Snap Values
ਪਾਰਦਰਸ਼ਤਾ ਰਿਪੋਰਟ
1 ਜੁਲਾਈ 2022 - 31 ਦਸੰਬਰ 2022

ਜਾਰੀ ਕੀਤੀ:

20 ਜੂਨ 2023

ਅੱਪਡੇਟ ਕੀਤੀ ਗਈ:

20 ਜੂਨ 2023

Snap ਦੇ ਸੁਰੱਖਿਆ ਯਤਨਾਂ ਅਤੇ ਸਾਡੇ ਪਲੇਟਫਾਰਮ 'ਤੇ ਰਿਪੋਰਟ ਕੀਤੀ ਸਮੱਗਰੀ ਦੀ ਕਿਸਮ ਅਤੇ ਮਾਤਰਾ ਬਾਰੇ ਅੰਦਰੂਨੀ-ਝਾਤ ਦੇਣ ਲਈ ਅਸੀਂ ਸਾਲ ਵਿੱਚ ਦੋ ਵਾਰ ਪਾਰਦਰਸ਼ਤਾ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਇਨ੍ਹਾਂ ਰਿਪੋਰਟਾਂ ਨੂੰ ਵਧੇਰੇ ਵਿਆਪਕ ਅਤੇ ਉਨ੍ਹਾਂ ਬਹੁਤ ਸਾਰੇ ਹਿੱਤਧਾਰਕਾਂ ਲਈ ਜਾਣਕਾਰੀ ਦੇਣ ਵਾਲੀਆਂ ਬਣਾਉਣਾ ਜਾਰੀ ਰੱਖਣ ਲਈ ਵਚਨਬੱਧ ਹਾਂ ਜੋ ਸਾਡੀ ਸਮੱਗਰੀ ਦੇ ਸੰਚਾਲਨ ਅਤੇ ਕਾਨੂੰਨੀ ਅਮਲੀਕਰਨ ਦੇ ਅਭਿਆਸਾਂ ਅਤੇ ਸਾਡੇ ਭਾਈਚਾਰੇ ਦੀ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਨ। 

ਇਹ ਰਿਪੋਰਟ 2022 ਦੇ ਦੂਜੇ ਅੱਧ (1 ਜੁਲਾਈ - 31 ਦਸੰਬਰ) ਮੁਤਾਬਕ ਹੈ। ਆਪਣੀਆਂ ਪਿਛਲੀਆਂ ਰਿਪੋਰਟਾਂ ਵਾਂਗ ਹੀ ਅਸੀਂ ਐਪ-ਵਿਚਲੀ ਸਮੱਗਰੀ ਅਤੇ ਖਾਤਾ-ਪੱਧਰ ਦੀਆਂ ਰਿਪੋਰਟਾਂ ਦੀ ਵਿਸ਼ਵਵਿਆਪੀ ਗਿਣਤੀ ਬਾਰੇ ਡੇਟਾ ਸਾਂਝਾ ਕਰਦੇ ਹਾਂ ਜੋ ਸਾਨੂੰ ਉਲੰਘਣਾਵਾਂ ਦੀਆਂ ਖਾਸ ਸ਼੍ਰੇਣੀਆਂ ਵਿੱਚ ਪ੍ਰਾਪਤ ਹੋਈਆਂ ਅਤੇ ਕਾਰਵਾਈ ਕੀਤੀਆਂ ਗਈਆਂ; ਅਸੀਂ ਕਾਨੂੰਨੀ ਅਮਲੀਕਰਨ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੱਤਾ; ਅਤੇ ਦੇਸ਼ ਮੁਤਾਬਕ ਵੰਡੀਆਂ ਸਾਡੀਆਂ ਅਮਲੀਕਰਨ ਦੀਆਂ ਕਾਰਵਾਈਆਂ ਬਾਰੇ ਦੱਸਦੇ ਹਾਂ। ਇਹ ਇਸ ਰਿਪੋਰਟ ਵਿੱਚ ਹਾਲੀਆ ਜੋੜੇ ਹਿੱਸਿਆਂ ਨੂੰ ਵੀ ਸ਼ਾਮਲ ਕਰਦਾ ਹੈ, ਜਿਸ ਵਿੱਚ Snapchat ਸਮੱਗਰੀ ਦੀ ਉਲੰਘਣਾਮਈ ਦ੍ਰਿਸ਼ ਦਰ, ਸੰਭਾਵੀ ਵਪਾਰਕ ਚਿੰਨ੍ਹ ਉਲੰਘਣਾਵਾਂ ਅਤੇ ਪਲੇਟਫਾਰਮ 'ਤੇ ਗਲਤ ਜਾਣਕਾਰੀ ਦੀਆਂ ਘਟਨਾਵਾਂ ਸ਼ਾਮਲ ਹਨ।

ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਸਾਡੀ ਚੱਲ ਰਹੀ ਵਚਨਬੱਧਤਾ ਦੇ ਹਿੱਸੇ ਵਜੋਂ ਅਸੀਂ ਇਸ ਰਿਲੀਜ਼ ਨਾਲ ਕੁਝ ਨਵੇਂ ਤੱਤ ਪੇਸ਼ ਕਰ ਰਹੇ ਹਾਂ। ਅਸੀਂ “ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦਾ ਵਿਸ਼ਲੇਸ਼ਣ” ਨਾਂ ਦਾ ਭਾਗ ਸ਼ਾਮਲ ਕੀਤਾ ਹੈ ਜਿਸ ਵਿੱਚ ਅਸੀਂ ਸਾਡੀ ਪਿਛਲੀ ਰਿਪੋਰਟਿੰਗ ਮਿਆਦ ਦੇ ਸੰਬੰਧ ਵਿੱਚ ਪ੍ਰਮੁੱਖ ਡੇਟਾ ਬਦਲਾਵਾਂ ਦਾ ਮੁਲਾਂਕਣ ਕਰਦੇ ਹਾਂ। 

ਇਸ ਤੋਂ ਇਲਾਵਾ ਅਸੀਂ ਇਸ ਬਾਰੇ ਅੱਪਡੇਟ ਕੀਤਾ ਹੈ ਕਿ ਅਸੀਂ ਸਮੱਗਰੀ ਅਤੇ ਖਾਤਾ ਉਲੰਘਣਾਵਾਂ ਸਬੰਧੀ ਸਾਡੀਆਂ ਸਾਰਨੀਆਂ ਵਿੱਚ ਡੇਟਾ ਕਿਵੇਂ ਪੇਸ਼ ਕਰਦੇ ਹਾਂ, ਜੋ ਮੁੱਖ ਪੰਨੇ ਅਤੇ ਸਾਡੇ ਦੇਸ਼ ਦੇ ਉਪ-ਪੰਨਿਆਂ ਦੋਵਾਂ 'ਤੇ ਹੈ। ਇਸ ਤੋਂ ਪਹਿਲਾਂ ਅਸੀਂ ਉਲੰਘਣਾਵਾਂ ਨੂੰ ਸਭ ਤੋਂ ਵੱਧ ਤੋਂ ਲੈ ਕੇ ਸਭ ਤੋਂ ਘੱਟ ਸਮੱਗਰੀ ਕਾਰਵਾਈਆਂ ਦੇ ਕ੍ਰਮ ਵਿੱਚ ਲਗਾਇਆ ਸੀ। ਇਕਸਾਰਤਾ ਨੂੰ ਬਿਹਤਰ ਬਣਾਉਣ ਲਈ ਹੁਣ ਸਾਡਾ ਕ੍ਰਮ ਸਾਡੀਆਂ ਭਾਈਚਾਰਕ ਸੇਧਾਂ ਨੂੰ ਦਰਸਾਉਂਦਾ ਹੈ। ਇੰਝ Snap ਦੇ ਸੁਰੱਖਿਆ ਸਲਾਹਕਾਰ ਬੋਰਡ ਦੇ ਸੁਝਾਅ 'ਤੇ ਹੋਇਆ ਹੈ, ਜੋ ਸੁਤੰਤਰ ਤੌਰ 'ਤੇ ਸਿੱਖਿਆ ਦਿੰਦਾ, ਚੁਣੌਤੀਆਂ ਦਿੰਦਾ, ਮੁੱਦੇ ਚੁੱਕਦਾ ਅਤੇ Snap ਨੂੰ ਇਸ ਬਾਰੇ ਸਲਾਹ ਦਿੰਦਾ ਹੈ ਕਿ Snapchat ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਕਿਵੇਂ ਮਦਦ ਕੀਤੀ ਜਾਵੇ।

ਅਖੀਰ ਵਿੱਚ ਅਸੀਂ ਆਪਣੀ ਸ਼ਬਦਾਵਲੀ ਨੂੰ ਆਪਣੇ ਭਾਈਚਾਰਕ ਸੇਧਾਂ ਦੇ ਵਿਆਖਿਆਕਾਰਾਂ ਦੇ ਲਿੰਕਾਂ ਨਾਲ ਅੱਪਡੇਟ ਕੀਤਾ ਹੈ, ਜੋ ਸਾਡੀ ਪਲੇਟਫਾਰਮ ਨੀਤੀ ਅਤੇ ਸੰਚਾਲਨ ਯਤਨਾਂ ਦੇ ਆਲੇ-ਦੁਆਲੇ ਵਾਧੂ ਸੰਦਰਭ ਦਿੰਦੇ ਹਨ। 

ਆਨਲਾਈਨ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਸਾਡੀਆਂ ਨੀਤੀਆਂ ਅਤੇ ਸਾਡੇ ਰਿਪੋਰਟਿੰਗ ਅਭਿਆਸਾਂ ਨੂੰ ਵਿਕਸਿਤ ਕਰਨਾ ਜਾਰੀ ਰੱਖਣ ਦੀਆਂ ਯੋਜਨਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਸ ਪਾਰਦਰਸ਼ਤਾ ਰਿਪੋਰਟ ਬਾਰੇ ਸਾਡਾ ਹਾਲੀਆ ਸੁਰੱਖਿਆ ਅਤੇ ਅਸਰ ਬਲੌਗ ਪੜ੍ਹੋ। 

Snapchat 'ਤੇ ਸੁਰੱਖਿਆ ਅਤੇ ਪਰਦੇਦਾਰੀ ਲਈ ਵਧੇਰੇ ਸਰੋਤ ਲੱਭਣ ਲਈ ਪੰਨੇ ਦੇ ਹੇਠਾਂ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਦੇਖੋ।

ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦੀ ਸੰਖੇਪ ਜਾਣਕਾਰੀ

1 ਜੁਲਾਈ - ਦਸੰਬਰ 2022 ਤੱਕ Snap ਨੇ ਵਿਸ਼ਵ ਪੱਧਰ 'ਤੇ ਸਮੱਗਰੀ ਦੇ ਉਨ੍ਹਾਂ 6,360,594 ਟੁਕੜਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ਨੇ ਸਾਡੀਆਂ ਨੀਤੀਆਂ ਦੀ ਉਲੰਘਣਾ ਕੀਤੀ। 

ਰਿਪੋਰਟਿੰਗ ਮਿਆਦ ਦੌਰਾਨ ਅਸੀਂ 0.03 ਫ਼ੀਸਦ ਦੀ ਉਲੰਘਣਾਤਮਕ ਦ੍ਰਿਸ਼ ਦਰ (VVR) ਦੇਖੀ, ਜਿਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦੇ ਦ੍ਰਿਸ਼ਾਂ ਵਿੱਚੋਂ 3 ਵਿੱਚ ਅਜਿਹੀ ਸਮੱਗਰੀ ਸ਼ਾਮਲ ਸੀ ਜਿਸ ਨੇ ਸਾਡੀਆਂ ਨੀਤੀਆਂ ਦੀ ਉਲੰਘਣਾ ਕੀਤੀ।

*ਝੂਠੀ ਜਾਣਕਾਰੀ ਦੇ ਵਿਰੁੱਧ ਸਹੀ ਤਰੀਕੇ ਨਾਲ ਅਤੇ ਲਗਾਤਾਰ ਕਾਰਵਾਈ ਕਰਨਾ ਗਤੀਸ਼ੀਲ ਪ੍ਰਕਿਰਿਆ ਹੈ ਜਿਸ ਲਈ ਨਵੀਨਤਮ ਸੰਦਰਭ ਅਤੇ ਲਗਨ ਦੀ ਲੋੜ ਹੈ।  ਜਿਵੇਂ ਕਿ ਅਸੀਂ ਇਸ ਸ਼੍ਰੇਣੀ ਵਿੱਚ ਆਪਣੇ ਏਜੰਟਾਂ ਦੇ ਅਮਲੀਕਰਨ ਦੀ ਸਟੀਕਤਾ ਵਿੱਚ ਲਗਾਤਾਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਅਸੀਂ H1 2022 ਤੋਂ "ਸਮੱਗਰੀ ਜਿਸ 'ਤੇ ਕਾਰਵਾਈ ਕੀਤੀ" ਅਤੇ "ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਕੀਤੀ" ਸ਼੍ਰੇਣੀਆਂ ਵਿੱਚ ਅੰਕੜਿਆਂ ਦੀ ਰਿਪੋਰਟ ਕਰਨ ਦੀ ਚੋਣ ਕੀਤੀ ਹੈ, ਜਿਹਨਾਂ ਦਾ ਝੂਠੀ ਜਾਣਕਾਰੀ 'ਤੇ ਅਮਲੀਕਰਨਾਂ ਦੇ ਅੰਕੜਿਆਂ ਦੇ ਮਹੱਤਵਪੂਰਨ ਹਿੱਸੇ ਦੀ ਸਖਤ ਗੁਣਵੱਤਾ-ਭਰੋਸੇ ਦੀ ਸਮੀਖਿਆ ਦੇ ਅਧਾਰ 'ਤੇ ਅਨੁਮਾਨ ਲਗਾਇਆ ਜਾਂਦਾ ਹੈ।  ਖਾਸ ਤੌਰ 'ਤੇ ਅਸੀਂ ਹਰੇਕ ਦੇਸ਼ ਵਿੱਚ ਝੂਠੀ ਜਾਣਕਾਰੀ ਅਮਲੀਕਰਨਾਂ ਦੇ ਅੰਕੜਿਆਂ ਦੇ ਮਹੱਤਵਪੂਰਨ ਹਿੱਸੇ ਦਾ ਨਮੂਨਾ ਲੈਂਦੇ ਹਾਂ ਅਤੇ ਅਮਲੀਕਰਨ ਦੇ ਫੈਸਲਿਆਂ ਦੀ ਗੁਣਵੱਤਾ-ਜਾਂਚ ਕਰਦੇ ਹਾਂ।  ਫਿਰ ਅਸੀਂ ਉਨ੍ਹਾਂ ਗੁਣਵੱਤਾ-ਜਾਂਚ ਕੀਤੇ ਅਮਲੀਕਰਨਾਂ ਦੀ ਵਰਤੋਂ 95% ਭਰੋਸੇ ਦੇ ਫ਼ਰਕ (+/- 5% ਗੜਬੜ ਦੇ ਹਾਸ਼ੀਏ) ਨਾਲ ਅਮਲੀਕਰਨ ਦਰਾਂ ਕੱਢਣ ਲਈ ਕਰਦੇ ਹਾਂ, ਜਿਸ ਦੀ ਵਰਤੋਂ ਅਸੀਂ ਪਾਰਦਰਸ਼ਤਾ ਰਿਪੋਰਟ ਵਿੱਚ ਰਿਪੋਰਟ ਕੀਤੀ ਝੂਠੀ ਜਾਣਕਾਰੀ ਦੇ ਅਮਲੀਕਰਨਾਂ ਦੀ ਗਣਨਾ ਕਰਨ ਲਈ ਕਰਦੇ ਹਾਂ।  

ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦਾ ਵਿਸ਼ਲੇਸ਼ਣ

ਇਸ ਚੱਕਰ ਵਿੱਚ ਅਸੀਂ ਕੁੱਲ ਸਮੱਗਰੀ ਅਤੇ ਖਾਤੇ ਬਾਰੇ ਰਿਪੋਰਟਾਂ ਵਿੱਚ 38% ਦਾ ਵਾਧਾ ਦੇਖਿਆ, ਜੋ ਖਾਤਿਆਂ ਲਈ ਸਾਡੀ ਐਪ ਵਿੱਚ ਰਿਪੋਰਟਿੰਗ ਮੀਨੂ ਵਿੱਚ ਕੀਤੇ ਅੱਪਡੇਟ ਕਰਕੇ ਹੋ ਸਕਦਾ ਹੈ, ਜਿਸ ਦੇ ਬਦਲੇ ਵਿੱਚ Snapchatters ਨੂੰ ਰਿਪੋਰਟਿੰਗ ਲਈ ਵਧੇਰੇ ਵਿਕਲਪ ਮਿਲਦੇ ਹਨ। ਸਿੱਟੇ ਵਜੋਂ ਅਸੀਂ ਕਾਰਵਾਈ ਕੀਤੀ ਕੁੱਲ ਸਮੱਗਰੀ ਵਿੱਚ 12% ਦਾ ਵਾਧਾ ਦੇਖਿਆ ਅਤੇ ਕਾਰਵਾਈ ਕੀਤੇ ਕੁੱਲ ਵਿਲੱਖਣ ਖਾਤਿਆਂ ਵਿੱਚ 40% ਦਾ ਵਾਧਾ ਦੇਖਿਆ। ਖਾਸ ਤੌਰ 'ਤੇ Snapchatters ਨੇ ਸਤਾਉਣ ਅਤੇ ਧੌਂਸਪੁਣੇ ਅਤੇ ਹੋਰ ਨਿਯੰਤ੍ਰਿਤ ਸਮਾਨ ਸ਼੍ਰੇਣੀਆਂ ਵਿੱਚ ਵਧੇਰੇ ਸਮੱਗਰੀ ਅਤੇ ਖਾਤਿਆਂ ਦੀ ਰਿਪੋਰਟ ਕੀਤੀ, ਜਿਨ੍ਹਾਂ ਵਿੱਚ ਰਿਪੋਰਟਾਂ ਵਿੱਚ ਕ੍ਰਮਵਾਰ ~300% ਅਤੇ ~100% ਦਾ ਵਾਧਾ ਦੇਖਿਆ ਗਿਆ ਅਤੇ ਸਮੱਗਰੀ 'ਤੇ ਕਾਰਵਾਈ ਕਰਨ ਵਿੱਚ ਕ੍ਰਮਵਾਰ ~83% ਅਤੇ ~86% ਦਾ ਵਾਧਾ ਦੇਖਿਆ ਗਿਆ। ਅਸੀਂ ਰਿਪੋਰਟਾਂ ਵਿੱਚ ~68% ਵਾਧੇ ਅਤੇ ਸਪੈਮ ਲਈ ਸਮੱਗਰੀ ਕਾਰਵਾਈਆਂ ਵਿੱਚ ~88% ਵਾਧੇ ਨੂੰ ਵੀ ਪਛਾਣਿਆ। 

ਇਸ ਤੋਂ ਇਲਾਵਾ ਸਮੱਗਰੀ ਅਤੇ ਖਾਤਾ ਰਿਪੋਰਟਾਂ ਦੀ ਜ਼ਿਆਦਾ ਗਿਣਤੀ ਦੇ ਨਤੀਜੇ ਵਜੋਂ ਸਮੱਗਰੀ ਅਤੇ ਖਾਤਿਆਂ 'ਤੇ ਕਾਰਵਾਈ ਕਰਨ ਲਈ ਜਵਾਬ ਦੇਣ ਦੇ ਸਮੇਂ ਵਿੱਚ ਵਾਧਾ ਹੋਇਆ ਹੈ। ਸਾਰੀ ਸਮੱਗਰੀ ਅਤੇ ਖਾਤਿਆਂ ਲਈ ਜਵਾਬ ਦੇਣ ਵਿੱਚ ਲੱਗਾ ਦਰਮਿਆਨਾ ਸਮਾਂ ਅਜੇ ਵੀ ਸਾਰੀਆਂ ਸ਼੍ਰੇਣੀਆਂ ਲਈ 1 ਘੰਟੇ ਤੋਂ ਘੱਟ ਹੈ।    

ਕੁੱਲ ਮਿਲਾ ਕੇ ਹਾਲਾਂਕਿ ਅਸੀਂ ਬੋਰਡ ਵਿੱਚ ਆਮ ਵਾਧੇ ਦੇਖੇ, ਪਰ ਅਸੀਂ ਮੰਨਦੇ ਹਾਂ ਕਿ ਜਿਵੇਂ ਹੀ ਉਲੰਘਣਾਵਾਂ ਪਲੇਟਫਾਰਮ 'ਤੇ ਦਿਸਦੀਆਂ ਹਨ ਉਨ੍ਹਾਂ ਦੀ ਸਰਗਰਮੀ ਨਾਲ ਅਤੇ ਸਹੀ ਤਰੀਕੇ ਨਾਲ ਰਿਪੋਰਟ ਕਰਨ ਲਈ ਸਾਡੇ ਭਾਈਚਾਰੇ ਵੱਲੋਂ ਵਰਤੇ ਜਾਂਦੇ ਔਜ਼ਾਰਾਂ ਨੂੰ ਬਿਹਤਰ ਬਣਾਉਣਾ ਜਾਰੀ ਰੱਖਣਾ ਮਹੱਤਵਪੂਰਨ ਹੈ

ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦਾ ਮੁਕਾਬਲਾ ਕਰਨਾ

ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ ਖਾਸ ਤੌਰ 'ਤੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ ਕਾਨੂੰਨੀ, ਘਿਣਾਉਣਾ ਅਤੇ ਸਾਡੀਆਂ ਭਾਈਚਾਰਕ ਸੇਧਾਂ ਮੁਤਾਬਕ ਪਾਬੰਦੀਸ਼ੁਦਾ ਹੈ। ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEAI) ਨੂੰ ਰੋਕਣਾ, ਪਛਾਣਨਾ ਅਤੇ ਖਤਮ ਕਰਨਾ Snap ਲਈ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਨ੍ਹਾਂ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰ ਰਹੇ ਹਾਂ।

ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਕ੍ਰਮਵਾਰ ਜਾਣੀਆਂ ਜਾਂਦੀਆਂ ਗੈਰ-ਕਾਨੂੰਨੀ ਤਸਵੀਰਾਂ ਅਤੇ ਵੀਡੀਓਜ਼ ਦੀ ਪਛਾਣ ਕਰਨ ਲਈ ਸਰਗਰਮ ਤਕਨੀਕੀ ਪਛਾਣ ਔਜ਼ਾਰਾਂ ਜਿਵੇਂ ਕਿ PhotoDNA ਸਖ਼ਤ ਹੈਸ਼-ਮਿਲਾਨ ਅਤੇ Google ਸਬੰਧੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ (CSAI), ਦੀ ਵਰਤੋਂ ਕਰਦੀ ਹੈ ਅਤੇ ਉਨ੍ਹਾਂ ਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਕਰਦੀ ਹੈ, ਜਿਵੇਂ ਕਿ ਕਾਨੂੰਨ ਅਨੁਸਾਰ ਲੋੜੀਂਦਾ ਹੈ। ਫਿਰ ਬਦਲੇ ਵਿੱਚ NCMEC ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨੀ ਅਮਲੀਕਰਨ ਨਾਲ ਤਾਲਮੇਲ ਕਰਦੀ ਹੈ।

2022 ਦੇ ਦੂਜੇ ਅੱਧ ਵਿੱਚ ਅਸੀਂ ਇੱਥੇ ਰਿਪੋਰਟ ਕੀਤੇ ਕੁੱਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੀਆਂ ਉਲੰਘਣਾਵਾਂ ਦਾ 94 ਫ਼ੀਸਦ ਸਰਗਰਮੀ ਨਾਲ ਪਤਾ ਲਗਾਇਆ ਅਤੇ ਕਾਰਵਾਈ ਕੀਤੀ।

**ਧਿਆਨ ਦਿਓ ਕਿ NCMEC ਨੂੰ ਹਰੇਕ ਸਪੁਰਦਗੀ ਵਿੱਚ ਸਮੱਗਰੀ ਦੇ ਕਈ ਹਿੱਸੇ ਸ਼ਾਮਲ ਹੋ ਸਕਦੇ ਹਨ। NCMEC ਨੂੰ ਸਪੁਰਦ ਕੀਤੇ ਮੀਡੀਆ ਦੇ ਕੁੱਲ ਇਕਹਿਰੇ ਹਿੱਸੇ ਕਾਰਵਾਈ ਕੀਤੀ ਸਾਡੀ ਕੁੱਲ ਸਮੱਗਰੀ ਦੇ ਬਰਾਬਰ ਹੁੰਦੇ ਹਨ।

ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ

ਰਿਪੋਰਟਿੰਗ ਮਿਆਦ ਦੌਰਾਨ ਅਸੀਂ ਸਾਡੀ ਨੀਤੀ ਵਲੋਂ ਮਨਾਹੀ ਕੀਤੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੀ ਉਲੰਘਣਾ ਕਰਨ ਲਈ 132 ਖਾਤਿਆਂ ਨੂੰ ਹਟਾਇਆ।

Snap 'ਤੇ ਅਸੀਂ ਕਈ ਵਸੀਲਿਆਂ ਰਾਹੀਂ ਰਿਪੋਰਟ ਕੀਤੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨੂੰ ਹਟਾਉਂਦੇ ਹਾਂ। ਇਨ੍ਹਾਂ ਵਿੱਚ ਵਰਤੋਂਕਾਰਾਂ ਨੂੰ Snap 'ਤੇ ਦਿਸ ਸਕਣ ਵਾਲੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੀ ਰਿਪੋਰਟ ਸਾਡੇ ਐਪ-ਅੰਦਰ ਰਿਪੋਰਟਿੰਗ ਮੀਨੂ ਰਾਹੀਂ ਕਰਨ ਲਈ ਉਤਸ਼ਾਹਤ ਕਰਨਾ ਸ਼ਾਮਲ ਹੈ ਅਤੇ ਅਸੀਂ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦਾ ਹੱਲ ਕਰਨ ਲਈ ਕਾਨੂੰਨੀ ਅਮਲੀਕਰਨ ਨਾਲ ਮਿਲ ਕੇ ਕੰਮ ਕਰਦੇ ਹਾਂ।

ਸਵੈ-ਨੁਕਸਾਨ ਅਤੇ ਖੁਦਕੁਸ਼ੀ ਦੀ ਸਮੱਗਰੀ

ਅਸੀਂ Snapchatters ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਾਂ, ਜਿਸ ਲਈ Snapchat ਨੂੰ ਵੱਖਰੇ ਤਰੀਕੇ ਨਾਲ ਬਣਾਉਣ ਲਈ ਸਾਡੇ ਫੈਸਲਿਆਂ ਬਾਰੇ ਸੁਚੇਤ ਕੀਤਾ ਹੈ – ਅਤੇ ਸੁਚੇਤ ਕਰਨਾ ਜਾਰੀ ਰੱਖਿਆ ਹੈ। ਅਸਲ ਦੋਸਤਾਂ ਦੇ ਵਿਚਕਾਰ ਗੱਲਬਾਤ ਲਈ ਤਿਆਰ ਕੀਤੇ ਪਲੇਟਫਾਰਮ ਵਜੋਂ ਅਸੀਂ ਮੰਨਦੇ ਹਾਂ ਕਿ Snapchat ਮੁਸ਼ਕਿਲ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰਨ ਲਈ ਦੋਸਤਾਂ ਨੂੰ ਸਮਰੱਥ ਬਣਾਉਣ ਵਿੱਚ ਵਿਲੱਖਣ ਭੂਮਿਕਾ ਨਿਭਾ ਸਕਦੀ ਹੈ।

ਜਦੋਂ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਕਿਸੇ Snapchatter ਦੇ ਮੁਸੀਬਤ ਵਿੱਚ ਹੋਣ ਦੀ ਪਛਾਣ ਕਰਦੀ ਹੈ, ਤਾਂ ਉਹ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਸਰੋਤ ਅੱਗੇ ਭੇਜ ਸਕਦੇ ਹਨ ਅਤੇ ਜਿੱਥੇ ਠੀਕ ਲੱਗਦਾ ਹੈ ਉੱਥੇ ਸੰਕਟ ਵਿੱਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕਰ ਸਕਦੇ ਹਨ। ਜੋ ਸਰੋਤ ਅਸੀਂ ਸਾਂਝੇ ਕਰਦੇ ਹਾਂ ਉਹ ਸਾਡੀ ਸੁਰੱਖਿਆ ਸਰੋਤਾਂ ਦੀ ਗਲੋਬਲ ਸੂਚੀ 'ਤੇ ਉਪਲਬਧ ਹਨ, ਅਤੇ ਇਹ ਸਾਰੇ Snapchatters ਲਈ ਹਨ।

ਦੇਸ਼ ਦੀ ਸੰਖੇਪ ਜਾਣਕਾਰੀ

ਇਹ ਭਾਗ ਭੂਗੋਲਿਕ ਖੇਤਰਾਂ ਦੇ ਨਮੂਨੇ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੀ ਕਾਰਵਾਈ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਸਾਡੀਆਂ ਸੇਧਾਂ Snapchat ਉੱਤੇ ਸਾਰੀ ਸਮੱਗਰੀ—ਅਤੇ ਸਾਰੇ Snapchatters—'ਤੇ ਪੂਰੀ ਦੁਨੀਆ ਵਿੱਚ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ ਲਾਗੂ ਹੁੰਦੀਆਂ ਹਨ।

ਇਕਹਿਰੇ ਦੇਸ਼ਾਂ ਲਈ ਜਾਣਕਾਰੀ ਨੱਥੀ ਕੀਤੀ CSV ਫਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ:

ਸਰਕਾਰੀ ਅਤੇ ਬੌਧਿਕ ਜਾਇਦਾਦ ਨੂੰ ਹਟਾਉਣ ਦੀਆਂ ਬੇਨਤੀਆਂ

ਪਾਰਦਰਸ਼ਤਾ ਰਿਪੋਰਟਿੰਗ ਬਾਰੇ

ਪਾਰਦਰਸ਼ਤਾ ਰਿਪੋਰਟ ਦੀ ਸ਼ਬਦਾਵਲੀ