ਕੋਰੀਆ ਗਣਰਾਜ ਦਾ ਪਰਦੇਦਾਰੀ ਨੋਟਿਸ
ਪ੍ਰਭਾਵੀ: 22 ਮਈ 2024
ਅਸੀਂ ਇਹ ਨੋਟਿਸ ਕੋਰੀਆ ਗਣਰਾਜ ਦੇ ਵਰਤੋਂਕਾਰਾਂ ਲਈ ਖਾਸ ਤੌਰ 'ਤੇ ਬਣਾਇਆ ਹੈ। ਕੋਰੀਆ ਗਣਰਾਜ ਦੇ ਵਰਤੋਂਕਾਰਾਂ ਕੋਲ ਕੁਝ ਖਾਸ ਪਰਦੇਦਾਰੀ ਅਧਿਕਾਰ ਹਨ ਜਿਵੇਂ ਕਿ ਕੋਰੀਆ ਗਣਰਾਜ ਦੇ ਕਾਨੂੰਨ ਦੇ ਅਧੀਨ ਨਿਰਧਾਰਤ ਕੀਤਾ ਗਿਆ ਹੈ, ਜਿਸ ਵਿੱਚ ਨਿੱਜੀ ਜਾਣਕਾਰੀ ਸੁਰੱਖਿਆ ਐਕਟ ਸ਼ਾਮਲ ਹੈ। ਸਾਡੇ ਪਰਦੇਦਾਰੀ ਸਿਧਾਂਤ ਅਤੇ ਪਰਦੇਦਾਰੀ ਨਿਯੰਤਰਣ ਜੋ ਅਸੀਂ ਸਾਰੇ ਵਰਤੋਂਕਾਰਾਂ ਨੂੰ ਪੇਸ਼ ਕਰਦੇ ਹਾਂ ਇਹਨਾਂ ਕਾਨੂੰਨਾਂ ਦੇ ਅਨੁਸਾਰ ਹਨ—ਇਹ ਨੋਟਿਸ ਪੱਕਾ ਕਰਦਾ ਹੈ ਕਿ ਅਸੀਂ ਕੋਰੀਆ ਗਣਰਾਜ-ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ। ਉਦਾਹਰਨ ਲਈ, ਸਾਰੇ ਵਰਤੋਂਕਾਰ ਐਪ ਵਿੱਚ ਆਪਣੇ ਡੈਟਾ ਦੀ ਕਾਪੀ ਦੀ ਬੇਨਤੀ ਕਰ ਸਕਦੇ ਹਨ, ਮਿਟਾਉਣ ਦੀ ਬੇਨਤੀ ਕਰ ਸਕਦੇ ਹਨ ਅਤੇ ਆਪਣੀਆਂ ਪਰਦੇਦਾਰੀ ਸੈਟਿੰਗਾਂ ਕੰਟਰੋਲ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ, ਸਾਡੀ ਪਰਦੇਦਾਰੀ ਬਾਰੇ ਨੀਤੀ ਵੇਖੋ।