Snap Values

Spectacles 2024 ਪੂਰਕ ਪਰਦੇਦਾਰੀ ਬਾਰੇ ਨੀਤੀ

ਪ੍ਰਭਾਵੀ: 18 ਅਗਸਤ 2025

Snap Inc. ਦੀ Spectacles 2024 ਲਈ ਪੂਰਕ ਪਰਦੇਦਾਰੀ ਬਾਰੇ ਨੀਤੀ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਇਹ ਨੀਤੀ ਉਨ੍ਹਾਂ ਵਿਅਕਤੀਆਂ ਨੂੰ ਵਾਧੂ ਜਾਣਕਾਰੀ ਦੇਣ ਲਈ ਬਣਾਈ ਹੈ ਜੋ Spectacles 2024 ਡਿਵਾਈਸ ਅਤੇ ਨਾਲ ਆਈ Spectacles ਐਪ (ਇਕੱਠੇ ਰੂਪ ਵਿੱਚ “Spectacles”) ਦੀ ਵਰਤੋਂ ਕਰ ਰਹੇ ਹਨ। ਇਹ ਨੀਤੀ ਸਾਡੀ ਪਰਦੇਦਾਰੀ ਬਾਰੇ ਨੀਤੀ ਅਤੇ ਖੇਤਰ ਮੁਤਾਬਕ ਨੋਟਿਸਾਂ ਦੀ ਪੂਰਕ ਹੈ ਅਤੇ ਇਨ੍ਹਾਂ ਤੋਂ ਇਲਾਵਾ ਹੈ ਅਤੇ ਇਹ ਦੱਸਦੀ ਹੈ ਕਿ Snap ਕਿਵੇਂ Spectacles 'ਤੇ ਤੁਹਾਡਾ ਡੇਟਾ ਇਕੱਤਰ ਕਰਦਾ, ਵਰਤਦਾ ਅਤੇ ਸਾਂਝਾ ਕਰਦਾ ਹੈ।

ਤੁਹਾਡੀ ਜਾਣਕਾਰੀ ਉੱਤੇ ਨਿਯੰਤਰਣ

ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਜਾਣਕਾਰੀ 'ਤੇ ਤੁਹਾਡਾ ਨਿਯੰਤਰਣ ਹੋਵੇ, ਇਸ ਲਈ ਅਸੀਂ ਤੁਹਾਨੂੰ ਕਈ ਤਰ੍ਹਾਂ ਦੇ ਔਜ਼ਾਰ ਦਿੰਦੇ ਹਾਂ, ਜਿਸ ਵਿੱਚ ਸ਼ਾਮਲ ਹਨ:

  • ਟਿਕਾਣਾ ਇਜਾਜ਼ਤ। ਮੂਲ ਰੂਪ ਵਿੱਚ, ਤੁਹਾਡੀ ਟਿਕਾਣਾ ਜਾਣਕਾਰੀ (ਜਿਵੇਂ GPS ਸਿਗਨਲਾਂ ਰਾਹੀਂ ਸਹੀ ਟਿਕਾਣਾ) ਉਦੋਂ ਤੱਕ ਇਕੱਠੀ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਤੁਸੀਂ ਇਸਨੂੰ Spectacles ਐਪ ਵਿੱਚ ਯੋਗ ਨਹੀਂ ਕਰਦੇ। ਤੁਸੀਂ ਹਮੇਸ਼ਾ Spectacles ਐਪ ਵਿੱਚ ਇਸ ਵਿਸ਼ੇਸ਼ਤਾ ਨੂੰ ਕਿਸੇ ਵੇਲੇ ਵੀ ਅਯੋਗ ਕਰ ਸਕਦੇ ਹੋ।

  • ਕੈਮਰਾ ਅਤੇ ਮਾਈਕਰੋਫੋਨ। ਜਦੋਂ ਤੁਸੀਂ ਆਪਣੇ Spectacles ਡਿਵਾਈਸ ਨੂੰ Spectacles ਐਪ ਨਾਲ ਜੋੜਦੇ ਹੋ ਤਾਂ ਡਿਵਾਈਸ ਨੂੰ ਚਲਾਉਣ ਲਈ ਕੈਮਰਾ ਅਤੇ ਮਾਈਕਰੋਫੋਨ ਤੱਕ ਪਹੁੰਚ ਦੀ ਲੋੜ ਹੁੰਦੀ ਹੈ। ਤੁਸੀਂ ਆਪਣੇ Spectacles ਡਿਵਾਈਸ ਦੀ ਵਰਤੋਂ ਬੰਦ ਕਰਕੇ Spectacles ਐਪ ਦੀ ਕੈਮਰਾ ਅਤੇ ਮਾਈਕਰੋਫੋਨ ਤੱਕ ਪਹੁੰਚ ਨੂੰ ਹਟਾ ਸਕਦੇ ਹੋ।

  • ਆਪਣੇ ਕੈਪਚਰਾਂ ਨੂੰ ਮਿਟਾਉਣਾ। ਤਸਵੀਰਾਂ ਜਾਂ ਵੀਡੀਓਜ਼ ਜੋ ਤੁਸੀਂ ਆਪਣੇ Spectacles ਡਿਵਾਈਸ ਨਾਲ ਕੈਪਚਰ ਕੀਤੀਆਂ ਹਨ, ਜਦੋਂ ਤੁਸੀਂ Spectacles ਐਪ ਰਾਹੀਂ ਆਪਣੇ ਕੈਪਚਰਾਂ ਨੂੰ ਡਾਊਨਲੋਡ ਕਰਦੇ ਹੋ, ਤਾਂ ਉਹ ਆਪਣੇ ਆਪ ਹੀ ਤੁਹਾਡੇ ਡਿਵਾਈਸ ਤੋਂ ਹਟ ਜਾਂਦੀਆਂ ਹਨ।

ਸਾਡੇ ਵੱਲੋਂ ਇਕੱਤਰ ਕੀਤੀ ਜਾਂਦੀ ਜਾਣਕਾਰੀ

ਜਦੋਂ ਤੁਸੀਂ Spectacles ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੇ ਵੱਲੋਂ ਸਾਨੂੰ ਦਿੱਤੀ ਜਾਣਕਾਰੀ ਇਕੱਤਰ ਕਰਦੇ ਹਾਂ, ਉਹ ਜਾਣਕਾਰੀ ਜੋ ਅਸੀਂ ਸਿਰਜਦੇ ਹਾਂ ਜਦੋਂ ਤੁਸੀਂ Spectacles ਦੀ ਵਰਤੋਂ ਕਰਦੇ ਹੋ ਜਾਂ ਹੋਰ ਜਾਣਕਾਰੀ ਜੋ ਸਾਨੂੰ ਤੁਹਾਡੀ ਇਜਾਜ਼ਤ ਨਾਲ ਮਿਲਦੀ ਹੈ, ਜਿਸ ਵਿੱਚ ਸ਼ਾਮਲ ਹੈ:

  • ਕੈਮਰਾ ਅਤੇ ਆਡੀਓ ਜਾਣਕਾਰੀ। ਤੁਹਾਨੂੰ Spectacles ਦਾ ਤਜ਼ਰਬਾ ਦੇਣ ਲਈ ਸਾਨੂੰ ਤੁਹਾਡੇ ਕੈਮਰੇ ਅਤੇ ਮਾਈਕ੍ਰੋਫੋਨ ਤੋਂ ਹੇਠ ਦਿੱਤੀ ਜਾਣਕਾਰੀ ਇਕੱਤਰ ਕਰਨ ਦੀ ਲੋੜ ਹੋਵੇਗੀ:

