Snap Values
ਪਾਰਦਰਸ਼ਤਾ ਰਿਪੋਰਟ
1 ਜਨਵਰੀ 2025 - 30 ਜੂਨ 2025

ਜਾਰੀ ਕੀਤੀ:

1 ਦਸੰਬਰ 2025

ਅੱਪਡੇਟ ਕੀਤੀ ਗਈ:

1 ਦਸੰਬਰ 2025

ਅਸੀਂ Snap ਦੇ ਸੁਰੱਖਿਆ ਯਤਨਾਂ ਦੀ ਅੰਦਰੂਨੀ-ਝਾਤ ਦੇਣ ਲਈ ਸਾਲ ਵਿੱਚ ਦੋ ਵਾਰ ਇਸ ਪਾਰਦਰਸ਼ਤਾ ਰਿਪੋਰਟ ਨੂੰ ਪ੍ਰਕਾਸ਼ਿਤ ਕਰਦੇ ਹਾਂ। ਸੁਰੱਖਿਆ ਅਤੇ ਪਾਰਦਰਸ਼ਤਾ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਅਸੀਂ ਇਨ੍ਹਾਂ ਰਿਪੋਰਟਾਂ ਨੂੰ ਬਹੁਤ ਸਾਰੇ ਹਿੱਤਧਾਰਕਾਂ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਭਰਪੂਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਡੀ ਸਮੱਗਰੀ ਦੇ ਸੰਚਾਲਨ, ਕਾਨੂੰਨੀ ਅਮਲੀਕਰਨ ਬਾਰੇ ਸਾਡੇ ਦ੍ਰਿਸ਼ਟੀਕੋਣ ਅਤੇ Snapchat ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਨ। 

ਇਹ ਪਾਰਦਰਸ਼ਤਾ ਰਿਪੋਰਟ 2025 ਦੇ ਪਹਿਲੇ ਅੱਧ (1 ਜਨਵਰੀ - 30 ਜੂਨ) ਮੁਤਾਬਕ ਜਾਣਕਾਰੀ ਦਿੰਦੀ ਹੈ। ਅਸੀਂ ਵਰਤੋਂਕਾਰਾਂ ਵੱਲੋਂ ਕੀਤੀਆਂ ਰਿਪੋਰਟਾਂ ਅਤੇ Snap ਵੱਲੋਂ ਸਰਗਰਮੀ ਨਾਲ ਕੀਤੀ ਪਛਾਣ ਲਈ ਸਾਡੀਆਂ ਸੁਰੱਖਿਆ ਟੀਮਾਂ ਵੱਲੋੋਂ ਭਾਈਚਾਰਕ ਸੇਧਾਂ ਦੀ ਉਲੰਘਣਾ ਦੀਆਂ ਖਾਸ ਸ਼੍ਰੇਣੀਆਂ ਵਿੱਚ ਕੀਤੀਆਂ ਕਾਰਵਾਈਆਂ; ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੱਤਾ; ਅਤੇ ਅਸੀਂ ਕਾਪੀਰਾਈਟ ਅਤੇ ਵਪਾਰਕ ਚਿੰਨ੍ਹ ਦੀ ਉਲੰਘਣਾ ਦੇ ਨੋਟਿਸਾਂ 'ਤੇ ਕਿਵੇਂ ਪ੍ਰਤੀਕਿਰਿਆ ਦਿੱਤੀ, ਬਾਰੇ ਗਲੋਬਲ ਡੇਟਾ ਸਾਂਝਾ ਕਰਦੇ ਹਾਂ। ਅਸੀਂ ਲਿੰਕ ਕੀਤੇ ਪੰਨਿਆਂ ਦੀ ਲੜੀ ਵਿੱਚ ਦੇਸ਼-ਮੁਤਾਬਕ ਅੰਦਰੂਨੀ-ਝਾਤਾਂ ਵੀ ਦਿੰਦੇ ਹਾਂ।

Snapchat 'ਤੇ ਵਾਧੂ ਸੁਰੱਖਿਆ ਅਤੇ ਪਰਦੇਦਾਰੀ ਦੇ ਸਰੋਤ ਲੱਭਣ ਲਈ ਪੰਨੇ ਦੇ ਹੇਠਾਂ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਦੇਖੋ।

ਕਿਰਪਾ ਕਰਕੇ ਧਿਆਨ ਦਿਓ ਕਿ ਇਸ ਪਾਰਦਰਸ਼ਤਾ ਰਿਪੋਰਟ ਦਾ ਸਭ ਤੋਂ ਨਵੀਨਤਮ ਸੰਸਕਰਣ ਅੰਗਰੇਜ਼ੀ ਸੰਸਕਰਣ ਹੈ।

ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਸਾਡੀਆਂ ਭਰੋਸੇ ਅਤੇ ਸੁਰੱਖਿਆ ਟੀਮਾਂ ਦੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ

ਸਾਡੀਆਂ ਸੁਰੱਖਿਆ ਟੀਮਾਂ ਸਾਡੀਆਂ ਭਾਈਚਾਰਕ ਸੇਧਾਂ ਨੂੰ ਸਰਗਰਮੀ ਨਾਲ (ਸਵੈਚਾਲਿਤ ਪਛਾਣ ਦੇ ਔਜ਼ਾਰਾਂ ਦੀ ਵਰਤੋਂ ਰਾਹੀਂ) ਅਤੇ ਪ੍ਰਤੀਕਿਰਿਆ ਦੇ ਤੌਰ 'ਤੇ (ਰਿਪੋਰਟਾਂ ਦੇ ਜਵਾਬ ਵਿੱਚ) ਦੋਵੇਂ ਤਰੀਕੇ ਨਾਲ ਲਾਗੂ ਕਰਦੀਆਂ ਹਨ, ਜਿਵੇਂ ਕਿ ਇਸ ਰਿਪੋਰਟ ਦੇ ਹੇਠਾਂ ਦਿੱਤੇ ਭਾਗਾਂ ਵਿੱਚ ਹੋਰ ਵਿਸਤਾਰ ਨਾਲ ਦੱਸਿਆ ਹੈ। ਇਸ ਰਿਪੋਰਟਿੰਗ ਚੱਕਰ (H1 2025) ਵਿੱਚ ਸਾਡੀਆਂ ਸੁਰੱਖਿਆ ਟੀਮਾਂ ਦੇ ਅਮਲੀਕਰਨਾਂ ਦੀ ਗਿਣਤੀ ਹੇਠ ਦਿੱਤੀ ਹੈ:

