ਭਾਈਚਾਰਕ ਸੇਧਾਂ
ਅੱਪਡੇਟ ਕੀਤਾ: ਅਗਸਤ 2023

Snap ਵਿਖੇ, ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ, ਇਸ ਪਲ਼ ਵਿਚ ਜੀਉਣ, ਦੁਨੀਆਂ ਬਾਰੇ ਸਿੱਖਣ, ਅਤੇ ਇਕੱਠੇ ਮਸਤੀ ਕਰਨ ਦੀ ਸਮਰੱਥਾ ਕੇ ਮਨੁੱਖੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਾਂ। ਅਸੀਂ ਇਨ੍ਹਾਂ ਭਾਈਚਾਰਕ ਸੇਧਾਂ ਨੂੰ ਸਵੈ-ਪ੍ਰਗਟਾਵੇ ਦੀ ਵਿਸ਼ਾਲ ਸ਼੍ਰੇਣੀ ਨੂੰ ਉਤਸ਼ਾਹਿਤ ਕਰਕੇ ਆਪਣੇ ਮਿਸ਼ਨ ਦੀ ਸਹਾਇਤਾ ਕਰਨ ਲਈ ਬਣਾਇਆ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ Snapchatters ਸਾਡੀਆਂ ਸੇਵਾਵਾਂ ਨੂੰ ਹਰ ਰੋਜ਼ ਸੁਰੱਖਿਅਤ ਢੰਗ ਨਾਲ਼ ਵਰਤ ਸਕਣ। ਅਸੀਂ ਚਾਹੁੰਦੇ ਹਾਂ ਕਿ ਇਹ ਸੇਧਾਂ ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਲਈ ਸਪਸ਼ਟ ਅਤੇ ਸਮਝਣਯੋਗ ਹੋਣ। ਕਿਰਪਾ ਕਰਕੇ ਨੋਟ ਕਰੋ ਕਿ ਸਾਡੇ ਭਾਈਚਾਰੇ ਵਿੱਚ ਸ਼ਾਮਲ ਹੋਣ ਲਈ, ਤੁਹਾਡੀ ਉਮਰ ਘੱਟੋ ਘੱਟ 13 ਸਾਲ ਹੋਣੀ ਚਾਹੀਦੀ ਹੈ। 
ਇਹ ਸੇਧਾਂ ਸਾਰੀ ਸਮੱਗਰੀ (ਜਿਸ ਵਿੱਚ ਸੰਚਾਰ ਦੇ ਸਾਰੇ ਰੂਪ ਸ਼ਾਮਲ ਹਨ, ਜਿਵੇਂ ਕਿ ਲਿਖਤ, ਚਿੱਤਰ, ਜਨਰੇਟਿਵ AI, ਲਿੰਕ ਜਾਂ ਅਟੈਚਮੈਂਟਾਂ, ਇਮੋਜੀ, ਲੈਂਜ਼ ਅਤੇ ਹੋਰ ਰਚਨਾਤਮਕ ਔਜ਼ਾਰ) ਜਾਂ Snapchat 'ਤੇ ਵਤੀਰੇ - ਅਤੇ ਸਾਰੇ Snapchatters 'ਤੇ ਲਾਗੂ ਹੁੰਦੀਆਂ ਹਨ। ਅਸੀਂ ਵਿਸ਼ੇਸ਼ ਤੌਰ 'ਤੇ ਅਜਿਹੀ ਸਮੱਗਰੀ ਜਾਂ ਵਤੀਰੇ ਪ੍ਰਤੀ ਸੰਵੇਦਨਸ਼ੀਲ ਹਾਂ ਜਿਸ ਨਾਲ Snapchatters ਦਾ ਗੰਭੀਰ ਨੁਕਸਾਨ ਕਰਨ ਦਾ ਖਤਰਾ ਪੈਦਾ ਹੁੰਦਾ ਹੈ, ਅਤੇ ਅਜਿਹੇ ਵਤੀਰੇ ਵਿੱਚ ਸ਼ਾਮਲ ਵਰਤੋਂਕਾਰਾਂ ਵਿਰੁੱਧ ਤੁਰੰਤ, ਸਥਾਈ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਇਸ ਬਾਰੇ ਵਧੀਕ ਸੇਧ ਇੱਥੇ ਉਪਲਬਧ ਹੈ ਕਿ ਅਸੀਂ ਕਿਸ ਚੀਜ਼ ਨੂੰ ਗੰਭੀਰ ਨੁਕਸਾਨ ਮੰਨਦੇ ਹਾਂ ਅਤੇ ਅਸੀਂ ਇਸ ਦੇ ਵਿਰੁੱਧ ਕਾਰਵਾਈ ਕਿਵੇਂ ਕਰਦੇ ਹਾਂ। 
ਡਿਸਕਵਰ ਵਿਚਲੇ ਇਸ਼ਤਿਹਾਰਦਾਤਾ ਅਤੇ ਮੀਡੀਆ ਭਾਈਵਾਲ ਵਧੀਕ ਸੇਧਾਂ ਨਾਲ ਸਹਿਮਤ ਹਨ, ਜਿਸ ਵਿੱਚ ਉਹਨਾਂ ਦੀ ਸਮੱਗਰੀ ਨੂੰ ਸਹੀ ਕਰਨ ਅਤੇ ਜਿੱਥੇ ਢੁਕਵਾਂ ਹੋਵੇ, ਤੱਥਾਂ ਨੂੰ ਜਾਂਚਣ ਦੀ ਲੋੜ ਸ਼ਾਮਲ ਹੈ। ਵਿਕਾਸਕਾਰ ਵੀ ਵਧੀਕ ਨਿਯਮਾਂ ਦੇ ਅਧੀਨ ਹਨ। ਅਸੀਂ ਆਪਣੀਆਂ ਭਾਈਚਾਰਕ ਸੇਧਾਂ ਦੇ ਅਨੁਸਾਰ ਜਨਰੇਟਿਵ AI ਸਮੱਗਰੀ ਨੂੰ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਉਪਰਾਲੇ ਵੀ ਲਾਗੂ ਕਰਦੇ ਹਾਂ। 
ਅਸੀਂ ਇੱਥੇ ਅਤੇ ਸਾਡੀ ਸੇਵਾ ਦੀਆਂ ਮਦਾਂ ਵਿੱਚ Snapchat 'ਤੇ ਵਰਜਿਤ ਸਮੱਗਰੀ ਲਈ ਖਾਸ ਨਿਯਮਾਂ ਦੀ ਰੂਪਰੇਖਾ ਦਿੱਤੀ ਹੈ, ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਹਾਂ ਕਿ ਇਨ੍ਹਾਂ ਨਿਯਮਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ। ਇਹਨਾਂ ਨਿਯਮਾਂ ਨੂੰ ਲਾਗੂ ਕਰਨ ਵੇਲੇ ਅਸੀਂ ਸਮੱਗਰੀ ਦੀ ਕਿਸਮ ਨੂੰ ਧਿਆਨ ਵਿੱਚ ਰੱਖਦੇ ਹਾਂ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਖ਼ਬਰਾਂ ਦੇ ਯੋਗ ਹੈ, ਤੱਥਪੂਰਨ ਹੈ, ਅਤੇ ਸਾਡੇ ਭਾਈਚਾਰੇ ਲਈ ਰਾਜਨੀਤਿਕ, ਸਮਾਜਿਕ ਜਾਂ ਹੋਰ ਆਮ ਚਿੰਤਾ ਦੇ ਮਾਮਲੇ ਨਾਲ ਸੰਬੰਧਿਤ ਹੈ। ਅਸੀਂ ਸਮੱਗਰੀ ਦਾ ਸੰਚਾਲਨ ਕਿਵੇਂ ਕਰਦੇ ਹਾਂ ਅਤੇ ਸਾਡੀਆਂ ਨੀਤੀਆਂ ਨੂੰ ਕਿਵੇਂ ਲਾਗੂ ਕਰਦੇ ਹਾਂ, ਇਸ ਬਾਰੇ ਵਧੀਕ ਸੰਦਰਭ ਇੱਥੇ ਉਪਲਬਧ ਹੈ। ਅਸੀਂ ਹੇਠਾਂ ਦਿੱਤੇ ਹਰੇਕ ਭਾਗ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਬਾਰੇ ਵਧੇਰੇ ਵੇਰਵੇ ਨਾਲ ਜਾਣਕਾਰੀ ਲਈ ਲਿੰਕ ਵੀ ਦਿੰਦੇ ਹਾਂ।
ਅਸੀਂ ਚਾਹੁੰਦੇ ਹਾਂ ਕਿ Snapchat ਹਰ ਕਿਸੇ ਲਈ ਸੁਰੱਖਿਅਤ ਅਤੇ ਸਕਾਰਾਤਮਕ ਤਜ਼ਰਬਾ ਹੋਵੇ। ਅਸੀਂ ਆਪਣੇ ਵਿਵੇਕ ਨਾਲ ਇਹ ਫੈਸਲਾ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ ਕਿ ਕਿਹੜੀ ਸਮੱਗਰੀ ਜਾਂ ਵਤੀਰੇ ਕਰਕੇ ਸਾਡੇ ਨਿਯਮਾਂ ਦੀ ਭਾਵਨਾ ਦੀ ਉਲੰਘਣਾ ਹੁੰਦੀ ਹੈ।

