2024 ਚੋਣਾਂ ਲਈ ਯੋਜਨਾ
23 ਜਨਵਰੀ 2024
Snap ਵਿਖੇ, ਅਸੀਂ ਹਮੇਸ਼ਾ ਇਹ ਵਿਸ਼ਵਾਸ ਕੀਤਾ ਹੈ ਕਿ ਨਾਗਰਿਕ ਸ਼ਮੂਲੀਅਤ ਸਵੈ-ਪ੍ਰਗਟਾਵੇ ਦੇ ਸਭ ਤੋਂ ਸ਼ਕਤੀਸ਼ਾਲੀ ਰੂਪਾਂ ਵਿੱਚੋਂ ਇੱਕ ਹੈ। ਪਲੇਟਫਾਰਮ ਵਜੋਂ ਜੋ ਲੋਕਾਂ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਵੇਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਤੱਕ ਮਹੱਤਵਪੂਰਨ ਪਹੁੰਚ ਰੱਖਦਾ ਹੈ, ਅਸੀਂ ਸਾਡੇ ਭਾਈਚਾਰੇ ਨੂੰ ਖ਼ਬਰਾਂ ਅਤੇ ਸੰਸਾਰ ਦੀਆਂ ਘਟਨਾਵਾਂ ਬਾਰੇ ਸਹੀ ਅਤੇ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਤਰਜੀਹ ਦਿੰਦੇ ਹਾਂ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਹ ਆਪਣੀਆਂ ਸਥਾਨਕ ਚੋਣਾਂ ਵਿੱਚ ਕਿੱਥੇ ਅਤੇ ਕਿਵੇਂ ਵੋਟ ਪਾ ਸਕਦੇ ਹਨ। ਜਿਓਂ ਹੀ 2024 ਵਿੱਚ 50 ਦੇਸ਼ ਚੋਣਾਂ ਵੱਲ਼ ਵੱਧ ਰਹੇ ਹਨ, ਅਸੀਂ ਆਉਣ ਵਾਲ਼ੀਆਂ ਚੋਣਾਂ ਲਈ ਸਾਰੀਆਂ ਢੁਕਵੀਆਂ ਨਵੀਆਂ ਚੀਜ਼ਾਂ ਦੀ ਨਿਗਰਾਨੀ ਕਰਨ, ਗਲਤ ਜਾਣਕਾਰੀ, ਇਸ਼ਤਿਹਾਰਬਾਜ਼ੀ ਅਤੇ ਸਾਈਬਰ ਸੁਰੱਖਿਆ ਦੇ ਮਾਹਰਾਂ ਸਮੇਤ ਸਾਡੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੋਣ ਅਖੰਡਤਾ ਦੀ ਟੀਮ ਨੂੰ ਮੁੁੜ ਤੋਂ ਬੁਲਾ ਰਹੇ ਹਾਂ। ਉਹਨਾਂ ਦੇ ਜ਼ਰੂਰੀ ਕੰਮਾਂ ਤੋਂ ਇਲਾਵਾ, ਅਸੀਂ ਇਸ ਸਾਲ ਦੀਆਂ ਚੋਣਾਂ ਲਈ ਸਾਡੀ ਯੋਜਨਾ ਸਾਂਝੀ ਕਰਨਾ ਚਾਹੁੰਦੇ ਹਾਂ।
ਗਲਤ ਜਾਣਕਾਰੀ ਤੱਕ ਪਹੁੰਚ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ
ਸਾਡੇ ਸ਼ੁਰੂਆਤੀ ਦਿਨਾਂ ਤੋਂ ਹੀ, ਸਾਡੇ ਸੰਸਥਾਪਕਾਂ ਨੇ Snapchat ਨੂੰ ਹੋਰਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੱਖਰਾ ਬਣਾਉਣ ਲਈ ਡਿਜ਼ਾਈਨ ਕੀਤਾ ਹੈ। Snapchat ਵਿੱਚ ਬੇਅੰਤ, ਅਣਪਛਾਤੀ ਸਮੱਗਰੀ ਦੀ ਫ਼ੀਡ ਨਹੀਂ ਖੁੱਲ੍ਹਦੀ ਹੈ, ਅਤੇ ਇਹ ਲੋਕਾਂ ਨੂੰ ਲਾਈਵ ਸਟ੍ਰੀਮ ਕਰਨ ਨਹੀਂ ਦਿੰਦੀ ਹੈ। ਅਸੀਂ ਗਲਤ ਜਾਣਕਾਰੀ ਦੇ ਪੱਖ ਵਿੱਚ ਸਮਰਥਨ ਕਰਨ ਲਈ ਆਪਣੇ ਐਲਗੋਰਿਦਮ ਪ੍ਰੋਗਰਾਮ ਨਹੀਂ ਕਰਦੇ, ਅਤੇ ਅਸੀਂ ਸਮੂਹਾਂ ਦੀ ਸਿਫਾਰਸ਼ ਨਹੀਂ ਕਰਦੇ ਹਾਂ। ਇਸ ਦੀ ਬਜਾਏ, ਸਮੱਗਰੀ ਨੂੰ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਉਸਨੂੰ ਸੰਚਾਲਿਤ ਕਰਦੇ ਹਾਂ, ਅਤੇ ਅਸੀਂ ਅਮਰੀਕਾ ਵਿੱਚ ਦ ਵਾਲ ਸਟਰੀਟ ਜਰਨਲ ਤੋਂ ਲੈ ਕੇ ਫਰਾਂਸ ਵਿੱਚ ਲੇ ਮੋਂਡੇ ਤੋਂ ਭਾਰਤ ਵਿੱਚ ਟਾਈਮਜ਼ ਨਾਓ ਤੱਕ ਦੁਨੀਆਂ ਭਰ ਦੇ ਭਰੋਸੇਯੋਗ ਮੀਡੀਆ ਭਾਈਵਾਲਾਂ ਦੀਆਂ ਖ਼ਬਰਾਂ ਨੂੰ ਪੇਸ਼ ਕਰਦੇ ਹਾਂ।
ਸਾਡੀਆਂ ਭਾਈਚਾਰਕ ਸੇਧਾਂ, ਜੋ Snapchat ਦੇ ਸਾਰੇ ਖਾਤਿਆਂ ਵਿੱਚ ਬਰਾਬਰ ਤੌਰ 'ਤੇ ਲਾਗੂ ਹੁੰਦੀਆਂ ਹਨ, ਉਨ੍ਹਾਂ ਨੇ ਹਮੇਸ਼ਾ ਹੀ ਗਲਤ ਜਾਣਕਾਰੀ ਦੇ ਫੈਲਾਅ ਅਤੇ ਜਾਣਬੁੱਝ ਕੇ ਗੁੰਮਰਾਹ ਕਰਨ ਵਾਲ਼ੀ ਸਮੱਗਰੀ, ਜਿਵੇਂ ਕਿ ਡੀਪਫੇਕ ਨੂੰ ਰੋਕਿਆ ਹੈ — ਜਿਸ ਵਿੱਚ ਉਹ ਸਮੱਗਰੀ ਵੀ ਸ਼ਾਮਲ ਹੈ ਜੋ ਚੋਣਾਂ ਦੀ ਅਖੰਡਤਾ ਨੂੰ ਘੱਟ ਕਰਦੀ ਹੈ। ਸਾਡੇ ਕੋਲ਼ ਕਿਸੇ ਵੀ ਸਮੱਗਰੀ ਲਈ ਹੋਰ ਵੀ ਉੱਚਾ ਮਿਆਰ ਹੈ ਜਿਸਨੂੰ ਅਸੀਂ ਐਪ ਦੇ ਉਹਨਾਂ ਹਿੱਸਿਆਂ ਵਿੱਚ ਵਧਾਵਾਂਗੇ ਜਿੱਥੇ Snapchatters ਜਨਤਕ ਸਮੱਗਰੀ ਦੇਖ ਸਕਦੇ ਹਨ। ਜਿਵੇਂ ਹੀ ਤਕਨਾਲੋਜੀਆਂ ਵਿਕਸਿਤ ਹੋਈਆਂ ਹਨ, ਅਸੀਂ ਸਾਰੀ ਸਮੱਗਰੀ ਦੇ ਸਾਰੇ ਰੂਪਾਂ ਲਈ ਆਪਣੀਆਂ ਨੀਤੀਆਂ ਨੂੰ ਅਪਡੇਟ ਕੀਤਾ ਹੈ — ਉਹ ਭਾਵੇਂ ਕਿਸੇ ਮਨੁੱਖ ਵੱਲ਼ੋਂ ਬਣਾਈਆਂ ਗਈਆਂ ਹੋਣ ਜਾਂ ਬਣਾਉਟੀ ਸੂਝ ਵੱਲ਼ੋਂ। ਜੇ ਸਾਨੂੰ ਇਸ ਕਿਸਮ ਦੀ ਸਮੱਗਰੀ ਸਰਗਰਮੀ ਨਾਲ਼ ਮਿਲਦੀ ਹੈ ਜਾਂ ਜੇ ਇਹ ਸਾਨੂੰ ਰਿਪੋਰਟ ਕੀਤੀ ਜਾਂਦੀ ਹੈ, ਤਾਂ ਅਸੀਂ ਉਸਨੂੰ ਤੁਰੰਤ ਹਟਾਉਂਦੇ ਹਾਂ — Snapchat ਜਾਂ ਹੋਰ ਪਲੇਟਫਾਰਮਾਂ 'ਤੇ ਫ਼ੈਲਣ ਦੀ ਉਸਦੀ ਯੋਗਤਾ ਨੂੰ ਹੋਰ ਘਟਾਉਂਦੇ ਹਾਂ।
ਸਾਲਾਂ ਦੌਰਾਨ, ਸਾਡੇ ਪਲੇਟਫਾਰਮ ਨੂੰ ਵੱਖਰੇ ਤੌਰ 'ਤੇ ਡਿਜ਼ਾਈਨ ਕਰਨ ਦੇ ਫ਼ੈਸਲਿਆਂ ਨੇ ਸਾਨੂੰ Snapchat ਨੂੰ ਅਜਿਹੀ ਥਾਂ ਬਣਨ ਤੋਂ ਬਚਾਉਣ ਵਿੱਚ ਮਦਦ ਕੀਤੀ ਹੈ ਜਿੱਥੇ ਝੂਠੀਆਂ ਖ਼ਬਰਾਂ ਅਤੇ ਸਾਜਿਸ਼ ਦੇ ਸਿਧਾਂਤ ਵੱਡੇ ਪੱਧਰ 'ਤੇ ਚਲ ਸਕਦੇ ਹਨ। ਉਦਾਹਰਨ ਲਈ, 2022 ਵਿੱਚ ਸੰਯੁਕਤ ਰਾਜ ਅਮਰੀਕਾ ਦੇ ਪਿਛਲੇ ਮੱਧਕਾਲੀ ਚੋਣ ਚੱਕਰ ਦੌਰਾਨ ਵਿਸ਼ਵ ਪੱਧਰ 'ਤੇ 1000 ਤੋਂ ਵੱਧ ਝੂਠੀ ਜਾਣਕਾਰੀ ਦੇ ਟੁਕੜਿਆਂ ਨੂੰ ਹਟਾਇਆ ਗਿਆ, ਜਿਸ ਵਿੱਚ ਸਾਡੀਆਂ ਟੀਮਾਂ ਨੇ ਆਮ ਤੌਰ 'ਤੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕਾਰਵਾਈ ਕੀਤੀ। ਸਾਡਾ ਟੀਚਾ 2024 ਤੱਕ ਇਸ ਮਾਤਰਾ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਕਰਨਾ ਜਾਰੀ ਰੱਖਣਾ ਹੈ।
ਰਾਜਨੀਤਿਕ ਇਸ਼ਤਿਹਾਰਬਾਜ਼ੀ ਲਈ ਵਧੀਕ ਸੁਰੱਖਿਆ ਉਪਾਅ
ਅਸੀਂ ਚੋਣ ਦਖਲਅੰਦਾਜ਼ੀ ਅਤੇ ਗਲਤ ਜਾਣਕਾਰੀ ਤੋਂ ਬਚਾਅ ਲਈ, ਰਾਜਨੀਤਿਕ ਇਸ਼ਤਿਹਾਰਾਂ ਲਈ ਵਿਲੱਖਣ ਪਹੁੰਚ ਵੀ ਰੱਖੀ ਹੈ। ਹਰ ਰਾਜਨੀਤਿਕ ਇਸ਼ਤਿਹਾਰ 'ਤੇ ਮਨੁੱਖੀ ਸਮੀਖਿਆ ਦੀ ਵਰਤੋਂ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹਪਾਰਦਰਸ਼ਤਾ ਅਤੇ ਸ਼ੁੱਧਤਾ ਲਈ ਸਾਡੇ ਮਿਆਰਾਂ ਨੂੰ ਪੂਰਾ ਕਰਦਾ ਹੈ, ਅਸੀਂ ਸੁਤੰਤਰ, ਗੈਰ-ਪੱਖਪਾਤੀ ਤੱਥ-ਜਾਂਚ ਕਰਨ ਵਾਲੀ ਸੰਸਥਾ ਨਾਲ਼ ਕੰਮ ਕਰਦੇ ਹਾਂ। ਸਾਡੀ ਜਾਂਚ ਪ੍ਰਕਿਰਿਆ ਵਿੱਚ ਧੋਖਾ ਕਰਨ ਵਾਲ਼ੇ ਚਿੱਤਰ ਜਾਂ ਸਮੱਗਰੀ ਬਣਾਉਣ ਲਈ AI ਦੀ ਗੁੰਮਰਾਹਕੁੰਨ ਵਰਤੋਂ ਦੀ ਪੂਰੀ ਤਰ੍ਹਾਂ ਜਾਂਚ ਸ਼ਾਮਲ ਹੈ।
ਇਸ਼ਤਿਹਾਰ ਨੂੰ ਚੱਲਣ ਵਾਸਤੇ ਪ੍ਰਵਾਨਿਤ ਹੋਣ ਲਈ, ਇਸ਼ਤਿਹਾਰ ਨੂੰ ਸਪੱਸ਼ਟ ਤੌਰ 'ਤੇ ਇਹ ਦੱਸਣਾ ਚਾਹੀਦਾ ਹੈ ਕਿ ਇਸਦਾ ਭੁਗਤਾਨ ਕਿਸਨੇ ਕੀਤਾ ਹੈ, ਅਤੇ ਅਸੀਂ ਵਿਦੇਸ਼ੀ ਸਰਕਾਰਾਂ ਜਾਂ ਉਸ ਦੇਸ਼ ਤੋਂ ਬਾਹਰ ਸਥਿਤ ਕਿਸੇ ਵੀ ਵਿਅਕਤੀ ਜਾਂ ਸੰਸਥਾਵਾਂ ਨੂੰ ਇਸ਼ਤਿਹਾਰਾਂ ਦਾ ਭੁਗਤਾਨ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਜਿੱਥੇ ਚੋਣਾਂ ਹੋ ਰਹੀਆਂ ਹਨ। ਅਸੀਂ ਮੰਨਦੇ ਹਾਂ ਕਿ ਇਹ ਦੇਖਣਾ ਜਨਤਾ ਦੇ ਹੱਕ ਵਿੱਚ ਹੈ ਕਿ ਕਿਹੜੇ ਰਾਜਨੀਤਿਕ ਇਸ਼ਤਿਹਾਰਾਂ ਨੂੰ ਚੱਲਣ ਲਈ ਪ੍ਰਵਾਨਿਤ ਕੀਤਾ ਗਿਆ ਅਤੇ ਰਾਜਨੀਤਿਕ ਇਸ਼ਤਿਹਾਰ ਲਾਇਬ੍ਰੇਰੀ ਰੱਖਣ ਲਈ ਮਨਜ਼ੂਰੀ ਦਿੱਤੀ ਹੈ।
ਅਸੀਂ ਇਹ ਯਕੀਨੀ ਬਣਾਉਣ ਲਈ ਚੌਕਸ ਰਹਾਂਗੇ ਕਿ Snapchat ਜ਼ਿੰਮੇਵਾਰ, ਸਹੀ ਅਤੇ ਲਾਹੇਵੰਦ ਖਬਰਾਂ ਅਤੇ ਜਾਣਕਾਰੀ ਲਈ ਵਾਜਬ ਸਥਾਨ ਬਣਿਆ ਰਹੇ। ਅਸੀਂ ਆਪਣੇ ਭਾਈਚਾਰੇ ਨੂੰ ਉਹਨਾਂ ਦੀਆਂ ਸਥਾਨਕ ਚੋਣਾਂ ਵਿੱਚ ਹਿੱਸਾ ਲੈਣ ਲਈ ਸਮਰੱਥ ਬਣਾਉਣਾ ਜਾਰੀ ਰੱਖਣਾ ਚਾਹੁੰਦੇ ਹਾਂ, ਅਤੇ ਅਸੀਂ ਆਉਣ ਵਾਲੇ ਮਹੀਨਿਆਂ ਵਿੱਚ Snapchatters ਨੂੰ ਵੋਟ ਪਾਉਣ ਲਈ ਪੰਜੀਕਰਨ ਵਿੱਚ ਮਦਦ ਕਰਨ ਲਈ ਸਾਡੀਆਂ ਯੋਜਨਾਵਾਂ ਬਾਰੇ ਹੋਰ ਵੇਰਵੇ ਸਾਂਝੇ ਕਰਾਂਗੇ।