logoSnap Values
ਸਿਫਾਰਸ਼ ਯੋਗਤਾ

ਜਿਨਸੀ ਸਮੱਗਰੀ

ਸਿਫਾਰਸ਼ ਲਈ ਯੋਗ ਨਹੀਂ

ਕੋਈ ਵੀ ਜਿਨਸੀ ਸਮੱਗਰੀ ਜੋ ਸਾਡੀਆਂ ਭਾਈਚਾਰਕ ਸੇਧਾਂ ਵਿੱਚ ਵਰਜਿਤ ਹੈ Snapchat 'ਤੇ ਕਿਤੇ ਵੀ ਵਰਜਿਤ ਹੈ। ਸਮੱਗਰੀ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਵਾਸਤੇ ਸਿਫਾਰਸ਼ ਲਈ ਯੋਗ ਬਣਾਉਣ ਲਈ, ਇਸ ਵਿੱਚ ਇਹ ਨਹੀਂ ਹੋਣਾ ਚਾਹੀਦਾ:

ਸਿਫਾਰਸ਼ ਲਈ ਯੋਗ ਨਹੀਂ

ਕੋਈ ਵੀ ਜਿਨਸੀ ਸਮੱਗਰੀ ਜੋ ਸਾਡੀਆਂ ਭਾਈਚਾਰਕ ਸੇਧਾਂ ਵਿੱਚ ਵਰਜਿਤ ਹੈ Snapchat 'ਤੇ ਕਿਤੇ ਵੀ ਵਰਜਿਤ ਹੈ। ਸਮੱਗਰੀ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਵਾਸਤੇ ਸਿਫਾਰਸ਼ ਲਈ ਯੋਗ ਬਣਾਉਣ ਲਈ, ਇਸ ਵਿੱਚ ਇਹ ਨਹੀਂ ਹੋਣਾ ਚਾਹੀਦਾ:

ਨਗਨਤਾ, ਜਿਨਸੀ ਕਿਰਿਆਵਾਂ ਅਤੇ ਜਿਨਸੀ ਸੇਵਾਵਾਂ

ਸਾਡੀਆਂ ਭਾਈਚਾਰਕ ਸੇਧਾਂ ਵਰਤੋਂਕਾਰ ਦੀ ਨਿੱਜੀ ਕਹਾਣੀ ਵਿੱਚ ਸੀਮਿਤ ਗੈਰ-ਪੋਰਨੋਗ੍ਰਾਫਿਕ ਨਗਨਤਾ (ਉਦਾਹਰਨ ਲਈ, ਛਾਤੀ ਦਾ ਦੁੱਧ ਚੁੰਘਾਉਣਾ ਜਾਂ ਡਾਕਟਰੀ ਪ੍ਰਕਿਰਿਆਵਾਂ ਦੇ ਸੰਦਰਭ ਵਿੱਚ) ਦੀ ਇਜਾਜ਼ਤ ਦਿੰਦੀਆਂ ਹਨ। ਪਰ ਸਮੱਗਰੀ ਸੇਧਾਂ ਕਿਸੇ ਵੀ ਸੰਦਰਭ ਵਿੱਚ ਸਾਰੀ ਨਗਨਤਾ ਦੀ ਮਨਾਹੀ ਕਰਦੀਆਂ ਹਨ, ਭਾਵੇਂ ਫੋਟੋਗ੍ਰਾਫਿਕ ਜਾਂ ਯਥਾਰਥਵਾਦੀ ਨਹੀਂ ਹਨ (ਉਦਾਹਰਨ ਲਈ, ਪੇਂਟਿੰਗਾਂ ਜਾਂ AI ਵੱਲੋਂ ਤਿਆਰ ਕੀਤੀਆਂ ਤਸਵੀਰਾਂ)। ਭਾਈਚਾਰਕ ਸੇਧਾਂ ਜਿਨਸੀ ਕਿਰਿਆਵਾਂ ਦੀਆਂ ਅਸ਼ਲੀਲ ਪੇਸ਼ਕਾਰੀਆਂ ਦੀ ਮਨਾਹੀ ਕਰਦੀਆਂ ਹਨ; ਸਾਡੀਆਂ ਸਮੱਗਰੀ ਸੇਧਾਂ ਜਿਨਸੀ ਕਿਰਿਆਵਾਂ ਦੇ ਕਿਸੇ ਵੀ ਤਰ੍ਹਾਂ ਦੇ ਚਿੱਤਰਨ ਜਾਂ ਨਕਲ ਕਰਨ ਦੀ ਮਨਾਹੀ ਕਰਦੀਆਂ ਹਨ, ਭਾਵੇਂ ਇਸ ਵਿੱਚ ਸ਼ਾਮਲ ਹਰੇਕ ਨੇ ਪੂਰੇ ਕੱਪੜੇ ਪਾਏ ਹੋਏ ਹਨ ਅਤੇ ਇਸ਼ਾਰੇ ਦਾ ਮਤਲਬ ਮਜ਼ਾਕ ਜਾਂ ਦ੍ਰਿਸ਼ਟੀਗਤ ਸੰਕੇਤ ਵਜੋਂ ਹੈ। ਸਾਡੀਆਂ ਭਾਈਚਾਰਕ ਸੇਧਾਂ ਕਿਸੇ ਵੀ ਤਰ੍ਹਾਂ ਦੀ ਜਿਨਸੀ ਮੰਗ ਕਰਨ ਦੀ ਮਨਾਹੀ ਕਰਦੀਆਂ ਹਨ; ਇਹ ਸਮੱਗਰੀ ਸੇਧਾਂ ਜ਼ਿਆਦਾ ਅਮਲੀਕਰਨ ਦੇ ਪੱਖ 'ਤੇ ਝੁਕਦੀਆਂ ਹਨ (ਉਦਾਹਰਨ ਲਈ, ਮਾਮੂਲੀ ਸੰਕੇਤਕ Snap ਜੋ Snapchatters ਨੂੰ ਵੱਖਰੇ ਖਾਤੇ, ਪਲੇਟਫਾਰਮ ਜਾਂ ਸਾਈਟ ਵੱਲ ਭੇਜਦੀ ਹੈ, ਉਸ ਨੂੰ ਫੈਲਾਉਣ ਤੋਂ ਇਨਕਾਰ ਕੀਤਾ ਜਾਵੇਗਾ, ਭਾਵੇਂ ਅਸੀਂ ਇਸ ਗੱਲ ਦੀ ਤਸਦੀਕ ਨਹੀਂ ਕਰ ਸਕਦੇ ਕਿ ਜਿਨਸੀ ਮੰਗ ਕਰਨ ਦਾ ਇਰਾਦਾ ਹੈ ਜਾਂ ਨਹੀਂ)।

ਜਿਨਸੀ ਸਤਾਉਣਾ ਅਤੇ ਗੈਰ-ਸਹਿਮਤੀ ਨਾਲ ਜਿਨਸੀ ਸਮੱਗਰੀ

ਸਾਡੀਆਂ ਭਾਈਚਾਰਕ ਸੇਧਾਂ ਵਿੱਚ ਇਨ੍ਹਾਂ ਦੀ ਸਮੁੱਚੇ-ਪਲੇਟਫਾਰਮ 'ਤੇ ਮਨਾਹੀ ਹੈ। ਸਮੱਗਰੀ ਸੇਧਾਂ ਅਸੰਵੇਦਨਸ਼ੀਲ ਜਾਂ ਸੰਭਾਵਿਤ ਤੌਰ 'ਤੇ ਨੀਚਾ ਦਿਖਾਉਣ ਵਾਲੀ ਜਿਨਸੀ ਸਮੱਗਰੀ ਦੀ ਮਨਾਹੀ ਕਰਨ ਤੋਂ ਅੱਗੇ ਵੱਧਦੀਆਂ ਹਨ, ਜਿਵੇਂ ਕਿ ਜਿਨਸੀ ਵਸਤੂਕਰਨ ਅਤੇ ਕਿਸੇ ਦੀ ਸਹਿਮਤੀ ਤੋਂ ਬਿਨਾਂ ਮੀਡੀਆ ਨਾਲ ਛੇੜਛਾੜ ਕਰਨਾ (ਉਦਾਹਰਨ ਲਈ, ਕੁਝ ਜਿਨਸੀ ਸਰੀਰ ਦੇ ਅੰਗਾਂ ਨੂੰ ਅਤਿਕਥਨੀ ਕਰਕੇ ਮਸ਼ਹੂਰ ਹਸਤੀ ਦੀ ਦਿੱਖ ਨੂੰ ਸੰਪਾਦਿਤ ਕਰਨਾ)। ਅਸੀਂ ਕਿਸੇ ਦੇ ਲਿੰਗ ਜਾਂ ਜਿਨਸੀਅਤ ਬਾਰੇ ਕਿਆਸਾਂ ਲਗਾਉਣ ਦੀ ਵੀ ਮਨਾਹੀ ਕਰਦੇ ਹਾਂ (ਉਦਾਹਰਨ ਲਈ, “ਕੀ ਅਲਮਾਰੀ ਵਿੱਚ ___ ਹੈ?") ਅਤੇ ਜਿਨਸੀ ਅਪਰਾਧਾਂ ਜਾਂ ਜਿਨਸੀ ਮਨਾਹੀਆਂ ਦੀ ਸੰਪੂਰਨ ਖ਼ਬਰ ਨੂੰ ਭੜਕਾਊ, ਸਨਸਨੀਖੇਜ਼ ਰੂਪ ਵਿੱਚ ਦਿਖਾਉਣਾ (ਉਦਾਹਰਨ ਲਈ, “10 ਅਧਿਆਪਕ ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਨਾਲ ਵਿਆਹ ਕੀਤਾ”)।

ਜਿਨਸੀ ਅਸ਼ਲੀਲ ਭਾਸ਼ਾ

ਹਾਲਾਂਕਿ ਸਾਡੀਆਂ ਭਾਈਚਾਰਕ ਸੇਧਾਂ Snapchatters ਨੂੰ ਬਾਲਗਾਂ ਦੇ ਵਿਸ਼ਿਆਂ 'ਤੇ ਨਿੱਜੀ ਤੌਰ 'ਤੇ ਜਾਂ ਉਨ੍ਹਾਂ ਦੀਆਂ ਕਹਾਣੀਆਂ 'ਤੇ ਵਿਚਾਰ ਵਟਾਂਦਰੇ ਕਰਨ ਤੋਂ ਨਹੀਂ ਰੋਕਦੀਆਂ ਹਨ, ਪਰ ਇਹ ਸਮੱਗਰੀ ਸੇਧਾਂ ਅਸ਼ਲੀਲ ਭਾਸ਼ਾ ਦੀ ਮਨਾਹੀ ਕਰਦੀਆਂ ਹਨ ਜੋ ਜਿਨਸੀ ਕਿਰਿਆਵਾਂ, ਜਣਨ ਅੰਗ, ਜਿਨਸੀ ਖਿਡੌਣੇ, ਜਿਨਸੀ ਕੰਮ ਜਾਂ ਜਿਨਸੀ ਵਰਜਨਾਵਾਂ (ਉਦਾਹਰਨ ਲਈ, ਵਿਭਚਾਰ ਜਾਂ ਪਸ਼ੂਆਂ ਨਾਲ ਸਬੰਧ) ਦਾ ਵੇਰਵਾ ਦਿੰਦੀ ਹੈ। ਇਸ ਵਿੱਚ ਅਸ਼ਲੀਲ ਜਿਨਸੀ ਸੰਦਰਭਾਂ ਵਿੱਚ ਇਮੋਜੀ ਸ਼ਾਮਲ ਹਨ। ਇਸ ਵਿੱਚ ਉਹ ਇਸ਼ਾਰੇ ਵੀ ਸ਼ਾਮਲ ਹਨ ਜੋ ਖਾਸ ਜਿਨਸੀ ਕਿਰਿਆਵਾਂ ਜਾਂ ਸਰੀਰ ਦੇ ਅੰਗਾਂ ਦਾ ਹਵਾਲਾ ਦੇਣ ਸਬੰਧੀ ਕਾਫ਼ੀ ਖਾਸ ਹਨ।

