Privacy, Safety, and Policy Hub

Snapchat ਨੇ ਕਿਸ਼ੋਰਾਂ ਦੇ ਵਾਪਸ ਸਕੂਲ ਜਾਣ ਉੱਤੇ ਸਿੱਖਿਅਕਾਂ ਲਈ ਨਵੇਂ ਔਜ਼ਾਰ ਅਤੇ ਸਰੋਤ ਲਿਆਂਦੇ ਹਨ

28 ਅਗਸਤ 2024

ਅਮਰੀਕਾ ਵਿੱਚ 20 ਮਿਲੀਅਨ ਤੋਂ ਵੱਧ ਕਿਸ਼ੋਰ Snapchat ਵਰਤਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਡਿਜੀਟਲ ਤੰਦਰੁਸਤੀ ਮਾਪਿਆਂ ਅਤੇ ਅਧਿਆਪਕਾਂ ਸਮੇਤ ਉਨ੍ਹਾਂ ਵਾਸਤੇ ਫ਼ਿਕਰਮੰਦ ਬਾਲਗਾਂ ਲਈ ਸਭ ਤੋਂ ਮੁੱਖ ਤਰਜੀਹ ਹੈ। ਜਿਵੇਂ ਕਿ ਕਿਸ਼ੋਰ ਸਕੂਲ ਵਾਪਸ ਜਾ ਰਹੇ ਹਨ, ਅਸੀਂ ਵਿਸ਼ੇਸ਼ ਤੌਰ 'ਤੇ ਸਿੱਖਿਅਕਾਂ ਲਈ ਬਣਾਏ ਨਵੇਂ ਸੁਰੱਖਿਆ ਔਜ਼ਾਰ ਅਤੇ ਸਰੋਤ ਪੇਸ਼ ਕਰ ਰਹੇ ਹਾਂ

ਇਹ ਨਵੇਂ ਸਰੋਤ ਸਿੱਖਿਅਕਾਂ ਅਤੇ ਸਕੂਲ ਪ੍ਰਸ਼ਾਸਕਾਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਸਨ ਕਿ ਉਨ੍ਹਾਂ ਦੇ ਵਿਦਿਆਰਥੀ ਕਿਵੇਂ Snapchat ਵਰਤਦੇ ਹਨ, ਵਿਦਿਆਰਥੀਆਂ ਅਤੇ ਸਕੂਲਾਂ ਲਈ ਉਪਲਬਧ ਪ੍ਰਮੁੱਖ ਸੁਰੱਖਿਆਵਾਂ ਅਤੇ ਉਹ ਸਰੋਤ ਜਿਨ੍ਹਾਂ ਦੀ ਅਸੀਂ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਸਹਾਇਕ ਮਾਹੌਲ ਬਣਾਉਣ ਦੇ ਯਤਨਾਂ ਵਿੱਚ ਸਕੂਲਾਂ ਦੀ ਸਹਾਇਤਾ ਕਰਨ ਦੀ ਪੇਸ਼ਕਸ਼ ਕਰਦੇ ਹਾਂ।

ਅਸੀਂ ਜਾਣਦੇ ਹਾਂ ਕਿ ਦੋਸਤਾਂ ਨੂੰ ਸੁਨੇਹੇ ਭੇਜਣ ਲਈ Snapchat ਦੀ ਮੁੱਖ ਵਰਤੋਂ ਲੋਕਾਂ ਨੂੰ ਖੁਸ਼ੀ ਦਿੰਦੀ ਹੈ ਅਤੇ ਨੌਜਵਾਨਾਂ ਲਈ ਉਨ੍ਹਾਂ ਦੇ ਦੋਸਤ ਬਹੁਤ ਹੀ ਖ਼ਾਸ ਹਨ। ਅਸੀਂ ਇਨ੍ਹਾਂ ਸਾਰਥਕ ਰਿਸ਼ਤਿਆਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਵਾਸਤੇ ਫ਼ਿਕਰਮੰਦ ਬਾਲਗਾਂ ਨੂੰ ਔਜ਼ਾਰ ਅਤੇ ਸਰੋਤ ਦੇ ਕੇ ਤਿਆਰ ਬਰ ਤਿਆਰ ਰੱਖਣ 'ਤੇ ਧਿਆਨ ਦਿੰਦੇ ਹਾਂ।

Snapchat ਲਈ ਸਿੱਖਿਅਕਾਂ ਦੀ ਗਾਈਡ

ਅਸੀਂ ਮੰਨਦੇ ਹਾਂ ਕਿ ਵਿਦਿਆਰਥੀਆਂ ਨਾਲ ਜੁੜੇ ਰਹਿਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਪ੍ਰਸਿੱਧ ਪਲੇਟਫਾਰਮਾਂ ਤੋਂ ਜਾਣੂ ਕਰਵਾਉਣਾ ਅਤੇ ਅਸੀਂ ਸਿੱਖਿਅਕਾਂ ਨੂੰ ਇਸ ਗੱਲ ਦੇ ਯੋਗ ਬਣਾਉਣ ਲਈ ਸਮਰਪਿਤ ਵੈੱਬਸਾਈਟ ਪੇਸ਼ ਕਰ ਰਹੇ ਹਾਂ। 

ਸਾਡੀ Snapchat ਲਈ ਸਿੱਖਿਅਕਾਂ ਦੀ ਗਾਈਡ ਵਿੱਚ ਪਲੇਟਫਾਰਮ ਦੇ ਕੰਮ ਕਰਨ ਦੇ ਤਰੀਕਿਆਂ, Snapchat ਨੂੰ ਸਕੂਲ ਭਾਈਚਾਰਿਆਂ ਵਿੱਚ ਸਕਾਰਾਤਮਕ ਤਰੀਕੇ ਨਾਲ ਵਰਤਣ ਦੇ ਤਰੀਕਿਆਂ ਅਤੇ ਸਾਡੇ ਸੁਰੱਖਿਆ ਔਜ਼ਾਰਾਂ ਅਤੇ ਭਾਈਚਾਰਕ ਸੇਧਾਂ ਬਾਰੇ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਸਕੂਲਾਂ ਲਈ Snap ਦੀਆਂ ਵਿਸ਼ੇਸ਼ਤਾਵਾਂ ਅਤੇ ਕਿਸ਼ੋਰਾਂ ਲਈ ਸੁਰੱਖਿਆ ਉਪਰਾਲਿਆਂ ਨੂੰ ਉਜਾਗਰ ਕਰਨ ਵਾਲੇ ਨਵੇਂ ਵੀਡੀਓ ਵੀ ਸ਼ਾਮਲ ਹਨ, ਨਾਲ ਹੀ ਡਾਊਨਲੋਡ ਕਰਨ ਯੋਗ ਸਰੋਤ ਵੀ ਸ਼ਾਮਲ ਹਨ ਜੋ ਸਿੱਖਿਅਕ ਮਾਪਿਆਂ, ਸਲਾਹਕਾਰਾਂ ਅਤੇ ਹੋਰਾਂ ਨਾਲ ਸਾਂਝਾ ਕਰ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਉਨ੍ਹਾਂ ਜੋਖਮਾਂ ਨਾਲ ਨਜਿੱਠਣ ਵਿੱਚ ਮਦਦ ਕੀਤੀ ਜਾ ਸਕੇ ਜਿਨ੍ਹਾਂ ਦਾ ਉਹ ਆਨਲਾਈਨ ਸਾਹਮਣਾ ਕਰ ਸਕਦੇ ਹਨ, ਜਿਸ ਵਿੱਚ ਧੱਕੇਸ਼ਾਹੀ, ਮਾਨਸਿਕ ਸਿਹਤ ਚਿੰਤਾਵਾਂ ਅਤੇ ਜਿਨਸੀ ਨੁਕਸਾਨ ਜਿਵੇਂ ਕਿ ਜਿਨਸੀ ਜਬਰੀ ਵਸੂਲੀ ਸ਼ਾਮਲ ਹਨ।

ਸਿੱਖਿਅਕਾਂ ਲਈ ਸਰੋਤ ਜਿਨ੍ਹਾਂ ਨੂੰ ਮਾਹਰ ਭਾਈਵਾਲਾਂ ਨਾਲ ਵਿਕਸਿਤ ਕੀਤਾ ਗਿਆ ਹੈ

ਅਸੀਂ ਸਿੱਖਿਅਕਾਂ ਲਈ ਵਿਆਪਕ ਅਤੇ ਵਿਹਾਰਕ ਟੂਲਕਿੱਟ ਵਿਕਸਤ ਕਰਨ ਲਈ ਸੁਰੱਖਿਅਤ ਅਤੇ ਅਨੁਕੂਲ ਸਕੂਲਾਂ ਨਾਲ ਭਾਈਵਾਲੀ ਕੀਤੀ। ਸਕੂਲ ਦੇ ਮਾਹੌਲ 'ਤੇ ਡਿਜੀਟਲ ਪਲੇਟਫਾਰਮਾਂ ਦੇ ਅਸਰ ਬਾਰੇ ਅਧਿਆਪਕਾਂ, ਮਾਨਸਿਕ ਸਿਹਤ ਪੇਸ਼ੇਵਰਾਂ ਅਤੇ ਸਕੂਲ ਸਰੋਤ ਅਧਿਕਾਰੀਆਂ ਦੀ ਸੂਝ-ਬੂਝ ਦੇ ਆਧਾਰ 'ਤੇ ਇਹ ਟੂਲਕਿੱਟ ਸਿੱਖਿਅਕਾਂ ਨੂੰ ਆਪਣੇ ਵਿਦਿਆਰਥੀਆਂ ਦੀ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਵਾਸਤੇ ਸਹਿਯੋਗ ਦੇਣ ਵਾਸਤੇ ਲੁੜੀਂਦਾ ਗਿਆਨ ਦੇਣ ਲਈ ਬਣਾਈ ਗਈ, ਜਿਸ ਵਿੱਚ Snapchat ਨੂੰ ਸਮਝਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 

ਸਿੱਖਿਅਕ ਫੀਡਬੈਕ ਫਾਰਮ

ਅਸੀਂ ਲੰਬੇ ਸਮੇਂ ਤੋਂ Snapchatters ਨੂੰ ਸਾਨੂੰ ਸਿੱਧੇ ਤੌਰ 'ਤੇ ਕਿਸੇ ਸੁਰੱਖਿਆ ਚਿੰਤਾ ਦੀ ਰਿਪੋਰਟ ਕਰਨ ਅਤੇ ਅਣਚਾਹੇ ਜਾਂ ਅਢੁਕਵੇਂ ਸੰਪਰਕ ਵਿੱਚ ਸ਼ਾਮਲ ਖਾਤਿਆਂ ਨੂੰ ਬਲੌਕ ਕਰਨ ਲਈ ਵਰਤੋਂ ਵਿੱਚ ਆਸਾਨ ਔਜ਼ਾਰਾਂ ਨਾਲ ਸਮਰੱਥ ਬਣਾਇਆ ਹੈ। ਅਸੀਂ ਕਿਸੇ ਵੀ ਅਜਿਹੇ ਵਿਅਕਤੀ ਵਾਸਤੇ ਔਨਲਾਈਨ ਰਿਪੋਰਟਿੰਗ ਔਜ਼ਾਰ ਵੀ ਪੇਸ਼ ਕਰਦੇ ਹਾਂ ਜਿਸ ਕੋਲ Snapchat ਖਾਤਾ ਨਹੀਂ ਹੈ, ਪਰ ਉਹ ਆਪਣੇ ਜਾਂ ਦੂਜਿਆਂ ਵੱਲੋਂ ਕਿਸੇ ਸਮੱਸਿਆ ਦੀ ਰਿਪੋਰਟ ਕਰਨਾ ਚਾਹੁੰਦੇ ਹਨ। ਰਿਪੋਰਟਾਂ ਸਿੱਧੀਆਂ ਸਾਡੀਆਂ ਸੁਰੱਖਿਆ ਟੀਮਾਂ ਕੋਲ ਜਾਂਦੀਆਂ ਹਨ ਜੋ ਢੁਕਵੀਂ ਕਾਰਵਾਈ ਕਰਨ ਲਈ ਹਰ ਵੇਲੇ ਕੰਮ ਕਰਦੀਆਂ ਹਨ। 

ਹੁਣ ਅਸੀਂ ਸਿੱਖਿਅਕਾਂ ਲਈ ਸਾਨੂੰ ਸਿੱਧੇ ਤੌਰ 'ਤੇ ਫੀਡਬੈਕ ਦੇਣ ਦਾ ਤਰੀਕਾ ਪੇਸ਼ ਕਰ ਰਹੇ ਹਾਂ। ਸਾਡੇ ਨਵੇਂ ਸਿੱਖਿਅਕ ਫੀਡਬੈਕ ਫਾਰਮ ਨਾਲ ਸਿੱਖਿਅਕ ਇਸ ਬਾਰੇ ਆਪਣੇ ਦ੍ਰਿਸ਼ਟੀਕੋਣ ਅਤੇ ਅੰਦਰੂਨੀ-ਝਾਤਾਂ ਸਾਂਝਾ ਕਰ ਸਕਦੇ ਹਨ ਕਿ ਉਹਨਾਂ ਦੇ ਸਕੂਲ ਭਾਈਚਾਰਿਆਂ ਵਿੱਚ Snapchat ਕਿਵੇਂ ਵਰਤੀ ਜਾ ਰਹੀ ਹੈ। 

ਅਸੀਂ ਜਾਣਦੇ ਹਾਂ ਕਿ ਡਿਜੀਟਲ ਮਾਹੌਲ ਵਿੱਚ ਵਿਚਰਨਾ ਚੁਣੌਤੀ ਭਰਿਆ ਹੋ ਸਕਦਾ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਰੋਤ ਸਿੱਖਿਅਕਾਂ ਨੂੰ ਕੁਝ ਅਜਿਹੇ ਔਜ਼ਾਰ ਦਿੰਦੇ ਹਨ ਜੋ ਉਨ੍ਹਾਂ ਨੂੰ ਵਿਦਿਆਰਥੀਆਂ ਵਾਸਤੇ ਸੁਰੱਖਿਅਤ ਅਤੇ ਸਹਾਇਕ ਡਿਜੀਟਲ ਮਾਹੌਲ ਬਣਾਉਣ ਲਈ ਲੁੜੀਂਦੇ ਹਨ।

ਖ਼ਬਰਾਂ 'ਤੇ ਵਾਪਸ ਜਾਓ