29 ਨਵੰਬਰ, 2022
29 ਨਵੰਬਰ, 2022
Snap ਦੇ ਸੁਰੱਖਿਆ ਯਤਨਾਂ ਅਤੇ ਸਾਡੇ ਪਲੇਟਫਾਰਮ 'ਤੇ ਰਿਪੋਰਟ ਕੀਤੀ ਸਮੱਗਰੀ ਦੀ ਕਿਸਮ ਅਤੇ ਮਾਤਰਾ ਬਾਰੇ ਜਾਣਕਾਰੀ ਦੇਣ ਲਈ, ਅਸੀਂ ਸਾਲ ਵਿੱਚ ਦੋ ਵਾਰ ਪਾਰਦਰਸ਼ਤਾ ਰਿਪੋਰਟਾਂ ਨੂੰ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਬਹੁਤ ਸਾਰੇ ਹਿਤਧਾਰਕਾਂ ਲਈ ਇਨ੍ਹਾਂ ਰਿਪੋਰਟਾਂ ਨੂੰ ਹੋਰ ਵਿਆਪਕ ਅਤੇ ਜਾਣਕਾਰੀ ਵਾਲੀਆਂ ਬਣਾਉਣ ਲਈ ਵਚਨਬੱਧ ਹਾਂ, ਜੋ ਸਾਡੀਆਂ ਸਮੱਗਰੀ ਸੰਜਮ ਅਤੇ ਕਾਨੂੰਨ ਲਾਗੂ ਕਰਨ ਦੇ ਅਭਿਆਸਾਂ ਅਤੇ ਜਨਤਕ ਦੀ ਭਲਾਈ ਦੀ ਸੂਖਮਤਾ ਨਾਲ ਦੇਖਭਾਲ ਕਰਦੇ ਹਨ।
ਇਸ ਰਿਪੋਰਟ ਵਿੱਚ 2022 ਦੇ ਪਹਿਲੇ ਅੱਧ (1 ਜਨਵਰੀ - 30 ਜੂਨ) ਦੀ ਜਾਣਕਾਰੀ ਹੈ। ਸਾਡੀਆਂ ਪਿਛਲੀਆਂ ਰਿਪੋਰਟਾਂ ਮੁਤਾਬਕ ਹੀ, ਅਸੀਂ ਉਲੰਘਣਾਵਾਂ ਦੀਆਂ ਸਾਰੀਆਂ ਖਾਸ ਸ਼੍ਰੇਣੀਆਂ ਲਈ ਸਾਨੂੰ ਪ੍ਰਾਪਤ ਹੋਈਆਂ ਅਤੇ ਕਨੂੰਨੀ ਕਾਰਵਾਈ ਕੀਤੀਆਂ ਐਪ ਵਿਚਲੀ ਸਮੱਗਰੀ ਅਤੇ ਖਾਤਾ-ਪੱਧਰੀ ਰਿਪੋਰਟਾਂ ਦੀ ਵਿਸ਼ਵ-ਪੱਧਰੀ ਗਿਣਤੀ; ਸਾਡੇ ਵੱਲੋਂ ਸਾਨੂੰ ਕਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰਾਂ ਤੋਂ ਮਿਲੀਆਂ ਬੇਨਤੀਆਂ ਉੱਪਰ ਪ੍ਰਤਿਕਿਰਿਆ ਕਰਨ ਦੇ ਤਰੀਕਿਆਂ; ਅਤੇ ਦੇਸ਼ਾਂ ਮੁਤਾਬਕ ਸਾਡੇ ਵੱਲੋਂ ਕੀਤੀਆਂ ਕਨੂੰਨੀ ਕਾਰਵਾਈਆਂ ਬਾਰੇ ਡਾਟਾ ਸਾਂਝਾ ਕਰਦੇ ਹਾਂ। ਇਸ ਰਿਪੋਰਟ ਵਿੱਚ Snapchat ਦੀ ਸਮੱਗਰੀ, ਵਪਾਰਕ ਚਿੰਨ੍ਹ ਦੀਆਂ ਸੰਭਾਵਿਤ ਉਲੰਘਣਾਵਾਂ ਅਤੇ ਪਲੇਟਫਾਰਮ ਤੇ ਝੂਠੀ ਜਾਣਕਾਰੀ ਦੀਆਂ ਘਟਨਾਵਾਂ ਦੀ ਉਲੰਘਣਾਤਮਕ ਦ੍ਰਿਸ਼ ਦਰ (VVR) ਸਮੇਤ ਹਾਲ ਹੀ ਵਿੱਚ ਕੀਤੇ ਵਾਧੇ ਵੀ ਸ਼ਾਮਲ ਹਨ।
ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਵਿੱਚ ਸੁਧਾਰ ਕਰਨ ਲਈ ਸਾਡੀ ਨਿਰੰਤਰ ਵਚਨਬੱਧਤਾ ਦੇ ਹਿੱਸੇ ਵਜੋਂ, ਅਸੀਂ ਰਿਪੋਰਟ ਵਿੱਚ ਕਈ ਨਵੇਂ ਤੱਤਾਂ ਨੂੰ ਪੇਸ਼ ਕਰ ਰਹੇ ਹਾਂ। ਇਸ ਕਿਸ਼ਤ ਅਤੇ ਅੱਗੇ ਵਧਣ ਲਈ, ਅਸੀਂ ਰਿਪੋਰਟ ਵਿੱਚ ਵਰਤੀਆਂ ਜਾਣ ਵਾਲੀਆਂ ਮਦਾਂ ਦੀ ਸ਼ਬਦਾਵਲੀ ਸ਼ਬਦਾਵਲੀ ਸ਼ਾਮਲ ਕਰ ਰਹੇ ਹਾਂ। ਸਾਡਾ ਟੀਚਾ ਅਜਿਹੀਆਂ ਮਦਾਂ ਬਾਰੇ ਵਧੇਰੇ ਪਾਰਦਰਸ਼ਤਾ ਦੇਣਾ ਹੈ, ਜੋ ਸਪਸ਼ਟ ਤੌਰ 'ਤੇ ਇਹ ਦਰਸਾਉਂਦੀਆਂ ਹਨ ਕਿ ਉਲੰਘਣਾ ਕਰਨ ਵਾਲੀ ਸਮੱਗਰੀ ਦੇ ਕਿਹੜੇ ਰੂਪ ਸ਼ਾਮਲ ਕੀਤੇ ਗਏ ਹਨ ਅਤੇ ਹਰੇਕ ਸ਼੍ਰੇਣੀ ਮੁਤਾਬਕ ਲਾਗੂ ਕੀਤੇ ਗਏ ਹਨ। ਪਹਿਲੀ ਵਾਰ, ਅਸੀਂ ਵਿਸ਼ਵ ਪੱਧਰ ਤੇ ਝੂਠੀ ਜਾਣਕਾਰੀ ਦੀ ਰਿਪੋਰਟ ਕਰਨ ਦੇ ਸਾਡੇ ਪਿਛਲੇ ਅਭਿਆਸ ਦੇ ਆਧਾਰ ਤੇ ਝੂਠੀ ਜਾਣਕਾਰੀ ਨੂੰ ਦੇਸ਼ ਪੱਧਰ ਤੇ ਇਕਹਿਰੀ ਸ਼੍ਰੇਣੀ ਵਜੋਂ ਪੇਸ਼ ਕਰ ਰਹੇ ਹਾਂ।
ਇਸ ਤੋਂ ਇਲਾਵਾ, ਅਸੀਂ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੇ ਚਿੱਤਰਣ (CSEAI) ਨਾਲ ਮੁਕਾਬਲਾ ਕਰਨ ਲਈ ਆਪਣੇ ਯਤਨਾਂ ਲਈ ਵੱਧ ਤੋਂ ਵੱਧ ਜਾਣਕਾਰੀ ਦੇ ਰਹੇ ਹਾਂ। ਅੱਗੇ ਵਧਦੇ ਹੋਏ, ਅਸੀਂ ਕੁੱਲ CSEAI ਸਮੱਗਰੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਜਿਸ ਨੂੰ ਹਟਾ ਕੇ ਕਾਨੂੰਨੀ ਕਾਰਵਾਈ ਕੀਤੀ ਹੈ, ਨਾਲ ਹੀ CSEAI ਰਿਪੋਰਟਾਂ *(ਜਿਵੇਂ ਕਿ, “CyberTips”) ਦੀ ਕੁੱਲ ਗਿਣਤੀ, ਜੋ ਅਸੀਂ ਅਮਰੀਕੀ ਗੁੰਮਸ਼ੁਦਾ ਅਤੇ ਸ਼ੋਸ਼ਣ ਵਾਲੇ ਬੱਚਿਆਂ ਦੇ ਰਾਸ਼ਟਰੀ ਕੇਂਦਰ (NCMEC) ਨੂੰ ਦਿੱਤੀਆਂ ਹਨ।