    • ਤੁਹਾਡੇ ਹੱਥਾਂ ਬਾਰੇ ਜਾਣਕਾਰੀ। Spectacles 'ਤੇ ਨੈਵੀਗੇਟ ਕਰਨ ਲਈ ਤੁਹਾਨੂੰ ਆਪਣੇ ਹੱਥ ਵਰਤਣ ਦੀ ਲੋੜ ਹੋਵੇਗੀ। ਉਦਾਹਰਨ ਲਈ, ਤੁਸੀਂ ਆਪਣੀ ਤਲੀ ਦੇਖ ਕੇ ਲੈਂਜ਼-ਅੰਦਰਲੇ ਮੀਨੂ ਤੱਕ ਪਹੁੰਚ ਕਰਦੇ ਹੋ ਅਤੇ ਤੁਸੀਂ ਆਪਣੀਆਂ ਉਂਗਲਾਂ ਨਾਲ ਲੈਂਜ਼ ਦੇ ਤਜ਼ਰਬੇ ਵਿੱਚ AR ਵਸਤੂਆਂ ਨੂੰ ਚੂੰਢੀ ਭਰਦੇ, ਘਸੀਟਦੇ ਅਤੇ ਖਿੱਚਦੇ ਹੋ। ਇਹ ਤੁਹਾਡੇ ਹੱਥਾਂ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕੀਤੇ ਬਿਨਾਂ ਸੰਭਵ ਨਹੀਂ ਹੋਵੇਗਾ। ਅਸੀਂ AR ਐਨੀਮੇਟਡ ਹੱਥਾਂ ਨੂੰ ਪੇਸ਼ ਕਰਨ ਅਤੇ ਹੱਥ ਦੀ ਸਥਿਤੀ ਅਤੇ ਹਿੱਲਡੁੱਲ ਦੇ ਅਧਾਰ 'ਤੇ ਵਸਤੂਆਂ ਨੂੰ ਰੱਖਣ ਲਈ ਤੁਹਾਡੇ ਹੱਥਾਂ ਦੀਆਂ ਉਂਗਲਾਂ ਦੇ ਪੋਰਾਂ ਵਿਚਕਾਰ ਅਨੁਮਾਨਤ ਦੂਰੀ, ਤੁਹਾਡੇ ਹੱਥਾਂ ਦੀ ਸਥਿਤੀ ਅਤੇ ਗਤੀ ਸਮੇਤ ਤੁਹਾਡੇ ਹੱਥਾਂ ਦੇ ਆਕਾਰ ਨੂੰ ਦੇਖਦੇ ਹਾਂ।

    • ਤੁਹਾਡੀ ਆਵਾਜ਼ ਬਾਰੇ ਜਾਣਕਾਰੀ। Spectacles 'ਤੇ ਵਿਸ਼ੇਸ਼ਤਾਵਾਂ ਨਾਲ ਗੱਲਬਾਤ ਕਰਨ ਲਈ ਤੁਸੀਂ ਆਵਾਜ਼ ਨਾਲ ਆਦੇਸ਼ਾਂ ਦੀ ਵਰਤੋਂ ਕਰੋਗੇ ਜਿਸ ਦਾ ਮਤਲਬ ਹੈ ਕਿ ਅਸੀਂ ਲਿਖਤ ਪ੍ਰਤੀਲਿਪੀਆਂ ਬਣਾਉਣ ਲਈ ਤੁਹਾਡੀ ਆਡੀਓ 'ਤੇ ਕਾਰਵਾਈ ਕਰਾਂਗੇ। ਜਦੋਂ ਤੁਸੀਂ Spectacles ਦੀ ਵਰਤੋਂ ਕਰਦੇ ਹੋ ਉਦੋਂ ਮਾਈਕ੍ਰੋਫੋਨ ਤੁਹਾਡੇ ਆਲੇ-ਦੁਆਲੇ ਦੀਆਂ ਧੁਨੀਆਂ ਨੂੰ ਵੀ ਸੁਣ ਸਕਦਾ ਹੈ।