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

9,674,414

5,794,201

ਹੇਠਾਂ ਭਾਈਚਾਰਕ ਸੇਧਾਂ ਦੀਆਂ ਸੰਬੰਧਿਤ ਉਲੰਘਣਾਵਾਂ ਦੇ ਹਰੇਕ ਪ੍ਰਕਾਰ ਦਾ ਬਿਉਰਾ ਦਿੱਤਾ ਹੈ, ਜਿਸ ਵਿੱਚ ਸਾਡੇ ਵੱਲੋਂ ਉਲੰਘਣਾ ਦਾ ਪਤਾ ਲਗਾਉਣ ਦੇ ਸਮੇਂ (ਜਾਂ ਤਾਂ ਸਰਗਰਮੀ ਨਾਲ ਜਾਂ ਕਿਸੇ ਰਿਪੋਰਟ ਪ੍ਰਾਪਤ ਹੋਣ 'ਤੇ) ਅਤੇ ਜਦੋਂ ਅਸੀਂ ਸੰਬੰਧਿਤ ਸਮੱਗਰੀ ਜਾਂ ਖਾਤੇ 'ਤੇ ਆਖਰੀ ਕਾਰਵਾਈ ਕੀਤੀ ਸੀ, ਉਸ ਵਿਚਕਾਰ ਦਾ ਔਸਤਨ "ਜਵਾਬ ਦੇਣ ਦਾ ਸਮਾਂ" ਸ਼ਾਮਲ ਹੈ:

ਨੀਤੀ ਦਾ ਕਾਰਨ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤ ਸਮਾਂ (ਮਿੰਟਾਂ ਵਿੱਚ)

ਜਿਨਸੀ ਸਮੱਗਰੀ

5,461,419

3,233,077

1

ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ

1,095,424

733,106

5

ਸਤਾਉਣਾ ਅਤੇ ਧੌਂਸਪੁਣਾ

713,448

594,302

3

ਧਮਕੀਆਂ ਅਤੇ ਹਿੰਸਾ

187,653

146,564

3

ਸਵੈ-ਨੁਕਸਾਨ ਅਤੇ ਖੁਦਕੁਸ਼ੀ

47,643

41,216

5

ਝੂਠੀ ਜਾਣਕਾਰੀ

2,088

2,004

1

ਪ੍ਰਤੀਰੂਪਣ

7,138

6,881

<1

ਸਪੈਮ

267,299

189,344

1

ਨਸ਼ੇ

1,095,765

726,251

7

ਹਥਿਆਰ

251,243

173,381

1

ਹੋਰ ਨਿਯੰਤ੍ਰਿਤ ਸਮਾਨ

183,236

126,952

4

ਨਫ਼ਰਤ ਭਰਿਆ ਭਾਸ਼ਣ

343,051

284,817

6

ਅੱਤਵਾਦ ਅਤੇ ਹਿੰਸਕ ਕੱਟੜਪੰਥੀ

10,970

6,783

2

ਕੁੱਲ ਅਮਲੀਕਰਨ ਡੇਟਾ ਵਿੱਚ Snap ਵੱਲੋਂ Snapchat ਰਾਹੀਂ ਸਪੁਰਦ ਕੀਤੀਆਂ ਐਪ-ਅੰਦਰਲੀਆਂ ਰਿਪੋਰਟਾਂ ਦੀ ਸਮੀਖਿਆ ਤੋਂ ਬਾਅਦ ਲਏ ਅਮਲੀਕਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਇਹ Snap ਦੀਆਂ ਸੁਰੱਖਿਆ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਕੀਤੇ ਅਮਲੀਕਰਨਾਂ ਨੂੰ ਦਰਸਾਉਂਦਾ ਹੈ। ਇਹ ਗਿਣਤੀ ਸਾਡੀ ਸਹਾਇਤਾ ਸਾਈਟ ਜਾਂ ਹੋਰ ਵਿਧੀਆਂ (ਉਦਾਹਰਨ ਲਈ, ਈਮੇਲ ਰਾਹੀਂ) ਰਾਹੀਂ Snap 'ਤੇ ਕੀਤੀਆਂ ਰਿਪੋਰਟਾਂ ਦੇ ਅਧਾਰ 'ਤੇ ਜਾਂਚਾਂ ਦੇ ਨਤੀਜੇ ਵਜੋਂ ਜਾਂ ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਕੀਤੀਆਂ ਕੁਝ ਸਰਗਰਮ ਜਾਂਚਾਂ ਦੇ ਨਤੀਜੇ ਵਜੋਂ ਕੀਤੇ ਜਾਂਦੇ ਜ਼ਿਆਦਾਤਰ ਅਮਲੀਕਰਨਾਂ ਨੂੰ ਬਾਹਰ ਰੱਖਦੀ ਹੈ। ਇਹ ਬਾਹਰ ਰੱਖੇ ਅਮਲੀਕਰਨਾਂ ਨੇ 2025 ਦੇ ਪਹਿਲੇ ਅੱਧ ਵਿੱਚ ਅਮਲੀਕਰਨ ਮਾਤਰਾ ਦੇ 0.5% ਤੋਂ ਘੱਟ ਨੂੰ ਦਰਸਾਇਆ।

ਰਿਪੋਰਟਿੰਗ ਮਿਆਦ ਦੌਰਾਨ ਅਸੀਂ 0.01 ਫ਼ੀਸਦ ਦੀ ਉਲੰਘਣਾ ਦ੍ਰਿਸ਼ ਦਰ (VVR) ਨੂੰ ਦੇਖਿਆ ਜਿਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦੇ ਦ੍ਰਿਸ਼ਾਂ ਵਿੱਚੋਂ 1 ਵਿੱਚ ਅਜਿਹੀ ਸਮੱਗਰੀ ਸ਼ਾਮਲ ਸੀ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ। ਜਿਨ੍ਹਾਂ ਨੂੰ ਅਸੀਂ “ਗੰਭੀਰ ਨੁਕਸਾਨ,” ਮੰਨਦੇ ਹਾਂ ਉਨ੍ਹਾਂ ਅਮਲੀਕਰਨਾਂ ਵਿੱਚ ਅਸੀਂ 0.0003% ਪ੍ਰਤੀਸ਼ਤ ਦਾ VVR ਦੇਖਿਆ। ਹੇਠਾਂ ਦਿੱਤੀ ਸਾਰਨੀ ਵਿੱਚ ਨੀਤੀ ਦੇ ਕਾਰਨ ਅਨੁਸਾਰ VVR ਦਾ ਵੇਰਵਾ ਦਿੱਤਾ ਗਿਆ ਹੈ।

ਨੀਤੀ ਦਾ ਕਾਰਨ

VVR

ਜਿਨਸੀ ਸਮੱਗਰੀ

0.00482%

ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ

0.00096%

ਸਤਾਉਣਾ ਅਤੇ ਧੌਂਸਪੁਣਾ

0.00099%

ਧਮਕੀਆਂ ਅਤੇ ਹਿੰਸਾ

0.00176%

ਸਵੈ-ਨੁਕਸਾਨ ਅਤੇ ਖੁਦਕੁਸ਼ੀ

0.00009%

ਝੂਠੀ ਜਾਣਕਾਰੀ

0.00002%

ਪ੍ਰਤੀਰੂਪਣ

0.0009%

ਸਪੈਮ

0.00060%

ਨਸ਼ੇ

0.00047%

ਹਥਿਆਰ

0.00083%

ਹੋਰ ਨਿਯੰਤ੍ਰਿਤ ਸਮਾਨ

0.00104%

ਨਫ਼ਰਤ ਭਰਿਆ ਭਾਸ਼ਣ

0.00025%

ਅੱਤਵਾਦ ਅਤੇ ਹਿੰਸਕ ਕੱਟੜਪੰਥੀ

0.0002%

ਸਾਡੀਆਂ ਭਰੋਸੇ ਅਤੇ ਸੁਰੱਖਿਆ ਟੀਮਾਂ ਨੂੰ ਰਿਪੋਰਟ ਕੀਤੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ

1 ਜਨਵਰੀ - 30 ਜੂਨ 2025 ਤੱਕ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀਆਂ ਐਪ ਵਿੱਚ 19,766,324 ਰਿਪੋਰਟਾਂ ਦੇ ਜਵਾਬ ਵਿੱਚ Snap ਦੀਆਂ ਸੁਰੱਖਿਆ ਟੀਮਾਂ ਨੇ ਵਿਸ਼ਵ ਪੱਧਰ 'ਤੇ ਕੁੱਲ 6,278,446 ਅਮਲੀਕਰਨ ਦੀਆਂ ਕਾਰਵਾਈਆਂ ਕੀਤੀਆਂ, ਜਿਸ ਵਿੱਚ 4,104,624 ਵਿਲੱਖਣ ਖਾਤਿਆਂ ਦੇ ਵਿਰੁੱਧ ਅਮਲੀਕਰਨ ਸ਼ਾਮਲ ਹਨ।  ਐਪ ਵਿਚਲੀ ਇਹ ਰਿਪੋਰਟਿੰਗ ਮਾਤਰਾ ਸਹਾਇਤਾ ਸਾਈਟ ਅਤੇ ਈਮੇਲ ਰਿਪੋਰਟਾਂ ਨੂੰ ਬਾਹਰ ਰੱਖਦੀ ਹੈ, ਜੋ ਕੁੱਲ ਰਿਪੋਰਟਿੰਗ ਮਾਤਰਾ ਦਾ 1% ਤੋਂ ਘੱਟ ਬਣਦੀਆਂ ਹਨ।  ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿੱਚ ਕਾਰਵਾਈ ਕਰਨ ਲਈ ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਜਵਾਬ ਦੇਣ ਦਾ ਔਸਤਨ ਸਮਾਂ ~2 ਮਿੰਟ ਦਾ ਸੀ। ਹੇਠਾਂ ਹਰੇਕ ਨੀਤੀ ਦੇ ਕਾਰਨ ਦਾ ਵੇਰਵਾ ਦਿੱਤਾ ਗਿਆ ਹੈ। (ਧਿਆਨ ਦਿਓ: ਪਿਛਲੀਆਂ ਰਿਪੋਰਟਾਂ ਵਿੱਚ ਅਸੀਂ ਕਈ ਵਾਰ ਇਸ ਨੂੰ "ਰਿਪੋਰਟਿੰਗ ਸ਼੍ਰੇਣੀ" ਵਜੋਂ ਦਰਸਾਉਂਦੇ ਹਾਂ।  ਅੱਗੇ ਵਧਦੇ ਹੋਏ ਅਸੀਂ "ਨੀਤੀ ਕਾਰਨ" ਸ਼ਬਦ ਦੀ ਵਰਤੋਂ ਕਰ ਰਹੇ ਹਾਂ , ਜੋ ਸਾਨੂੰ ਲੱਗਦਾ ਹੈ ਕਿ ਡੇਟਾ ਦੀ ਕਿਸਮ ਨੂੰ ਵਧੇਰੇ ਸਹੀ ਤਰੀਕੇ ਨਾਲ ਦਰਸਾਉਂਦਾ ਹੈ – ਕਿਉਂਕਿ ਸਾਡੀਆਂ ਸੁਰੱਖਿਆ ਟੀਮਾਂ ਰਿਪੋਰਟ ਸਪੁਰਦ ਕਰਨ ਵਾਲੇ ਵਿਅਕਤੀ ਵੱਲੋਂ ਪਛਾਣੀ ਰਿਪੋਰਟਿੰਗ ਸ਼੍ਰੇਣੀ ਦੀ ਪਰਵਾਹ ਕੀਤੇ ਬਿਨਾਂ ਢੁਕਵੇਂ ਨੀਤੀ ਕਾਰਨ ਅਨੁਸਾਰ ਅਮਲੀਕਰਨ ਦੀ ਕੋਸ਼ਿਸ਼ ਕਰਦੀਆਂ ਹਨ।)


ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਕੁੱਲ

19,766,324

6,278,446

4,104,624

ਨੀਤੀ ਦਾ ਕਾਰਨ

ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ

ਕੁੱਲ ਕਾਰਵਾਈਆਂ

Snap ਵੱਲੋਂ ਲਾਗੂ ਕੀਤੀਆਂ ਕੁੱਲ ਰਿਪੋਰਟਾਂ ਦਾ ਪ੍ਰਤੀਸ਼ਤ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤ ਸਮਾਂ (ਮਿੰਟਾਂ ਵਿੱਚ)

ਜਿਨਸੀ ਸਮੱਗਰੀ

7,315,730

3,778,370

60.2%

2,463,464

1

ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ

1,627,097

695,679

11.1%

577,736

10

ਸਤਾਉਣਾ ਅਤੇ ਧੌਂਸਪੁਣਾ

4,103,797

700,731

11.2%

584,762

3

ਧਮਕੀਆਂ ਅਤੇ ਹਿੰਸਾ

997,346

147,162

2.3%

120,397

2

ਸਵੈ-ਨੁਕਸਾਨ ਅਤੇ ਖੁਦਕੁਸ਼ੀ

350,775

41,150

0.7%

36,657

3

ਝੂਠੀ ਜਾਣਕਾਰੀ

606,979

2,027

0.0%

1,960

1

ਪ੍ਰਤੀਰੂਪਣ

745,874

7,086

0.1%

6,837

<1

ਸਪੈਮ

1,709,559

122,499

2.0%

94,837

1

ਨਸ਼ੇ

481,830

262,962

4.2%

176,799

5

ਹਥਿਆਰ

271,586

39,366

0.6%

32,316

1

ਹੋਰ ਨਿਯੰਤ੍ਰਿਤ ਸਮਾਨ

530,449

143,098

2.3%

98,023

3

ਨਫ਼ਰਤ ਭਰਿਆ ਭਾਸ਼ਣ

817,262

337,263

5.4%

280,682

6

ਅੱਤਵਾਦ ਅਤੇ ਹਿੰਸਕ ਕੱਟੜਪੰਥੀ

208,040

1,053

0.0%

912

2

2025 ਦੇ ਪਹਿਲੇ ਅੱਧ ਵਿੱਚ ਅਸੀਂ ਸਾਰੀਆਂ ਨੀਤੀ ਸ਼੍ਰੇਣੀਆਂ ਵਿੱਚ ਜਵਾਬ ਦੇਣ ਦੇ ਔਸਤਨ ਸਮੇਂ ਨੂੰ ਘਟਾਉਣਾ ਜਾਰੀ ਰੱਖਿਆ, ਉਹਨਾਂ ਨੂੰ ਪਿਛਲੀ ਰਿਪੋਰਟਿੰਗ ਮਿਆਦ ਦੇ ਮੁਕਾਬਲੇ ਔਸਤਨ 75% ਤੋਂ ਵੱਧ ਘਟਾ ਕੇ 2 ਮਿੰਟ ਕਰ ਦਿੱਤਾ। ਇਹ ਕਮੀ ਵੱਡੇ ਪੱਧਰ 'ਤੇ ਨੁਕਸਾਨ ਦੀ ਗੰਭੀਰਤਾ ਅਤੇ ਸਵੈਚਲਿਤ ਸਮੀਖਿਆ ਦੇ ਆਧਾਰ 'ਤੇ ਸਮੀਖਿਆ ਲਈ ਰਿਪੋਰਟਾਂ ਦੀ ਸਾਡੀ ਤਰਜੀਹ ਨੂੰ ਬਿਹਤਰ ਬਣਾਉਣ ਦੇ ਨਿਰੰਤਰ ਠੋਸ ਯਤਨਾਂ ਦੇ ਕਾਰਨ ਸੀ।

ਅਸੀਂ ਰਿਪੋਰਟਿੰਗ ਮਿਆਦ ਵਿੱਚ ਆਪਣੇ ਸੁਰੱਖਿਆ ਯਤਨਾਂ ਵਿੱਚ ਕਈ ਟੀਚਾਗਤ ਬਦਲਾਅ ਵੀ ਕੀਤੇ, ਜਿਨ੍ਹਾਂ ਦਾ ਇੱਥੇ ਰਿਪੋਰਟ ਕੀਤੇ ਡੇਟਾ 'ਤੇ ਅਸਰ ਪਿਆ, ਜਿਸ ਵਿੱਚ ਹਥਿਆਰਾਂ ਨਾਲ ਜੁੜੀ ਗੈਰ-ਕਾਨੂੰਨੀ ਸਰਗਰਮੀ 'ਤੇ ਸਾਡੀਆਂ ਨੀਤੀਆਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਅਸੀਂ ਬਾਲ ਜਿਨਸੀ ਸ਼ੋਸ਼ਣ ਸ਼੍ਰੇਣੀ ਵਿੱਚ ਰਿਪੋਰਟਾਂ ਅਤੇ ਅਮਲੀਕਰਨਾਂ ਵਿੱਚ ਵਾਧਾ ਦੇਖਿਆ, ਜੋ ਮੁੱਖ ਤੌਰ 'ਤੇ ਨਾਬਾਲਗਾਂ ਨਾਲ ਸਬੰਧਿਤ ਉਸ ਜਿਨਸੀ ਜਾਂ ਸੰਵੇਦਨਸ਼ੀਲ ਸਮੱਗਰੀ ਵਿੱਚ ਵਾਧੇ ਕਾਰਨ ਹੋਇਆ ਸੀ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ ਪਰ ਅਮਰੀਕਾ ਵਿੱਚ ਗੈਰ-ਕਾਨੂੰਨੀ ਨਹੀਂ ਹੈ ਜਾਂ ਗੁਆਚੇ ਅਤੇ ਸੋਸ਼ਣ ਕੀਤੇ ਬੱਚਿਆਂ ਦੇ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਰਿਪੋਰਟ ਕਰਨ ਦੇ ਅਧੀਨ ਨਹੀਂ ਹੈ। ਜਿਨਸੀ ਸਮੱਗਰੀ ਨਾਲ ਸੰਬੰਧਿਤ ਮਾਤਰਾ ਵਿੱਚ ਵਾਧਾ (ਅਤੇ ਸਤਾਉਣ ਨਾਲ ਸੰਬੰਧਿਤ ਮਾਤਰਾ ਵਿੱਚ ਕਮੀ) ਸਾਡੀ ਜਿਨਸੀ ਸਤਾਉਣ-ਸੰਬੰਧੀ ਸਮੱਗਰੀ ਨੂੰ ਸਤਾਉਣ ਤੋਂ ਜਿਨਸੀ ਸਮੱਗਰੀ ਵਿੱਚ ਦੁਬਾਰਾ ਵਰਗੀਕ੍ਰਿਤ ਕਰਨ ਤੋਂ ਪ੍ਰੇਰਿਤ ਹੋਇਆ ਸੀ।

ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਵਿਰੁੱਧ ਸਰਗਰਮੀ ਨਾਲ ਪਛਾਣ ਅਤੇ ਕਾਰਵਾਈ ਕਰਨ ਦੇ ਸਾਡੇ ਯਤਨ

ਸਾਡੀਆਂ ਭਾਈਚਾਰਕ ਸੇਧਾਂ ਲਈ ਸਰਗਰਮੀ ਨਾਲ ਪਛਾਣ ਅਤੇ ਅਮਲੀਕਰਨ


ਅਸੀਂ ਸਰਗਰਮੀ ਨਾਲ ਪਛਾਣ ਲਈ ਅਤੇ ਕੁਝ ਮਾਮਲਿਆਂ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਵਿਰੁੱਧ ਕਾਰਵਾਈ ਕਰਨ ਲਈ ਸਵੈਚਾਲਿਤ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਔਜ਼ਾਰਾਂ ਵਿੱਚ ਹੈਸ਼-ਮਿਲਾਨ ਦੀ ਤਕਨੀਕ (PhotoDNA ਅਤੇ Google ਸਬੰਧੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਚਿੱਤਰਨ (CSAI) ਸਮੇਤ), Google ਦੀ ਸਮੱਗਰੀ ਸੁਰੱਖਿਆ API ਅਤੇ ਹੋਰ ਮਲਕੀਅਤ ਵਾਲੀਆਂ ਤਕਨੀਕ  ਸ਼ਾਮਲ ਹੈ ਜੋ ਗੈਰ-ਕਾਨੂੰਨੀ ਅਤੇ ਉਲੰਘਣਾ ਕਰਨ ਵਾਲੀ ਲਿਖਤ ਅਤੇ ਮੀਡੀਆ ਦਾ ਪਤਾ ਲਗਾਉਣ ਲਈ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਈ ਵਾਰ ਬਣਾਉਟੀ ਸਮਝ ਅਤੇ ਮਸ਼ੀਨ ਸਿੱਖਿਆ ਦਾ ਫ਼ਾਇਦਾ ਲਿਆ ਜਾਂਦਾ ਹੈ। ਸਾਡੀ ਸਰਗਰਮ ਪਛਾਣ ਸੰਖਿਆ ਵਰਤੋਂਕਾਰ ਦੇ ਵਤੀਰੇ ਵਿੱਚ ਤਬਦੀਲੀ, ਸਾਡੀਆਂ ਪਛਾਣ ਸਮਰੱਥਾਵਾਂ ਵਿੱਚ ਸੁਧਾਰ ਅਤੇ ਸਾਡੀਆਂ ਨੀਤੀਆਂ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਨਿਯਮਿਤ ਤੌਰ 'ਤੇ ਉਤਰਾਅ-ਚੜ੍ਹਾਅ ਕਰਦੀ ਹੈ।

2025 ਦੇ ਪਹਿਲੇ ਅੱਧ ਵਿੱਚ ਅਸੀਂ ਸਵੈਚਾਲਿਤ ਪਛਾਣ ਦੇ ਔਜ਼ਾਰਾਂ ਦੀ ਵਰਤੋਂ ਕਰਦਿਆਂ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀ ਸਰਗਰਮੀ ਨਾਲ ਪਛਾਣ ਕਰਨ ਤੋਂ ਬਾਅਦ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ:


ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਕੁੱਲ

3,395,968

1,709,224

ਨੀਤੀ ਦਾ ਕਾਰਨ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤ ਸਮਾਂ (ਮਿੰਟਾਂ ਵਿੱਚ)

ਜਿਨਸੀ ਸਮੱਗਰੀ

1,683,045

887,059

0

ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ

399,756

162,017

2

ਸਤਾਉਣਾ ਅਤੇ ਧੌਂਸਪੁਣਾ

12,716

10,412

8

ਧਮਕੀਆਂ ਅਤੇ ਹਿੰਸਾ

40,489

27,662

6

ਸਵੈ-ਨੁਕਸਾਨ ਅਤੇ ਖੁਦਕੁਸ਼ੀ

6,493

4,638

7

ਝੂਠੀ ਜਾਣਕਾਰੀ

61

44

20

ਪ੍ਰਤੀਰੂਪਣ

52

44

34

ਸਪੈਮ

144,800

96,500

0

ਨਸ਼ੇ

832,803

578,738

7

ਹਥਿਆਰ

211,877

144,455

0

ਹੋਰ ਨਿਯੰਤ੍ਰਿਤ ਸਮਾਨ

40,139

31,408

8

ਨਫ਼ਰਤ ਭਰਿਆ ਭਾਸ਼ਣ

5,788

4,518

6

ਅੱਤਵਾਦ ਅਤੇ ਹਿੰਸਕ ਕੱਟੜਪੰਥੀ

9,917

5,899

5

ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦਾ ਮੁਕਾਬਲਾ ਕਰਨਾ

ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ ਖਾਸ ਤੌਰ 'ਤੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ ਕਾਨੂੰਨੀ, ਘਿਣਾਉਣਾ ਅਤੇ ਸਾਡੀਆਂ ਭਾਈਚਾਰਕ ਸੇਧਾਂ ਵੱਲੋਂ ਪਾਬੰਦੀਸ਼ੁਦਾ ਹੈ। ਸਾਡੇ ਪਲੇਟਫਾਰਮ 'ਤੇ CSEA ਨੂੰ ਰੋਕਣਾ, ਪਛਾਣਨਾ ਅਤੇ ਖਤਮ ਕਰਨਾ Snap ਲਈ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਨ੍ਹਾਂ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰ ਰਹੇ ਹਾਂ।

ਅਸੀਂ CSEA-ਸੰਬੰਧੀ ਸਮੱਗਰੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਿਰਿਆਸ਼ੀਲ ਤਕਨੀਕੀ ਪਛਾਣ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਔਜ਼ਾਰਾਂ ਵਿੱਚ ਹੈਸ਼-ਮੇਲ ਕਰਨ ਦੇ ਔਜ਼ਾਰ (ਕ੍ਰਮਵਾਰ CSEA ਦੀਆਂ ਜਾਣੀਆਂ-ਪਛਾਣੀਆਂ ਗੈਰ ਕਾਨੂੰਨੀ ਤਸਵੀਰਾਂ ਅਤੇ ਵੀਡੀਓ ਦੀ ਪਛਾਣ ਕਰਨ ਲਈ PhotoDNA ਅਤੇ Google ਦੇ CSAI ਮਿਲਾਨ ਸਮੇਤ) ਅਤੇ Google ਸਮੱਗਰੀ ਸੁਰੱਖਿਆ API (ਨਵੀਆਂ, "ਪਹਿਲਾਂ-ਕਦੇ ਵੀ ਹੈਸ਼-ਨਾ-ਕੀਤੀਆਂ" ਗੈਰ ਕਾਨੂੰਨੀ ਤਸਵੀਰਾਂ ਦੀ ਪਛਾਣ ਕਰਨ ਲਈ) ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਅਸੀਂ ਹੋਰ ਸ਼ੱਕੀ CSEA ਸਰਗਰਮੀ ਦੇ ਵਿਰੁੱਧ ਕਾਰਵਾਈ ਕਰਨ ਲਈ ਵਤੀਰੇ ਦੇ ਸੰਕੇਤਾਂ ਦੀ ਵਰਤੋਂ ਕਰਦੇ ਹਾਂ। ਅਸੀਂ CSEA-ਸੰਬੰਧੀ ਸਮੱਗਰੀ ਦੀ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਰਿਪੋਰਟ ਕਰਦੇ ਹਾਂ, ਜੋ ਕਿ ਕਾਨੂੰਨ ਮੁਤਾਬਕ ਲੋੜੀਂਦਾ ਹੈ। NCMEC ਫਿਰ ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਤਾਲਮੇਲ ਕਰਦਾ ਹੈ।

2025 ਦੇ ਪਹਿਲੇ ਅੱਧ ਵਿੱਚ ਅਸੀਂ Snapchat 'ਤੇ CSEA ਦੀ ਪਛਾਣ ਕਰਨ 'ਤੇ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ (ਜਾਂ ਤਾਂ ਸਰਗਰਮੀ ਨਾਲ ਜਾਂ ਕੋਈ ਰਿਪੋਰਟ ਪ੍ਰਾਪਤ ਹੋਣ 'ਤੇ):

ਕੁੱਲ ਸਮੱਗਰੀ ਜਿਸ 'ਤੇ ਕਾਰਵਾਈ ਹੋਈ

ਅਯੋਗ ਕੀਤੇ ਕੁੱਲ ਖਾਤੇ

NCMEC ਨੂੰ ਕੁੱਲ ਸਪੁਰਦਗੀਆਂ*

994,337

187,387

321,587

*ਧਿਆਨ ਦਿਓ ਕਿ NCMEC ਨੂੰ ਹਰੇਕ ਸਪੁਰਦਗੀ ਵਿੱਚ ਸਮੱਗਰੀ ਦੇ ਕਈ ਹਿੱਸੇ ਸ਼ਾਮਲ ਹੋ ਸਕਦੇ ਹਨ। NCMEC ਨੂੰ ਸਪੁਰਦ ਕੀਤੇ ਮੀਡੀਆ ਦੇ ਕੁੱਲ ਇਕਹਿਰੇ ਹਿੱਸੇ ਕਾਰਵਾਈ ਕੀਤੀ ਸਾਡੀ ਕੁੱਲ ਸਮੱਗਰੀ ਦੇ ਬਰਾਬਰ ਹੁੰਦੇ ਹਨ।

ਲੋੜਵੰਦ Snapchatters ਨੂੰ ਸਰੋਤ ਅਤੇ ਸਹਾਇਤਾ ਦੇਣ ਦੇ ਸਾਡੇ ਯਤਨ

Snapchat ਲੋੜਵੰਦ Snapchatters ਨੂੰ ਸਰੋਤ ਅਤੇ ਸਹਾਇਤਾ ਦੇ ਕੇ ਦੋਸਤਾਂ ਨੂੰ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰਨ ਦੀ ਸਮਰੱਥਾ ਦਿੰਦੀ ਹੈ। 

ਸਾਡਾ Here For You ਖੋਜ ਔਜ਼ਾਰ ਮਾਹਰਾਂ ਤੋਂ ਸਰੋਤ ਦਿੰਦਾ ਹੈ ਜਦੋਂ ਵਰਤੋਂਕਾਰ ਮਾਨਸਿਕ ਸਿਹਤ, ਚਿੰਤਾ, ਉਦਾਸੀ, ਤਣਾਅ, ਆਤਮਹੱਤਿਆ ਦੇ ਵਿਚਾਰਾਂ, ਸੋਗ ਅਤੇ ਧੌਂਸਪੁਣੇ ਨਾਲ ਸੰਬੰਧਿਤ ਕੁਝ ਵਿਸ਼ਿਆਂ ਬਾਰੇ ਖੋਜ ਕਰਦੇ ਹਨ। ਅਸੀਂ ਵਿੱਤੀ ਕਾਰਨਾਂ ਤੋਂ ਪ੍ਰੇਰਿਤ ਜਿਨਸੀ ਸ਼ੋਸ਼ਣ ਅਤੇ ਹੋਰ ਜਿਨਸੀ ਜੋਖਮਾਂ ਅਤੇ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਸਮਰਪਿਤ ਪੰਨਾ ਵੀ ਵਿਕਸਤ ਕੀਤਾ ਹੈ, ਜੋ ਕਿ ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਵਿੱਚ ਹੈ।

ਜਦੋਂ ਸਾਡੀਆਂ ਸੁਰੱਖਿਆ ਟੀਮਾਂ ਨੂੰ ਮੁਸੀਬਤ ਵਿੱਚ ਫਸੇ Snapchatter ਬਾਰੇ ਪਤਾ ਲੱਗਦਾ ਹੈ, ਤਾਂ ਉਹ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਸਰੋਤ ਦੇਣ ਅਤੇ ਲੋੜ ਅਨੁਸਾਰ ਸੰਕਟਕਾਲੀਨ ਸੇਵਾਵਾਂ ਨੂੰ ਸੂਚਿਤ ਕਰਨ ਲਈ ਤਿਆਰ ਹੁੰਦੀਆਂ ਹਨ। ਸਾਡੇ ਵੱਲੋਂ ਸਾਂਝੇ ਕੀਤੇ ਸਰੋਤ ਸਾਡੀ ਸੁਰੱਖਿਆ ਸਰੋਤਾਂ ਦੀ ਗਲੋਬਲ ਸੂਚੀ 'ਤੇ ਉਪਲਬਧ ਹਨ, ਜੋ ਸਾਰੇ Snapchatters ਲਈ ਸਾਡੇ ਪਰਦੇਦਾਰੀ, ਸੁਰੱਖਿਆ ਅਤੇ ਨੀਤੀ ਕੇਂਦਰ ਵਿੱਚ ਜਨਤਕ ਤੌਰ 'ਤੇ ਉਪਲਬਧ ਹੈ।

ਖੁਦਕੁਸ਼ੀ ਦੇ ਸਰੋਤ ਸਾਂਝੇ ਕੀਤੇ ਜਾਣ ਦੀ ਗਿਣਤੀ

36,162

ਅਪੀਲਾਂ

ਹੇਠਾਂ ਅਸੀਂ 2025 ਦੇ ਪਹਿਲੇ ਅੱਧ ਵਿੱਚ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਲਈ ਉਨ੍ਹਾਂ ਦੇ ਖਾਤੇ ਨੂੰ ਲੌਕ ਕਰਨ ਦੇ ਸਾਡੇ ਫੈਸਲੇ ਦੀ ਸਮੀਖਿਆ ਦੀ ਬੇਨਤੀ ਕਰਨ ਵਾਲੇ ਵਰਤੋਂਕਾਰਾਂ ਤੋਂ ਪ੍ਰਾਪਤ ਹੋਈਆਂ ਅਪੀਲਾਂ ਬਾਰੇ ਜਾਣਕਾਰੀ ਦਿੰਦੇ ਹਾਂ:

ਨੀਤੀ ਦਾ ਕਾਰਨ

ਕੁੱਲ ਅਪੀਲਾਂ

ਕੁੱਲ ਮੁੜ-ਬਹਾਲੀਆਂ

ਬਰਕਰਾਰ ਰੱਖੇ ਕੁੱਲ ਫੈਸਲੇ

ਅਪੀਲਾਂ 'ਤੇ ਪ੍ਰਕਿਰਿਆ ਕਰਨ ਵਿੱਚ ਲੱਗਾ ਦਰਮਿਆਨਾ ਸਮਾਂ (ਦਿਨ)

ਕੁੱਲ

437,855

22,142

415,494

1

ਜਿਨਸੀ ਸਮੱਗਰੀ

134,358

6,175

128,035

1

ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ*

89,493

4,179

85,314

<1

ਸਤਾਉਣਾ ਅਤੇ ਧੌਂਸਪੁਣਾ

42,779

281

42,496

1

ਧਮਕੀਆਂ ਅਤੇ ਹਿੰਸਾ

3,987

77

3,909

1

ਸਵੈ-ਨੁਕਸਾਨ ਅਤੇ ਖੁਦਕੁਸ਼ੀ

145

2

143

1

ਝੂਠੀ ਜਾਣਕਾਰੀ

4

0

4

1

ਪ੍ਰਤੀਰੂਪਣ

1,063

33

1,030

<1

ਸਪੈਮ

13,730

3,1

10,590

1

ਨਸ਼ੇ

128,222

7,749

120,409

1

ਹਥਿਆਰ

10,941

314

10,626

1

ਹੋਰ ਨਿਯੰਤ੍ਰਿਤ ਸਮਾਨ

9,719

124

9,593

1

ਨਫ਼ਰਤ ਭਰਿਆ ਭਾਸ਼ਣ

3,310

67

3,242

1

ਅੱਤਵਾਦ ਅਤੇ ਹਿੰਸਕ ਕੱਟੜਪੰਥੀ

104

1

103

1

ਖੇਤਰ ਅਤੇ ਦੇਸ਼ ਦੀ ਸੰਖੇਪ ਜਾਣਕਾਰੀ

ਇਹ ਭਾਗ ਕਿਸੇ ਭੂਗੌਲਿਕ ਖੇਤਰਾਂ ਦੇ ਨਮੁਨੇ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਉਲੰਘਣਾਵਾਂ ਦੀਆਂ ਸਰਗਰਮੀ ਨਾਲ ਅਤੇ ਐਪ-ਅੰਦਰੋਂ ਦੋਵੇਂ ਕੀਤੀਆਂ ਰਿਪੋਰਟਾਂ ਦੇ ਜਵਾਬ ਵਿੱਚ ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਕੀਤੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਸਾਡੀਆਂ ਭਾਈਚਾਰਕ ਸੇਧਾਂ Snapchat—ਉੱਤੇ ਸਾਰੀ ਸਮੱਗਰੀ ਅਤੇ ਸਾਰੇ Snapchatters— 'ਤੇ ਪੂਰੀ ਦੁਨੀਆ ਵਿੱਚ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ ਲਾਗੂ ਹੁੰਦੀਆਂ ਹਨ।

ਸਾਰੇ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਸਮੇਤ ਵਿਅਕਤੀਗਤ ਦੇਸ਼ਾਂ ਲਈ ਜਾਣਕਾਰੀ ਨੱਥੀ ਕੀਤੀ CSV ਫ਼ਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ।



ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਦੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ 

ਖੇਤਰ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਉੱਤਰੀ ਅਮਰੀਕਾ

3,468,315

2,046,888

ਯੂਰਪ

2,815,474

1,810,223

ਬਾਕੀ ਦੀ ਦੁਨੀਆ

3,390,625

1,937,090

ਕੁੱਲ

9,674,414

5,794,201

ਸਾਡੀਆਂ ਸੁਰੱਖਿਆ ਟੀਮਾਂ ਨੂੰ ਰਿਪੋਰਟ ਕੀਤੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ

ਖੇਤਰ

ਸਮੱਗਰੀ ਅਤੇ ਖਾਤਾ ਰਿਪੋਰਟਾਂ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਉੱਤਰੀ ਅਮਰੀਕਾ

5,762,412

2,125,819

1,359,763

ਯੂਰਪ

5,961,962

2,144,828

1,440,907

ਬਾਕੀ ਦੀ ਦੁਨੀਆ

8,041,950

2,007,799

1,316,070

ਕੁੱਲ

19,766,324

6,278,446

4,116,740

ਸਾਡੀਆਂ ਭਾਈਚਾਰਕ ਸੇਧਾਂ ਦੀ ਸਰਗਰਮ ਪਛਾਣ ਅਤੇ ਅਮਲੀਕਰਨ

ਖੇਤਰ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਉੱਤਰੀ ਅਮਰੀਕਾ

1,342,496

785,067

ਯੂਰਪ

670,646

422,012

ਬਾਕੀ ਦੀ ਦੁਨੀਆ

1,382,826

696,364

ਕੁੱਲ

3,395,968

1,709,224

ਵਿਗਿਆਪਨ ਸੰਚਾਲਨ

Snap ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਵਿਗਿਆਪਨ ਸਾਡੀਆਂ ਵਿਗਿਆਪਨਬਾਜ਼ੀ ਨੀਤੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ। ਅਸੀਂ ਸਾਰੇ Snapchatters ਲਈ ਸੁਰੱਖਿਅਤ ਤਜ਼ਰਬਾ ਬਣਾਉਣ ਵਾਸਤੇ ਵਿਗਿਆਪਨਬਾਜ਼ੀ ਪ੍ਰਤੀ ਜ਼ਿੰਮੇਵਾਰ ਰਵੱਈਏ ਵਿੱਚ ਵਿਸ਼ਵਾਸ ਕਰਦੇ ਹਾਂ। ਸਾਰੇ ਵਿਗਿਆਪਨ ਸਾਡੀ ਸਮੀਖਿਆ ਅਤੇ ਪ੍ਰਵਾਨਗੀ ਦੇ ਅਧੀਨ ਹਨ। ਇਸ ਤੋਂ ਇਲਾਵਾ ਅਸੀਂ ਵਰਤੋਂਕਾਰ ਫੀਡਬੈਕ ਦੇ ਜਵਾਬ ਸਮੇਤ, ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ, ਵਿਗਿਆਪਨਾਂ ਨੂੰ ਹਟਾਉਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। 


ਹੇਠਾਂ ਅਸੀਂ ਉਨ੍ਹਾਂ ਭੁਗਤਾਨਸ਼ੁਦਾ ਵਿਗਿਆਪਨਾਂ ਲਈ ਸਾਡੇ ਸੰਚਾਲਨ ਵਿੱਚ ਅੰਦਰੂਨੀ-ਝਾਤ ਸ਼ਾਮਲ ਕੀਤੀ ਹੈ ਜਿਨ੍ਹਾਂ ਦੀ Snapchat 'ਤੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਾਨੂੰ ਰਿਪੋਰਟ ਕੀਤੀ ਗਈ। ਧਿਆਨ ਦਿਓ ਕਿ Snapchat 'ਤੇ ਵਿਗਿਆਪਨਾਂ ਨੂੰ ਕਈ ਤਰ੍ਹਾਂ ਦੇ ਕਾਰਨਾਂ ਕਰਕੇ ਹਟਾਇਆ ਜਾ ਸਕਦਾ ਹੈ ਜਿਵੇਂ ਕਿ Snap ਦੀਆਂ ਵਿਗਿਆਪਨਬਾਜ਼ੀ ਨੀਤੀਆਂ ਵਿੱਚ ਦੱਸਿਆ ਹੈ, ਜਿਸ ਵਿੱਚ ਧੋਖਾ ਦੇਣ ਵਾਲੀ ਸਮੱਗਰੀ, ਬਾਲਗ ਸਮੱਗਰੀ, ਹਿੰਸਕ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ, ਨਫ਼ਰਤ ਭਰਿਆ ਭਾਸ਼ਣ ਅਤੇ ਬੌਧਿਕ ਜਾਇਦਾਦ ਦੀ ਉਲੰਘਣਾ ਸ਼ਾਮਲ ਹੈ। ਇਸ ਤੋਂ ਇਲਾਵਾ ਤੁਸੀਂ Snapchat ਦੀ ਵਿਗਿਆਪਨ ਗੈਲਰੀ ਨੂੰ values.snap.com 'ਤੇ “ਪਾਰਦਰਸ਼ਤਾ” ਟੈਬ ਹੇਠਾਂ ਲੱਭ ਸਕਦੇ ਹੋ।

ਰਿਪੋਰਟ ਕੀਤੇ ਕੁੱਲ ਵਿਗਿਆਪਨ

ਹਟਾਏ ਗਏ ਕੁੱਲ ਵਿਗਿਆਪਨ

67,789

16,410

ਸਰਕਾਰੀ ਅਤੇ ਬੌਧਿਕ ਜਾਇਦਾਦ ਨੂੰ ਹਟਾਉਣ ਦੀਆਂ ਬੇਨਤੀਆਂ

ਪਾਰਦਰਸ਼ਤਾ ਰਿਪੋਰਟਿੰਗ ਬਾਰੇ

ਪਾਰਦਰਸ਼ਤਾ ਰਿਪੋਰਟ ਦੀ ਸ਼ਬਦਾਵਲੀ