Snap Values

ਭਾਰਤ

ਜਾਰੀ ਕੀਤਾ: 12 ਜਨਵਰੀ 2024

ਅੱਪਡੇਟ ਕੀਤਾ: 12 ਜਨਵਰੀ 2024

Snapchat 'ਤੇ ਆਨਲਾਈਨ ਸੁਰੱਖਿਆ

ਅਸੀਂ Snapchat 'ਤੇ ਰਚਨਾਤਮਕਤਾ ਅਤੇ ਵਿਚਾਰ ਜ਼ਾਹਰ ਕਰਨ ਦੇਣ ਲਈ ਸੁਰੱਖਿਅਤ, ਮਜ਼ੇਦਾਰ ਮਾਹੌਲ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਪਲੇਟਫਾਰਮ ਵਿੱਚ ਅਸੀਂ ਆਪਣੇ ਭਾਈਚਾਰੇ ਦੇ ਪਰਦੇਦਾਰੀ ਹਿੱਤਾਂ ਦਾ ਆਦਰ ਕਰਦੇ ਹੋਏ ਸੁਰੱਖਿਆ ਨੂੰ ਵਧਾਉਣ ਲਈ ਵਚਨਬੱਧ ਹਾਂ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਸੁਰੱਖਿਆ ਕੇਂਦਰ 'ਤੇ ਜਾਓ:

Snap ਦੀਆਂ ਸੁਰੱਖਿਆ ਨੀਤੀਆਂ ਅਤੇ ਅਭਿਆਸਾਂ ਬਾਰੇ ਤੁਹਾਡੇ ਕਿਸੇ ਵੀ ਸਵਾਲਾਂ, ਚਿੰਤਾਵਾਂ ਜਾਂ ਸ਼ਿਕਾਇਤਾਂ ਨਾਲ ਤੁਸੀਂ ਹਮੇਸ਼ਾ ਇੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 


ਪਾਬੰਦੀਸ਼ੁਦਾ ਸਮੱਗਰੀ

ਸਾਰੇ Snapchatters ਨੂੰ ਸਾਡੀਆਂ ਸੇਵਾ ਦੀਆਂ ਮਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਵੀ ਸ਼ਾਮਲ ਹਨ। ਇਹ ਨਿਯਮ Snapchat 'ਤੇ ਸਾਰੀ ਸਮੱਗਰੀ ਅਤੇ ਵਤੀਰੇ 'ਤੇ ਲਾਗੂ ਹੁੰਦੇ ਹਨ — ਅਤੇ ਸਾਰੇ Snapchatters 'ਤੇ ਵੀ।  ਅਜਿਹੀ ਸਮੱਗਰੀ ਭੇਜਣ ਜਾਂ ਪੋਸਟ ਕਰਨ ਲਈ Snapchat ਦੀ ਵਰਤੋਂ ਨਾ ਕਰੋ ਜੋ ਤੁਹਾਡੇ ਅਧਿਕਾਰਤਾ ਖੇਤਰ ਵਿੱਚ ਗੈਰ-ਕਾਨੂੰਨੀ ਹੈ ਜਾਂ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ਲਈ ਵਰਤੋਂ ਨਾ ਕਰੋ। ਭਾਰਤ ਵਿੱਚ ਇਸ ਵਿੱਚ ਅਜਿਹੀ ਸਮੱਗਰੀ ਸ਼ਾਮਲ ਹੈ ਜੋ ਭਾਰਤੀ ਕਾਨੂੰਨ ਦੀ ਉਲੰਘਣਾ ਕਰਦੀ ਹੈ, ਜਿਵੇਂ ਕਿ ਸੂਚਨਾ ਤਕਨੀਕ (ਵਿਚੋਲਗੀ ਸੇਧਾਂ ਅਤੇ ਡਿਜੀਟਲ ਮੀਡੀਆ ਨੈਤਿਕ ਸੰਹਿਤਾ) ਨਿਯਮ, 2021 ਦਾ ਨਿਯਮ 3(1)(ਅ)। 

Snapchat 'ਤੇ ਪਾਬੰਦੀਸ਼ੁਦਾ ਸਮੱਗਰੀ ਵਿੱਚ ਇਹ ਸ਼ਾਮਲ ਹੈ:

  • ਜਿਨਸੀ ਸਮੱਗਰੀ, ਜਿਸ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੀਆਂ ਤਸਵੀਰਾਂ (CSEAI); ਬਾਲਗ ਪੋਰਨੋਗ੍ਰਾਫਿਕ ਸਮੱਗਰੀ; ਅਤੇ ਹੋਰ ਸਮੱਗਰੀ ਜੋ ਬੱਚਿਆਂ ਲਈ ਨੁਕਸਾਨਦੇਹ ਹੈ 

  • ਨਫ਼ਰਤ ਭਰਪੂਰ, ਵਿਤਕਰੇ ਵਾਲੀ, ਅੱਤਵਾਦੀ ਅਤੇ ਕੱਟੜਪੰਥੀ ਸਮੱਗਰੀ, ਜਿਸ ਵਿੱਚ ਲਿੰਗ, ਨਸਲ, ਮੂਲ, ਧਰਮ ਜਾਂ ਜਾਤ ਨਾਲ ਸੰਬੰਧਿਤ ਸ਼ਾਮਲ ਹੈ

