2024 ਦੇ ਪਹਿਲੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ
4 ਦਸੰਬਰ 2024
ਅੱਜ, ਅਸੀਂ 2024 ਦੇ ਪਹਿਲੇ ਅੱਧ ਮੁਤਾਬਕ ਆਪਣੀ ਸਭ ਤੋਂ ਨਵੀਂ ਪਾਰਦਰਸ਼ਤਾ ਰਿਪੋਰਟ ਨੂੰ ਜਾਰੀ ਕਰ ਰਹੇ ਹਾਂ।
Snapchat ਵਿਖੇ ਪ੍ਰਮੁੱਖ ਤਰਜੀਹ ਵੱਲ ਸਾਡੀ ਤਰੱਕੀ ਨੂੰ ਸਾਂਝਾ ਕਰਨ ਲਈ ਪਾਰਦਰਸ਼ਤਾ ਰਿਪੋਰਟਾਂ ਮਹੱਤਵਪੂਰਨ ਹਨ: Snapchatter ਸੁਰੱਖਿਆ। ਹਰੇਕ ਰਿਪੋਰਟ ਨਾਲ ਅਸੀਂ ਆਪਣੇ ਭਾਈਚਾਰੇ ਨੂੰ ਸਾਡੇ ਔਜ਼ਾਰਾਂ ਅਤੇ ਮਜ਼ਬੂਤ ਸੁਰੱਖਿਆ ਯਤਨਾਂ ਬਾਰੇ ਹੋਰ ਜਾਣਕਾਰੀ ਦੇਣ ਦੀ ਉਮੀਦ ਕਰਦੇ ਹਾਂ।
ਜਦੋਂ ਕਿ ਸਾਡੇ ਅਮਲੀਕਰਨਾਂ ਦੇ ਮਹੱਤਵਪੂਰਨ ਹਿੱਸਿਆਂ ਨੂੰ ਸਾਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਰਾਹੀਂ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਅਸੀਂ ਮਸ਼ੀਨ ਸਿਖਲਾਈ ਅਤੇ ਪ੍ਰਮੁੱਖ-ਸ਼ਬਦ ਪਛਾਣ ਵਰਗੇ ਔਜ਼ਾਰਾਂ ਦੀ ਸਹਾਇਤਾ ਨਾਲ Snapchat ਦੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਲਾਗੂ ਕਰਨ ਲਈ ਕਿਰਿਆਸ਼ੀਲ ਕਦਮ ਵੀ ਚੱਕਦੇ ਹਾਂ। ਇਸ ਰਿਪੋਰਟ ਨਾਲ ਸ਼ੂਰੂ ਕਰਕੇ ਅਸੀਂ ਉਹਨਾਂ ਕਿਰਿਆਸ਼ੀਲ ਯਤਨਾਂ ਨਾਲ ਸਬੰਧਤ ਦੁਨੀਆਵੀ ਅਤੇ ਦੇਸ਼-ਪੱਧਰ ਦੋਵਾਂ 'ਤੇ ਹੀ ਹੋਰ ਵੇਰਵੇ ਸਹਿਤ ਡੇਟਾ ਸਾਂਝਾ ਕਰਾਂਗੇ, ਜੋ ਸਰਗਰਮ ਕਾਰਵਾਈਆਂ ਦੀ ਕੁੱਲ ਗਿਣਤੀ, ਕਾਰਵਾਈ ਕੀਤੇ ਵਿਲੱਖਣ ਖਾਤਿਆਂ ਅਤੇ ਉਹਨਾਂ 'ਤੇ ਕਾਰਵਾਈ ਕਰਨ ਵਿੱਚ ਲੱਗੇ ਔਸਤ ਸਮੇਂ ਬਾਰੇ ਸਮਝ ਦਿਆਂਗੇ। ਜਿਵੇਂ ਕਿ ਇਸ ਰਿਪੋਰਟ ਵਿੱਚ ਦਰਸਾਇਆ ਗਿਆ ਹੈ, ਅਸੀਂ ਇਹਨਾਂ ਔਜ਼ਾਰਾਂ ਦੀ ਮਦਦ ਨਾਲ 2024 ਦੇ ਪਹਿਲੇ ਅੱਧ ਵਿੱਚ 3.4 ਮਿਲੀਅਨ ਤੋਂ ਵੱਧ ਅਮਲੀਕਰਨ ਕਾਰਵਾਈਆਂ ਕੀਤੀਆਂ।
ਅਸੀਂ ਰਿਪੋਰਟ ਦੇ ਸਿਖਰ 'ਤੇ ਨਵਾਂ ਹਿੱਸਾ ਵੀ ਜੋੜਿਆ ਹੈ ਜੋ ਸਾਡੇ ਸਰਗਰਮ ਅਤੇ ਪ੍ਰਤੀਕਿਰਿਆਸ਼ੀਲ ਯਤਨਾਂ ਦੋਵਾਂ ਦੀ ਇਕੱਠੀ ਸੰਖੇਪ ਜਾਣਕਾਰੀ ਦਿੰਦਾ ਹੈ। ਇਹ ਨਵਾਂ ਹਿੱਸਾ ਉਹਨਾਂ ਸਮਰਪਿਤ ਭਾਗਾਂ ਦੀ ਪੂਰਤੀ ਕਰਦਾ ਹੈ ਜੋ ਸਾਡੇ ਪ੍ਰਤੀਕਿਰਿਆਸ਼ੀਲ ਅਤੇ ਸਰਗਰਮ ਅਮਲੀਕਰਨਾਂ ਬਾਰੇ ਹੋਰ ਵਧੇਰੇ ਵੇਰਵੇ ਨਾਲ ਜਾਣਕਾਰੀ ਦਿੰਦੇ ਹਨ।
Snapchat 'ਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਸ ਖੇਤਰ ਵਿੱਚ ਆਪਣੀ ਤਰੱਕੀ ਨੂੰ ਦੋ-ਸਾਲਾਨਾ ਪਾਰਦਰਸ਼ਤਾ ਰਿਪੋਰਟਾਂ ਰਾਹੀਂ ਸਾਂਝਾ ਕਰਨਾ ਜਾਰੀ ਰੱਖਾਂਗੇ।