ਜਾਰੀ ਕੀਤੀ: 30 ਜਨਵਰੀ 2026
ਆਖਰੀ ਵਾਰ ਅੱਪਡੇਟ ਕੀਤੀ: 31 ਜਨਵਰੀ 2026
ਇਹ ਪਾਰਦਰਸ਼ਤਾ ਰਿਪੋਰਟ ਯੂਰਪੀ ਸੰਸਦ ਅਤੇ EU ਦੀ ਕੌਂਸਲ ਦੇ ਨਿਯਮ 2021/784 ਦੀਆਂ ਧਾਰਾਵਾਂ 7(2) ਅਤੇ 7(3) ਦੇ ਅਨੁਸਾਰ ਪ੍ਰਕਾਸ਼ਿਤ ਕੀਤੀ ਹੈ, ਜੋ ਅੱਤਵਾਦੀ ਸਮੱਗਰੀ ਦੇ ਆਨਲਾਈਨ ਪ੍ਰਸਾਰ ਦੇ ਮੁੱਦੇ ਵੱਲ ਧਿਆਨ ਦਵਾਉਂਦੀ ਹੈ। ਇਹ 1 ਜਨਵਰੀ 2025 ਤੋਂ ਸ਼ੁਰੂ ਹੋਣ ਅਤੇ 31 ਦਸੰਬਰ 2025 ਨੂੰ ਖਤਮ ਹੋਣ ਵਾਲੀ ਰਿਪੋਰਟਿੰਗ ਮਿਆਦ ਮੁਤਾਬਕ ਜਾਣਕਾਰੀ ਦਿੰਦੀ ਹੈ।
ਆਮ ਜਾਣਕਾਰੀ
ਧਾਰਾ 7(3)(a): ਅੱਤਵਾਦੀ ਸਮੱਗਰੀ ਦੀ ਪਛਾਣ ਅਤੇ ਹਟਾਉਣ ਜਾਂ ਪਹੁੰਚ ਨੂੰ ਅਯੋਗ ਕਰਨ ਦੇ ਸੰਬੰਧ ਵਿੱਚ ਹੋਸਟਿੰਗ ਸੇਵਾ ਪ੍ਰਦਾਤਾ ਦੇ ਉਪਾਵਾਂ ਬਾਰੇ ਜਾਣਕਾਰੀ
ਧਾਰਾ 7(3)(b): ਸਮੱਗਰੀ ਦੇ ਆਨਲਾਈਨ ਦੁਬਾਰਾ ਦਿਖਾਈ ਦੇਣ ਨੂੰ ਹੱਲ ਕਰਨ ਲਈ ਹੋਸਟਿੰਗ ਸੇਵਾ ਪ੍ਰਦਾਤਾ ਦੇ ਉਪਾਵਾਂ ਬਾਰੇ ਜਾਣਕਾਰੀ ਜੋ ਪਹਿਲਾਂ ਹਟਾ ਦਿੱਤੀ ਗਈ ਹੈ ਜਾਂ ਜਿਸ ਤੱਕ ਪਹੁੰਚ ਅਯੋਗ ਕਰ ਦਿੱਤੀ ਗਈ ਹੈ ਕਿਉਂਕਿ ਇਸ ਨੂੰ ਅੱਤਵਾਦੀ ਸਮੱਗਰੀ ਮੰਨਿਆ ਗਿਆ ਸੀ, ਖਾਸ ਕਰਕੇ ਜਿੱਥੇ ਸਵੈਚਾਲਿਤ ਔਜ਼ਾਰ ਵਰਤੇ ਗਏ ਹਨ
Snapchat ਵਿੱਚ ਅੱਤਵਾਦੀ ਸਮੱਗਰੀ ਦਿਸਣ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ ਅਤੇ 2025 ਵਿੱਚ ਵਿਧਾਨ ਦੇ ਤਹਿਤ ਹਟਾਉਣ ਦਾ ਆਰਡਰ ਨਹੀਂ ਮਿਲਿਆ।
