ਨਵੀਂ ਖੋਜ: 2024 ਵਿੱਚ ਔਨਲਾਈਨ ਜੋਖਮ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਵਾਧਾ ਹੋਇਆ, ਪਰ ਨਵੀਂ ਪੀੜ੍ਹੀ ਨੇ ਮਦਦ ਲਈ ਬੇਨਤੀਆਂ ਵੀ ਕੀਤੀਆਂ
10 ਫਰਵਰੀ 2025
2024 ਵਿੱਚ ਔਨਲਾਈਨ ਮਾਹੌਲ ਨਵੀਂ ਪੀੜ੍ਹੀ ਲਈ ਜ਼ਿਆਦਾ ਜੋਖਮ ਵਾਲਾ ਬਣ ਗਿਆ, 10 ਵਿੱਚੋਂ ਅੱਠ ਕਿਸ਼ੋਰਾਂ ਅਤੇ ਨੌਜਵਾਨਾਂ ਨੇ ਘੱਟੋ-ਘੱਟ ਇੱਕ ਔਨਲਾਈਨ ਜੋਖਮ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ। ਹੌਸਲੇ ਵਾਲੀ ਗੱਲ ਹੈ ਕਿ ਜੋਖਮ ਦੇ ਖਤਰੇ ਵਿੱਚ ਵਾਧੇ ਦੇ ਬਾਵਜੂਦ ਜ਼ਿਆਦਾ ਕਿਸ਼ੋਰਾਂ ਨੇ ਕਿਹਾ ਕਿ ਉਨ੍ਹਾਂ ਨੇ ਡਿਜੀਟਲ ਸਮੱਸਿਆ ਦਾ ਸਾਹਮਣਾ ਕਰਨ ਤੋਂ ਬਾਅਦ ਮਦਦ ਮੰਗੀ ਅਤੇ ਜ਼ਿਆਦਾ ਮਾਪਿਆਂ ਨੇ ਆਪਣੇ ਕਿਸ਼ੋਰਾਂ ਨਾਲ ਗੱਲਬਾਤ ਕਰਨ ਦੀ ਰਿਪੋਰਟ ਕੀਤੀ ਤਾਂ ਜੋ ਉਨ੍ਹਾਂ ਦੇ ਔਨਲਾਈਨ ਤਜ਼ਰਬਿਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕੇ। ਇਹਨਾਂ ਕਾਰਕਾਂ ਨੇ Snap Inc. ਦੇ ਡਿਜੀਟਲ ਤੰਦਰੁਸਤੀ ਅੰਕ (DWBI) ਨੂੰ ਤੀਜੇ ਸਾਲ ਵਿੱਚ 63 'ਤੇ ਲਿਆਂਦਾ, ਜੋ ਪਹਿਲੇ ਅਤੇ ਦੂਜੇ ਸਾਲ ਵਿੱਚ 62 ਤੋਂ ਇੱਕ ਫ਼ੀਸਦ ਅੰਕ ਵੱਧ ਹੈ।
ਛੇ ਦੇਸ਼ਾਂ ਵਿੱਚ 13 ਤੋਂ 24 ਸਾਲ ਦੀ ਉਮਰ ਦੇ ਅੱਸੀ ਫ਼ੀਸਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ 2024 ਵਿੱਚ ਔਨਲਾਈਨ ਜੋਖਮ ਦਾ ਤਜ਼ਰਬਾ ਕੀਤਾ ਜੋ 2022 ਦੇ ਪਹਿਲੇ ਸਰਵੇਖਣ ਨਾਲੋਂ ਲਗਭਗ ਪੰਜ ਫ਼ੀਸਦ ਅੰਕ ਵੱਧ ਹੈ। ਇਹਨਾਂ ਜੋਖਮ ਵਾਲੀਆਂ ਸਥਿਤੀਆਂ ਵਿੱਚ ਧੋਖਾ ਆਮ ਸੀ ਅਤੇ ਨਵੀਂ ਪੀੜ੍ਹੀ ਦੇ 59% ਜਵਾਬ ਦੇਣ ਵਾਲਿਆਂ ਨੇ ਨੋਟ ਕੀਤਾ ਕਿ ਉਨ੍ਹਾਂ ਨੇ ਕਿਸੇ ਅਜਿਹੇ ਇਨਸਾਨ ਨਾਲ ਔਨਲਾਈਨ ਸ਼ਮੂਲੀਅਤ ਕੀਤੀ ਜਿਸ ਨੇ ਆਪਣੀ ਪਛਾਣ ਬਾਰੇ ਝੂਠ ਬੋਲਿਆ ਸੀ। (Snap ਨੇ ਇਹ ਖੋਜ ਸ਼ੁਰੂ ਕੀਤੀ, ਪਰ ਇਹ ਨਵੀਂ ਪੀੜ੍ਹੀ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਦੇ ਸਾਰੇ ਔਨਲਾਈਨ ਪਲੇਟਫਾਰਮਾਂ ਅਤੇ ਸੇਵਾਵਾਂ ਵਿੱਚ ਤਜ਼ਰਬਿਆਂ ਮੁਤਾਬਕ ਜਾਣਕਾਰੀ ਦਿੰਦੀ ਹੈ, ਜਿਸ ਵਿੱਚ ਸਿਰਫ਼ Snapchat 'ਤੇ ਹੀ ਖਾਸ ਧਿਆਨ ਨਹੀਂ ਦਿੱਤਾ ਗਿਆ ਹੈ।)
ConnectSafely ਦੀ CEO ਲੈਰੀ ਮੈਜਿਡ ਨੇ ਕਿਹਾ "ਇਹ ਦੁਖਦ ਅਤੇ ਕਈ ਵਾਰ ਬਹੁਤ ਦੁਖਦਾਈ ਹੈ ਕਿ ਕਿਸੇ ਨੂੰ ਵੀ – ਪਰ ਖਾਸ ਕਰਕੇ ਨੌਜਵਾਨਾਂ ਨੂੰ ਧੋਖਾਧੜੀ ਅਤੇ ਘੁਟਾਲਿਆਂ ਨਾਲ ਨਜਿੱਠਣਾ ਪੈਂਦਾ ਹੈ।" “ਬਦਕਿਸਮਤੀ ਨਾਲ ਇਹ ਈਮੇਲ, ਲਿਖਤ ਸੁਨੇਹਿਆਂ, ਚੈਟ, ਸੋਸ਼ਲ ਮੀਡੀਆ ਅਤੇ ਹੋਰ ਔਨਲਾਈਨ ਤਜ਼ਰਬਿਆਂ ਵਿੱਚ ਬਹੁਤ ਸਾਰੇ ਲੋਕਾਂ ਲਈ ਹਕੀਕਤ ਹੈ। ਜਦੋਂ ਮੀਡੀਆ ਸਾਖਰਤਾ ਅਤੇ ਗੰਭੀਰਤਾ ਨਾਲ ਸੋਚਣ ਦੇ ਹੁਨਰਾਂ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਦੇ ਨਾਲ-ਨਾਲ ਉਨੱਤ ਤਕਨਾਲੋਜੀ ਅਤੇ ਸੁਚੇਤ ਕਾਨੂੰਨਾਂ ਦੀ ਗੱਲ ਆਉਂਦੀ ਹੈ, ਤਾਂ ਇਹ ਸਾਰੇ ਹਿੱਤਧਾਰਕਾਂ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਅਗਲੇ ਪੱਧਰ ਤੱਕ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦਾ ਹੈ ਤਾਂ ਜੋ ਹਰ ਉਮਰ ਦੇ ਵਰਤੋਂਕਾਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਸਕੇ।"
Snap ਨੂੰ ਇਸ ਸਾਲ SID ਦੀ 21ਵੀਂ ਵਰ੍ਹੇਗੰਢ ਦੇ ਰਾਸ਼ਟਰੀ ਸਮਾਗਮ ਵਿਖੇ ConnectSafely ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ ਜੋ ਕਿ ਸੰਯੁਕਤ ਰਾਜ ਵਿੱਚ ਸੁਰੱਖਿਅਤ ਇੰਟਰਨੈੱਟ ਦਿਵਸ (SID) ਦਾ ਅਧਿਕਾਰਤ ਪ੍ਰਬੰਧਕ ਹੈ, ਇੱਥੇ ਅਸੀਂ ਆਪਣੀਆਂ ਕੁਝ ਤਾਜ਼ਾ ਖੋਜ ਲੱਭਤਾਂ ਨੂੰ ਸਾਂਝਾ ਕਰਾਂਗੇ। 100 ਤੋਂ ਵੱਧ ਦੇਸ਼ਾਂ ਵਿੱਚ ਮਨਾਏ ਜਾਂਦੇ SID ਦਾ ਉਦੇਸ਼ ਨੌਜਵਾਨਾਂ ਅਤੇ ਬਾਲਗਾਂ ਨੂੰ ਤਕਨਾਲੋਜੀ ਦੀ ਜ਼ਿੰਮੇਵਾਰੀ, ਸਤਿਕਾਰਪੂਰਨ, ਗੰਭੀਰਤਾ ਅਤੇ ਰਚਨਾਤਮਕ ਤਰੀਕੇ ਨਾਲ ਵਰਤੋਂ ਕਰਨ ਲਈ ਸਮਰੱਥ ਬਣਾਉਣਾ ਹੈ। ਪਿਛਲੇ ਤਿੰਨ ਸਾਲਾਂ ਤੋਂ ਅਸੀਂ ਡਿਜੀਟਲ ਤੰਦਰੁਸਤੀ ਲਈ ਕਈ ਪਲੇਟਫਾਰਮਾਂ ਉੱਤੇ ਖੋਜ ਕੀਤੀ ਹੈ ਅਤੇ SID ਲਈ Snap ਦੇ ਜਾਰੀ ਯੋਗਦਾਨ ਵਜੋਂ ਪੂਰੇ ਨਤੀਜਿਆਂ ਨੂੰ ਪੇਸ਼ ਕੀਤਾ ਹੈ। ਨਤੀਜੇ ਸਮੁੱਚੇ ਤਕਨਾਲੋਜੀ ਮਾਹੌਲ ਬਾਰੇ ਸੁਚੇਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਉਸ ਸਪੱਸ਼ਟ ਅਧਾਰ ਵਿੱਚ ਵਾਧਾ ਕਰਦੇ ਹਨ ਜੋ ਹਰੇਕ ਲਈ ਸੁਰੱਖਿਅਤ, ਸਿਹਤਮੰਦ ਅਤੇ ਵਧੇਰੇ ਸਕਾਰਾਤਮਕ ਡਿਜੀਟਲ ਤਜ਼ਰਬੇ ਬਣਾਉਣ ਅਤੇ ਉਤਸ਼ਾਹਤ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ।
ਹੱਲਾਸ਼ੇਰੀ ਲਈ ਕੁਝ ਰੁਝਾਨ
ਤਸੱਲੀ ਦੇਣ ਵਾਲੀ ਗੱਲ ਹੈ ਕਿ ਤਾਜ਼ਾ ਲੱਭਤਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਨਵੀਂ ਪੀੜ੍ਹੀ ਦੇ ਜ਼ਿਆਦਾ ਕਿਸ਼ੋਰਾਂ ਨੇ (ਪਿਛਲੇ ਸਾਲਾਂ ਦੇ ਮੁਕਾਬਲੇ) ਕਿਹਾ ਕਿ ਉਨ੍ਹਾਂ ਨੇ ਔਨਲਾਈਨ ਜੋਖਮ ਦਾ ਸਾਹਮਣਾ ਕਰਨ ਤੋਂ ਬਾਅਦ ਕਿਸੇ ਨਾਲ ਗੱਲਬਾਤ ਕੀਤੀ ਜਾਂ ਮਦਦ ਮੰਗੀ। 13 ਤੋਂ 24 ਸਾਲ ਦੀ ਉਮਰ ਦੇ 10 ਵਿੱਚੋਂ ਲਗਭਗ ਛੇ (59%) ਨੇ ਮਦਦ ਮੰਗਣ ਲਈ ਰਿਪੋਰਟ ਕੀਤੀ ਜੋ ਕਿ 2023 ਨਾਲੋਂ ਨੌ ਫ਼ੀਸਦ ਅੰਕ ਵੱਧ ਹੈ। ਇਸੇ ਤਰ੍ਹਾਂ 13 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰਾਂ ਦੇ ਅੱਧ ਤੋਂ ਵੱਧ (51%) ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਿਸ਼ੋਰਾਂ ਦੀ ਔਨਲਾਈਨ ਜ਼ਿੰਦਗੀ ਬਾਰੇ ਸਰਗਰਮੀ ਨਾਲ ਜਾਂਚ ਕੀਤੀ ਜੋ ਕਿ ਦੂਜੇ ਸਾਲ ਨਾਲੋਂ ਨੌ ਫ਼ੀਸਦ ਅੰਕ ਵੱਧ ਹੈ। ਇਸ ਦੌਰਾਨ ਥੋੜ੍ਹੇ ਜ਼ਿਆਦਾ ਮਾਪਿਆਂ (ਦੂਜੇ ਸਾਲ ਵਿੱਚ 43% ਦੇ ਮੁਕਾਬਲੇ 45%) ਨੇ ਕਿਹਾ ਕਿ ਉਹ ਆਪਣੇ ਕਿਸ਼ੋਰਾਂ 'ਤੇ ਭਰੋਸਾ ਕਰਦੇ ਹਨ ਕਿ ਉਹ ਜ਼ਿੰਮੇਵਾਰੀ ਨਾਲ ਔਨਲਾਈਨ ਕੰਮ ਕਰਨਗੇ ਅਤੇ ਉਨ੍ਹਾਂ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ।
ਇੱਕ ਹੋਰ ਸਕਾਰਾਤਮਕ ਲੱਭਤ ਨੇ ਦਿਖਾਇਆ ਕਿ ਪਿਛਲੇ ਸਾਲ ਨੌਜਵਾਨਾਂ ਦੁਆਲੇ "ਸਹਾਇਤਾ ਚੀਜ਼ਾਂ" ਵਿੱਚ ਵਾਧਾ ਜਾਰੀ ਰਿਹਾ। ਸਹਾਇਤਾ ਚੀਜ਼ਾਂ ਨੂੰ ਨੌਜਵਾਨ ਵਿਅਕਤੀ ਦੇ ਜੀਵਨ ਦੇ ਉਹਨਾਂ ਲੋਕਾਂ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਜਾਂਦਾ ਹੈ ਜਿਨ੍ਹਾਂ ਨਾਲ ਨਵੀਂ ਪੀੜ੍ਹੀ ਸਮੱਸਿਆਵਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਜੋ ਉਹਨਾਂ ਦੀ ਗੱਲ ਸੁਣਨਗੇ ਅਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਫਲ ਹੋਣਗੇ, ਚਾਹੇ ਉਹ ਘਰ, ਸਕੂਲ ਜਾਂ ਭਾਈਚਾਰੇ ਵਿੱਚ ਹੋਣ। ਹੈਰਾਨੀ ਦੀ ਗੱਲ ਨਹੀਂ, ਖੋਜ ਲਗਾਤਾਰ ਦਿਖਾਉਂਦੀ ਹੈ ਕਿ ਜਿਹਨਾਂ ਨੌਜਵਾਨਾਂ ਕੋਲ ਜ਼ਿਆਦਾ ਗਿਣਤੀ ਵਿੱਚ ਸਹਾਇਤਾ ਚੀਜ਼ਾਂ ਉਪਲਬਧ ਹਨ, ਉਹ ਜ਼ਿਆਦਾ ਡਿਜੀਟਲ ਤੰਦਰੁਸਤੀ ਦਾ ਅਨੰਦ ਲੈਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਔਨਲਾਈਨ ਅਤੇ ਔਫ਼ਲਾਈਨ ਸਹਾਇਤਾ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ।
ਹੇਠਾਂ ਸਾਲ 3 ਦੀਆਂ ਕੁਝ ਵਾਧੂ ਉੱਚ-ਪੱਧਰੀ ਲੱਭਤਾਂ ਹਨ:
ਛੇ ਦੇਸ਼ਾਂ ਵਿੱਚ ਨਵੀਂ ਪੀੜ੍ਹੀ ਦੇ 6,004 ਕਿਸ਼ੋਰਾਂ ਅਤੇ ਨੌਜਵਾਨਾਂ 'ਤੇ ਕੀਤੇ ਸਰਵੇਖਣ ਵਿੱਚੋਂ 23% ਨੇ ਕਿਹਾ ਕਿ ਉਹ ਜਿਨਸੀ ਜ਼ਬਰਦਸਤੀ ਦਾ ਸ਼ਿਕਾਰ ਹੋਏ ਸਨ। ਅੱਧੇ ਤੋਂ ਵੱਧ (51%) ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਔਨਲਾਈਨ ਹਲਾਤਾਂ ਵਿੱਚ ਵਰਗਲਾਇਆ ਗਿਆ ਜਾਂ ਉਹ ਅਜਿਹੇ ਡਿਜੀਟਲ ਵਤੀਰਿਆਂ ਵਿੱਚ ਸ਼ਾਮਲ ਹੋਏ ਜੋ ਜਿਨਸੀ ਜ਼ਬਰਦਸਤੀ ਵੱਲ ਲੈਕੇ ਜਾ ਸਕਦੇ ਸਨ। ਇਹਨਾਂ ਵਿੱਚ "ਭਰਮਾਇਆ ਜਾਣਾ" (37%), "ਨਕਲੀ ਪਛਾਣ ਵਾਲੇ ਦੇ ਜਾਲ ਵਿੱਚ ਫੱਸਣਾ" (30%), ਹੈਕ ਕੀਤਾ ਜਾਣਾ (26%) ਜਾਂ ਔਨਲਾਈਨ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ (17%) ਸ਼ਾਮਲ ਹਨ। (ਅਸੀਂ ਇਹਨਾਂ ਵਿੱਚੋਂ ਕੁਝ ਲੱਭਤਾਂ ਨੂੰ ਪਿਛਲੇ ਅਕਤੂਬਰ ਵਿੱਚ ਜਾਰੀ ਕੀਤਾ।)
ਔਨਲਾਈਨ ਨਿੱਜੀ ਤਸਵੀਰਾਂ ਨਾਲ ਨਵੀਂ ਪੀੜ੍ਹੀ ਦੀ ਸ਼ਮੂਲੀਅਤ ਮਾਪਿਆਂ ਲਈ ਅਣਜਾਣ ਵਿਸ਼ਾ ਬਣੀ ਰਹੀ। ਕਿਸ਼ੋਰਾਂ ਦੇ ਪੰਜ ਵਿੱਚੋਂ ਸਿਰਫ਼ 1 (21%) ਮਾਪਿਆਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਕਿਸ਼ੋਰ ਸ਼ਾਇਦ ਹੀ ਕਦੇ ਔਨਲਾਈਨ ਜਿਨਸੀ ਤਸਵੀਰਾਂ ਵਿੱਚ ਸ਼ਾਮਲ ਹੋਇਆ ਸੀ। ਅਸਲ ਵਿੱਚ ਕਿਸ਼ੋਰਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ (36%) ਨੇ ਅਜਿਹੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ – ਜੋ ਕਿ 15 ਫ਼ੀਸਦ ਅੰਕਾਂ ਦਾ ਫ਼ਰਕ ਦਿਖਾਉਂਦਾ ਹੈ।
ਨਵੀਂ ਪੀੜ੍ਹੀ ਦੇ ਜਵਾਬ ਦੇਣ ਵਾਲਿਆਂ ਵਿੱਚੋਂ 24% ਨੇ ਕਿਹਾ ਕਿ ਉਨ੍ਹਾਂ ਨੇ AI- ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਤਿਆਰ ਤਸਵੀਰਾਂ ਜਾਂ ਵੀਡੀਓ ਦੇਖੀਆਂ ਹਨ ਜੋ ਜਿਨਸੀ ਕਿਸਮ ਦੀਆਂ ਸਨ। ਜਿਨ੍ਹਾਂ ਨੇ ਇਸ ਕਿਸਮ ਦੀ ਸਮੱਗਰੀ ਦੇਖਣ ਦਾ ਦਾਅਵਾ ਕੀਤਾ, ਉਨ੍ਹਾਂ ਵਿੱਚੋਂ 2% ਨੇ ਕਿਹਾ ਕਿ ਉਹਨਾਂ ਦਾ ਮੰਨਣਾ ਸੀ ਕਿ ਤਸਵੀਰਾਂ ਕਿਸੇ ਨਾਬਾਲਗ ਦੀਆਂ ਸਨ। (ਅਸੀਂ ਇਸ ਡੇਟਾ ਵਿੱਚੋਂ ਕੁਝ ਨੂੰ ਨਵੰਬਰ ਵਿੱਚ ਜਾਰੀ ਕੀਤਾ।)
ਨਤੀਜੇ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਲਈ Snap ਦੀ ਜਾਰੀ ਖੋਜ ਦਾ ਹਿੱਸਾ ਹਨ ਅਤੇ ਸਾਡੀ DWBI ਦੀ ਤਾਜ਼ਾ ਕਿਸ਼ਤ ਨੂੰ ਦਰਸਾਉਂਦੇ ਹਨ ਜੋ ਕਿ ਇਸ ਗੱਲ ਦਾ ਮਾਪ ਹਨ ਕਿ ਇਹਨਾਂ ਛੇ ਦੇਸ਼ਾਂ ਵਿੱਚ ਕਿਸ਼ੋਰ (13-17 ਦੀ ਉਮਰ) ਅਤੇ ਨੌਜਵਾਨ (18-24 ਦੀ ਉਮਰ) ਔਨਲਾਈਨ ਕਿਵੇਂ ਕੰਮ ਕਰ ਰਹੇ ਹਨ: ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਸੰਯੁਕਤ ਰਾਜ ਅਮਰੀਕਾ। ਅਸੀਂ 13 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਦੇ ਮਾਪਿਆਂ ਦਾ ਉਹਨਾਂ ਦੇ ਕਿਸ਼ੋਰਾਂ ਦੇ ਔਨਲਾਈਨ ਜੋਖਮ ਦਾ ਸਾਹਮਣਾ ਕਰਨ ਬਾਰੇ ਵੀ ਸਰਵੇਖਣ ਕੀਤਾ। ਇਹ ਸਰਵੇਖਣ 3 ਜੂਨ ਤੋਂ 19 ਜੂਨ 2024 ਵਿਚਕਾਰ ਕੀਤਾ ਗਿਆ ਅਤੇ ਇਸ ਵਿੱਚ ਤਿੰਨ ਵੱਖਰੀ ਉਮਰ ਵਾਲੀਆਂ ਜਨਸੰਖਿਆਵਾਂ ਅਤੇ ਛੇ ਭੂਗੋਲਿਕ ਖੇਤਰਾਂ ਵਿੱਚੋਂ 9,007 ਜਵਾਬ ਦੇਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ।
ਸਾਲ 3 DWBI
DWBI ਹਰੇਕ ਜਵਾਬ ਦੇਣ ਵਾਲੇ ਲਈ ਭਾਵਨਾਤਮਕ ਬਿਆਨਾਂ ਦੀ ਸ਼੍ਰੇਣੀ ਨਾਲ ਉਹਨਾਂ ਦੀ ਸਹਿਮਤੀ ਦੇ ਆਧਾਰ 'ਤੇ 0 ਅਤੇ 100 ਵਿਚਕਾਰ ਅੰਕ ਨਿਰਧਾਰਤ ਕਰਦਾ ਹੈ। ਵਿਅਕਤੀਗਤ ਜਵਾਬ ਦੇਣ ਵਾਲੇ ਦੇ ਅੰਕਾਂ ਨਾਲ ਫਿਰ ਖਾਸ ਦੇਸ਼ ਦੇ ਅੰਕ ਅਤੇ ਛੇ ਦੇਸ਼ਾਂ ਦੀ ਔਸਤ ਨਿਰਧਾਰਤ ਕੀਤੀ ਜਾਂਦੀ ਹੈ। ਸਾਰੇ ਛੇ ਭੂਗੋਲਿਕ ਖੇਤਰਾਂ ਦੀ ਔਸਤ ਮੁਤਾਬਕ 2024 DWBI 2023 ਅਤੇ 2022 ਦੋਵਾਂ ਵਿੱਚ 62 ਤੋਂ ਇੱਕ ਫ਼ੀਸਦ ਅੰਕ ਵੱਧ ਕੇ 63 'ਤੇ ਪਹੁੰਚ ਗਿਆ। ਸਭ ਚੀਜ਼ਾਂ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਔਸਤ ਪੜ੍ਹਤ ਬਣਦੀ ਹੈ, ਪਰ ਕਿਸ਼ੋਰਾਂ ਅਤੇ ਨੌਜਵਾਨਾਂ ਦੋਵਾਂ ਲਈ ਜੋਖਮ ਦਾ ਸਾਹਮਣਾ ਕਰਨ ਵਿੱਚ ਵਾਧੇ ਨੂੰ ਦੇਖਦੇ ਹੋਏ ਇਹ ਕੁੱਲ ਮਿਲਾ ਕੇ ਸਕਾਰਾਤਮਕ ਹੈ। ਲਗਾਤਾਰ ਤੀਜੇ ਸਾਲ ਭਾਰਤ ਵਿੱਚ 67 'ਤੇ ਸਭ ਤੋਂ ਵੱਧ DWBI ਦਰਜ ਕੀਤਾ ਗਿਆ ਜੋ ਕਿ ਇੱਕ ਵਾਰ ਫਿਰ ਮਾਪਿਆਂ ਦੇ ਸਹਿਯੋਗ ਦੇ ਮਜ਼ਬੂਤ ਸੱਭਿਆਚਾਰ ਉੱਤੇ ਆਧਾਰਿਤ ਹੈ, ਪਰ 2023 ਤੋਂ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਯੂਕੇ ਅਤੇ ਅਮਰੀਕਾ ਦੋਵਾਂ ਵਿੱਚ ਪੜ੍ਹਤਾਂ ਇੱਕ ਫ਼ੀਸਦ ਅੰਕ ਵੱਧ ਕੇ ਕ੍ਰਮਵਾਰ 63 ਅਤੇ 65 'ਤੇ ਪਹੁੰਚ ਗਈਆਂ, ਜਦੋਂ ਕਿ ਫਰਾਂਸ ਅਤੇ ਜਰਮਨੀ ਦੇ 59 ਅਤੇ 60 ਦੇ ਅੰਕਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ। ਆਸਟ੍ਰੇਲੀਆ ਇੱਕੋ ਇੱਕ ਦੇਸ਼ ਸੀ ਜੋ ਇੱਕ ਫ਼ੀਸਦ ਅੰਕ ਨਾਲ ਘੱਟ ਕੇ DWBI ਵਿੱਚ ਇੰਚ ਥੱਲੇ ਖਿਸਕ ਕੇ 62 'ਤੇ ਪਹੁੰਚ ਗਿਆ।
ਅੰਕ-ਸੂਚੀ PERNA ਮਾਡਲ ਦਾ ਲਾਹਾ ਲੈਂਦੀ ਹੈ ਜੋ ਕਿ ਤੰਦਰੁਸਤੀ ਦੇ ਸਥਾਪਤ ਸਿਧਾਂਤ ਦਾ ਭਿੰਨ ਪ੍ਰਕਾਰ ਹੈ 1, ਜਿਸ ਵਿੱਚ ਪੰਜ ਸ਼੍ਰੇਣੀਆਂ ਵਿੱਚ 20 ਭਾਵਨਾਤਮਕ ਬਿਆਨ ਸ਼ਾਮਲ ਹਨ: P ਸਕਾਰਾਤਮਕ ਭਾਵਨਾ, E ਸ਼ਮੂਲੀਅਤ, R ਸਬੰਧ, N ਨਕਾਰਾਤਮਕ ਭਾਵਨਾ ਅਤੇ A ਪੂਰਨਤਾ। ਕਿਸੇ ਵੀ ਡਿਵਾਈਸ ਜਾਂ ਐਪ 'ਤੇ ਉਨ੍ਹਾਂ ਦੇ ਸਾਰੇ ਔਨਲਾਈਨ ਤਜ਼ਰਬਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ – ਨਾ ਕਿ ਸਿਰਫ਼ Snapchat 'ਤੇ – ਪਿਛਲੇ ਤਿੰਨ ਮਹੀਨਿਆਂ ਦੌਰਾਨ – ਜਵਾਬ ਦੇਣ ਵਾਲਿਆਂ ਨੂੰ 20 ਬਿਆਨਾਂ ਵਿੱਚੋਂ ਹਰੇਕ ਨਾਲ ਉਹਨਾਂ ਦੀ ਸਹਿਮਤੀ ਦੇ ਪੱਧਰ ਨੂੰ ਰਜਿਸਟਰ ਕਰਨ ਲਈ ਕਿਹਾ ਗਿਆ। ਉਦਾਹਰਨ ਲਈ, ਸਕਾਰਾਤਮਕ ਭਾਵਨਾਵਾਂ ਦੀ ਸ਼੍ਰੇਣੀ ਵਿੱਚ "ਆਮ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਮੈਂ ਜੋ ਵੀ ਔਨਲਾਈਨ ਕੀਤਾ ਉਹ ਲਾਹੇਵੰਦ ਅਤੇ ਸਾਰਥਕ ਸੀ" ਅਤੇ ਸਬੰਧਾਂ ਦੇ ਅਧੀਨ "ਮੇਰੇ ਕੋਲ ਅਜਿਹੇ ਦੋਸਤ ਹਨ ਜੋ ਅਸਲ ਵਿੱਚ ਮੇਰੀ ਗੱਲ ਸੁਣਦੇ ਹਨ ਜਦੋਂ ਮੈਨੂੰ ਔਨਲਾਈਨ ਕੁਝ ਕਹਿਣਾ ਹੁੰਦਾ ਹੈ।" (ਇਸ ਲਿੰਕ ਉੱਤੇ ਸਾਰੇ 20 DWBI ਬਿਆਨਾਂ ਦੀ ਸੂਚੀ ਦੇਖੋ।)
ਆਸਟ੍ਰੇਲੀਆ ਅਤੇ ਯੂਰੋਪ ਵਿੱਚ ਕਿਸ਼ੋਰ: ਡਿਜੀਟਲ ਤੰਦਰੁਸਤੀ ਲਈ ਸਾਡੀਆਂ ਨਵੀਆਂ ਕੌਂਸਲਾਂ ਲਈ ਅਰਜ਼ੀ ਦੇਣਾ
ਪਿਛਲੇ ਸਾਲ, ਸਾਡੀ ਤਾਜ਼ਾ ਖੋਜ ਨੂੰ ਦਰਸਾਉਣ ਅਤੇ ਔਨਲਾਈਨ ਕਿਸ਼ੋਰਾਂ ਲਈ ਸਾਡੀ ਜਾਰੀ ਵਚਨਬੱਧਤਾ ਵਿੱਚ ਮਦਦ ਕਰਨ ਵਾਸਤੇ ਅਸੀਂ ਡਿਜੀਟਲ ਤੰਦਰੁਸਤੀ ਲਈ ਸਾਡੀ ਉਦਘਾਟਨੀ ਕੌਂਸਲ (CDWG) ਦੀ ਸ਼ੁਰੂਆਤ ਕੀਤੀ ਜੋ ਕਿ ਅਮਰੀਕਾ ਵਿੱਚ ਕਿਸ਼ੋਰਾਂ ਲਈ ਪਾਇਲਟ ਪ੍ਰੋਗਰਾਮ ਹੈ ਅਤੇ 13 ਤੋਂ 16 ਸਾਲ ਦੀ ਉਮਰ ਦੇ ਕਿਸ਼ੋਰਾਂ ਦੇ ਡਿਜੀਟਲ ਤਜ਼ਰਬਿਆਂ ਬਾਰੇ ਵਿਚਾਰ ਜਾਣਨ, ਸਿੱਖਣ ਅਤੇ ਉਨ੍ਹਾਂ ਤਜ਼ਰਬਿਆਂ ਨੂੰ ਬਿਹਤਰ ਬਣਾਉਣ 'ਤੇ ਆਧਾਰਿਤ ਹੈ। ਸੰਖੇਪ ਵਿੱਚ ਇਹ ਪ੍ਰੋਗਰਾਮ ਗਿਆਨਮਈ, ਲਾਭਕਾਰੀ ਅਤੇ ਇੰਨਾ ਜ਼ਿਆਦਾ ਮਜ਼ੇਦਾਰ ਰਿਹਾ ਹੈ – ਕਿ ਇਸ ਸਾਲ ਅਸੀਂ ਇਸਦਾ ਵਿਸਤਾਰ ਕਰਾਂਗੇ ਅਤੇ ਯੂਕੇ ਸਮੇਤ ਆਸਟ੍ਰੇਲੀਆ ਅਤੇ ਯੂਰੋਪ ਵਿੱਚ ਦੋ ਨਵੀਆਂ "ਸਹਿਯੋਗੀ" ਕੌਂਸਲਾਂ ਨੂੰ ਸ਼ਾਮਲ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਜਲਦੀ ਹੀ ਉਹਨਾਂ ਭੂਗੋਲਿਕ ਖੇਤਰਾਂ ਵਿੱਚ ਅਰਜ਼ੀ ਪ੍ਰਕਿਰਿਆਵਾਂ ਨੂੰ ਸ਼ੁਰੂ ਕਰ ਦੇਵਾਂਗੇ।
ਇਸ ਦੌਰਾਨ SID 2025 ਨਾਲ ਮਿਲ ਕੇ ਸਾਡੇ ਅਮਰੀਕਾ-ਅਧਾਰਿਤ ਕੌਂਸਲ ਦੇ ਕੁਝ ਮੈਂਬਰਾਂ ਨੇ ਕਿਸ਼ੋਰਾਂ ਅਤੇ ਮਾਪਿਆਂ ਲਈ ਪ੍ਰਮੁੱਖ ਡਿਜੀਟਲ ਸੁਰੱਖਿਆ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਪਰਿਵਾਰ ਔਨਲਾਈਨ ਸੁਰੱਖਿਆ ਸੰਸਥਾ ਨਾਲ ਸਹਿਯੋਗ ਕੀਤਾ। ਸੋਸ਼ਲ ਮੀਡੀਆ ਦੀ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ, ਪਲੇਟਫਾਰਮਾਂ ਅਤੇ ਹੋਰਾਂ ਨੂੰ ਚਿੰਤਾਵਾਂ ਦੀ ਰਿਪੋਰਟ ਕਰਨ ਦੀ ਮਹੱਤਤਾ, ਸੁਰੱਖਿਆ ਮੁੱਦਿਆਂ ਬਾਰੇ ਮਾਪਿਆਂ ਨਾਲ ਗੱਲ ਕਰਨ ਦੇ ਸੁਝਾਅ ਅਤੇ ਹੋਰ ਬਹੁਤ ਕੁਝ ਬਾਰੇ ਸਾਡੇ CDWG ਮੈਂਬਰਾਂ ਦੇ ਨਜ਼ਰੀਏ ਨੂੰ ਸੁਣਨ ਲਈ FOSI ਵੈੱਬਸਾਈਟ 'ਤੇ ਇਸ ਬਲੌਗ ਨੂੰ ਦੇਖੋ। ਅਸੀਂ ਇਸ ਵਿਲੱਖਣ ਮੌਕੇ ਲਈ FOSI ਦਾ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਮਾਰਗਦਰਸ਼ਨ ਅਤੇ ਸੁਝਾਅ ਦੁਨੀਆ ਭਰ ਦੇ ਪਰਿਵਾਰਾਂ ਤੱਕ ਪਹੁੰਚਣਗੇ।
ਅਸੀਂ ਆਪਣੇ CDWG ਪ੍ਰੋਗਰਾਮ ਦੇ ਵਿਸਤਾਰ ਨਾਲ ਦੁਨੀਆ ਦੇ ਹੋਰ ਹਿੱਸਿਆਂ ਦੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਦੇ ਮੌਕੇ ਦੇਣ ਲਈ ਉਤਸ਼ਾਹਤ ਹਾਂ। ਉਦੋਂ ਤੱਕ, ਅਸੀਂ ਹਰੇਕ ਨੂੰ ਅੱਜ SID 'ਤੇ ਅਤੇ 2025 ਵਿੱਚ ਡਿਜੀਟਲ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਤ ਕਰਦੇ ਹਾਂ!
ਸਾਡੀ ਡਿਜੀਟਲ ਤੰਦਰੁਸਤੀ ਖੋਜ ਨਵੀਂ ਪੀੜ੍ਹੀ ਦੇ ਔਨਲਾਈਨ ਜੋਖਮਾਂ ਦਾ ਸਾਹਮਣਾ ਕਰਨ, ਉਨ੍ਹਾਂ ਦੇ ਸਬੰਧਾਂ ਅਤੇ ਪਿਛਲੇ ਮਹੀਨਿਆਂ ਵਿੱਚ ਉਨ੍ਹਾਂ ਦੀਆਂ ਔਨਲਾਈਨ ਸਰਗਰਮੀਆਂ ਲਈ ਉਨ੍ਹਾਂ ਦੇ ਵਿਚਾਰਾਂ ਬਾਰੇ ਲੱਭਤਾਂ ਦਿੰਦੀ ਹੈ। ਇਸ ਇੱਕਲੀ ਬਲੌਗ ਪੋਸਟ ਵਿੱਚ ਅਸੀਂ ਜੋ ਸਾਂਝਾ ਕਰ ਸਕਦੇ ਹਾਂ ਖੋਜ ਵਿੱਚ ਉਸ ਨਾਲੋਂ ਵੀ ਵੱਧ ਬਹੁਤ ਕੁਝ ਹੈ। ਡਿਜੀਟਲ ਤੰਦਰੁਸਤੀ ਅੰਕ-ਸੂਚੀ ਅਤੇ ਖੋਜ ਬਾਰੇ ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ ਦੇ ਨਾਲ-ਨਾਲ ਇਸ ਅੱਪਡੇਟ ਕੀਤੇ ਵਿਆਖਿਆਕਾਰ, ਨਾਲ ਪੂਰੇ ਖੋਜ ਨਤੀਜੇ,, ਇਹਨਾਂ ਛੇ ਦੇਸ਼ਾਂ ਵਿੱਚ ਹਰੇਕ ਦੇ ਸਥਾਨਕ ਜਾਣਕਾਰੀ ਚਿੱਤਰਨ: ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਇੱਕ ਨਵੇਂ ਦਸਤਾਵੇਜ਼, “ਡਿਜੀਟਲ ਤੰਦਰੁਸਤੀ ਲਈ ਬੁਲੰਦ ਆਵਾਜ਼ਾਂ” ਨੂੰ ਦੇਖੋ, ਜੋ ਕਿ ਇਸ ਖੋਜ ਦੀ ਮਹੱਤਤਾ ਬਾਰੇ ਸਾਡੇ ਕੁਝ ਭਾਈਵਾਲਾਂ ਅਤੇ ਸਹਿਯੋਗੀਆਂ ਦੇ ਦ੍ਰਿਸ਼ਟੀਕੋਣਾਂ ਨੂੰ ਇਕੱਤਰ ਕਰਦਾ ਹੈ।
— ਜੈਕਲੀਨ ਬਿਉਚੇਰੇ, ਪਲੇਟਫਾਰਮ ਸੁਰੱਖਿਆ ਦੀ ਗਲੋਬਲ ਮੁਖੀ