    • ਤੁਹਾਡੇ ਆਲੇ ਦੁਆਲੇ ਬਾਰੇ ਜਾਣਕਾਰੀ: ਅਸੀਂ ਉਸ ਭੌਤਿਕ ਜਗ੍ਹਾ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ ਜਿਸ ਵਿੱਚ ਤੁਸੀਂ ਮੌਜੂਦ ਹੋ। ਉਦਾਹਰਨ ਲਈ, ਅਸੀਂ ਤੁਹਾਡੇ ਵਾਤਾਵਰਣ ਵਿੱਚ ਕੰਧਾਂ, ਖਿੜਕੀਆਂ ਅਤੇ ਫਰਨੀਚਰ ਵਰਗੀਆਂ ਵਸਤੂਆਂ ਨੂੰ ਪਛਾਣ ਸਕਦੇ ਹਾਂ ਅਤੇ ਅਸੀਂ ਉਨ੍ਹਾਂ ਵਸਤੂਆਂ ਦੇ ਆਕਾਰ, ਬਣਾਵਟ ਅਤੇ ਦੂਰੀ ਦਾ ਅਨੁਮਾਨ ਲਗਾ ਸਕਦੇ ਹਾਂ। ਇਹ ਜਾਣਕਾਰੀ ਤੁਹਾਨੂੰ ਲੀਨ ਕਰ ਦੇਣ ਵਾਲਾ AR ਤਜ਼ਰਬਾ ਦੇਣ ਵਿੱਚ ਸਾਡੀ ਮਦਦ ਕਰਦੀ ਹੈ।

  • ਫਿੱਟ ਫ਼ੇਰਬਦਲ। ਇਹ ਯਕੀਨੀ ਬਣਾਉਣ ਲਈ ਕਿ Spectacles ਤੁਹਾਡੇ ਲਈ ਅਨੁਕੂਲ ਹੈ ਅਸੀਂ ਫਿੱਟ ਅਤੇ ਤਰਜੀਹਾਂ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕਰਾਂਗੇ:

    • ਅੱਖਾਂ ਵਿਚਕਾਰ ਦੂਰੀ। ਅਸੀਂ ਤੁਹਾਡੀਆਂ ਅੱਖਾਂ ਦੇ ਵਿਚਕਾਰ ਦੀ ਦੂਰੀ ਬਾਰੇ ਜਾਣਕਾਰੀ ਇਕੱਤਰ ਕਰਾਂਗੇ। ਇਹ ਤੁਹਾਡੇ ਲਈ ਆਰਾਮ, ਦਿਸਣ ਵਿੱਚ ਸਪਸ਼ਟਤਾ ਅਤੇ ਬਿਹਤਰ AR ਤਜ਼ਰਬਾ ਦੇਣ ਵਿੱਚ ਮਦਦ ਕਰੇਗਾ। ਤੁਸੀਂ ਜਾਂ ਤਾਂ ਇਹ ਜਾਣਕਾਰੀ ਸਾਨੂੰ ਖੁਦ Spectacles ਐਪ ਰਾਹੀਂ ਦੇ ਸਕਦੇ ਹੋ ਜਾਂ ਜਦੋਂ ਤੁਸੀਂ ਪਹਿਲੀ ਵਾਰ Spectacles ਦੀ ਵਰਤੋਂ ਕਰੋਗੇ ਉਦੋਂ ਕੈਮਰੇ ਰਾਹੀਂ ਅਸੀਂ ਇਸ ਦਾ ਅਨੁਮਾਨ ਲਗਾਵਾਂਗੇ ਅਤੇ ਤੁਹਾਡੇ ਲਈ ਇਕੱਤਰ ਕਰਾਂਗੇ। ਇਕੱਤਰ ਕੀਤੀ ਅੱਖਾਂ ਵਿਚਕਾਰ ਦੂਰੀ ਦੀ ਜਾਣਕਾਰੀ ਤੁਹਾਡੇ Spectacles ਡਿਵਾਈਸ 'ਤੇ ਹੀ ਮੌਜੂਦ ਰਹੇਗੀ। ਤੁਸੀਂ ਕਿਸੇ ਵੀ ਸਮੇਂ Spectacles ਐਪ ਵਿੱਚ ਆਪਣੀ ਫਿੱਟ ਵਿਵਸਥਾ ਨੂੰ ਬਦਲ ਸਕਦੇ ਹੋ।

    • ਤੁਹਾਡੀ ਅੱਖਾਂ ਵਿਚਕਾਰ ਦੂਰੀ ਦਾ ਅਨੁਮਾਨ ਲਗਾਉਣ ਲਈ Spectacles iOS ਐਪ ਦੀ ਵਰਤੋਂ ਕਰਨ ਵੇਲੇ ਅਸੀਂ ਸਹੀ ਅੱਖਾਂ ਵਿਚਕਾਰ ਦੂਰੀ ਨਾਲ ਸੰਬੰਧਿਤ ਚਿਹਰੇ ਦੇ ਡੇਟਾ ਨੂੰ ਲੈਣ ਲਈ ਤੁਹਾਡੇ ਫੋਨ 'ਤੇ TrueDepth ਕੈਮਰੇ ਦੀ ਵਰਤੋਂ ਕਰਦੇ ਹਾਂ। ਧਿਆਨ ਦਿਓ, ਹਾਲਾਂਕਿ ਇਹ ਜਾਣਕਾਰੀ ਅਸਲ ਸਮੇਂ ਵਿੱਚ ਵਰਤੀ ਜਾਂਦੀ ਹੈ — ਅਸੀਂ ਇਸ ਜਾਣਕਾਰੀ ਨੂੰ ਆਪਣੇ ਸਰਵਰਾਂ 'ਤੇ ਸਟੋਰ ਨਹੀਂ ਕਰਦੇ ਅਤੇ ਨਾ ਹੀ ਇਸ ਨੂੰ ਤੀਜੀ ਧਿਰ ਨਾਲ ਸਾਂਝਾ ਕਰਦੇ ਹਾਂ।

  • ਟਿਕਾਣਾ ਜਾਣਕਾਰੀ। ਤੁਹਾਡੇ ਟਿਕਾਣੇ ਨੂੰ ਯੋਗ ਕਰਨ ਨਾਲ ਤੁਸੀਂ ਟਿਕਾਣੇ-ਮੁਤਾਬਕ ਲੈਂਜ਼, ਸਟਿੱਕਰ, ਫਿਲਟਰ ਸ਼ਾਮਲ ਕਰ ਸਕੋਗੇ ਅਤੇ ਇਸ ਜਾਣਕਾਰੀ ਨੂੰ ਆਪਣੀਆਂ ਕੈਪਚਰ ਕੀਤੀਆਂ ਫੋਟੋਆਂ ਜਾਂ ਵੀਡੀਓਜ਼ ਨਾਲ ਸੁਰੱਖਿਅਤ ਕਰ ਸਕੋਗੇ।

  • ਕੈਪਚਰ ਕੀਤੀਆਂ ਫੋਟੋਆਂ ਅਤੇ ਵੀਡੀਓਜ਼। ਤੁਸੀਂ Spectacles ਨਾਲ ਫੋਟੋਆਂ ਲੈਣਾ ਜਾਂ ਵੀਡੀਓਜ਼ ਰਿਕਾਰਡ ਕਰਨਾ ਚੁਣ ਸਕਦੇ ਹੋ। ਤੁਹਾਡੀ ਕੈਪਚਰ ਕੀਤੀ ਸਮੱਗਰੀ ਤੁਹਾਡੇ ਡਿਵਾਈਸ 'ਤੇ ਹੀ ਬਣੀ ਰਹੇਗੀ ਜਦੋਂ ਤੱਕ ਤੁਸੀਂ ਇਸ ਨੂੰ Spectacles ਐਪ ਦੀ ਵਰਤੋਂ ਕਰਕੇ ਡਾਊਨਲੋਡ ਨਹੀਂ ਕਰਦੇ।

ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ

ਜਿਵੇਂ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਵਰਣਨ ਕੀਤਾ ਗਿਆ ਹੈ, ਅਸੀਂ Spectacles ਨੂੰ ਚਲਾਉਣ, ਡਿਲੀਵਰ ਕਰਨ ਅਤੇ ਸਾਂਭ-ਸੰਭਾਲ ਕਰਨ ਤੋਂ ਇਲਾਵਾ ਤੁਹਾਡੀ ਜਾਣਕਾਰੀ ਨੂੰ ਹੋਰ ਕਈ ਮਕਸਦਾਂ ਲਈ ਵੀ ਵਰਤਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਡੀ ਜਾਣਕਾਰੀ ਨੂੰ ਇਸ ਲਈ ਵਰਤਦੇ ਹਾਂ:

  • ਤੁਹਾਡੇ Spectacles ਨੂੰ ਵਿਅਕਤੀਗਤ ਬਣਾਉਣ ਲਈ, ਜਿਵੇਂ ਤੁਹਾਡੇ ਮੇਚ ਆਉਣ ਲਈ ਫ਼ੇਰਬਦਲਾਂ ਵਰਗੀ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨਾ।

  • ਵਧਾਈ ਗਈ ਹਕੀਕਤ ਲਈ ਆਪਣੇ ਮਸ਼ੀਨ ਸਿੱਖਿਆ ਮਾਡਲਾਂ ਨੂੰ ਵਿਕਸਿਤ ਅਤੇ ਸੁਧਾਰ ਕਰਨ ਲਈ।

  • ਤੁਹਾਡੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ, ਜਿਵੇਂ ਕਿ ਰੁਝਾਨ ਅਤੇ ਵਰਤੋਂ ਦੀ ਤਰਤੀਬ ਪਛਾਣਨ ਵਾਸਤੇ ਲੈਂਜ਼ਾਂ ਨਾਲ ਰੁਝੇਵਾਂ ਅਤੇ ਮੈਟਾਡੈਟਾ ਜੋ ਸਾਨੂੰ ਮੰਗ ਨੂੰ ਸਮਝਣ ਵਿੱਚ ਮਦਦ ਕਰਦੇ ਹਨ।

ਅਸੀਂ ਜਾਣਕਾਰੀ ਨੂੰ ਕਿਵੇਂ ਸਾਂਝਾ ਕਰਦੇ ਹਾਂ

ਜਿਵੇਂ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਦੱਸਿਆ ਗਿਆ ਹੈ, ਅਸੀਂ ਵੱਖ-ਵੱਖ ਕਾਰਨਾਂ ਕਰਕੇ ਦੂਜਿਆਂ ਨਾਲ ਤੁਹਾਡੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਉਦਾਹਰਨ ਦੇ ਤੌਰ 'ਤੇ ਸਹਿ-ਸਥਿਤ ਲੈਂਜ਼ ਤੁਹਾਡਾ ਪ੍ਰਦਰਸ਼ਿਤ ਨਾਮ, ਡਿਵਾਈਸ ਜਾਣਕਾਰੀ, Bitmoji, ਕੁਝ ਕੈਮਰਾ ਡੇਟਾ ਅਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਸਹਿ-ਸਥਿਤ ਲੈਂਜ਼ ਵਿੱਚ ਹੋਰ ਹਿੱਸਾ ਲੈਣ ਵਾਲਿਆਂ ਨਾਲ ਸਾਂਝਾ ਕਰ ਸਕਦੇ ਹਨ। ਅਸੀਂ ਤੁਹਾਡੀ ਜਾਣਕਾਰੀ ਨੂੰ ਸੇਵਾ ਪ੍ਰਦਾਤਾਵਾਂ ਨਾਲ ਵੀ ਸਾਂਝਾ ਕਰ ਸਕਦੇ ਹਾਂ, ਜਿਸ ਵਿੱਚ ਸਾਡੇ ਲੈਂਜ਼ ਵਿਕਾਸਕਾਰ ਸ਼ਾਮਲ ਹਨ।

ਸਾਡੇ ਨਾਲ ਸੰਪਰਕ ਕਰੋ

ਜੇ ਤੁਹਾਡੇ ਇਸ ਨੀਤੀ ਜਾਂ ਸਾਡੇ ਪਰਦੇਦਾਰੀ ਅਭਿਆਸਾਂ ਬਾਰੇ ਕੋਈ ਸਵਾਲ ਹਨ, ਤਾਂ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ।