ਨੀਤੀ ਕੇਂਦਰ
Snapchat ਵਿੱਚ ਨਿਯਮਾਂ ਅਤੇ ਨੀਤੀਆਂ ਨੂੰ ਸਮਝਣ ਲਈ ਤੁਹਾਡਾ ਸਰੋਤ।

ਜਾਣ-ਪਛਾਣ
ਅਸੀਂ ਚਾਹੁੰਦੇ ਹਾਂ ਕਿ Snapchat ਸਾਡੇ ਪਲੇਟਫਾਰਮ ਜਾਂ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਲਈ ਸੁਰੱਖਿਅਤ ਅਤੇ ਸਕਾਰਾਤਮਕ ਤਜ਼ਰਬਾ ਹੋਵੇ। ਇਸ ਕਾਰਨ ਕਰਕੇ ਅਸੀਂ ਨਿਯਮ ਅਤੇ ਨੀਤੀਆਂ ਬਣਾਈਆਂ ਜੋ ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਵਿਆਖਿਆ ਕਰਦੀਆਂ ਹਨ।

ਭਾਈਚਾਰਕ ਸੇਧਾਂ
ਸਾਡੀਆਂ ਭਾਈਚਾਰਕ ਸੇਧਾਂ ਹਾਲੇ ਵੀ ਖੁਦ ਨੂੰ ਜ਼ਾਹਰ ਕਰਨ ਨੂੰ ਉਤਸ਼ਾਹਤ ਕਰਦੇ ਹੋਏ Snapchatters ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਕੇ ਸਾਡੇ ਮਿਸ਼ਨ ਦਾ ਸਮਰਥਨ ਕਰਨ ਵਿੱਚ ਮਦਦ ਕਰਦੀਆਂ ਹਨ। ਇੱਥੇ, ਤੁਹਾਨੂੰ ਸਾਡੇ ਨਿਯਮ ਮਿਲਣਗੇ ਕਿ Snapchat 'ਤੇ ਕਿਸ ਕਿਸਮ ਦੇ ਵਤੀਰੇ ਦੀ ਇਜਾਜ਼ਤ ਹੈ ਅਤੇ ਕਿਸ ਦੀ ਇਜਾਜ਼ਤ ਨਹੀਂ ਹੈ, ਅਤੇ ਅਸੀਂ ਉਨ੍ਹਾਂ ਨਿਯਮਾਂ ਨੂੰ ਕਿਵੇਂ ਲਾਗੂ ਕਰਦੇ ਹਾਂ।

ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ
ਸਾਡੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਤੋਂ ਇਲਾਵਾ, ਸਮੱਗਰੀ ਜੋ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਦੀ ਹੈ, ਉਸ ਨੂੰ ਰਚਨਾਕਾਰਾਂ ਦੇ ਦੋਸਤਾਂ ਜਾਂ ਫ਼ਾਲੋਅਰਾਂ ਤੋਂ ਪਰੇ ਐਲਗੋਰਿਦਮਿਕ ਸਿਫਾਰਸ਼ ਲਈ ਯੋਗ ਹੋਣ ਲਈ ਇਹਨਾਂ ਵਾਧੂ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਵਿਗਆਪਨਬਾਜ਼ੀ ਨੀਤੀਆਂ
ਸਾਡੀਆਂ ਵਿਗਆਪਨਬਾਜ਼ੀ ਨੀਤੀਆਂ ਉਹਨਾਂ ਸਾਰੇ ਕਾਰੋਬਾਰਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਵਿਆਖਿਆ ਕਰਦੀਆਂ ਹਨ ਜੋ Snap 'ਤੇ ਵਿਗਆਪਨ ਦੇਣਾ ਚੁਣਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਵਿਗਆਪਨਦਾਤਾ ਆਪਣੇ ਉਤਪਾਦਾਂ, ਸੇਵਾਵਾਂ ਅਤੇ ਸਮੱਗਰੀ ਬਾਰੇ ਇਮਾਨਦਾਰ ਹੋਣ, ਸਾਡੇ ਵਿਭਿੰਨ ਭਾਈਚਾਰੇ ਪ੍ਰਤੀ ਦਿਆਲੂ ਹੋਣ ਅਤੇ Snapchatters ਦੀ ਪਰਦੇਦਾਰੀ ਨਾਲ ਕਦੇ ਸਮਝੌਤਾ ਨਾ ਕਰਨ। ਸਾਰੇ ਵਿਗਿਆਪਨ ਸਾਡੀ ਸਮੀਖਿਆ ਅਤੇ ਪ੍ਰਵਾਨਗੀ ਦੇ ਅਧੀਨ ਹਨ।

ਵਪਾਰਕ ਸਮੱਗਰੀ ਨੀਤੀ
ਇਹ ਵਪਾਰਕ ਸਮੱਗਰੀ ਨੀਤੀ Snap ਪਲੇਟਫਾਰਮ ਦੀ ਸਮੱਗਰੀ 'ਤੇ ਲਾਗੂ ਹੁੰਦੀ ਹੈ ਜੋ Snap ਵੱਲੋਂ ਦਿੱਤੇ ਵਿਗਿਆਪਨਾਂ ਤੋਂ ਇਲਾਵਾ ਹੈ, ਜੋ ਕਿਸੇ ਵੀ ਬ੍ਰਾਂਡ ਨੂੰ ਉਤਪਾਦ, ਵਸਤਾਂ ਜਾਂ ਸੇਵਾ (ਤੁਹਾਡੇ ਖੁਦ ਦੇ ਬ੍ਰਾਂਡ ਜਾਂ ਕਾਰੋਬਾਰ ਸਮੇਤ) ਵੱਲੋਂ ਪ੍ਰਾਯੋਜਿਤ ਹੁੰਦੀ ਹੈ, ਜਾਂ ਕਿਸੇ ਵੀ ਬ੍ਰਾਂਡ, ਉਤਪਾਦ, ਵਸਤਾਂ ਜਾਂ ਸੇਵਾ ਦਾ ਵਿਗਿਆਪਨ ਦਿੰਦੀ ਹੈ, ਅਤੇ ਤੁਹਾਨੂੰ ਮੁਦਰਾ ਭੁਗਤਾਨ ਜਾਂ ਮੁਫ਼ਤ ਤੋਹਫ਼ੇ ਦੇ ਕੇ ਪੋਸਟ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ।
ਰਚਨਾਕਾਰ ਮੁਦਰੀਕਰਨ ਨੀਤੀ
ਰਚਨਾਕਾਰ ਮੁਦਰੀਕਰਨ ਨੀਤੀ ਇਹ ਸਪਸ਼ਟ ਕਰਦੀ ਹੈ ਕਿ ਅਸੀਂ ਉਹਨਾਂ ਰਚਨਾਕਾਰਾਂ ਨੂੰ ਇਨਾਮ ਦੇਣ ਵੇਲੇ ਕਿਹੜੇ ਮਾਪਦੰਡਾਂ ਦੀ ਪਾਲਣਾ ਕਰਦੇ ਹਾਂ ਜੋ ਸਦਾ ਮਨਮੋਹਕ, ਅਸਲੀ ਅਤੇ ਸੱਚੀ ਸਮੱਗਰੀ ਪੇਸ਼ ਕਰਦੇ ਹਨ।
ਕੀ ਹੋਰ ਜਾਣਕਾਰੀ ਲੱਭ ਰਹੇ ਹੋ?
ਇਹ ਵਾਧੂ ਸਰੋਤ ਵੇਖੋ:

ਪਰਦੇਦਾਰੀ ਕੇਂਦਰ
ਸਾਡੀਆਂ ਨੀਤੀਆਂ ਅਤੇ ਐਪ-ਅੰਦਰਲੀਆਂ ਸੁਰੱਖਿਆ ਵਿਸ਼ੇਸ਼ਤਾਵਾਂ Snapchatters ਨੂੰ ਖੁਦ ਨੂੰ ਜ਼ਾਹਰ ਕਰਨ ਅਤੇ ਉਨ੍ਹਾਂ ਲੋਕਾਂ ਨਾਲ ਸੁਰੱਖਿਅਤ ਢੰਗ ਨਾਲ ਜੁੜਨ ਵਿੱਚ ਮਦਦ ਕਰਦੀਆਂ ਹਨ, ਜਿਨ੍ਹਾਂ ਨੂੰ ਉਹ ਅਸਲ ਵਿੱਚ ਜਾਣਦੇ ਹਨ।

ਸੁਰੱਖਿਆ ਕੇਂਦਰ
ਅਸੀਂ ਇਸ ਬਾਰੇ ਪਾਰਦਰਸ਼ੀ ਹੋਣ ਲਈ ਵਚਨਬੱਧ ਹਾਂ ਕਿ ਅਸੀਂ Snapchatters ਨੂੰ ਉਨ੍ਹਾਂ ਦੀ ਪਰਦੇਦਾਰੀ ਦਾ ਆਦਰ ਕਰਦੇ ਹੋਏ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕੀ ਕਰ ਰਹੇ ਹਾਂ।

ਪਾਰਦਰਸ਼ਤਾ ਰਿਪੋਰਟਾਂ
ਅਸੀਂ ਇਸ ਬਾਰੇ ਪਾਰਦਰਸ਼ੀ ਹੋਣ ਲਈ ਵਚਨਬੱਧ ਹਾਂ ਕਿ ਅਸੀਂ Snapchatters ਨੂੰ ਉਨ੍ਹਾਂ ਦੀ ਪਰਦੇਦਾਰੀ ਦਾ ਆਦਰ ਕਰਦੇ ਹੋਏ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕੀ ਕਰ ਰਹੇ ਹਾਂ।