ਸਪੱਸ਼ਟ ਤੌਰ 'ਤੇ ਸੰਕੇਤਕ ਤਸਵੀਰਾਂ

ਹਾਲਾਂਕਿ ਸਾਡੀਆਂ ਭਾਈਚਾਰਕ ਸੇਧਾਂ Snapchatters ਨੂੰ ਗੈਰ-ਅਸ਼ਲੀਲ, ਜੋਖਮ ਭਰੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਨਹੀਂ ਰੋਕਦੀਆਂ, ਪਰ ਇਹ ਸਮੱਗਰੀ ਸੇਧਾਂ ਉਨ੍ਹਾਂ ਤਸਵੀਰਾਂ ਦੀ ਮਨਾਹੀ ਕਰਦੀਆਂ ਹਨ ਜੋ ਕੈਮਰੇ, ਪਹਿਰਾਵੇ, ਪੋਜ਼ ਜਾਂ ਹੋਰ ਤੱਤਾਂ ਰਾਹੀਂ ਜਿਨਸੀ ਭੜਕਾਊ ਤਰੀਕੇ ਨਾਲ ਲਗਾਤਾਰ ਜਿਨਸੀਕਰਨ ਵਾਲੇ ਸਰੀਰ ਦੇ ਅੰਗਾਂ (ਉਦਾਹਰਨ ਲਈ, ਛਾਤੀਆਂ, ਪਿਛਲੇ ਹਿੱਸੇ ਅਤੇ ਟੰਗਾਂ ਵਿਚਕਾਰ ਦਾ ਕੋਣ) 'ਤੇ ਜ਼ੋਰ ਦਿੰਦੀਆਂ ਹਨ। ਇਹ ਉਦੋਂ ਵੀ ਲਾਗੂ ਹੁੰਦਾ ਹੈ ਭਾਵੇਂ ਵਿਅਕਤੀ ਨਗਨ ਨਹੀਂ ਹੈ ਜਾਂ ਭਾਵੇਂ ਵਿਅਕਤੀ ਅਸਲ ਵਿਅਕਤੀ ਨਹੀਂ ਹੈ (ਜਿਵੇਂ ਕਿ ਐਨੀਮੇਸ਼ਨ ਜਾਂ ਚਿੱਤਰਕਾਰੀ)। ਇਸ ਵਿੱਚ ਜਿਨਸੀ ਸਰੀਰਕ ਅੰਗਾਂ ਦੇ ਸਰੀਰ ਤੋਂ ਵਿਹੂਣੇ ਨੇੜਲੇ ਦ੍ਰਿਸ਼ ਸ਼ਾਮਲ ਹਨ। ਇਸ ਵਿੱਚ ਨਕਲ ਕੀਤੀ ਜਿਨਸੀ ਸਰਗਰਮੀ ਵੀ ਸ਼ਾਮਲ ਹੈ, ਜਿਵੇਂ ਕਿ ਜਿਨਸੀ ਮੁਦਰਾਵਾਂ ਵਿੱਚ ਪੋਜ਼ ਦੇਣਾ, ਜਿਨਸੀ ਕਿਰਿਆਵਾਂ ਦੀ ਨਕਲ ਕਰਨਾ, ਜਿਨਸੀ ਖਿਡੌਣੇ ਦਿਖਾਉਣਾ ਜਾਂ ਜਿਨਸੀ ਭੜਕਾਊ ਤਰੀਕੇ ਨਾਲ ਚੀਜ਼ਾਂ ਨਾਲ ਗੱਲਬਾਤ ਕਰਨਾ।