ਜਿਨਸੀ ਸਮੱਗਰੀ
  • ਅਸੀਂ ਕਿਸੇ ਵੀ ਅਜਿਹੀ ਸਰਗਰਮੀ ਦੀ ਮਨਾਹੀ ਕਰਦੇ ਹਾਂ ਜਿਸ ਵਿੱਚ ਕਿਸੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਜਾਂ ਮਾੜਾ ਸਲੂਕ ਸ਼ਾਮਲ ਹੈ, ਜਿਸ ਵਿੱਚ ਬਾਲ ਜਿਨਸੀ ਸ਼ੋਸ਼ਣ ਜਾਂ ਮਾੜੇ ਸਲੂਕ ਦੀਆਂ ਤਸਵੀਰਾਂ, ਵਰਗਲਾਉਣਾ ਜਾਂ ਜਿਨਸੀ ਜਬਰੀ ਵਸੂਲੀ (ਸੈਕਸਟੋਰਸ਼ਨ), ਜਾਂ ਬੱਚਿਆਂ ਦਾ ਜਿਨਸੀਕਰਨ ਸ਼ਾਮਲ ਹੈ। ਅਸੀਂ ਅਧਿਕਾਰੀਆਂ ਨੂੰ ਬਾਲ ਜਿਨਸੀ ਸ਼ੋਸ਼ਣ ਦੀਆਂ ਸਾਰੀਆਂ ਪਛਾਣੀਆਂ ਘਟਨਾਵਾਂ ਦੀ ਰਿਪੋਰਟ ਕਰਦੇ ਹਾਂ, ਜਿਸ ਵਿੱਚ ਅਜਿਹੇ ਵਤੀਰੇ ਵਿੱਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਹਨ। 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਨਗਨ ਜਾਂ ਅਸ਼ਲੀਲ ਸਮੱਗਰੀ ਕਦੇ ਵੀ ਨਾ ਪੋਸਟ ਕਰੋ, ਸੁਰੱਖਿਅਤ ਕਰੋ, ਨਾ ਤਾਂ ਭੇਜੋ, ਨਾ ਹੀ ਅੱਗੇ ਭੇਜੋ, ਨਾ ਹੀ ਵੰਡੋ ਜਾਂ ਮੰਗ ਕਰੋ (ਇਸ ਵਿੱਚ ਆਪਣੇ ਆਪ ਦੀਆਂ ਅਜਿਹੀਆਂ ਤਸਵੀਰਾਂ ਭੇਜਣਾ ਜਾਂ ਸੁਰੱਖਿਅਤ ਕਰਨਾ ਸ਼ਾਮਲ ਹੈ)।
  • ਅਸੀਂ ਅਸ਼ਲੀਲ ਸਮੱਗਰੀ ਦਾ ਪ੍ਰਚਾਰ ਕਰਨ, ਵੰਡਣ ਜਾਂ ਸਾਂਝਾ ਕਰਨ ਦੇ ਨਾਲ-ਨਾਲ ਵਪਾਰਕ ਸਰਗਰਮੀਆਂ ਦੀ ਮਨਾਹੀ ਕਰਦੇ ਹਾਂ ਜੋ ਪੋਰਨੋਗ੍ਰਾਫੀ ਜਾਂ ਜਿਨਸੀ ਅੰਤਰਕਿਰਿਆਵਾਂ (ਚਾਹੇ ਆਨਲਾਈਨ ਜਾਂ ਆਫਲਾਈਨ) ਨਾਲ ਸੰਬੰਧਿਤ ਹਨ। 
  • ਦੁੱਧ ਚੁੰਘਾਉਣ ਅਤੇ ਗੈਰ-ਜਿਨਸੀ ਸੰਦਰਭਾਂ ਵਿੱਚ ਨਗਨਤਾ ਦੇ ਹੋਰ ਚਿੱਤਰਾਂ ਦੀ ਆਮ ਤੌਰ 'ਤੇ ਇਜਾਜ਼ਤ ਹੈ।
  • ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੇ ਜਿਨਸੀ ਸਲੂਕ ਅਤੇ ਸਮੱਗਰੀ ਬਾਰੇ ਵਧੀਕ ਸੇਧਾਂ ਇੱਥੇ ਉਪਲਬਧ ਹਨ

ਸਤਾਉਣਾ ਅਤੇ ਧੌਂਸਪੁਣਾ
  • ਅਸੀਂ ਕਿਸੇ ਵੀ ਤਰ੍ਹਾਂ ਦੇ ਧੌਂਸਪੁਣੇ ਜਾਂ ਸਤਾਉਣ ਲਈ ਮਨ੍ਹਾ ਕਰਦੇ ਹਾਂ। ਇਹ ਜਿਨਸੀ ਤੌਰ 'ਤੇ ਸਤਾਉਣ ਦੇ ਸਾਰੇ ਰੂਪਾਂ 'ਤੇ ਲਾਗੂ ਹੁੰਦਾ ਹੈ, ਜਿਸ ਵਿੱਚ ਦੂਜੇ ਵਰਤੋਂਕਾਰਾਂ ਨੂੰ ਬੇਲੋੜੀ ਜਿਨਸੀ ਤੌਰ 'ਤੇ ਸਪਸ਼ਟ, ਸੁਝਾਅ, ਜਾਂ ਨਗਨ ਤਸਵੀਰਾਂ ਭੇਜਣਾ ਸ਼ਾਮਲ ਹੈ। ਜੇ ਕੋਈ ਤੁਹਾਨੂੰ ਬਲੌਕ ਕਰਦਾ ਹੈ, ਤਾਂ ਹੋ ਸਕਦਾ ਹੈ ਤੁਸੀਂ ਕਿਸੇ ਹੋਰ Snapchat ਖਾਤੇ ਤੋਂ ਉਹਨਾਂ ਨਾਲ ਸੰਪਰਕ ਨਾ ਕਰ ਸਕੋ।
  • ਕਿਸੇ ਨਿੱਜੀ ਜਗ੍ਹਾ - ਜਿਵੇਂ ਕਿ ਬਾਥਰੂਮ, ਬੈੱਡਰੂਮ, ਲਾਕਰ ਰੂਮ, ਜਾਂ ਡਾਕਟਰੀ ਸੁਵਿਧਾ - ਵਿੱਚ ਕਿਸੇ ਵਿਅਕਤੀ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਸਾਂਝਾ ਕਰਨ ਦੀ ਮਨਾਹੀ ਹੈ, ਜਿਵੇਂ ਕਿ ਕਿਸੇ ਹੋਰ ਵਿਅਕਤੀ ਦੀ ਨਿੱਜੀ ਜਾਣਕਾਰੀ ਨੂੰ ਉਨ੍ਹਾਂ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਜਾਂ ਪਰੇਸ਼ਾਨੀ ਦੇ ਉਦੇਸ਼ ਲਈ ਸਾਂਝਾ ਕਰਨਾ (ਭਾਵ, "ਡੌਕਸਿੰਗ")।
  • ਜੇ ਕੋਈ ਵਿਅਕਤੀ ਤੁਹਾਡੀ Snap ਵਿੱਚ ਦਿਸ ਰਿਹਾ ਹੈ ਅਤੇ ਉਹ ਤੁਹਾਨੂੰ ਉਸਨੂੰ ਮਿਟਾਉਣ ਲਈ ਕਹਿੰਦਾ ਹੈ, ਤਾਂ ਕਿਰਪਾ ਕਰਕੇ ਅਜਿਹਾ ਕਰੋ! ਦੂਜਿਆਂ ਦੇ ਪਰਦੇਦਾਰੀ ਅਧਿਕਾਰਾਂ ਦਾ ਆਦਰ ਕਰੋ। 
  • ਕਿਰਪਾ ਕਰਕੇ ਸਾਡੀ ਰਿਪੋਰਟਿੰਗ ਪ੍ਰਣਾਲੀਆਂ ਦੀ ਦੁਰਵਰਤੋਂ ਕਰਕੇ ਕਿਸੇ ਹੋਰ Snapchatter ਨੂੰ ਪਰੇਸ਼ਾਨ ਨਾ ਕਰੋ, ਜਿਵੇਂ ਕਿ ਜਾਣਬੁੱਝ ਕੇ ਅਜਿਹੀ ਸਮੱਗਰੀ ਦੀ ਰਿਪੋਰਟ ਕਰਨਾ ਜਿਸਦੀ ਇਜਾਜ਼ਤ ਹੈ। 
  • ਧੌਂਸਪੁਣਾ ਅਤੇ ਸਤਾਉਣਾ ਕਿਵੇਂ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੇ ਹਨ, ਇਸ ਬਾਰੇ ਵਧੀਕ ਮਾਰਗਦਰਸ਼ਨ ਇੱਥੇ ਉਪਲਬਧ ਹੈ।

ਧਮਕੀਆਂ, ਹਿੰਸਾ ਅਤੇ ਨੁਕਸਾਨ
  • ਹਿੰਸਕ ਜਾਂ ਖ਼ਤਰਨਾਕ ਵਤੀਰੇ ਨੂੰ ਉਤਸ਼ਾਹਿਤ ਕਰਨਾ ਜਾਂ ਉਸ ਵਿੱਚ ਸ਼ਾਮਲ ਹੋਣਾ ਵਰਜਿਤ ਹੈ। ਕਿਸੇ ਵੀ ਵਿਅਕਤੀ, ਲੋਕਾਂ ਦੇ ਸਮੂਹ ਜਾਂ ਸੰਪਤੀ ਦਾ ਨੁਕਸਾਨ ਕਰਨ ਲਈ ਉਨ੍ਹਾਂ ਨੂੰ ਕਦੇ ਵੀ ਨਾ ਡਰਾਓ ਜਾਂ ਧਮਕਾਓ।
  • ਜਾਨਵਰਾਂ ਨਾਲ਼ ਬਦਸਲੂਕੀ ਸਮੇਤ, ਬੇਲੋੜੀ ਜਾਂ ਗ੍ਰਾਫਿਕ ਹਿੰਸਾ ਦੀਆਂ Snaps ਦੀ ਆਗਿਆ ਨਹੀਂ ਹੈ।
  • ਅਸੀਂ ਸਵੈ-ਨੁਕਸਾਨ ਦੀ ਮਹਿਮਾ ਕਰਨ ਦੀ ਆਗਿਆ ਨਹੀਂ ਦਿੰਦੇ, ਜਿਸ ਵਿੱਚ ਸਵੈ-ਸੱਟ, ਖੁਦਕੁਸ਼ੀ, ਜਾਂ ਖਾਣ-ਪੀਣ ਸੰਬੰਧੀ ਵਿਕਾਰਾਂ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ।
  • ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀਆਂ ਧਮਕੀਆਂ, ਹਿੰਸਾ ਅਤੇ ਨੁਕਸਾਨ ਬਾਰੇ ਵਧੀਕ ਮਾਰਗਦਰਸ਼ਨ ਇੱਥੇ ਉਪਲਬਧ ਹੈ।

ਨੁਕਸਾਨਦੇਹ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ
  • ਅਸੀਂ ਗਲਤ ਜਾਣਕਾਰੀ ਫੈਲਾਉਣ ਦੀ ਮਨਾਹੀ ਕਰਦੇ ਹਾਂ ਜੋ ਨੁਕਸਾਨ ਕਰਦੀ ਹੈ ਜਾਂ ਦੋਸ਼ਪੂਰਨ ਹੈ, ਜਿਵੇਂ ਕਿ ਦੁਖਦਾਈ ਘਟਨਾਵਾਂ ਦੀ ਹੋਂਦ ਤੋਂ ਇਨਕਾਰ ਕਰਨਾ, ਬੇਬੁਨਿਆਦ ਡਾਕਟਰੀ ਦਾਅਵੇ, ਨਾਗਰਿਕ ਪ੍ਰਕਿਰਿਆਵਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨਾ, ਜਾਂ ਝੂਠੇ ਜਾਂ ਗੁੰਮਰਾਹਕੁੰਨ ਉਦੇਸ਼ਾਂ ਲਈ ਸਮੱਗਰੀ ਵਿੱਚ ਹੇਰਾਫੇਰੀ ਕਰਨਾ (ਚਾਹੇ ਜਨਰੇਟਿਵ AI ਰਾਹੀਂ ਜਾਂ ਧੋਖਾਧੜੀ ਵਾਲੇ ਸੰਪਾਦਨ ਰਾਹੀਂ)।
  • ਤੁਸੀਂ ਜੋ ਨਹੀਂ ਹੋ ਉਹ ਬਣ (ਜਾਂ ਕੁਝ ਅਜਿਹਾ) ਕੇ ਦਿਖਾਉਣ ਤੋਂ ਅਸੀਂ ਮਨ੍ਹਾਂ ਕਰਦੇ ਹਾਂ, ਜਾਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਾ ਕਿ ਤੁਸੀਂ ਕੌਣ ਹੋ। ਇਸ ਵਿੱਚ ਨੁਕਸਾਨਦੇਹ, ਗੈਰ-ਵਿਅੰਗਾਤਮਕ ਉਦੇਸ਼ਾਂ ਲਈ ਤੁਹਾਡੇ ਦੋਸਤਾਂ, ਮਸ਼ਹੂਰ ਹਸਤੀਆਂ, ਜਨਤਕ ਸ਼ਖਸੀਅਤਾਂ, ਬ੍ਰਾਂਡਾਂ ਜਾਂ ਹੋਰ ਲੋਕਾਂ ਜਾਂ ਸੰਗਠਨਾਂ ਦੀ ਨਕਲ ਕਰਨਾ ਸ਼ਾਮਲ ਹੈ।
  • ਅਸੀਂ ਸਪੈਮ ਦੀ ਮਨਾਹੀ ਕਰਦੇ ਹਾਂ, ਜਿਸ ਵਿੱਚ ਫਾਲੋਅਰ ਵਧਾਉਣ ਲਈ ਭੁਗਤਾਨ ਵਾਲੇ ਪ੍ਰਚਾਰ ਜਾਂ ਫਾਲੋਅਰ ਵਧਾਉਣ ਦੀਆਂ ਹੋਰ ਸਕੀਮਾਂ, ਸਪੈਮ ਐਪਲੀਕੇਸ਼ਨਾਂ ਦਾ ਪ੍ਰਚਾਰ-ਵਧਾਵਾ ਜਾਂ ਬਹੁ-ਪੱਧਰੀ ਮਾਰਕੀਟਿੰਗ ਜਾਂ ਪਿਰਾਮਿਡ ਸਕੀਮਾਂ ਦਾ ਪ੍ਰਚਾਰ ਸ਼ਾਮਲ ਹੈ।
  • ਅਸੀਂ ਧੋਖਾਧੜੀ ਅਤੇ ਧੋਖਾਧੜੀ ਵਾਲੀਆਂ ਹੋਰ ਪ੍ਰਥਾਵਾਂ ਦੀ ਮਨਾਹੀ ਕਰਦੇ ਹਾਂ, ਜਿਸ ਵਿੱਚ ਧੋਖਾਧੜੀ ਵਾਲੀਆਂ ਚੀਜ਼ਾਂ ਜਾਂ ਸੇਵਾਵਾਂ ਜਾਂ ਤੇਜ਼ੀ ਨਾਲ ਅਮੀਰ ਹੋਣ ਦੀਆਂ ਸਕੀਮਾਂ ਦਾ ਪ੍ਰਚਾਰ ਕਰਨਾ ਜਾਂ Snapchat ਜਾਂ Snap Inc. ਦੀ ਨਕਲ ਕਰਨਾ ਸ਼ਾਮਲ ਹੈ।
  • ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀ ਨੁਕਸਾਨਦੇਹ ਗਲਤ ਜਾਂ ਗੁੰਮਰਾਹ ਕਰਨ ਵਾਲੀ ਸਮੱਗਰੀ ਬਾਰੇ ਵਧੀਕ ਮਾਰਗਦਰਸ਼ਨ ਇੱਥੇ ਉਪਲਬਧ ਹੈ।

ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ
  • Snapchat ਦੀ ਵਰਤੋਂ ਅਜਿਹੀ ਸਮੱਗਰੀ ਭੇਜਣ ਜਾਂ ਪੋਸਟ ਕਰਨ ਲਈ ਨਾ ਕਰੋ ਜੋ ਤੁਹਾਡੇ ਅਧਿਕਾਰ ਖੇਤਰ ਵਿੱਚ ਗੈਰ-ਕਨੂੰਨੀ ਹੈ, ਜਾਂ ਕਿਸੇ ਗੈਰ-ਕਨੂੰਨੀ ਸਰਗਰਮੀ ਲਈ ਨਾ ਕਰੋ। ਇਸ ਵਿੱਚ ਅਪਰਾਧਿਕ ਸਰਗਰਮੀਆਂ ਨੂੰ ਉਤਸ਼ਾਹਤ ਕਰਨਾ, ਉਨ੍ਹਾਂ ਦੀ ਸੁਵਿਧਾ ਦੇਣਾ ਜਾਂ ਭਾਗ ਲੈਣਾ ਸ਼ਾਮਲ ਹੈ, ਜਿਵੇਂ ਕਿ ਗੈਰ-ਕਨੂੰਨੀ ਜਾਂ ਨਿਯਮਿਤ ਦਵਾਈਆਂ, ਪਾਬੰਦੀਸ਼ੁਦਾ ਦਵਾਈਆਂ (ਜਿਵੇਂ ਕਿ ਬਾਲ ਜਿਨਸੀ ਸ਼ੋਸ਼ਣ ਜਾਂ ਮਾੜੇ ਸੂਲਕ ਦੇ ਚਿੱਤਰ), ਹਥਿਆਰਾਂ ਜਾਂ ਨਕਲੀ ਚੀਜ਼ਾਂ ਜਾਂ ਦਸਤਾਵੇਜ਼ਾਂ ਦੀ ਖਰੀਦ, ਵਿਕਰੀ, ਲੈਣ-ਦੇਣ ਜਾਂ ਵਿਕਰੀ ਨੂੰ ਸੁਵਿਧਾਜਨਕ ਬਣਾਉਣਾ। ਇਸ ਵਿੱਚ ਜਿਨਸੀ ਤਸਕਰੀ, ਕਿਰਤੀਆਂ ਦੀ ਤਸਕਰੀ ਜਾਂ ਹੋਰ ਮਨੁੱਖੀ ਤਸਕਰੀ ਸਮੇਤ ਕਿਸੇ ਵੀ ਕਿਸਮ ਦੇ ਸ਼ੋਸ਼ਣ ਨੂੰ ਉਤਸ਼ਾਹਤ ਕਰਨਾ ਜਾਂ ਸੁਵਿਧਾਜਨਕ ਬਣਾਉਣਾ ਵੀ ਸ਼ਾਮਲ ਹੈ।
  • ਅਸੀਂ ਜੂਏਬਾਜ਼ੀ, ਤੰਬਾਕੂ ਜਾਂ ਵੇਪ ਉਤਪਾਦਾਂ ਅਤੇ ਸ਼ਰਾਬ ਦੇ ਅਣਅਧਿਕਾਰਤ ਪ੍ਰਚਾਰ ਸਮੇਤ ਨਿਯੰਤ੍ਰਿਤ ਵਸਤੂਆਂ ਜਾਂ ਉਦਯੋਗਾਂ ਦੇ ਗੈਰ-ਕਨੂੰਨੀ ਪ੍ਰਚਾਰ 'ਤੇ ਪਾਬੰਦੀ ਲਗਾਉਂਦੇ ਹਾਂ।
  • ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀਆਂ ਪਾਬੰਦੀਸ਼ੁਦਾ ਗੈਰ-ਕਨੂੰਨੀ ਜਾਂ ਨਿਯਮਿਤ ਸਰਗਰਮੀਆਂ ਬਾਰੇ ਵਧੀਕ ਮਾਰਗਦਰਸ਼ਨ ਇੱਥੇ ਉਪਲਬਧ ਹੈ।

ਨਫ਼ਰਤ ਵਾਲੀ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਪੰਥੀ
  • ਅੱਤਵਾਦੀ ਸੰਗਠਨਾਂ, ਹਿੰਸਕ ਕੱਟੜਪੰਥੀਆਂ ਅਤੇ ਨਫ਼ਰਤ ਫੈਲਾਉਣ ਵਾਲੇ ਗਰੁੱਪਾਂ ਨੂੰ ਸਾਡੇ ਪਲੇਟਫਾਰਮ ਦੀ ਵਰਤੋਂ ਕਰਨ ਤੋਂ ਵਰਜਿਤ ਕੀਤਾ ਗਿਆ ਹੈ। ਸਾਡੇ ਕੋਲ ਅਜਿਹੀ ਸਮੱਗਰੀ ਲਈ ਕੋਈ ਧੀਰਜ ਨਹੀਂ ਹੈ ਜੋ ਅੱਤਵਾਦ ਜਾਂ ਹਿੰਸਕ ਕੱਟੜਪੰਥ ਵਿੱਚ ਸਹਾਇਤਾ ਕਰਦੀ ਹੈ ਜਾਂ ਉਸ ਦਾ ਪ੍ਰਚਾਰ ਕਰਦੀ ਹੈ।
  • ਨਫ਼ਰਤ ਭਰਿਆ ਭਾਸ਼ਣ ਜਾਂ ਸਮੱਗਰੀ ਜੋ ਨਸਲ, ਰੰਗ, ਜਾਤ, ਨਸਲ, ਰਾਸ਼ਟਰੀ ਮੂਲ, ਧਰਮ, ਜਿਨਸੀ ਰੁਝਾਨ, ਲਿੰਗ, ਲਿੰਗ ਪਛਾਣ, ਅਪੰਗਤਾ ਜਾਂ ਬਜ਼ੁਰਗ ਸਥਿਤੀ, ਇਮੀਗ੍ਰੇਸ਼ਨ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਉਮਰ, ਭਾਰ ਜਾਂ ਗਰਭਅਵਸਥਾ ਦੀ ਸਥਿਤੀ ਦੇ ਅਧਾਰ 'ਤੇ ਭੇਦਭਾਵ ਜਾਂ ਹਿੰਸਾ ਕਰਕੇ ਨਵਿਆਉਂਦੀ ਹੈ, ਬਦਨਾਮ ਕਰਦੀ ਹੈ ਜਾਂ ਪ੍ਰਚਾਰ ਕਰਦੀ ਹੈ।
  • ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀ ਨਫ਼ਰਤ ਭਰੀ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਵਾਦ ਬਾਰੇ ਵਧੀਕ ਮਾਰਗਦਰਸ਼ਨ ਇੱਥੇ ਉਪਲਬਧ ਹੈ।

ਕਿਰਪਾ ਕਰਕੇ ਯਾਦ ਰੱਖੋ ਕਿ ਤੁਸੀਂ ਕਦੇ ਵੀ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੂੰ ਸਾਡੀਆਂ ਐਪ-ਅੰਦਰਲੀਆਂ ਰਿਪੋਰਟਿੰਗ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਜਾਂ ਇਸ ਫਾਰਮ (ਜੋ ਤੁਹਾਨੂੰ ਕਿਸੇ ਚਿੰਤਾ ਦੀ ਰਿਪੋਰਟ ਕਰਨ ਦਿੰਦਾ ਹੈ, ਚਾਹੇ ਤੁਹਾਡਾ Snapchat ਖਾਤਾ ਹੋਵੇ ਜਾਂ ਨਾ ਹੋਵੇ) ਨੂੰ ਭਰ ਕੇ ਰਿਪੋਰਟ ਕਰ ਸਕਦੇ ਹੋ। ਅਸੀਂ ਇਨ੍ਹਾਂ ਸੇਧਾਂ ਦੀ ਉਲੰਘਣਾ ਕਰਨ ਸਬੰਧੀ ਇਨ੍ਹਾਂ ਰਿਪੋਰਟਾਂ ਦੀ ਸਮੀਖਿਆ ਕਰਦੇ ਹਾਂ। ਜੇ ਤੁਸੀਂ ਇਹਨਾਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੇ ਹੋ, ਤਾਂ ਅਸੀਂ ਅਪਮਾਨਜਨਕ ਸਮੱਗਰੀ ਨੂੰ ਹਟਾ ਸਕਦੇ ਹਾਂ, ਤੁਹਾਡੇ ਖਾਤੇ ਨੂੰ ਬੰਦ ਜਾਂ ਉਸਦੀ ਦਿਸਣਯੋਗਤਾ ਨੂੰ ਸੀਮਤ ਕਰ ਸਕਦੇ ਹਾਂ, ਅਤੇ/ਜਾਂ ਕਨੂੰਨ ਲਾਗੂ ਕਰਨ ਵਾਲ਼ਿਆਂ ਨੂੰ ਸੂਚਿਤ ਕਰ ਸਕਦੇ ਹਾਂ। ਅਸੀਂ ਜਾਣਕਾਰੀ ਨੂੰ ਕਨੂੰਨ ਲਾਗੂ ਕਰਨ ਵਾਲਿਆਂ ਨੂੰ ਵੀ ਭੇਜਦੇ ਹਾਂ ਜਦੋਂ ਸਰਗਰਮੀ ਮਨੁੱਖੀ ਜੀਵਨ ਲਈ ਸੰਭਾਵਿਤ ਖਤਰਾ ਪੈਦਾ ਕਰਦੀ ਹੈ। ਜੇ ਇਹਨਾਂ ਸੇਧਾਂ ਦੀ ਉਲੰਘਣਾ ਕਰਨ ਕਰਕੇ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ Snapchat ਨੂੰ ਦੁਬਾਰਾ ਵਰਤਣ ਜਾਂ ਕਿਸੇ ਵੀ ਤਰੀਕੇ ਨਾਲ ਇਸ ਸਮਾਪਤੀ ਨੂੰ ਟਾਲਣ ਦੀ ਆਗਿਆ ਨਹੀਂ ਹੈ। 
Snap ਉਨ੍ਹਾਂ ਵਰਤੋਂਕਾਰਾਂ ਦੇ ਖਾਤਿਆਂ ਨੂੰ ਹਟਾਉਣ ਜਾਂ ਉਨ੍ਹਾਂ ਦੀ ਵਰਤੋਂ ਨੂੰ ਪ੍ਰਤਿਬੰਧਿਤ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਜਿਨ੍ਹਾਂ ਬਾਰੇ ਸਾਡੇ ਕੋਲ ਇਹ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਉਹ Snapchat 'ਤੇ ਜਾਂ ਇਸ ਤੋਂ ਬਾਹਰ ਦੂਜਿਆਂ ਲਈ ਖਤਰਾ ਬਣ ਸਕਦੇ ਹਨ। ਇਨ੍ਹਾਂ ਵਿੱਚ ਨਫ਼ਰਤ ਵਾਲੇ ਸਮੂਹਾਂ ਅਤੇ ਅੱਤਵਾਦੀ ਸੰਗਠਨਾਂ ਦੇ ਨੇਤਾ, ਹਿੰਸਾ ਭੜਕਾਉਣ ਜਾਂ ਦੂਜਿਆਂ ਦਾ ਗੰਭੀਰ ਨੁਕਸਾਨ ਕਰਨ ਲਈ ਪ੍ਰਸਿੱਧੀ ਵਾਲੇ ਵਿਅਕਤੀ ਜਾਂ ਅਜਿਹਾ ਵਤੀਰਾ ਸ਼ਾਮਲ ਹੈ ਜੋ ਅਸੀਂ ਮੰਨਦੇ ਹਾਂ ਕਿ ਮਨੁੱਖੀ ਜੀਵਨ ਲਈ ਖਤਰਾ ਹੈ। ਅਜਿਹੇ ਵਤੀਰੇ ਦਾ ਮੁਲਾਂਕਣ ਕਰਨ ਵਿੱਚ, ਅਸੀਂ ਖਾਤੇ ਦੀ ਪਹੁੰਚ ਨੂੰ ਹਟਾਉਣ ਜਾਂ ਸੀਮਤ ਕਰਨ ਦਾ ਨਿਰਣਾ ਕਰਨ ਵਿੱਚ ਹੋਰ ਸਰੋਤਾਂ, ਜਿਵੇਂ ਕਿ ਵਿਸ਼ਾ ਮਾਹਰਾਂ ਜਾਂ ਕਨੂੰਨ ਲਾਗੂ ਕਰਨ ਵਾਲਿਆਂ ਤੋਂ ਸੇਧ 'ਤੇ ਵਿਚਾਰ ਕਰ ਸਕਦੇ ਹਾਂ। 
Snapchat ਉੱਤੇ ਸੁਰੱਖਿਆ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਸੁਰੱਖਿਆ ਕੇਂਦਰ 'ਤੇ ਜਾਓ। ਉੱਥੇ, ਤੁਹਾਨੂੰ ਆਪਣੇ Snapchat ਤਜ਼ਰਬੇ ਦਾ ਪ੍ਰਬੰਧਨ ਕਰਨ ਦੀਆਂ ਵੇਰਵੇ ਸਹਿਤ ਹਿਦਾਇਤਾਂ ਮਿਲਣਗੀਆਂ ਜਿਸ ਵਿੱਚ ਆਪਣੀਆਂ ਪਰਦੇਦਾਰੀ ਸੈਟਿੰਗਾਂ ਨੂੰ ਅੱਪਡੇਟ ਕਰਨਾ, ਤੁਹਾਡੀ ਸਮੱਗਰੀ ਨੂੰ ਕੌਣ ਦੇਖ ਸਕਦਾ ਹੈ ਇਹ ਚੁਣਨਾ, ਅਤੇ ਹੋਰ ਵਰਤੋਂਕਾਰਾਂ ਨੂੰ ਬਲੌਕ ਕਰਨ ਵਰਗੀਆਂ ਕਾਰਵਾਈਆਂ ਸ਼ਾਮਲ ਹਨ।