Snapchat ਭਾਈਚਾਰੇ ਵਿੱਚ ਸਾਰੀ ਦੁਨੀਆ ਦੇ ਵੰਨ-ਸੁਵੰਨੇ ਵਰਤੋਂਕਾਰ ਸ਼ਾਮਲ ਹਨ। ਸਵਾਗਤੀ ਮੰਚ ਨੂੰ ਉਤਸ਼ਾਹਤ ਕਰਨ ਲਈ ਅਸੀਂ ਉਸ ਨਫਰਤੀ ਜਾਂ ਕੱਟੜਪੰਥੀ ਸਮੱਗਰੀ ਨੂੰ ਰੋਕਦੇ ਹਾਂ ਜੋ ਸੁਰੱਖਿਆ ਅਤੇ ਸ਼ਮੂਲੀਅਤ ਦੀ ਸਾਡੀ ਵਚਨਬੱਧਤਾ ਨੂੰ ਕਮਜ਼ੋਰ ਕਰਦੀ ਹੈ।
ਨਫਰਤੀ ਭਾਸ਼ਣ ਉਹ ਸਮੱਗਰੀ ਹੈ ਜੋ ਬੇਇੱਜ਼ਤ, ਬਦਨਾਮ ਕਰਦੀ ਹੈ ਜਾਂ ਨਸਲ, ਰੰਗ, ਜਾਤ, ਮੂਲ, ਰਾਸ਼ਟਰੀ ਮੂਲ, ਧਰਮ, ਜਿਨਸੀ ਝੁਕਾਅ, ਲਿੰਗਕ ਪਛਾਣ, ਅਪਾਹਜਤਾ ਜਾਂ ਸੇਵਾ ਮੁਕਤੀ ਸਥਿਤੀ, ਇਮੀਗ੍ਰੇਸ਼ਨ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਉਮਰ, ਭਾਰ ਜਾਂ ਗਰਭ ਅਵਸਥਾ ਦੇ ਅਧਾਰ 'ਤੇ ਵਿਤਕਰੇ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ।
ਉੱਪਰ ਦੱਸੀਆਂ ਗਈਆਂ ਸ਼੍ਰੇਣੀਆਂ ਵਿੱਚੋਂ ਕਿਸੇ ਦੇ ਵੀ ਅਧਾਰ 'ਤੇ ਪੱਖਪਾਤੀ ਸੋਚ ਬਣਾਉਣ ਤੋਂ ਪ੍ਰਹੇਜ਼ ਕਰੋ।
ਅਸੀਂ Snapchatters ਲਈ ਸ਼ਮੂਲੀਅਤ ਵਾਲੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰਦੇ ਹਾਂ। ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਚਿੱਤਰਾਂ ਦੀ ਅਢੁਕਵੀਂ ਵਰਤੋਂ ਤੋਂ ਬਚੋ।