ਸਾਡੇ ਭਾਈਚਾਰੇ ਦੀ ਰੱਖਿਆ ਕਰਨ ਵਿੱਚ ਮਦਦ ਲਈ ਨਵੀਆਂ ਵਿਸ਼ੇਸ਼ਤਾਵਾਂ

25 ਜੂਨ 2024

ਅੱਜ ਅਸੀਂ ਆਪਣੇ ਭਾਈਚਾਰੇ ਨੂੰ ਔਨਲਾਈਨ ਨੁਕਸਾਨਾਂ ਤੋਂ ਹੋਰ ਸੁਰੱਖਿਅਤ ਰੱਖਣ ਲਈ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕਰ ਰਹੇ ਹਾਂ। ਸਾਡੇ ਨਵੇਂ ਔਜ਼ਾਰਾਂ ਵਿੱਚ ਵਧਾਈਆਂ ਗਈਆਂ ਐਪ-ਅੰਦਰ ਚੇਤਾਵਨੀਆਂ, ਦੋਸਤੀ ਲਈ ਵਧੀਆਂ ਹੋਈਆਂ ਸੁਰੱਖਿਆਵਾਂ, ਆਸਾਨ ਟਿਕਾਣਾ-ਸਾਂਝਾਕਰਨ ਅਤੇ ਬਲੌਕ ਕਰਨ ਵਿੱਚ ਸੁਧਾਰ ਆਦਿ ਸ਼ਾਮਲ ਹਨ - ਇਹ ਸਭ ਉਨ੍ਹਾਂ ਅਸਲ ਦੋਸਤ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਤਿਆਰ ਕੀਤੇ ਗਏ ਹਨ ਜੋ Snapchat ਨੂੰ ਬਹੁਤ ਖ਼ਾਸ ਬਣਾਉਂਦੇ ਹਨ।

ਇਹ ਵਧਾਈਆਂ ਗਈਆਂ ਵਿਸ਼ੇਸ਼ਤਾਵਾਂ ਸਾਡੇ ਚੱਲ ਰਹੇ ਕੰਮ 'ਤੇ ਆਧਾਰਿਤ ਹਨ ਤਾਂ ਜੋ ਅਜਨਬੀਆਂ ਲਈ Snapchat 'ਤੇ ਲੋਕਾਂ ਨੂੰ ਸੰਪਰਕ ਕਰਨਾ ਮੁਸ਼ਕਲ ਬਣਾਇਆ ਜਾ ਸਕੇ।
ਉਦਾਹਰਨ ਲਈ, ਅਸੀਂ ਕਿਸੇ ਨੂੰ ਵੀ ਅਜਿਹੇ ਵਿਅਕਤੀ ਵੱਲੋਂ ਸੁਨੇਹਾ ਭੇਜੇ ਜਾਣ ਨਹੀਂ ਦਿੰਦੇ ਹਾਂ ਜਿਸਨੂੰ ਉਹਨਾਂ ਨੇ ਪਹਿਲਾਂ ਹੀ ਦੋਸਤ ਵਜੋਂ ਸ਼ਾਮਲ ਨਹੀਂ ਕੀਤਾ ਹੈ ਜਾਂ ਜੋ ਉਹਨਾਂ ਦੇ ਫ਼ੋਨ ਦੀ ਸੰਪਰਕ ਸੂਚੀ ਵਿੱਚ ਨਹੀਂ ਹੈ।
ਹੋਰਾਂ ਸ਼ਬਦਾਂ ਵਿੱਚ, Snapchatters ਨੂੰ ਸਮਝਦਾਰੀ ਨਾਲ ਚੁਣਨਾ ਚਾਹੀਦਾ ਹੈ ਕਿ ਉਹ ਕਿਸ ਨਾਲ ਗੱਲਬਾਤ ਕਰਦੇ ਹਨ।

ਅੱਜ ਅਸੀਂ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਹੇਠਾਂ ਦਿੱਤੇ ਗਏ ਔਜ਼ਾਰ ਪੇਸ਼ ਕਰ ਰਹੇ ਹਾਂ:

ਵਧਾਈਆਂ ਗਈਆਂ ਐਪ-ਅੰਦਰ ਚੇਤਾਵਨੀਆਂ

ਪਿਛਲੇ ਨਵੰਬਰ ਵਿੱਚ ਅਸੀਂ ਉਤਪ੍ਰੇਰਕ ਚੇਤਾਵਨੀ ਪੇਸ਼ ਕੀਤੀ ਸੀ ਜਦੋਂ ਕਿਸ਼ੋਰ ਨੂੰ ਕਿਸੇ ਅਜਿਹੇ ਵਿਅਕਤੀ ਤੋਂ ਸੁਨੇਹਾ ਪ੍ਰਾਪਤ ਹੁੰਦਾ ਹੈ ਜਿਸ ਨਾਲ ਉਹ ਪਹਿਲਾਂ ਹੀ ਆਪਸੀ ਦੋਸਤਾਂ ਨੂੰ ਸਾਂਝਾ ਨਹੀਂ ਕਰਦਾ ਜਾਂ ਉਹਨਾਂ ਦੇ ਸੰਪਰਕ ਵਿੱਚ ਨਹੀਂ ਹੈ।

ਇਹ ਸੁਨੇਹਾ ਕਿਸ਼ੋਰਾਂ ਨੂੰ ਸੰਭਾਵਿਤ ਜੋਖਮ ਬਾਰੇ ਸੂਚਿਤ ਕਰਦਾ ਹੈ ਤਾਂ ਜੋ ਉਹ ਧਿਆਨ ਨਾਲ ਵਿਚਾਰ ਕਰ ਸਕਣ ਕਿ ਉਹ ਸੰਪਰਕ ਵਿੱਚ ਰਹਿਣਾ ਚਾਹੁੰਦੇ ਹਨ ਜਾਂ ਨਹੀਂ ਅਤੇ ਉਹਨਾਂ ਨੂੰ ਸਿਰਫ਼ ਭਰੋਸੇਯੋਗ ਲੋਕਾਂ ਨਾਲ ਜੁੜਨ ਬਾਰੇ ਯਾਦ ਦਵਾਉਂਦਾ ਹੈ।
ਲਾਂਚ ਤੋਂ ਲੈ ਕੇ ਹੁਣ ਤੱਕ ਇਸ ਵਿਸ਼ੇਸ਼ਤਾ ਨੇ ਲੱਖਾਂ Snapchatters ਨੂੰ ਕਾਰਵਾਈ ਕਰਨ ਲਈ ਅਧਿਕਾਰ ਦਿੱਤਾ ਹੈ, ਜਿਸ ਨਾਲ 12 ਮਿਲੀਅਨ ਤੋਂ ਵੱਧ ਲੋਕ ਬਲੌਕ ਹੋਏ ਹਨ।
1

ਹੁਣ ਅਸੀਂ ਇਹਨਾਂ ਐਪ-ਅੰਦਰ ਚੇਤਾਵਨੀਆਂ ਵਿੱਚ ਵਾਧਾ ਕਰਨ ਲਈ ਨਵੇਂ ਅਤੇ ਉੱਨਤ ਸੰਕੇਤ ਸ਼ਾਮਲ ਕਰ ਰਹੇ ਹਾਂ।
ਹੁਣ ਕਿਸ਼ੋਰਾਂ ਨੂੰ ਚੇਤਾਵਨੀ ਵਾਲਾ ਸੁਨੇਹਾ ਦਿਸੇਗਾ ਜੇਕਰ ਉਹ ਕਿਸੇ ਅਜਿਹੇ ਵਿਅਕਤੀ ਤੋਂ ਚੈਟ ਪ੍ਰਾਪਤ ਕਰਦੇ ਹਨ ਜਿਸਨੂੰ ਦੂਜਿਆਂ ਨੇ ਬਲੌਕ ਜਾਂ ਰਿਪੋਰਟ ਕੀਤਾ ਹੈ, ਜਾਂ ਉਹ ਵਿਅਕਤੀ ਅਜਿਹੇ ਖੇਤਰ ਤੋਂ ਹੈ ਜਿੱਥੇ ਕਿਸ਼ੋਰ ਦਾ ਨੈੱਟਵਰਕ ਆਮ ਤੌਰ 'ਤੇ ਸਥਿਤ ਨਹੀਂ ਹੈ - ਇਹ ਸੰਕੇਤ ਦਿੰਦਾ ਹੈ ਕਿ ਉਹ ਵਿਅਕਤੀ ਹੇਰਾਫ਼ੇਰੀ ਕਰ ਸਕਦਾ ਹੈ।

ਦੋਸਤੀ ਲਈ ਵਧੀਆਂ ਹੋਈਆਂ ਸੁਰੱਖਿਆਵਾਂ

ਪਹਿਲਾਂ ਅਸੀਂ ਇਹ ਸਾਂਝਾ ਕੀਤਾ ਸੀ ਕਿ ਕਿਸ਼ੋਰਾਂ ਨੂੰ 'ਤੁਰੰਤ ਸ਼ਾਮਲ ਕਰੋ' ਜਾਂ 'ਤਲਾਸ਼ ਕਰੋ' ਵਿੱਚ ਵਿਖਾਇਆ ਨਹੀਂ ਜਾਵੇਗਾ ਜਦੋਂ ਤੱਕ ਉਹਨਾਂ ਦੇ ਦੂਜੇ ਵਿਅਕਤੀਆਂ ਨਾਲ ਕਈ ਆਪਸੀ ਦੋਸਤ ਨਾ ਹੋਣ।
ਅਸੀਂ ਹੁਣ ਦੋਸਤੀ ਲਈ ਨਵੇਂ ਸੁਰੱਖਿਆ ਉਪਾਅ ਜੋੜ ਰਹੇ ਹਾਂ ਜੋ ਸਾਡੀਆਂ ਵਧਾਈਆਂ ਗਈਆਂ ਐਪ-ਅੰਦਰ ਚੇਤਾਵਨੀਆਂ ਨਾਲ ਅਜਨਬੀਆਂ ਲਈ ਕਿਸ਼ੋਰਾਂ ਨੂੰ ਲੱਭਣਾ ਅਤੇ ਜੋੜਨਾ ਬਹੁਤ ਔਖਾ ਬਣਾਉਂਦੇ ਹਨ:

ਅਸੀਂ ਦੋਸਤੀ ਦੀ ਬੇਨਤੀ ਭੇਜੇ ਜਾਣ ਨੂੰ ਪੂਰੀ ਤਰ੍ਹਾਂ ਰੋਕਾਂਗੇ ਜਦੋਂ ਕਿਸ਼ੋਰ ਕਿਸੇ ਅਜਿਹੇ ਵਿਅਕਤੀ ਨੂੰ ਦੋਸਤੀ ਦੀ ਬੇਨਤੀ ਭੇਜਦਾ ਜਾਂ ਪ੍ਰਾਪਤ ਕਰਦਾ ਹੈ ਜਿਸ ਨਾਲ ਉਸਦੇ ਆਪਸੀ ਦੋਸਤ ਨਹੀਂ ਹਨ, ਅਤੇ ਉਸ ਵਿਅਕਤੀ ਦਾ ਅਕਸਰ ਹੇਰਾਫ਼ੇਰੀ ਵਾਲੀ ਸਰਗਰਮੀ ਨਾਲ ਜੁੜੇ ਟਿਕਾਣਿਆਂ ਵਿੱਚ Snapchat ਤੱਕ ਪਹੁੰਚ ਕਰਨ ਦਾ ਇਤਿਹਾਸ ਵੀ ਹੁੰਦਾ ਹੈ।
ਇਹ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਲਾਗੂ ਹੁੰਦਾ ਹੈ ਕਿ ਦੋਸਤੀ ਦੀ ਬੇਨਤੀ ਕਿਸ਼ੋਰ ਨੇ ਭੇਜੀ ਸੀ ਜਾਂ ਸੰਭਾਵਿਤ ਮਾੜੇ ਇਨਸਾਨ ਨੇ ਕਿਸ਼ੋਰ ਨੂੰ ਭੇਜੀ ਸੀ।


ਇਕੱਠੇ ਮਿਲਕੇ ਇਹ ਦੋਵੇਂ ਅੱਪਡੇਟ ਪੈਸੇ ਕਮਾਉਣ ਲਈ ਪ੍ਰੇਰਿਤ ਮਾੜੇ ਲੋਕਾਂ ਵੱਲੋਂ ਕੀਤੇ ਗੁੰਝਲਦਾਰ ਜਿਨਸੀ ਸੋਸ਼ਣ ਵਾਲੇ ਘੁਟਾਲਿਆਂ ਦੇ ਵਧ ਰਹੇ ਰੁਝਾਨ ਨੂੰ ਹੱਲ ਕਰਨ ਲਈ ਸਾਡੇ ਕੰਮ ਨੂੰ ਜਾਰੀ ਰੱਖਦੇ ਹਨ ਜੋ ਆਮ ਤੌਰ 'ਤੇ ਅਮਰੀਕਾ ਤੋਂ ਬਾਹਰ ਸਥਿਤ ਹੁੰਦੇ ਹਨ ਅਤੇ ਆਨਲਾਈਨ ਪਲੇਟਫਾਰਮਾਂ ਤੋਂ ਸੰਭਾਵਿਤ ਪੀੜਤਾਂ ਨਾਲ ਗੱਲਬਾਤ ਕਰਦੇ ਹਨ।

ਇਹ ਅੱਪਡੇਟ ਔਨਲਾਈਨ ਜਿਨਸੀ ਸੋਸ਼ਣ ਦਾ ਮੁਕਾਬਲਾ ਕਰਨ ਲਈ ਸਾਡੇ ਕੰਮ 'ਤੇ ਆਧਾਰਿਤ ਹਨ: ਅਸੀਂ ਕਦੇ ਵੀ ਜਨਤਕ ਦੋਸਤੀ ਸੂਚੀਆਂ ਦੀ ਪੇਸ਼ਕਸ਼ ਨਹੀਂ ਕੀਤੀ (ਜਿਸ ਦੀ ਵਰਤੋਂ ਜਿਨਸੀ ਸੋਸ਼ਣ ਦੀਆਂ ਸਕੀਮਾਂ ਦੀ ਸਹੂਲਤ ਲਈ ਕੀਤੀ ਜਾ ਸਕਦੀ ਹੈ), ਅਸੀਂ ਦੂਸਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਮਿਲਣ ਤੋਂ ਪਹਿਲਾਂ ਮਾੜੇ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਹਟਾਉਣ ਲਈ ਸੰਕੇਤ-ਅਧਾਰਿਤ ਖੋਜ ਵਰਤਦੇ ਹਾਂ, ਅਸੀਂ ਦੁਨੀਆਂ ਭਰ ਵਿੱਚ ਬਹੁ-ਪਲੇਟਫਾਰਮ ਖੋਜ ਵਿੱਚ ਨਿਵੇਸ਼ ਕੀਤਾ ਹੈ, ਅਤੇ ਅਸੀਂ ਇਸ ਅਪਰਾਧ ਅਤੇ ਹੋਰ ਸੰਭਾਵਿਤ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਦੂਜੇ ਪਲੇਟਫਾਰਮਾਂ ਨਾਲ ਸਹਿਯੋਗ ਕਰਦੇ ਹਾਂ।

ਅਸੀਂ Snapchatters ਨੂੰ ਸਾਡੇ ਵਿਦਿਅਕ ਸਰੋਤਾਂ ਜਿਵੇਂ ਕਿ ਵਿੱਤੀ ਜਿਨਸੀ ਸੋਸ਼ਣ ਉੱਤੇ ਸਾਡੀ ਐਪ-ਅੰਦਰ ਸੁਰੱਖਿਆ ਸਨੈਪਸ਼ਾਟ ਅਤੇ ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ ਰਾਹੀਂ ਹੋਰ ਜਾਣਨ ਲਈ ਉਤਸ਼ਾਹਿਤ ਕਰਦੇ ਹਾਂ।

