ਵਿਗਿਆਪਨਬਾਜ਼ੀ ਨੀਤੀਆਂ
ਆਮ ਜ਼ਰੂਰਤਾਂ
ਟੀਚਾ ਅਤੇ ਪਾਲਣਾ
ਸਾਰੇ ਵਿਗਿਆਪਨਾਂ ਨੂੰ ਹਰੇਕ ਭੂਗੋਲਿਕ ਖੇਤਰ ਵਿੱਚ ਉਹਨਾਂ ਦੇ ਚੁਣੇ ਹੋਏ ਦਰਸ਼ਕਾਂ ਲਈ ਢੁਕਵਾਂ ਹੋਣਾ ਚਾਹੀਦਾ ਹੈ ਜਿੱਥੇ ਵੀ ਵਿਗਿਆਪਨ ਚੱਲਣਗੇ। Snapchat ਐਪ 13 ਸਾਲ ਤੋਂ ਵੱਧ ਉਮਰ ਲਈ ਹੈ ਇਸ ਲਈ ਅਸੀਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੰਬੋਧਿਤ, ਜਾਂ ਉਹਨਾਂ ਨੂੰ ਅਪੀਲ ਕਰਨ ਦੇ ਇਰਾਦੇ ਵਾਲ਼ੇ ਵਿਗਿਆਪਨਾਂ ਨੂੰ ਰੱਦ ਕਰਾਂਗੇ।
ਵਿਗਿਆਪਨਾਂ ਨੂੰ ਹਰੇਕ ਭੂਗੋਲਿਕ ਖੇਤਰ ਵਿੱਚ ਸਾਰੇ ਲਾਗੂ ਕਾਨੂੰਨਾਂ, ਬਿਧੀਆਂ, ਫ਼ੁਰਮਾਨਾਂ, ਨਿਯਮਾਂ, ਜਨਤਕ ਹੁਕਮਾਂ ਦੇ ਨਿਯਮਾਂ, ਉਦਯੋਗ ਦੇ ਕੋਡਾਂ, ਨਿਯਮੱਤਤਾਵਾਂ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿੱਥੇ ਵੀ ਵਿਗਿਆਪਨ ਚਲਾਏ ਜਾਣਗੇ। ਕਿਰਪਾ ਕਰਕੇ ਧਿਆਨ ਰੱਖੋ:
ਕੁੱਝ ਉਤਪਾਦਾਂ ਜਾਂ ਸੇਵਾਵਾਂ ਦੇ ਵਿਗਿਆਪਨ ਲਿੰਗ, ਉਮਰ ਜਾਂ ਟਿਕਾਣੇ ਦੇ ਅਧਾਰ 'ਤੇ ਨਹੀਂ ਵਿਖਾਏ ਜਾਂਦੇ ਹਨ।
ਕੁਝ ਟਿਕਾਣਿਆਂ ਵਿੱਚ ਭਾਸ਼ਾ ਦੀਆਂ ਜ਼ਰੂਰਤਾਂ ਹਨ।
ਯੂ.ਐੱਸ.-ਅਧਾਰਿਤ ਕੰਪਨੀ ਹੋਣ ਦੇ ਨਾਤੇ Snap ਯੂ.ਐੱਸ. ਵਪਾਰਕ ਪਾਬੰਦੀਆਂ ਜਾਂ ਕੁਝ ਹੋਰ ਯੂ.ਐੱਸ. ਨਿਰਯਾਤ ਨਿਯੰਤਰਣ ਕਾਨੂੰਨਾਂ ਦੇ ਅਧੀਨ ਦੇਸ਼ਾਂ ਵਿੱਚ ਸੰਸਥਾਵਾਂ ਲਈ ਸੇਧਿਤ ਜਾਂ ਉਹਨਾਂ ਰਾਹੀਂ ਭੁਗਤਾਨ ਕੀਤੇ ਵਿਗਿਆਪਨਾਂ ਨੂੰ ਸਵੀਕਾਰ ਨਹੀਂ ਕਰੇਗਾ।
ਪ੍ਰਗਟਾਵੇ
ਵਿਗਿਆਪਨਾਂ ਵਿੱਚ ਸਾਰੇ ਲੋੜੀਂਦੇ ਪ੍ਰਗਟਾਵੇ, ਬੇਦਾਅਵੇ ਅਤੇ ਚੇਤਾਵਨੀਆਂ ਹੋਣੇ ਚਾਹੀਦੇ ਹਨ (ਹੋਰ ਜਾਣਕਾਰੀ ਲਈ ਵਿਗਿਆਪਨ ਵੇਰਵੇ ਅਤੇ ਸੇਧਾਂ ਦੇਖੋ) ਅਤੇ ਵਿਗਿਆਪਨਦਾਤਾਵਾਂ ਨੂੰ ਵਿਗਿਆਪਨ ਵਿੱਚ ਸਟੀਕ ਅਤੇ ਸਾਫ਼ ਤੌਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ।
ਪਰਦੇਦਾਰੀ: ਡੈਟਾ ਇਕੱਤਰੀਕਰਨ ਅਤੇ ਵਰਤੋਂ
ਵਿਗਿਆਪਨ ਸੰਵੇਦਨਸ਼ੀਲ ਜਾਣਕਾਰੀ ਜਾਂ ਵਿਸ਼ੇਸ਼ ਸ਼੍ਰੇਣੀ ਦਾ ਡੈਟਾ ਇਕੱਠਾ ਨਹੀਂ ਕਰ ਸਕਦੇ ਹਨ, ਜਿਸ ਵਿੱਚ ਹੇਠਾਂ ਆਧਾਰਿਤ ਜਾਂ ਹੇਠਾਂ ਦਿੱਤੀ ਜਾਣਕਾਰੀ ਸ਼ਾਮਲ ਹੈ: (i) ਕਥਿਤ ਜਾਂ ਅਸਲ ਜੁਰਮ; (ii) ਸਿਹਤ ਸੰਬੰਧੀ ਜਾਣਕਾਰੀ; ਜਾਂ (iii) ਵਰਤੋਂਕਾਰਾਂ ਦੀ ਵਿੱਤੀ ਸਥਿਤੀ, ਨਸਲੀ ਜਾਂ ਜਾਤੀ ਮੂਲ, ਧਾਰਮਿਕ ਵਿਸ਼ਵਾਸ ਜਾਂ ਤਰਜੀਹਾਂ, ਜਿਨਸੀ ਜੀਵਨ ਜਾਂ ਜਿਨਸੀ ਤਰਜੀਹਾਂ, ਰਾਜਨੀਤਿਕ ਵਿਚਾਰਾਂ ਜਾਂ ਕਾਰੋਬਾਰੀ ਸੰਘ ਦੀ ਸਦੱਸਤਾ ਬਾਰੇ ਜਾਣਕਾਰੀ। ਅਸੀਂ ਸਿਰਫ਼ ਮਾਨਤਾ ਪ੍ਰਾਪਤ ਖੋਜ ਸੰਸਥਾਵਾਂ ਜਾਂ ਜਨਤਕ ਸਿਹਤ ਸੰਗਠਨਾਂ ਨੂੰ ਹੀ ਸਿਹਤ ਸੰਬੰਧੀ ਸਰਵੇਖਣਾਂ ਦੀ ਇਜਾਜ਼ਤ ਦਿੰਦੇ ਹਾਂ।
ਜਦੋਂ ਕੋਈ ਵੀ ਨਿੱਜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਵਿਗਿਆਪਨਦਾਤਾ ਦੀ ਪਰਦੇਦਾਰੀ ਬਾਰੇ ਨੀਤੀ ਤੁਰੰਤ ਪਹੁੰਚਯੋਗ ਹੋਣੀ ਚਾਹੀਦੀ ਹੈ।
ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਇਕੱਤਰ ਕਰਨਾ ਅਤੇ ਉਸ 'ਤੇ ਪ੍ਰਕਿਰਿਆ ਕਰਨਾ ਲਾਜ਼ਮੀ ਹੈ। ਜਿਹੜੇ ਵਿਗਿਆਪਨ ਵਰਤੋਂਕਾਰਾਂ ਨੂੰ ਝੂਠੇ ਬਹਾਨੇ ਲਗਾ ਕੇ ਨਿੱਜੀ ਜਾਣਕਾਰੀ ਦੇਣ ਲਈ ਗੁੰਮਰਾਹ ਕਰਦੇ ਹਨ ਉਨ੍ਹਾਂ ਦੀ ਮਨਾਹੀ ਹੈ।
ਵਿਗਿਆਪਨਾਂ ਲਈ ਲਾਜ਼ਮੀ ਹੈ ਕਿ ਉਹ ਵਰਤੋਂਕਾਰ ਦੇ ਨਿੱਜੀ ਡੈਟਾ ਦੀ ਜਾਣਕਾਰੀ, ਸੰਵੇਦਨਸ਼ੀਲ ਜਾਣਕਾਰੀ, ਆਨਲਾਈਨ ਸਰਗਰਮੀ ਜਾਂ ਉਨ੍ਹਾਂ ਦੇ ਟਿਕਾਣੇ ਦੀ ਸਟੀਕ ਜਾਣਕਾਰੀ ਕਿਸੇ ਨੂੰ ਵੀ ਸਿੱਧੇ ਜਾ ਅਸਿੱਧੇ ਤੌਰ 'ਤੇ ਨਾ ਦੱਸਣ।
