ਵਿਗਿਆਪਨ ਸ਼੍ਰੇਣੀ ਦੀਆਂ ਜ਼ਰੂਰਤਾਂ

Snap ਦੀਆਂ ਸਿਆਸੀ ਅਤੇ ਵਕਾਲਤ-ਸਬੰਧੀ ਵਿਗਿਆਪਨਬਾਜ਼ੀ ਨੀਤੀਆਂ

Snapchat ਸਵੈ-ਪ੍ਰਗਟਾਵੇ ਦੀ ਸਮਰੱਥਾ ਦਿੰਦੀ ਹੈ ਜਿਸ ਵਿੱਚ ਰਾਜਨੀਤੀ ਬਾਰੇ ਸਵੈ-ਪ੍ਰਗਟਾਵਾ ਵੀ ਸ਼ਾਮਲ ਹੈ। ਪਰ Snapchat 'ਤੇ ਦਿਸਣ ਵਾਲੇ ਸਿਆਸੀ ਵਿਗਿਆਪਨ ਸਾਡੇ ਵਰਤੋਂਕਾਰਾਂ ਲਈ ਪਾਰਦਰਸ਼ੀ, ਕਨੂੰਨੀ ਅਤੇ ਸਹੀ ਹੋਣੇ ਚਾਹੀਦੇ ਹਨ।

Books and big green tick

ਜ਼ਰੂਰਤਾਂ

ਇਹ ਰਾਜਨੀਤਿਕ ਵਿਗਿਆਪਨਬਾਜ਼ੀ ਨੀਤੀਆਂ ਚੋਣਾਂ ਦੇ ਵਿਗਿਆਪਨਾਂ, ਵਕਾਲਤ ਦੇ ਵਿਗਿਆਪਨਾਂ ਅਤੇ ਮੁੱਦਿਆਂ ਦੇ ਵਿਗਿਆਪਨਾਂ ਸਮੇਤ Snap ਵਿੱਚ ਦਿਸਣ ਵਾਲੇ ਸਾਰੇ ਰਾਜਨੀਤਿਕ ਵਿਗਿਆਪਨਾਂ ਉੱਤੇ ਲਾਗੂ ਹੁੰਦੀਆਂ ਹਨ।

  • ਚੋਣਾਂ ਨਾਲ ਸਬੰਧਤ ਵਿਗਿਆਪਨਾਂ ਵਿੱਚ ਉਹ ਵਿਗਿਆਪਨ ਸ਼ਾਮਲ ਹਨ ਜੋ ਜਨਤਕ ਅਹੁਦੇ, ਬੈਲਟ ਪੈਮਾਨਿਆਂ ਜਾਂ ਰਾਏਸ਼ੁਮਾਰੀ, ਰਾਜਨੀਤਿਕ ਕਾਰਵਾਈ ਕਮੇਟੀਆਂ ਲਈ ਉਮੀਦਵਾਰਾਂ ਜਾਂ ਪਾਰਟੀਆਂ ਵੱਲੋਂ ਜਾਂ ਉਨ੍ਹਾਂ ਲਈ ਭੁਗਤਾਨ ਕੀਤੇ ਜਾਂਦੇ ਹਨ ਅਤੇ ਉਹ ਵਿਗਿਆਪਨ ਵੀ ਜੋ ਲੋਕਾਂ ਨੂੰ ਵੋਟ ਪਾਉਣ ਜਾਂ ਵੋਟ ਲਈ ਰਜਿਸਟਰ ਹੋਣ ਲਈ ਪ੍ਰੇਰਿਤ ਕਰਦੇ ਹਨ।