ਅੱਤਵਾਦੀ, ਅੱਤਵਾਦੀ ਸੰਸਥਾਵਾਂ ਅਤੇ ਹਿੰਸਕ ਕੱਟੜਪੰਥੀਆਂ ਨੂੰ Snapchat ਵਰਤਣ ਦੀ ਮਨਾਹੀ ਹੈ। ਸਮੱਗਰੀ ਜੋ ਅੱਤਵਾਦ ਜਾਂ ਹੋਰ ਹਿੰਸਕ, ਅਪਰਾਧਿਕ ਕਾਰਵਾਈਆਂ ਦੀ ਵਕਾਲਤ ਕਰਦੀ, ਉਤਸ਼ਾਹਤ ਕਰਦੀ, ਮਹਿਮਾ ਕਰਦੀ ਜਾਂ ਅੱਗੇ ਵਧਾਉਂਦੀ ਹੈ, ਉਸ ਦੀ ਸਾਡੀਆਂ ਭਾਈਚਾਰਕ ਸੇਧਾਂ ਦੇ ਤਹਿਤ ਮਨਾਹੀ ਹੈ। ਵਰਤੋਂਕਾਰ ਸਾਡੀ ਐਪ ਵਿੱਚ ਰਿਪੋਰਟ ਕਰਨ ਦੇ ਮੀਨੂ ਅਤੇ ਸਾਡੀ ਸਹਾਇਤਾ ਸਾਈਟ ਰਾਹੀਂ ਉਸ ਸਮੱਗਰੀ ਦੀ ਰਿਪੋਰਟ ਕਰਨ ਦੇ ਯੋਗ ਹਨ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ। ਅਸੀਂ ਸਪੌਟਲਾਈਟ ਅਤੇ ਡਿਸਕਵਰ ਵਰਗੀਆਂ ਜਨਤਕ ਤਹਿਆਂ 'ਤੇ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਲਈ ਸਰਗਰਮ ਪਛਾਣ ਵੀ ਵਰਤਦੇ ਹਾਂ।
ਭਾਵੇਂ ਅਸੀਂ ਉਲੰਘਣਾ ਕਰਨ ਵਾਲੀ ਸਮੱਗਰੀ ਤੋਂ ਜਾਣੂੰ ਹੋ ਸਕਦੇ ਹਾਂ, ਪਰ ਸਾਡੀਆਂ ਸੁਰੱਖਿਆ ਟੀਮਾਂ, ਸਵੈਚਾਲਨ ਅਤੇ ਮਨੁੱਖੀ ਸੰਚਾਲਨ ਦੇ ਸੁਮੇਲ ਰਾਹੀਂ ਪਛਾਣੀ ਸਮੱਗਰੀ ਦੀ ਤੁਰੰਤ ਸਮੀਖਿਆ ਕਰਦੀਆਂ ਹਨ ਅਤੇ ਅਮਲੀਕਰਨ ਦੇ ਫੈਸਲੇ ਲੈਂਦੀਆਂ ਹਨ। ਅਮਲੀਕਰਨਾਂ ਵਿੱਚ ਸਮੱਗਰੀ ਨੂੰ ਹਟਾਉਣਾ, ਚੇਤਾਵਨੀ ਦੇਣਾ ਜਾਂ ਉਲੰਘਣਾ ਕਰਨ ਵਾਲੇ ਖਾਤੇ ਨੂੰ ਅਯੋਗ ਕਰਨਾ ਸ਼ਾਮਲ ਹੋ ਸਕਦਾ ਹੈ ਅਤੇ ਜੇ ਲੋੜ ਹੋਵੇ, ਤਾਂ ਖਾਤੇ ਦੀ ਰਿਪੋਰਟ ਕਾਨੂੰਨੀ ਅਮੀਲਕਰਨ ਨੂੰ ਕਰਨਾ ਸ਼ਾਮਲ ਹੋ ਸਕਦਾ ਹੈ। Snapchat 'ਤੇ ਅੱਤਵਾਦੀ ਜਾਂ ਹੋਰ ਹਿੰਸਕ ਕੱਟੜਪੰਥੀ ਸਮੱਗਰੀ ਦੇ ਦੁਬਾਰਾ ਦਿਖਾਈ ਦੇਣ ਨੂੰ ਰੋਕਣ ਲਈ, ਕਾਨੂੰਨੀ ਅਮਲੀਕਰਨ ਨਾਲ ਕੰਮ ਕਰਨ ਤੋਂ ਇਲਾਵਾ ਅਸੀਂ ਉਲੰਘਣਾ ਕਰਨ ਵਾਲੇ ਖਾਤੇ ਨਾਲ ਜੁੜੇ ਡਿਵਾਈਸ ਨੂੰ ਬਲੌਕ ਕਰਨ ਲਈ ਕਦਮ ਚੁੱਕਦੇ ਹਾਂ ਅਤੇ ਵਰਤੋਂਕਾਰ ਨੂੰ ਹੋਰ Snapchat ਖਾਤਾ ਬਣਾਉਣ ਤੋਂ ਰੋਕਦੇ ਹਾਂ।
ਅੱਤਵਾਦੀ ਸਮੱਗਰੀ ਦੀ ਪਛਾਣ ਕਰਨ ਅਤੇ ਹਟਾਉਣ ਦੇ ਸਾਡੇ ਉਪਾਵਾਂ ਸੰਬੰਧੀ ਵਾਧੂ ਵੇਰਵੇ ਸਾਡੇ ਨਫ਼ਰਤ ਭਰੀ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਪੰਥੀ ਬਾਰੇ ਵਿਆਖਿਆਕਾਰ ਅਤੇ ਸਾਡੇ ਸੰਚਾਲਨ, ਅਮਲੀਕਰਨ ਅਤੇ ਅਪੀਲਾਂ ਬਾਰੇ ਵਿਆਖਿਆਕਾਰ ਵਿੱਚ ਮਿਲ ਸਕਦੇ ਹਨ।
ਰਿਪੋਰਟਾਂ ਅਤੇ ਅਮਲੀਕਰਨ
ਧਾਰਾ 7(3)(c): ਅੱਤਵਾਦੀ ਸਮੱਗਰੀ ਦੀਆਂ ਉਨ੍ਹਾਂ ਵਸਤੂਆਂ ਦੀ ਗਿਣਤੀ ਜਿਨ੍ਹਾਂ ਨੂੰ ਹਟਾਇਆ ਗਿਆ ਜਾਂ ਜਿਨ੍ਹਾਂ ਨੂੰ ਪਹੁੰਚ ਹਟਾਉਣ ਦੇ ਆਦੇਸ਼ਾਂ ਜਾਂ ਖਾਸ ਉਪਾਵਾਂ ਤੋਂ ਬਾਅਦ ਅਯੋਗ ਕੀਤਾ ਗਿਆ, ਅਤੇ ਹਟਾਉਣ ਦੇ ਆਦੇਸ਼ਾਂ ਦੀ ਗਿਣਤੀ ਜਿੱਥੇ ਸਮੱਗਰੀ ਨੂੰ ਧਾਰਾ 3(7) ਦੇ ਪਹਿਲੇ ਉਪ-ਪੈਰੇ ਅਤੇ ਧਾਰਾ 3(8) ਦੇ ਪਹਿਲੇ ਉਪ-ਪੈਰੇ ਦੇ ਅਨੁਸਾਰ ਅਤੇ ਉਸ ਦੇ ਆਧਾਰਾਂ ਮੁਤਾਬਕ ਹਟਾਇਆ ਨਹੀਂ ਗਿਆ ਜਾਂ ਪਹੁੰਚ ਨੂੰ ਅਯੋਗ ਨਹੀਂ ਕੀਤਾ ਗਿਆ
ਰਿਪੋਰਟਿੰਗ ਮਿਆਦ ਦੌਰਾਨ Snap ਨੂੰ ਕੋਈ ਹਟਾਉਣ ਦੇ ਆਦੇਸ਼ ਨਹੀਂ ਮਿਲੇ, ਅਤੇ ਨਾ ਹੀ ਸਾਨੂੰ ਵਿਧਾਨ ਦੀ ਧਾਰਾ 5 ਦੇ ਅਨੁਸਾਰ ਕੋਈ ਖਾਸ ਉਪਾਅ ਲਾਗੂ ਕਰਨ ਦੀ ਲੋੜ ਸੀ। ਇਸ ਅਨੁਸਾਰ ਸਾਨੂੰ ਵਿਧਾਨ ਅਧੀਨ ਕੋਈ ਅਮਲੀਕਰਨ ਕਾਰਵਾਈ ਕਰਨ ਦੀ ਲੋੜ ਨਹੀਂ ਸੀ।
ਹੇਠ ਦਿੱਤੀ ਸਾਰਨੀ ਵਰਤੋਂਕਾਰ ਰਿਪੋਰਟਾਂ ਅਤੇ ਸਮੱਗਰੀ ਅਤੇ ਖਾਤਿਆਂ ਦੇ ਵਿਰੁੱਧ ਸਰਗਰਮ ਪਛਾਣ ਦੇ ਅਧਾਰ 'ਤੇ ਕੀਤੀਆਂ ਅਮਲੀਕਰਨ ਦੀਆਂ ਕਾਰਵਾਈਆਂ ਦਾ ਵੇਰਵਾ ਦਿੰਦੀ ਹੈ, ਜੋ EU ਅਤੇ ਸੰਸਾਰ ਭਰ ਮੁਤਾਬਕ ਹਨ, ਜੋ ਅੱਤਵਾਦ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨਾਲ ਸੰਬੰਧਿਤ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੇ ਹਨ।
ਨੀਤੀ ਦਾ ਕਾਰਨ
ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ
ਕੁੱਲ ਕਾਰਵਾਈਆਂ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਅੱਤਵਾਦ ਅਤੇ ਹਿੰਸਕ ਕੱਟੜਪੰਥੀ
511,176
32,948
21,895
ਧਾਰਾ 7(3)(d): ਧਾਰਾ 10 ਦੇ ਅਨੁਸਾਰ ਹੋਸਟਿੰਗ ਸੇਵਾ ਪ੍ਰਦਾਤਾ ਵੱਲੋਂ ਸੰਭਾਲੀਆਂ ਸ਼ਿਕਾਇਤਾਂ ਦੀ ਗਿਣਤੀ ਅਤੇ ਨਤੀਜੇ
ਧਾਰਾ 7(3)(g): ਉਹਨਾਂ ਮਾਮਲਿਆਂ ਦੀ ਗਿਣਤੀ ਜਿਨ੍ਹਾਂ ਵਿੱਚ ਹੋਸਟਿੰਗ ਸੇਵਾ ਪ੍ਰਦਾਤਾ ਨੇ ਸਮੱਗਰੀ ਪ੍ਰਦਾਤਾ ਦੀ ਸ਼ਿਕਾਇਤ ਤੋਂ ਬਾਅਦ ਸਮੱਗਰੀ ਜਾਂ ਉਸ ਤੱਕ ਪਹੁੰਚ ਨੂੰ ਬਹਾਲ ਕੀਤਾ
ਕਿਉਂਕਿ ਜਿਵੇਂ ਉੱਪਰ ਦੱਸਿਆ ਹੈ ਕਿ ਰਿਪੋਰਟਿੰਗ ਮਿਆਦ ਦੌਰਾਨ ਸਾਨੂੰ ਵਿਧਾਨ ਦੇ ਤਹਿਤ ਕੋਈ ਅਮਲੀਕਰਨ ਦੀਆਂ ਕਾਰਵਾਈਆਂ ਕਰਨ ਦੀ ਲੋੜ ਨਹੀਂ ਸੀ, ਅਸੀਂ ਵਿਧਾਨ ਦੀ ਧਾਰਾ 10 ਦੇ ਅਨੁਸਾਰ ਕੋਈ ਸ਼ਿਕਾਇਤ ਨਹੀਂ ਸੰਭਾਲੀ ਅਤੇ ਕੋਈ ਸੰਬੰਧਿਤ ਬਹਾਲੀ ਨਹੀਂ ਕੀਤੀ।