ਬੌਧਿਕ ਜਾਇਦਾਦ
ਉਲੰਘਣਾ ਕਰਨ ਵਾਲੀ ਸਮੱਗਰੀ
ਵਿਗਿਆਪਨਾਂ ਵਿੱਚ ਕਿਸੇ ਵਿਅਕਤੀ ਜਾਂ ਸੰਸਥਾ ਦੀ ਬੌਧਿਕ ਜਾਇਦਾਦ, ਪਰਦੇਦਾਰੀ, ਪ੍ਰਚਾਰ ਜਾ ਹੋਰ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਵਿਗਿਆਪਨ ਦੇਣ ਵਾਲਿਆਂ ਕੋਲ ਉਨ੍ਹਾਂ ਦੇ ਵਿਗਿਆਪਨਾਂ ਦੇ ਸਾਰੇ ਤੱਤਾਂ ਲਈ ਜ਼ਰੂਰੀ ਅਧਿਕਾਰ ਅਤੇ ਇਜ਼ਾਜਤਾਂ ਹੋਣੀਆਂ ਚਾਹੀਦੀਆਂ ਹਨ। ਵਿਗਿਆਪਨਾਂ ਵਿੱਚ ਕਿਸੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਵਿਅਕਤੀ ਦਾ ਨਾਮ, ਸਮਾਨਤਾ (ਇੱਕੋ ਜਿਹੇ ਲੱਗਣ ਸਮੇਤ), ਆਵਾਜ਼ (ਇਕੋ ਜਿਹੀਆਂ ਧੁਨੀਆਂ ਸਮੇਤ) ਜਾਂ ਹੋਰ ਪਛਾਣਣਯੋਗ ਵਿਸ਼ੇਸ਼ਤਾਵਾਂ ਨਹੀਂ ਹੋ ਸਕਦੀਆਂ।
ਹੇਠ ਲਿਖੀਆਂ ਚੀਜ਼ਾਂ ਦੀ ਮਨਾਹੀ ਹੈ:
ਅਜਿਹੇ ਉਤਪਾਦਾਂ ਜਾਂ ਸੇਵਾਵਾਂ ਦੇ ਵਿਗਿਆਪਨ ਜਿਨ੍ਹਾਂ ਨੂੰ ਮੁੱਖ ਤੌਰ 'ਤੇ ਹੋਰਾਂ ਦੇ ਬੌਧਿਕ ਜਾਇਦਾਦ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਉਹ ਉਤਪਾਦ ਜਿਨ੍ਹਾਂ ਨੂੰ ਕਾਪੀਰਾਈਟ ਸੁਰੱਖਿਆ ਵਿਧੀਆਂ ਨੂੰ ਭੰਗ ਕਰਨ ਲਈ ਬਣਾਇਆ ਗਿਆ ਹੈ (ਉਦਾਹਰਨ ਦੇ ਲਈ, ਸੌਫਟਵੇਅਰ ਜਾਂ ਕੇਬਲ ਸਿਗਨਲ ਨੂੰ ਪੜ੍ਹਨ ਵਾਲਾ ਯੰਤਰ)।
ਅਜਿਹੇ ਉਤਪਾਦਾਂ ਜਾਂ ਸੇਵਾਵਾਂ ਦੇ ਵਿਗਿਆਪਨ ਜੋ ਮੁੱਖ ਤੌਰ 'ਤੇ ਨਕਲੀ ਉਤਪਾਦਾਂ ਨੂੰ ਵੇਚਣ ਦਾ ਪ੍ਰਚਾਰ ਕਰਦੇ ਹਨ, ਜਿਵੇਂ ਕਿ ਡਿਜ਼ਾਈਨਰਾਂ ਜਾਂ ਅਧਿਕਾਰਿਤ-ਲਸੰਸਸ਼ੁਦਾ ਉਤਪਾਦਾਂ ਦੀ ਨਕਲ।