ਆਨਲਾਈਨ ਨੁਕਸਾਨ ਨੂੰ ਰੋਕਣ ਲਈ ਸਾਡੀਆਂ ਨੀਤੀਆਂ ਬਾਰੇ, ਅਤੇ ਸਾਡੀਆਂ ਰਿਪੋਰਟਿੰਗ ਦੀਆਂ ਪ੍ਰਕਿਰਿਆਵਾਂ ਨੂੰ ਜਾਰੀ ਰੱਖਣ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਪਾਰਦਰਸ਼ਤਾ ਰਿਪੋਰਟ ਬਾਰੇ ਇਸ ਹਾਲੀਆ ਸਰੁੱਖਿਆ ਅਤੇ ਅਸਰ ਬਲੌਗ ਨੂੰ ਪੜ੍ਹੋ।
Snapchat 'ਤੇ ਸੁਰੱਖਿਆ ਅਤੇ ਪਰਦੇਦਾਰੀ ਲਈ ਹੋਰ ਸਰੋਤ ਲੱਭਣ ਲਈ, ਪੰਨੇ ਦੇ ਹੇਠ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਨੂੰ ਵੇਖੋ।
ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦੀ ਆਮ ਜਾਣਕਾਰੀ
1 ਜਨਵਰੀ ਤੋਂ 30 ਜੂਨ 2022 ਤੱਕ, ਅਸੀਂ ਵਿਸ਼ਵ ਪੱਧਰ 'ਤੇ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੇ 5,688,970 ਹਿੱਸਿਆਂ ਦੇ ਵਿਰੁੱਧ ਕਾਰਵਾਈ ਕੀਤੀ। ਕਾਨੂੰਨ ਲਾਗੂ ਕਰਨ ਦੀਆਂ ਕਾਰਵਾਈਆਂ ਵਿੱਚ ਉਲੰਘਣਾਮਈ ਸਮੱਗਰੀ ਨੂੰ ਹਟਾਉਣਾ ਜਾਂ ਵਿਚਾਰ ਅਧੀਨ ਖਾਤੇ ਨੂੰ ਬੰਦ ਕਰਨਾ ਸ਼ਾਮਲ ਹੈ।
ਰਿਪੋਰਟਿੰਗ ਮਿਆਦ ਦੌਰਾਨ, ਅਸੀਂ 0.04 ਪ੍ਰਤੀਸ਼ਤ ਉਲੰਘਣਾਮਈ ਦ੍ਰਿਸ਼ ਦਰ (VVR) ਵੇਖੀ, ਜਿਸਦਾ ਮਤਲਬ ਹੈ Snapchat ਤੇ ਹਰ 10,000 Snap ਅਤੇ ਕਹਾਣੀ ਦ੍ਰਿਸ਼ਾਂ ਵਿਚੋਂ 4 ਵਿੱਚ ਉਹ ਸਮੱਗਰੀ ਸੀ, ਜਿਸਨੇ ਸਾਡੀਆਂ ਨੀਤੀਆਂ ਦੀ ਉਲੰਘਣਾ ਕੀਤੀ।