ਆਮ ਜਾਣਕਾਰੀ
ਨਫ਼ਰਤ ਭਰੀ ਸਮੱਗਰੀ ਅਤੇ ਸਰਗਰਮੀਆਂ ਜੋ ਅੱਤਵਾਦ ਜਾਂ ਹਿੰਸਕ ਕੱਟੜਪੰਥ ਵਿੱਚ ਸਹਾਇਤਾ ਕਰਦੀਆਂ ਹਨ ਉਨ੍ਹਾਂ ਦੀ Snapchat 'ਤੇ ਕੋਈ ਜਗ੍ਹਾ ਨਹੀਂ ਹੈ। ਸਾਡੀਆਂ ਨੀਤੀਆਂ ਅਜਿਹਾ ਮਾਹੌਲ ਬਣਾਉਣ ਲਈ ਕੰਮ ਕਰਦੀਆਂ ਹਨ ਜੋ Snapchatters ਦੀ ਸੁਰੱਖਿਆ ਵਿੱਚ ਸਹਾਇਤਾ ਕਰਦਾ ਅਤੇ ਉਨ੍ਹਾਂ ਨੂੰ ਤਰਜੀਹ ਦਿੰਦਾ ਅਤੇ ਭਾਈਚਾਰਿਆਂ ਨੂੰ ਹਿੰਸਾ ਅਤੇ ਵਿਤਕਰੇ ਤੋਂ ਬਚਾਉਂਦਾ ਹੈ।
ਨਫ਼ਰਤ ਭਰੇ ਵਤੀਰੇ ਵਿੱਚ ਸ਼ਾਮਲ ਹੋਣਾ ਕਦੇ ਵੀ ਸਵੀਕਾਰਯੋਗ ਨਹੀਂ ਹੈ, ਜਿਸ ਵਿੱਚ ਨਫ਼ਰਤ ਭਰੇ ਭਾਸ਼ਣ ਜਾਂ ਨਫ਼ਰਤ ਵਾਲੇ ਚਿੰਨ੍ਹਾਂ ਦੀ ਵਰਤੋਂ ਸ਼ਾਮਲ ਹੈ। ਉਹ ਸਰਗਰਮੀਆਂ ਜੋ ਅੱਤਵਾਦ ਜਾਂ ਹਿੰਸਕ ਕੱਟੜਪੰਥ ਦੇ ਕਾਰਜਾਂ ਵਿੱਚ ਸਹਾਇਤਾ ਕਰਦੀਆਂ ਹਨ ਜਾਂ ਉਨ੍ਹਾਂ ਦਾ ਪੱਖ ਪੂਰਦੀਆਂ ਹਨ, ਸਮਾਨ ਰੂਪ ਵਿੱਚ ਵਰਜਿਤ ਹਨ ਅਤੇ ਜੇ ਲੋੜ ਹੋਵੇ, ਤਾਂ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ।
ਇਨ੍ਹਾਂ ਨੀਤੀਆਂ ਨੂੰ ਜ਼ਿੰਮੇਵਾਰੀ ਨਾਲ ਲਾਗੂ ਕਰਨ ਵਿੱਚ ਮਦਦ ਕਰਨ ਲਈ, ਸਾਡੀਆਂ ਟੀਮਾਂ ਨਾਗਰਿਕ ਅਧਿਕਾਰ ਸੰਗਠਨਾਂ, ਮਨੁੱਖੀ ਅਧਿਕਾਰਾਂ ਦੇ ਮਾਹਰਾਂ, ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਗੈਰ-ਸਰਕਾਰੀ ਸੰਗਠਨਾਂ, ਅਤੇ ਸੁਰੱਖਿਆ ਵਕੀਲਾਂ ਦੀ ਮੁਹਾਰਤ ਅਤੇ ਕੰਮ ਸਬੰਧੀ ਸਲਾਹ-ਮਸ਼ਵਰਾ ਕਰਦੀਆਂ ਹਨ। ਅਸੀਂ ਲਗਾਤਾਰ ਸਿੱਖ ਰਹੇ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਲੋੜ ਮੁਤਾਬਕ ਵਾਧਾ ਕਰਾਂਗੇ ਕਿ ਸਾਡੇ ਉਤਪਾਦ ਅਤੇ ਨੀਤੀਆਂ Snapchatters ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਦੀਆਂ ਹਨ। ਸਾਡੀ ਮਦਦ ਕਰਨ ਲਈ, ਅਸੀਂ ਵਰਤੋਂਕਾਰਾਂ ਨੂੰ ਅਜਿਹੀ ਕਿਸੇ ਵੀ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਜਾਂ ਸਰਗਰਮੀ ਬਾਰੇ ਝੱਟ ਸੂਚਿਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਅੱਤਵਾਦ ਅਤੇ ਹਿੰਸਕ ਕੱਟੜਪੰਥ ਦੇ ਵਿਰੁੱਧ ਸਾਡੀਆਂ ਨੀਤੀਆਂ ਦੀ ਉਲੰਘਣਾ ਕਰ ਸਕਦੀ ਹੈ।
ਅੱਤਵਾਦੀ ਸੰਗਠਨਾਂ, ਹਿੰਸਕ ਕੱਟੜਪੰਥੀਆਂ ਅਤੇ ਨਫ਼ਰਤ ਫੈਲਾਉਣ ਵਾਲੇ ਸਮੂਹਾਂ ਨੂੰ ਸਾਡੇ ਪਲੇਟਫਾਰਮ ਦੀ ਵਰਤੋਂ ਕਰਨ ਤੋਂ ਵਰਜਿਤ ਕੀਤਾ ਗਿਆ ਹੈ। ਅਸੀਂ ਉਸ ਸਮੱਗਰੀ ਨੂੰ ਬਰਦਾਸ਼ਤ ਨਹੀਂ ਕਰਦੇ ਜੋ ਹਿੰਸਕ ਕੱਟੜਵਾਦ ਜਾਂ ਅੱਤਵਾਦ ਦੀ ਵਕਾਲਤ ਕਰਦੀ ਹੈ ਜਾਂ ਉਸਨੂੰ ਅੱਗੇ ਵਧਾਉਂਦੀ ਹੈ।
ਨਫ਼ਰਤ ਭਰਿਆ ਭਾਸ਼ਣ ਜਾਂ ਸਮੱਗਰੀ ਜੋ ਕਿ ਨਸਲ, ਰੰਗ, ਜਾਤ, ਰਾਸ਼ਟਰੀ ਮੂਲ, ਧਰਮ, ਲਿੰਗ, ਲਿੰਗ ਦੀ ਪਛਾਣ, ਅਪਾਹਜਤਾ, ਵੈਟਰਨ ਸਥਿਤੀ, ਇਮੀਗ੍ਰੇਸ਼ਨ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਉਮਰ, ਭਾਰ ਜਾਂ ਗਰਭ ਅਵਸਥਾ ਦੀ ਸਥਿਤੀ ਦੇ ਅਧਾਰ 'ਤੇ ਬੇਇਜ਼ਤ ਜਾਂ ਬਦਨਾਮ, ਵਿਤਕਰਾ ਕਰਦੀ ਜਾਂ ਹਿੰਸਾ ਵਧਾਉਂਦੀ ਹੈ, ਉਸ ਦੀ ਮਨਾਹੀ ਹੈ