  • ਵਕਾਲਤ ਜਾਂ ਮੁੱਦੇ ਵਾਲੇ ਵਿਗਿਆਪਨ ਉਹਨਾਂ ਮੁੱਦਿਆਂ ਜਾਂ ਸੰਸਥਾਵਾਂ ਨਾਲ ਸੰਬੰਧਿਤ ਵਿਗਿਆਪਨ ਹੁੰਦੇ ਹਨ ਜੋ ਸਥਾਨਕ, ਰਾਸ਼ਟਰੀ ਜਾਂ ਵਿਸ਼ਵੀ ਪੱਧਰ 'ਤੇ ਜਾਂ ਜਨਤਕ ਮਹੱਤਤਾ ਵਾਲੀ ਬਹਿਸ ਦਾ ਵਿਸ਼ਾ ਹੁੰਦੇ ਹਨ। ਉਦਾਹਰਨਾਂ ਵਿੱਚ ਸ਼ਾਮਲ ਹਨ: ਗਰਭਪਾਤ, ਇਮੀਗ੍ਰੇਸ਼ਨ, ਵਾਤਾਵਰਣ, ਸਿੱਖਿਆ, ਵਿਤਕਰੇ ਅਤੇ ਬੰਦੂਕਾਂ ਬਾਰੇ ਵਿਗਿਆਪਨ।

ਰਾਜਨੀਤਿਕ ਵਿਗਿਆਪਨਾਂ ਨੂੰ ਸਾਰੇ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਵਿੱਚ ਸਾਰੇ ਰਾਸ਼ਟਰੀ ਚੋਣ ਕਾਨੂੰਨ ਅਤੇ ਮੁਹਿੰਮ ਵਿੱਤ ਕਾਨੂੰਨ, ਕਾਪੀਰਾਈਟ ਕਾਨੂੰਨ, ਮਾਣਹਾਨੀ ਕਾਨੂੰਨ ਅਤੇ (ਜਿੱਥੇ ਲਾਗੂ ਹੋਵੇ) ਸੰਘੀ ਚੋਣ ਕਮਿਸ਼ਨ ਦੇ ਨਿਯਮ ਅਤੇ ਰਾਜ ਜਾਂ ਸਥਾਨਕ ਕਾਨੂੰਨ ਅਤੇ ਨਿਯਮ ਸ਼ਾਮਲ ਹਨ। ਉਨ੍ਹਾਂ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਕੇਵਲ ਵਿਗਿਆਪਨਦਾਤਾ ਦੀ ਜ਼ਿੰਮੇਵਾਰੀ ਹੋਵੇਗੀ।

ਸਾਰੀ ਰਾਜਨੀਤਿਕ ਵਿਗਿਆਪਨਬਾਜ਼ੀ ਲਈ ਵਿਗਿਆਪਨ ਵਿੱਚ "ਇਨ੍ਹਾਂ ਨੇ ਭੁਗਤਾਨ ਕੀਤਾ" ਸੁਨੇਹਾ ਸ਼ਾਮਲ ਕਰਨਾ ਚਾਹੀਦਾ ਹੈ ਜਿਸਦੇ ਬਾਅਦ ਭੁਗਤਾਨ ਕਰਨ ਵਾਲੇ ਵਿਅਕਤੀ ਜਾਂ ਸੰਸਥਾ ਦਾ ਨਾਮ ਹੁੰਦਾ ਹੈ। Snap ਨੂੰ ਰਾਜਨੀਤਿਕ ਸਮੱਗਰੀ ਨਾਲ ਜੁੜਦੀ ਵਿਗਿਆਪਨ ਸਮੱਗਰੀ, ਰਾਜਨੀਤਿਕ ਧਿਰਾਂ ਨਾਲ ਸਬੰਧਿਤ ਸਮਾਨ ਲਈ ਵਿਗਿਆਪਨ ਸਮੱਗਰੀ ਜਾਂ ਹੋਰ ਮਾਮਲਿਆਂ ਵਿੱਚ Snap ਦੀ ਫ਼ੈਸਲਾਕੁੰਨ ਸਮਰੱਥਾ ਅਨੁਸਾਰ "ਇਨ੍ਹਾਂ ਨੇ ਭੁਗਤਾਨ ਕੀਤਾ" ਖੁਲਾਸੇ ਦੀ ਵੀ ਲੋੜ ਹੋ ਸਕਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਚੋਣ ਵਿਗਿਆਪਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੋਈ ਵਿਗਿਆਪਨ ਉਮੀਦਵਾਰ ਜਾਂ ਸੰਸਥਾ ਵੱਲੋਂ ਅਧਿਕਾਰਤ ਕੀਤਾ ਗਿਆ ਹੈ ਅਤੇ ਉਮੀਦਵਾਰ ਵੱਲੋਂ ਅਧਿਕਾਰਤ ਨਹੀਂ ਕੀਤੇ ਜਾਣ ਵਾਲੇ ਵਿਗਿਆਪਨਾਂ ਲਈ ਪ੍ਰਾਯੋਜਕ ਸੰਸਥਾ ਦੀ ਸੰਪਰਕ ਜਾਣਕਾਰੀ ਸ਼ਾਮਲ ਕਰਨੀ ਚਾਹੀਦੀ ਹੈ। ਇਹ ਬੇਦਾਅਵੇ ਹਰ ਅਧਿਕਾਰਤਾ ਅਨੁਸਾਰ ਵੱਖ-ਵੱਖ ਹੁੰਦੇ ਹਨ। ਵਿਗਿਆਪਨਦਾਤਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਵਿਗਿਆਪਨ ਵਿੱਚ "ਇਨ੍ਹਾਂ ਵੱਲੋਂ ਪ੍ਰਾਯੋਜਿਤ" ਬੇਦਾਅਵੇ ਦੇ ਸੰਬੰਧ ਵਿੱਚ ਸਾਰੇ ਸੰਘੀ, ਰਾਜ ਅਤੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ।

Snapchat ‘ਤੇ ਹਰ ਵਿਗਿਆਪਨ ਦੀ ਤਰ੍ਹਾਂ, ਰਾਜਨੀਤਕ ਵਿਗਿਆਪਨ ਵੀ ਸੇਵਾ ਦੀਆਂ ਮਦਾਂ, ਭਾਈਚਾਰਕ ਸੇਧਾਂ ਅਤੇ ਸਾਡੀਆਂ ਵਿਗਿਆਪਨਬਾਜ਼ੀ ਨੀਤੀਆਂ ਦੀ ਪਾਲਣਾ ਕਰਨਗੇ। ਇਸਦਾ ਮਤਲਬ ਇਨ੍ਹਾਂ ਸਮੇਤ:

  • ਉਹਨਾਂ ਵਿੱਚ ਕਿਸੇ ਨੂੰ ਧਮਕਾਉਣ, ਸਤਾਉਣ ਜਾਂ ਡਰਾਉਣ ਵਾਲੀ ਸਮੱਗਰੀ ਨਹੀਂ ਹੋਣੀ ਚਾਹੀਦੀ।

  • ਉਹਨਾਂ ਵਿੱਚ ਗੁੰਮਰਾਹ ਕਰਨ ਵਾਲੀ, ਝੂਠੀ, ਕਿਸੇ ਹੋਰ ਵਿਅਕਤੀ ਜਾਂ ਸੰਸਥਾ ਦੀ ਨਕਲ ਕਰਨ ਵਾਲੀ ਸਮੱਗਰੀ ਜਾਂ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਤੁਹਾਡੀ ਭਾਗੀਦਾਰੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਸਮੱਗਰੀ ਸ਼ਾਮਲ ਨਹੀਂ ਹੋਣੀ ਚਾਹੀਦੀ।

  • ਉਹਨਾਂ ਵਿੱਚ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜੋ ਪ੍ਰਚਾਰਕ, ਪਰਦੇਦਾਰੀ, ਕਾਪੀਰਾਈਟ ਜਾਂ ਕਿਸੇ ਤੀਜੀ ਧਿਰ ਦੇ ਹੋਰ ਬੌਧਿਕ ਜਾਇਦਾਦ ਅਧਿਕਾਰਾਂ ਦੀ ਉਲੰਘਣਾ ਕਰਦੀ ਹੋਵੇ।

