20 ਜੂਨ 2025
1 ਜੁਲਾਈ 2025
ਅਸੀਂ Snap ਦੇ ਸੁਰੱਖਿਆ ਯਤਨਾਂ ਦੀ ਅੰਦਰੂਨੀ-ਝਾਤ ਦੇਣ ਲਈ ਸਾਲ ਵਿੱਚ ਦੋ ਵਾਰ ਇਸ ਪਾਰਦਰਸ਼ਤਾ ਰਿਪੋਰਟ ਨੂੰ ਪ੍ਰਕਾਸ਼ਿਤ ਕਰਦੇ ਹਾਂ। ਸੁਰੱਖਿਆ ਅਤੇ ਪਾਰਦਰਸ਼ਤਾ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਅਸੀਂ ਇਨ੍ਹਾਂ ਰਿਪੋਰਟਾਂ ਨੂੰ ਬਹੁਤ ਸਾਰੇ ਹਿੱਤਧਾਰਕਾਂ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਭਰਪੂਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਡੀ ਸਮੱਗਰੀ ਦੇ ਸੰਚਾਲਨ, ਕਾਨੂੰਨੀ ਅਮਲੀਕਰਨ ਅਭਿਆਸਾਂ ਅਤੇ Snapchat ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਨ।
ਇਹ ਪਾਰਦਰਸ਼ਤਾ ਰਿਪੋਰਟ 2024 ਦੇ ਦੂਜੇ ਅੱਧ (1 ਜੁਲਾਈ - 31 ਦਸੰਬਰ) ਮੁਤਾਬਕ ਜਾਣਕਾਰੀ ਦਿੰਦੀ ਹੈ। ਅਸੀਂ ਵਰਤੋਂਕਾਰਾਂ ਵੱਲੋਂ ਕੀਤੀਆਂ ਰਿਪੋਰਟਾਂ ਅਤੇ Snap ਵੱਲੋਂ ਸਰਗਰਮੀ ਨਾਲ ਕੀਤੀ ਪਛਾਣ ਲਈ ਸਾਡੀਆਂ ਸੁਰੱਖਿਆ ਟੀਮਾਂ ਵੱਲੋੋਂ ਭਾਈਚਾਰਕ ਸੇਧਾਂ ਦੀ ਉਲੰਘਣਾ ਦੀਆਂ ਖਾਸ ਸ਼੍ਰੇਣੀਆਂ ਵਿੱਚ ਕੀਤੀਆਂ ਕਾਰਵਾਈਆਂ; ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੱਤਾ; ਅਤੇ ਅਸੀਂ ਕਾਪੀਰਾਈਟ ਅਤੇ ਵਪਾਰਕ ਚਿੰਨ੍ਹ ਦੀ ਉਲੰਘਣਾ ਦੇ ਨੋਟਿਸਾਂ 'ਤੇ ਕਿਵੇਂ ਪ੍ਰਤੀਕਿਰਿਆ ਦਿੱਤੀ, ਬਾਰੇ ਗਲੋਬਲ ਡੇਟਾ ਸਾਂਝਾ ਕਰਦੇ ਹਾਂ। ਅਸੀਂ ਲਿੰਕ ਕੀਤੇ ਪੰਨਿਆਂ ਦੀ ਲੜੀ ਵਿੱਚ ਦੇਸ਼-ਮੁਤਾਬਕ ਅੰਦਰੂਨੀ-ਝਾਤਾਂ ਵੀ ਦਿੰਦੇ ਹਾਂ।
Snapchat 'ਤੇ ਵਾਧੂ ਸੁਰੱਖਿਆ ਅਤੇ ਪਰਦੇਦਾਰੀ ਦੇ ਸਰੋਤ ਲੱਭਣ ਲਈ ਪੰਨੇ ਦੇ ਹੇਠਾਂ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਦੇਖੋ।
ਕਿਰਪਾ ਕਰਕੇ ਧਿਆਨ ਦਿਓ ਕਿ ਇਸ ਪਾਰਦਰਸ਼ਤਾ ਰਿਪੋਰਟ ਦਾ ਸਭ ਤੋਂ ਨਵੀਨਤਮ ਸੰਸਕਰਣ ਅੰਗਰੇਜ਼ੀ ਸੰਸਕਰਣ ਹੈ।
ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਸਾਡੀਆਂ ਭਰੋਸੇ ਅਤੇ ਸੁਰੱਖਿਆ ਟੀਮਾਂ ਦੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ
ਸਾਡੀਆਂ ਸੁਰੱਖਿਆ ਟੀਮਾਂ ਸਾਡੀਆਂ ਭਾਈਚਾਰਕ ਸੇਧਾਂ ਨੂੰ ਸਰਗਰਮੀ ਨਾਲ (ਸਵੈਚਾਲਿਤ ਪਛਾਣ ਦੇ ਔਜ਼ਾਰਾਂ ਦੀ ਵਰਤੋਂ ਰਾਹੀਂ) ਅਤੇ ਪ੍ਰਤੀਕਿਰਿਆ ਦੇ ਤੌਰ 'ਤੇ (ਰਿਪੋਰਟਾਂ ਦੇ ਜਵਾਬ ਵਿੱਚ) ਦੋਵੇਂ ਤਰੀਕੇ ਨਾਲ ਲਾਗੂ ਕਰਦੀਆਂ ਹਨ, ਜਿਵੇਂ ਕਿ ਇਸ ਰਿਪੋਰਟ ਦੇ ਹੇਠਾਂ ਦਿੱਤੇ ਭਾਗਾਂ ਵਿੱਚ ਹੋਰ ਵਿਸਤਾਰ ਨਾਲ ਦੱਸਿਆ ਹੈ। ਇਸ ਰਿਪੋਰਟਿੰਗ ਚੱਕਰ (H2 2024) ਵਿੱਚ ਸਾਡੀਆਂ ਸੁਰੱਖਿਆ ਟੀਮਾਂ ਨੇ ਹੇਠਾਂ ਦਿੱਤੀ ਗਿਣਤੀ ਵਿੱਚ ਕਾਰਵਾਈਆਂ ਕੀਤੀਆਂ:
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
10,032,110
5,698,212
ਹੇਠਾਂ ਭਾਈਚਾਰਕ ਸੇਧਾਂ ਦੀਆਂ ਸੰਬੰਧਿਤ ਉਲੰਘਣਾਵਾਂ ਦੇ ਹਰੇਕ ਪ੍ਰਕਾਰ ਦਾ ਬਿਉਰਾ ਦਿੱਤਾ ਹੈ, ਜਿਸ ਵਿੱਚ ਸਾਡੇ ਵੱਲੋਂ ਉਲੰਘਣਾ ਦਾ ਪਤਾ ਲਗਾਉਣ ਦੇ ਸਮੇਂ (ਜਾਂ ਤਾਂ ਸਰਗਰਮੀ ਨਾਲ ਜਾਂ ਕਿਸੇ ਰਿਪੋਰਟ ਪ੍ਰਾਪਤ ਹੋਣ 'ਤੇ) ਅਤੇ ਜਦੋਂ ਅਸੀਂ ਸੰਬੰਧਿਤ ਸਮੱਗਰੀ ਜਾਂ ਖਾਤੇ 'ਤੇ ਆਖਰੀ ਕਾਰਵਾਈ ਕੀਤੀ ਸੀ, ਉਸ ਵਿਚਕਾਰ ਦਾ ਔਸਤਨ "ਜਵਾਬ ਦੇਣ ਦਾ ਸਮਾਂ" ਸ਼ਾਮਲ ਹੈ:
ਨੀਤੀ ਦਾ ਕਾਰਨ
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤਨ ਸਮਾਂ
ਜਿਨਸੀ ਸਮੱਗਰੀ
3,860,331
2,099,512
2
ਬੱਚਿਆਂ ਦਾ ਜਿਨਸੀ ਸ਼ੋਸ਼ਣ
961,359
577,682
23
ਸਤਾਉਣਾ ਅਤੇ ਧੌਂਸਪੁਣਾ
2,716,966
2,019,439
7
ਧਮਕੀਆਂ ਅਤੇ ਹਿੰਸਾ
199,920
156,578
8
ਸਵੈ-ਨੁਕਸਾਨ ਅਤੇ ਖੁਦਕੁਸ਼ੀ
15,910
14,445
10
ਗਲਤ ਜਾਣਕਾਰੀ
6,539
6,176
1
ਪ੍ਰਤੀਰੂਪਣ
8,798
8,575
2
ਸਪੈਮ
357,999
248,090
1
ਨਸ਼ੇ
1,113,629
718,952
6
ਹਥਿਆਰ
211,860
136,953
1
ਹੋਰ ਨਿਯੰਤ੍ਰਿਤ ਸਮਾਨ
247,535
177,643
8
ਨਫ਼ਰਤ ਭਰਿਆ ਭਾਸ਼ਣ
324,478
272,025
27
ਅੱਤਵਾਦ ਅਤੇ ਹਿੰਸਕ ਕੱਟੜਪੰਥੀ
6,786
4,010
5
ਰਿਪੋਰਟਿੰਗ ਮਿਆਦ ਦੌਰਾਨ ਅਸੀਂ 0.01 ਫ਼ੀਸਦ ਦੀ ਉਲੰਘਣਾ ਦ੍ਰਿਸ਼ ਦਰ (VVR) ਨੂੰ ਦੇਖਿਆ ਜਿਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦੇ ਦ੍ਰਿਸ਼ਾਂ ਵਿੱਚੋਂ 1 ਵਿੱਚ ਅਜਿਹੀ ਸਮੱਗਰੀ ਸ਼ਾਮਲ ਸੀ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ।
ਸਾਡੀਆਂ ਭਰੋਸੇ ਅਤੇ ਸੁਰੱਖਿਆ ਟੀਮਾਂ ਨੂੰ ਰਿਪੋਰਟ ਕੀਤੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ
1 ਜੁਲਾਈ - 31 ਦਸੰਬਰ 2024 ਤੱਕ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀਆਂ ਐਪ-ਅੰਦਰੋਂ ਕੀਤੀਆਂ ਰਿਪੋਰਟਾਂ ਦੇ ਜਵਾਬ ਵਿੱਚ Snap ਦੀਆਂ ਸੁਰੱਖਿਆ ਟੀਮਾਂ ਨੇ ਵਿਸ਼ਵ ਪੱਧਰ 'ਤੇ ਕੁੱਲ 6,346,508 ਕਾਰਵਾਈਆਂ ਕੀਤੀਆਂ ਜਿਸ ਵਿੱਚ 4,075,838 ਵਿਲੱਖਣ ਖਾਤਿਆਂ ਦੇ ਵਿਰੁੱਧ ਕਾਰਵਾਈ ਸ਼ਾਮਲ ਸੀ। ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿੱਚ ਕਾਰਵਾਈ ਕਰਨ ਲਈ ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਜਵਾਬ ਦੇਣ ਦਾ ਔਸਤਨ ਸਮਾਂ ~6 ਮਿੰਟ ਦਾ ਸੀ। ਹੇਠਾਂ ਹਰੇਕ ਰਿਪੋਰਟਿੰਗ ਸ਼੍ਰੇਣੀ ਦੀ ਵੰਡ ਦਿੱਤੀ ਹੈ।
ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
19,379,848
6,346,508
4,075,838
ਨੀਤੀ ਦਾ ਕਾਰਨ
ਸਮੱਗਰੀ ਅਤੇ ਖਾਤਾ ਰਿਪੋਰਟਾਂ
ਕੁੱਲ ਕਾਰਵਾਈਆਂ
Snap ਵੱਲੋਂ ਕਾਰਵਾਈ ਕੀਤੀਆਂ ਕੁੱਲ ਰਿਪੋਰਟਾਂ ਦਾ %
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤਨ ਸਮਾਂ
ਜਿਨਸੀ ਸਮੱਗਰੀ
5,251,375
2,042,044
32.20%
1,387,749
4
ਬੱਚਿਆਂ ਦਾ ਜਿਨਸੀ ਸ਼ੋਸ਼ਣ
1,224,502
469,389
7.40%
393,384
133
ਸਤਾਉਣਾ ਅਤੇ ਧੌਂਸਪੁਣਾ
6,377,555
2,702,024
42.60%
2,009,573
7
ਧਮਕੀਆਂ ਅਤੇ ਹਿੰਸਾ
1,000,713
156,295
2.50%
129,077
8
ਸਵੈ-ਨੁਕਸਾਨ ਅਤੇ ਖੁਦਕੁਸ਼ੀ
307,660
15,149
0.20%
13,885
10
ਗਲਤ ਜਾਣਕਾਰੀ
536,886
6,454
0.10%
6,095
1
ਪ੍ਰਤੀਰੂਪਣ
678,717
8,790
0.10%
8,569
2
ਸਪੈਮ
1,770,216
180,849
2.80%
140,267
1
ਨਸ਼ੇ
418,431
244,451
3.90%
159,452
23
ਹਥਿਆਰ
240,767
6,473
0.10%
5,252
1
ਹੋਰ ਨਿਯੰਤ੍ਰਿਤ ਸਮਾਨ
606,882
199,255
3.10%
143,560
8
ਨਫ਼ਰਤ ਭਰਿਆ ਭਾਸ਼ਣ
768,705
314,134
4.90%
263,923
27
ਅੱਤਵਾਦ ਅਤੇ ਹਿੰਸਕ ਕੱਟੜਪੰਥੀ
197,439
1,201
<0.1%
1,093
4
ਪਿਛਲੀ ਰਿਪੋਰਟਿੰਗ ਮਿਆਦ ਦੀ ਤੁਲਨਾ ਵਿੱਚ ਅਸੀਂ ਸਾਰੀਆਂ ਨੀਤੀ ਸ਼੍ਰੇਣੀਆਂ ਵਿੱਚ ਜਵਾਬ ਦੇਣ ਦੇ ਔਸਤਨ ਸਮੇਂ ਨੂੰ 90% ਦੀ ਔਸਤ ਨਾਲ ਘਟਾਇਆ ਹੈ। ਇਹ ਕਮੀ ਵੱਡੇ ਹਿੱਸੇ ਵਿੱਚ ਸਾਡੀ ਸਮੀਖਿਆ ਸਮਰੱਥਾ ਦਾ ਵਿਸਤਾਰ ਕਰਨ ਦੇ ਨਾਲ-ਨਾਲ ਨੁਕਸਾਨ ਦੀ ਗੰਭੀਰਤਾ ਦੇ ਅਧਾਰ 'ਤੇ ਰਿਪੋਰਟਾਂ ਦੀ ਸਾਡੀ ਤਰਜੀਹ ਵਿੱਚ ਸੁਧਾਰ ਕਰਨ ਦੇ ਠੋਸ ਯਤਨ ਦੇ ਕਾਰਨ ਆਈ ਸੀ। ਅਸੀਂ ਰਿਪੋਰਟਿੰਗ ਮਿਆਦ ਵਿੱਚ ਆਪਣੇ ਸੁਰੱਖਿਆ ਯਤਨਾਂ ਵਿੱਚ ਕਈ ਟੀਚਾਬੱਧ ਬਦਲਾਅ ਵੀ ਕੀਤੇ, ਜਿਸ ਨਾਲ ਇੱਥੇ ਰਿਪੋਰਟ ਕੀਤੇ ਡੇਟਾ 'ਤੇ ਅਸਰ ਪਿਆ, ਜਿਸ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੇ ਵਰਤੋਂਕਾਰ ਨਾਮਾਂ ਅਤੇ ਪ੍ਰਦਰਸ਼ਿਤ ਨਾਮਾਂ ਲਈ ਖਾਤਿਆਂ 'ਤੇ ਕਾਰਵਾਈ ਕਰਨ ਦੇ ਸਾਡੇ ਯਤਨਾਂ ਦਾ ਵਿਸਤਾਰ ਕਰਨਾ, Snapchat 'ਤੇ ਭਾਈਚਾਰਿਆਂ ਲਈ ਵਾਧੂ ਰਿਪੋਰਟਿੰਗ ਅਤੇ ਸੁਰੱਖਿਆ ਦੀ ਸ਼ੁਰੂਆਤ ਕਰਨਾ ਅਤੇ ਸਾਨੂੰ ਸਿੱਧੇ ਤੌਰ 'ਤੇ ਐਪ ਵਿੱਚੋਂ ਆਵਾਜ਼ੀ-ਨੋਟਾਂ ਵਰਗੇ ਵਾਧੂ ਕਿਸਮਾਂ ਦੇ ਮੀਡੀਆ ਲਈ ਰਿਪੋਰਟਿੰਗ ਵਿਕਲਪਾਂ ਦੀ ਸ਼ੁਰੂਆਤ ਕਰਨਾ ਸ਼ਾਮਲ ਹੈ।
ਇਨ੍ਹਾਂ ਬਦਲਾਵਾਂ ਦੇ ਨਾਲ-ਨਾਲ ਪਿਛਲੀ ਰਿਪੋਰਟਿੰਗ ਮਿਆਦ ਦੀ ਤੁਲਨਾ ਵਿੱਚ ਹੋਰ ਸੁਰੱਖਿਆ ਯਤਨਾਂ ਅਤੇ ਬਾਹਰੀ ਤਾਕਤਾਂ ਨੇ ਖਾਸ ਤੌਰ 'ਤੇ ਕੁਝ ਨੀਤੀ ਖੇਤਰਾਂ 'ਤੇ ਅਸਰ ਪਾਇਆ ਹੈ। ਇਨ੍ਹਾਂ ਨੀਤੀ ਸ਼੍ਰੇਣੀਆਂ ਵਿੱਚ ਸ਼ਾਮਲ ਹਨ: ਬੱਚਿਆਂ ਦੇ ਸ਼ੱਕੀ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ (CSEA), ਨੁਕਸਾਨਦੇਹ ਗਲਤ ਜਾਣਕਾਰੀ ਅਤੇ ਸਪੈਮ ਨਾਲ ਸੰਬੰਧਿਤ ਸਮੱਗਰੀ। ਖਾਸ ਤੌਰ 'ਤੇ:
CSEA: 2024 ਦੇ ਦੂਜੇ ਅੱਧ ਵਿੱਚ ਅਸੀਂ CSEA-ਸੰਬੰਧੀ ਰਿਪੋਰਟਾਂ ਵਿੱਚ 12% ਦੀ ਕਮੀ ਦੇਖੀ ਹੈ, ਅਤੇ ਰਿਪੋਰਟ ਕੀਤੀ CSEA ਦਾ ਜਵਾਬ ਦੇਣ ਲਈ ਸਾਡੇ ਜਵਾਬ ਦੇਣ ਦੇ ਸਮੇਂ ਨੂੰ ਔਸਤਨ 99% ਨਾਲ ਘਟਾਇਆ ਹੈ। ਇਹ ਰੁਝਾਨ ਵੱਡੇ ਪੱਧਰ 'ਤੇ ਸਾਡੇ ਸਰਗਰਮ ਪਛਾਣ ਦੇ ਯਤਨਾਂ ਵਿੱਚ ਲਗਾਤਾਰ ਹੋਈ ਤਰੱਕੀ ਤੋਂ ਪ੍ਰੇਰਿਤ ਹਨ, ਜਿਸ ਨੇ ਸਾਨੂੰ CSEA ਸਮੱਗਰੀ ਦੇ ਸਾਨੂੰ ਰਿਪੋਰਟ ਕੀਤੇ ਜਾਣ ਤੋਂ ਪਹਿਲਾਂ ਹਟਾਉਣ ਦੇ ਯੋਗ ਬਣਾਇਆ ਹੈ ਅਤੇ ਨਾਲ ਹੀ CSEA ਦੀਆਂ ਰਿਪੋਰਟਾਂ 'ਤੇ ਵਧੇਰੇ ਕੁਸ਼ਲਤਾ ਨਾਲ ਸਮੀਖਿਆ ਅਤੇ ਕਾਰਵਾਈ ਕਰਨ ਲਈ ਸਾਡੇ ਵਲੋਂ ਆਪਣੀਆਂ ਪ੍ਰਕਿਰਿਆਵਾਂ ਵਿੱਚ ਕੀਤੇ ਸੁਧਾਰਾਂ ਕਰਕੇ ਵੀ ਰੁਝਾਨ ਆਏ ਹਨ। ਇਨ੍ਹਾਂ ਸੁਧਾਰਾਂ ਦੇ ਬਾਵਜੂਦ ਵੀ ਸਾਡਾ CSEA ਦਾ ਜਵਾਬ ਦੇਣ ਦਾ ਸਮਾਂ ਹੋਰ ਨੀਤੀ ਦੇ ਖੇਤਰਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ ਕਿਉਂਕਿ ਸਮੱਗਰੀ ਵਿਸ਼ੇਸ਼ ਪ੍ਰਕਿਰਿਆ ਦੇ ਅਧੀਨ ਹੈ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸਿੱਖਿਅਤ ਏਜੰਟਾਂ ਦੀ ਚੋਣਵੀਂ ਟੀਮ ਵਲੋਂ ਦੋਹਰੀ-ਸਮੀਖਿਆ ਕਰਨਾ ਸ਼ਾਮਲ ਹੈ।
ਨੁਕਸਾਨਦੇਹ ਗਲਤ ਜਾਣਕਾਰੀ: ਅਸੀਂ ਨਵੰਬਰ 2024 ਦੀਆਂ ਅਮਰੀਕੀ ਚੋਣਾਂ ਸਮੇਤ ਮੁੱਖ ਤੌਰ 'ਤੇ ਰਾਜਨੀਤਿਕ ਘਟਨਾਵਾਂ ਤੋਂ ਪ੍ਰੇਰਿਤ ਨੁਕਸਾਨਦੇਹ ਗਲਤ ਜਾਣਕਾਰੀ ਨਾਲ ਸੰਬੰਧਿਤ ਰਿਪੋਰਟਾਂ ਦੀ ਮਾਤਰਾ ਵਿੱਚ 26% ਦਾ ਵਾਧਾ ਦੇਖਿਆ ਹੈ।
ਸਪੈਮ: ਇਸ ਰਿਪੋਰਟਿੰਗ ਮਿਆਦ ਵਿੱਚ ਅਸੀਂ ਸ਼ੱਕੀ ਸਪੈਮ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ ਕੁੱਲ ਕਾਰਵਾਈਆਂ ਵਿੱਚ ~50% ਦੀ ਅਤੇ ਕਾਰਵਾਈ ਕੀਤੇ ਕੁੱਲ ਵਿਲੱਖਣ ਖਾਤਿਆਂ ਦੀ ਗਿਣਤੀ ਵਿੱਚ ~46% ਦੀ ਕਮੀ ਦੇਖੀ ਹੈ, ਜੋ ਸਾਡੇ ਸਰਗਰਮ ਪਛਾਣ ਅਤੇ ਅਮਲੀਕਰਨ ਦੇ ਔਜ਼ਾਰਾਂ ਵਿੱਚ ਸੁਧਾਰਾਂ ਨੂੰ ਦਰਸਾਉਂਦੀ ਹੈ। ਇਹ ਖਾਤੇ ਦੇ ਸੰਕੇਤਾਂ ਰਾਹੀਂ ਸਪੈਮ ਨੂੰ ਨਿਸ਼ਾਨਾ ਬਣਾਉਣ ਅਤੇ ਪਲੇਟਫਾਰਮ 'ਤੇ ਸਪੈਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸਰਗਰਮੀ ਹੋਣ 'ਤੇ ਜਲਦੀ ਹਟਾਉਣ ਦੇ ਸਾਡੇ ਯਤਨਾਂ ਦੀ ਨਿਰੰਤਰਤਾ ਹੈ। ਇਹ ਯਤਨ ਪਿਛਲੀ ਰਿਪੋਰਟਿੰਗ ਮਿਆਦ ਦੌਰਾਨ ਪਹਿਲਾਂ ਹੀ ਚੱਲ ਰਿਹਾ ਸੀ, ਜਿਸ ਦੌਰਾਨ ਸਪੈਮ ਲਈ ਕਾਰਵਾਈਆਂ ਅਤੇ ਕਾਰਵਾਈ ਕੀਤੇ ਕੁੱਲ ਵਿਲੱਖਣ ਖਾਤਿਆਂ ਵਿੱਚ ਕ੍ਰਮਵਾਰ ~65% ਅਤੇ ~60% ਦੀ ਕਮੀ ਆਈ ਸੀ।
ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਵਿਰੁੱਧ ਸਰਗਰਮੀ ਨਾਲ ਪਛਾਣ ਅਤੇ ਕਾਰਵਾਈ ਕਰਨ ਦੇ ਸਾਡੇ ਯਤਨ
ਅਸੀਂ ਸਰਗਰਮੀ ਨਾਲ ਪਛਾਣ ਲਈ ਅਤੇ ਕੁਝ ਮਾਮਲਿਆਂ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਵਿਰੁੱਧ ਕਾਰਵਾਈ ਕਰਨ ਲਈ ਸਵੈਚਾਲਿਤ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਔਜ਼ਾਰਾਂ ਵਿੱਚ ਹੈਸ਼-ਮੇਲ ਕਰਨ ਵਾਲੀ ਤਕਨੀਕ (PhotoDNA ਅਤੇ Google ਦੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ (CSAI) ਮਿਲਾਨ ਸਮੇਤ), Google ਦੀ ਸਮੱਗਰੀ ਸੁਰੱਖਿਆ API ਅਤੇ ਅਪਮਾਨਜਨਕ ਲਿਖਤ ਅਤੇ ਮੀਡੀਆ ਦਾ ਪਤਾ ਲਗਾਉਣ ਲਈ ਤਿਆਰ ਕੀਤੀ ਹੋਰ ਵਿਉਂਤਬੱਧ ਤਕਨੀਕ ਸ਼ਾਮਲ ਹੈ, ਜੋ ਕਈ ਵਾਰ ਬਣਾਉਟੀ ਸਮਝ ਅਤੇ ਮਸ਼ੀਨ ਸਿੱਖਿਆ ਦਾ ਲਾਭ ਲੈਂਦੀ ਹੈ।
2024 ਦੇ ਦੂਜੇ ਅੱਧ ਵਿੱਚ ਅਸੀਂ ਸਵੈਚਾਲਿਤ ਪਛਾਣ ਦੇ ਔਜ਼ਾਰਾਂ ਦੀ ਵਰਤੋਂ ਕਰਦਿਆਂ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀ ਸਰਗਰਮੀ ਨਾਲ ਪਛਾਣ ਕਰਨ ਤੋਂ ਬਾਅਦ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ:
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
3,685,602
1,845,125
ਨੀਤੀ ਦਾ ਕਾਰਨ
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤਨ ਸਮਾਂ
ਜਿਨਸੀ ਸਮੱਗਰੀ
1,818,287
828,590
<1
ਬੱਚਿਆਂ ਦਾ ਜਿਨਸੀ ਸ਼ੋਸ਼ਣ
491,970
188,877
1
ਸਤਾਉਣਾ ਅਤੇ ਧੌਂਸਪੁਣਾ
14,942
11,234
8
ਧਮਕੀਆਂ ਅਤੇ ਹਿੰਸਾ
43,625
29,599
9
ਸਵੈ-ਨੁਕਸਾਨ ਅਤੇ ਖੁਦਕੁਸ਼ੀ
761
624
9
ਗਲਤ ਜਾਣਕਾਰੀ
85
81
10
ਪ੍ਰਤੀਰੂਪਣ
8
6
19
ਸਪੈਮ
177,150
110,551
<1
ਨਸ਼ੇ
869,178
590,658
5
ਹਥਿਆਰ
205,387
133,079
<1
ਹੋਰ ਨਿਯੰਤ੍ਰਿਤ ਸਮਾਨ
48,280
37,028
9
ਨਫ਼ਰਤ ਭਰਿਆ ਭਾਸ਼ਣ
10,344
8,683
10
ਅੱਤਵਾਦ ਅਤੇ ਹਿੰਸਕ ਕੱਟੜਪੰਥੀ
5,585
2,951
21
Combatting Child Sexual Exploitation & Abuse
ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ ਖਾਸ ਤੌਰ 'ਤੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ ਕਾਨੂੰਨੀ, ਘਿਣਾਉਣਾ ਅਤੇ ਸਾਡੀਆਂ ਭਾਈਚਾਰਕ ਸੇਧਾਂ ਵੱਲੋਂ ਪਾਬੰਦੀਸ਼ੁਦਾ ਹੈ। ਸਾਡੇ ਪਲੇਟਫਾਰਮ 'ਤੇ CSEA ਨੂੰ ਰੋਕਣਾ, ਪਛਾਣਨਾ ਅਤੇ ਖਤਮ ਕਰਨਾ Snap ਲਈ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਨ੍ਹਾਂ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰ ਰਹੇ ਹਾਂ।
ਅਸੀਂ CSEA-ਸੰਬੰਧੀ ਸਮੱਗਰੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਿਰਿਆਸ਼ੀਲ ਤਕਨੀਕੀ ਪਛਾਣ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਔਜ਼ਾਰਾਂ ਵਿੱਚ ਹੈਸ਼-ਮੇਲ ਕਰਨ ਦੇ ਔਜ਼ਾਰ (PhotoDNA ਅਤੇ Google ਦੇ CSAI ਮੈਚ ਸਮੇਤ, ਕ੍ਰਮਵਾਰ CSEA ਦੀਆਂ ਜਾਣੀਆਂ-ਪਛਾਣੀਆਂ ਗੈਰ ਕਾਨੂੰਨੀ ਤਸਵੀਰਾਂ ਅਤੇ ਵੀਡੀਓ ਦੀ ਪਛਾਣ ਕਰਨ ਲਈ) ਅਤੇ Google ਸਮੱਗਰੀ ਸੁਰੱਖਿਆ API (ਨਵੀਆਂ, "ਪਹਿਲਾਂ-ਕਦੇ ਵੀ ਹੈਸ਼-ਨਾ-ਕੀਤੀਆਂ" ਗੈਰ ਕਾਨੂੰਨੀ ਤਸਵੀਰਾਂ ਦੀ ਪਛਾਣ ਕਰਨ ਲਈ) ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਅਸੀਂ ਹੋਰ ਸ਼ੱਕੀ CSEA ਸਰਗਰਮੀ ਦੇ ਵਿਰੁੱਧ ਕਾਰਵਾਈ ਕਰਨ ਲਈ ਵਤੀਰੇ ਦੇ ਸੰਕੇਤਾਂ ਦੀ ਵਰਤੋਂ ਕਰਦੇ ਹਾਂ। ਅਸੀਂ CSEA-ਸੰਬੰਧੀ ਸਮੱਗਰੀ ਦੀ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਰਿਪੋਰਟ ਕਰਦੇ ਹਾਂ, ਜੋ ਕਿ ਕਾਨੂੰਨ ਮੁਤਾਬਕ ਲੋੜੀਂਦਾ ਹੈ। NCMEC ਫਿਰ ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਤਾਲਮੇਲ ਕਰਦਾ ਹੈ।
2024 ਦੇ ਦੂਜੇ ਅੱਧ ਵਿੱਚ ਅਸੀਂ Snapchat 'ਤੇ CSEA ਦੀ ਪਛਾਣ ਕਰਨ 'ਤੇ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ (ਜਾਂ ਤਾਂ ਸਰਗਰਮੀ ਨਾਲ ਜਾਂ ਕੋਈ ਰਿਪੋਰਟ ਪ੍ਰਾਪਤ ਹੋਣ 'ਤੇ):
ਕੁੱਲ ਸਮੱਗਰੀ ਜਿਸ 'ਤੇ ਕਾਰਵਾਈ ਹੋਈ
ਅਯੋਗ ਕੀਤੇ ਕੁੱਲ ਖਾਤੇ
NCMEC* ਨੂੰ ਕੁੱਲ ਸਪੁਰਦਗੀਆਂ
1,228,929
242,306
417,842
*ਧਿਆਨ ਦਿਓ ਕਿ NCMEC ਨੂੰ ਹਰੇਕ ਸਪੁਰਦਗੀ ਵਿੱਚ ਸਮੱਗਰੀ ਦੇ ਕਈ ਹਿੱਸੇ ਸ਼ਾਮਲ ਹੋ ਸਕਦੇ ਹਨ। NCMEC ਨੂੰ ਸਪੁਰਦ ਕੀਤੇ ਮੀਡੀਆ ਦੇ ਕੁੱਲ ਇਕਹਿਰੇ ਹਿੱਸੇ ਕਾਰਵਾਈ ਕੀਤੀ ਸਾਡੀ ਕੁੱਲ ਸਮੱਗਰੀ ਦੇ ਬਰਾਬਰ ਹੁੰਦੇ ਹਨ।
ਲੋੜਵੰਦ Snapchatters ਨੂੰ ਸਰੋਤ ਅਤੇ ਸਹਾਇਤਾ ਦੇਣ ਦੇ ਸਾਡੇ ਯਤਨ
Snapchat ਲੋੜਵੰਦ Snapchatters ਨੂੰ ਸਰੋਤ ਅਤੇ ਸਹਾਇਤਾ ਦੇ ਕੇ ਦੋਸਤਾਂ ਨੂੰ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰਨ ਦੀ ਸਮਰੱਥਾ ਦਿੰਦੀ ਹੈ।
ਸਾਡਾ Here For You ਤਲਾਸ਼ ਔਜ਼ਾਰ ਮਾਹਰਾਂ ਤੋਂ ਸਰੋਤ ਦਿੰਦਾ ਹੈ ਜਦੋਂ ਵਰਤੋਂਕਾਰ ਮਾਨਸਿਕ ਸਿਹਤ, ਚਿੰਤਾ, ਉਦਾਸੀ, ਤਣਾਅ, ਆਤਮਹੱਤਿਆ ਦੇ ਵਿਚਾਰਾਂ, ਸੋਗ ਅਤੇ ਧੌਂਸਪੁਣੇ ਨਾਲ ਸੰਬੰਧਿਤ ਕੁਝ ਵਿਸ਼ਿਆਂ ਦੀ ਤਲਾਸ਼ ਕਰਦੇ ਹਨ। ਅਸੀਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਵਿੱਚ ਵਿੱਤੀ ਜਿਨਸੀ ਸ਼ੋਸ਼ਣ ਅਤੇ ਹੋਰ ਜਿਨਸੀ ਜੋਖਮਾਂ ਅਤੇ ਨੁਕਸਾਨਾਂ ਨੂੰ ਸਮਰਪਿਤ ਪੰਨਾ ਵੀ ਵਿਕਸਿਤ ਕੀਤਾ ਹੈ। ਸਾਡੀ ਸੁਰੱਖਿਆ ਸਰੋਤਾਂ ਦੀ ਗਲੋਬਲ ਸੂਚੀ ਸਾਰੇ Snapchatters ਲਈ ਸਾਡੇ ਪਰਦੇਦਾਰੀ, ਸੁਰੱਖਿਆ ਅਤੇ ਨੀਤੀ ਕੇਂਦਰ ਵਿੱਚ ਜਨਤਕ ਤੌਰ 'ਤੇ ਉਪਲਬਧ ਹੈ।
ਜਦੋਂ ਸਾਡੀਆਂ ਸੁਰੱਖਿਆ ਟੀਮਾਂ ਨੂੰ ਕਿਸੇ ਮੁਸੀਬਤ ਵਿੱਚ ਫਸੇ Snapchatter ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਉਹ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਸਰੋਤ ਦੇਣ ਅਤੇ ਲੋੜ ਅਨੁਸਾਰ ਸੰਕਟਕਾਲੀਨ ਸੇਵਾਵਾਂ ਨੂੰ ਸੂਚਿਤ ਕਰਨ ਲਈ ਤਿਆਰ-ਬਰ-ਤਿਆਰ ਹਨ। ਸਾਡੇ ਵੱਲੋਂ ਸਾਂਝੇ ਕੀਤੇ ਜਾਂਦੇ ਸਰੋਤ ਸਾਡੀ ਸੁਰੱਖਿਆ ਸਰੋਤਾਂ ਦੀ ਗਲੋਬਲ ਸੂਚੀ 'ਤੇ ਉਪਲਬਧ ਹਨ, ਜੋ ਸਾਰੇ Snapchatters ਲਈ ਉਪਲਬਧ ਹੈ।
ਖੁਦਕੁਸ਼ੀ ਦੇ ਸਰੋਤ ਸਾਂਝੇ ਕੀਤੇ ਜਾਣ ਦੀ ਗਿਣਤੀ
64,094
ਅਪੀਲਾਂ
ਹੇਠਾਂ ਅਸੀਂ 2024 ਦੇ ਦੂਜੇ ਅੱਧ ਵਿੱਚ ਉਨ੍ਹਾਂ ਦੇ ਖਾਤੇ ਨੂੰ ਲੌਕ ਕਰਨ ਦੇ ਸਾਡੇ ਫੈਸਲੇ ਦੀ ਸਮੀਖਿਆ ਦੀ ਬੇਨਤੀ ਕਰਨ ਵਾਲੇ ਵਰਤੋਂਕਾਰਾਂ ਤੋਂ ਪ੍ਰਾਪਤ ਹੋਈਆਂ ਅਪੀਲਾਂ ਬਾਰੇ ਜਾਣਕਾਰੀ ਦਿੰਦੇ ਹਾਂ:
ਨੀਤੀ ਦਾ ਕਾਰਨ
ਕੁੱਲ ਅਪੀਲਾਂ
ਕੁੱਲ ਮੁੜ-ਬਹਾਲੀਆਂ
ਬਰਕਰਾਰ ਰੱਖੇ ਕੁੱਲ ਫੈਸਲੇ
ਅਪੀਲਾਂ 'ਤੇ ਪ੍ਰਕਿਰਿਆ ਕਰਨ ਲਈ ਜਵਾਬ ਦੇਣ ਦਾ ਔਸਤਨ ਸਮਾਂ
ਕੁੱਲ
493,782
35,243
458,539
5
ਜਿਨਸੀ ਸਮੱਗਰੀ
162,363
6,257
156,106
4
ਬੱਚਿਆਂ ਦਾ ਜਿਨਸੀ ਸ਼ੋਸ਼ਣ
102,585
15,318
87,267
6
ਸਤਾਉਣਾ ਅਤੇ ਧੌਂਸਪੁਣਾ
53,200
442
52,758
7
ਧਮਕੀਆਂ ਅਤੇ ਹਿੰਸਾ
4,238
83
4,155
5
ਸਵੈ-ਨੁਕਸਾਨ ਅਤੇ ਖੁਦਕੁਸ਼ੀ
31
1
30
5
ਗਲਤ ਜਾਣਕਾਰੀ
3
0
3
<1
ਪ੍ਰਤੀਰੂਪਣ
847
33
814
7
ਸਪੈਮ
19,533
5,090
14,443
9
ਨਸ਼ੇ
133,478
7,598
125,880
4
ਹਥਿਆਰ
4,678
136
4,542
6
ਹੋਰ ਨਿਯੰਤ੍ਰਿਤ ਸਮਾਨ
9,153
168
8,985
6
ਨਫ਼ਰਤ ਭਰਿਆ ਭਾਸ਼ਣ
3,541
114
3,427
7
ਅੱਤਵਾਦ ਅਤੇ ਹਿੰਸਕ ਕੱਟੜਪੰਥੀ
132
3
129
9
ਖੇਤਰ ਅਤੇ ਦੇਸ਼ ਦੀ ਸੰਖੇਪ ਜਾਣਕਾਰੀ
ਇਹ ਭਾਗ ਕਿਸੇ ਭੂਗੌਲਿਕ ਖੇਤਰਾਂ ਦੇ ਨਮੁਨੇ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਉਲੰਘਣਾਵਾਂ ਦੀਆਂ ਸਰਗਰਮੀ ਨਾਲ ਅਤੇ ਐਪ-ਅੰਦਰੋਂ ਦੋਵੇਂ ਕੀਤੀਆਂ ਰਿਪੋਰਟਾਂ ਦੇ ਜਵਾਬ ਵਿੱਚ ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਕੀਤੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਸਾਡੀਆਂ ਭਾਈਚਾਰਕ ਸੇਧਾਂ Snapchat—ਉੱਤੇ ਸਾਰੀ ਸਮੱਗਰੀ ਅਤੇ ਸਾਰੇ Snapchatters— 'ਤੇ ਪੂਰੀ ਦੁਨੀਆ ਵਿੱਚ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ ਲਾਗੂ ਹੁੰਦੀਆਂ ਹਨ।
ਸਾਰੇ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਸਮੇਤ ਵਿਅਕਤੀਗਤ ਦੇਸ਼ਾਂ ਲਈ ਜਾਣਕਾਰੀ ਨੱਥੀ ਕੀਤੀ CSV ਫ਼ਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ।
ਖੇਤਰ
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਉੱਤਰੀ ਅਮਰੀਕਾ
3,828,389
2,117,048
ਯੂਰਪ
2,807,070
1,735,054
ਬਾਕੀ ਦੀ ਦੁਨੀਆ
3,396,651
1,846,110
ਕੁੱਲ
10,032,110
5,698,212
ਖੇਤਰ
ਸਮੱਗਰੀ ਅਤੇ ਖਾਤਾ ਰਿਪੋਰਟਾਂ
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਉੱਤਰੀ ਅਮਰੀਕਾ
5,916,815
2,229,465
1,391,304
ਯੂਰਪ
5,781,317
2,085,109
1,378,883
ਬਾਕੀ ਦੀ ਦੁਨੀਆ
7,681,716
2,031,934
1,319,934
ਕੁੱਲ
19,379,848
6,346,508
4,090,121
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
1,598,924
837,012
721,961
417,218
1,364,717
613,969
3,685,602
1,868,199
ਵਿਗਿਆਪਨ ਸੰਚਾਲਨ
Snap ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਵਿਗਿਆਪਨ ਸਾਡੀਆਂ ਵਿਗਿਆਪਨਬਾਜ਼ੀ ਨੀਤੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ। ਅਸੀਂ ਸਾਰੇ Snapchatters ਲਈ ਸੁਰੱਖਿਅਤ ਤਜ਼ਰਬਾ ਬਣਾਉਣ ਵਾਸਤੇ ਵਿਗਿਆਪਨਬਾਜ਼ੀ ਪ੍ਰਤੀ ਜ਼ਿੰਮੇਵਾਰ ਰਵੱਈਏ ਵਿੱਚ ਵਿਸ਼ਵਾਸ ਕਰਦੇ ਹਾਂ। ਸਾਰੇ ਵਿਗਿਆਪਨ ਸਾਡੀ ਸਮੀਖਿਆ ਅਤੇ ਪ੍ਰਵਾਨਗੀ ਦੇ ਅਧੀਨ ਹਨ। ਇਸ ਤੋਂ ਇਲਾਵਾ ਅਸੀਂ ਵਰਤੋਂਕਾਰ ਫੀਡਬੈਕ ਦੇ ਜਵਾਬ ਸਮੇਤ, ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ, ਵਿਗਿਆਪਨਾਂ ਨੂੰ ਹਟਾਉਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।
ਹੇਠਾਂ ਅਸੀਂ ਉਨ੍ਹਾਂ ਭੁਗਤਾਨਸ਼ੁਦਾ ਵਿਗਿਆਪਨਾਂ ਲਈ ਸਾਡੇ ਸੰਚਾਲਨ ਵਿੱਚ ਅੰਦਰੂਨੀ-ਝਾਤ ਸ਼ਾਮਲ ਕੀਤੀ ਹੈ ਜਿਨ੍ਹਾਂ ਦੀ Snapchat 'ਤੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਾਨੂੰ ਰਿਪੋਰਟ ਕੀਤੀ ਗਈ। ਧਿਆਨ ਦਿਓ ਕਿ Snapchat 'ਤੇ ਵਿਗਿਆਪਨਾਂ ਨੂੰ ਕਈ ਤਰ੍ਹਾਂ ਦੇ ਕਾਰਨਾਂ ਕਰਕੇ ਹਟਾਇਆ ਜਾ ਸਕਦਾ ਹੈ ਜਿਵੇਂ ਕਿ Snap ਦੀਆਂ ਵਿਗਿਆਪਨਬਾਜ਼ੀ ਨੀਤੀਆਂ ਵਿੱਚ ਦੱਸਿਆ ਹੈ, ਜਿਸ ਵਿੱਚ ਧੋਖਾ ਦੇਣ ਵਾਲੀ ਸਮੱਗਰੀ, ਬਾਲਗ ਸਮੱਗਰੀ, ਹਿੰਸਕ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ, ਨਫ਼ਰਤ ਭਰਿਆ ਭਾਸ਼ਣ ਅਤੇ ਬੌਧਿਕ ਜਾਇਦਾਦ ਦੀ ਉਲੰਘਣਾ ਸ਼ਾਮਲ ਹੈ। ਇਸ ਤੋਂ ਇਲਾਵਾ ਤੁਸੀਂ ਹੁਣ Snapchat ਦੀ ਵਿਗਿਆਪਨ ਗੈਲਰੀ ਨੂੰ Snap ਦੇ ਪਾਰਦਰਸ਼ਤਾ ਕੇਂਦਰ ਵਿੱਚ ਲੱਭ ਸਕਦੇ ਹੋ, ਜੋ ਨੈਵੀਗੇਸ਼ਨ ਪੱਟੀ ਰਾਹੀਂ ਸਿੱਧੇ ਪਹੁੰਚਯੋਗ ਹੈ।
ਰਿਪੋਰਟ ਕੀਤੇ ਕੁੱਲ ਵਿਗਿਆਪਨ
ਹਟਾਏ ਗਏ ਕੁੱਲ ਵਿਗਿਆਪਨ
43,098
17,833