ਅਸੀਂ ਧੋਖਾਧੜੀ ਵਾਲੇ ਵਿਗਿਆਪਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸੁਚੇਤ ਹਾਂ। ਧੋਖਾਧੜੀ ਵਿੱਚ ਘੁਟਾਲੇ ਅਤੇ ਧੋਖੇਬਾਜ਼ ਮਾਰਕੀਟਿੰਗ ਅਭਿਆਸਾਂ ਦੀ ਲੜੀ ਸ਼ਾਮਲ ਹੁੰਦੀ ਹੈ ਜੋ ਭਾਈਚਾਰੇ ਦੇ ਭਰੋਸੇ ਦੀ ਦੁਰਵਰਤੋਂ ਕਰਦੇ ਹਨ ਜਾਂ ਵਰਤੋਂਕਾਰਾਂ ਨੂੰ ਗੁੰਮਰਾਹਕੁੰਨ ਦਿਖਾਵੇ ਦੇ ਤਹਿਤ ਖਰੀਦਦਾਰੀ ਕਰਨ ਜਾਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਭਰਮਾਉਂਦੇ ਹਨ।
ਅਸੀਂ ਇਹ ਰੋਕਦੇ ਹਾਂ:
ਅਜਿਹੇ ਵਿਗਿਆਪਨ ਜੋ ਝੂਠੇ ਹੁੰਦੇ ਹਨ, ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਜਾਂ ਗਲਤ ਰਾਹ ਪਾਉਂਦੇ ਹਨ, ਇਹਨਾਂ ਵਿੱਚ ਝੂਠੇ ਦਾਅਵੇ, ਪੇਸ਼ਕਸ਼ਾਂ ਜਾਂ ਕਾਰੋਬਾਰੀ ਮੌਕੇ ਸ਼ਾਮਲ ਹੁੰਦੇ ਹਨ।
ਅਣ-ਅਧਿਕਾਰਤ ਜਾਂ ਅਣਐਲਾਨੀ ਪ੍ਰਾਯੋਜਿਤ ਸਮੱਗਰੀ
ਧੋਖਾਧੜੀ ਵਾਲੇ ਸਮਾਨ ਜਾਂ ਸੇਵਾਵਾਂ ਦਾ ਪ੍ਰਚਾਰ, ਜਿਨ੍ਹਾਂ ਵਿੱਚ ਨਕਲੀ ਦਸਤਾਵੇਜ਼ ਜਾਂ ਪ੍ਰਮਾਣ-ਪੱਤਰ ਜਾਂ ਨਕਲੀ ਉਤਪਾਦ ਸ਼ਾਮਲ ਹਨ।Snapchat ਦੀਆਂ ਵਿਸ਼ੇਸ਼ਤਾਵਾਂ ਜਾਂ ਵੰਨਗੀਆਂ ਦੀ ਦਿੱਖ ਜਾਂ ਕੰਮ ਦੀ ਨਕਲ ਕਰਨ ਵਾਲੀ ਸਮੱਗਰੀ ਬਣਾਉਣਾ ਜਾਂ ਸਾਂਝਾ ਕਰਨਾ।
ਅਜਿਹੇ ਵਿਗਿਆਪਨ ਜਿਹਨਾਂ ਵਿੱਚ ਕੋਈ ਕਾਰਵਾਈ ਕਰਨ ਲਈ ਕੀਤੀਆਂ ਝੂਠੀਆਂ ਕਾਲਾਂ ਸ਼ਾਮਲ ਹੁੰਦੀਆਂ ਹਨ, ਜਾਂ ਅਜਿਹੇ ਵਿਗਿਆਪਨ ਜੋ ਤੁਹਾਨੂੰ ਅਜਿਹੇ ਪੰਨੇ 'ਤੇ ਲੈ ਜਾਂਦੇ ਹਨ ਜੋ ਦਿਖਾਏ ਗਏ ਬ੍ਰਾਂਡ ਜਾਂ ਸਮੱਗਰੀ ਨਾਲ ਸਬੰਧਿਤ ਨਹੀਂ ਹੁੰਦੇ।
ਸਮੀਖਿਆ ਵਿੱਚ ਰੁਕਾਵਟ ਪੈਦਾ ਕਰਨ ਲਈ, ਸਮੀਖਿਆ ਸਪੁਰਦ ਕਰਨ ਤੋਂ ਬਾਅਦ, ਕਲੌਕਿੰਗ, ਲੈਂਡਿੰਗ ਪੰਨੇ ਉੱਤੇ ਪਹੁੰਚਣ ਵਿੱਚ ਰੁਕਾਵਟ ਪੈਦਾ ਕਰਨਾ ਜਾਂ URL ਦੀ ਸਮੱਗਰੀ ਵਿੱਚ ਸੋਧ ਕਰਨਾ।
ਅਜਿਹੇ ਵਿਗਿਆਪਨ ਜੋ ਬੇਈਮਾਨੀ ਵਾਲੇ ਵਤੀਰੇ ਨੂੰ ਉਤਸ਼ਾਹਿਤ ਕਰਦੇ ਹਨ। (ਜਿਵੇਂ ਕਿ: ਨਕਲੀ ਆਈ.ਡੀ., ਸਾਹਿਤ ਚੋਰੀ ਜਾਂ ਲੇਖ ਲਿਖਣ ਵਾਲੀਆਂ ਸੇਵਾਵਾਂ ਦੇ ਵਿਗਿਆਪਨ)।
ਸਮਾਨ ਦੀ ਡਿਲੀਵਰੀ ਨਾ ਕਰਨਾ, ਜਾਂ ਰਵਾਨਗੀ ਵਿੱਚ ਦੇਰੀ ਜਾਂ ਵਸਤੂ-ਸੂਚੀ ਦੀਆਂ ਸੀਮਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ
ਚਲਾਕੀ ਵਾਲੀਆਂ ਤਕਨੀਕਾਂ ਦੀ ਵਰਤੋਂ
ਉਦਯੋਗ ਮੁਤਾਬਕ ਵੇਰਵੇ ਵੀ ਦੇਖੋ: ਵਿੱਤੀ ਉਤਪਾਦ ਅਤੇ ਸੇਵਾਵਾਂ