ਜਿਨਸੀ ਸਥਿਤੀਆਂ ਵਿੱਚ ਨਾਬਾਲਗ

ਸਾਡੀਆਂ ਭਾਈਚਾਰਕ ਸੇਧਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸਾਰੇ ਰੂਪਾਂ ਦੀ ਸਖਤੀ ਨਾਲ ਮਨਾਹੀ ਕਰਦੀਆਂ ਹਨ। ਇਹ ਸਮੱਗਰੀ ਸੇਧਾਂ ਇਸ ਤੋਂ ਇਲਾਵਾ ਵੀ ਹੱਦ-ਮਾਮਲੇ ਦੀ ਸਮੱਗਰੀ ਦੀ ਮਨਾਹੀ ਕਰਦੀਆਂ ਹਨ ਜੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਜਾਂ ਮਾੜੇ ਸਲੂਕ ਦੀ ਸਮੱਗਰੀ ਦੀ ਕਾਨੂੰਨੀ ਪਰਿਭਾਸ਼ਾ ਵਿੱਚ ਸ਼ਾਮਲ ਨਹੀਂ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਅਸੀਂ ਬਾਲਗਾਂ ਅਤੇ ਨਾਬਾਲਗਾਂ ਦਰਮਿਆਨ ਰੋਮਾਂਟਿਕ ਜਾਂ ਜਿਨਸੀ ਸੰਬੰਧਾਂ ਬਾਰੇ ਕਿਸੇ ਵੀ ਸਮੱਗਰੀ, ਅਸਲ ਜਾਂ ਕਾਲਪਨਿਕ ਨੂੰ ਫੈਲਾਉਣ ਤੋਂ ਇਨਕਾਰ ਕਰਦੇ ਹਾਂ, ਜੱਦ ਤੱਕ ਖਾਸ ਘਟਨਾ ਪ੍ਰਮੁੱਖ ਮੁੱਦਿਆਂ, ਵਿਅਕਤੀਆਂ ਜਾਂ ਸੰਸਥਾਵਾਂ ਨਾਲ ਇਸ ਦੇ ਢੁਕਵੇਂਪਣ ਕਰਕੇ ਖਬਰਾਂ ਯੋਗ ਨਹੀਂ ਹੈ। ਖਬਰਾਂ ਯੋਗ ਮਾਮਲਿਆਂ ਵਿੱਚ ਵੀ ਜਿਨਸੀ ਸਥਿਤੀਆਂ ਵਿੱਚ ਨਾਬਾਲਗਾਂ ਦੀ ਖ਼ਬਰ-ਕਹਾਣੀ ਨੂੰ ਸਨਸਨੀਖੇਜ਼ ਨਹੀਂ ਬਣਾਉਣਾ ਚਾਹੀਦਾ, ਸੰਕੇਤਕ ਜਾਂ ਸ਼ੋਸ਼ਣ ਕਰਨ ਵਾਲੀ ਨਹੀਂ ਹੋਣਾ ਚਾਹੀਦਾ। ਇਸ ਵਿੱਚ ਨਾਬਾਲਗਾਂ ਦਰਮਿਆਨ ਜਿਨਸੀ ਸਰਗਰਮੀ ਬਾਰੇ ਸਮੱਗਰੀ, ਅਸਲ ਜਾਂ ਕਾਲਪਨਿਕ ਵੀ ਸ਼ਾਮਲ ਹੈ। ਅਸੀਂ ਇਜਾਜ਼ਤ ਦਿੰਦੇ ਹਾਂ:

  • ਕਿਸ਼ੋਰਾਂ ਦੀਆਂ ਜਿਨਸੀ ਜਾਂ ਲਿੰਗਕ ਪਛਾਣਾਂ ਜਾਂ ਉਨ੍ਹਾਂ ਦੀ ਉਮਰ-ਢੁੱਕਵੇਂ ਰੋਮਾਂਟਿਕ ਸੰਬੰਧਾਂ ਬਾਰੇ ਸਮੱਗਰੀ, ਜਿੰਨਾ ਚਿਰ ਉਹ ਸਮੱਗਰੀ ਸੰਕੇਤਕ ਜਾਂ ਅਸ਼ਲੀਲ ਨਹੀਂ ਹੈ।

  • ਜਿਨਸੀ ਅਪਰਾਧਾਂ ਜਾਂ ਜਿਨਸੀ ਸਤਾਉਣ ਦੀ ਖ਼ਬਰ-ਕਹਾਣੀ, ਜਿੰਨਾ ਚਿਰ ਖ਼ਬਰ-ਕਹਾਣੀ ਖਬਰਾਂ-ਯੋਗ ਹੈ — ਮਤਲਬ ਕਿ ਇਹ ਪਹਿਲਾਂ ਹੀ ਪ੍ਰਮੁੱਖ ਮੁੱਦੇ, ਵਿਅਕਤੀ ਜਾਂ ਸੰਸਥਾ ਲਈ ਢੁਕਵੀਂ ਹੈ।

ਸੰਵੇਦਨਸ਼ੀਲ:

ਅੱਗੇ ਦਿੱਤਾ ਸਿਫਾਰਸ਼ ਲਈ ਯੋਗ ਹੈ, ਪਰ ਅਸੀਂ ਇਸ ਦੀ ਪ੍ਰਤੱਖਤਾ ਨੂੰ ਕੁਝ Snapchatters ਲਈ ਉਨ੍ਹਾਂ ਦੀ ਉਮਰ, ਟਿਕਾਣੇ, ਤਰਜੀਹਾਂ ਜਾਂ ਹੋਰ ਮਾਪਦੰਡਾਂ ਦੇ ਆਧਾਰ 'ਤੇ ਸੀਮਤ ਕਰਨਾ ਚੁਣ ਸਕਦੇ ਹਾਂ।

ਅੰਗ ਪ੍ਰਦਰਸ਼ਨ, ਗੈਰ-ਨਗਨ ਸਰੀਰ ਦੀਆਂ ਤਸਵੀਰਾਂ

ਇਸਦਾ ਮਤਲਬ ਹੈ ਅਜਿਹੀ ਤਸਵੀਰ ਜੋ ਇਤਫਾਕ ਨਾਲ ਅਕਸਰ ਜਿਨਸੀਕਰਨ ਕਰਨ ਵਾਲੇ ਸਰੀਰ ਦੇ ਉਨ੍ਹਾਂ ਅੰਗਾਂ ਵੱਲ ਧਿਆਨ ਖਿੱਚ ਸਕਦੀ ਹੈ, ਪਰ ਜਿੱਥੇ ਅਸ਼ਲੀਲ ਜਿਨਸੀ ਸੰਕੇਤਕ ਹੋਣ ਦਾ ਇਰਾਦਾ ਨਹੀਂ ਹੈ (ਉਦਾਹਰਨ ਲਈ, ਸਰਗਰਮੀ ਲਈ ਢੁੱਕਵੇਂ ਸੰਦਰਭ ਵਿੱਚ ਛੋਟੇ ਜਾਂ ਤੰਗ ਕੱਪੜੇ, ਜਿਵੇਂ ਕਿ ਤੈਰਾਕੀ ਵਾਲੇ ਕੱਪੜੇ, ਤੰਦਰੁਸਤੀ ਦਾ ਪਹਿਰਾਵਾ, ਰੈੱਡ ਕਾਰਪੇਟ ਦੇ ਇਵੈਂਟ, ਰਨਵੇ ਫੈਸ਼ਨ)।

ਮਾਮੂਲੀ ਸੰਕੇਤਕ ਭਾਸ਼ਾ

ਇਸ ਵਿੱਚ ਉਹ ਗੁਪਤ ਇਸ਼ਾਰੇ ਸ਼ਾਮਲ ਹਨ ਜੋ ਖਾਸ ਜਿਨਸੀ ਕਿਰਿਆਵਾਂ ਜਾਂ ਸਰੀਰ ਦੇ ਖਾਸ ਅੰਗਾਂ ਵੱਲ ਇਸ਼ਾਰਾ ਕੀਤੇ ਬਗੈਰ ਅਸ਼ਲੀਲ ਜਿਨਸੀ ਦਿਲਚਸਪੀ ਨੂੰ ਦਰਸਾਉਂਦੇ ਹਨ।

ਜਿਨਸੀ ਸਿਹਤ ਸਮੱਗਰੀ

ਇਹ ਵਿੱਦਿਅਕ ਹੈ, ਸੁਰੱਖਿਆ 'ਤੇ ਧਿਆਨ ਦਿੰਦੀ ਹੈ, ਖਤਰਨਾਕ ਵਤੀਰੇ ਨੂੰ ਉਤਸ਼ਾਹਤ ਨਹੀਂ ਕਰਦੀ ਅਤੇ 13 ਸਾਲ ਦੇ ਨੌਜਵਾਨ Snapchatters ਲਈ ਵੀ ਢੁੱਕਵੀਂ ਹੈ।

ਗੈਰ-ਸੰਕੇਤਕ ਜਿਨਸੀ ਸਮੱਗਰੀ

ਖਬਰਾਂ, ਜਨਤਕ ਹਿੱਤ ਟਿੱਪਣੀਆਂ ਜਾਂ ਵਿੱਦਿਅਕ ਸੰਦਰਭ ਵਿੱਚ (ਉਦਾਹਰਨ ਲਈ, ਕਲਾ ਇਤਿਹਾਸ)।

ਬਾਲਗਾਂ ਦਾ ਮਨੋਰੰਜਨ

ਸਮੱਗਰੀ ਜਿਸ ਵਿੱਚ ਉਹ ਵਿਅਕਤੀ ਸ਼ਾਮਲ ਹਨ ਜੋ ਮੁੱਖ ਤੌਰ 'ਤੇ ਬਾਲਗਾਂ ਦੇ ਮਨੋਰੰਜਨ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ।