Privacy, Safety, and Policy Hub
ਭਾਈਚਾਰਕ ਸੇਧਾਂ

ਧਮਕੀਆਂ, ਹਿੰਸਾ ਅਤੇ ਨੁਕਸਾਨ

ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ

ਅੱਪਡੇਟ ਕੀਤਾ: ਫਰਵਰੀ 2025

ਆਮ ਜਾਣਕਾਰੀ

Snapchat 'ਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਸਾਡੀ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਧਮਕੀਆਂ, ਹਿੰਸਾ ਅਤੇ ਨੁਕਸਾਨ ਕਰਨ ਵਾਲੀਆਂ ਸਾਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਜੋ ਧਮਕੀ ਜਾਂ ਗ੍ਰਾਫਿਕ ਰੂਪ ਵਿੱਚ ਹਿੰਸਕ ਜਾਂ ਖਤਰਨਾਕ ਵਤੀਰੇ ਨੂੰ ਹੱਲਾਸ਼ੇਰੀ ਦਿੰਦੀ ਹੈ ਜਾਂ ਅਜਿਹੀ ਸਮੱਗਰੀ ਜੋ ਸਵੈ-ਨੁਕਸਾਨ ਕਰਨ ਨੂੰ ਮਹੱਤਵ ਦਿੰਦੀ ਜਾਂ ਉਤਸ਼ਾਹਤ ਕਰਦੀ ਹੈ। ਮਨੁੱਖੀ ਜੀਵਨ ਅਤੇ ਸੁਰੱਖਿਆ ਲਈ ਸੰਭਾਵੀ ਖਤਰਿਆਂ ਬਾਰੇ ਕਨੂੰਨੀ ਅਮਲੀਕਰਨ ਨੂੰ ਸੂਚਿਤ ਕੀਤਾ ਜਾ ਸਕਦਾ ਹੈ।


ਜਦੋਂ ਕਿ ਸਾਡੀਆਂ ਨੀਤੀਆਂ ਅਤੇ ਸੰਚਾਲਨ ਦੇ ਤਰੀਕੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਸਾਡਾ ਪਲੇਟਫਾਰਮ ਸਾਰੇ ਵਰਤੋਂਕਾਰਾਂ ਲਈ ਸੁਰੱਖਿਅਤ ਹੈ, ਅਸੀਂ ਆਪਣੇ ਭਾਈਚਾਰੇ ਦੀ ਭਲਾਈ ਲਈ ਸਹਾਇਤਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਅਤੇ ਸਰੋਤਾਂ ਵਿੱਚ ਵੀ ਸਰਗਰਮੀ ਨਾਲ ਨਿਵੇਸ਼ ਕਰਦੇ ਹਾਂ। ਅਸੀਂ Snapchatters ਨੂੰ ਅਜਿਹੀ ਸਮੱਗਰੀ ਦੀ ਰਿਪੋਰਟ ਕਰਨ ਲਈ ਉਤਸ਼ਾਹਤ ਕਰਦੇ ਹਾਂ ਜੋ ਸਵੈ-ਨੁਕਸਾਨ ਜਾਂ ਜਜ਼ਬਾਤੀ ਪਰੇਸ਼ਾਨੀ ਨੂੰ ਦਰਸਾਉਂਦੀ ਹੈ ਤਾਂ ਜੋ ਸਾਡੀਆਂ ਟੀਮਾਂ ਅਜਿਹੇ ਸਰੋਤ ਭੇਜਣ ਜੋ ਮਦਦਗਾਰ ਹੋ ਸਕਦੇ ਹਨ ਅਤੇ ਸੰਭਾਵਿਤ ਤੌਰ 'ਤੇ ਸੰਕਟਕਾਲੀਨ ਸਿਹਤ ਮਦਦਗਾਰਾਂ ਨੂੰ ਸੁਚੇਤ ਕਰ ਸਕਦੇ ਹਨ।

ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ

ਧਮਕੀਆਂ, ਹਿੰਸਾ ਅਤੇ ਨੁਕਸਾਨ ਨਾਲ ਸੰਬੰਧਿਤ ਸਾਡੀਆਂ ਭਾਈਚਾਰਕ ਸੇਧਾਂ ਸਾਡੇ ਭਾਈਚਾਰੇ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਨਾਲ ਹੀ, ਅਸੀਂ ਆਪਣੇ ਪਲੇਟਫਾਰਮ 'ਤੇ ਦੁੱਖ ਦੇ ਤੁਰੰਤ ਪ੍ਰਗਟਾਵੇ ਪ੍ਰਤੀ ਵੀ ਸੁਚੇਤ ਰਹਿੰਦੇ ਹਾਂ।

ਸੁਰੱਖਿਆ ਨੂੰ ਵਧਾਉਣ ਲਈ Snapchat 'ਤੇ ਹੇਠ ਲਿਖਿਆਂ ਦੀ ਮਨਾਹੀ ਹੈ: 

  • ਸਵੈ-ਨੁਕਸਾਨ ਦੀ ਵਡਿਆਈ ਕਰਨਾ, ਜਿਸ ਵਿੱਚ ਸਵੈ-ਸੱਟ, ਸਵੈ-ਵਿਗਾੜ, ਆਤਮ-ਹੱਤਿਆ ਜਾਂ ਖਾਣ-ਪੀਣ ਦੇ ਵਿਕਾਰਾਂ ਦਾ ਪ੍ਰਚਾਰ ਸ਼ਾਮਲ ਹੈ। 

  • ਹਿੰਸਕ ਜਾਂ ਧਮਕੀ ਭਰੇ ਵਤੀਰੇ ਨੂੰ ਉਤਸ਼ਾਹਤ ਕਰਨਾ ਜਾਂ ਉਸ ਵਿੱਚ ਸ਼ਾਮਲ ਹੋਣਾ, ਜਿਸ ਵਿੱਚ ਕੋਈ ਵੀ ਸਮੱਗਰੀ ਸ਼ਾਮਲ ਹੈ ਜੋ ਕਿਸੇ ਵਿਅਕਤੀ, ਲੋਕਾਂ ਦੇ ਗਰੁੱਪ ਦਾ ਗੰਭੀਰ ਸਰੀਰਕ ਜਾਂ ਭਾਵਨਾਤਮਕ ਨੁਕਸਾਨ ਕਰਨ ਜਾਂ ਉਨ੍ਹਾਂ ਦੀ ਜਾਇਦਾਦ ਦਾ ਨੁਕਸਾਨ ਕਰਨ ਦੇ ਇਰਾਦੇ ਨੂੰ ਜ਼ਾਹਰ ਕਰਦੀ ਹੈ। ਜਿੱਥੇ ਸਮੱਗਰੀ ਮਨੁੱਖੀ ਜੀਵਨ ਜਾਂ ਸੁਰੱਖਿਆ ਲਈ ਭਰੋਸੇਯੋਗ ਅਤੇ ਸੰਭਾਵੀ ਖਤਰੇ ਨੂੰ ਦਰਸਾਉਂਦੀ ਹੈ, ਸਾਡੀਆਂ ਟੀਮਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੁਚੇਤ ਕਰ ਸਕਦੀਆਂ ਹਨ ਜੋ ਦਖਲ ਦੇਣ ਲਈ ਤਿਆਰ ਹੋ ਸਕਦੀਆਂ ਹਨ। 

  • ਚੌਕਸ ਸਰਗਰਮੀ। ਇਸ ਵਿੱਚ ਢੁਕਵੀਂ ਕਨੂੰਨੀ ਪ੍ਰਕਿਰਿਆ ਤੋਂ ਬਾਹਰ ਵਿਅਕਤੀਆਂ ਜਾਂ ਭਾਈਚਾਰਿਆਂ ਨੂੰ ਧਮਕਾਉਣ ਜਾਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਤਾਲਮੇਲ ਕੀਤੇ ਯਤਨ ਸ਼ਾਮਲ ਹਨ। 

  • ਖਤਰਨਾਕ ਵਤੀਰੇ ਨੂੰ ਉਤਸ਼ਾਹਤ ਕਰਨਾ ਜਾਂ ਉਸ ਵਿੱਚ ਸ਼ਾਮਲ ਹੋਣਾ। ਇਸ ਵਿੱਚ ਅਜਿਹੀਆਂ ਸਰਗਰਮੀਆਂ ਵਿੱਚ ਲੱਗੇ ਹੋਣਾ ਸ਼ਾਮਲ ਹੈ ਜਿਨ੍ਹਾਂ ਦੀ ਨਕਲ ਕਰਨ ਦੀ ਸੰਭਾਵਨਾ ਹੈ ਅਤੇ ਜਿਸ ਨਾਲ ਗੰਭੀਰ ਨੁਕਸਾਨ ਹੋ ਸਕਦਾ ਹੈ, ਜਿਵੇਂ ਕਿ ਉੱਚ-ਜੋਖਮ ਵਾਲੀਆਂ ਚੁਣੌਤੀਆਂ, ਲਾਪਰਵਾਹੀ ਨਾਲ ਗੱਡੀ ਚਲਾਉਣਾ ਜਾਂ ਹੋਰ ਵਤੀਰਾ ਜੋ ਜਨਤਕ ਸੁਰੱਖਿਆ ਲਈ ਜੋਖਮ ਹੈ। 

  • ਅਜਿਹੀ ਸਮੱਗਰੀ ਜੋ ਲੋਕਾਂ ਜਾਂ ਜਾਨਵਰਾਂ ਪ੍ਰਤੀ ਹਿੰਸਕ ਜਾਂ ਨੁਕਸਾਨਦੇਹ ਵਤੀਰੇ ਦੀ ਵਡਿਆਈ ਕਰਦੀ ਜਾਂ ਜੋਖਮ ਵਿੱਚ ਪਾਉਣ ਵਾਲੀ ਹੈ।  

  • ਜਾਨਵਰਾਂ ਨਾਲ ਬਦਸਲੂਕੀ ਸਮੇਤ ਬੇਲੋੜੀ ਜਾਂ ਗ੍ਰਾਫਿਕ ਹਿੰਸਾ ਦੀਆਂ Snaps.


ਜਿੱਥੇ ਵਰਤੋਂਕਾਰ ਅਜਿਹੀ ਸਮੱਗਰੀ ਦੀ ਰਿਪੋਰਟ ਕਰਦੇ ਹਨ ਜੋ ਸਵੈ-ਨੁਕਸਾਨ ਦੇ ਜੋਖਮ ਨੂੰ ਦਰਸਾਉਂਦੀ ਹੈ, ਸਾਡੀਆਂ ਟੀਮਾਂ ਲਾਹੇਵੰਦ ਸਰੋਤ ਦੇਣ ਅਤੇ ਸੰਭਵ ਤੌਰ 'ਤੇ ਆਪਾਤਕਾਲੀਨ ਸੇਵਾਵਾਂ ਦੀ ਦਖਲਅੰਦਾਜ਼ੀ ਦੇ ਸੰਭਾਵੀ ਮੌਕਿਆਂ ਦੀ ਪਛਾਣ ਕਰਨ ਦੇ ਦ੍ਰਿਸ਼ਟੀਕੋਣ ਨਾਲ ਇਨ੍ਹਾਂ ਰਿਪੋਰਟਾਂ ਦੀ ਸਮੀਖਿਆ ਕਰਦੀਆਂ ਹਨ। ਸਾਡੇ ਸੁਰੱਖਿਆ ਸਰੋਤਾਂ ਬਾਰੇ ਵਧੀਕ ਜਾਣਕਾਰੀ ਸਾਡੇ ਪਰਦੇਦਾਰੀ, ਸੁਰੱਖਿਆ ਅਤੇ ਨੀਤੀ ਹੱਬ 'ਤੇ ਉਪਲਬਧ ਹੈ।

ਸਾਡੇ ਭਾਈਚਾਰੇ ਦੀ ਭਲਾਈ ਲਈ ਸਹਾਇਤਾ ਕਰਨ ਵਾਸਤੇ ਸਾਡਾ Here For You ਪੋਰਟਲ ਮਾਹਰ ਸਥਾਨਕ ਭਾਈਵਾਲਾਂ ਤੋਂ ਸਰੋਤਾਂ ਨੂੰ ਦਿਖਾਉਣ ਵਿੱਚ ਮਦਦ ਕਰਦਾ ਹੈ ਜਦੋਂ ਵਰਤੋਂਕਾਰ ਮਾਨਸਿਕ ਸਿਹਤ, ਚਿੰਤਾ, ਅਵਸਾਦ, ਤਣਾਅ, ਖ਼ੁਦਕੁਸ਼ੀ ਦੇ ਵਿਚਾਰਾਂ, ਦੁੱਖ ਅਤੇ ਧੌਂਸਬਾਜ਼ੀ ਨਾਲ ਸੰਬੰਧਤ ਕੁਝ ਵਿਸ਼ਿਆਂ ਦੀ ਤਲਾਸ਼ ਕਰਦੇ ਹਨ।

ਸਿੱਟਾ

ਧਮਕੀਆਂ, ਹਿੰਸਾ ਅਤੇ ਨੁਕਸਾਨ ਵਿਰੁੱਧ ਕਾਰਵਾਈ ਕਰਨ ਦਾ ਸਾਡਾ ਤਰੀਕਾ ਹਲਾਤ ਦੇ ਅਨੁਕੂਲ ਹੈ। ਜਦੋਂ ਸਾਡੇ ਲਈ ਖ਼ਤਰਿਆਂ ਦੀ ਗੱਲ ਆਉਂਦੀ ਹੈ, ਤਾਂ ਸਾਡੀਆਂ ਟੀਮਾਂ ਸੁਰੱਖਿਆ ਸਰੋਤਾਂ ਰਾਹੀਂ ਸਹਾਇਤਾ ਦੇ ਸਭ ਤੋਂ ਵਧੀਆ ਸਾਧਨਾਂ ਦੀ ਪਛਾਣ ਕਰਨ ਲਈ ਕੰਮ ਕਰਦੀਆਂ ਹਨ। ਜਿੱਥੇ ਦੂਜਿਆਂ ਨੂੰ ਖਤਰਾ ਹੁੰਦਾ ਹੈ, ਅਸੀਂ ਸਾਡੀਆਂ ਨੀਤੀਆਂ ਨੂੰ ਲਾਗੂ ਕਰਨ ਅਤੇ ਜਿੱਥੇ ਜ਼ਰੂਰੀ ਹੈ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਸਹਿਯੋਗ ਨਾਲ ਸੁਰੱਖਿਅਤ ਨਤੀਜਿਆਂ ਲਈ ਕੋਸ਼ਿਸ਼ ਕਰਦੇ ਹਾਂ।

ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਵਾਸਤੇ ਸਹਾਇਤਾ ਕਰਨ ਲਈ ਆਪਣੀ ਭੂਮਿਕਾ ਨਿਭਾਉਣਾ ਸਾਡੀ ਕੰਪਨੀ ਦੀ ਪ੍ਰਮੁੱਖ ਤਰਜੀਹ ਹੈ।

ਅੱਗੇ:

ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ

Read Next