  • ਅਜਿਹੀ ਕੋਈ ਵੀ ਸਮੱਗਰੀ ਨਹੀਂ ਜਿਸ ਵਿੱਚ ਗ੍ਰਾਫਿਕ ਹਿੰਸਾ ਜਾਂ ਹਿੰਸਾ ਦੀ ਮੰਗ ਹੁੰਦੀ ਹੈ।

ਅਸੀਂ ਰਾਜਨੀਤਿਕ ਵਿਗਿਆਪਨਦਾਤਾਵਾਂ ਨੂੰ ਚੰਗੀ ਸੋਚ ਲਈ ਉਤਸ਼ਾਹਿਤ ਕਰਦੇ ਹਾਂ। ਪਰ ਅਸੀਂ ਸਪੱਸ਼ਟ ਤੌਰ 'ਤੇ "ਹਮਲਾਵਰ" ਵਿਗਿਆਪਨਾਂ 'ਤੇ ਪਾਬੰਦੀ ਨਹੀਂ ਲਗਾਉਂਦੇ ਹਾਂ; ਕਿਸੇ ਉਮੀਦਵਾਰ ਜਾਂ ਪਾਰਟੀ ਨਾਲ ਅਸਹਿਮਤੀ ਜ਼ਾਹਰ ਕਰਨਾ ਜਾਂ ਉਸ ਵਿਰੁੱਧ ਪ੍ਰਚਾਰ ਕਰਨ ਦੀ ਆਮ ਤੌਰ 'ਤੇ ਇਜਾਜ਼ਤ ਹੈ ਜੇਕਰ ਇੰਝ ਸਾਡੀਆਂ ਹੋਰ ਸੇਧਾਂ ਦੇ ਮੁਤਾਬਕ ਹੋਵੇ। ਇਸ ਦੇ ਨਾਲ ਹੀ ਸਿਆਸੀ ਵਿਗਿਆਪਨਾਂ ਵਿੱਚ ਉਮੀਦਵਾਰ ਦੇ ਨਿੱਜੀ ਜੀਵਨ ਨਾਲ ਸਬੰਧਤ ਹਮਲੇ ਸ਼ਾਮਲ ਨਹੀਂ ਹੋਣੇ ਚਾਹੀਦੇ।

ਇਲਾਕੇ-ਮੁਤਾਬਕ ਜ਼ਰੂਰਤਾਂ

ਕੈਨੇਡਾ

ਕੈਨੇਡਾ ਵਿੱਚ Snap ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਯੋਗ ਪਾਰਟੀ, ਪੰਜੀਕਿਰਤ ਸੰਸਥਾ, ਨਾਮਜ਼ਦ ਉਮੀਦਵਾਰ, ਸੰਭਾਵੀ ਜਾਂ ਅਸਲ ਉਮੀਦਵਾਰ ਜਾਂ ਉਸ ਤੀਜੀ-ਧਿਰ ਨੂੰ "ਪੱਖਪਾਤੀ ਵਿਗਿਆਪਨਬਾਜ਼ੀ" ਜਾਂ "ਰਾਜਨੀਤਿਕ ਵਿਗਿਆਪਨਬਾਜ਼ੀ" (ਜਿਵੇਂ ਕਿ ਕੈਨੇਡਾ ਚੋਣ ਐਕਟ ਨੇ ਪ੍ਰਭਾਸ਼ਿਤ ਕੀਤਾ ਹੈ, ਜਿਸਨੂੰ ਸਮੇਂ ਸਮੇਂ 'ਤੇ ਸੋਧਿਆ ਜਾਂਦਾ ਹੈ ("ਐਕਟ")) ਖਰੀਦਣ ਦੀ ਇਜਾਜ਼ਤ ਨਹੀਂ ਦਿੰਦੀ ਹੈ ਜਿਸ ਵਾਸਤੇ ਇਸ ਐਕਟ ਦੇ ਉਪ-ਭਾਗ 349.6(1) ਜਾਂ 353(1) ਅਧੀਨ ਪੰਜੀਕਿਰਤ ਹੋਣਾ ਲਾਜ਼ਮੀ ਹੈ। ਇਸ ਵਿੱਚ (ਸੀਮਾ ਬਗੈਰ) ਸਮੱਗਰੀ ਸ਼ਾਮਲ ਹੋ ਸਕਦੀ ਹੈ ਜੋ ਇਹਨਾਂ ਵਿਅਕਤੀਆਂ/ਸਮੂਹਾਂ ਨੂੰ ਉਤਸ਼ਾਹਿਤ ਕਰਦੀ ਹੈ ਜਾਂ ਇਹਨਾਂ ਦਾ ਵਿਰੋਧ ਕਰਦੀ ਹੈ ਜਾਂ ਉਹਨਾਂ ਵਿਅਕਤੀਆਂ/ਸਮੂਹਾਂ ਨਾਲ ਸਬੰਧਤ ਕੋਈ ਮੁੱਦਾ।

ਵਾਸ਼ਿੰਗਟਨ ਰਾਜ

ਅਮਰੀਕਾ ਵਿੱਚ Snap ਫ਼ਿਲਹਾਲ ਵਾਸ਼ਿੰਗਟਨ ਰਾਜ ਵਿੱਚ ਰਾਜ ਜਾਂ ਨਗਰਪਾਲਿਕਾ ਚੋਣਾਂ ਜਾਂ ਬੈਲਟ ਪਹਿਲਕਦਮੀਆਂ ਲਈ ਵਿਗਿਆਪਨਾਂ ਦੀ ਇਜਾਜ਼ਤ ਨਹੀਂ ਦਿੰਦਾ ਹੈ।

Snap ਦੇ ਅਧਿਕਾਰ

Snap ਵੱਲੋਂ ਮਾਮਲੇ-ਦਰ-ਮਾਮਲੇ ਦੇ ਆਧਾਰ 'ਤੇ ਰਾਜਨੀਤਿਕ ਵਿਗਿਆਪਨਾਂ ਦੀ ਸਮੀਖਿਆ ਕੀਤੀ ਜਾਵੇਗੀ। ਸ਼ੁਰੂ ਕਰਨ ਲਈ, ਕਿਰਪਾ ਕਰਕੇ ਸਾਡੇ ਰਾਜਨੀਤਿਕ ਵਿਗਿਆਪਨਦਾਤਾ ਫਾਰਮ ਨੂੰ ਭਰੋ।

ਅਸੀਂ ਆਪਣੀ ਪੂਰੀ ਮਰਜ਼ੀ ਨਾਲ ਉਹਨਾਂ ਵਿਗਿਆਪਨਾਂ ਨੂੰ ਰੱਦ ਕਰਨ ਜਾਂ ਸੋਧਣ ਦੀ ਬੇਨਤੀ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਲੱਗਦਾ ਹੈ ਕਿ ਇਹ ਉਪਰੋਕਤ ਸੂਚੀਬੱਧ ਮਾਪਦੰਡਾਂ ਦੀ ਉਲੰਘਣਾ ਕਰਦੇ ਹਨ ਜਾਂ ਜੋ ਅਢੁਕਵੇਂ ਹਨ। ਸਾਡੇ ਵਿਵੇਕ ਦੀ ਵਰਤੋਂ ਕਦੇ ਵੀ ਕਿਸੇ ਉਮੀਦਵਾਰ, ਰਾਜਨੀਤਿਕ ਦ੍ਰਿਸ਼ਟੀਕੋਣ ਜਾਂ ਰਾਜਨੀਤਿਕ ਪਾਰਟੀ ਦੇ ਪੱਖ ਜਾਂ ਇਸ ਨਾਲ ਨਫ਼ਰਤ ਦੇ ਇਰਾਦੇ ਨਾਲ ਨਹੀਂ ਕੀਤੀ ਜਾਵੇਗੀ।

ਅਸੀਂ ਵਿਗਿਆਪਨਦਾਤਾ ਵੱਲੋਂ ਕੀਤੇ ਤੱਥ ਭਰਪੂਰ ਦਾਅਵਿਆਂ ਦੀ ਪ੍ਰਮਾਣਿਕਤਾ ਨੂੰ ਸਾਬਤ ਕਰਵਾਉਣ ਦਾ ਅਧਿਕਾਰ ਵੀ ਰਾਖਵਾਂ ਰੱਖਦੇ ਹਾਂ।

Snap ਵੱਲੋਂ ਵਿਗਿਆਪਨ ਸਮੱਗਰੀ, ਟੀਚੇ ਸਬੰਧੀ ਵੇਰਵਿਆਂ, ਡਿਲੀਵਰੀ, ਖਰਚ ਅਤੇ ਮੁਹਿੰਮ ਬਾਰੇ ਹੋਰ ਜਾਣਕਾਰੀ ਸਮੇਤ ਰਾਜਨੀਤਿਕ ਵਿਗਿਆਪਨਾਂ ਨਾਲ ਸਬੰਧਿਤ ਜਾਣਕਾਰੀ ਨੂੰ ਜਨਤਕ ਰੂਪ ਵਿੱਚ ਵਿਖਾਇਆ ਅਤੇ ਜ਼ਾਹਰ ਕੀਤਾ ਜਾ ਸਕਦਾ ਹੈ।

ਵਿਦੇਸ਼ੀ ਨਾਗਰਿਕਾਂ ਜਾਂ ਸੰਸਥਾਵਾਂ ਵੱਲੋਂ ਰਾਜਨੀਤਕ ਵਿਗਿਆਪਨ

ਗੈਰ-ਨਿਵਾਸੀ ਵਿਦੇਸ਼ੀ ਨਾਗਰਿਕਾਂ ਜਾਂ ਸੰਸਥਾਵਾਂ -- ਦੂਜੇ ਸ਼ਬਦਾਂ ਵਿੱਚ, ਉਹ ਲੋਕ ਜਾਂ ਸੰਸਥਾਵਾਂ ਜੋ ਉਸ ਦੇਸ਼ ਦੇ ਨਿਵਾਸੀ ਨਹੀਂ ਹਨ ਜਿੱਥੇ ਵਿਗਿਆਪਨ ਦਿਖਾਇਆ ਜਾਣਾ ਹੈ, ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ Snap ਉੱਤੇ ਦਿਖਾਉਣ ਵਾਸਤੇ ਰਾਜਨੀਤਿਕ ਵਿਗਿਆਪਨਾਂ ਲਈ ਭੁਗਤਾਨ ਨਹੀਂ ਕਰ ਸਕਦੇ ਕਿਉਂਕਿ ਉਹ ਮਦਾਂ ਸੰਬੰਧਿਤ ਕਾਨੂੰਨ ਵੱਲੋਂ ਪਰਿਭਾਸ਼ਿਤ ਕੀਤੀਆਂ ਜਾਂਦੀਆਂ ਹਨ। ਇਸ ਪਾਬੰਦੀ ਵਿੱਚ ਸੀਮਿਤ ਛੋਟ ਹੈ ਜੋ ਯੂਰਪੀ ਸੰਘ (EU) ਦੇ ਕਿਸੇ ਵੀ ਮੈਂਬਰ ਰਾਜ ਨਾਲ ਸੰਬੰਧਿਤ ਰਾਜਨੀਤਕ ਵਿਗਿਆਪਨਾਂ ਲਈ ਹੈ, ਅਜਿਹੇ ਵਿਗਿਆਪਨ ਉਸ EU ਮੈਂਬਰ ਰਾਜ ਵਿੱਚ ਰਹਿਣ ਵਾਲੀਆਂ ਸੰਸਥਾਵਾਂ ਵੱਲੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਭੁਗਤਾਨ ਕੀਤੇ ਜਾ ਸਕਦੇ ਹਨ। Snap ਕਿਸੇ ਵੀ ਵਿਦੇਸ਼ੀ ਅਧਿਕਾਰੀ ਜਾਂ ਸੰਸਥਾ ਵੱਲੋਂ ਨਾ ਤਾਂ ਰਾਜਨੀਤਕ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਨਾ ਹੀ ਰਾਜਨੀਤਕ ਸਲਾਹਕਾਰ, ਮਸ਼ਹੂਰੀ ਵਾਲੇ ਏਜੰਟ ਜਾਂ ਲੋਕਾਂ ਦੇ ਮਾਮਲਿਆਂ ਦੇ ਸਲਾਹਕਾਰ ਦੇ ਤੌਰ 'ਤੇ ਕੰਮ ਕਰਦਾ ਹੈ। ਵਿਗਿਆਪਨ ਦੇਣ ਨਾਲ ਵਿਗਿਆਪਨਦਾਤਾ ਇਹ ਮੰਨਦਾ ਹੈ ਕਿ Snap ਆਪਣੇ ਪੂਰੇ ਅਧਿਕਾਰ ਨਾਲ ਇਹ ਫੈਸਲਾ ਕਰ ਸਕਦਾ ਹੈ ਕਿ ਉਹ ਕਿਹੜੀਆਂ ਸੇਵਾਵਾਂ ਦੇਵੇ ਜਾਂ ਨਾ ਦੇਵੇ ਤਾਂ ਜੋ ਇਹ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਤੋਂ ਬਚ ਸਕੇ।