ੍ਹਾਂ ਦਾ ਪਾਲਣ ਕਰਵਾਉਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰੋ!

ਸੁਰੱਖਿਆ ਮੁੱਦਿਆਂ ਦੀ ਰਿਪੋਰਟ ਕਰੋ

ਜੇ ਤੁਹਾਨੂੰ ਕੁਝ ਪਰੇਸ਼ਾਨ ਕਰ ਰਿਹਾ ਹੈ ਜਾਂ ਜੇ ਕੋਈ ਤੁਹਾਨੂੰ ਗਲਤ ਕੰਮ ਕਰਨ ਲਈ ਕਹਿੰਦਾ ਹੈ ਜਾਂ ਜੋ ਤੁਹਾਨੂੰ ਅਸਹਿਜ ਕਰਦਾ ਹੈ, ਤਾਂ ਕਿਰਪਾ ਕਰਕੇ ਸਾਨੂੰ Snap ਦੀ ਰਿਪੋਰਟ ਕਰੋ - ਅਤੇ ਇਸ ਬਾਰੇ ਆਪਣੇ ਮਾਪਿਆਂ ਜਾਂ ਕਿਸੇ ਭਰੋਸੇਮੰਦ ਬਾਲਗ ਨਾਲ ਗੱਲ ਕਰੋ।

  • ਜੇਕਰ ਤੁਹਾਨੂੰ ਕਦੇ ਕਿਸੇ ਵੀ ਚੀਜ਼ ਨੂੰ ਰਿਪੋਰਟ ਕਰਨ ਦੀ ਜ਼ਰੂਰਤ ਪਵੇ, ਜੋ Snap ਤੁਸੀਂ ਦੇਖ ਰਹੇ ਹੋ ਉਸ ਨੂੰ ਦਬਾ ਕੇ ਰੱਖੋ, ਅਤੇ ਫਿਰ ਸਾਡੇ ਤੱਕ ਪਹੁੰਚਣ ਲਈ 'Snap ਦੀ ਰਿਪੋਰਟ ਕਰੋ' ਬਟਨ 'ਤੇ ਟੈਪ ਕਰੋ। ਤੁਸੀਂ ਵੈੱਬ 'ਤੇ Snapchat ਸੁਰੱਖਿਆ ਚਿੰਤਾ ਦੀ ਰਿਪੋਰਟ ਵੀ ਕਰ ਸਕਦੇ ਹੋ।

ਧੱਕੇਸ਼ਾਹੀ

ਜੇ ਕੋਈ ਤੁਹਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਜਾਂ ਤੁਹਾਨੂੰ ਤੰਗ ਕਰ ਰਿਹਾ ਹੈ, ਤਾਂ ਸਾਨੂੰ Snap ਦੀ ਰਿਪੋਰਟ ਕਰੋ - ਅਤੇ ਆਪਣੇ ਮਾਪਿਆਂ ਜਾਂ ਕਿਸੇ ਭਰੋਸੇਮੰਦ ਬਾਲਗ ਨਾਲ ਇਸ ਬਾਰੇ ਗੱਲ ਕਰੋ। ਤੁਸੀਂ ਹਮੇਸ਼ਾਂ ਉਸ ਵਿਅਕਤੀ ਨੂੰ ਬਲੋਕ ਕਰ ਸਕਦੇ ਹੋ ਅਤੇ ਕਿਸੇ ਵੀ ਗਰੁੱਪ ਚੈਟ ਨੂੰ ਛੱਡ ਸਕਦੇ ਹੋ ਜਿੱਥੇ ਧੱਕੇਸ਼ਾਹੀ ਹੋ ਰਹੀ ਹੈ।

  • ਵਾਧੂ ਸਹਾਇਤਾ: Snapchat ਨੇ ਅਮਰੀਕਾ ਵਿੱਚ Snapchatters ਨੂੰ ਵਾਧੂ ਸਹਾਇਤਾ ਅਤੇ ਸਰੋਤ ਮੁਹੱਈਆ ਕਰਨ ਲਈ Crisis Text Line ਨਾਲ ਵੀ ਭਾਈਵਾਲੀ ਕੀਤੀ ਹੈ। Crisis Text Line ਦੇ ਸਿੱਖਿਅਤ ਸਲਾਹਕਾਰ ਨਾਲ ਲਾਈਵ ਚੈਟ ਕਰਨ ਲਈ ਬੱਸ KIND ਲਿਖ ਕੇ 741741 'ਤੇ ਭੇਜੋ। ਇਹ ਸੇਵਾ ਮੁਫਤ ਹੈ ਅਤੇ ਹਰ ਵੇਲੇ ਉਪਲਬਧ ਹੈ!

ਪਾਸਵਰਡ ਦੀ ਸੁਰੱਖਿਆ

ਆਪਣੇ ਪਾਸਵਰਡ ਨੂੰ ਸੁਰੱਖਿਅਤ ਰੱਖੋ ਅਤੇ ਕਿਸੇ ਵੀ ਹਾਲਤ ਵਿੱਚ ਇਸਨੂੰ ਹੋਰਾਂ ਲੋਕਾਂ, ਐਪਲੀਕੇਸ਼ਨਾਂ ਜਾਂ ਵੈੱਬਸਾਈਟ ਉੱਤੇ ਸਾਂਝਾ ਨਾ ਕਰੋ। ਜੋ ਵੀ ਸੇਵਾ ਤੁਸੀਂ ਵਰਤਦੇ ਹੋ, ਉਸ ਲਈ ਅਸੀਂ ਵੱਖਰਾ ਪਾਸਵਰਡ ਵਰਤਣ ਦੀ ਸਲਾਹ ਦਿੰਦੇ ਹਾਂ।

ਇਹ ਡਿਸਕਵਰ ਚੈਨਲ ਡਿਜੀਟਲ ਸਾਖਰਤਾ ਵਧਾਉਣ ਅਤੇ Snapchatters ਨੂੰ ਸੁਰੱਖਿਆ ਅਤੇ ਪਰਦੇਦਾਰੀ ਸੁਝਾਆਂ ਅਤੇ ਨੁਕਤਿਆਂ ਬਾਰੇ ਜਾਗਰੂਕ ਕਰਨ ਲਈ ਬਣਾਇਆ ਗਿਆ।

ਆਪਣੀ ਡਿਸਕਵਰ ਸਮੱਗਰੀ ਦਾ ਪ੍ਰਬੰਧਨ ਕਰੋ

ਡਿਸਕਵਰ 'ਤੇ ਤੁਸੀਂ ਦੁਨੀਆ ਭਰ ਦੀਆਂ ਚੀਜ਼ਾਂ ਬਾਰੇ ਸਿੱਖਣ ਲਈ ਦੋਸਤਾਂ ਦੀਆਂ ਕਹਾਣੀਆਂ, ਪ੍ਰਕਾਸ਼ਕ ਕਹਾਣੀਆਂ, ਸ਼ੋਅ ਅਤੇ Snap ਨਕਸ਼ਾ ਵੇਖ ਸਕਦੇ ਹੋ! ਤੁਸੀਂ ਕਿਹੜੀ ਡਿਸਕਵਰ ਸਮੱਗਰੀ ਦੇਖਣਾ ਚਾਹੁੰਦੇ ਹੋ ਉਸ ਬਾਰੇ ਵੀ ਤੁਸੀਂ ਫੈਸਲਾ ਕਰ ਸਕਦੇ ਹੋ।

  • ਦੋਸਤ: ਦੋਸਤਾਂ ਦੀਆਂ ਕਹਾਣੀਆਂ ਇਸ ਗੱਲ ਮੁਤਾਬਕ ਕ੍ਰਮਬੱਧ ਕੀਤੀਆਂ ਜਾਂਦੀਆਂ ਹਨ ਕਿ ਤੁਸੀਂ ਸਭ ਤੋਂ ਵੱਧ ਕਿਸ ਦੇ ਸੰਪਰਕ ਵਿੱਚ ਰਹਿੰਦੇ ਹੋ, ਇਸ ਲਈ ਤੁਸੀਂ ਆਮ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਵੇਖੋਗੇ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ। ਆਪਣੇ ਦੋਸਤਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਜਾਂ ਨਵੇਂ ਦੋਸਤ ਸ਼ਾਮਲ ਕਰਨ ਬਾਰੇ ਹੋਰ ਜਾਣੋ।

  • ਗਾਹਕੀਆਂ: ਦੋਸਤ ਭਾਗ ਦੇ ਬਿਲਕੁਲ ਹੇਠਾਂ, ਤੁਸੀਂ ਪ੍ਰਕਾਸ਼ਕਾਂ, ਰਚਨਾਕਾਰਾਂ ਅਤੇ ਹੋਰ ਚੈਨਲਾਂ ਤੋਂ ਆਪਣੀ ਮਨਪਸੰਦ ਸਮੱਗਰੀ ਵੇਖੋਗੇ ਜਿਨ੍ਹਾਂ ਦੀ ਤੁਸੀਂ ਗਾਹਕੀ ਲਈ ਹੈ। ਜੋ ਕਹਾਣੀ ਬਿਲਕੁਲ ਹਾਲ ਹੀ ਵਿੱਚ ਅੱਪਡੇਟ ਕੀਤੀ ਹੋਵੇ, ਇਹਨਾਂ ਨੂੰ ਉਸਦੇ ਹਿਸਾਬ ਨਾਲ ਕ੍ਰਮਬੱਧ ਕੀਤਾ ਜਾਂਦਾ ਹੈ।

  • ਡਿਸਕਵਰ: ਇੱਥੇ ਤੁਹਾਨੂੰ ਉਨ੍ਹਾਂ ਪ੍ਰਕਾਸ਼ਕਾਂ ਅਤੇ ਰਚਨਾਕਾਰਾਂ ਦੀਆਂ ਸਿਫਾਰਸ਼ ਕੀਤੀਆਂ ਕਹਾਣੀਆਂ ਜਿਨ੍ਹਾਂ ਦੀ ਤੁਸੀਂ ਅਜੇ ਤੱਕ ਗਾਹਕੀ ਨਹੀਂ ਲਈ ਹੈ - ਨਾਲ ਹੀ ਪ੍ਰਾਯੋਜਿਤ ਕੀਤੀਆਂ ਕਹਾਣੀਆਂ ਅਤੇ ਦੁਨੀਆ ਭਰ ਦੇ ਸਾਡੇ ਭਾਈਚਾਰੇ ਦੀਆਂ ਕਹਾਣੀਆਂ ਦੀ ਵਧਦੀ ਸੂਚੀ ਮਿਲੇਗੀ। ਜੇਕਰ ਤੁਹਾਨੂੰ ਸਚਮੁੱਚ ਹੀ ਕੋਈ ਅਜਿਹੀ ਕਹਾਣੀ ਪਸੰਦ ਨਾ ਆਵੇ ਜੋ ਤੁਸੀਂ ਵੇਖੀ ਸੀ, ਤੁਸੀਂ ਹਮੇਸ਼ਾਂ ਉਸ ਨੂੰ ਦਬਾ ਕੇ ਰੱਖ ਸਕਦੇ ਹੋ ਅਤੇ 'ਲੁਕਾਓ' ਤੇ ਟੈਪ ਕਰਕੇ ਉਸਨੂੰ ਅਤੇ ਉਸ ਵਰਗੀਆਂ ਨੂੰ ਲੁਕਾ ਸਕਦੇ ਹੋ।

  • ਡਿਸਕਵਰ ਉੱਤੇ ਕਹਾਣੀਆਂ ਨੂੰ ਲੁਕਾਉਣਾ: ਤੁਸੀਂ ਹਮੇਸ਼ਾ ਕਿਸੇ ਵੀ ਕਹਾਣੀ ਨੂੰ ਲੁਕਾ ਸਕਦੇ ਹੋ ਜਿਸ ਨੂੰ ਤੁਸੀਂ ਨਹੀਂ ਵੇਖਣਾ ਚਾਹੁੰਦੇ ਹੋ। ਕਹਾਣੀ ਨੂੰ ਬੱਸ ਦਬਾ ਕੇ ਰੱਖੋ ਅਤੇ 'ਲੁਕਾਓ' ਤੇ ਟੈਪ ਕਰੋ।

  • ਡਿਸਕਵਰ ਉੱਤੇ ਸਟੋਰੀਜ਼ ਨੂੰ ਰਿਪੋਰਟ ਕਰਨਾ: ਜੇਕਰ ਤੁਸੀਂ ਡਿਸਕਵਰ ਉੱਤੇ ਕਿਸੇ ਅਢੁਕਵੀਂ ਚੀਜ਼ ਦੇ ਪਾਰ ਆਉਂਦੇ ਹੋ, ਤਾਂ ਸਾਡੇ ਕੋਲ ਪਹੁੰਚੋ! ਅਢੁਕਵੀਂ Snap ਬੱਸ ਦਬਾ ਕੇ ਰੱਖੋ ਅਤੇ ਫਿਰ 'Snap ਦੀ ਰਿਪੋਰਟ ਕਰੋ' ਬਟਨ 'ਤੇ ਟੈਪ ਕਰੋ।

ਘੱਟੋ-ਘੱਟ ਉਮਰ

Snapchat ਲਈ ਲੋਕਾਂ ਦੀ ਉਮਰ 13+ ਹੋਣੀ ਚਾਹੀਦੀ ਹੈ, ਅਤੇ ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਖਾਤਾ 13 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਦਾ ਹੈ, ਤਾਂ ਅਸੀਂ ਉਸ ਨੂੰ ਸਮਾਪਤ ਕਰਨ ਲਈ ਕਾਰਵਾਈ ਕਰਦੇ ਹਾਂ।