logoSnap Values

ਕੈਨੇਡਾ ਪਰਦੇਦਾਰੀ ਨੋਟਿਸ

ਪ੍ਰਭਾਵੀ: 22 ਸਤੰਬਰ 2023

ਅਸੀਂ ਇਹ ਨੋਟਿਸ ਖਾਸ ਤੌਰ 'ਤੇ ਕੈਨੇਡਾ ਵਿਚਲੇ ਵਰਤੋਂਕਾਰਾਂ ਲਈ ਬਣਾਇਆ ਹੈ। ਕੈਨੇਡਾ ਵਿੱਚ ਵਰਤੋਂਕਾਰਾਂ ਕੋਲ ਨਿੱਜੀ ਜਾਣਕਾਰੀ ਸੁਰੱਖਿਆ ਅਤੇ ਇਲੈਕਟ੍ਰਾਨਿਕ ਦਸਤਾਵੇਜ਼ ਐਕਟ (PIPEDA) ਸਮੇਤ, ਕੈਨੇਡੀਅਨ ਕਾਨੂੰਨ ਦੇ ਤਹਿਤ ਦਰਸਾਏ ਕੁਝ ਖ਼ਾਸ ਪਰਦੇਦਾਰੀ ਅਧਿਕਾਰ ਹਨ।  ਸਾਡੇ ਪਰਦੇਦਾਰੀ ਸਿਧਾਂਤ ਅਤੇ ਪਰਦੇਦਾਰੀ ਨਿਯੰਤਰਣ ਜੋ ਅਸੀਂ ਸਾਰੇ ਵਰਤੋਂਕਾਰਾਂ ਲਈ ਪੇਸ਼ ਕਰਦੇ ਹਾਂ ਉਹ ਇਹਨਾਂ ਕਾਨੂੰਨਾਂ ਦੇ ਅਨੁਸਾਰ ਹਨ—ਇਹ ਨੋਟਿਸ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਕੈਨੇਡਾ-ਮੁਤਾਬਕ ਲੋੜਾਂ ਨੂੰ ਪੂਰਾ ਕਰਦੇ ਹਾਂ। ਉਦਾਹਰਨ ਲਈ, ਸਾਰੇ ਵਰਤੋਂਕਾਰ ਐਪ ਵਿੱਚ ਆਪਣੇ ਡੈਟਾ ਦੀ ਕਾਪੀ ਦੀ ਬੇਨਤੀ ਕਰ ਸਕਦੇ ਹਨ, ਖਾਤਾ ਮਿਟਾਉਣ ਦੀ ਬੇਨਤੀ ਕਰ ਸਕਦੇ ਹਨ, ਅਤੇ ਆਪਣੀਆਂ ਪਰਦੇਦਾਰੀ ਸੈਟਿੰਗਾਂ ਨੂੰ ਨਿਯੰਤ੍ਰਿਤ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ, ਸਾਡੀ ਪਰਦੇਦਾਰੀ ਬਾਰੇ ਨੀਤੀ ਵੇਖੋ।