Privacy, Safety, and Policy Hub

ਸਰਕਾਰੀ ਬੇਨਤੀਆਂ ਅਤੇ ਬੌਧਿਕ ਜਾਇਦਾਦ ਹਟਾਉਣ ਦੇ ਨੋਟਿਸ

ਸਰਕਾਰੀ ਬੇਨਤੀਆਂ

1 ਜਨਵਰੀ 2024 - 30 ਜੂਨ 2024

Snapchat ਨੂੰ ਸੁਰੱਖਿਅਤ ਬਣਾਉਣ ਦੇ ਸਾਡੇ ਕੰਮ ਦਾ ਮਹੱਤਵਪੂਰਨ ਹਿੱਸਾ ਜਾਂਚ ਵਿੱਚ ਸਹਾਇਤਾ ਲਈ ਜਾਣਕਾਰੀ ਦੀਆਂ ਵੈਧ ਬੇਨਤੀਆਂ ਨੂੰ ਪੂਰਾ ਕਰਨ ਵਾਸਤੇ ਕਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਸਹਿਯੋਗ ਦੇਣਾ ਹੈ। ਅਸੀਂ ਇਸ ਨਾਲ ਕਿਸੇ ਵੀ ਅਜਿਹੇ ਹਾਲਤਾਂ ਨੂੰ ਸਰਗਰਮ ਤੌਰ 'ਤੇ ਅੱਗੇ ਦੱਸਣ ਲਈ ਕੰਮ ਕਰਦੇ ਹਾਂ ਜੋ ਜੀਵਨ ਜਾਂ ਸਰੀਰਕ ਨੁਕਸਾਨ ਦੇ ਤੁਰੰਤ ਖਤਰੇ ਨਾਲ ਜੁੜੇ ਹੋ ਸਕਦੇ ਹਨ।

ਜਦੋਂ ਕਿ Snapchat 'ਤੇ ਜ਼ਿਆਦਾਤਰ ਸਮੱਗਰੀ ਪੂਰਵ-ਨਿਰਧਾਰਤ ਤੌਰ 'ਤੇ ਮਿਟ ਜਾਂਦੀ ਹੈ, ਪਰ ਅਸੀਂ ਲਾਗੂ ਕਨੂੰਨ ਦੇ ਅਨੁਸਾਰ ਡੇਟਾ ਸੁਰੱਖਿਅਤ ਰੱਖਣ ਅਤੇ ਖਾਤਾ ਜਾਣਕਾਰੀ ਸਰਕਾਰੀ ਏਜੰਸੀਆਂ ਨੂੰ ਦੇਣ ਲਈ ਕੰਮ ਕਰਦੇ ਹਾਂ। ਇੱਕ ਵਾਰ ਜਦੋਂ ਅਸੀਂ Snapchat ਖਾਤਾ ਰਿਕਾਰਡਾਂ ਲਈ ਕਨੂੰਨੀ ਬੇਨਤੀ ਨੂੰ ਪ੍ਰਾਪਤ ਅਤੇ ਉਸਦੀ ਵੈਧਤਾ ਪ੍ਰਵਾਨ ਕਰ ਲੈਂਦੇ ਹਾਂ — ਜੋ ਕਿ ਇਹ ਤਸਦੀਕ ਕਰਨ ਵਿੱਚ ਮਹੱਤਵਪੂਰਨ ਹੈ ਕਿ ਬੇਨਤੀ ਕਨੂੰਨ ਲਾਗੂ ਕਰਨ ਵਾਲੇ ਵੈਧ ਬੇਨਤੀਕਰਤਾ ਜਾਂ ਸਰਕਾਰੀ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਨਾ ਕਿ ਕਿਸੇ ਗਲਤ ਏਜੰਸੀ ਵੱਲੋਂ — ਅਸੀਂ ਲਾਗੂ ਕਨੂੰਨ ਅਤੇ ਪਰਦੇਦਾਰੀ ਦੀਆਂ ਜ਼ਰੂਰਤਾਂ ਅਨੁਸਾਰ ਜਵਾਬ ਦਿੰਦੇ ਹਾਂ।

ਹੇਠਾਂ ਦਿੱਤੇ ਚਾਰਟ ਵਿੱਚ ਬੇਨਤੀਆਂ ਦੀਆਂ ਉਨ੍ਹਾਂ ਕਿਸਮਾਂ ਦੇ ਵੇਰਵੇ ਦਿੱਤੇ ਹਨ ਜਿਨ੍ਹਾਂ ਲਈ ਅਸੀਂ ਕਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰੀ ਏਜੰਸੀਆਂ ਨੂੰ ਸਹਿਯੋਗ ਦਿੰਦੇ ਹਾਂ, ਇਸ ਵਿੱਚ ਅਦਾਲਤ ਵਿੱਚ ਹਾਜ਼ਰ ਹੋਣ ਦੇ ਆਦੇਸ਼ ਅਤੇ ਸੰਮਨ, ਅਦਾਲਤੀ ਆਦੇਸ਼, ਤਲਾਸ਼ੀ ਦੇ ਵਾਰੰਟ ਅਤੇ ਜਾਣਕਾਰੀ ਦਾ ਪ੍ਰਗਟਾਵਾ ਕਰਨ ਦੀਆਂ ਸੰਕਟਕਾਲੀਨ ਬੇਨਤੀਆਂ ਸ਼ਾਮਲ ਹਨ।

ਜਿਨ੍ਹਾਂ ਬੇਨਤੀਆਂ ਲਈ ਕੁਝ ਡੇਟਾ ਤਿਆਰ ਹੁੰਦਾ ਹੈ, ਉਸ ਦੇ ਫ਼ੀਸਦ ਦੀ ਪ੍ਰਕਾਸ਼ਨ ਦੀ ਤਾਰੀਖ ਦੇ ਅਨੁਸਾਰ ਗਣਨਾ ਕੀਤੀ ਜਾਂਦੀ ਹੈ, ਜੋ ਰਿਪੋਰਟਿੰਗ ਮਿਆਦ ਵਿੱਚ ਪ੍ਰਾਪਤ ਬੇਨਤੀਆਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਕੋਈ ਅਜਿਹੀ ਘਟਨਾ ਜਿੱਥੇ ਕਿਸੇ ਬੇਨਤੀ ਵਿੱਚ ਕਮੀ ਪੇਸ਼ੀ ਹੋਵੇ — ਜਿਸ ਕਾਰਨ Snap ਨੇ ਡੇਟਾ ਪੇਸ਼ ਨਾ ਕੀਤਾ ਹੋਵੇ — ਅਤੇ ਬਾਅਦ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਸੰਸਥਾ ਨੇ ਪਾਰਦਰਸ਼ਤਾ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ ਸੋਧੀ ਹੋਈ, ਵੈਧ ਬੇਨਤੀ ਸਪੁਰਦ ਕੀਤੀ ਹੋਵੇ, ਤਾਂ ਡੇਟਾ ਦਾ ਬਾਅਦ ਵਿੱਚ ਪੇਸ਼ ਕੀਤੇ ਜਾਣਾ ਮੂਲ ਜਾਂ ਅਗਲੀਆਂ ਰਿਪੋਰਟਿੰਗ ਮਿਆਦਾਂ ਵਿੱਚ ਦਰਸਾਇਆ ਨਹੀਂ ਜਾਵੇਗਾ।

ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਵੱਲੋਂ ਜਾਣਕਾਰੀ ਲਈ ਬੇਨਤੀਆਂ

ਇਹ ਭਾਗ ਯੂ.ਐਸ. ਸਰਕਾਰੀ ਅਧਿਕਾਰੀਆਂ ਵੱਲੋਂ ਵਰਤੋਂਕਾਰ ਜਾਣਕਾਰੀ ਲਈ ਕੀਤੀਆਂ ਬੇਨਤੀਆਂ ਨਾਲ ਸੰਬੰਧਿਤ ਹੈ, ਜੋ ਅਸੀਂ ਸਹਿਯੋਗ ਦੇਣ ਸਬੰਧੀ ਬੇਨਤੀਆਂ ਦੀਆਂ ਕਿਸਮਾਂ ਮੁਤਾਬਕ ਵੰਡਿਆ ਹੈ।

* ਇਸ ਰਿਪੋਰਟਿੰਗ ਮਿਆਦ ਤੋਂ ਸ਼ੁਰੂ ਕਰਕੇ Snap ਨੇ ਉਹ ਢੰਗ ਅੱਪਡੇਟ ਕੀਤਾ ਹੈ ਜਿਸ ਰਾਹੀਂ PRTT ਬੇਨਤੀਆਂ ਨੂੰ ਗਿਣਿਆ ਜਾਂਦਾ ਹੈ, ਜਦੋਂ ਇਹ ਕਿਸੇ ਹੋਰ ਕਿਸਮ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੀਆਂ ਹਨ। ਜਦੋਂ ਕਾਨੂੰਨੀ ਪ੍ਰਕਿਰਿਆ ਵਿੱਚ PRTT ਬੇਨਤੀ ਅਤੇ ਕਿਸੇ ਹੋਰ ਕਿਸਮ ਦੀ ਬੇਨਤੀ (ਜਿਵੇਂ ਕਿ ਤਲਾਸ਼ੀ ਦਾ ਵਾਰੰਟ) ਸ਼ਾਮਲ ਹੁੰਦੀ ਹੈ, ਤਾਂ ਅਸੀਂ ਹੁਣ ਇਸ ਕਨੂੰਨੀ ਪ੍ਰਕਿਰਿਆ ਨੂੰ ਹਰ ਲਾਗੂ ਸ਼੍ਰੇਣੀ ਵਿੱਚ ਗਿਣਦੇ ਹਾਂ। ਪਿਛਲੀਆਂ ਰਿਪੋਰਟਿੰਗ ਮਿਆਦਾਂ ਦੀ ਤੁਲਨਾ ਵਿੱਚ ਉੱਪਰ ਦਰਸਾਈਆਂ PRTT ਬੇਨਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਇਸ ਨਵੀਂ ਵਿਧੀ ਦਾ ਪ੍ਰਤੀਬਿੰਬ ਹੈ।

ਅੰਤਰਰਾਸ਼ਟਰੀ ਸਰਕਾਰ ਵੱਲੋਂ ਜਾਣਕਾਰੀ ਲਈ ਬੇਨਤੀਆਂ

ਇਹ ਭਾਗ ਅਮਰੀਕਾ ਤੋਂ ਬਾਹਰ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਵਰਤੋਂਕਾਰ ਜਾਣਕਾਰੀ ਲਈ ਕੀਤੀਆਂ ਬੇਨਤੀਆਂ ਨਾਲ ਸੰਬੰਧਿਤ ਹੈ।

* “ਦਰਸਾਏ ਗਏ ਖਾਤੇ” ਤੋਂ ਭਾਵ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕੀਤੇ ਜਾਣ 'ਤੇ ਕਨੂੰਨ ਲਾਗੂ ਕਰਨ ਵਾਲੀ ਸੰਸਥਾ ਵੱਲੋਂ ਦੱਸੇ ਇਕਹਿਰੇ ਖਾਤੇ ਨਾਲ ਸਬੰਧਿਤ ਪਛਾਣਕਰਤਾਵਾਂ ਦੀ ਗਿਣਤੀ (ਜਿਵੇਂ ਕਿ ਵਰਤੋਂਕਾਰ ਦਾ ਨਾਮ, ਈਮੇਲ ਪਤਾ ਅਤੇ ਫ਼ੋਨ ਨੰਬਰ) ਹੈ। ਕੁੱਝ ਕਾਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ। ਕਈ ਮਾਮਲਿਆਂ ਵਿੱਚ, ਕਈ ਪਛਾਣਕਰਤਾ ਕਿਸੇ ਇੱਕ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕੋਈ ਇੱਕ ਪਛਾਣਕਰਤਾ ਕਈ ਬੇਨਤੀਆਂ ਵਿੱਚ ਨਿਰਧਾਰਤ ਹੈ, ਤਾਂ ਹਰ ਮਾਮਲਾ ਸ਼ਾਮਲ ਹੁੰਦਾ ਹੈ।

ਦੁਵੱਲੇ ਡੇਟਾ ਪਹੁੰਚ ਸਮਝੌਤਿਆਂ ਦੇ ਉਦੇਸ਼ ਅਨੁਸਾਰ ਬੇਨਤੀਆਂ

ਇਹ ਭਾਗ ਉਹ ਬੇਨਤੀਆਂ ਨਾਲ ਸੰਬੰਧਿਤ ਹੈ ਜੋ ਸੰਯੁਕਤ ਰਾਜ ਤੋਂ ਬਾਹਰ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਵਰਤੋਂਕਾਰ ਜਾਣਕਾਰੀ ਲਈ ਕੀਤੀਆਂ ਜਾਂਦੀਆਂ ਹਨ, ਜਿਹੜੀਆਂ ਕਿ ਉਸ ਸਰਕਾਰ ਅਤੇ ਸੰਯੁਕਤ ਰਾਜ ਸਰਕਾਰ ਵਿਚਕਾਰ ਦੁਵੱਲੇ ਡੇਟਾ ਪਹੁੰਚ ਸਮਝੌਤੇ ਦੇ ਤਹਿਤ ਕੀਤੀਆਂ ਜਾਂਦੀਆਂ ਹਨ।

ਜਦ ਤੱਕ Snap ਨੂੰ ਯੂ.ਕੇ. ਦੇ ਯੂ.ਐਸ.-ਯੂ.ਕੇ. ਡੇਟਾ ਪਹੁੰਚ ਸਮਝੌਤੇ ਅਧੀਨ ਜਾਂਚ ਅਧਿਕਾਰ ਕਾਨੂੰਨ ਦੇ ਤਹਿਤ ਬੇਨਤੀਆਂ ਪ੍ਰਾਪਤ ਹੋਈਆਂ ਹਨ, ਕਿਸੇ ਵੀ ਅਜਿਹੀਆਂ ਬੇਨਤੀਆਂ ਬਾਰੇ ਰਿਪੋਰਟਿੰਗ ਵਿੱਚ ਦੇਰੀ ਹੋਵੇਗੀ ਅਤੇ ਉਹ ਕਾਨੂੰਨ ਦੀਆਂ ਲਾਗੂ ਜ਼ਰੂਰਤਾਂ ਦੇ ਅਨੁਸਾਰ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇਹ ਵੇਖੋ: https://www.ipco.org.uk/publications/annual-reports/

ਸੰਯੁਕਤ ਰਾਜ ਅਮਰੀਕਾ ਦੀਆਂ ਰਾਸ਼ਟਰੀ ਸੁਰੱਖਿਆ ਬੇਨਤੀਆਂ

ਇਹ ਹਿੱਸਾ ਯੂ.ਐਸ. ਦੀ ਰਾਸ਼ਟਰੀ ਸੁਰੱਖਿਆ ਦੀ ਕਨੂੰਨੀ ਪ੍ਰਕਿਰਿਆ ਦੇ ਤਹਿਤ ਵਰਤੋਂਕਾਰ ਜਾਣਕਾਰੀ ਲਈ ਕੀਤੀਆਂ ਬੇਨਤੀਆਂ ਨਾਲ ਸੰਬੰਧਿਤ ਹੈ। ਅੱਗੇ ਦਿੱਤਿਆਂ ਵਿੱਚ ਰਾਸ਼ਟਰੀ ਸੁਰੱਖਿਆ ਪੱਤਰ (NSLs) ਅਤੇ ਵਿਦੇਸ਼ੀ ਖੁਫੀਆ ਨਿਗਰਾਨੀ (FISA) ਅਦਾਲਤ ਦੇ ਆਦੇਸ਼/ਹਿਦਾਇਤਾਂ ਸ਼ਾਮਲ ਹਨ।

ਸਮੱਗਰੀ ਹਟਾਉਣ ਦੀਆਂ ਸਰਕਾਰੀ ਬੇਨਤੀਆਂ

ਇਹ ਭਾਗ ਕਿਸੇ ਸਰਕਾਰੀ ਸੰਸਥਾ ਵੱਲੋਂ ਉਹ ਸਮੱਗਰੀ ਅਤੇ ਖਾਤਿਆਂ ਨੂੰ ਹਟਾਉਣ ਦੀ ਮੰਗ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਸਾਡੀ ਸੇਵਾ ਦੀਆਂ ਮਦਾਂ ਜਾਂ ਭਾਈਚਾਰਕ ਸੇਧਾਂ ਮੁਤਾਬਕ ਮਨਜ਼ੂਰੀ ਹੈ।

ਨੋਟ ਕਰੋ: ਹਾਲਾਂਕਿ ਜਦੋਂ ਅਸੀਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਂਦੇ ਹਾਂ, ਤਾਂ ਉਦੋਂ ਅਸੀਂ ਰਸਮੀਂ ਤੌਰ 'ਤੇ ਇਸ ਗੱਲ 'ਤੇ ਨਜ਼ਰ ਨਹੀਂ ਰੱਖਦੇ, ਜਦੋਂ ਕਿਸੇ ਸਰਕਾਰੀ ਸੰਸਥਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਬਹੁਤ ਹੀ ਵਿਰਲੀ ਘਟਨਾ ਹੈ। ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਖ਼ਾਸ ਦੇਸ਼ ਵਿੱਚ ਗ਼ੈਰਕਨੂੰਨੀ ਸਮਝੀ ਗਈ ਸਮੱਗਰੀ ਨੂੰ ਸੀਮਤ ਕਰਨਾ ਜ਼ਰੂਰੀ ਹੈ, ਪਰ ਕਿਸੇ ਵੀ ਤਰੀਕੇ ਨਾਲ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ ਹੈ, ਤਾਂ ਸੰਭਵ ਹੋਣ 'ਤੇ ਅਸੀਂ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਹਟਾਉਣ ਦੀ ਬਜਾਏ ਭੂਗੋਲਿਕ ਤੌਰ 'ਤੇ ਇਸ ਉੱਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ।

ਬੌਧਿਕ ਜਾਇਦਾਦ ਅਧਿਕਾਰਾਂ ਦੀ ਉਲੰਘਣਾ ਦੇ ਨੋਟਿਸ

ਕਾਪੀਰਾਈਟ ਉਲੰਘਣਾ ਨੋਟਿਸ

ਇਹ ਸ਼੍ਰੇਣੀ ਕਿਸੇ ਉਸ ਵੈਧ ਮੰਗ ਨੂੰ ਦਰਸਾਉਂਦੀ ਹੈ ਜੋ ਕਿਸੇ ਕਾਪੀਰਾਈਟ ਦੀ ਉਲੰਘਣਾ ਦੇ ਦਾਅਵੇ ਤਹਿਤ ਸਮੱਗਰੀ ਹਟਾਉਣ ਲਈ ਕੀਤੀ ਹੋਵੇ।

ਵਪਾਰਕ ਚਿੰਨ੍ਹ ਉਲੰਘਣਾ ਨੋਟਿਸ

ਇਹ ਸ਼੍ਰੇਣੀ ਕਿਸੇ ਉਸ ਵੈਧ ਮੰਗ ਨੂੰ ਦਰਸਾਉਂਦੀ ਹੈ ਜੋ ਕਿਸੇ ਵਪਾਰਕ ਚਿੰਨ੍ਹ ਦੀ ਉਲੰਘਣਾ ਦੇ ਦਾਅਵੇ ਤਹਿਤ ਸਮੱਗਰੀ ਹਟਾਉਣ ਲਈ ਕੀਤੀ ਹੋਵੇ।