ਅੱਗੇ ਦਿੱਤੀ ਸਾਰਨੀ ਵਿੱਚ ਅਪੀਲਾਂ ਅਤੇ ਬਹਾਲੀਆਂ ਨਾਲ ਸੰਬੰਧਿਤ ਜਾਣਕਾਰੀ ਸ਼ਾਮਲ ਹੈ, ਜੋ EU ਅਤੇ ਸੰਸਾਰ ਭਰ ਵਿੱਚ ਹੋਰ ਕਿਤੇ ਵੀ ਸਾਡੀਆਂ ਭਾਈਚਾਰਕ ਸੇਧਾਂ ਦੇ ਤਹਿਤ ਕਾਰਵਾਈ ਕੀਤੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨੂੰ ਸ਼ਾਮਲ ਕਰਦੀ ਹੈ।
ਨੀਤੀ ਦਾ ਕਾਰਨ
ਕੁੱਲ ਅਪੀਲਾਂ
ਕੁੱਲ ਮੁੜ-ਬਹਾਲੀਆਂ
ਬਰਕਰਾਰ ਰੱਖੇ ਕੁੱਲ ਫੈਸਲੇ
ਅੱਤਵਾਦ ਅਤੇ ਹਿੰਸਕ ਕੱਟੜਪੰਥੀ
558
22
536
ਧਾਰਾ 7(3)(e): ਹੋਸਟਿੰਗ ਸੇਵਾ ਪ੍ਰਦਾਤਾ ਵੱਲੋਂ ਲਿਆਂਦੀਆਂ ਪ੍ਰਬੰਧਕੀ ਜਾਂ ਅਦਾਲਤੀ ਸਮੀਖਿਆ ਪ੍ਰਕਿਰਿਆਵਾਂ ਦੀ ਗਿਣਤੀ ਅਤੇ ਨਤੀਜੇ
ਧਾਰਾ 7(3)(f): ਉਨ੍ਹਾਂ ਮਾਮਲਿਆਂ ਦੀ ਗਿਣਤੀ ਜਿਸ ਵਿੱਚ ਹੋਸਟਿੰਗ ਸੇਵਾ ਪ੍ਰਦਾਤਾ ਨੂੰ ਪ੍ਰਬੰਧਕੀ ਜਾਂ ਅਦਾਲਤੀ ਸਮੀਖਿਆ ਪ੍ਰਕਿਰਿਆਵਾਂ ਦੇ ਨਤੀਜੇ ਵਜੋਂ ਸਮੱਗਰੀ ਜਾਂ ਉਸ ਤੱਕ ਪਹੁੰਚ ਨੂੰ ਬਹਾਲ ਕਰਨ ਦੀ ਲੋੜ ਸੀ
ਕਿਉਂਕਿ ਜਿਵੇਂ ਉੱਪਰ ਦੱਸਿਆ ਹੈ ਕਿ ਰਿਪੋਰਟਿੰਗ ਮਿਆਦ ਦੌਰਾਨ ਸਾਨੂੰ ਵਿਧਾਨ ਦੇ ਤਹਿਤ ਕੋਈ ਅਮਲੀਕਰਨ ਕਾਰਵਾਈਆਂ ਦੀ ਲੋੜ ਨਹੀਂ ਸੀ, ਸਾਡੇ ਕੋਲ ਕੋਈ ਸੰਬੰਧਿਤ ਪ੍ਰਬੰਧਕੀ ਜਾਂ ਅਦਾਲਤੀ ਸਮੀਖਿਆ ਕਾਰਵਾਈ ਨਹੀਂ ਸੀ ਅਤੇ ਸਾਨੂੰ ਅਜਿਹੀ ਕਿਸੇ ਵੀ ਕਾਰਵਾਈ ਦੇ ਨਤੀਜੇ ਵਜੋਂ ਸਮੱਗਰੀ ਨੂੰ ਬਹਾਲ ਕਰਨ ਦੀ ਲੋੜ ਨਹੀਂ ਸੀ।