  • ਸਤਾਉਣਾ, ਧੌਂਸਪੁਣਾ ਅਤੇ ਪਰਦੇਦਾਰੀ 'ਤੇ ਹਮਲਾ

  • ਨੁਕਸਾਨਦੇਹ ਝੂਠੀ ਜਾਂ ਧੋਖਾ ਦੇਣ ਵਾਲੀ ਜਾਣਕਾਰੀ, ਜਿਸ ਵਿੱਚ ਗਲਤ ਜਾਣਕਾਰੀ, ਜਾਅਲੀ ਖਬਰਾਂ ਅਤੇ “ਡੀਪਫੇਕ” ਸ਼ਾਮਲ ਹੈ 

  • ਗੈਰ-ਕਾਨੂੰਨੀ ਅਤੇ ਨਿਯੰਤ੍ਰਿਤ ਸਰਗਰਮੀਆਂ, ਜਿਸ ਵਿੱਚ ਅਪਰਾਧਿਕ ਸਰਗਰਮੀਆਂ ਨਾਲ ਸੰਬੰਧਿਤ, ਨਿਯੰਤ੍ਰਿਤ ਚੀਜ਼ਾਂ ਜਾਂ ਉਦਯੋਗਾਂ ਦਾ ਗੈਰ-ਕਾਨੂੰਨੀ ਪ੍ਰਚਾਰ (ਜਿਵੇਂ ਕਿ ਜੂਆ), ਅਤੇ ਕਾਲੇ ਧਨ ਨੂੰ ਜਾਇਜ਼ ਬਣਾਉਣਾ ਸ਼ਾਮਲ ਹੈ 

  • ਧੋਖਾਧੜੀ ਦਾ ਵਤੀਰਾ, ਜਿਸ ਵਿੱਚ ਪਛਾਣ ਦੀ ਚੋਰੀ, ਨਕਲ ਕਰਨਾ ਅਤੇ ਬੌਧਿਕ ਜਾਇਦਾਦ ਅਧਿਕਾਰਾਂ ਦੀ ਉਲੰਘਣਾ ਸ਼ਾਮਲ ਹੈ 

  • ਸਪੈਮ ਅਤੇ ਖਤਰਨਾਕ ਸੌਫਟਵੇਅਰ (ਮਾਲਵੇਅਰ) ਦੀ ਵੰਡ

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੀਆਂ ਸੇਵਾ ਦੀਆਂ ਮਦਾਂ ਅਤੇ ਭਾਈਚਾਰਕ ਸੇਧਾਂ ਦੀ ਸਮੀਖਿਆ ਕਰੋ।


ਪਾਬੰਦੀਸ਼ੁਦਾ ਸਮੱਗਰੀ ਨੂੰ ਸਾਂਝਾ ਕਰਨ ਦੇ ਨਤੀਜੇ 

ਉੱਪਰ ਦੱਸੀਆਂ ਸ਼੍ਰੇਣੀਆਂ ਵਿਚਲੀ ਸਮੱਗਰੀ ਨੂੰ ਸਾਂਝਾ ਕਰਨਾ Snap ਦੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਦੀ ਉਲੰਘਣਾ ਹੈ ਅਤੇ ਭਾਰਤੀ ਕਾਨੂੰਨਾਂ ਦੀ ਉਲੰਘਣਾ ਹੋ ਸਕਦੀ ਹੈ, ਜਿਵੇਂ ਕਿ ਭਾਰਤੀ ਦੰਡ ਸੰਹਿਤਾ, ਆਈਟੀ ਕਾਨੂੰਨ 2000, ਖਪਤਕਾਰ ਸੁਰੱਖਿਆ ਕਾਨੂੰਨ, ਕਿਸ਼ੋਰ ਨਿਆਂ ਕਾਨੂੰਨ ਅਤੇ ਹੋਰ ਸੰਬੰਧਿਤ ਕਾਨੂੰਨ। ਜਿਵੇਂ ਕਿ ਸੇਵਾ ਦੀਆਂ ਮਦਾਂ ਅਤੇ ਭਾਈਚਾਰਕ ਸੇਧਾਂ ਵਿੱਚ ਦਰਸਾਇਆ ਹੈ, ਕਾਨੂੰਨ ਦੀਆਂ ਉਲੰਘਣਾਵਾਂ ਦੇ ਨਤੀਜੇ ਵਜੋਂ ਸਮੱਗਰੀ ਨੂੰ ਹਟਾਉਣਾ; ਚੇਤਾਵਨੀ ਜਾਰੀ ਕਰਨਾ; ਖਾਤੇ ਨੂੰ ਮੁਅੱਤਲ ਕਰਨਾ ਜਾਂ ਖਤਮ ਕਰਨਾ; ਅਤੇ/ਜਾਂ ਕਾਨੂੰਨੀ ਅਮਲੀਕਰਨ ਨੂੰ ਹਵਾਲਾ ਦਿੱਤਾ ਜਾ ਸਕਦਾ ਹੈ।  


ਭਾਰਤ ਦੀਆਂ ਮਹੀਨਾਵਾਰ ਪਾਰਦਰਸ਼ਤਾ ਰਿਪੋਰਟਾਂ

ਹਰ ਮਹੀਨੇ ਅਸੀਂ ਭਾਰਤ ਲਈ ਪਾਰਦਰਸ਼ਤਾ ਰਿਪੋਰਟ ਪ੍ਰਕਾਸ਼ਿਤ ਕਰਦੇ ਹਾਂ ਜਿਸ ਵਿੱਚ ਮਹੀਨਾਵਾਰ ਰਿਪੋਰਟਿੰਗ ਅਤੇ ਅਮਲੀਕਰਨ ਦਾ ਡੇਟਾ ਸ਼ਾਮਲ ਹੁੰਦਾ ਹੈ ਜੋ ਬਾਅਦ ਵਿੱਚ ਸਾਡੀ ਅੱਧ-ਸਲਾਨਾ ਪਾਰਦਰਸ਼ਤਾ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ।