ਨੀਤੀ ਕੇਂਦਰ

ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ

ਰਚਨਾਕਾਰ ਦੇ ਦੋਸਤਾਂ ਜਾਂ ਗਾਹਕਾਂ ਤੋਂ ਪਰੇ ਐਲਗੋਰਿਦਮਿਕ ਸਿਫਾਰਸ਼ ਲਈ ਯੋਗ ਹੋਣ ਲਈ (ਉਦਾਹਰਨ ਲਈ, ਕਹਾਣੀਆਂ, ਸਪੌਟਲਾਈਟ, ਜਾਂ ਨਕਸ਼ੇ 'ਤੇ), ਸਮੱਗਰੀ ਨੂੰ ਇਸ ਪੰਨੇ 'ਤੇ ਸਮੱਗਰੀ ਸੇਧਾਂ ਵਿੱਚ ਵਰਣਨ ਕੀਤੇ ਵਾਧੂ, ਸਖਤ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ।

ਇਹ ਸਮੱਗਰੀ ਸੇਧਾਂ ਕਿੱਥੇ ਲਾਗੂ ਹੁੰਦੀਆਂ ਹਨ?

Snapchat ਮੁੱਖ ਤੌਰ 'ਤੇ ਦ੍ਰਿਸ਼ਟੀਗਤ ਸੁਨੇਹਾ ਐਪ ਹੈ ਜੋ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਸੰਚਾਰ ਕਰਨ ਵਿੱਚ ਮਦਦ ਕਰਨ ਲਈ ਬਣਾਈ ਗਈ ਹੈ। ਪਰ ਐਪ ਦੇ ਕੁਝ ਹਿੱਸੇ ਹਨ ਜਿੱਥੇ ਜਨਤਕ ਸਮੱਗਰੀ ਐਲਗੋਰਿਦਮਕ ਸਿਫਾਰਸ਼ਾਂ ਰਾਹੀਂ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚ ਸਕਦੀ ਹੈ; ਅਜਿਹੀ ਸਮੱਗਰੀ ਨੂੰ ਸਿਫਾਰਸ਼ੀ ਸਮੱਗਰੀ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਉਦਾਹਰਨ ਲਈ:

  • ਕਹਾਣੀਆਂ ਟੈਬ 'ਤੇ Snapchatters ਪੇਸ਼ੇਵਰ ਮੀਡੀਆ ਭਾਈਵਾਲਾਂ ਅਤੇ ਪ੍ਰਸਿੱਧ ਰਚਨਾਕਾਰਾਂ ਤੋਂ ਸਿਫਾਰਸ਼ੀ ਸਮੱਗਰੀ ਦੇਖ ਸਕਦੇ ਹਨ।

  • ਸਪੌਟਲਾਈਟ 'ਤੇ Snapchatters ਸਾਡੇ ਭਾਈਚਾਰੇ ਵੱਲ਼ੋਂ ਰਚੀ ਅਤੇ ਸਪੁਰਦ ਕੀਤੀ ਸਮੱਗਰੀ ਨੂੰ ਦੇਖ ਸਕਦੇ ਹਨ।

  • ਨਕਸ਼ੇ 'ਤੇ Snapchatters ਦੁਨੀਆ ਭਰ ਦੀਆਂ ਘਟਨਾਵਾਂ, ਨਵੀਆਂ ਖ਼ਬਰਾਂ ਅਤੇ ਹੋਰ ਬਹੁਤ ਕੁਝ ਦੀਆਂ Snaps ਦੇਖ ਸਕਦੇ ਹਨ।

ਇਹ ਸਮੱਗਰੀ ਸੇਧਾਂ ਕਿਵੇਂ ਲਾਗੂ ਕੀਤੀਆਂ ਜਾਂਦੀਆਂ ਹਨ?

ਅਸੀਂ ਤਕਨਾਲੋਜੀ ਅਤੇ ਮਨੁੱਖੀ ਸਮੀਖਿਆ ਦੇ ਸੁਮੇਲ ਦੀ ਵਰਤੋਂ ਕਰਕੇ ਸੰਜਮ ਨਾਲ ਇਹਨਾਂ ਸਮੱਗਰੀ ਸੇਧਾਂ ਨੂੰ ਲਾਗੂ ਕਰਦੇ ਹਾਂ। ਅਸੀਂ Snapchatters ਨੂੰ ਇਤਰਾਜਯੋਗ ਸਮੱਗਰੀ ਦੀ ਰਿਪੋਰਟ ਕਰਨ ਲਈ ਐਪ-ਅੰਦਰ ਔਜ਼ਾਰ ਵੀ ਦਿੰਦੇ ਹਾਂ। ਅਸੀਂ ਤੇਜ਼ੀ ਨਾਲ ਵਰਤੋਂਕਾਰ ਰਿਪੋਰਟਾਂ ਦਾ ਜਵਾਬ ਦਿੰਦੇ ਹਾਂ ਅਤੇ ਅਸੀਂ Snapchatters ਦੇ ਸਮੱਗਰੀ ਤਜ਼ਰਬੇ ਨੂੰ ਬਿਹਤਰ ਕਰਨ ਲਈ ਫੀਡਬੈਕ ਵਰਤਦੇ ਹਾਂ।

ਇਹਨਾਂ ਸਮੱਗਰੀ ਸੇਧਾਂ ਵਿੱਚ ਸਿਫ਼ਾਰਸ਼ ਯੋਗਤਾ ਲਈ ਸੇਧਾਂ ਕਿਸੇ ਵੀ ਸਰੋਤ ਤੋਂ ਸਮੱਗਰੀ 'ਤੇ ਬਰਾਬਰ ਲਾਗੂ ਹੁੰਦੀਆਂ ਹਨ, ਭਾਵੇਂ ਇਹ ਕੋਈ ਭਾਈਵਾਲ, ਵਿਅਕਤੀਗਤ ਰਚਨਾਕਾਰ ਜਾਂ ਕਿਸੇ ਵੀ ਕਿਸਮ ਦੀ ਸੰਸਥਾ ਹੋਵੇ।

Snap ਦੇ ਰਾਖਵੇਂ ਅਧਿਕਾਰ

ਅਸੀਂ ਇਹਨਾਂ ਸਮੱਗਰੀ ਸੇਧਾਂ ਨੂੰ ਆਪਣੀ ਮਰਜ਼ੀ ਨਾਲ ਲਾਗੂ ਕਰਨ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ, ਜਿਸ ਵਿੱਚ ਤੁਹਾਡੀ ਸਮੱਗਰੀ ਨੂੰ ਹਟਾਉਣਾ, ਵੰਡ ਨੂੰ ਸੀਮਿਤ ਕਰਨਾ, ਮੁਅੱਤਲ ਕਰਨਾ, ਪ੍ਰਚਾਰ-ਵਧਾਵਾ ਸੀਮਿਤ ਕਰਨਾ ਜਾਂ ਉਮਰ-ਦਰਜਾਬੰਦੀ ਸ਼ਾਮਲ ਹੋ ਸਕਦੀ ਹੈ।

ਰਚਨਾਕਾਰਾਂ ਜਾਂ ਭਾਈਵਾਲਾਂ ਵੱਲੋਂ ਸਾਡੀਆਂ ਭਾਈਚਾਰਕ ਸੇਧਾਂ ਜਾਂ ਸੇਵਾ ਦੀਆਂ ਮਦਾਂ ਦੀ ਉਲੰਘਣਾ ਕਰਨ ਨੂੰ ਇਹਨਾਂ ਸਮੱਗਰੀ ਸੇਧਾਂ ਦੀ ਉਲੰਘਣਾ ਮੰਨਿਆ ਜਾਵੇਗਾ।

ਇਸ ਤੋਂ ਇਲਾਵਾ, ਸਾਰੀ ਸਮੱਗਰੀ ਨੂੰ ਲਾਗੂ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਜਿੱਥੇ ਵੀ ਇਹ ਵੰਡੀ ਜਾਂਦੀ ਹੈ ਅਤੇ ਤੁਹਾਡੇ ਨਾਲ਼ ਸਾਡੇ ਸਮੱਗਰੀ ਸਮਝੌਤੇ ਦੀਆਂ ਮਦਾਂ ਦੀ ਵੀ। ਜਿੱਥੇ ਸਾਨੂੰ ਲੱਗਦਾ ਹੈ ਕਿ ਉਪਰੋਕਤ ਦੀ ਉਲੰਘਣਾ ਕੀਤੀ ਗਈ ਹੈ, ਅਸੀਂ ਅਪਮਾਨਜਨਕ ਸਮੱਗਰੀ ਨੂੰ ਹਟਾਉਣ ਦੇ ਸਾਰੇ ਅਧਿਕਾਰ ਰਾਖਵੇਂ ਰੱਖਦੇ ਹਾਂ।