ਜਿਨਸੀ ਸਮੱਗਰੀ

ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ

ਅੱਪਡੇਟ ਕੀਤਾ ਗਿਆ: ਜਨਵਰੀ 2024

  • ਅਸੀਂ ਅਜਿਹੀ ਕਿਸੇ ਵੀ ਸਰਗਰਮੀ ਨੂੰ ਵਰਜਿਤ ਕਰਦੇ ਹਾਂ ਜਿਸ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਜਾਂ ਅਸ਼ਲੀਲ ਤਸਵੀਰਾਂ, ਵਰਗਲਾਉਣ ਜਾਂ ਜਿਨਸੀ ਜ਼ਬਰਦਸਤੀ (ਸੈਕਸਟੋਰਸ਼ਨ) ਨੂੰ ਸਾਂਝਾ ਕਰਨ ਸਮੇਤ ਨਾਬਾਲਗ ਦਾ ਜਿਨਸੀ ਸ਼ੋਸ਼ਣ ਜਾਂ ਨਾਬਾਲਗ ਨਾਲ ਮਾੜਾ ਸਲੂਕ ਕਰਨਾ ਸ਼ਾਮਲ ਹੈ। ਜਦੋਂ ਅਸੀਂ ਅਜਿਹੀ ਸਰਗਰਮੀ ਤੋਂ ਪਰਦਾ ਚੁੱਕਦੇ ਹਾਂ, ਤਾਂ ਅਸੀਂ ਅਜਿਹੇ ਵਤੀਰੇ ਵਿੱਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਸਮੇਤ ਅਧਿਕਾਰੀਆਂ ਨੂੰ ਬਾਲ ਜਿਨਸੀ ਸ਼ੋਸ਼ਣ ਦੀਆਂ ਸਾਰੀਆਂ ਘਟਨਾਵਾਂ ਦੀ ਰਿਪੋਰਟ ਕਰਦੇ ਹਾਂ। 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨਾਲ ਸੰਬੰਧਿਤ ਨਗਨ ਜਾਂ ਅਸ਼ਲੀਲ ਸਮੱਗਰੀ ਨੂੰ ਕਦੇ ਵੀ ਨਾ ਪੋਸਟ ਕਰੋ, ਸੁਰੱਖਿਅਤ ਕਰੋ, ਨਾ ਤਾਂ ਭੇਜੋ, ਨਾ ਹੀ ਅੱਗੇ ਭੇਜੋ, ਨਾ ਹੀ ਵੰਡੋ ਜਾਂ ਮੰਗ ਕਰੋ (ਇਸ ਵਿੱਚ ਆਪਣੇ ਆਪ ਦੀਆਂ ਅਜਿਹੀਆਂ ਤਸਵੀਰਾਂ ਭੇਜਣਾ ਜਾਂ ਸੁਰੱਖਿਅਤ ਕਰਨਾ ਸ਼ਾਮਲ ਹੈ)।
  • ਅਸੀਂ ਅਸ਼ਲੀਲ ਸਮੱਗਰੀ ਦੇ ਪ੍ਰਚਾਰ, ਵੰਡ ਜਾਂ ਸਾਂਝਾ ਕਰਨ 'ਤੇ ਪਾਬੰਦੀ ਲਗਾਉਂਦੇ ਹਾਂ। ਅਸੀਂ ਉਨ੍ਹਾਂ ਵਪਾਰਕ ਸਰਗਰਮੀਆਂ ਦੀ ਵੀ ਇਜਾਜ਼ਤ ਨਹੀਂ ਦਿੰਦੇ ਹਾਂ ਜੋ ਪੋਰਨੋਗ੍ਰਾਫੀ ਜਾਂ ਜਿਨਸੀ ਸੰਬੰਧਾਂ (ਭਾਵੇਂ ਆਨਲਾਈਨ ਜਾਂ ਆਫਲਾਈਨ) ਨਾਲ ਸੰਬੰਧਿਤ ਹਨ। ਦੁੱਧ ਚੁੰਘਾਉਣ ਅਤੇ ਗੈਰ-ਜਿਨਸੀ ਸੰਦਰਭਾਂ ਵਿੱਚ ਨਗਨਤਾ ਦੇ ਹੋਰ ਚਿੱਤਰਾਂ ਦੀ ਆਮ ਤੌਰ 'ਤੇ ਇਜਾਜ਼ਤ ਹੈ।


ਆਮ ਜਾਣਕਾਰੀ

ਅਸੀਂ ਸਾਰੇ Snapchatters ਨੂੰ ਨੁਕਸਾਨਦੇਹ ਜਾਂ ਅਪਮਾਨਜਨਕ ਸਮੱਗਰੀ ਦਾ ਸਾਹਮਣਾ ਕਰਨ ਤੋਂ ਬਚਾਉਣ ਦੀ ਇੱਛਾ ਰੱਖਦੇ ਹਾਂ। ਇਸ ਮੰਤਵ ਲਈ, ਅਸੀਂ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਾਡੀਆਂ ਭਾਈਚਾਰਕ ਸੇਧਾਂ ਨੂੰ ਵਿਕਸਿਤ ਕੀਤਾ ਹੈ ਕਿ ਵਰਤੋਂਕਾਰ ਅਣਚਾਹੀ ਜਿਨਸੀ ਸਮੱਗਰੀ ਜਾਂ ਮਾੜੇ ਸਲੂਕ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ Snapchat 'ਤੇ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਸੁਤੰਤਰ ਤੌਰ 'ਤੇ ਸੰਚਾਰ ਕਰਨ ਵਿੱਚ ਕੋਈ ਵੀ ਝਿਜਕ ਮਹਿਸੂਸ ਨਾ ਕਰਨ। ਇਹ ਨੀਤੀਆਂ ਜਿਨਸੀ ਤੌਰ 'ਤੇ ਅਸ਼ਲੀਲ ਸਮੱਗਰੀ ਨੂੰ ਸਾਂਝਾ ਕਰਨ, ਪ੍ਰਚਾਰ ਕਰਨ ਜਾਂ ਵੰਡਣ 'ਤੇ ਪਾਬੰਦੀ ਲਗਾਉਂਦੀਆਂ ਹਨ--ਜਿਸ ਵਿੱਚ ਪੋਰਨੋਗ੍ਰਾਫੀ, ਜਿਨਸੀ ਨਗਨਤਾ ਜਾਂ ਜਿਨਸੀ ਸੇਵਾਵਾਂ ਦੀ ਪੇਸ਼ਕਸ਼ ਸਮੇਤ ਸਮੱਗਰੀ ਦੀ ਲੜੀ ਸ਼ਾਮਲ ਹੈ--ਅਤੇ ਇਹ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੀ ਕਿਸੇ ਵੀ ਸਮੱਗਰੀ ਦੀ ਸਖ਼ਤ ਨਿੰਦਾ ਕਰਦੀ ਹੈ।

ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ

ਪੋਰਨੋਗਰਾਫਿਕ ਸਮੱਗਰੀ, ਜਿਸ ਵਿੱਚ ਨਗਨਤਾ ਸ਼ਾਮਲ ਹੈ ਜਿੱਥੇ ਮੁੱਖ ਇਰਾਦਾ ਜਿਨਸੀ ਉਤਸ਼ਾਹ ਜਾਂ ਨਗਨਤਾ ਹੈ ਜੋ ਜਿਨਸੀ ਉਤਸ਼ਾਹ ਨੂੰ ਦਰਸਾਉਂਦੀ ਹੋਵੇ ਉਸ ਦੀ ਮਨਾਹੀ ਹੈ। ਪੋਰਨੋਗਰਾਫਿਕ ਸਮੱੱਗਰੀ ਦੀਆਂ ਉਦਾਹਰਨਾਂ ਵਿੱਚ ਫੋਟੋਆਂ ਜਾਂ ਵੀਡੀਓ, ਜਾਂ ਇੱਥੋਂ ਤੱਕ ਕਿ ਬਹੁਤ ਜ਼ਿਆਦਾ ਯਥਾਰਥਵਾਦੀ ਐਨੀਮੇਸ਼ਨ, ਚਿੱਤਰਕਾਰੀ ਜਾਂ ਸਪਸ਼ਟ ਜਿਨਸੀ ਕਿਰਿਆਵਾਂ ਦੀ ਹੋਰ ਤਰਜ਼ਮਾਨੀ ਸ਼ਾਮਲ ਹੈ। ਪਰ, ਉਦਾਹਰਨ ਵੱਜੋਂ, ਇਹ ਉਸ ਨਗਨਤਾ ਉੱਤੇ ਲਾਗੂ ਨਹੀਂ ਹੁੰਦਾ ਜਿੱਥੇ ਉਦੇਸ਼ ਕਲਾਤਮਕ ਪ੍ਰਗਟਾਵਾ ਹੈ, ਦੁੱਧ ਚੁੰਘਾਉਣਾ, ਡਾਕਟਰੀ ਪ੍ਰਕਿਰਿਆਵਾਂ, ਜਾਂ ਜਨਤਕ ਹਿੱਤ ਵਿੱਚ ਮੌਜੂਦਾ ਜਾਂ ਇਤਿਹਾਸਕ ਘਟਨਾਵਾਂ ਵਰਗੇ ਗੈਰ-ਜਿਨਸੀ ਸੰਦਰਭਾਂ ਵਿੱਚ ਨਗਨਤਾ ਦੀ ਮੌਜ਼ੂਦਗੀ ਹੋਵੇ।

ਇਹ ਨੀਤੀਆਂ ਆਫਲਾਈਨ ਸੇਵਾਵਾਂ (ਜਿਵੇਂ ਕਿ, ਉਦਾਹਰਨ ਲਈ, ਕਾਮੁਕ ਮਸਾਜ) ਅਤੇ ਆਨਲਾਈਨ ਤਜ਼ਰਬਿਆਂ (ਜਿਵੇਂ ਕਿ, ਜਿਨਸੀ ਚੈਟ ਜਾਂ ਵੀਡੀਓ ਸੇਵਾਵਾਂ ਦੀ ਪੇਸ਼ਕਸ਼) ਸਮੇਤ ਜਿਨਸੀ ਸੇਵਾਵਾਂ ਦੀਆਂ ਪੇਸ਼ਕਸ਼ਾਂ 'ਤੇ ਵੀ ਪਾਬੰਦੀ ਲਗਾਉਂਦੀਆਂ ਹਨ।

ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ, ਖਾਸ ਕਰਕੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ-ਕਨੂੰਨੀ, ਅਸਵੀਕਾਰਨਯੋਗ ਅਤੇ ਵਰਜਿਤ ਹੈ। ਸ਼ੋਸ਼ਣ ਵਿੱਚ ਜਿਨਸੀ ਤਸਕਰੀ ਸ਼ਾਮਲ ਹੋ ਸਕਦੀ ਹੈ; ਵਰਤੋਂਕਾਰਾਂ ਨੂੰ ਨਗਨਤਾ ਵਿਖਾਉਣ ਲਈ ਮਜ਼ਬੂਰ ਕਰਨ ਜਾਂ ਭਰਮਾਉਣ ਦੀ ਕੋਸ਼ਿਸ਼; ਨਾਲ ਹੀ ਕੋਈ ਵੀ ਵਤੀਰਾ ਜੋ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਦਬਾਉਣ ਜਾਂ ਧਮਕਾਉਣ ਲਈ ਨਿੱਜੀ ਚਿੱਤਰਾਂ ਜਾਂ ਜਿਨਸੀ ਸਮੱਗਰੀ ਵਰਤਦਾ ਹੈ। ਅਸੀਂ ਅਜਿਹੇ ਕਿਸੇ ਵੀ ਸੰਚਾਰ ਜਾਂ ਵਤੀਰੇ ਨੂੰ ਵਰਜਿਤ ਕਰਦੇ ਹਾਂ ਜੋ ਕਿਸੇ ਨਾਬਾਲਗ ਨੂੰ ਜਿਨਸੀ ਸ਼ੋਸ਼ਣ ਜਾਂ ਸ਼ੋਸ਼ਣ ਦੇ ਇਰਾਦੇ ਨਾਲ ਮਨਾਉਣ ਜਾਂ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਜੋ ਕਿਸੇ ਨਾਬਾਲਗ ਨੂੰ ਚੁੱਪ ਰੱਖਣ ਲਈ ਡਰ ਜਾਂ ਸ਼ਰਮ ਦਾ ਫਾਇਦਾ ਚੁੱਕਦਾ ਹੈ।

ਅਸੀਂ ਇਨ੍ਹਾਂ ਨੀਤੀਆਂ ਨੂੰ ਕਿਵੇਂ ਲਾਗੂ ਕਰਦੇ ਹਾਂ

ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਇਆ ਜਾ ਸਕਦਾ ਹੈ। ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਸਾਂਝਾ ਕਰਨ, ਪ੍ਰਚਾਰ ਕਰਨ ਜਾਂ ਵੰਡਣ ਵਾਲੇ ਵਰਤੋਂਕਾਰਾਂ ਨੂੰ ਉਲੰਘਣਾ ਬਾਰੇ ਸੂਚਿਤ ਕੀਤਾ ਜਾਵੇਗਾ। ਸਾਡੀਆਂ ਨੀਤੀਆਂ ਦੀ ਗੰਭੀਰ ਜਾਂ ਵਾਰ-ਵਾਰ ਉਲੰਘਣਾਵਾਂ ਕਿਸੇ ਵਰਤੋਂਕਾਰ ਦੇ ਖਾਤੇ ਦੀ ਵਰਤੋਂ 'ਤੇ ਅਸਰ ਪਾਉਣਗੀਆਂ।

ਜੇ ਤੁਸੀਂ ਕਦੇ ਵੀ ਕੋਈ ਅਜਿਹੀ Snap ਲੈਂਦੇ ਹੋ ਜਾਂ ਵੇਖਦੇ ਹੋ ਜੋ ਤੁਹਾਨੂੰ ਲੱਗਦਾ ਹੈ ਕਿ ਜਿਨਸੀ ਤੌਰ 'ਤੇ ਅਸ਼ਲੀਲ ਹੈ — ਜੇ ਤੁਸੀਂ ਬਿਲਕੁਲ ਵੀ ਅਸਹਿਜ ਮਹਿਸੂਸ ਕਰਦੇ ਹੋ — ਤਾਂ ਸਾਡੇ ਐਪ-ਵਿਚਲੇ ਰਿਪੋਰਟਿੰਗ ਮੀਨੂ ਦੀ ਵਰਤੋਂ ਕਰਨ ਤੋਂ ਨਾ ਝਿਜਕੋ। ਕਾਰਵਾਈ ਲਈ ਉਨ੍ਹਾਂ ਰਿਪੋਰਟਾਂ ਦੀ ਸਮੀਖਿਆ ਉਨ੍ਹਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜੋ ਰਿਪੋਰਟ ਕਰਨ ਵਾਲੇ ਵਰਤੋਂਕਾਰਾਂ ਦੀ ਪਰਦੇਦਾਰੀ ਅਤੇ ਸੁਰੱਖਿਆ ਵਿੱਚ ਮਦਦ ਕਰਦੇ ਹਨ। ਅਸੀਂ ਵਰਤੋਂਕਾਰਾਂ ਨੂੰ ਅਣਚਾਹੇ ਸੁਨੇਹਿਆਂ ਨੂੰ ਬਲੌਕ ਕਰਨ 'ਤੇ ਵਿਚਾਰ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਾਂ। 
ਸਾਡੀਆਂ ਉੱਚ-ਪਹੁੰਚ ਵਾਲੀਆਂ ਸਾਈਟਾਂ, ਜਿਨ੍ਹਾਂ ਵਿੱਚ ਸਪੌਟਲਾਈਟ ਅਤੇ ਡਿਸਕਵਰ ਸ਼ਾਮਲ ਹਨ, ਸਰਗਰਮ ਨਿਗਰਾਨੀ ਅਤੇ ਹੋਰ ਸੁਰੱਖਿਆ ਉਪਾਵਾਂ ਦੇ ਅਧੀਨ ਹਨ। ਇਹ ਪਲੇਟਫਾਰਮ ਕਦੇ-ਕਦਾਈਂ ਵਿਚਾਰਾਂ ਨੂੰ ਉਕਸਾਉਣ ਵਾਲੀ ਸਮੱਗਰੀ ਵਿਖਾ ਸਕਦੇ ਹਨ ਜਿਸ ਨੂੰ ਜਿਨਸੀ ਤੌਰ 'ਤੇ ਅਸ਼ਲੀਲ ਨਹੀਂ ਮੰਨਿਆ ਜਾਂਦਾ ਹੈ (ਉਦਾਹਰਨ ਲਈ, ਤੈਰਾਕੀ ਦੇ ਕੱਪੜੇ ਉਤਾਰਤੇ ਹੋਏ ਦਿਖਾਉਣਾ); ਹਾਲਾਂਕਿ, ਵਰਤੋਂਕਾਰਾਂ ਨੂੰ ਕਿਸੇ ਵੀ ਅਜਿਹੀ ਸਮੱਗਰੀ ਦੀ ਰਿਪੋਰਟ ਕਰਨ ਲਈ ਜ਼ੋਰਦਾਰ ਤੌਰ 'ਤੇ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਬਾਰੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਸਾਡੀਆਂ ਭਾਈਚਾਰਕ ਸੇਧਾਂ ਨਾਲ ਅਸੰਗਤ ਹੈ।
ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੇ ਚਿੱਤਰਣ (CSEAI) ਨੂੰ ਰੋਕਣਾ, ਇਸ ਦਾ ਪਤਾ ਲਗਾਉਣਾ ਅਤੇ ਹਟਾਉਣਾ ਸਾਡੇ ਲਈ ਪਹਿਲੀ ਤਰਜੀਹ ਹੈ, ਅਤੇ CSEAI ਅਤੇ ਬਾਲ ਜਿਨਸੀ ਸ਼ੋਸ਼ਣ ਦੀਆਂ ਹੋਰ ਕਿਸਮਾਂ ਦਾ ਮੁਕਾਬਲਾ ਕਰਨ ਲਈ ਅਸੀਂ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰਦੇ ਹਾਂ। ਅਸੀਂ ਇਨ੍ਹਾਂ ਨੀਤੀਆਂ ਦੀ ਉਲੰਘਣਾ ਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਕਰਦੇ ਹਨ, ਜਿਵੇਂ ਵੀ ਕਨੂੰਨ ਵਲੋਂ ਲੋੜੀਂਦਾ ਹੋਵੇ। ਉਸ ਤੋਂ ਬਾਅਦ NCMEC, ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਨੂੰਨ ਲਾਗੂ ਕਰਨ ਵਾਲਿਆਂ ਨਾਲ ਤਾਲਮੇਲ ਕਰਦਾ ਹੈ।

ਸਿੱਟਾ


ਸਾਡਾ ਟੀਚਾ ਸੁਰੱਖਿਅਤ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ ਜਿੱਥੇ Snapchatters ਆਪਣੇ ਆਪ ਨੂੰ ਜ਼ਾਹਰ ਕਰ ਸਕਦੇ ਹਨ ਅਤੇ ਅਸੀਂ ਜਿਨਸੀ ਤੌਰ 'ਤੇ ਅਸ਼ਲੀਲ ਜਾਂ ਸ਼ੋਸ਼ਣ ਵਾਲੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕਰਦੇ ਹਾਂ। ਜੇ ਤੁਸੀਂ ਕਦੇ ਵੀ ਅਸਹਿਜ ਮਹਿਸੂਸ ਕਰਦੇ ਹੋ, ਤਾਂ ਆਪਣੇ ਜੀਵਨ ਵਿੱਚ ਕਿਸੇ ਭਰੋਸੇਮੰਦ ਵਿਅਕਤੀ ਨਾਲ ਸੰਪਰਕ ਕਰਨ ਲਈ ਨਾ ਝਿਜਕੋ, ਉਲੰਘਣਾ ਕਰਨ ਵਾਲੀ ਸਮੱਗਰੀ ਦੀ ਰਿਪੋਰਟ ਕਰੋ ਅਤੇ ਕਿਸੇ ਵੀ ਇਤਰਾਜ਼ਯੋਗ ਵਰਤੋਂਕਾਰ ਨੂੰ ਬਲੌਕ ਕਰੋ।