ਸਰਕਾਰੀ ਬੇਨਤੀਆਂ ਅਤੇ ਕਾਪੀਰਾਈਟ ਅਧੀਨ ਸਮੱਗਰੀ ਦੀ ਬਰਖਾਸਤਗੀ ਦੇ ਨੋਟਿਸ

1 ਜਨਵਰੀ 2022 – 30 ਜੂਨ 2022

Snapchat ਨੂੰ ਸੁਰੱਖਿਅਤ ਬਣਾਉਣ ਦੇ ਸਾਡੇ ਕੰਮ ਦਾ ਮਹੱਤਵਪੂਰਨ ਹਿੱਸਾ ਜਾਂਚ ਵਿੱਚ ਸਹਾਇਤਾ ਲਈ ਜਾਣਕਾਰੀ ਦੀਆਂ ਵੈਧ ਬੇਨਤੀਆਂ ਨੂੰ ਪੂਰਾ ਕਰਨ ਵਾਸਤੇ ਕਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਸਹਿਯੋਗ ਦੇਣਾ ਹੈ। ਅਸੀਂ ਕਿਸੇ ਵੀ ਸਮੱਗਰੀ ਨੂੰ ਸਰਗਰਮੀ ਨਾਲ਼ ਘਟਾਉਣ ਲਈ ਕੰਮ ਕਰਦੇ ਹਾਂ ਜਿਸ ਵਿੱਚ ਜ਼ਿੰਦਗੀ ਲਈ ਆਉਣ ਵਾਲ਼ੇ ਖਤਰੇ ਸ਼ਾਮਲ ਹੋ ਸਕਦੇ ਹਨ।

ਜਦੋਂ ਕਿ Snapchat 'ਤੇ ਜ਼ਿਆਦਾਤਰ ਸਮੱਗਰੀ ਪੂਰਵ-ਨਿਰਧਾਰਤ ਤੌਰ 'ਤੇ ਮਿਟ ਜਾਂਦੀ ਹੈ, ਤਾਂ ਅਸੀਂ ਲਾਗੂ ਕਨੂੰਨ ਦੇ ਅਨੁਸਾਰ ਖਾਤਾ ਜਾਣਕਾਰੀ ਸੁਰੱਖਿਅਤ ਰੱਖਣ ਅਤੇ ਸਰਕਾਰੀ ਏਜੰਸੀਆਂ ਨੂੰ ਦੇਣ ਲਈ ਕੰਮ ਕਰਦੇ ਹਾਂ। ਇੱਕ ਵਾਰ ਜਦੋਂ ਅਸੀਂ Snapchat ਖਾਤਾ ਰਿਕਾਰਡਾਂ ਲਈ ਕਨੂੰਨੀ ਬੇਨਤੀ ਨੂੰ ਪ੍ਰਾਪਤ ਅਤੇ ਉਸਦੀ ਵੈਧਤਾ ਪ੍ਰਵਾਨ ਕਰ ਲੈਂਦੇ ਹਾਂ — ਜੋ ਕਿ ਇਹ ਤਸਦੀਕ ਕਰਨ ਵਿੱਚ ਮਹੱਤਵਪੂਰਨ ਹੈ ਕਿ ਬੇਨਤੀ ਕਨੂੰਨ ਲਾਗੂ ਕਰਨ ਵਾਲੇ ਵੈਧ ਕਰਤਾ ਜਾਂ ਸਰਕਾਰੀ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਨਾ ਕਿ ਕਿਸੇ ਗਲਤ ਏਜੰਸੀ ਵੱਲੋਂ — ਅਸੀਂ ਲਾਗੂ ਕਨੂੰਨ ਅਤੇ ਪਰਦੇਦਾਰੀ ਦੀਆਂ ਜ਼ਰੂਰਤਾਂ ਅਨੁਸਾਰ ਜਵਾਬ ਦਿੰਦੇ ਹਾਂ।

ਹੇਠਾਂ ਦਿੱਤੇ ਚਾਰਟ ਵਿੱਚ ਬੇਨਤੀਆਂ ਦੀਆਂ ਕਿਸਮਾਂ ਦੇ ਵੇਰਵੇ ਦਿੱਤੇ ਗਏ ਹਨ ਜਿਨ੍ਹਾਂ ਲਈ ਅਸੀਂ ਕਨੂੰਨ ਲਾਗੂ ਕਰਤਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਸਹਿਯੋਗ ਦਿੰਦੇ ਹਾਂ, ਇਸ ਵਿੱਚ ਅਦਾਲਤ ਵਿੱਚ ਹਾਜ਼ਰ ਹੋਣ ਦੇ ਆਦੇਸ਼ ਅਤੇ ਸੰਮਨ, ਅਦਾਲਤੀ ਆਦੇਸ਼, ਤਲਾਸ਼ੀ ਦੇ ਵਾਰੰਟ ਅਤੇ ਜਾਣਕਾਰੀ ਦਾ ਪ੍ਰਗਟਾਵਾ ਕਰਨ ਦੀਆਂ ਸੰਕਟਕਾਲੀਨ ਬੇਨਤੀਆਂ ਸ਼ਾਮਲ ਹਨ।

United States Government Information Requests

Requests for User Information from U.S. government entities.

