ਸਕੂਲ ਵਾਪਸੀ ਅਤੇ ਸੁਰੱਖਿਆ ਸਮੱਸਿਆਵਾਂ ਦੀ ਰਿਪੋਰਟ ਕਰਨ ਦੀ ਮਹੱਤਤਾ
3 ਸਤੰਬਰ 2024
ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਕੂਲ ਵਾਪਸੀ ਹੋ ਰਹੀ ਹੈ ਅਤੇ ਕਿਸ਼ੋਰਾਂ, ਮਾਪਿਆਂ ਅਤੇ ਸਿੱਖਿਅਕਾਂ ਨੂੰ ਆਨਲਾਈਨ ਪਲੇਟਫਾਰਮਾਂ ਅਤੇ ਸੇਵਾਵਾਂ 'ਤੇ ਸੁਰੱਖਿਆ ਚਿੰਤਾਵਾਂ ਦੀ ਰਿਪੋਰਟ ਕਰਨ ਦੀ ਮਹੱਤਤਾ ਬਾਰੇ ਯਾਦ ਦਵਾਉਣ ਦਾ ਇਸ ਤੋਂ ਵਧੀਆ ਸਮਾਂ ਕੀ ਹੋ ਸਕਦਾ ਹੈ।
ਬਦਕਿਸਮਤੀ ਨਾਲ ਰਿਪੋਰਟਿੰਗ ਦਾ ਸਾਲਾਂ ਤੋਂ ਚੰਗੀ ਤਰ੍ਹਾਂ "ਲਾਹਾ" ਨਹੀਂ ਲਿਆ ਗਿਆ ਹੈ ਕਿਉਂਕਿ ਨੌਜਵਾਨ ਲੋਕ ਪਰੇਸ਼ਾਨ ਕਰਨ ਵਾਲੀ ਔਨਲਾਈਨ ਸਮੱਗਰੀ ਅਤੇ ਵਤੀਰੇ ਦਾ ਸਾਹਮਣਾ ਕਰਨ ਨੂੰ ਆਮ ਗੱਲ ਸਮਝ ਕੇ ਛੱਡਣ ਲੱਗ ਪਏ ਹਨ ਜਾਂ ਰਿਪੋਰਟ ਕਰਨ ਨੂੰ ਚੁਗਲੀ ਕਰਨ ਦੇ ਬਰਾਬਰ ਸਮਝਦੇ ਹਨ। ਅਤੇ ਇਹ ਭਾਵਨਾਵਾਂ ਅੰਕੜਿਆਂ ਵਿੱਚ ਦਿਸਦੀਆਂ ਹਨ। ਸਾਡੀ ਨਵੀਨਤਮ ਡਿਜੀਟਲ ਤੰਦਰੁਸਤੀ ਖੋਜ ਦੇ ਨਤੀਜੇ ਦਰਸਾਉਂਦੇ ਹਨ ਕਿ ਜਦੋਂ ਕਿ ਵਧੇਰੇ ਕਿਸ਼ੋਰ ਅਤੇ ਨੌਜਵਾਨ ਬਾਲਗਾਂ ਨੇ ਇਸ ਸਾਲ ਆਨਲਾਈਨ ਜੋਖਮ ਦਾ ਤਜ਼ਰਬਾ ਕਰਨ ਤੋਂ ਬਾਅਦ ਕਿਸੇ ਨਾਲ ਗੱਲ ਕੀਤੀ ਜਾਂ ਕਾਰਵਾਈ ਕੀਤੀ, ਪੰਜ ਵਿੱਚੋਂ ਸਿਰਫ ਇੱਕ ਨੇ ਆਨਲਾਈਨ ਪਲੇਟਫਾਰਮ ਜਾਂ ਸੇਵਾ ਨੂੰ ਇਸ ਘਟਨਾ ਦੀ ਰਿਪੋਰਟ ਕੀਤੀ। ਪਰੇਸ਼ਾਨੀ ਵਾਲੀ ਸਮੱਗਰੀ ਅਤੇ ਖਾਤਿਆਂ ਦੀ ਰਿਪੋਰਟ ਕਰਨਾ ਤਕਨੀਕੀ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ ਤੋਂ ਮਾੜੇ ਲੋਕਾਂ ਨੂੰ ਹਟਾਉਣ ਅਤੇ ਦੂਜਿਆਂ ਦਾ ਸੰਭਾਵੀ ਨੁਕਸਾਨ ਹੋਣ ਤੋਂ ਪਹਿਲਾਂ ਹੋਰ ਸਰਗਰਮੀ ਨੂੰ ਅਸਫਲ ਕਰਨ ਵਿੱਚ ਮਦਦ ਕਰਨ ਲਈ ਬਹੁਤ ਮਹੱਤਵਪੂਰਨ ਹੈ।
ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਛੇ ਦੇਸ਼ਾਂ ਵਿੱਚ ਨਵੀਂ ਪੀੜ੍ਹੀ ਦੇ ਅਜਿਹੇ ਲਗਭਗ 60٪ ਕਿਸ਼ੋਰ ਅਤੇ ਨੌਜਵਾਨ ਬਾਲਗ ਹਨ 1 ਜਿਨ੍ਹਾਂ ਨੂੰ ਕਿਸੇ ਵੀ ਪਲੇਟਫਾਰਮ ਜਾਂ ਸੇਵਾ 'ਤੇ ਆਨਲਾਈਨ ਜੋਖਮ ਦਾ ਸਾਹਮਣਾ ਕਰਨਾ ਪਿਆ - ਨਾ ਕਿ ਸਿਰਫ Snapchat ਉੱਤੇ - ਉਨ੍ਹਾਂ ਨੇ ਕਿਸੇ ਨਾਲ ਗੱਲ ਕੀਤੀ ਜਾਂ ਘਟਨਾ ਤੋਂ ਬਾਅਦ ਮਦਦ ਮੰਗੀ। ਇਹ 2023 ਦੇ ਮੁਕਾਬਲੇ ਨੌ ਪ੍ਰਤੀਸ਼ਤ ਅੰਕਾਂ ਦਾ ਸਵਾਗਤਯੋਗ ਵਾਧਾ ਹੈ। ਫਿਰ ਵੀ, ਸਿਰਫ 22٪ ਨੇ ਆਨਲਾਈਨ ਪਲੇਟਫਾਰਮ ਜਾਂ ਸੇਵਾ ਨੂੰ ਇਸ ਮੁੱਦੇ ਦੀ ਰਿਪੋਰਟ ਕੀਤੀ, ਅਤੇ ਸਿਰਫ 21٪ ਨੇ ਕਿਸੇ ਹੌਟਲਾਈਨ ਜਾਂ ਹੈਲਪਲਾਈਨ ਨੂੰ ਰਿਪੋਰਟ ਕੀਤੀ, ਜਿਵੇਂ ਕਿ ਯੂਐਸ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (NCMEC) ਜਾਂ ਯੂਕੇ ਦੀ ਇੰਟਰਨੈਟ ਵਾਚ ਫਾਊਂਡੇਸ਼ਨ (IWF)। ਸਤਾਰਾਂ ਪ੍ਰਤੀਸ਼ਤ ਨੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕੀਤੀ। ਬਦਕਿਸਮਤੀ ਨਾਲ, ਹੋਰ 17٪ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਉਨ੍ਹਾਂ ਨਾਲ ਕੀ ਵਾਪਰਿਆ ਸੀ।
ਨੌਜਵਾਨ ਕਿਸੇ ਨਾਲ ਗੱਲ ਕਰਨ ਜਾਂ ਰਿਪੋਰਟ ਦਰਜ ਕਰਨ ਤੋਂ ਕਿਉਂ ਝਿਜਕਦੇ ਹਨ? ਅੰਕੜੇ ਦਰਸਾਉਂਦੇ ਹਨ ਕਿ 62٪ - ਭਾਵ ਲਗਭਗ ਦੋ ਤਿਹਾਈ ਕਿਸ਼ੋਰਾਂ (65٪) ਅਤੇ 60٪ ਨੌਜਵਾਨ ਬਾਲਗਾਂ - ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਘਟਨਾ ਕੋਈ ਸਮੱਸਿਆ ਸੀ, ਅਤੇ ਇਸ ਦੀ ਬਜਾਏ ਇਸ ਨੂੰ ਕੁਝ ਇੰਝ ਦਰਸਾਇਆ ਜੋ "ਹਰ ਸਮੇਂ ਆਨਲਾਈਨ ਲੋਕਾਂ ਨਾਲ ਵਾਪਰਦਾ ਹੈ।" ਇੱਕ ਚੌਥਾਈ (26%) ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਪਰਾਧੀ ਨੂੰ ਕੋਈ ਨਤੀਜਾ ਭੁਗਤਨਾ ਪਵੇਗਾ। ਸ਼ਰਮ, ਕਸੂਰ ਜਾਂ ਸ਼ਰਮਿੰਦਗੀ ਦੀਆਂ ਭਾਵਨਾਵਾਂ (17٪); ਨਕਾਰਾਤਮਕ ਫ਼ੈਸਲਾ ਕੀਤੇ ਜਾਣ ਦਾ ਡਰ (15٪); ਅਤੇ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ "ਮੁਸੀਬਤ ਵਿੱਚ ਨਾ ਪਾਉਣ" ਦੀ ਇੱਛਾ (12٪) ਰਿਪੋਰਟ ਕਰਨ ਵਿੱਚ ਅਸਫਲ ਰਹਿਣ ਦੇ ਹੋਰ ਚੋਟੀ ਦੇ ਕਾਰਨ ਸਨ। ਇਹ ਆਨਲਾਈਨ ਸਮੱਗਰੀ ਦੇ ਸੰਚਾਲਨ ਬਾਰੇ ਕੁਝ ਨੌਜਵਾਨਾਂ ਦੇ ਮੁਲਾਂਕਣਾਂ 'ਤੇ ਸਵਾਲ ਚੁੱਕਦਾ ਹੈ: ਇੱਕ ਚੌਥਾਈ ਉੱਤਰਦਾਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਪਰਾਧੀ ਨੂੰ ਕੁਝ ਹੋਵੇਗਾ, ਫਿਰ ਵੀ 10 ਵਿੱਚੋਂ ਇੱਕ ਤੋਂ ਵੱਧ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਵਤੀਰੇ ਦੀ ਉਲੰਘਣਾ ਕਰਨ ਲਈ ਸਜ਼ਾ ਦਿੱਤੀ ਜਾਵੇ। ਕੁਝ ਪ੍ਰਤੀਸ਼ਤ ਨੇ ਇਸ ਘਟਨਾ ਲਈ ਆਪਣੇ-ਆਪ ਨੂੰ ਦੋਸ਼ੀ ਠਹਿਰਾਇਆ (10%) ਜਾਂ ਅਪਰਾਧੀ ਵੱਲੋਂ ਬਦਲਾ ਲਏ ਜਾਣ ਦਾ ਡਰ ਵਿਖਾਇਆ (7%)।
Snapchat 'ਤੇ ਰਿਪੋਰਟਿੰਗ
