ਇਹ ਭਾਗ ਦੱਸਦਾ ਹੈ ਕਿ ਅਸੀਂ ਜੋ ਜਾਣਕਾਰੀ ਇਕੱਠੀ ਕੀਤੀ ਹੈ ਉਸ ਦੀ ਵਰਤੋਂ ਅਸੀਂ ਕਿਵੇਂ ਕਰਦੇ ਹਾਂ। ਹੋਰ ਚੀਜ਼ਾਂ ਦੇ ਨਾਲ, ਅਸੀਂ ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਅਜਿਹੇ ਵਿਅਕਤੀਗਤ ਬਣਾਏ ਉਤਪਾਦ ਅਤੇ ਸੇਵਾਵਾਂ ਦੇਣ ਲਈ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਬਣਾਉਣ ਅਤੇ ਸੁਧਾਰਨ ਲਈ ਸਖ਼ਤ ਮਿਹਨਤ ਕਰਦੇ ਹਾਂ। ਹੇਠਾਂ, ਅਸੀਂ ਹਰੇਕ ਉਸ ਉਦੇਸ਼ ਦੀ ਵਿਸਤਾਰ ਵਿੱਚ ਵਿਆਖਿਆ ਕਰਾਂਗੇ ਜਿਸ ਲਈ ਅਸੀਂ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਜੇਕਰ ਤੁਸੀਂ ਸਾਡੇ ਵੱਲੋਂ ਇਕੱਤਰ ਕੀਤੇ ਜਾਂਦੇ ਡੈਟੇ ਨੂੰ ਉਹਨਾਂ ਉਦੇਸ਼ਾਂ ਦੇ ਸੰਦਰਭ ਵਿੱਚ ਵੇਖਣਾ ਚਾਹੁੰਦੇ ਹੋ ਜਿਨ੍ਹਾਂ ਲਈ ਅਸੀਂ ਇਸ ਨੂੰ ਇਕੱਤਰ ਕਰਦੇ ਹਾਂ, ਤਾਂ ਸਾਡੇ ਕੋਲ ਇੱਥੇ ਸਾਰਨੀ ਹੈ।
ਚੀਜ਼ਾਂ ਨੂੰ ਚਾਲੂ ਅਤੇ ਚਲਾਉਂਦੇ ਰੱਖਣ ਲਈ (ਜਿਵੇਂ ਕਿ, ਸਾਡੀਆਂ ਸੇਵਾਵਾਂ ਨੂੰ ਸੰਚਾਲਿਤ ਕਰਨ, ਦੇਣ ਅਤੇ ਬਣਾਈ ਰੱਖਣ)
ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਅਸੀਂ ਆਪਣੀਆਂ ਸੇਵਾਵਾਂ ਨੂੰ ਸੰਚਾਲਿਤ ਕਰਨ, ਦੇਣ ਅਤੇ ਬਣਾਈ ਰੱਖਣ ਲਈ ਕਰਦੇ ਹਾਂ। ਉਦਾਹਰਨ ਲਈ, ਅਜਿਹੀ Snap ਦੇ ਕੇ ਜੋ ਤੁਸੀਂ ਕਿਸੇ ਦੋਸਤ ਨੂੰ ਭੇਜਣਾ ਚਾਹੁੰਦੇ ਹੋ ਜਾਂ ਜੇਕਰ ਤੁਸੀਂ Snap ਨਕਸ਼ੇ 'ਤੇ ਆਪਣਾ ਟਿਕਾਣਾ ਸਾਂਝਾ ਕਰਦੇ ਹੋ, ਤਾਂ ਤੁਹਾਨੂੰ ਆਪਣੇ ਆਂਢ-ਗੁਆਂਢ ਵਿੱਚ ਪਸੰਦ ਆਉਣ ਵਾਲੀਆਂ ਥਾਵਾਂ, ਨਕਸ਼ੇ 'ਤੇ ਦੂਜਿਆਂ ਵੱਲੋਂ ਪੋਸਟ ਕੀਤੀ ਸਮੱਗਰੀ ਜਾਂ ਤੁਹਾਡੇ ਦੋਸਤ ਜੇਕਰ ਉਹ ਤੁਹਾਡੇ ਨਾਲ ਆਪਣਾ ਟਿਕਾਣਾ ਸਾਂਝਾ ਕਰ ਰਹੇ ਹਨ, ਵਰਗੇ ਸੁਝਾਅ ਦਿਸ ਸਕਦੇ ਹਨ। ਅਸੀਂ ਸਾਡੇ ਉਤਪਾਦਾਂ ਨੂੰ ਅੱਪ ਟੂ ਡੇਟ ਰੱਖਣ ਵਿੱਚ ਮਦਦ ਕਰਨ ਲਈ ਤੁਹਾਡੀ ਕੁਝ ਜਾਣਕਾਰੀ ਦੀ ਵਰਤੋਂ ਵੀ ਕਰਦੇ ਹਾਂ, ਉਦਾਹਰਨ ਲਈ ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਸੇਵਾਵਾਂ ਨਵੀਨਤਮ ਓਪਰੇਟਿੰਗ ਸਿਸਟਮਾਂ ਅਤੇ ਡੀਵਾਈਸਾਂ ਨਾਲ ਕੰਮ ਕਰਦੀਆਂ ਹਨ।
ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣਾ ਅਤੇ ਚੀਜ਼ਾਂ ਨੂੰ ਸੰਦਰਭ ਦੇਣਾ
ਅਸੀਂ Snapchatters ਨੂੰ ਵਿਅਕਤੀਗਤ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ। ਸਾਡੇ ਅਜਿਹਾ ਕਰਨ ਦੇ ਤਰੀਕਿਆਂ ਵਿੱਚੋਂ ਇੱਕ ਤੁਹਾਨੂੰ ਅਜਿਹੀ ਸਮੱਗਰੀ ਦਿਖਾਉਣਾ ਹੈ ਜੋ ਤੁਹਾਡੇ ਲਈ ਢੁਕਵੀਂ ਹੈ ਜਾਂ ਸਾਨੂੰ ਲੱਗਦਾ ਹੈ ਕਿ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ 'ਤੇ ਆਨੰਦ ਮਾਣ ਸਕਦੇ ਹੋ। ਅਜਿਹਾ ਕਰਨ ਲਈ, ਅਸੀਂ ਤੁਹਾਡੇ Snapchat ਤਜ਼ਰਬੇ ਵਿੱਚ ਸੰਦਰਭ ਜੋੜਨ ਲਈ ਸੇਵਾਵਾਂ ਦੇ ਵੱਖ-ਵੱਖ ਖੇਤਰਾਂ ਵਿੱਚ ਤੁਹਾਡੇ ਬਾਰੇ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਸਮੱਗਰੀ, ਤੁਹਾਡੇ ਟਿਕਾਣੇ, ਜਾਂ ਦਿਨ ਦੇ ਸਮੇਂ ਦੇ ਆਧਾਰ 'ਤੇ ਲੇਬਲਾਂ ਨਾਲ ਸਮੱਗਰੀ ਨੂੰ ਸਵੈਚਲਿਤ ਤੌਰ 'ਤੇ ਟੈਗ ਕਰਦੇ ਹਾਂ। ਇਸ ਲਈ ਜੇਕਰ ਫ਼ੋਟੋ ਵਿੱਚ ਇੱਕ ਕੁੱਤਾ ਹੈ, ਤਾਂ ਇਸਨੂੰ "ਕੁੱਤੇ" ਸ਼ਬਦ ਨਾਲ ਯਾਦਾਂ ਵਿੱਚ ਖੋਜਿਆ ਜਾ ਸਕਦਾ ਹੈ, ਇਹ ਨਕਸ਼ੇ ਵਿੱਚ ਉਸ ਟਿਕਾਣੇ 'ਤੇ ਦਿਸੇਗਾ ਜਿੱਥੇ ਤੁਸੀਂ ਯਾਦ ਬਣਾਈ ਹੈ, ਅਤੇ ਸਾਨੂੰ ਦੱਸੋ ਕਿ ਤੁਸੀਂ ਕੁੱਤਿਆਂ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਜੋ ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਦੇ ਹੋਰ ਹਿੱਸਿਆਂ, ਜਿਵੇਂ ਕਿ ਸਪੌਟਲਾਈਟ ਵਿੱਚ ਕੁੱਤਿਆਂ ਦੇ ਮਜ਼ਾਕੀਆ ਵੀਡੀਓ ਅਤੇ ਕੁੱਤਿਆਂ ਦੇ ਭੋਜਨ ਦੇ ਇਸ਼ਤਿਹਾਰ ਦਿਖਾ ਸਕੀਏ।
ਵਿਅਕਤੀਗਤਕਰਨ ਦੋਸਤਾਂ ਦਾ ਸੁਝਾਅ ਦੇਣ ਜਾਂ ਕਿਸੇ ਨਵੇਂ ਦੋਸਤ ਨੂੰ Snap ਭੇਜਣ ਦੀ ਸਿਫ਼ਾਰਸ਼ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ ਇਸ ਆਧਾਰ 'ਤੇ ਕਿ ਤੁਸੀਂ ਕਿਸ ਨਾਲ ਸਭ ਤੋਂ ਵੱਧ Snap ਕਰਦੇ ਹੋ। ਅਸੀਂ Snap ਨਕਸ਼ੇ 'ਤੇ ਸਿਫ਼ਾਰਸ਼ ਕੀਤੀਆਂ ਥਾਵਾਂ ਦਿਖਾ ਸਕਦੇ ਹਾਂ, ਸਟਿੱਕਰ ਤਿਆਰ ਕਰ ਸਕਦੇ ਹਾਂ ਜਾਂ ਦੋਸਤਾਂ ਨਾਲ ਸਾਂਝਾ ਕਰਨ ਲਈ AI ਦੀ ਵਰਤੋਂ ਕਰਦੇ ਹੋਏ Snap ਅਤੇ ਹੋਰ ਸਮੱਗਰੀ ਤਿਆਰ ਕਰ ਸਕਦੇ ਹਾਂ, ਤੁਹਾਡੀ ਸਮੱਗਰੀ ਜਾਂ ਸਰਗਰਮੀ ਦੇ ਆਧਾਰ 'ਤੇ ਤੁਹਾਡੀਆਂ ਦਿਲਚਸਪੀਆਂ ਦਾ ਅੰਦਾਜ਼ਾ ਲਗਾ ਸਕਦੇ ਹਾਂ ਜਾਂ ਇਸ਼ਤਿਹਾਰਾਂ ਸਮੇਤ, ਸਾਡੇ ਵੱਲੋਂ ਤੁਹਾਨੂੰ ਦਿਖਾਏ ਜਾਣ ਵਾਲੀ ਸਮੱਗਰੀ ਨੂੰ ਅਨੁਕੂਲਿਤ ਕਰ ਸਕਦੇ ਹਾਂ। ਉਦਾਹਰਨ ਲਈ, ਜੇਕਰ ਤੁਸੀਂ ਸਪੌਟਲਾਈਟ 'ਤੇ ਬਰਿਸਤਾ ਸਮੱਗਰੀ ਦੇਖਦੇ ਹੋ, ਆਪਣੀ ਮਨਪਸੰਦ ਐਸਪ੍ਰੈਸੋ ਮਸ਼ੀਨ ਬਾਰੇ My AI ਨਾਲ ਗੱਲ ਕਰਦੇ ਹੋ ਜਾਂ ਆਪਣੀਆਂ ਯਾਦਾਂ ਵਿੱਚ ਕੌਫੀ ਨਾਲ ਸੰਬੰਧਿਤ ਬਹੁਤ ਸਾਰੀਆਂ Snaps ਨੂੰ ਸੁਰੱਖਿਅਤ ਕਰਦੇ ਹੋ, ਤਾਂ ਜਦੋਂ ਤੁਸੀਂ ਕਿਸੇ ਨਵੇਂ ਸ਼ਹਿਰ ਵਿੱਚ ਜਾਂਦੇ ਹੋ ਤਾਂ ਅਸੀਂ Snap ਨਕਸ਼ੇ 'ਤੇ ਕੌਫੀ ਦੀਆਂ ਦੁਕਾਨਾਂ ਨੂੰ ਉਜਾਗਰ ਕਰ ਸਕਦੇ ਹਾਂ ਜਾਂ ਤੁਹਾਨੂੰ ਕੌਫੀ ਬਾਰੇ ਅਜਿਹੀ ਸਮੱਗਰੀ ਦਿਖਾ ਸਕਦੇ ਹਾਂ ਜੋ ਤੁਹਾਨੂੰ ਦਿਲਚਸਪ ਜਾਂ ਢੁਕਵੀਂ ਲੱਗ ਸਕਦੀ ਹੈ। ਜਾਂ ਜੇਕਰ ਤੁਸੀਂ ਸੰਗੀਤ ਪ੍ਰੋਗਰਾਮ ਵਾਲੇ ਕਈ ਸਥਾਨਾਂ 'ਤੇ ਜਾਂਦੇ ਹੋ ਤਾਂ ਅਸੀਂ ਇਸਦੀ ਵਰਤੋਂ ਤੁਹਾਨੂੰ ਸ਼ਹਿਰ ਵਿੱਚ ਹੋਣ ਵਾਲੇ ਆਗਾਮੀ ਸ਼ੋਆਂ ਦੇ ਇਸ਼ਤਿਹਾਰ ਦਿਖਾਉਣ ਲਈ ਕਰ ਸਕਦੇ ਹਾਂ। ਵਿਅਕਤੀਗਤਕਰਨ ਵਿੱਚ ਤੁਹਾਡੇ ਦੋਸਤ ਕੀ ਕਰ ਰਹੇ ਹਨ, ਇਸ ਦੇ ਆਧਾਰ 'ਤੇ ਤੁਹਾਡੇ ਤਜ਼ਰਬੇ ਨੂੰ ਅਨੁਕੂਲਿਤ ਕਰਨਾ ਵੀ ਸ਼ਾਮਲ ਹੈ, ਜਿਸ ਵਿੱਚ ਤੁਹਾਨੂੰ ਉਹ ਸਮੱਗਰੀ ਦਿਖਾਉਣਾ ਵੀ ਸ਼ਾਮਲ ਹੈ ਜੋ ਤੁਹਾਡੇ ਦੋਸਤਾਂ ਵੱਲੋਂ ਬਣਾਈ, ਪਸੰਦ ਕੀਤੀ ਗਈ ਜਾਂ ਸਪੌਟਲਾਈਟ ਜਾਂ ਥਾਵਾਂ ਦੀਆਂ ਸਿਫ਼ਾਰਸ਼ਾਂ ਦਾ ਆਨੰਦ ਲੈਣਾ ਸ਼ਾਮਲ ਹੈ ਜੋ ਤੁਹਾਡੇ ਦੋਸਤਾਂ ਵਿੱਚ ਪ੍ਰਸਿੱਧ ਹਨ।
ਸਾਡਾ ਟੀਚਾ ਤੁਹਾਨੂੰ ਲਗਾਤਾਰ ਵਧੇਰੇ ਢੁਕਵੀਂ ਅਤੇ ਦਿਲਚਸਪ ਸਮੱਗਰੀ ਦੇਣਾ ਹੈ।
ਉਦਾਹਰਨ ਲਈ, ਜੇਕਰ ਤੁਸੀਂ ਬਹੁਤ ਸਾਰੀਆਂ ਖੇਡਾਂ ਦੀ ਸਮੱਗਰੀ ਦੇਖਦੇ ਹੋ, ਪਰ ਵਾਲਾਂ ਅਤੇ ਮੇਕਅੱਪ ਸੁਝਾਵਾਂ ਵਾਲੀ ਸਮੱਗਰੀ ਨੂੰ ਛੱਡ ਦਿੰਦੇ ਹੋ, ਤਾਂ ਸਾਡੇ ਸਿਫ਼ਾਰਸ਼ ਐਲਗੋਰਿਦਮ ਖੇਡਾਂ ਨੂੰ ਤਰਜੀਹ ਦੇਣਗੇ, ਪਰ ਉਹਨਾਂ ਮੇਕਅੱਪ ਨੁਕਤਿਆਂ ਨੂੰ ਨਹੀਂ। ਤੁਸੀਂ ਇੱਥੇਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਅਸੀਂ Snapchatter ਤਰਜੀਹਾਂ ਨੂੰ ਕਿਵੇਂ ਸਮਝਦੇ ਹਾਂ ਅਤੇ ਸਮੱਗਰੀ ਨੂੰ ਦਰਜਾ ਦੇ ਕੇ ਕਿਵੇਂ ਸੰਚਾਲਨ ਕਰਦੇ ਹਾਂ।
ਸਾਡਾ ਮੰਨਣਾ ਹੈ ਕਿ ਸਾਡੇ Snapchatters ਦੀਆਂ ਪਰਦੇਦਾਰੀ ਉਮੀਦਾਂ ਦੇ ਨਾਲ ਵਿਅਕਤੀਗਤਕਰਨ ਦੇ ਲਾਭਾਂ ਨੂੰ ਸੰਤੁਲਿਤ ਕਰਨਾ ਵੀ ਮਹੱਤਵਪੂਰਨ ਹੈ। ਉਦਾਹਰਨ ਲਈ, ਅਸੀਂ ਸਵੈਚਲਿਤ ਤੌਰ 'ਤੇ ਤੁਹਾਡੇ ਵੱਲੋਂ ਸੁਰੱਖਿਅਤ ਕੀਤੀਆਂ Snaps ਨੂੰ ਉਸ ਦੀ ਸਮੱਗਰੀ ਦੇ ਆਧਾਰ 'ਤੇ ਯਾਦਾਂ ਵਿੱਚ ਟੈਗ ਕਰ ਸਕਦੇ ਹਨ (ਉਦਾਹਰਨ ਲਈ, Snap ਵਿੱਚ ਇੱਕ ਕੁੱਤਾ ਹੈ), ਅਤੇ ਫਿਰ ਉਸ ਟੈਗ ਦੀ ਵਰਤੋਂ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣ ਲਈ, ਸਿਫ਼ਾਰਸ਼ਾਂ ਦੇਣ ਜਾਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਕਰ ਸਕਦੇ ਹਾਂ (ਜਿਵੇਂ ਕਿ ਤੁਹਾਨੂੰ ਕੁੱਤਿਆਂ ਵਾਲੀਆਂ ਸਪੌਟਲਾਈਟ Snaps ਦਿਖਾਉਣਾ)। ਅਸੀਂ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣ, ਸਿਫ਼ਾਰਸ਼ਾਂ ਦੇਣ ਜਾਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਤੁਹਾਡੇ ਵੱਲੋਂ ਤੁਹਾਡੇ ਦੋਸਤਾਂ ਨੂੰ ਭੇਜੀ ਨਿੱਜੀ ਸਮੱਗਰੀ ਅਤੇ ਸੰਚਾਰਾਂ ਦੀ ਵਰਤੋਂ ਨਹੀਂ ਕਰਦੇ ਹਾਂ।
ਢੁਕਵੇਂ ਇਸ਼ਤਿਹਾਰ ਦੇਣਾ