ਅੰਤਰਰਾਸ਼ਟਰੀ ਸਰਕਾਰ ਵੱਲੋਂ ਜਾਣਕਾਰੀ ਲਈ ਬੇਨਤੀਆਂ

ਸੰਯੁਕਤ ਰਾਜ ਤੋਂ ਬਾਹਰੋਂ ਸਰਕਾਰੀ ਸੰਸਥਾਵਾਂ ਵੱਲੋਂ ਆਈਆਂ ਵਰਤੋਂਕਾਰ ਜਾਣਕਾਰੀ ਲਈ ਬੇਨਤੀਆਂ।

* “Account Identifiers” reflects the number of identifiers (e.g., username, email address, and phone number) belonging to a single account specified by law enforcement in legal process when requesting user information. Some legal process may include more than one identifier. In some instances, multiple identifiers may identify a single account. In instances where a single identifier is specified in multiple requests, each instance is included.

United States National Security Requests

ਯੂ.ਐਸ. ਰਾਸ਼ਟਰੀ ਸੁਰੱਖਿਆ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ। ਹੇਠ ਲਿਖਿਆਂ ਵਿੱਚ ਰਾਸ਼ਟਰੀ ਸੁਰੱਖਿਆ ਪੱਤਰ (NSLs) ਅਤੇ ਵਿਦੇਸ਼ੀ ਖੁਫੀਆ ਨਿਗਰਾਨੀ (FISA) ਅਦਾਲਤ ਦੇ ਆਦੇਸ਼/ ਹਿਦਾਇਤਾਂ ਸ਼ਾਮਲ ਹਨ।

ਸਮੱਗਰੀ ਹਟਾਉਣ ਦੀਆਂ ਸਰਕਾਰੀ ਬੇਨਤੀਆਂ

ਇਹ ਸ਼੍ਰੇਣੀ ਕਿਸੇ ਸਰਕਾਰੀ ਸੰਸਥਾ ਵੱਲ਼ੋਂ ਸਮੱਗਰੀ ਨੂੰ ਹਟਾਉਣ ਲਈ ਕੀਤੀਆਂ ਮੰਗਾਂ ਦੀ ਪਛਾਣ ਕਰਦੀ ਹੈ ਜੋ ਸਾਡੀਆਂ ਸੇਵਾ ਦੀਆਂ ਮਦਾਂ ਜਾਂ ਜਨਤਕ ਸੇਧਾਂ ਦੇ ਅਧੀਨ ਮਨਜ਼ੂਰ ਹੋਵੇਗੀ।

ਨੋਟ: ਹਾਲਾਂਕਿ ਜਦੋਂ ਅਸੀਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਂਦੇ ਹਾਂ, ਤਾਂ ਉਦੋਂ ਅਸੀਂ ਰਸਮੀਂ ਤੌਰ 'ਤੇ ਇਸ ਗੱਲ 'ਤੇ ਨਜ਼ਰ ਨਹੀਂ ਰੱਖਦੇ, ਜਦੋਂ ਕਿਸੇ ਸਰਕਾਰੀ ਸੰਸਥਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਬਹੁਤ ਹੀ ਵਿਰਲੀ ਘਟਨਾ ਹੈ। ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਖ਼ਾਸ ਦੇਸ਼ ਵਿੱਚ ਗ਼ੈਰਕਨੂੰਨੀ ਸਮਝੀ ਗਈ ਸਮੱਗਰੀ ਨੂੰ ਸੀਮਤ ਕਰਨਾ ਜ਼ਰੂਰੀ ਹੈ, ਪਰ ਕਿਸੇ ਵੀ ਤਰੀਕੇ ਨਾਲ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ ਹੈ, ਤਾਂ ਸੰਭਵ ਹੋਣ 'ਤੇ ਅਸੀਂ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਹਟਾਉਣ ਦੀ ਬਜਾਏ ਭੂਗੋਲਿਕ ਤੌਰ 'ਤੇ ਇਸ ਉੱਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ।

ਕਾਪੀਰਾਈਟ ਅਧੀਨ ਸਮੱਗਰੀ ਦੀ ਬਰਖਾਸਤਗੀ ਦੇ ਨੋਟਿਸ (DMCA)

ਇਸ ਸ਼੍ਰੇਣੀ ਵਿੱਚ ਸਮੱਗਰੀ ਹਟਾਉਣ ਵਾਲੇ ਉਹ ਵੈਧ ਨੋਟਿਸ ਆਉਂਦੇ ਹਨ ਜੋ ਸਾਨੂੰ ਡਿਜ਼ੀਟਲ ਮਿਲੇਨਿਅਮ ਕਾਪੀਰਾਈਟ ਐਕਟ ਦੇ ਅਧੀਨ ਪ੍ਰਾਪਤ ਹੁੰਦੇ ਹਨ।