ਆਸਾਨ ਟਿਕਾਣਾ-ਸਾਂਝਾਕਰਨ ਅਤੇ ਵਾਧੂ ਯਾਦ-ਸੂਚਨਾਵਾਂ


ਅਸੀਂ ਸਾਰੇ Snapchatters ਨੂੰ - ਕਿਸ਼ੋਰਾਂ ਸਮੇਤ - ਉਹਨਾਂ ਦੇ ਖਾਤੇ ਦੀਆਂ ਸੁਰੱਖਿਆ ਅਤੇ ਪਰਦੇਦਾਰੀ ਸੈਟਿੰਗਾਂ ਦੀ ਜਾਂਚ ਕਰਨ ਲਈ ਨਿਯਮਤ ਯਾਦ-ਸੂਚਨਾਵਾਂ ਭੇਜਦੇ ਹਾਂ ਅਤੇ ਸਿਰਫ਼ Snapchatters ਨੂੰ ਦੋਸਤਾਂ ਨਾਲ ਉਹਨਾਂ ਦਾ ਟਿਕਾਣਾ ਸਾਂਝਾ ਕਰਨ ਦਿੰਦੇ ਹਾਂ। ਹੁਣ ਅਸੀਂ ਇਹ ਯਕੀਨੀ ਬਣਾਉਣ ਲਈਜ਼ਿਆਦਾ ਵਾਰ ਯਾਦ-ਸੂਚਨਾਵਾਂ ਭੇਜਣ ਦੀ ਸਹੂਲਤ ਪੇਸ਼ ਕਰਦੇ ਹਾਂ ਕਿ Snapchatters ਹਮੇਸ਼ਾ ਇਸ ਬਾਰੇ ਜਾਣੂੰ ਰਹਿਣ ਕਿ ਉਹ ਕਿਨ੍ਹਾਂ ਦੋਸਤਾਂ ਨਾਲ Snap ਨਕਸ਼ੇ 'ਤੇ ਆਪਣਾ ਟਿਕਾਣਾ ਸਾਂਝਾ ਕਰ ਰਹੇ ਹਨ। ਅਸੀਂ ਆਸਾਨ ਟਿਕਾਣਾ-ਸਾਂਝਾਕਰਨ ਵੀ ਪੇਸ਼ ਵੀ ਕਰ ਰਹੇ ਹਾਂ, ਜਿਸ ਨਾਲ Snapchatters ਲਈ ਇਹ ਵਿਉਂਤਬੱਧ ਕਰਨਾ ਆਸਾਨ ਹੋ ਜਾਵੇਗਾ ਕਿ ਉਹਨਾਂ ਦੇ ਕਿਹੜੇ ਦੋਸਤ ਉਹਨਾਂ ਦਾ ਟਿਕਾਣਾ ਦੇਖ ਸਕਦੇ ਹਨ। ਇਹਨਾਂ ਅੱਪਡੇਟਾਂ ਦੇ ਨਾਲ Snapchatters ਕੋਲ ਇਹ ਦੇਖਣ ਲਈ ਇੱਕ ਹੀ ਥਾਂ ਹੈ ਕਿ ਉਹ ਕਿਹੜੇ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰ ਰਹੇ ਹਨ, ਆਪਣੀਆਂ ਟਿਕਾਣਾ ਸੈਟਿੰਗਾਂ ਨੂੰ ਅੱਪਡੇਟ ਕਰਨ ਲਈ ਅਤੇ ਨਕਸ਼ੇ ਤੋਂ ਆਪਣੇ ਟਿਕਾਣੇ ਨੂੰ ਹਟਾਉਣ ਲਈ।

ਹਮੇਸ਼ਾ ਦੀ ਤਰ੍ਹਾਂ, Snap ਨਕਸ਼ੇ 'ਤੇ ਟਿਕਾਣਾ ਸਾਂਝਾਕਰਨ ਮੂਲ ਤੌਰ 'ਤੇ ਬੰਦ ਰਹਿੰਦਾ ਹੈ, ਜਿਸਦਾ ਮਤਲਬ ਹੈ ਕਿ Snapchatters ਨੂੰ ਉਹਨਾਂ ਦੇ ਉਸ ਟਿਕਾਣੇ ਨੂੰ ਸਾਂਝਾ ਕਰਨ ਲਈ ਸਮਝਦਾਰੀ ਨਾਲ ਚੋਣ ਕਰਨੀ ਪੈਂਦੀ ਹੈ ਜਿੱਥੇ ਉਹ ਹੋਣ। ਅਤੇ Snapchatters ਕਦੇ ਵੀ ਆਪਣੇ ਮੌਜੂਦਾ Snapchat ਦੋਸਤਾਂ ਨਾਲ ਆਪਣੇ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ - ਉਹਨਾਂ ਦੇ ਟਿਕਾਣੇ ਨੂੰ ਵਿਆਪਕ Snapchat ਭਾਈਚਾਰੇ ਵਿੱਚ ਪ੍ਰਸਾਰਿਤ ਕਰਨ ਦਾ ਕੋਈ ਵਿਕਲਪ ਨਹੀਂ ਹੈ।

ਬਲੌਕ ਕਰਨ ਵਿੱਚ ਸੁਧਾਰ

ਅਸੀਂ ਲੰਬੇ ਸਮੇਂ ਤੋਂ Snapchatters ਵਾਸਤੇ ਕਿਸੇ ਨੂੰ ਅਸਾਨੀ ਨਾਲ਼ ਬਲੌਕ ਲਈ ਔਜ਼ਾਰਾਂ ਦੀ ਪੇਸ਼ਕਸ਼ ਕੀਤੀ ਹੈ ਜੇ ਉਹ ਹੁਣ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਰਹਿਣਾ ਚਾਹੁੰਦੇ ਹਨ।
ਕਈ ਵਾਰ ਮਾੜੇ ਲੋਕ ਨਵੇਂ ਖਾਤੇ ਬਣਾਉਂਦੇ ਹਨ ਅਤੇ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਨ੍ਹਾਂ ਨੇ ਉਨ੍ਹਾਂ 'ਤੇ ਪਾਬੰਦੀ ਲਗਾਈ ਹੁੰਦੀ ਹੈ। ਧੱਕੇਸ਼ਾਹੀ ਅਤੇ ਵਾਰ-ਵਾਰ ਸਤਾਏ ਜਾਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਅਸੀਂ ਸਾਡੇ ਬਲੌਕ ਕਰਨ ਵਾਲੇ ਔਜ਼ਾਰਾਂ ਵਿੱਚ ਸੁਧਾਰ ਪੇਸ਼ ਕਰ ਰਹੇ ਹਾਂ: ਕਿਸੇ ਵਰਤੋਂਕਾਰ ਨੂੰ ਬਲੌਕ ਕਰਨਾ ਹੁਣ ਉਸਦੇ ਡਿਵਾਈਸ 'ਤੇ ਬਣਾਏ ਹੋਰ ਖਾਤਿਆਂ ਤੋਂ ਭੇਜੀਆਂ ਨਵੀਆਂ ਦੋਸਤ ਬੇਨਤੀਆਂ ਨੂੰ ਵੀ ਬਲੌਕ ਕਰ ਦੇਵੇਗਾ

ਇਹ ਨਵੇਂ ਔਜ਼ਾਰ ਸਾਡੀ ਵਚਨਬੱਧਤਾ ‘ਤੇ ਆਧਾਰਿਤ ਹਨ ਜੋ Snapchatters ਨੂੰ ਉਹਨਾਂ ਦੇ ਨਜ਼ਦੀਕੀ ਦੋਸਤਾਂ ਨਾਲ ਸੁਰੱਖਿਆ, ਪਰਦੇਦਾਰੀ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਵਾਲੇ ਮਾਹੌਲ ਵਿੱਚ ਗੱਲਬਾਤ ਕਰਨ ਵਿੱਚ ਮਦਦ ਕਰਦੇ ਹਨ।
ਅਸੀਂ ਆਪਣੇ ਭਾਈਚਾਰੇ ਦੀ ਸੁਰੱਖਿਆ ਕਰਨ ਵਿੱਚ ਮਦਦ ਲਈ ਹੋਰ ਵੀ ਸੁਰੱਖਿਆ ਉਪਾਅ, ਔਜ਼ਾਰ ਅਤੇ ਸਰੋਤ ਬਣਾਉਣਾ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।

ਖ਼ਬਰਾਂ 'ਤੇ ਵਾਪਸ ਜਾਓ
1 Snap Inc. ਅੰਦਰੂਨੀ ਡੈਟਾ, 1 ਨਵੰਬਰ 2023 - 30 ਜੂਨ 2024