Snap Values
ਪਾਰਦਰਸ਼ਤਾ ਰਿਪੋਰਟਿੰਗ ਬਾਰੇ
1 ਜਨਵਰੀ 2025 - 30 ਜੂਨ 2025

ਸਾਡੀ ਪਾਰਦਰਸ਼ਤਾ ਰਿਪੋਰਟ ਵਿੱਚ ਅਸੀਂ ਆਪਣੇ ਪਲੇਟਫਾਰਮ 'ਤੇ ਸਾਡੇ ਸੁਰੱਖਿਆ ਯਤਨਾਂ ਬਾਰੇ ਡੇਟਾ ਦਾ ਖੁਲਾਸਾ ਕਰਦੇ ਹਾਂ। ਇੱਥੇ ਅਸੀਂ ਆਪਣੇ ਸੁਰੱਖਿਆ ਸਿਧਾਤਾਂ, ਨੀਤੀਆਂ ਅਤੇ ਅਭਿਆਸਾਂ ਬਾਰੇ ਵਾਧੂ ਸੰਦਰਭ ਅਤੇ ਅੰਦਰੂਨੀ-ਝਾਤ ਦਿੰਦੇ ਹਾਂ, ਇਸਦੇ ਨਾਲ-ਨਾਲ ਵੱਖ-ਵੱਖ ਸੁਰੱਖਿਆ ਅਤੇ ਪਰਦੇਦਾਰੀ ਸਰੋਤਾਂ ਦੇ ਲਿੰਕ ਵੀ ਦਿੰਦੇ ਹਾਂ।

Snap ਦੀ ਪਾਰਦਰਸ਼ਤਾ ਰਿਪੋਰਟਿੰਗ ਦਾ ਇਤਿਹਾਸ

2015 ਤੋਂ ਅਸੀਂ ਪਾਰਦਰਸ਼ਤਾ ਰਿਪੋਰਟਾਂ ਤਿਆਰ ਕੀਤੀਆਂ ਹਨ ਜੋ Snapchatters ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਾਨੂੰਨੀ ਅਧਿਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੀ ਮਾਤਰਾ ਅਤੇ ਕਿਸਮ ਬਾਰੇ ਮਹੱਤਵਪੂਰਨ ਅੰਦਰੂਨੀ-ਝਾਤ ਦਿੰਦੀਆਂ ਹਨ।

ਨਵੰਬਰ 2015 ਤੋਂ ਸਾਡੀ ਨੀਤੀ Snapchatters ਨੂੰ ਸੂਚਿਤ ਕਰਨਾ ਰਹੀ ਹੈ ਜਦੋਂ ਸਾਨੂੰ ਉਨ੍ਹਾਂ ਦੇ ਖਾਤੇ ਦੀ ਜਾਣਕਾਰੀ ਮੰਗਣ ਵਾਲੀ ਕਾਨੂੰਨੀ ਪ੍ਰਕਿਰਿਆ ਮਿਲਦੀ ਹੈ, ਉਨ੍ਹਾਂ ਮਾਮਲਿਆਂ ਲਈ ਅਪਵਾਦਾਂ ਨਾਲ ਜਿੱਥੇ ਸਾਨੂੰ ਕਾਨੂੰਨੀ ਤੌਰ 'ਤੇ ਅਜਿਹਾ ਕਰਨ ਦੀ ਮਨਾਹੀ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਅਸਧਾਰਨ ਹਾਲਾਤ ਮੌਜੂਦ ਹਨ (ਜਿਵੇਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ ਜਾਂ ਮੌਤ ਦਾ ਸੰਭਾਵੀ ਜੋਖਮ ਜਾਂ ਗੰਭੀਰ ਸਰੀਰਕ ਸੱਟ)।

2020 ਵਿੱਚ ਅਸੀਂ ਸਾਡੀਆਂ ਸੇਵਾ ਦੀਆਂ ਮਦਾਂ ਜਾਂ ਭਾਈਚਾਰਕ ਸੇਧਾਂ ਦੀ ਉਲੰਘਣਾ ਲਈ Snapchat 'ਤੇ ਰਿਪੋਰਟ ਕੀਤੇ ਖਾਤਿਆਂ ਦੀ ਮਾਤਰਾ ਅਤੇ ਕਿਸਮ ਬਾਰੇ ਅੰਦਰੂਨੀ-ਝਾਤਾਂ ਦੇਣ ਲਈ ਸਾਡੀ ਪਾਰਦਰਸ਼ਤਾ ਰਿਪੋਰਟ ਵਿੱਚ ਵਾਧਾ ਕੀਤਾ। ਅਸੀਂ ਡਾਊਨਲੋਡ ਕਰਨ ਯੋਗ CSV ਵਿੱਚ ਸਾਰੇ ਦੇਸ਼ਾਂ ਲਈ ਉਪਲਬਧ ਦੇਸ਼-ਪੱਧਰ ਦੇ ਵੇਰਵੇ ਵੀ ਸ਼ਾਮਲ ਕੀਤੇ। 2021 ਵਿੱਚ ਅਸੀਂ ਜਾਣਕਾਰੀ ਦੇ ਦਾਇਰੇ ਦਾ ਵਿਸਤਾਰ ਕੀਤਾ ਤਾਂ ਜੋ ਝੂਠੀ ਜਾਣਕਾਰੀ ਦੀਆਂ ਰਿਪੋਰਟਾਂ, ਵਪਾਰਕ ਚਿੰਨ੍ਹ ਨੋਟਿਸਾਂ ਅਤੇ ਉਲੰਘਣਾਤਮਕ ਦ੍ਰਿਸ਼ ਦਰ ਬਾਰੇ ਡੇਟਾ ਸ਼ਾਮਲ ਕੀਤਾ ਜਾ ਸਕੇ। 2022 ਵਿੱਚ ਅਸੀਂ ਨਸ਼ੇ, ਹਥਿਆਰਾਂ ਅਤੇ ਖੁਦਕੁਸ਼ੀ ਅਤੇ ਸਵੈ-ਨੁਕਸਾਨ ਸੰਬੰਧੀ ਸਾਡੀਆਂ ਸੰਚਾਲਨ ਕਾਰਵਾਈਆਂ ਬਾਰੇ ਵਾਧੂ ਅੰਦਰੂਨੀ-ਝਾਤ ਦਿੱਤੀ। 

2023 ਵਿੱਚ ਅਸੀਂ ਲਾਗੂ ਕਾਨੂੰਨੀ ਲੋੜਾਂ ਦੇ ਅਨੁਸਾਰ ਕੁਝ ਭੂਗੋਲਿਕ ਖੇਤਰਾਂ 'ਤੇ ਧਿਆਨ ਦਿੰਦੀਆਂ ਵਾਧੂ ਪਾਰਦਰਸ਼ਤਾ ਰਿਪੋਰਟਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ। ਆਸਟ੍ਰੇਲੀਆ, ਕੈਲੀਫੋਰਨੀਆ ਅਤੇ ਯੂਰਪੀ ਸੰਘ ਲਈ ਸਾਡੇ ਸਮਰਪਿਤ ਪੰਨੇ ਉਸ ਜਾਣਕਾਰੀ ਦੇ ਪੂਰਕ ਹਨ ਜੋ ਅਸੀਂ ਸਾਡੀ ਗਲੋਬਲ ਪਾਰਦਰਸ਼ਤਾ ਰਿਪੋਰਟ ਵਿੱਚ ਦਿੰਦੇ ਹਾਂ।

2024 ਵਿੱਚ ਅਸੀਂ ਸਾਡੇ ਸਰਗਰਮ ਸੁਰੱਖਿਆ ਯਤਨਾਂ ਸੰਬੰਧੀ ਵਾਧੂ ਡੇਟਾ ਅਤੇ ਅੰਦਰੂਨੀ-ਝਾਤ ਸ਼ਾਮਲ ਕਰਨ ਲਈ ਸਾਡੀ ਗਲੋਬਲ ਪਾਰਦਰਸ਼ਤਾ ਰਿਪੋਰਟ ਨੂੰ ਅੱਪਡੇਟ ਕੀਤਾ।

ਅਸੀਂ ਸੰਸਾਰ ਭਰ ਦੀਆਂ ਕਾਨੂੰਨੀ ਲੋੜਾਂ ਦੇ ਅਨੁਸਾਰ ਸਾਡੇ ਪਾਰਦਰਸ਼ਤਾ ਰਿਪੋਰਟਿੰਗ ਅਭਿਆਸਾਂ ਨੂੰ ਹੋਰ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ। 

ਵਾਧੂ ਸੁਰੱਖਿਆ ਅਤੇ ਪਰਦੇਦਾਰੀ ਸਰੋਤ

Snap Snapchatters ਅਤੇ ਬਾਹਰੀ ਹਿੱਸੇਦਾਰਾਂ ਨੂੰ ਸੁਰੱਖਿਆ ਅਤੇ ਪਰਦੇਦਾਰੀ ਪ੍ਰਤੀ ਸਾਡੀ ਪਹੁੰਚ, ਸਾਡੀਆਂ ਨੀਤੀਆਂ ਅਤੇ ਸੰਬੰਧਿਤ ਔਜ਼ਾਰਾਂ ਸੰਬੰਧੀ ਮਦਦਗਾਰ ਸਰੋਤ ਦੇਣ ਲਈ ਵਚਨਬੱਧ ਹੈ। ਇਹ ਸਰੋਤ ਸਾਡੇ ਪਰਦੇਦਾਰੀ, ਸੁਰੱਖਿਆ ਅਤੇ ਨੀਤੀ ਕੇਂਦਰ ਵਿੱਚ ਉਪਲਬਧ ਹਨ। ਹੇਠਾਂ ਅਸੀਂ ਇਨ੍ਹਾਂ ਵਿੱਚੋਂ ਕੁਝ ਅਤੇ ਵਾਧੂ ਸਰੋਤਾਂ ਨੂੰ ਉਜਾਗਰ ਕਰਦੇ ਹਾਂ।

ਸੁਰੱਖਿਆ ਕੇਂਦਰ

ਇਹ ਮੱਦੇਨਜ਼ਰ ਕਿ Snap 13+ ਵਰਤੋਂਕਾਰਾਂ ਲਈ ਪਲੇਟਫਾਰਮ ਹੈ, ਅਸੀਂ ਮੰਨਦੇ ਹਾਂ ਕਿ ਸਾਰੇ ਵਰਤੋਂਕਾਰਾਂ ਨੂੰ ਇਸ ਬਾਰੇ ਸੂਚਿਤ ਅਤੇ ਸ਼ਾਮਲ ਕਰਨਾ ਲਾਜ਼ਮੀ ਹੈ ਕਿ ਪਲੇਟਫਾਰਮ ਨੂੰ ਸੁਰੱਖਿਅਤ ਰੱਖਣ ਵਿੱਚ ਕਿਵੇਂ ਮਦਦ ਕਰਨੀ ਹੈ। ਬਹੁਤ ਸਾਰੇ ਸਰੋਤਾਂ ਨਾਲ ਜਿਵੇਂ ਸਾਡਾ ਪਰਿਵਾਰ ਸੁਰੱਖਿਆ ਕੇਂਦਰ ਅਤੇ ਪਰਿਵਾਰ ਕੇਂਦਰ ਅਤੇ ਮਾਪਿਆਂ ਲਈ Snap ਦੇ ਐਪ-ਅੰਦਰ ਔਜ਼ਾਰ, ਸਾਡਾ ਟੀਚਾ ਵਰਤੋਂਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਹ ਔਜ਼ਾਰ ਦੇਣਾ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਇਹ ਸੰਚਾਰ ਕਰਨ ਅਤੇ ਸਮਝਣ ਲਈ ਲੋੜ ਹੈ ਕਿ Snapchat 'ਤੇ ਸੁਰੱਖਿਅਤ ਕਿਵੇਂ ਰਹਿਣਾ ਹੈ।

ਭਾਈਚਾਰਕ ਸੇਧਾਂ

ਸਾਡੀਆਂ ਭਾਈਚਾਰਕ ਸੇਧਾਂ ਸਾਡੇ ਸੁਰੱਖਿਆ ਸਿਧਾਂਤਾਂ ਦੀ ਨੀਂਹ ਬਣਦੀਆਂ ਹਨ ਅਤੇ ਜਿਨ੍ਹਾਂ ਦਾ ਉਦੇਸ਼ ਵਰਤੋਂਕਾਰਾਂ ਨੂੰ Snapchat ਦੀ ਜ਼ਿੰਮੇਵਾਰ ਵਰਤੋਂ ਬਾਰੇ ਸੁਚੇਤ ਕਰਨਾ ਹੈ। ਅਸੀਂ Snapchat ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਵਾਸਤੇ ਸਰਗਰਮੀ ਨਾਲ ਕੰਮ ਕਰਨ ਦੇ ਸਿਰਫ਼ ਇੱਕ ਤਰੀਕੇ ਵਜੋਂ ਨਿਯਮਿਤ ਤੌਰ 'ਤੇ ਸਾਡੀਆਂ ਸੇਧਾਂ ਦਾ ਮੁਲਾਂਕਣ ਕਰਦੇ ਹਾਂ। 

ਸੁਰੱਖਿਆ ਚਿੰਤਾ ਦੀ ਰਿਪੋਰਟ ਕਰਨਾ 

ਹਾਲਾਂਕਿ ਸੁਰੱਖਿਆ ਟੀਮਾਂ ਅਤੇ ਉੱਨਤ AI Snapchat ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ 24/7 ਕੰਮ ਕਰਦੀਆਂ ਹਨ, ਅਸੀਂ ਚਿੰਤਾਵਾਂ ਦੀ ਰਿਪੋਰਟ ਕਰਨ ਲਈ ਆਪਣੇ ਵਰਤੋਂਕਾਰਾਂ 'ਤੇ ਵੀ ਭਰੋਸਾ ਕਰਦੇ ਹਾਂ। ਅਜਿਹਾ ਕਰਨ ਵਾਸਤੇ ਅਸੀਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਅਤੇ ਵਿਅਕਤੀਆਂ ਦੀ ਰਿਪੋਰਟ ਕਰਨ ਲਈ ਐਪ ਵਿੱਚ ਅਤੇ ਆਨਲਾਈਨ ਦੋਵੇਂ ਔਜ਼ਾਰਾਂ ਦੀ ਪੇਸ਼ਕਸ਼ ਕਰਦੇ ਹਾਂ। 

Here For You

Snap 'ਤੇ ਸਾਡੇ ਵਰਤੋਂਕਾਰਾਂ ਦੀ ਤੰਦਰੁਸਤੀ ਅਤੇ ਸੁਰੱਖਿਆ ਸਾਡੇ ਲਈ ਸਭ ਤੋਂ ਉੱਤੇ ਹੈ। ਆਪਣੇ ਵਰਤੋਂਕਾਰਾਂ ਨੂੰ ਦਿਲਚਸਪ ਅਤੇ ਜ਼ਿਆਦਾ-ਅਸਰਦਾਰ ਸਰੋਤ ਦੇਣ ਲਈ ਅਸੀਂ Here For You ਵਰਗੇ ਐਪ-ਅੰਦਰ ਔਜ਼ਾਰਾਂ ਨੂੰ ਵਿਕਸਿਤ ਕੀਤਾ ਹੈ ਜੋ ਉਨ੍ਹਾਂ Snapchatters ਨੂੰ ਐਪ-ਅੰਦਰ ਸਰਗਰਮ ਸਹਾਇਤਾ ਦਿੰਦੇ ਹਨ ਜੋ ਮਾਨਸਿਕ ਸਿਹਤ ਜਾਂ ਭਾਵਨਾਤਮਕ ਸੰਕਟ ਦਾ ਸਾਹਮਣਾ ਕਰ ਰਹੇ ਹਨ। 

ਪਰਦੇਦਾਰੀ ਕੇਂਦਰ

Snap 'ਤੇ ਅਸੀਂ ਤੁਹਾਡੀ ਪਰਦੇਦਾਰੀ ਨੂੰ ਤਰਜੀਹ ਦਿੰਦੇ ਹਾਂ। ਜਦੋਂ ਤੁਸੀਂ Snapchat ਜਾਂ ਸਾਡੇ ਕਿਸੇ ਵੀ ਉਤਪਾਦ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਹਰ ਵਾਰ ਤੁਹਾਡਾ ਭਰੋਸਾ ਹਾਸਲ ਕਰਨਾ ਚਾਹੁੰਦੇ ਹਾਂ—ਇਹੀ ਕਾਰਨ ਹੈ ਕਿ ਅਸੀਂ ਤੁਹਾਡੀ ਜਾਣਕਾਰੀ ਨੂੰ ਜ਼ਿਆਦਾਤਰ ਹੋਰ ਤਕਨੀਕੀ ਕੰਪਨੀਆਂ ਨਾਲੋਂ ਵੱਖਰੇ ਤਰੀਕੇ ਨਾਲ ਰੱਖਦੇ ਹਾਂ। ਹਾਲਾਂਕਿ ਸਾਡੇ ਉਤਪਾਦ ਲਗਾਤਾਰ ਵਿਕਸਤ ਹੋ ਰਹੇ ਹਨ, ਸਾਡੇ ਪਰਦੇਦਾਰੀ ਸਿਧਾਂਤ ਅਤੇ ਵਰਤੋਂਕਾਰ ਦੀ ਪਰਦੇਦਾਰੀ ਪ੍ਰਤੀ ਸਖਤ ਵਚਨਬੱਧਤਾ ਬਰਕਰਾਰ ਰਹਿੰਦੀ ਹੈ।

ਡਿਜੀਟਲ ਤੰਦਰੁਸਤੀ ਸੂਚਕ ਅੰਕ

ਅਸੀਂ ਸਾਲਾਨਾ ਡਿਜੀਟਲ ਤੰਦਰੁਸਤੀ ਸੂਚਕ ਅੰਕ (DWBI) ਰਾਹੀਂ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਦਾ ਮੁਲਾਂਕਣ ਕਰਨ ਅਤੇ ਉਸ ਨੂੰ ਵਧਾਉਣ ਲਈ ਸਾਡੀ ਵਚਨਬੱਧਤਾ ਵਿੱਚ ਦ੍ਰਿੜ ਹਾਂ। 2022 ਵਿੱਚ ਸ਼ੁਰੂ ਕੀਤਾ ਇਹ ਵਿਆਪਕ ਅਧਿਐਨ ਛੇ ਦੇਸ਼ਾਂ—ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ—ਵਿੱਚ ਕਿਸ਼ੋਰ, ਨੌਜਵਾਨ ਬਾਲਗਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਨਲਾਈਨ ਤੰਦਰੁਸਤੀ ਦਾ ਮਾਪ ਕਰਨ ਲਈ ਸਰਵੇਖਣ ਕਰਦਾ ਹੈ। DWBI PERNA ਮਾਡਲ ਵਰਤਦਾ ਹੈ, ਜੋ ਪੰਜ ਸ਼੍ਰੇਣੀਆਂ ਵਿੱਚ 20 ਭਾਵਨਾਤਮਕ ਬਿਆਨ ਸ਼ਾਮਲ ਕਰਦਾ ਹੈ: ਸਕਾਰਾਤਮਕ ਭਾਵਨਾ, ਸ਼ਮੂਲੀਅਤ, ਰਿਸ਼ਤੇ, ਨਕਾਰਾਤਮਕ ਭਾਵਨਾ ਅਤੇ ਪ੍ਰਾਪਤੀ। ਇਹ ਖੋਜ ਲਗਾਤਾਰ ਕਰਵਾਉਣ ਰਾਹੀਂ Snap ਦਾ ਟੀਚਾ ਨੌਜਵਾਨਾਂ ਦੇ ਆਨਲਾਈਨ ਤਜ਼ਰਬਿਆਂ ਬਾਰੇ ਅਜਿਹੀਆਂ ਮਹੱਤਵਪੂਰਨ ਅੰਦਰੂਨੀ-ਝਾਤਾਂ ਦੇਣਾ ਹੈ ਜੋ ਅਜਿਹੇ ਔਜ਼ਾਰਾਂ ਅਤੇ ਸਰੋਤਾਂ ਦੇ ਵਿਕਾਸ ਬਾਰੇ ਸੁਚੇਤ ਕਰਦੀਆਂ ਹਨ ਜੋ ਸੁਰੱਖਿਅਤ ਅਤੇ ਵਧੇਰੇ ਸਹਾਇਤਾ ਕਰਨ ਵਾਲੇ ਡਿਜੀਟਲ ਮਾਹੌਲ ਨੂੰ ਉਤਸ਼ਾਹਤ ਕਰਦੇ ਹਨ। 

ਵਿੱਤੀ ਜਿਨਸੀ ਸੋਸ਼ਣ

ਸਾਡਾ ਟੀਚਾ ਸਰਗਰਮ ਪਛਾਣ ਪ੍ਰਣਾਲੀਆਂ, NCMEC ਦੀ "Take It Down" ਪਹਿਲਕਦਮੀ ਨਾਲ ਸਾਂਝੇਦਾਰੀਆਂ, ਐਪ ਵਿੱਚ ਵਧਾਏ ਰਿਪੋਰਟਿੰਗ ਔਜ਼ਾਰਾਂ ਅਤੇ ਵਿੱਦਿਅਕ ਸਰੋਤਾਂ ਰਾਹੀਂ ਵਿੱਤੀ ਜਿਨਸੀ ਸੋਸ਼ਣ ਦਾ ਸਰਗਰਮੀ ਨਾਲ ਮੁਕਾਬਲਾ ਕਰਨਾ ਹੈ। ਅਪਮਾਨਜਨਕ ਖਾਤਿਆਂ ਨੂੰ ਜਲਦੀ ਹਟਾਇਆ ਜਾਂਦਾ ਹੈ ਅਤੇ ਲੋੜ ਪੈਣ 'ਤੇ ਅਧਿਕਾਰੀਆਂ ਨੂੰ ਰਿਪੋਰਟ ਕੀਤਾ ਜਾਂਦਾ ਹੈ।

ਮਾਪਿਆਂ ਦੀ ਗਾਈਡ

ਇਸ ਗਾਈਡ ਦਾ ਮਤਲਬ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ Snapchat ਕਿਵੇਂ ਕੰਮ ਕਰਦੀ ਹੈ, ਕਿਸ਼ੋਰਾਂ ਲਈ ਅਸੀਂ ਕਿਹੜੀਆਂ ਮੁੱਖ ਸੁਰੱਖਿਆਵਾਂ ਦੀ ਪੇਸ਼ਕਸ਼ ਕਰਦੇ ਹਾਂ, ਮਾਪਿਆਂ ਲਈ ਸਾਡੇ ਨਿਯੰਤਰਣਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਵਿੱਚ ਆਮ ਸਵਾਲਾਂ ਦੇ ਜਵਾਬ ਹਨ।

ਕਾਨੂੰਨੀ ਅਮਲੀਕਰਨ ਲਈ ਗਾਈਡ

ਇਹ ਗਾਈਡ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ Snap ਤੋਂ Snapchat ਖਾਤੇ ਦੇ ਰਿਕਾਰਡ (ਭਾਵ, Snapchat ਵਰਤੋਂਕਾਰ ਡੇਟਾ) ਮੰਗਣ ਲਈ ਜਾਣਕਾਰੀ ਦਿੰਦੀ ਹੈ।

ਸੁਰੱਖਿਆ ਅਤੇ ਅਸਰ ਬਲਾਗ

ਅਪ੍ਰੈਲ 2021 ਵਿੱਚ ਸ਼ੁਰੂ ਕੀਤੇ ਸਾਡੇ ਬਲੌਗ ਦਾ ਟੀਚਾ ਬਹੁਤ ਸਾਰੇ ਹਿੱਸੇਦਾਰਾਂ ਅਤੇ ਵਕਾਲਤੀਆਂ ਲਈ ਮਦਦਗਾਰ ਸਰੋਤ ਵਜੋਂ ਸੇਵਾ ਕਰਨਾ ਹੈ ਜੋ ਇਸ ਵਿੱਚ ਦਿਲਚਸਪੀ ਰੱਖਦੇ ਹਨ ਕਿ ਅਸੀਂ ਆਪਣੇ Snapchat ਭਾਈਚਾਰੇ ਦੀ ਸੁਰੱਖਿਆ, ਪਰਦੇਦਾਰੀ ਅਤੇ ਤੰਦਰੁਸਤੀ ਦਾ ਸਮਰਥਨ ਕਰਨ ਲਈ ਕਿਵੇਂ ਕੰਮ ਕਰਦੇ ਹਾਂ।