ਨੀਤੀ ਕੇਂਦਰ

ਵਿਗਿਆਪਨਬਾਜ਼ੀ ਨੀਤੀਆਂ

Snapchat ਐਪ ਹੈ ਜੋ ਲੋਕਾਂ ਨੂੰ ਖੁਦ ਦੇ ਵਿਚਾਰ ਜ਼ਾਹਰ ਕਰਨ, ਪਲ ਵਿੱਚ ਜਿਉਣ, ਸੰਸਾਰ ਬਾਰੇ ਸਿੱਖਣ ਅਤੇ ਇਕੱਠੇ ਮਜ਼ੇ ਕਰਨ ਦੇ ਸਮਰੱਥ ਬਣਾਉਂਦੀ ਹੈ। ਇਹ ਪ੍ਰਸਿੱਧ, ਸੁੰਦਰ ਜਾਂ ਮੁਕੰਮਲ ਹੋਣ ਦੇ ਦਬਾਅ ਤੋਂ ਬਿਨਾਂ ਦੋਸਤਾਂ ਨਾਲ ਸਾਰੀਆਂ ਮਨੁੱਖੀ ਭਾਵਨਾਵਾਂ ਦਾ ਸੰਚਾਰ ਕਰਨ ਦਾ ਸੌਖਾ ਅਤੇ ਤੇਜ਼ ਤਰੀਕਾ ਹੈ।

ਪ੍ਰਮਾਣਿਕਤਾ ਦੀ ਇਸ ਭਾਵਨਾ ਵਿੱਚ, ਅਸੀਂ ਵਿਗਿਆਪਾਨਦਾਤਿਆਂ ਤੋਂ ਉਨ੍ਹਾਂ ਦੇ ਉਤਪਾਦਾਂ, ਸੇਵਾਵਾਂ ਅਤੇ ਸਮੱਗਰੀ ਬਾਰੇ ਇਮਾਨਦਾਰ ਹੋਣ, ਸਾਡੇ ਵਿਭਿੰਨਤਾ ਵਾਲੇ ਭਾਈਚਾਰੇ ਲਈ ਦਿਆਲੂ ਹੋਣ ਅਤੇ Snapchatters ਦੀ ਪਰਦੇਦਾਰੀ ਨਾਲ ਕਦੇ ਵੀ ਸਮਝੌਤਾ ਨਾ ਕਰਨ ਦੀ ਆਸ ਕਰਦੇ ਹਾਂ।

ਇਹ ਵਿਗਿਆਨਬਾਜ਼ੀ ਨੀਤੀਆਂ Snap ਵੱਲੋਂ ਦਿੱਤੇ ਜਾਂਦੇ ਵਿਗਿਆਪਨਾਂ ("ਵਿਗਿਆਪਨ") ਦੇ ਸਾਰੇ ਪਹਿਲੂਆਂ 'ਤੇ ਲਾਗੂ ਹੁੰਦੀਆਂ ਹਨ - ਜਿਸ ਵਿੱਚ ਕੋਈ ਰਚਨਾਤਮਕ ਤੱਤ, ਲੈਂਡਿੰਗ ਪੰਨਾ ਜਾਂ ਇਸ਼ਤਿਹਾਰਾਂ ਦੇ ਹੋਰ ਸੰਬੰਧਿਤ ਭਾਗ ਸ਼ਾਮਲ ਹਨ - ਅਤੇ ਤੁਸੀਂ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ ਕਿ ਸਾਰੇ ਵਿਗਿਆਪਨ ਇਨ੍ਹਾਂ ਨੀਤੀਆਂ ਦੀ ਪਾਲਣਾ ਕਰਨ।

ਵਿਗਿਆਪਨਦਾਤਿਆਂ ਨੂੰ Snap ਦੀਆਂ ਸੇਵਾ ਦੀਆਂ ਮਦਾਂ ਅਤੇ ਭਾਈਚਾਰਕ ਸੇਧਾਂ ਅਤੇ ਸਾਡੀਆਂ ਸੇਵਾਵਾਂ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੀਆਂ ਹੋਰ ਸਾਰੀਆਂ Snap ਨੀਤੀਆਂ ਦੀ ਪਾਲਣਾ ਕਰਨ ਦੀ ਵੀ ਲੋੜ ਹੁੰਦੀ ਹੈ। ਅਸੀਂ ਸਮੇਂ-ਸਮੇਂ 'ਤੇ ਆਪਣੀਆਂ ਮਦਾਂ, ਨੀਤੀਆਂ ਅਤੇ ਸੇਧਾਂ ਨੂੰ ਅੱਪਡੇਟ ਕਰ ਸਕਦੇ ਹਾਂ, ਇਸ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ ਉਨ੍ਹਾਂ ਨੂੰ ਵੇਖੋ ਅਤੇ ਸਮੀਖਿਆ ਕਰੋ।

ਸਾਰੇ ਵਿਗਿਆਪਨ ਸਾਡੀ ਸਮੀਖਿਆ ਅਤੇ ਪ੍ਰਵਾਨਗੀ ਦੇ ਅਧੀਨ ਹਨ। ਸਾਡੇ ਕੋਲ ਕਿਸੇ ਕਾਰਨ ਕਰਕੇ ਆਪਣੇ ਵਿਵੇਕ ਅਨੁਸਾਰ ਕਿਸੇ ਵੀ ਵਿਗਿਆਪਨ ਨੂੰ ਰੱਦ ਕਰਨ ਜਾਂ ਹਟਾਉਣ ਦਾ ਅਧਿਕਾਰ ਰਾਖਵਾਂ ਹੈ, ਇਸ ਵਿੱਚ ਵਰਤੋਂਕਾਰ ਪ੍ਰਤੀਕਰਮ, ਜਿਸਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ, ਦੇ ਜਵਾਬ ਵਿੱਚ ਕਾਰਵਾਈ ਕਰਨਾ ਸ਼ਾਮਲ ਹੈ। ਅਸੀਂ ਕਿਸੇ ਵੀ ਵਿਗਿਆਪਨ ਵਿੱਚ ਸੋਧਾਂ ਦੀ ਬੇਨਤੀ ਕਰਨ, ਕਿਸੇ ਵਿਗਿਆਪਨ ਵਿੱਚ ਕੀਤੇ ਕਿਸੇ ਵੀ ਦਾਅਵੇ ਵਾਸਤੇ ਤੱਥਾਂ ਦੀ ਤਸਦੀਕ ਦੀ ਮੰਗ ਕਰਨ ਜਾਂ ਇਹ ਦਰਸਾਉਣ ਵਾਲੇ ਦਸਤਾਵੇਜ਼ਾਂ ਦੀ ਮੰਗ ਕਰਨ ਦਾ ਅਧਿਕਾਰ ਵੀ ਰਾਖਵਾਂ ਰੱਖਦੇ ਹਾਂ ਕਿ ਤੁਹਾਡੇ ਕੋਲ ਕੋਈ ਲਾਇਸੈਂਸ ਜਾਂ ਅਧਿਕਾਰ ਹੈ ਜੋ ਤੁਹਾਡੇ ਵਿਗਿਆਪਨ ਦੇ ਸੰਬੰਧ ਵਿੱਚ ਲੋੜੀਂਦਾ ਹੋ ਸਕਦਾ ਹੈ।

Snap ਉਹਨਾਂ ਕਾਰੋਬਾਰਾਂ ਜਾਂ ਵਿਅਕਤੀਆਂ ਨਾਲ ਜੁੜੇ ਖਾਤਿਆਂ ਨੂੰ ਮੁਅੱਤਲ ਜਾਂ ਬੰਦ ਕਰ ਸਕਦਾ ਹੈ ਜੋ ਸਾਡੀਆਂ ਵਿਗਿਆਪਨਬਾਜ਼ੀ ਨੀਤੀਆਂ ਦੀ ਉਲੰਘਣਾ ਕਰਦੇ ਹਨ।

Snapchatters ਦੂਜਿਆਂ ਨਾਲ ਵਿਗਿਆਪਨਾਂ ਨੂੰ ਸਾਂਝਾ ਕਰ ਸਕਦੇ ਹਨ ਜਾਂ ਆਪਣੇ ਡਿਵਾਈਸਾਂ 'ਤੇ ਵਿਗਿਆਪਨਾਂ ਨੂੰ ਸੁਰੱਖਿਅਤ ਕਰ ਸਕਦੇ ਹਨ। ਉਹ ਸਾਡੇ ਵੱਲੋਂ Snapchat ਵਿੱਚ ਉਪਲਬਧ ਕਰਵਾਏ ਜਾਂਦੇ ਕਿਸੇ ਵੀ ਔਜ਼ਾਰ ਜਾਂ ਵਿਸ਼ੇਸ਼ਤਾ ਨੂੰ ਵਰਤ ਕੇ ਵਿਗਿਆਪਨ 'ਤੇ ਸਿਰਲੇਖ, ਚਿੱਤਰਕਾਰੀ, ਫ਼ਿਲਟਰ ਜਾਂ ਹੋਰ ਰਚਨਾਤਮਕ ਤੱਤ ਲਾਗੂ ਕਰ ਸਕਦੇ ਹਨ ਜਾਂ ਜੇਕਰ ਤੁਸੀਂ ਵਿਗਿਆਪਨ ਨੂੰ ਦਰਸ਼ਕ ਨੈਟਵਰਕ ਵਿੱਚ ਚਲਾਉਂਦੇ ਹੋ, ਤਾਂ ਉਹ ਜਿੱਥੇ ਵਿਗਿਆਪਨ ਚੱਲ ਰਿਹਾ ਹੋਵੇ ਉੱਥੇ ਉਪਲਬਧ ਕਿਸੇ ਵੀ ਔਜ਼ਾਰ ਜਾਂ ਵਿਸ਼ੇਸ਼ਤਾ ਨੂੰ ਵਰਤ ਸਕਦੇ ਹਨ। ਉਮਰ ਮੁਤਾਬਕ ਬਣਾਏ ਵਿਗਿਆਪਨ Snapchat ਦੇ ਅੰਦਰ ਹੀ ਕਿਸੇ ਵੀ ਉਮਰ ਦੇ Snapchatters ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਇਹ ਪਤਾ ਕਰਨ ਲਈ ਕਿ ਤੁਸੀਂ Snapchat ਦੇ ਅੰਦਰ ਆਪਣੇ ਵਿਗਿਆਪਨਾਂ ਲਈ ਵਿਗਿਆਪਨ ਸਾਂਝਾ ਕਰਨ ਅਤੇ ਵਿਗਿਆਪਨ ਸੁਰੱਖਿਅਤ ਨੂੰ ਸੀਮਤ ਕਰ ਸਕਦੇ ਹੋ, ਕਿਰਪਾ ਕਰਕੇ ਆਪਣੇ ਖਾਤੇ ਦੇ ਨੁਮਾਇੰਦੇ ਨਾਲ ਸੰਪਰਕ ਕਰੋ ਜਾਂ ਸਾਡੇ ਕਾਰੋਬਾਰ ਮਦਦ ਕੇਂਦਰ 'ਤੇ ਜਾਓ।

ਅਸੀਂ ਵਿਗਿਆਪਨਾਂ ਨਾਲ ਸੰਬੰਧਿਤ ਜਾਣਕਾਰੀ ਪ੍ਰਕਾਸ਼ਤ ਕਰ ਸਕਦੇ ਹਾਂ (ਜਿਸ ਵਿੱਚ ਰਚਨਾ, ਸੇਧਿਤ ਕਰਨ, ਭੁਗਤਾਨ ਕਰਨ ਵਾਲੀ ਸੰਸਥਾ, ਸੰਪਰਕ ਜਾਣਕਾਰੀ ਸ਼ਾਮਲ ਹੈ, ਅਤੇ ਉਹਨਾਂ ਵਿਗਿਆਪਨਾਂ ਵਾਸਤੇ ਅਦਾ ਕੀਤੀ ਗਈ ਕੀਮਤ) ਜਾਂ ਉਸ ਜਾਣਕਾਰੀ ਨੂੰ ਤੀਜੀਆਂ ਧਿਰਾਂ ਨਾਲ ਸਾਂਝਾ ਕਰ ਸਕਦੇ ਹਾਂ, ਜਿਸ ਵਿੱਚ ਸ਼ਾਮਲ ਹਨ: (ੳ) ਸਾਡੇ ਮੀਡੀਆ ਭਾਈਵਾਲ ਜਦੋਂ ਤੁਹਾਡੇ ਵਿਗਿਆਪਨ ਉਸ ਮੀਡੀਆ ਭਾਈਵਾਲ ਨਾਲ ਸੰਬੰਧਿਤ ਸਮੱਗਰੀ ਵਿੱਚ ਚੱਲਦੇ ਹਨ; ਅਤੇ (ਅ) ਤੀਜੀਆਂ ਧਿਰਾਂ ਜਿਨ੍ਹਾਂ ਦੇ ਉਤਪਾਦਾਂ ਜਾਂ ਸੇਵਾਵਾਂ ਨੂੰ ਤੁਸੀਂ ਵਿਗਿਆਪਨਾਂ ਦੇ ਸਬੰਧ ਵਿੱਚ ਵਰਤਣ ਲਈ ਚੁਣਿਆ ਹੈ।

ਜਿਵੇਂ ਕਿ ਅਸੀਂ ਸਾਡੀਆਂ ਸੇਵਾ ਦੀਆਂ ਮਦਾਂ ਵਿੱਚ ਕਹਿੰਦੇ ਹਾਂ, ਜੇ ਤੁਸੀਂ ਕਿਸੇ ਅਜਿਹੀ ਸੇਵਾ, ਵਿਸ਼ੇਸ਼ਤਾ ਜਾਂ ਕਾਰਜਕੁਸ਼ਲਤਾ ਦੀ ਵਰਤੋਂ ਕਰਦੇ ਹੋ ਜੋ ਕਿਸੇ ਤੀਜੀ ਧਿਰ ਵੱਲੋਂ ਚਲਾਈ ਜਾਂਦੀ ਹੈ ਅਤੇ ਸਾਡੀਆਂ ਸੇਵਾਵਾਂ ਰਾਹੀਂ ਉਪਲਬਧ ਕਰਵਾਈ ਜਾਂਦੀ ਹੈ (ਜਿਸ ਵਿੱਚ ਉਹ ਸੇਵਾਵਾਂ ਵੀ ਸ਼ਾਮਲ ਹਨ ਜਿੰਨ੍ਹਾਂ ਦੀ ਅਸੀਂ ਤੀਜੀ ਧਿਰ ਨਾਲ ਸਾਂਝੇ ਤੌਰ 'ਤੇ ਪੇਸ਼ਕਸ਼ ਕਰਦੇ ਹਾਂ), ਤਾਂ ਹਰੇਕ ਧਿਰ ਦੀਆਂ ਮਦਾਂ ਤੁਹਾਡੇ ਨਾਲ ਸੰਬੰਧਿਤ ਧਿਰ ਦੇ ਰਿਸ਼ਤੇ ਨੂੰ ਨਿਯੰਤਰਿਤ ਕਰਨਗੀਆਂ। Snap ਅਤੇ ਇਸਦੇ ਭਾਗੀਦਾਰ ਤੀਜੇ ਧਿਰ ਦੀਆਂ ਮਦਾਂ ਜਾਂ ਕੰਮਾਂ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹਨ।

ਅੱਗੇ:

ਆਮ ਜ਼ਰੂਰਤਾਂ

Read Next