ਅਜਿਹੇ ਉਤਪਾਦ ਜਾਂ ਸੇਵਾਵਾਂ ਜਿਨ੍ਹਾਂ ਵਿੱਚ ਮਸ਼ਹੂਰ ਹਸਤੀਆਂ ਦੀ ਝੂਠੀ ਵਰਤੋਂ ਜਾਂ ਵਡਿਆਈ ਦਿਖਾਈ ਜਾਂਦੀ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਪੀਰਾਈਟ, ਵਪਾਰਕ ਚਿੰਨ੍ਹ ਜਾਂ ਪ੍ਰਚਾਰ ਦੇ ਹੱਕਾਂ ਦੀ Snapchat 'ਤੇ ਦਿੱਤੇ ਕਿਸੇ ਵਿਗਿਆਪਨ ਰਾਹੀਂ ਉਲੰਘਣਾ ਹੋਈ ਹੈ ਤਾਂ ਅਸੀਂ ਤੁਹਾਨੂੰ ਵਿਗਿਆਪਨ ਦੇਣ ਵਾਲੇ ਨਾਲ ਸਿੱਧੇ ਸੰਪਰਕ ਕਰਨ ਅਤੇ ਆਪਣੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਤੋਂ ਇਲਾਵਾ ਅਧਿਕਾਰ ਧਾਰਕ ਅਤੇ ਉਹਨਾਂ ਦੇ ਏਜੰਟ ਕਥਿਤ ਤੌਰ 'ਤੇ ਬੌਧਿਕ ਜਾਇਦਾਦ ਦੀ ਉਲੰਘਣਾ ਦੀ ਜਾਣਕਾਰੀ Snap ਨੂੰ ਇੱਥੇ ਦੇ ਸਕਦੇ ਹਨ। ਅਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ।
Snap ਲਈ ਹਵਾਲੇ
ਵਿਗਿਆਪਨਾਂ ਵਿੱਚ Snap ਜਾਂ ਇਸਦੇ ਉਤਪਾਦਾਂ ਵੱਲੋਂ ਮਾਨਤਾ ਜਾਂ ਸਮਰਥਨ ਦਾ ਸੁਝਾਅ ਨਹੀਂ ਦੇਣਾ ਚਾਹੀਦਾ। ਇਸਦਾ ਮਤਲਬ ਹੈ ਕਿ ਵਿਗਿਆਪਨਾਂ ਨੂੰ Snapchat ਬ੍ਰਾਂਡ ਸੇਧਾਂ ਜਾਂ Bitmoji ਬ੍ਰਾਂਡ ਸੇਧਾਂ ਵਿੱਚ ਇਜਾਜ਼ਤ ਦਿੱਤੇ ਤੋਂ ਇਲਾਵਾ Snap-ਮਲਕੀਅਤ ਵਾਲੇ ਵਪਾਰਕ ਚਿੰਨ੍ਹ ਜਾਂ ਕਾਪੀਰਾਈਟ, Bitmoji ਕਲਾਕਾਰੀ ਜਾਂ Snapchat ਵਰਤੋਂਕਾਰ ਇੰਟਰਫੇਸ ਦੇ ਚਿੱਤਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਨਾ ਹੀ ਵਿਗਿਆਪਨਾਂ ਵਿੱਚ Snap ਦੀ ਮਲਕੀਅਤ ਕਿਸੇ ਵਪਾਰਕ ਚਿੰਨ੍ਹ ਦੇ ਬਦਲਵੇਂ ਰੂਪ ਵਿੱਚ ਜਾਂ ਨਾ ਹੀ ਉਲਝਣ ਵਿੱਚ ਪਾਉਣ ਵਾਲੀ ਸਮਾਨਤਾ ਹੋ ਸਕਦੀ ਹੈ।
ਰਚਨਾਤਮਕ ਗੁਣਵੱਤਾ ਅਤੇ ਦ੍ਰਿਸ਼ਟੀਗਤ ਪੰਨਾ
ਸਾਰੇ ਵਿਗਿਆਪਨਾਂ ਨੂੰ ਲਾਜ਼ਮੀ ਤੌਰ 'ਤੇ ਉੱਚ ਗੁਣਵੱਤਾ ਅਤੇ ਸੰਪਾਦਕੀ ਮਿਆਰਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਸਾਡੇ ਹਰੇਕ ਵਿਗਿਆਪਨ ਉਤਪਾਦ ਦੇ ਤਕਨੀਕੀ ਅਤੇ ਰਚਨਾਤਮਕ ਵੇਰਵੇ ਲਈ ਸਾਡੇ ਕਾਰੋਬਾਰ ਸਹਾਇਤਾ ਕੇਂਦਰ ਦੇ ਵੇਰਵੇ ਅਤੇ ਰਚਨਾਤਮਕ ਸੇਧਾਂ ਭਾਗ ਵਿੱਚ ਜਾਓ। ਇਹਨਾਂ ਸੇਧਾਂ ਨੂੰ ਪੂਰਾ ਨਾ ਕਰਨ ਵਾਲ਼ੀਆਂ ਵਿਗਿਆਪਨ ਰਚਨਾਵਾਂ ਨੂੰ ਨਾ-ਮਨਜ਼ੂਰ ਕਰ ਦਿੱਤਾ ਜਾਵੇਗਾ।
ਵਿਗਿਆਪਨਾਂ ਦੀ ਸਮੀਖਿਆ ਕਰਨ ਵੇਲੇ ਅਸੀਂ ਆਪਣੀਆਂ ਨੀਤੀਆਂ ਨੂੰ ਨਾ ਸਿਰਫ਼ ਵਿਗਿਆਪਨ ਰਚਨਾਤਮਕਤਾ (ਜਿਵੇਂ ਕਿ "ਚੋਟੀ ਦੀ Snap," ਫ਼ਿਲਟਰ, ਜਾਂ ਪ੍ਰਾਯੋਜਿਤ ਕੀਤੇ ਲੈਂਜ਼) 'ਤੇ ਲਾਗੂ ਕਰਦੇ ਹਾਂ, ਸਗੋਂ ਵਿਗਿਆਪਨ ਦੇ ਦ੍ਰਿਸ਼ਟੀਗਤ ਪੰਨੇ ਜਾਂ ਹੋਰ ਸੰਬੰਧਿਤ ਤੱਤਾਂ 'ਤੇ ਵੀ ਲਾਗੂ ਕਰਦੇ ਹਾਂ। ਅਸੀਂ ਉਹਨਾਂ ਦ੍ਰਿਸ਼ਟੀਗਤ ਪੰਨਿਆਂ ਦੇ ਵਿਗਿਆਪਨਾਂ ਨੂੰ ਨਾ-ਮਨਜ਼ੂਰ ਕਰਦੇ ਹਾਂ ਜੋ ਅਜਿਹੇ ਹੁੰਦੇ ਹਨ
:
ਘੱਟ ਗੁਣਵੱਤਾ (ਜਿਵੇਂ ਕਿ, ਖਰਾਬ ਲਿੰਕ, ਉਹ ਪੰਨੇ ਜੋ ਮੋਬਾਈਲ ਫੋਨਾਂ ਲਈ ਗੈਰ-ਕਾਰਜਸ਼ੀਲ ਹਨ ਜਾਂ ਤਿਆਰ ਨਹੀਂ ਕੀਤੇ ਹਨ)
ਵਿਵਾਦਪੂਰਨ (ਜਿਵੇਂ ਕਿ, ਅਣਕਿਆਸੇ ਵਰਤੋਂਕਾਰ ਤਜ਼ਰਬੇ, ਅਚਾਨਕ ਉੱਚੀਆਂ ਅਵਾਜ਼ਾਂ, ਤੀਬਰ ਰੌਸ਼ਨੀਆਂ)
ਗੈਰ-ਜ਼ਰੂਰੀ (ਜਿਵੇਂ ਕਿ, ਉਹ ਪੰਨੇ ਜੋ ਉਤਪਾਦ ਜਾਂ ਸੇਵਾ ਨਾਲ਼ ਮੇਲ ਨਹੀਂ ਖਾਂਦੇ ਜਿਸਦਾ ਵਿਗਿਆਪਨ ਦਿੱਤਾ ਜਾ ਰਿਹਾ ਹੈ ਜਾਂ ਜੋ ਵਰਤੋਂਕਾਰ ਨੂੰ ਵੱਧ ਤੋਂ ਵੱਧ ਵਿਗਿਆਪਨ ਵਿਖਾਉਣ ਲਈ ਬੇਲੋੜੀ ਖਰੀਦ ਪ੍ਰਕਿਰਿਆ ਨੂੰ ਪੇਸ਼ ਕਰਦੇ ਹਨ)
ਅਸੁਰੱਖਿਅਤ (ਜਿਵੇਂ ਕਿ, ਫਾਈਲਾਂ ਨੂੰ ਆਪਣੇ ਆਪ ਡਾਊਨਲੋਡ ਕਰਨ ਦੇ ਯਤਨ ਜਾਂ ਵਰਤੋਂਕਾਰ ਡੈਟਾ ਲਈ ਧੋਖਾਧੜੀ)
ਪ੍ਰਚਾਰ
Snapchat 'ਤੇ ਪ੍ਰਚਾਰ Snap ਦੇ ਪ੍ਰਚਾਰ ਨਿਯਮਾਂ ਅਧੀਨ ਹਨ।
ਅੱਗੇ:
ਵਿਗਿਆਪਨ ਸ਼੍ਰੇਣੀ ਦੀਆਂ ਜ਼ਰੂਰਤਾਂ