2024 ਅਤੇ ਇਸ ਤੋਂ ਬਾਅਦ ਅਸੀਂ ਮਿੱਥਾਂ ਨੂੰ ਤੋੜਨ ਅਤੇ Snapchat 'ਤੇ ਰਿਪੋਰਟ ਕਰਨ ਨੂੰ ਉਤਸ਼ਾਹਤ ਕਰਨ ਲਈ ਤਿਆਰ ਹਾਂ ਅਤੇ ਅਸੀਂ ਆਪਣੀ ਨਵੀਂ ਕੌਂਸਲ ਫਾਰ ਡਿਜੀਟਲ ਵੈਲ-ਬੀਇੰਗ (CDWB) ਦੀ ਮਦਦ ਲੈ ਰਹੇ ਹਾਂ ਜੋ ਅਮਰੀਕਾ ਭਰ ਦੇ 18 ਕਿਸ਼ੋਰਾਂ ਦਾ ਸਮੂਹ ਹੈ ਜੋ ਆਪਣੇ ਸਕੂਲਾਂ ਅਤੇ ਭਾਈਚਾਰਿਆਂ ਵਿੱਚ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰਨ ਲਈ ਚੁਣੇ ਗਏ ਹਨ।
ਕੈਲੀਫੋਰਨੀਆ ਦੇ 16 ਸਾਲਾਂ CDWB ਮੈਂਬਰ ਜੇਰੇਮੀ ਕਹਿੰਦੇ ਹਨ ਕਿ "ਪਰਦੇਦਾਰੀ ਅਤੇ ਵਰਤੋਂਕਾਰ ਦੀ ਸੁਰੱਖਿਆ ਵਿਚਕਾਰ ਧੁੰਦਲੀ ਰੇਖਾ ਹੈ।" "ਰਿਪੋਰਟ ਬਟਨ ਉਹ ਹੈ ਜੋ ਇਸ ਧੁੰਦਲੀ ਰੇਖਾ ਨੂੰ ਸਾਫ਼ ਕਰਦਾ ਹੈ। ਇਹ ਸਾਰਿਆਂ ਲਈ ਪਰਦੇਦਾਰੀ ਬਰਕਰਾਰ ਰੱਖਦੇ ਹੋਏ Snapchat ਨੂੰ ਸੁਰੱਖਿਅਤ ਥਾਂ ਬਣਾਉਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਹਰ ਕਿਸੇ ਨੂੰ ਲੋੜ ਪੈਣ 'ਤੇ ਰਿਪੋਰਟ ਬਟਨ ਦੀ ਵਰਤੋਂ ਕਰਨੀ ਚਾਹੀਦੀ ਹੈ - ਤਾਂ ਜੋ Snapchat ਨੂੰ ਸੁਰੱਖਿਅਤ ਥਾਂ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ।
CDWB 'ਤੇ ਕੈਲੀਫੋਰਨੀਆ ਦੇ ਇੱਕ ਹੋਰ ਕਿਸ਼ੋਰ ਜੋਸ਼ ਨੇ ਸਹਿਮਤੀ ਦਿੱਤੀ, ਕਿਸੇ ਵੀ ਪਲੇਟਫਾਰਮ ਜਾਂ ਸੇਵਾ 'ਤੇ ਰਿਪੋਰਟਿੰਗ ਦੇ ਤਿੰਨ ਮੁੱਢਲੇ ਲਾਭਾਂ ਨੂੰ ਉਜਾਗਰ ਕੀਤਾ: ਗੈਰ-ਕਾਨੂੰਨੀ ਅਤੇ ਸੰਭਾਵਿਤ ਤੌਰ 'ਤੇ ਨੁਕਸਾਨਦੇਹ ਸਮੱਗਰੀ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰਨ ਲਈ; ਜਾਅਲੀ ਜਾਂ ਨਕਲੀ ਖਾਤਿਆਂ ਨੂੰ ਹਟਾਉਣ ਲਈ; ਅਤੇ ਗਲਤ ਜਾਣਕਾਰੀ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਕਰਨ ਲਈ। ਦੋਵੇਂ ਕਿਸ਼ੋਰ ਅਗਲੇ ਸਾਲ ਵਿੱਚ ਆਪਣੇ CDWB ਤਜ਼ਰਬੇ ਦਾ ਮੁੱਖ ਕੇਂਦਰ ਰਿਪੋਰਟ ਕਰਨ ਦੀ ਮਹੱਤਤਾ ਨੂੰ ਬਣਾ ਰਹੇ ਹਨ।
Snapchat 'ਤੇ ਵਿਚਾਰ ਕਰਨ ਵੇਲੇ ਹਾਲਾਂਕਿ ਖੋਜ ਵਿੱਚ ਉਜਾਗਰ ਕੀਤੀਆਂ ਬਹੁਤ ਸਾਰੀਆਂ ਚਿੰਤਾਵਾਂ ਅਸਲ ਵਿੱਚ ਲਾਗੂ ਨਹੀਂ ਹੁੰਦੀਆਂ। ਉਦਾਹਰਨ ਲਈ, ਸਾਡੀ ਸੇਵਾ 'ਤੇ ਰਿਪੋਰਟਿੰਗ ਗੁਪਤ ਹੈ। ਅਸੀਂ ਕਿਸੇ ਰਿਪੋਰਟ ਕੀਤੇ ਵਰਤੋਂਕਾਰ ਨੂੰ ਨਹੀਂ ਦੱਸਦੇ ਕਿ ਕਿਸਨੇ ਉਸਦੀ ਸਮੱਗਰੀ ਜਾਂ ਵਤੀਰੇ ਬਾਰੇ ਰਿਪੋਰਟ ਦਾਇਰ ਕੀਤੀ ਹੈ। ਅਸੀਂ ਰਿਪੋਰਟਾਂ ਮਿਲਣ ਦੀ ਹਾਮੀ ਭਰਦੇ ਹਾਂ ਜਦੋਂ ਅਸੀਂ ਉਨ੍ਹਾਂ ਨੂੰ ਪ੍ਰਾਪਤ ਕਰਦੇ ਹਾਂ ਅਤੇ ਉਹਨਾਂ ਲਈ ਜਿਨ੍ਹਾਂ ਨੇ ਸਾਨੂੰ ਪੁਸ਼ਟੀ ਕੀਤੀ ਈਮੇਲ ਪਤਾ ਦਿੱਤਾ ਹੈ, ਅਸੀਂ ਰਿਪੋਰਟ ਕਰਨ ਵਾਲਿਆਂ ਨੂੰ ਦੱਸਦੇ ਹਾਂ ਕਿ ਉਨ੍ਹਾਂ ਦੀ ਸਪੁਰਦਗੀ ਨੇ ਅਸਲ ਵਿੱਚ ਨੀਤੀ ਦੀ ਉਲੰਘਣਾ ਦੀ ਪਛਾਣ ਕੀਤੀ ਹੈ। ਇਹ ਸਭ ਸਾਡੇ ਭਾਈਚਾਰੇ ਨੂੰ ਉਸ ਵਤੀਰੇ ਅਤੇ ਸਮੱਗਰੀ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ ਚੱਲ ਰਹੀ ਕੋਸ਼ਿਸ਼ ਦਾ ਹਿੱਸਾ ਹੈ ਜਿਸ ਦੀ ਸਾਡੀ ਐਪ 'ਤੇ ਇਜਾਜ਼ਤ ਅਤੇ ਮਨਾਹੀ ਹੈ। ਇਸ ਤੋਂ ਇਲਾਵਾ, ਪਿਛਲੇ ਮਹੀਨੇ ਅਸੀਂ "ਮੇਰੀਆਂ ਰਿਪੋਰਟਾਂ" ਨਾਮੀ ਨਵੀਂ ਵਿਸ਼ੇਸ਼ਤਾ ਜਾਰੀ ਕੀਤੀ ਹੈ ਜੋ ਸਾਰੇ Snapchatters ਨੂੰ ਪਿਛਲੇ 30 ਦਿਨਾਂ ਵਿੱਚ ਸਪੁਰਦ ਕੀਤੀਆਂ ਉਨ੍ਹਾਂ ਦੇ ਭਰੋਸਾ ਅਤੇ ਸੁਰੱਖਿਆ ਨਾਲ ਸਬੰਧਤ ਐਪ-ਅੰਦਰ ਮਾੜੇ ਸਲੂਕ ਦੀਆਂ ਰਿਪੋਰਟਾਂ ਦੀ ਸਥਿਤੀ ਨੂੰ ਜਾਣਨ ਦੀ ਯੋਗਤਾ ਦਿੰਦੀ ਹੈ। "ਸੈਟਿੰਗਾਂ" ਵਿੱਚ "ਮੇਰਾ ਖਾਤਾ" ਦੇ ਹੇਠਾਂ, ਬਸ "ਮੇਰੀਆਂ ਰਿਪੋਰਟਾਂ" 'ਤੇ ਜਾਓ ਅਤੇ ਨਜ਼ਰ ਮਾਰਨ ਲਈ ਕਲਿੱਕ ਕਰੋ।
ਪਾਬੰਦੀਸ਼ੁਦਾ ਸਮੱਗਰੀ ਅਤੇ ਕਾਰਵਾਈਆਂ ਸਾਡੀਆਂ ਭਾਈਚਾਰਕ ਸੇਧਾਂ ਵਿੱਚ ਵਿਸਤਾਰ ਨਾਲ ਦੱਸੀਆਂ ਗਈਆਂ ਹਨ, ਅਤੇ ਅਸੀਂ ਹਮੇਸ਼ਾਂ ਸਹੀ ਅਤੇ ਸਮੇਂ ਸਿਰ ਰਿਪੋਰਟ ਕਰਨ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। Snapchat ਵਰਗੀ ਨਿੱਜੀ ਸੁਨੇਹਾ ਐਪ 'ਤੇ ਭਾਈਚਾਰੇ ਵੱਲੋਂ ਰਿਪੋਰਟ ਕਰਨਾ ਮਹੱਤਵਪੂਰਨ ਹੈ। ਅਸੀਂ ਕਿਸੇ ਮੁੱਦੇ ਨੂੰ ਹੱਲ ਕਰਨ ਵਿੱਚ ਮਦਦ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਨਹੀਂ ਜਾਣਦੇ ਕਿ ਇੰਝ ਹੋ ਰਿਹਾ ਹੈ। ਅਤੇ, ਜਿਵੇਂ ਕਿ ਸਾਡੇ CDWB ਮੈਂਬਰ ਧਿਆਨ ਦਵਾਉਂਦੇ ਹਨ, ਰਿਪੋਰਟਿੰਗ ਨਾ ਸਿਰਫ਼ ਸੰਭਾਵਿਤ ਉਲੰਘਣਾ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ, ਬਲਕਿ ਮਾੜੇ ਲੋਕਾਂ ਦੇ ਹੋਰ ਸੰਭਾਵਿਤ ਪੀੜਤਾਂ ਦੀ ਵੀ ਮਦਦ ਕਰ ਸਕਦੀ ਹੈ। Snap ਵਿਖੇ ਅਸੀਂ ਰਿਪੋਰਟ ਕਰਨ ਨੂੰ "ਭਾਈਚਾਰੇ ਦੀ ਸੇਵਾ" ਮੰਨਦੇ ਹਾਂ। Snapchatters ਬਸ ਸਮੱਗਰੀ ਦੇ ਭਾਗ ਨੂੰ ਦਬਾ ਕੇ ਜਾਂ ਸਾਡੀ ਸਹਾਇਤਾ ਸਾਈਟ 'ਤੇ ਇਸ ਫਾਰਮ ਨੂੰ ਭਰ ਕੇ ਐਪ ਵਿੱਚ ਰਿਪੋਰਟ ਕਰ ਸਕਦੇ ਹਨ।
ਮਾਪੇ, ਦੇਖਭਾਲ ਕਰਨ ਵਾਲੇ, ਸਿੱਖਿਅਕ ਅਤੇ ਸਕੂਲ ਦੇ ਅਧਿਕਾਰੀ ਵੀ ਜਨਤਕ ਵੈੱਬਫਾਰਮ ਦਾ ਲਾਹਾ ਲੈ ਸਕਦੇ ਹਨ, ਅਤੇ ਮਾਪਿਆਂ ਲਈ ਔਜ਼ਾਰਾਂ ਦੇ ਸਾਡੇ ਪਰਿਵਾਰ ਕੇਂਦਰ ਜੁੱਟ ਦੀ ਵਰਤੋਂ ਕਰਨ ਵਾਲੇ ਸਿੱਧੇ ਤੌਰ 'ਤੇ ਵਿਸ਼ੇਸ਼ਤਾ ਵਿੱਚ ਖਾਤਿਆਂ ਦੀ ਰਿਪੋਰਟ ਕਰ ਸਕਦੇ ਹਨ। ਅਸੀਂ ਹਾਲ ਹੀ ਵਿੱਚ ਆਪਣੇ ਵਿਦਿਆਰਥੀਆਂ ਲਈ ਸਿਹਤਮੰਦ ਅਤੇ ਸਹਾਇਕ ਡਿਜੀਟਲ ਮਾਹੌਲ ਨੂੰ ਉਤਸ਼ਾਹਤ ਕਰਨ ਵਿੱਚ ਸਕੂਲ ਦੇ ਅਧਿਕਾਰੀਆਂ ਦੀ ਹੋਰ ਸਹਾਇਤਾ ਕਰਨ ਵਾਸਤੇ Snapchat ਲਈ ਸਿੱਖਿਅਕਾਂ ਦੀ ਗਾਈਡ ਵੀ ਲਾਂਚ ਕੀਤੀ ਹੈ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਹਾਡੇ ਕੋਲ Snapchat ਖਾਤਾ ਹੈ ਜਾਂ ਨਹੀਂ, ਰਿਪੋਰਟ ਕਿਵੇਂ ਕਰਨੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ, ਇਹ ਤੱਥ ਸ਼ੀਟ ਦੇਖੋ।
ਸਕਾਰਾਤਮਕ ਆਨਲਾਈਨ ਤਜ਼ਰਬਿਆਂ ਨੂੰ ਉਤਸ਼ਾਹਤ ਕਰਨਾ
Snapchat ਉੱਤੇ ਅਤੇ ਤਕਨੀਕੀ ਮਾਹੌਲ ਵਿੱਚ ਸੁਰੱਖਿਅਤ, ਸਿਹਤਮੰਦ ਅਤੇ ਵਧੇਰੇ ਸਕਾਰਾਤਮਕ ਔਨਲਾਈਨ ਤਜ਼ਰਬਿਆਂ ਨੂੰ ਉਤਸ਼ਾਹਤ ਕਰਨਾ Snap ਲਈ ਚੋਟੀ ਦੀ ਤਰਜੀਹ ਹੈ, ਅਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਤੋਂ ਵੱਧ ਮਹੱਤਵਪੂਰਨ ਕੁਝ ਵੀ ਨਹੀਂ ਹੈ। Snapchatters ਦੇ ਰਵੱਈਏ ਅਤੇ ਵਤੀਰਿਆਂ ਦੇ ਨਾਲ-ਨਾਲ ਉਹਨਾਂ ਲੋਕਾਂ ਦੀ ਬਿਹਤਰ ਸਮਝ ਪ੍ਰਾਪਤ ਕਰਨਾ ਜੋ ਹੋਰ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ, ਉਸ ਟੀਚੇ ਨੂੰ ਅੱਗੇ ਵਧਾਉਣ ