ਆਮ ਜਾਣਕਾਰੀ
ਗੈਰ-ਕਨੂੰਨੀ ਅਤੇ ਨਿਯੰਤ੍ਰਿਤ ਸਰਗਰਮੀਆਂ ਦੇ ਵਿਰੁੱਧ ਸਾਡੀ ਪਾਬੰਦੀ Snapchat 'ਤੇ ਸੁਰੱਖਿਆ ਪ੍ਰਤੀ ਸਾਡੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਨਾਲ ਨਾ ਸਿਰਫ਼ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਸਾਡੇ ਪਲੇਟਫਾਰਮ ਦੀ ਗੈਰ-ਕਨੂੰਨੀ ਉਦੇਸ਼ਾਂ ਲਈ ਦੁਰਵਰਤੋਂ ਨਾ ਹੋਵੇ, ਸਗੋਂ Snapchatters ਨੂੰ ਗੰਭੀਰ ਨੁਕਸਾਨ ਦੇ ਜੋਖਮਾਂ ਤੋਂ ਬਚਾਉਣ ਵਿੱਚ ਵੀ ਮਦਦ ਮਿਲਦੀ ਹੈ। ਇਨ੍ਹਾਂ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ, ਅਸੀਂ ਆਪਣੇ ਭਾਈਚਾਰੇ ਨੂੰ ਵਿਦਿਅਕ ਸਰੋਤ ਦੇਣ ਅਤੇ ਆਮ ਤੌਰ 'ਤੇ ਜਨਤਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸੁਰੱਖਿਆ ਹਿੱਸੇਦਾਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਕਨੂੰਨ ਲਾਗੂ ਕਰਨ ਵਾਲੇ ਸੰਗਠਨਾਂ ਨਾਲ ਵਿਆਪਕ ਤੌਰ 'ਤੇ ਭਾਈਵਾਲੀ ਕਰਦੇ ਹਾਂ।
ਕਿਸੇ ਵੀ ਗੈਰ-ਕਨੂੰਨੀ ਸਰਗਰਮੀ ਲਈ Snapchat ਨਾ ਵਰਤੋ। ਇਸ ਵਿੱਚ ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਨਸ਼ੀਲੇ ਪਦਾਰਥਾਂ, ਤਸਕਰੀ (ਜਿਵੇਂ ਕਿ ਬਾਲ ਜਿਨਸੀ ਸ਼ੋਸ਼ਣ ਜਾਂ ਸ਼ੋਸ਼ਣ ਚਿੱਤਰ), ਹਥਿਆਰਾਂ ਜਾਂ ਨਕਲੀ ਵਸਤੂਆਂ ਜਾਂ ਦਸਤਾਵੇਜ਼ਾਂ ਦੀ ਖਰੀਦ, ਵਿਕਰੀ, ਵਟਾਂਦਰਾ ਜਾਂ ਵਿਕਰੀ ਦੀ ਸਹੂਲਤ ਵਰਗੀਆਂ ਅਪਰਾਧਿਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ, ਸਹੂਲਤ ਦੇਣਾ ਜਾਂ ਉਨ੍ਹਾਂ ਵਿੱਚ ਭਾਗ ਲੈਣਾ ਸ਼ਾਮਲ ਹੈ। ਇਸ ਵਿੱਚ ਮਨੁੱਖੀ ਤਸਕਰੀ ਜਾਂ ਜਿਨਸੀ ਤਸਕਰੀ ਸਮੇਤ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਹੱਲਾਸ਼ੇਰੀ ਦੇਣਾ ਜਾਂ ਉਸ ਵਿੱਚ ਸਹਾਇਤਾ ਕਰਨਾ ਵੀ ਸ਼ਾਮਲ ਹੈ।
ਅਸੀਂ ਜੂਏਬਾਜ਼ੀ, ਤੰਬਾਕੂ ਉਤਪਾਦਾਂ ਅਤੇ ਸ਼ਰਾਬ ਦੇ ਅਣਅਧਿਕਾਰਤ ਪ੍ਰਚਾਰ ਸਮੇਤ ਨਿਯੰਤ੍ਰਿਤ ਵਸਤੂਆਂ ਜਾਂ ਉਦਯੋਗਾਂ ਦੇ ਗੈਰ-ਕਨੂੰਨੀ ਪ੍ਰਚਾਰ 'ਤੇ ਪਾਬੰਦੀ ਲਗਾਉਂਦੇ ਹਾਂ।