ਵਿਅਕਤੀਗਤ ਸੇਵਾ ਦੇਣਾ ਦਾ ਦੂਜਾ ਤਰੀਕਾ ਸਾਡੇ ਵੱਲੋਂ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਨਾਲ ਸਬੰਧਿਤ ਹਨ। ਅਸੀਂ ਇਸ਼ਤਿਹਾਰਾਂ ਨੂੰ ਵਿਅਕਤੀਗਤ ਬਣਾਉਣ, ਵਿਖਾਉਣ ਅਤੇ ਮਾਪਣ ਲਈ ਇਕੱਠੀ ਕੀਤੀ ਜਾਣਕਾਰੀ ਤੋਂ ਤੁਹਾਡੀਆਂ ਦਿਲਚਸਪੀਆਂ ਅਤੇ ਤਰਜੀਹਾਂ ਦੀ ਵਰਤੋਂ ਕਰਦੇ ਹਾਂ। ਸਾਨੂੰ ਲੱਗਦਾ ਹੈ ਕਿ ਇਸ਼ਤਿਹਾਰ ਉਦੋਂ ਸਭ ਤੋਂ ਵਧੀਆ ਹੁੰਦੇ ਹਨ ਜਦੋਂ ਉਹ ਢੁਕਵੇਂ ਹੁੰਦੇ ਹਨ। ਇਸ ਲਈ ਅਸੀਂ ਸਹੀ ਇਸ਼ਤਿਹਾਰਾਂ ਨੂੰ ਚੁਣਨ ਅਤੇ ਉਹਨਾਂ ਨੂੰ ਤੁਹਾਨੂੰ ਸਹੀ ਸਮੇਂ 'ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਦਾਹਰਨ ਲਈ, ਜੇਕਰ ਤੁਸੀਂ ਵੀਡੀਓ ਗੇਮਾਂ ਵਾਲੇ ਇਸ਼ਤਿਹਾਰਾਂ ਨਾਲ ਅੰਤਰਕਿਰਿਆ ਕੀਤੀ ਹੈ, ਤਾਂ ਅਸੀਂ ਇਹ ਅੰਦਾਜ਼ਾ ਲਗਾਵਾਂਗੇ ਕਿ ਤੁਹਾਨੂੰ ਵੀਡੀਓ ਗੇਮਾਂ ਪਸੰਦ ਹਨ ਅਤੇ ਤੁਹਾਨੂੰ ਉਸੇ ਤਰ੍ਹਾਂ ਦੇ ਇਸ਼ਤਿਹਾਰ ਦਿਖਾਵਾਂਗੇ, ਪਰ ਇਸ ਨਾਲ ਬਾਕੀ ਕਿਸਮ ਦੇ ਇਸ਼ਤਿਹਾਰ ਵੀ ਦਿਸਣਗੇ। ਸਾਡੀ ਸਮੱਗਰੀ ਰਣਨੀਤੀ ਦੇ ਸਮਾਨ, ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕਈ ਤਰ੍ਹਾਂ ਦੇ ਇਸ਼ਤਿਹਾਰ ਦਿਸਣ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਅਜਿਹੇ ਇਸ਼ਤਿਹਾਰ ਦਿਖਾਉਣ ਤੋਂ ਬਚਣ ਲਈ ਵੀ ਕਰਦੇ ਹਾਂ ਜਿਨ੍ਹਾਂ ਵਿੱਚ ਸ਼ਾਇਦ ਤੁਹਾਡੀ ਦਿਲਚਸਪੀ ਨਾ ਹੋਵੇ। ਉਦਾਹਰਨ ਲਈ, ਜੇਕਰ ਕੋਈ ਟਿਕਟਿੰਗ ਸਾਈਟ ਸਾਨੂੰ ਦੱਸਦੀ ਹੈ ਕਿ ਤੁਸੀਂ ਪਹਿਲਾਂ ਕਿਸੇ ਫ਼ਿਲਮ ਲਈ ਟਿਕਟਾਂ ਖਰੀਦੀਆਂ ਹਨ - ਤਾਂ ਅਸੀਂ ਤੁਹਾਨੂੰ ਇਸਦੇ ਇਸ਼ਤਿਹਾਰ ਦਿਖਾਉਣਾ ਬੰਦ ਕਰ ਸਕਦੇ ਹਾਂ। ਤੁਸੀਂ ਇੱਥੇ ਇਸ਼ਤਿਹਾਰਾਂ ਦੀਆਂ ਵੱਖ-ਵੱਖ ਕਿਸਮਾਂ ਅਤੇ ਤੁਹਾਨੂੰ ਦਿਸਣ ਵਾਲੇ ਇਸ਼ਤਿਹਾਰਾਂ ਸਬੰਧੀ ਤੁਹਾਡੀਆਂ ਚੋਣਾਂ ਬਾਰੇ ਜਾਣ ਸਕਦੇ ਹੋ।
ਤੁਸੀਂ ਇੱਥੇ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਅਸੀਂ ਇਸ਼ਤਿਹਾਰਬਾਜ਼ੀ ਉਦੇਸ਼ਾਂ ਲਈ ਤੁਹਾਡੀ ਜਾਣਕਾਰੀ ਨੂੰ ਕਿਵੇਂ ਇਕੱਠਾ ਕਰਦੇ ਹਾਂ, ਵਰਤਦੇ ਹਾਂ ਅਤੇ ਸਾਂਝਾ ਕਰਦੇ ਹਾਂ।
ਕੂਕੀਜ਼ ਅਤੇ ਹੋਰ ਤਕਨਾਲੋਜੀਆਂ ਵੱਲੋਂ ਇਕੱਤਰ ਕੀਤੀ ਜਾਣਕਾਰੀ ਬਾਰੇ ਨੋਟ: ਜਦੋਂ ਤੁਸੀਂ ਸਾਡੇ ਭਾਈਵਾਲਾਂ ਵਿੱਚੋਂ ਇੱਕ ਵੱਲੋਂ ਦਿੱਤੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਜਾਣਕਾਰੀ ਇਕੱਠੀ ਕਰਨ ਲਈ ਇਹਨਾਂ ਤਕਨਾਲੋਜੀਆਂ ਦੀ ਵਰਤੋਂ ਕਰ ਸਕਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਨੂੰ ਹੋਰ ਢੁਕਵੇਂ ਇਸ਼ਤਿਹਾਰ ਦਿਖਾਉਣ ਲਈ ਕਿਸੇ ਇਸ਼ਤਿਹਾਰਦਾਤਾ ਦੀ ਵੈੱਬਸਾਈਟ 'ਤੇ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ। ਬਹੁਤੇ ਵੈੱਬ ਬ੍ਰਾਊਜ਼ਰ ਪੂਰਵ-ਨਿਰਧਾਰਤ ਤੌਰ 'ਤੇ ਕੂਕੀਜ਼ ਨੂੰ ਸਵੀਕਾਰ ਕਰਨ ਲਈ ਸੈੱਟ ਹੁੰਦੇ ਹਨ। ਜੇ ਤੁਸੀਂ ਤਰਜੀਹ ਦਿੰਦੇ ਹੋ, ਤਾਂ ਤੁਸੀਂ ਆਮ ਤੌਰ 'ਤੇ ਆਪਣੇ ਬ੍ਰਾਊਜ਼ਰ ਜਾਂ ਡੀਵਾਈਸ ਦੀਆਂ ਸੈਟਿੰਗਾਂ ਰਾਹੀਂ ਬ੍ਰਾਊਜ਼ਰ ਕੂਕੀਜ਼ ਨੂੰ ਹਟਾ ਸਕਦੇ ਹੋ ਜਾਂ ਰੱਦ ਕਰ ਸਕਦੇ ਹੋ। ਹਾਲਾਂਕਿ, ਇਹ ਯਾਦ ਰੱਖੋ ਕਿ ਕੂਕੀਜ਼ ਨੂੰ ਹਟਾਉਣਾ ਜਾਂ ਰੱਦ ਕਰਨਾ ਸਾਡੀਆਂ ਸੇਵਾਵਾਂ ਦੀ ਉਪਲਬਧਤਾ ਅਤੇ ਕਾਰਜਸ਼ੀਲਤਾ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਬਾਰੇ ਵਧੇਰੇ ਜਾਣਨ ਲਈ ਕਿ ਅਸੀਂ ਅਤੇ ਸਾਡੇ ਭਾਈਵਾਲ ਸਾਡੀਆਂ ਸੇਵਾਵਾਂ ਅਤੇ ਤੁਹਾਡੀਆਂ ਚੋਣਾਂ 'ਤੇ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਨ, ਕਿਰਪਾ ਕਰਕੇ ਸਾਡੀ ਕੂਕੀ ਨੀਤੀਦੇਖੋ।
ਸੁਵਿਧਾਵਾਂ, ਐਲਗੋਰਿਦਮਾਂ ਅਤੇ ਸਿਖਲਾਈ ਮਾਡਲਾਂ ਦਾ ਵਿਕਾਸ ਅਤੇ ਸੁਧਾਰ ਕਰਨਾ
ਸਾਡੀਆਂ ਟੀਮਾਂ ਸੁਵਿਧਾਵਾਂ ਅਤੇ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਲਈ ਲਗਾਤਾਰ ਨਵੇਂ ਵਿਚਾਰ ਲੈ ਕੇ ਆ ਰਹੀਆਂ ਹਨ। ਅਜਿਹਾ ਕਰਨ ਲਈ, ਅਸੀਂ ਅਜਿਹੇ ਐਲਗੋਰਿਦਮਾਂ ਅਤੇ ਮਸ਼ੀਨ ਸਿਖਲਾਈ ਮਾਡਲਾਂ ( ਐਲਗੋਰਿਦਮ ਦਾ ਸਮੀਕਰਨ ਜੋ ਵੰਨਗੀਆਂ ਲੱਭਣ ਜਾਂ ਭਵਿੱਖਬਾਣੀਆਂ ਕਰਨ ਲਈ ਮਹੱਤਵਪੂਰਨ ਮਾਤਰਾ ਵਿੱਚ ਡੈਟਾ ਨੂੰ ਜੋੜਦਾ ਹੈ) ਨੂੰ ਵੀ ਵਿਕਸਿਤ ਕਰਦੇ ਅਤੇ ਸੁਧਾਰਦੇ ਹਾਂ ਜਿਨ੍ਹਾਂ ਤੋਂ ਸਾਡੀਆਂ ਸੁਵਿਧਾਵਾਂ ਅਤੇ ਸੇਵਾਵਾਂ ਕੰਮ ਕਰਦੀਆਂ ਹਨ, ਜਿਸ ਵਿੱਚ ਜਨਰੇਟਿਵ AI ਸੁਵਿਧਾਵਾਂ (ਮਸ਼ੀਨੀ ਸੂਝ ਜੋ ਜਨਰੇਟਿਵ ਮਾਡਲਾਂ ਦੀ ਵਰਤੋਂ ਕਰਦੇ ਹੋਏ ਲਿਖਤ, ਚਿੱਤਰ ਜਾਂ ਹੋਰ ਮੀਡੀਆ ਤਿਆਰ ਕਰਨ ਵਿੱਚ ਸਮਰੱਥ ਹੈ) ਸ਼ਾਮਲ ਹੈ। ਜਨਰੇਟਿਵ AI ਮਾਡਲ ਆਪਣੇ ਇਨਪੁਟ ਸਿਖਲਾਈ ਡੈਟਾ ਦੀਆਂ ਵੰਨਗੀਆਂ ਅਤੇ ਬਣਤਰ ਨੂੰ ਸਿੱਖਦੇ ਹਨ ਅਤੇ ਫਿਰ ਸਮਾਨ ਵਿਸ਼ੇਸ਼ਤਾਵਾਂ ਦੇ ਨਾਲ ਨਵਾਂ ਡੈਟਾ ਤਿਆਰ ਕਰਦੇ ਹਨ)। ਅਸੀਂ ਵਿਅਕਤੀਗਤਕਰਨ, ਇਸ਼ਤਿਹਾਰ, ਰੱਖਿਆ ਅਤੇ ਸੁਰੱਖਿਆ, ਨਿਰਪੱਖਤਾ ਅਤੇ ਸ਼ਮੂਲੀਅਤ, ਵਧਾਈ ਗਈ ਹਕੀਕਤ ਅਤੇ ਸੇਵਾ ਦੀਆਂ ਹੋਰ ਮਦਾਂ ਦੀ ਦੁਰਵਰਤੋਂ ਜਾਂ ਉਲੰਘਣਾ ਨੂੰ ਰੋਕਣ ਲਈ ਐਲਗੋਰਿਦਮਾਂ ਅਤੇ ਮਸ਼ੀਨ ਸਿਖਲਾਈ ਮਾਡਲਾਂ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਸਾਡੇ ਐਲਗੋਰਿਦਮ ਅਤੇ ਮਸ਼ੀਨ ਸਿਖਲਾਈ ਮਾਡਲ My AI ਤੋਂ ਜਵਾਬਾਂ ਨੂੰ ਬਿਹਤਰ ਬਣਾਉਣ ਲਈ Snapchatters ਵੱਲੋਂ My AI ਨਾਲ ਕੀਤੀਆਂ ਜਾਣ ਵਾਲੀਆਂ ਗੱਲਬਾਤਾਂ ਨੂੰ ਧਿਆਨ ਵਿੱਚ ਰੱਖਦੇ ਹਨ।
ਤੁਹਾਡੀ ਜਾਣਕਾਰੀ ਇਹ ਫੈਸਲਾ ਕਰਨ ਵਿੱਚ ਸਾਡੀ ਮਦਦ ਕਰ ਸਕਦੀ ਹੈ ਕਿ ਸਾਨੂੰ ਕਿਹੜੇ ਸੁਧਾਰ ਕਰਨੇ ਚਾਹੀਦੇ ਹਨ, ਪਰ ਅਸੀਂ ਹਮੇਸ਼ਾ ਪਰਦੇਦਾਰੀ 'ਤੇ ਧਿਆਨ ਕੇਂਦਰਤ ਕਰਦੇ ਹਾਂ - ਅਤੇ ਅਸੀਂ ਕਦੇ ਵੀ ਸਾਡੀਆਂ ਸੁਵਿਧਾਵਾਂ ਅਤੇ ਮਾਡਲਾਂ ਨੂੰ ਵਿਕਸਿਤ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਲੋੜ ਤੋਂ ਵੱਧ ਵਰਤੋਂ ਨਹੀਂ ਕਰਨਾ ਚਾਹੁੰਦੇ ਹਾਂ।
ਵਿਸ਼ਲੇਸ਼ਣ
ਇਹ ਸਮਝਣ ਲਈ ਕਿ ਬਣਾਇਆ ਕੀ ਜਾਵੇ ਜਾਂ ਸਾਡੀਆਂ ਸੇਵਾਵਾਂ ਨੂੰ ਕਿਵੇਂ ਸੁਧਾਰਿਆ ਜਾਵੇ, ਸਾਨੂੰ ਆਪਣੀਆਂ ਸੁਵਿਧਾਵਾਂ ਲਈ ਰੁਝਾਨ ਅਤੇ ਮੰਗ ਨੂੰ ਸਮਝਣ ਦੀ ਲੋੜ ਹੈ। ਉਦਾਹਰਨ ਲਈ, ਅਸੀਂ ਇਹ ਫੈਸਲਾ ਕਰਨ ਵਿੱਚ ਮਦਦ ਲਈ ਗਰੁੱਪ ਚੈਟ ਦੀ ਵਰਤੋਂ ਬਾਰੇ ਮੈਟਾਡੇਟਾ ਅਤੇ ਰੁਝਾਨਾਂ ਦੀ ਨਿਗਰਾਨੀ ਕਰਦੇ ਹਾਂ ਕਿ ਸਾਨੂੰ ਸੁਵਿਧਾ ਦੇ ਭਾਗਾਂ ਨੂੰ ਬਦਲਣਾ ਚਾਹੀਦਾ ਹੈ ਜਾਂ ਨਹੀਂ, ਜਿਵੇਂ ਕਿ ਗਰੁੱਪ ਦਾ ਵੱਧ ਤੋਂ ਵੱਧ ਆਕਾਰ। Snapchatters ਦੇ ਡੈਟਾ ਦਾ ਅਧਿਐਨ ਕਰਨ ਨਾਲ ਸਾਨੂੰ ਇਹ ਦੇਖਣ ਵਿੱਚ ਮਦਦ ਮਿਲ ਸਕਦੀ ਹੈ ਕਿ ਲੋਕ ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ। ਇਹ ਸਾਨੂੰ Snapchat ਨੂੰ ਵੱਡੇ ਪੱਧਰ 'ਤੇ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰਦਾ ਹੈ। ਅਸੀਂ ਰੁਝਾਨਾਂ ਅਤੇ ਵਰਤੋਂ ਦੀ ਪਛਾਣ ਕਰਨ, ਨਿਗਰਾਨੀ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਵਿਸ਼ਲੇਸ਼ਕੀ ਦੀ ਵਰਤੋਂ ਕਰਦੇ ਹਾਂ। ਇਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਮੰਗ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਹੋਰ ਚੀਜ਼ਾਂ ਦੇ ਨਾਲ-ਨਾਲ ਸਾਡੇ ਵਰਤੋਂਕਾਰਾਂ ਬਾਰੇ ਜਾਣਕਾਰੀ ਤਿਆਰ ਕਰਾਂਗੇ।
ਖੋਜ
ਅਸੀਂ ਆਮ ਖਪਤਕਾਰਾਂ ਦੇ ਹਿੱਤਾਂ, ਰੁਝਾਨਾਂ ਅਤੇ ਸਾਡੀਆਂ ਸੇਵਾਵਾਂ ਨੂੰ ਤੁਹਾਡੇ ਅਤੇ ਸਾਡੇ ਭਾਈਚਾਰੇ ਵਿੱਚ ਹੋਰਾਂ ਵੱਲੋਂ ਵਰਤੇ ਜਾਣ ਦੇ ਤਰੀਕੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਖੋਜ ਦਾ ਸੰਚਾਲਨ ਕਰਦੇ ਹਾਂ। ਇਹ ਜਾਣਕਾਰੀ, ਵਿਸ਼ਲੇਸ਼ਣ ਦੇ ਨਾਲ (ਜਿਵੇਂ ਕਿ ਅਸੀਂ ਉੱਪਰ ਦੱਸਿਆ ਗਿਆ ਹੈ), ਸਾਡੇ ਭਾਈਚਾਰੇ ਬਾਰੇ ਹੋਰ ਸਮਝਣ ਵਿੱਚ ਸਾਡੀ ਮਦਦ ਕਰਦੀ ਹੈ ਅਤੇ ਸਾਡੀਆਂ ਸੇਵਾਵਾਂ ਸਾਡੇ ਭਾਈਚਾਰੇ ਦੇ ਲੋਕਾਂ ਦੇ ਜੀਵਨ ਵਿੱਚ ਕਿਵੇਂ ਕੰਮ ਆਉਂਦੀਆਂ ਹਨ। ਅਸੀਂ ਨਵੀਆਂ ਤਕਨੀਕਾਂ ਅਤੇ ਤਕਨਾਲੋਜੀਆਂ (ਉਦਾਹਰਨ ਲਈ, ਨਵੇਂ ਮਸ਼ੀਨ ਸਿਖਲਾਈ ਮਾਡਲ ਜਾਂ ਹਾਰਡਵੇਅਰ, ਜਿਵੇਂ ਕਿ Spectacles) ਨੂੰ ਵਿਕਸਿਤ ਕਰਨ ਲਈ ਖੋਜ ਅਤੇ ਵਿਕਾਸ ਵਿੱਚ ਵੀ ਦਿਲਚਸਪੀ ਵਿਖਾਉਂਦੇ ਹਾਂ। ਸਾਡੀ ਖੋਜ ਦੇ ਨਤੀਜੇ ਕਈ ਵਾਰ Snapchat 'ਤੇ ਸੁਵਿਧਾਵਾਂ ਵਿੱਚ ਵਰਤੇ ਜਾਂਦੇ ਹਨ, ਅਤੇ ਅਸੀਂ ਕਈ ਵਾਰ ਸਮੁੱਚੇ ਵਿਹਾਰ ਅਤੇ ਖਪਤਕਾਰਾਂ ਦੇ ਰੁਝਾਨਾਂ (ਜਿਸ ਵਿੱਚ ਸਿਰਫ਼ ਸਾਡੇ ਵਰਤੋਂਕਾਰ ਆਧਾਰ ਦਾ ਇਕੱਤਰ ਡੈਟਾ ਹੋਵੇਗਾ, ਅਤੇ ਖਾਸ ਤੌਰ 'ਤੇ ਤੁਹਾਡੇ ਬਾਰੇ ਕੋਈ ਨਿੱਜੀ ਜਾਣਕਾਰੀ ਨਹੀਂ ਹੋਵੇਗੀ) ਵਰਗੀਆਂ ਚੀਜ਼ਾਂ ਬਾਰੇ ਪੇਪਰ ਪ੍ਰਕਾਸ਼ਿਤ ਕਰਦੇ ਹਾਂ।
ਸਾਡੀਆਂ ਸੇਵਾਵਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਵਧਾਉਣਾ
ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਸਾਡੀਆਂ ਸੇਵਾਵਾਂ ਦੀ ਸੁਰੱਖਿਆ ਨੂੰ ਵਧਾਉਣ, Snapchatter ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਧੋਖਾਧੜੀ ਜਾਂ ਹੋਰ ਅਣਅਧਿਕਾਰਤ ਜਾਂ ਗੈਰ-ਕਾਨੂੰਨੀ ਸਰਗਰਮੀ ਨੂੰ ਰੋਕਣ ਲਈ ਕਰਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਡੇ ਖਾਤੇ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਦੋ-ਕਾਰਕ ਪ੍ਰਮਾਣਿਕਤਾ ਦੀ ਪੇਸ਼ਕਸ਼ ਕਰਦੇ ਹਾਂ ਅਤੇ ਜੇਕਰ ਸਾਨੂੰ ਕੋਈ ਸ਼ੱਕੀ ਸਰਗਰਮੀ ਦਾ ਪਤਾ ਲੱਗਦਾ ਹੈ ਤਾਂ ਅਸੀਂ ਤੁਹਾਨੂੰ ਈਮੇਲ ਜਾਂ ਲਿਖਤ ਸੁਨੇਹਾ ਭੇਜ ਸਕਦੇ ਹਾਂ। ਅਸੀਂ Snapchat 'ਤੇ ਭੇਜੇ URLs ਨੂੰ ਵੀ ਸਕੈਨ ਕਰ ਸਕਦੇ ਹਾਂ ਇਹ ਦੇਖਣ ਲਈ ਕਿ ਉਹ ਵੈੱਬਪੇਜ ਸੰਭਾਵਿਤ ਤੌਰ 'ਤੇ ਨੁਕਸਾਨਦੇਹ ਹੈ, ਅਤੇ ਇਸ ਬਾਰੇ ਤੁਹਾਨੂੰ ਚੇਤਾਵਨੀ ਵੀ ਦੇ ਸਕਦੇ ਹਾਂ।
ਤੁਹਾਡੇ ਨਾਲ ਸੰਪਰਕ ਕਰਨਾ
ਕਦੇ-ਕਦੇ ਅਸੀਂ ਨਵੀਆਂ ਜਾਂ ਮੌਜੂਦਾ ਸੁਵਿਧਾਵਾਂ ਦਾ ਪ੍ਰਚਾਰ ਕਰਨ ਲਈ ਤੁਹਾਡੇ ਸੰਪਰਕ ਵਿੱਚ ਰਹਾਂਗੇ। ਇਸ ਵਿੱਚ Snapchat, ਈਮੇਲ, SMS ਜਾਂ ਹੋਰ ਸੁਨੇਹਾ ਪਲੇਟਫਾਰਮਾਂ ਰਾਹੀਂ Snapchatters ਨੂੰ ਸੰਚਾਰ ਭੇਜਣਾ ਸ਼ਾਮਲ ਹੈ, ਜਿੱਥੇ ਇਸਦੀ ਇਜਾਜ਼ਤ ਹੋਵੇ। ਉਦਾਹਰਨ ਲਈ, ਅਸੀਂ ਆਪਣੀਆਂ ਸੇਵਾਵਾਂ ਅਤੇ ਪ੍ਰਚਾਰ ਸੰਬੰਧੀ ਪੇਸ਼ਕਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ Snapchat ਐਪ, ਈਮੇਲ, SMS ਜਾਂ ਹੋਰ ਸੁਨੇਹਾ ਪਲੇਟਫਾਰਮਾਂ ਦੀ ਵਰਤੋਂ ਕਰ ਸਕਦੇ ਹਾਂ ਜੋ ਸਾਨੂੰ ਲੱਗਦਾ ਹੈ ਕਿ ਤੁਹਾਡੀ ਦਿਲਚਸਪੀ ਹੋ ਸਕਦੀ ਹੈ।
ਬਾਕੀ ਸਮੇਂ ਸਾਨੂੰ ਜਾਣਕਾਰੀ ਦੇਣ, ਸੁਚੇਤਨਾਵਾਂ ਦੇਣ ਜਾਂ ਸਾਡੇ ਵਰਤੋਂਕਾਰਾਂ ਨੂੰ ਉਹਨਾਂ ਦੀ ਬੇਨਤੀ ਮੁਤਾਬਕ ਕਹੇ ਜਾਣ 'ਤੇ ਸੁਨੇਹੇ ਭੇਜਣ ਲਈ ਤੁਹਾਡੇ ਨਾਲ ਸੰਚਾਰ ਕਰਨ ਦੀ ਲੋੜ ਹੁੰਦੀ ਹੈ। ਇਸ ਵਿੱਚ Snapchat, ਈਮੇਲ, SMS ਜਾਂ ਹੋਰ ਸੁਨੇਹਾ ਪਲੇਟਫਾਰਮਾਂ ਰਾਹੀਂ ਸੰਚਾਰ ਭੇਜਣਾ, ਜਿੱਥੇ ਇਜਾਜ਼ਤ ਹੋਵੇ, ਖਾਤਾ ਸਥਿਤੀ ਅੱਪਡੇਟ, ਸੁਰੱਖਿਆ ਚੇਤਾਵਨੀਆਂ ਅਤੇ ਚੈਟ ਜਾਂ ਦੋਸਤੀ ਯਾਦ-ਸੂਚਨਾਵਾਂ ਦੇਣਾ ਸ਼ਾਮਲ ਹੋ ਸਕਦਾ ਹੈ; ਇਸ ਵਿੱਚ ਗੈਰ-Snapchatters ਨੂੰ ਸੱਦੇ ਜਾਂ Snapchat ਸਮੱਗਰੀ ਭੇਜਣ ਲਈ ਸਾਡੇ ਵਰਤੋਂਕਾਰ ਦੀਆਂ ਬੇਨਤੀਆਂ ਨੂੰ ਪੂਰਾ ਕਰਨਾ ਵੀ ਸ਼ਾਮਲ ਹੋ ਸਕਦਾ ਹੈ।
ਸਹਾਇਤਾ
ਜਦੋਂ ਤੁਸੀਂ ਮਦਦ ਮੰਗਦੇ ਹੋ, ਤਾਂ ਅਸੀਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਸਹਾਇਤਾ ਦੇਣਾ ਚਾਹੁੰਦੇ ਹਾਂ। ਤੁਹਾਨੂੰ, Snapchatter ਭਾਈਚਾਰੇ ਅਤੇ ਸਾਡੇ ਕਾਰੋਬਾਰੀ ਭਾਈਵਾਲਾਂ ਨੂੰ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਲੋੜੀਂਦੀ ਸਹਾਇਤਾ ਦੇਣ ਲਈ, ਸਾਨੂੰ ਅਕਸਰ ਜਵਾਬ ਦੇਣ ਲਈ ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ।
ਸਾਡੀਆਂ ਮਦਾਂ ਅਤੇ ਨੀਤੀਆਂ ਨੂੰ ਲਾਗੂ ਕਰਨਾ
ਅਸੀਂ ਆਪਣੀਆਂ ਮਦਾਂ ਅਤੇ ਕਾਨੂੰਨ ਨੂੰ ਲਾਗੂ ਕਰਨ ਲਈ ਇਕੱਠੇ ਕੀਤੇ ਡੈਟਾ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਸਾਡੀਆਂ ਮਦਾਂ, ਨੀਤੀਆਂ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਤੀਰੇ 'ਤੇ ਕਾਰਵਾਈ ਕਰਨਾ, ਜਾਂਚ ਕਰਨਾ ਅਤੇ ਰਿਪੋਰਟ ਕਰਨਾ, ਕਾਨੂੰਨ ਲਾਗੂ ਕਰਨ ਵਾਲੀਆਂ ਬੇਨਤੀਆਂ ਦਾ ਜਵਾਬ ਦੇਣਾ ਅਤੇ ਕਾਨੂੰਨੀ ਲੋੜਾਂ ਦੀ ਪਾਲਣਾ ਕਰਨਾ ਸ਼ਾਮਲ ਹੈ। ਉਦਾਹਰਨ ਲਈ, ਜਦੋਂ ਸਾਡੀਆਂ ਸੇਵਾਵਾਂ 'ਤੇ ਗੈਰ-ਕਾਨੂੰਨੀ ਸਮੱਗਰੀ ਪੋਸਟ ਕੀਤੀ ਜਾਂਦੀ ਹੈ, ਤਾਂ ਸਾਨੂੰ ਆਪਣੀਆਂ ਮਦਾਂ ਅਤੇ ਹੋਰ ਨੀਤੀਆਂ ਨੂੰ ਲਾਗੂ ਕਰਨ ਦੀ ਲੋੜ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ, ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਾਨੂੰਨ ਲਾਗੂ ਕਰਨ ਦੀਆਂ ਬੇਨਤੀਆਂ ਵਿੱਚ ਸਹਿਯੋਗ ਕਰਨ, ਸੁਰੱਖਿਆ ਮੁੱਦਿਆਂ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ, ਉਦਯੋਗਿਕ ਭਾਈਵਾਲਾਂ ਜਾਂ ਹੋਰਾਂ ਤੱਕ ਪਹੁੰਚਾਉਣ ਜਾਂ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਵੀ ਕਰ ਸਕਦੇ ਹਾਂ। ਹੋਰ ਜਾਣਕਾਰੀ ਲਈ ਸਾਡੀ ਪਾਰਦਰਸ਼ਤਾ ਰਿਪੋਰਟ ਨੂੰ ਵੇਖੋ।