Snapchat 'ਤੇ ਕਿਸ਼ੋਰਾਂ ਲਈ ਵਾਧੂ ਸੁਰੱਖਿਆ

ਅਸੀਂ Snapchat ਨੂੰ ਸਾਡੇ ਭਾਈਚਾਰੇ ਲਈ ਸੁਰੱਖਿਅਤ ਅਤੇ ਮਨੋਰੰਜਕ ਮਾਹੌਲ ਬਣਾਉਣ ਲਈ ਵਚਨਬੱਧ ਹਾਂ ਅਤੇ ਸ਼ੁਰੂਆਤ ਤੋਂ ਹੀ ਆਪਣੀ ਸੇਵਾ ਵਿੱਚ ਪਰਦੇਦਾਰੀ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਹਨ।

ਕਿਸ਼ੋਰਾਂ ਲਈ ਮਜ਼ਬੂਤ ਪੂਰਵ-ਨਿਰਧਾਰਤ ਸੈਟਿੰਗਾਂ

ਅਸੀਂ Snapchat 'ਤੇ ਕਿਸ਼ੋਰਾਂ (ਉਮਰ 13-17 ਤੱਕ) ਲਈ ਵਾਧੂ ਸੁਰੱਖਿਆ ਦੇ ਉਪਾਅ ਯਕੀਨੀ ਬਣਾਉਂਦੇ ਹਾਂ, ਜਿਥੇ ਸੁਰੱਖਿਆ ਅਤੇ ਪਰਦੇਦਾਰੀ ਸੈਟਿੰਗਾਂ ਆਪਣੇ ਆਪ ਲਾਗੂ ਹੁੰਦੀਆਂ ਹਨ।

ਕਿਸ਼ੋਰਾਂ ਦੇ ਖਾਤੇ ਪੂਰਵ-ਨਿਰਧਾਰਤ ਤੌਰ 'ਤੇ ਨਿੱਜੀ ਹੁੰਦੇ ਹਨ

ਸਾਰੇ Snapchat ਖਾਤਿਆਂ ਵਾਂਗ, ਕਿਸ਼ੋਰਾਂ ਦੇ ਖਾਤੇ ਪੂਰਵ-ਨਿਰਧਾਰਤ ਤੌਰ 'ਤੇ ਨਿੱਜੀ ਹੁੰਦੇ ਹਨ। ਇਸਦਾ ਮਤਲਬ ਹੈ ਕਿ ਦੋਸਤਾਂ ਦੀ ਸੂਚੀ ਨਿੱਜੀ ਰਹਿੰਦੀ ਹੈ ਅਤੇ Snapchatters ਸਿਰਫ਼ ਉਹਨਾਂ ਦੋਸਤਾਂ ਨਾਲ ਗੱਲਬਾਤ ਕਰ ਸਕਦੇ ਹਨ ਜੋ ਆਪਸੀ ਦੋਸਤੀ ਵਿੱਚ ਹੋਣ ਜਾਂ ਜਿਨ੍ਹਾਂ ਦੇ ਨੰਬਰ ਉਹਨਾਂ ਨੇ ਪਹਿਲਾਂ ਹੀ ਆਪਣੇ ਸੰਪਰਕਾਂ ਵਿੱਚ ਸੁਰੱਖਿਅਤ ਕੀਤੇ ਹੋਣ।

Snapchatters ਸਿਰਫ਼ ਆਪਣੇ ਦੋਸਤਾਂ ਨੂੰ ਟੈਗ ਕਰ ਸਕਦੇ ਹਨ

Snapchatters ਇੱਕ-ਦੂਜੇ ਨੂੰ Snaps, ਕਹਾਣੀਆਂ ਜਾਂ ਸਪੌਟਲਾਈਟ ਵੀਡੀਓਜ਼ ਵਿੱਚ ਤਾਂ ਹੀ ਟੈਗ ਕਰ ਸਕਦੇ ਹਨ ਜੇ ਉਹ ਪਹਿਲਾਂ ਤੋਂ ਹੀ ਦੋਸਤ ਹਨ (ਜਾਂ ਉਨ੍ਹਾਂ ਦੇ ਫ਼ਾਲੋਅਰਾਂ ਵਿਚੋਂ ਹਨ ਜਿਨ੍ਹਾਂ ਦੀਆਂ ਜਨਤਕ ਪ੍ਰੋਫਾਈਲਾਂ ਹਨ)।

ਜਨਤਕ ਪ੍ਰੋਫਾਈਲ: ਪੂਰਵ-ਨਿਰਧਾਰਤ ਤੌਰ 'ਤੇ ਬੰਦ ਹਨ, ਸਿਰਫ਼ ਵੱਡੇ ਕਿਸ਼ੋਰਾਂ ਲਈ ਹੀ ਉਪਲਬਧ ਹਨ

ਕੁਝ ਵੱਡੇ ਕਿਸ਼ੋਰ (ਉਮਰ 16-17 ਤੱਕ) ਜਨਤਕ ਪ੍ਰੋਫਾਈਲਾਂ ਤੱਕ ਪਹੁੰਚ ਰੱਖਦੇ ਹਨ, ਜੋ ਉਨ੍ਹਾਂ ਨੂੰ Snapchat 'ਤੇ ਆਪਣੀ ਸਮੱਗਰੀ ਵਿਆਪਕ ਤੌਰ 'ਤੇ ਸਾਂਝੀ ਕਰਨ ਦਾ ਮੌਕਾ ਦਿੰਦੀਆਂ ਹਨ, ਜੇ ਉਹ ਚਾਹੁੰਦੇ ਹਨ, ਇਸ ਲਈ ਵਿਚਾਰਸ਼ੀਲ ਸੁਰੱਖਿਆ ਉਪਾਅ ਲਾਗੂ ਕੀਤੇ ਜਾਂਦੇ ਹਨ ਅਤੇ ਇਹ ਵਿਸ਼ੇਸ਼ਤਾ ਮੂਲ ਰੂਪ ਵਿੱਚ ਇਹਨਾਂ ਵਰਤੋਂਕਾਰਾਂ ਲਈ ਬੰਦ ਹੁੰਦੀ ਹੈ। ਜਨਤਕ ਪ੍ਰੋਫਾਈਲਾਂ ਰਾਹੀਂ, ਇਹ ਵੱਡੇ ਕਿਸ਼ੋਰ ਜਨਤਕ ਕਹਾਣੀ ਪੋਸਟ ਕਰ ਸਕਦੇ ਹਨ ਜਾਂ ਸਪੌਟਲਾਈਟ ਵਿੱਚ ਵੀਡੀਓ ਭੇਜ ਕੇ ਆਪਣੀਆਂ Snaps ਨੂੰ ਜਨਤਕ ਤੌਰ 'ਤੇ ਸਾਂਝਾ ਕਰ ਸਕਦੇ ਹਨ। ਇਹ Snaps ਫਿਰ ਉਨ੍ਹਾਂ ਦੀ ਜਨਤਕ ਪ੍ਰੋਫਾਈਲ ਵਿੱਚ ਸੁਰੱਖਿਅਤ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਉਹ ਆਪਣੀਆਂ ਮਨਪਸੰਦ ਪੋਸਟਾਂ ਨੂੰ ਦਿਖਾ ਸਕਣ।

ਵੱਡੇ ਕਿਸ਼ੋਰਾਂ ਲਈ, ਜਿਨ੍ਹਾਂ ਕੋਲ ਸਮੱਗਰੀ ਨੂੰ ਜਨਤਕ ਤੌਰ 'ਤੇ ਸਾਂਝਾ ਕਰਨ ਦਾ ਵਿਕਲਪ ਹੈ, ਉਹ ਪੋਸਟ ਕਰਨ ਵੇਲੇ ਹਰੇਕ ਸਮੱਗਰੀ ਨੂੰ ਜਨਤਕ ਜਾਂ ਨਿੱਜੀ ਬਣਾਉਣ ਦਾ ਫੈਸਲਾ ਖੁਦ ਕਰਦੇ ਹਨ। ਇਸ ਤੋਂ ਇਲਾਵਾ, ਹੋਰ Snapchatters ਵਾਂਗ, ਉਨ੍ਹਾਂ ਨੂੰ ਵੀ ਆਪਣੀ ਬਣਾਈ ਸਮੱਗਰੀ 'ਤੇ ਪੂਰਾ ਨਿਯੰਤਰਣ ਹੁੰਦਾ ਹੈ, ਉਹ ਪੋਸਟ ਕਰਨ ਦੇ ਸੋਚੇ-ਸਮਝੇ ਵਿਕਲਪਾਂ ਦੀ ਵਰਤੋਂ ਕਰਕੇ ਨਿਰਧਾਰਤ ਕਰ ਸਕਦੇ ਹਨ ਕਿ Snaps ਕਿੱਥੇ ਸਾਂਝੀਆਂ ਕੀਤੀਆਂ ਜਾਣਗੀਆਂ, ਕੌਣ ਉਨ੍ਹਾਂ ਨੂੰ ਦੇਖ ਸਕਦਾ ਹੈ ਅਤੇ ਕੀ ਉਹ ਉਨ੍ਹਾਂ ਦੇ ਪ੍ਰੋਫਾਈਲ 'ਤੇ ਸੁਰੱਖਿਅਤ ਕੀਤੀਆਂ ਜਾਣ।

ਛੋਟੇ ਕਿਸ਼ੋਰ (ਉਮਰ 13-15 ਤੱਕ) ਜਨਤਕ ਪ੍ਰੋਫਾਈਲਾਂ ਤੱਕ ਪਹੁੰਚ ਨਹੀਂ ਰੱਖਦੇ।

ਪੂਰਵ-ਨਿਰਧਾਰਤ ਤੌਰ 'ਤੇ ਉਮਰ-ਮੁਤਾਬਕ ਸਮੱਗਰੀ

ਅਸੀਂ Snapchat 'ਤੇ ਗੈਰ-ਸੰਚਾਲਿਤ ਸਮੱਗਰੀ ਦੀ ਵਿਆਪਕ ਵੰਡ ਕਰਨ ਦੀ ਸਮਰੱਥਾ ਸੀਮਿਤ ਕਰਦੇ ਹਾਂ। ਇਸ ਸੰਚਾਲਨ ਦੇ ਹਿੱਸੇ ਵਜੋਂ ਅਸੀਂ ਪਛਾਣ ਔਜ਼ਾਰਾਂ ਅਤੇ ਵਾਧੂ ਪ੍ਰਕਿਰਿਆਵਾਂ ਦੀ ਵਰਤੋਂ ਕਰਦੇ ਹਾਂ ਤਾਂ ਜੋ ਜਨਤਕ ਸਮੱਗਰੀ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਤੋਂ ਪਹਿਲਾਂ ਸਾਡੀਆਂ ਭਾਈਚਾਰਕ ਸੇਧਾਂ ਮੁਤਾਬਕ ਉਸਦੀ ਸਮੀਖਿਆ ਕੀਤਾ ਜਾ ਸਕੇ।

ਅਸੀਂ ਕਿਸ਼ੋਰਾਂ ਨੂੰ ਉਮਰ-ਮੁਤਾਬਕ ਤਜ਼ਰਬਾ ਦੇਣ ਲਈ ਵਾਧੂ ਸੁਰੱਖਿਆ ਉਪਾਅ ਲਾਗੂ ਕੀਤੇ ਹਨ। ਉਦਾਹਰਨ ਲਈ, ਅਸੀਂ ਮਨੁੱਖੀ ਸਮੀਖਿਆ ਅਤੇ ਮਸ਼ੀਨ ਸਿੱਖਿਆ ਦੇ ਸੁਮੇਲ ਦੀ ਵਰਤੋਂ ਕਰਦੇ ਹਾਂ ਤਾਂ ਜੋ ਵਰਤੋਂਕਾਰਾਂ ਵੱਲੋਂ ਬਣਾਈ ਉਸ ਜਨਤਕ ਸਮੱਗਰੀ ਦੀ ਪਛਾਣ ਕੀਤੀ ਜਾ ਸਕੇ ਜੋ ਕੁਝ ਲੋਕਾਂ ਨੂੰ ਵਾਜਬ ਨਾ ਲੱਗੇ, ਇਸ ਸਮੱਗਰੀ ਨੂੰ ਕਿਸ਼ੋਰਾਂ ਦੇ ਖਾਤੇ ਲਈ ਸਿਫਾਰਸ਼ ਕਰਨ ਯੋਗ ਨਹੀਂ ਬਣਾਇਆ ਜਾਂਦਾ। 

ਅਸੀਂ ਸਰਗਰਮ ਪਛਾਣ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ ਤਾਂ ਜੋ ਉਹ ਜਨਤਕ ਪ੍ਰੋਫਾਈਲਾਂ ਲੱਭੀਆਂ ਜਾ ਸਕਣ ਜੋ ਉਮਰ-ਮੁਤਾਬਕ ਅਢੁਕਵੀਂ ਸਮੱਗਰੀ ਫ਼ੈਲਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਅਸੀਂ ਸਾਡੀਆਂ ਭਾਈਚਾਰਕ ਸੇਧਾਂ ਅਨੁਸਾਰ ਉਨ੍ਹਾਂ ਖਾਤਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। 

ਟਿਕਾਣਾ ਸਾਂਝਾਕਰਨ: ਮੂਲ ਰੂਪ ਵਿੱਚ ਬੰਦ ਰਹਿੰਦਾ ਹੈ

ਸਾਰੇ Snapchatters ਲਈ Snap ਨਕਸ਼ੇ 'ਤੇ ਟਿਕਾਣਾ ਸਾਂਝਾਕਰਨ ਮੂਲ ਰੂਪ ਵਿੱਚ ਬੰਦ ਰਹਿੰਦਾ ਹੈ। Snapchatters ਜੋ ਆਪਣੇ ਸਹੀ ਟਿਕਾਣੇ ਨੂੰ ਸਾਂਝਾ ਕਰਨਾ ਚਾਹੁੰਦੇ ਹਨ, ਉਹ ਸਿਰਫ Snapchat 'ਤੇ ਆਪਣੇ ਦੋਸਤਾਂ ਨਾਲ ਹੀ ਸਾਂਝਾ ਕਰ ਸਕਦੇ ਹਨ ਅਤੇ ਉਹ ਆਪਣੀਆਂ ਸੈਟਿੰਗਾਂ ਨੂੰ ਯੋਗ ਬਣਾ ਕੇ ਇਹ ਫੈਸਲਾ ਵੀ ਕਰ ਸਕਦੇ ਹਨ ਕਿ ਉਨ੍ਹਾਂ ਦੇ ਕਿਹੜੇ ਦੋਸਤ Snap ਨਕਸ਼ੇ 'ਤੇ ਉਨ੍ਹਾਂ ਦੇ ਟਿਕਾਣੇ ਨੂੰ ਦੇਖ ਸਕਦੇ ਹਨ। Snapchat 'ਤੇ ਉਹਨਾਂ ਲੋਕਾਂ ਨਾਲ ਟਿਕਾਣਾ ਸਾਂਝਾਕਰਨ ਦਾ ਕੋਈ ਵਿਕਲਪ ਨਹੀਂ ਹੈ ਜੋ ਤੁਹਾਡੇ ਦੋਸਤ ਨਹੀਂ ਹਨ।

ਸਮੱਗਰੀ ਅਤੇ ਵਿਗਿਆਪਨਬਾਜ਼ੀ

ਅਸਲ ਦੋਸਤਾਂ ਦੀ ਸਮੱਗਰੀ ਨਾਲ ਰੁਝੇਵਾਂ

ਵੱਡੇ ਕਿਸ਼ੋਰ (ਉਮਰ 16-17 ਸਾਲ) ਆਪਣੀਆਂ ਜਨਤਕ ਕਹਾਣੀਆਂ 'ਤੇ ਉਹਨਾਂ ਦੇ ਫਾਲੋਅਰਾਂ ਤੋਂ ਕਹਾਣੀ ਦੇ ਜਵਾਬ ਪ੍ਰਾਪਤ ਕਰ ਸਕਦੇ ਹਨ, ਪਰ ਉਹ ਉਨ੍ਹਾਂ ਜਵਾਬਾਂ ਦੇ ਜ਼ਰੀਏ ਸਿੱਧੀ ਚੈਟ ਵਿੱਚ ਜੁੜ ਨਹੀਂ ਸਕਦੇ। Snapchat 'ਤੇ ਰਚਨਾਕਾਰਾਂ ਤੱਕ ਪਹੁੰਚਣ ਤੋਂ ਪਹਿਲਾਂ ਜਵਾਬ ਫਿਲਟਰ ਕੀਤੇ ਜਾਂਦੇ ਹਨ ਅਤੇ ਜਨਤਕ ਪ੍ਰੋਫਾਈਲਾਂ ਵਾਲੇ ਵੱਡੇ ਕਿਸ਼ੋਰਾਂ ਲਈ ਇਹ ਫਿਲਟਰ ਕਰਨ ਦੀ ਪ੍ਰਕਿਰਿਆ ਹੋਰ ਵੀ ਸਖਤ ਹੁੰਦੀ ਹੈ। Snapchatters ਕੋਲ ਜਵਾਬਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਜਾਂ ਵੱਖ-ਵੱਖ ਸ਼ਬਦਾਂ ਨੂੰ ਬਲੌਕ ਕਰਨ ਦਾ ਵਿਕਲਪ ਵੀ ਹੁੰਦਾ ਹੈ, ਜਿਸ ਨਾਲ ਉਹ ਆਪਣੀਆਂ ਗੱਲਬਾਤਾਂ ਨੂੰ ਆਦਰ ਭਰਪੂਰ ਅਤੇ ਮਨੋਰੰਜਕ ਬਣਾਈ ਰੱਖ ਸਕਦੇ ਹਨ। ਅਤੇ ਕਿਸ਼ੋਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਸੀਂ ਵਾਧੂ ਕਦਮ ਚੁੱਕੇ ਹਨ ਤਾਂ ਜੋ ਜਨਤਕ ਸਮੱਗਰੀ ਕਿਸ਼ੋਰਾਂ ਦੇ ਮੌਜੂਦਾ ਦੋਸਤਾਂ ਦੇ ਘੇਰੇ ਤੋਂ ਬਾਹਰ ਦੇ ਬਾਲਗਾਂ ਨਾਲ ਅਣਚਾਹੀਆਂ ਚੈਟਾਂ ਵੱਲ ਨਾ ਲੈ ਜਾਏ।

 ਜਨਤਕ ਕਿਸ਼ੋਰ ਸਮੱਗਰੀ ਦੀ ਸੀਮਤ ਵੰਡ 

ਵੱਡੇ ਕਿਸ਼ੋਰਾਂ ਵੱਲੋਂ ਪੋਸਟ ਕੀਤੀਆਂ ਜਨਤਕ ਕਹਾਣੀਆਂ ਸਿਰਫ਼ ਉਹਨਾਂ Snapchatters ਨੂੰ ਹੀ ਸੁਝਾਈ ਜਾਂਦੀਆਂ ਹਨ ਜੋ ਪਹਿਲਾਂ ਹੀ ਉਨ੍ਹਾਂ ਦੇ ਦੋਸਤ ਜਾਂ ਫਾਲੋਅਰ ਹਨ, ਜਾਂ ਉਹਨਾਂ Snapchatters ਨੂੰ ਜਿਨ੍ਹਾਂ ਨਾਲ ਉਨ੍ਹਾਂ ਦੇ ਸਾਂਝੇ ਦੋਸਤ ਹਨ। ਇਹ ਜਨਤਕ ਕਹਾਣੀਆਂ ਵਿਆਪਕ ਭਾਈਚਾਰੇ ਵਿੱਚ ਵੰਡੀਆਂ ਨਹੀਂ ਜਾਂਦੀਆਂ ਜਿਸ ਵਿੱਚ ਉਹ ਹਿੱਸਾ ਵੀ ਸ਼ਾਮਲ ਹੈ ਜਿੱਥੇ Snapchatters ਨੂੰ ਉਹਨਾਂ ਲਈ ਢੁਕਵੀਂ ਸਮੱਗਰੀ ਨੂੰ ਵਿਅਕਤੀਗਤ ਤੌਰ 'ਤੇ ਦੇਖਣ ਦਾ ਤਜ਼ਰਬਾ ਮਿਲਦਾ ਹੈ।

ਸਮਾਜਿਕ ਤੁਲਨਾ ਮਾਪਕਾਂ ਦੀ ਬਜਾਏ ਰਚਨਾਤਮਕਤਾ

ਕਿਸ਼ੋਰ Snapchatters ਇਹ ਨਹੀਂ ਵੇਖਣਗੇ ਕਿ ਕਿੰਨੇ ਲੋਕਾਂ ਨੇ ਉਨ੍ਹਾਂ ਦੀਆਂ ਕਹਾਣੀਆਂ ਜਾਂ ਸਪੌਟਲਾਈਟਾਂ ਨੂੰ "ਮਨਪਸੰਦ" ਵਜੋਂ ਰੱਖਿਆ, ਜਨਤਕ ਪ੍ਰਵਾਨਗੀ ਮਾਪਕ ਇਕੱਤਰ ਕਰਨ ਦੇ ਦਬਾਅ ਦੀ ਬਜਾਏ ਰਚਨਾਤਮਕਤਾ 'ਤੇ ਧਿਆਨ ਦਿੱਤਾ ਜਾਂਦਾ ਹੈ। 

ਸਰਗਰਮ ਸਮੱਗਰੀ ਸਮੀਖਿਆ

ਅਸੀਂ ਸਮਝਦੇ ਹਾਂ ਕਿ ਵੱਡੀ ਉਮਰ ਦੇ ਕਿਸ਼ੋਰਾਂ ਨੂੰ Snapchat ਦੀਆਂ ਸਮੱਗਰੀ ਸੇਧਾਂ ਨੂੰ ਜਾਣਨ ਦੀ ਲੋੜ ਹੋ ਸਕਦੀ ਹੈ ਅਤੇ ਅਸੀਂ Snapchatters ਨੂੰ ਕੁਝ ਅਜਿਹਾ ਪੋਸਟ ਕਰਨ ਤੋਂ ਬਚਾਉਣਾ ਚਾਹੁੰਦੇ ਹਾਂ ਜਿਸ ਬਾਰੇ ਉਨ੍ਹਾਂ ਨੇ ਚੰਗੀ ਤਰ੍ਹਾਂ ਨਹੀਂ ਸੋਚਿਆ ਹੋਵੇਗਾ। ਅਸੀਂ ਸਪੌਟਲਾਈਟ ਵੀਡੀਓਜ਼ ਦਾ ਮਨੁੱਖੀ ਅਤੇ ਮਸ਼ੀਨ ਸਮੀਖਿਆ ਦੇ ਜ਼ਰੀਏ ਪਹਿਲਾਂ ਹੀ ਸੰਚਾਲਨ ਕਰਦੇ ਹਾਂ, ਤਾਂ ਜੋ ਇਸ ਕਿਸਮ ਦੀ ਸਮੱਗਰੀ ਨੂੰ ਵਿਆਪਕ ਸਿਫਾਰਸ਼ਾਂ ਵਿੱਚ ਜਾਣ ਤੋਂ ਪਹਿਲਾਂ ਨਿਯੰਤਰਿਤ ਕੀਤਾ ਜਾ ਸਕੇ।

ਉਮਰ ਮੁਤਾਬਕ ਢੁਕਵੀਂ ਵਿਗਿਆਪਨਬਾਜ਼ੀ

Snapchat 'ਤੇ ਵਿਗਿਆਪਨਾਂ ਦੀ ਸ਼੍ਰੇਣੀ ਅਤੇ ਟਿਕਾਣੇ-ਮੁਤਾਬਕ ਸਮੀਖਿਆ ਕੀਤੀ ਜਾਂਦੀ ਹੈ, ਤਾਂ ਜੋ ਉਹਨਾਂ ਵਿਗਿਆਪਨਾਂ ਦੀ ਪਛਾਣ ਕੀਤੀ ਜਾ ਸਕੇ ਜੋ ਸਾਡੀਆਂ ਵਿਗਿਆਪਨ ਨੀਤੀਆਂ ਦੀ ਉਲੰਘਣਾ ਕਰਦੇ ਹਨ, ਇਸ ਤੋਂ ਇਲਾਵਾ, ਕਿਸ਼ੋਰਾਂ ਲਈ ਵਿਗਿਆਪਨਾਂ ਦੀ ਸਮੱਗਰੀ ਅਤੇ ਸੇਧ 'ਤੇ ਵਾਧੂ ਪਾਬੰਦੀਆਂ ਲਾਗੂ ਹੁੰਦੀਆਂ ਹਨ। ਉਦਾਹਰਨ ਲਈ, ਅਸੀਂ ਜੂਏ ਜਾਂ ਸ਼ਰਾਬ ਵਰਗੇ ਵਿਗਿਆਪਨ ਉਹਨਾਂ ਲੋਕਾਂ ਨੂੰ ਦਿਖਾਉਣ ਤੋਂ ਰੋਕਣ ਲਈ ਪਾਬੰਦੀਆਂ ਲਗਾਉਂਦੇ ਹਾਂ ਜੋ ਉਨ੍ਹਾਂ ਦੀ ਅਧਿਕਾਰਤਾ ਵਿੱਚ ਕਨੂੰਨੀ ਉਮਰ ਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ। ਸਾਡੇ ਵਿਗਿਆਪਨ ਅਭਿਆਸਾਂ ਮੁਤਾਬਕ ਵਧੀਕ ਜਾਣਕਾਰੀ ਇੱਥੇ ਦਿੱਤੀ ਗਈ ਹੈ।

ਅਣਚਾਹੀ ਦੋਸਤੀ ਅਤੇ ਸੰਪਰਕ ਤੋਂ ਸੁਰੱਖਿਆ

ਅਸੀਂ ਚਾਹੁੰਦੇ ਹਾਂ ਕਿ ਕਿਸ਼ੋਰ Snapchat 'ਤੇ ਆਪਣੇ ਅਸਲੀ ਦੋਸਤਾਂ ਨੂੰ ਲੱਭ ਸਕਣ ਅਤੇ ਸੰਪਰਕ ਕਰ ਸਕਣ ਅਤੇ ਅਜਨਬੀਆਂ ਵਾਸਤੇ ਕਿਸ਼ੋਰਾਂ ਨੂੰ ਲੱਭਣਾ ਮੁਸ਼ਕਲ ਬਣਾਇਆ ਜਾ ਸਕੇ। ਅਸੀਂ ਇਹ ਇੰਝ ਕਰਦੇ ਹਾਂ ਕਿ ਕਿਸ਼ੋਰਾਂ ਨੂੰ ਖੋਜ ਨਤੀਜਿਆਂ ਵਿੱਚ ਦਿਸਣ ਤੋਂ ਰੋਕ ਦਿੰਦੇ ਹਾਂ, ਜਦੋਂ ਤੱਕ ਸਾਡੇ ਕੋਲ ਦੂਜੇ ਵਰਤੋਂਕਾਰ ਨਾਲ ਮੌਜੂਦਾ ਰਿਸ਼ਤੇ ਦੇ ਸੰਕੇਤ ਨਾ ਹੋਣ, ਜਿਵੇਂ ਕਿ ਕਈ ਸਾਂਝੇ ਸੰਪਰਕ ਹੋਣਾ ਜਾਂ ਇੱਕ-ਦੂਜੇ ਦੇ ਫੋਨ ਸੰਪਰਕਾਂ ਵਿੱਚ ਸ਼ਾਮਲ ਹੋਣਾ। 

ਅਸੀਂ ਲਗਾਤਾਰ ਹੋਰ ਤਰੀਕਿਆਂ ਦੀ ਪੜਚੋਲ ਕਰਦੇ ਰਹਿੰਦੇ ਹਾਂ ਤਾਂ ਕਿ ਕਿਸ਼ੋਰਾਂ ਲਈ ਆਪਣੇ ਅਸਲੀ ਦੁਨੀਆ ਦੇ ਦੋਸਤਾਂ ਦੇ ਘੇਰੇ ਤੋਂ ਬਾਹਰ Snapchatters ਨਾਲ ਸੰਪਰਕ ਕਰਨਾ ਔਖਾ ਬਣਾਇਆ ਜਾ ਸਕੇ। 

ਬਲੋਕ ਕਰਨਾ, ਲੁਕਾਉਣਾ ਅਤੇ ਰਿਪੋਰਟ ਕਰਨਾ

ਜੇ ਕੋਈ ਕਿਸ਼ੋਰ ਕਿਸੇ ਹੋਰ Snapchatter ਨਾਲ ਮੁੜ ਗੱਲਬਾਤ ਨਹੀਂ ਕਰਨਾ ਚਾਹੁੰਦਾ, ਤਾਂ ਅਸੀਂ ਐਪ ਵਿੱਚ ਹੀ ਹੋਰਾਂ Snapchatters ਦੀ ਰਿਪੋਰਟ ਕਰਨ, ਬਲੌਕ ਕਰਨ ਜਾਂ ਉਨ੍ਹਾਂ ਨੂੰ ਲੁਕਾਉਣ ਲਈ ਔਜ਼ਾਰ ਮੁਹੱਈਆ ਕਰਦੇ ਹਾਂ।

ਚੈਟ ਵਿਚਲੀਆਂ ਚੇਤਾਵਨੀਆਂ 

ਜੇ ਕੋਈ ਕਿਸ਼ੋਰ ਕਿਸੇ ਅਜਿਹੇ ਵਿਅਕਤੀ ਨੂੰ ਸੁਨੇਹਾ ਭੇਜਦਾ ਹੈ ਜਾਂ ਉਨ੍ਹਾਂ ਤੋਂ ਕੋਈ ਸੁਨੇਹਾ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੇ ਸਾਂਝੇ ਦੋਸਤ ਨਹੀਂ ਹਨ ਜਾਂ ਉਹ ਉਨ੍ਹਾਂ ਦੇ ਸੰਪਰਕਾਂ ਵਿੱਚ ਨਹੀਂ ਹਨ, ਤਾਂ ਉਨ੍ਹਾਂ ਨੂੰ ਐਪ ਵਿੱਚ ਹੀ ਚੇਤਾਵਨੀ ਦਿਸੇਗੀ। ਇਹ ਸੁਨੇਹਾ ਕਿਸ਼ੋਰਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਸੰਪਰਕ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਣ ਅਤੇ ਸਿਰਫ ਉਨ੍ਹਾਂ ਲੋਕਾਂ ਨਾਲ ਹੀ ਸੰਪਰਕ ਕਰਨ ਦੀ ਯਾਦ ਦਵਾਉਂਦਾ ਹੈ ਜਿਨ੍ਹਾਂ 'ਤੇ ਉਹ ਭਰੋਸਾ ਕਰਦੇ ਹਨ। 

ਮਾਂ-ਪਿਓ ਲਈ ਔਜ਼ਾਰ ਅਤੇ ਸਰੋਤ

ਪਰਿਵਾਰ ਕੇਂਦਰ

Snapchat ਦਾ ਪਰਿਵਾਰ ਕੇਂਦਰ ਸਾਡੇ ਮਾਪਿਆਂ ਦੇ ਕੰਟਰੋਲ ਦਿੰਦਾ ਹੈ ਜੋ ਰਜਿਸਟਰ ਕੀਤੇ ਦੇਖਭਾਲ ਕਰਨ ਵਾਲਿਆਂ ਅਤੇ ਕਿਸ਼ੋਰਾਂ ਨੂੰ Snapchat ਦੀ ਵਰਤੋਂ ਕਰਨ ਵਿੱਚ ਮਦਦ ਕਰਦੇ ਹਨ। ਹੋਰ ਖਾਸ ਤੌਰ 'ਤੇ ਪਰਿਵਾਰ ਕੇਂਦਰ ਮਾਪਿਆਂ ਨੂੰ ਸਮਰੱਥਾ ਦਿੰਦਾ ਹੈ ਕਿ ਉਹ:

  • ਦੇਖ ਸਕਣ ਕਿ ਉਨ੍ਹਾਂ ਦੇ ਕਿਸ਼ੋਰਾਂ ਨੇ ਪਿਛਲੇ ਸੱਤ ਦਿਨਾਂ ਵਿੱਚ ਕਿਹੜੇ Snapchat ਦੋਸਤਾਂ ਜਾਂ ਗਰੁੱਪਾਂ ਨਾਲ ਗੱਲਬਾਤ ਕੀਤੀ ਹੈ, ਇਸ ਤਰੀਕੇ ਨਾਲ ਕਿ ਉਨ੍ਹਾਂ ਦੀ ਅਸਲ ਗੱਲਬਾਤ ਦਾ ਖੁਲਾਸਾ ਵੀ ਨਾ ਹੋਵੇ ਜਿਸ ਨਾਲ ਉਨ੍ਹਾਂ ਦੀ ਪਰਦੇਦਾਰੀ ਦੀ ਸੁਰੱਖਿਆ ਵੀ ਰਹੇ;

  • ਉਨ੍ਹਾਂ ਦੇ ਕਿਸ਼ੋਰਾਂ ਦੇ ਮੌਜੂਦਾ ਦੋਸਤਾਂ ਦੀ ਪੂਰੀ ਸੂਚੀ ਦੇਖ ਸਕਣ ਅਤੇ ਆਸਾਨੀ ਨਾਲ ਨਵੇਂ ਦੋਸਤਾਂ ਨੂੰ ਵੀ ਦੇਖ ਸਕਣ ਜੋ ਉਨ੍ਹਾਂ ਦੇ ਕਿਸ਼ੋਰਾਂ ਨੇ ਸ਼ਾਮਲ ਕੀਤੇ ਹਨ, ਜਿਸ ਨਾਲ ਨਵੇਂ ਸੰਪਰਕਾਂ ਬਾਰੇ ਗੱਲਬਾਤ ਸ਼ੁਰੂ ਕਰਨਾ ਸੌਖਾ ਬਣ ਜਾਂਦਾ ਹੈ;

  • ਉਨ੍ਹਾਂ ਦੇ ਕਿਸ਼ੋਰਾਂ ਦੀ ਸਮਰੱਥਾ ਨੂੰ ਕਹਾਣੀਆਂ ਅਤੇ ਸਪੌਟਲਾਈਟ ਵਿੱਚ ਸੰਵੇਦਨਸ਼ੀਲ ਸਮੱਗਰੀ ਦੇਖਣ ਤੋਂ ਸਭ ਤੋਂ ਸਖਤ ਸੈਟਿੰਗ ਤੱਕ ਸੀਮਿਤ ਕਰਨਾ। ਨੋਟ ਕਰੋ: ਕਿਸ਼ੋਰਾਂ ਨੂੰ ਕਹਾਣੀਆਂ/ਸਪੌਟਲਾਈਟ ਵਿੱਚ 18+ Snapchatters ਦੀ ਤੁਲਨਾ ਵਿੱਚ ਫਿਲਟਰ ਕੀਤੀ ਸਮੱਗਰੀ ਪ੍ਰਾਪਤ ਹੁੰਦੀ ਹੈ;

  • ਉਨ੍ਹਾਂ ਦੇ ਕਿਸ਼ੋਰ ਲਈ ਸਾਡੇ AI-ਸੰਚਾਲਿਤ ਚੈਟਬੌਟ, "My AI" ਦੇ ਜਵਾਬ ਦੇਣ ਨੂੰ ਅਯੋਗ ਬਣਾ ਸਕਣ;

  • ਉਨ੍ਹਾਂ ਦੇ ਕਿਸ਼ੋਰ ਨੂੰ ਲਾਈਵ ਟਿਕਾਣਾ ਸਾਂਝਾ ਕਰਨ ਲਈ ਬੇਨਤੀ ਭੇਜ ਸਕਣ;

  • ਉਨ੍ਹਾਂ ਦੇ ਕਿਸ਼ੋਰ ਦੀਆਂ ਜਨਮਦਿਨ ਸੈਟਿੰਗਾਂ ਨੂੰ ਵੇਖ ਸਕਣ; ਅਤੇ

  • ਅਸਾਨੀ ਨਾਲ ਅਤੇ ਗੁਪਤ ਤੌਰ 'ਤੇ ਕਿਸੇ ਅਜਿਹੇ ਖਾਤੇ ਦੀ ਰਿਪੋਰਟ ਸਿੱਧੇ ਸਾਡੀ 24/7 ਭਰੋਸਾ ਅਤੇ ਸੁਰੱਖਿਆ ਟੀਮ ਨੂੰ ਕਰ ਸਕਣ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਚਿੰਤਾ ਹੋਵੇ।

ਅਸੀਂ ਪਰਿਵਾਰ ਕੇਂਦਰ ਵਿੱਚ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਹੇ ਹਾਂ, ਇਸ ਲਈ ਕਿਰਪਾ ਕਰਕੇ ਤਾਜ਼ਾ ਸੈਟਿੰਗਾਂ ਲਈ ਪਰਿਵਾਰ ਕੇਂਦਰ ਦੀ ਸਮੀਖਿਆ ਕਰੋ।

ਮਾਪਿਆਂ ਲਈ ਸਰੋਤ

ਸਾਡੇ ਕੋਲ ਮਾਪਿਆਂ ਵਾਸਤੇ ਖਾਸ ਤੌਰ 'ਤੇ Snapchat ਬਾਰੇ ਹੋਰ ਜਾਣਨ ਲਈ ਹੋਰ ਸਰੋਤ ਹਨ, ਜਿਵੇਂ ਕਿ Snapchat ਲਈ ਮਾਪਿਆਂ ਦੀ ਗਾਈਡ। ਅਤੇ ਸਾਡੀ YouTube ਸੀਰੀਜ਼ ਮਾਪਿਆਂ ਨੂੰ Snapchat ਦੇ ਬੁਨਿਆਦੀ ਪਹਿਲੂਆਂ ਅਤੇ ਉਹ ਸੁਰੱਖਿਆ ਉਪਾਅ ਸਮਝਣ ਵਿੱਚ ਮਦਦ ਕਰਦੀ ਹੈ ਜੋ ਅਸੀਂ ਕਿਸ਼ੋਰਾਂ ਵਾਸਤੇ Snapchat ਨੂੰ ਸੁਰੱਖਿਅਤ ਬਣਾਉਣ ਲਈ ਲਾਗੂ ਕੀਤੇ ਹਨ। ਕਿਸ਼ੋਰਾਂ ਵਾਸਤੇ ਸਾਡੇ ਵਿਸ਼ੇਸ਼ ਸੁਰੱਖਿਆ ਉਪਾਵਾਂ ਬਾਰੇ ਹੋਰ ਜਾਣਕਾਰੀ ਲਈ ਇੱਥੇ ਦੇਖੋ।

ਕਿਸ਼ੋਰਾਂ ਵਾਸਤੇ ਸੁਰੱਖਿਆ ਜਾਂਚਾਂ

ਅਸੀਂ ਕਿਸ਼ੋਰਾਂ ਸਮੇਤ ਸਾਰੇ Snapchatters ਨੂੰ ਆਪਣੀਆਂ ਪਰਦੇਦਾਰੀ ਸੈਟਿੰਗਾਂ ਅਤੇ ਖਾਤਾ ਸੁਰੱਖਿਆ ਦੀ ਜਾਂਚ ਕਰਨ ਲਈ ਨਿਯਮਿਤ ਯਾਦ-ਸੂਚਨਾਵਾਂ ਭੇਜਦੇ ਹਾਂ। Snap ਨਕਸ਼ੇ ਲਈ ਪਰਦੇਦਾਰੀ ਅਤੇ ਸੁਰੱਖਿਆ ਯਾਦ-ਸੂਚਨਾ ਸਹਾਇਤਾ ਪੰਨਾ ਦੱਸਦਾ ਹੈ ਕਿ ਕਿਸ਼ੋਰ ਟਿਕਾਣਾ ਸਾਂਝਾਕਰਨ ਨੂੰ ਕਿਵੇਂ ਚਾਲੂ ਜਾਂ ਬੰਦ ਕਰ ਸਕਦੇ ਹਨ ਅਤੇ ਇਸ ਸਾਂਝਾਕਰਨ ਦੌਰਾਨ ਉਨ੍ਹਾਂ ਨੂੰ ਕਿਹੜੇ ਮੁੱਖ ਪਰਦੇਦਾਰੀ ਅਤੇ ਸੁਰੱਖਿਆ ਸੁਝਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਅਸੀਂ ਇਹ ਵੀ ਸਿਫ਼ਾਰਸ਼ ਕਰਦੇ ਹਾਂ ਕਿ ਸਾਰੇ Snapchatters ਦੋ-ਕਦਮੀ ਪ੍ਰਮਾਣੀਕਰਨ ਚਾਲੂ ਕਰਨ ਅਤੇ ਆਪਣੇ ਈਮੇਲ ਅਤੇ ਫੋਨ ਨੰਬਰ ਦੀ ਤਸਦੀਕ ਕਰਨ। ਇਨ੍ਹਾਂ ਵਾਧੂ ਸੁਰੱਖਿਆਵਾਂ ਨੂੰ ਚਾਲੂ ਕਰਨ ਨਾਲ ਮਾੜੇ ਇਰਾਦੇ ਵਾਲੇ ਲੋਕਾਂ ਲਈ ਖਾਤੇ ਨਾਲ ਛੇੜਛਾੜ ਕਰਨਾ ਮੁਸ਼ਕਲ ਹੋ ਜਾਂਦਾ ਹੇ।