ਆਮ ਜਾਣਕਾਰੀ
ਅਸੀਂ Snapchatters ਨੂੰ ਨੁਕਸਾਨਦੇਹ ਜਾਂ ਅਪਮਾਨਜਨਕ ਸਮੱਗਰੀ ਤੋਂ ਸੁਰੱਖਿਅਤ ਕਰਦੇ ਹਾਂ।
ਇਸ ਮੰਤਵ ਲਈ ਅਸੀਂ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਾਡੀਆਂ ਭਾਈਚਾਰਕ ਸੇਧਾਂ ਨੂੰ ਵਿਕਸਿਤ ਕੀਤਾ ਹੈ ਕਿ ਵਰਤੋਂਕਾਰ ਅਣਚਾਹੀ ਜਿਨਸੀ ਸਮੱਗਰੀ ਜਾਂ ਮਾੜੇ ਸਲੂਕ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ Snapchat 'ਤੇ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਸੁਤੰਤਰ ਤੌਰ 'ਤੇ ਸੰਚਾਰ ਕਰਨ ਵਿੱਚ ਕੋਈ ਵੀ ਝਿਜਕ ਮਹਿਸੂਸ ਨਾ ਕਰਨ। ਇਹ ਨੀਤੀਆਂ ਜਿਨਸੀ ਤੌਰ 'ਤੇ ਅਸ਼ਲੀਲ ਸਮੱਗਰੀ ਨੂੰ ਸਾਂਝਾ ਕਰਨ, ਪ੍ਰਚਾਰ ਕਰਨ ਜਾਂ ਵੰਡਣ 'ਤੇ ਪਾਬੰਦੀ ਲਗਾਉਂਦੀਆਂ ਹਨ--ਜਿਸ ਵਿੱਚ ਪੋਰਨੋਗ੍ਰਾਫੀ, ਜਿਨਸੀ ਨਗਨਤਾ ਜਾਂ ਜਿਨਸੀ ਸੇਵਾਵਾਂ ਦੀ ਪੇਸ਼ਕਸ਼ ਸਮੇਤ ਸਮੱਗਰੀ ਦੀ ਲੜੀ ਸ਼ਾਮਲ ਹੈ--ਅਤੇ ਇਹ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੀ ਕਿਸੇ ਵੀ ਸਮੱਗਰੀ ਦੀ ਸਖ਼ਤ ਨਿੰਦਾ ਕਰਦੀਆਂ ਹਨ।
ਅਸੀਂ ਕਿਸੇ ਵੀ ਅਜਿਹੀ ਸਰਗਰਮੀ ਦੀ ਮਨਾਹੀ ਕਰਦੇ ਹਾਂ ਜਿਸ ਵਿੱਚ ਕਿਸੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਜਾਂ ਉਸ ਨਾਲ ਮਾੜਾ ਸਲੂਕ ਸ਼ਾਮਲ ਹੈ, ਜਿਸ ਵਿੱਚ ਬਾਲ ਜਿਨਸੀ ਸ਼ੋਸ਼ਣ ਜਾਂ ਮਾੜੇ ਸਲੂਕ ਦੀਆਂ ਤਸਵੀਰਾਂ, ਵਰਗਲਾਉਣਾ ਜਾਂ ਜਿਨਸੀ ਜਬਰੀ ਵਸੂਲੀ (ਸੈਕਸਟੋਰਸ਼ਨ), ਜਾਂ ਬੱਚਿਆਂ ਦਾ ਜਿਨਸੀਕਰਨ ਸ਼ਾਮਲ ਹੈ। ਅਸੀਂ ਅਧਿਕਾਰੀਆਂ ਨੂੰ ਬਾਲ ਜਿਨਸੀ ਸ਼ੋਸ਼ਣ ਦੀਆਂ ਸਾਰੀਆਂ ਪਛਾਣੀਆਂ ਘਟਨਾਵਾਂ ਦੀ ਰਿਪੋਰਟ ਕਰਦੇ ਹਾਂ, ਜਿਸ ਵਿੱਚ ਅਜਿਹੇ ਵਤੀਰੇ ਵਿੱਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਹਨ। 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਦੀ ਨਗਨ ਜਾਂ ਅਸ਼ਲੀਲ ਸਮੱਗਰੀ ਕਦੇ ਵੀ ਨਾ ਪੋਸਟ ਕਰੋ, ਨਾ ਸੁਰੱਖਿਅਤ ਕਰੋ, ਨਾ ਤਾਂ ਭੇਜੋ, ਨਾ ਹੀ ਅੱਗੇ ਭੇਜੋ, ਨਾ ਹੀ ਵੰਡੋ ਜਾਂ ਮੰਗ ਕਰੋ (ਇਸ ਵਿੱਚ ਆਪਣੇ ਆਪ ਦੀਆਂ ਅਜਿਹੀਆਂ ਤਸਵੀਰਾਂ ਭੇਜਣਾ ਜਾਂ ਸੁਰੱਖਿਅਤ ਕਰਨਾ ਸ਼ਾਮਲ ਹੈ)।
ਅਸੀਂ ਅਸ਼ਲੀਲ ਸਮੱਗਰੀ ਦਾ ਪ੍ਰਚਾਰ ਕਰਨ, ਵੰਡਣ ਜਾਂ ਸਾਂਝਾ ਕਰਨ ਦੇ ਨਾਲ-ਨਾਲ ਵਪਾਰਕ ਸਰਗਰਮੀਆਂ ਦੀ ਮਨਾਹੀ ਕਰਦੇ ਹਾਂ ਜੋ ਪੋਰਨੋਗ੍ਰਾਫੀ ਜਾਂ ਜਿਨਸੀ ਅੰਤਰਕਿਰਿਆਵਾਂ (ਚਾਹੇ ਆਨਲਾਈਨ ਜਾਂ ਆਫਲਾਈਨ) ਨਾਲ ਸੰਬੰਧਿਤ ਹਨ।
ਦੁੱਧ ਚੁੰਘਾਉਣ ਅਤੇ ਗੈਰ-ਜਿਨਸੀ ਸੰਦਰਭਾਂ ਵਿੱਚ ਨਗਨਤਾ ਦੇ ਹੋਰ ਚਿੱਤਰਾਂ ਦੀ ਆਮ ਤੌਰ 'ਤੇ ਇਜਾਜ਼ਤ ਹੈ।