ਤਾਜ਼ਾ ਖ਼ਬਰਾਂ
ਜੇ ਤੁਹਾਡੇ ਕੋਲ ਮੀਡੀਆ ਸਬੰਧੀ ਕੋਈ ਸਵਾਲ ਹੈ, ਤਾਂ ਕਿਰਪਾ ਕਰਕੇ press@snap.com 'ਤੇ ਈਮੇਲ ਕਰੋ

On March 19, Snapchat joined Google, LinkedIn, Microsoft, Meta, and TikTok to call for an extension to the EU ePrivacy derogation.
ਨਵੀਂ ਖੋਜ ਦਰਸਾਉਂਦੀ ਹੈ ਕਿ 2025 ਵਿੱਚ ਨਵੀਂ ਪੀੜ੍ਹੀ ਦੇ 10 ਵਿੱਚੋਂ ਲਗਭਗ ਛੇ ਮੈਂਬਰਾਂ ਨੇ “ਜ਼ਿਆਦਾ” ਜਾਂ “ਬਹੁਤ ਜ਼ਿਆਦਾ” ਡਿਜੀਟਲ ਤੰਦਰੁਸਤੀ ਦਾ ਆਨੰਦ ਮਾਣਿਆ ਅਤੇ ਔਨਲਾਈਨ “ਪ੍ਰਫੁੱਲਤ” ਹੋਣ ਵਾਲੇ 10 ਵਿੱਚੋਂ ਇੱਕ ਤੋਂ ਵੱਧ ਹੋ ਗਏ – ਜੋ ਕਿ ਅਧਿਐਨ ਸ਼ੁਰੂ ਹੋਣ ਤੋਂ ਬਾਅਦ ਇਸ ਉੱਚ ਨਿਸ਼ਾਨ ਨੂੰ ਛੂਹਣ ਵਾਲਾ ਸਭ ਤੋਂ ਵੱਡਾ ਪ੍ਰਤੀਸ਼ਤ ਹੈ।
ਆਸਟ੍ਰੇਲੀਆ ਦੇ ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ (SMMA) ਕਾਨੂੰਨ ਦੇ ਲਾਗੂ ਹੋਣ ਤੋਂ ਦੋ ਮਹੀਨਿਆਂ ਬਾਅਦ ਵੀ Snapchat ਇਸ ਕਾਨੂੰਨ ਦੀ ਪਾਲਣਾ ਕਰਨ ਅਤੇ ਨੌਜਵਾਨ ਆਸਟ੍ਰੇਲੀਅਨਾਂ ਲਈ ਔਨਲਾਈਨ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਇਸਦੇ ਮੁੱਢਲੇ ਟੀਚੇ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪਿਛਲੇ ਪੰਜ ਸਾਲਾਂ ਵਿੱਚ Snap ਦਾ ਅਮਰੀਕੀ ਕਾਨੂੰਨੀ ਅਮਲੀਕਰਨ ਸੰਮੇਲਨ ਜਨਤਕ ਸੁਰੱਖਿਆ ਪੇਸ਼ੇਵਰਾਂ ਲਈ ਮੁੱਖ ਵਿੱਦਿਅਕ ਸਮਾਗਮ ਦੇ ਰੂਪ ਵਿੱਚ ਵਿਕਸਤ ਹੋਇਆ ਹੈ ਜੋ ਅਜਿਹੀ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਜੋ ਸਿੱਧੇ ਤੌਰ 'ਤੇ ਉਨ੍ਹਾਂ ਦੀਆਂ ਜਾਂਚਾਂ ਵਿੱਚ ਸਹਿਯੋਗ ਕਰ ਸਕਦੀ ਹੈ।
Snap ਦੀ ਡਿਜੀਟਲ ਤੰਦਰੁਸਤੀ ਲਈ ਕੌਂਸਲ (CDWB) ਦੇ ਦੂਜੇ ਅਮਰੀਕੀ ਸਮੂਹ ਲਈ ਹੁਣ ਅਰਜ਼ੀਆਂ ਖੁੱਲ੍ਹੀਆਂ ਹਨ, ਜੋ ਕਿ ਸਾਲ ਭਰ ਦਾ ਪ੍ਰੋਗਰਾਮ ਹੈ ਅਤੇ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਤੰਦਰੁਸਤੀ ਬਾਰੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਤਿਆਰ ਕੀਤਾ ਹੈ।
ਇਸ ਸਾਲ ਆਸਟ੍ਰੇਲੀਆ ਦੀ ਸਰਕਾਰ ਨਵਾਂ ਕਾਨੂੰਨ, 'ਸੋਸ਼ਲ ਮੀਡੀਆ ਘੱਟੋ-ਘੱਟ ਉਮਰ ਕਾਨੂੰਨ' ਨੂੰ ਲਾਗੂ ਕਰ ਰਹੀ ਹੈ, ਜੋ ਉਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਨੂੰ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਤੱਕ ਸੀਮਿਤ ਕਰਦਾ ਹੈ, ਜਿਨ੍ਹਾਂ ਨੂੰ ਉਹ ਸੋਸ਼ਲ ਮੀਡੀਆ ਮੰਨਦੇ ਹਨ।
ਨਵੀਂ ਖੋਜ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਕਿਸ਼ੋਰ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਮਾਪਿਆਂ, ਦੋਸਤਾਂ, ਭੈਣਾਂ-ਭਰਾਵਾਂ ਅਤੇ ਹੋਰ ਭਰੋਸੇਯੋਗ ਲੋਕਾਂ ਨਾਲ ਵਿਚਾਰ ਕਰ ਰਹੇ ਹਨ – ਜੋ ਬਹੁਤ ਹੀ ਚੰਗੀ ਗੱਲ ਹੈ।
ਅੱਜ, ਜੈਨੀਫਰ ਸਟਾਊਟ, ਸਾਡੀ SVP, ਗਲੋਬਲ ਨੀਤੀ ਅਤੇ ਪਲੇਟਫ਼ਾਰਮ ਸੰਚਾਲਨ, ਦੇਸ਼ ਦੇ ਸੋਸ਼ਲ ਮੀਡੀਆ 'ਤੇ ਘੱਟੋ-ਘੱਟ ਉਮਰ ਦੇ ਕਾਨੂੰਨ ਬਾਰੇ ਚਰਚਾ ਕਰਨ ਲਈ ਆਸਟ੍ਰੇਲੀਆਈ ਸੰਸਦ ਵਿੱਚ ਗਵਾਹੀ ਦੇਣ ਲਈ Meta ਅਤੇ TikTok ਨਾਲ ਸ਼ਾਮਲ ਹੋਏ। ਤੁਸੀਂ ਜੈਨੀਫਰ ਦਾ ਸ਼ੁਰੂਆਤੀ ਬਿਆਨ ਹੇਠਾਂ ਪੜ੍ਹ ਸਕਦੇ ਹੋ।
Snap ਨੇ ਹਾਲ ਹੀ ਵਿੱਚ ਸਾਡੇ ਉਦਘਾਟਨੀ ਅਮਰੀਕੀ ਸਮੂਹ ਨਾਲ ਡਿਜੀਟਲ ਤੰਦਰੁਸਤੀ ਲਈ ਕੌਂਸਲ (CDWB) ਪ੍ਰੋਗਰਾਮ ਦੀ ਸਾਡੀ ਪਾਇਲਟ ਕੌਂਸਲ ਨੇਪਰੇ ਚਾੜ੍ਹੀ। ਪਿਛਲੇ ਸਾਲ ਦੌਰਾਨ ਇਨ੍ਹਾਂ 18 ਕਿਸ਼ੋਰਾਂ - ਅਤੇ ਉਨ੍ਹਾਂ ਦੇ ਪਰਿਵਾਰਾਂ - ਨੇ ਮਹੱਤਵਪੂਰਨ ਅੰਦਰੂਨੀ-ਝਾਤਾਂ ਦਿੱਤੀਆਂ ਅਤੇ ਉਹ ਵਧੇਰੇ ਅਸਰਦਾਰ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੇ ਰਾਜਦੂਤ ਬਣ ਗਏ।
ਅਸੀਂ ਡਿਜੀਟਲ ਤੰਦਰੁਸਤੀ ਲਈ Snap ਦੀ ਪਹਿਲੀ ਆਸਟ੍ਰੇਲੀਆਈ ਕੌਂਸਲ ਦੇ ਮੈਂਬਰਾਂ ਨੂੰ ਪੇਸ਼ ਕਰਦੇ ਹੋਏ ਉਤਸ਼ਾਹਤ ਹਾਂ, ਜੋ ਅਜਿਹਾ ਪ੍ਰੋਗਰਾਮ ਹੈ ਜੋ ਪੂਰੇ ਆਸਟ੍ਰੇਲੀਆ ਦੇ ਕਿਸ਼ੋਰਾਂ ਤੋਂ ਡਿਜੀਟਲ ਜੀਵਨ ਦੀ ਹਾਲਤ ਅਤੇ ਸੁਰੱਖਿਅਤ ਅਤੇ ਵਧੇਰੇ ਸਮਰੱਥ ਆਨਲਾਈਨ ਤਜ਼ਰਬੇ ਬਣਾਉਣ ਲਈ ਉਨ੍ਹਾਂ ਦੇ ਵਿਚਾਰਾਂ ਬਾਰੇ ਸੁਣਨ ਲਈ ਤਿਆਰ ਕੀਤਾ ਗਿਆ ਹੈ।
Snap Snapchat ਭਾਈਚਾਰੇ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਵਚਨਬੱਧ ਹੈ। ਸਾਡਾ ਉਦੇਸ਼ ਵਰਤੋਂਕਾਰਾਂ ਨੂੰ ਡਿਜੀਟਲ ਮਾਹੌਲ ਵਿੱਚ ਫੈਲੇ ਆਨਲਾਈਨ ਜੋਖਮਾਂ ਅਤੇ ਸੰਭਾਵਿਤ ਨੁਕਸਾਨਾਂ ਤੋਂ ਬਚਾਉਣ ਵਿੱਚ ਮਦਦ ਕਰਨਾ ਹੈ, ਜਿਸ ਵਿੱਚ ਬੱਚਿਆਂ ਸੰਬੰਧੀ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਨਾਲ ਜੁੜੇ ਘਿਣਾਉਣੇ ਅਪਰਾਧ ਸ਼ਾਮਲ ਹਨ। Snap Snapchat ਐਪ ਵਿੱਚ ਸਰਗਰਮ-ਪਛਾਣ ਅਤੇ ਪ੍ਰਤੀਕਿਰਿਆਸ਼ੀਲ-ਜਵਾਬ ਉਪਾਵਾਂ ਨੂੰ ਲਾਗੂ ਕਰਕੇ ਸਾਲਾਂ ਤੋਂ ਇਸ ਗੈਰ-ਕਾਨੂੰਨੀ ਸਮੱਗਰੀ ਅਤੇ ਘਿਣਾਉਣੇ ਅਪਰਾਧਿਕ ਵਤੀਰੇ ਦੇ ਵਿਰੁੱਧ ਲੜ ਰਿਹਾ ਹੈ। ਪਿਛਲੇ ਸਾਲ ਵਿੱਚ ਅਸੀਂ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਮਦਦ ਕਰਨ ਦੇ ਇਰਾਦੇ ਨਾਲ ਸਾਡੀਆਂ ਸੰਬੰਧਿਤ ਨੀਤੀਆਂ ਅਤੇ ਪ੍ਰਕਿਰਿਆਵਾਂ ਵਿੱਚ ਵਾਧੂ ਤਬਦੀਲੀਆਂ ਕੀਤੀਆਂ ਹਨ। ਅਸੀਂ ਇੱਥੇ ਉਸ ਕੰਮ ਬਾਰੇ ਹੋਰ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ।
ਅਸੀਂ ਡਿਜੀਟਲ ਤੰਦਰੁਸਤੀ ਲਈ Snap ਦੀ ਪਹਿਲੀ ਯੂਰਪੀ ਕੌਂਸਲ ਦੇ ਮੈਂਬਰਾਂ ਨੂੰ ਪੇਸ਼ ਕਰਦੇ ਹੋਏ ਉਤਸ਼ਾਹਤ ਹਾਂ, ਜੋ ਅਜਿਹਾ ਪ੍ਰੋਗਰਾਮ ਹੈ ਜੋ ਪੂਰੇ ਯੂਰਪ ਦੇ ਕਿਸ਼ੋਰਾਂ ਨੂੰ ਇਕੱਠਾ ਕਰਦਾ ਹੈ ਤਾਂ ਜੋ ਉਨ੍ਹਾਂ ਤੋਂ ਉਨ੍ਹਾਂ ਦੀ ਆਨਲਾਈਨ ਜ਼ਿੰਦਗੀ ਬਾਰੇ ਵਿਚਾਰ ਸਿੱਧੇ ਸੁਣੇ ਜਾਣ, ਜਿਸ ਵਿੱਚ ਸ਼ਾਮਲ ਹੈ ਕਿ ਉਹ ਕਿਸ ਚੀਜ਼ ਦਾ ਆਨੰਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।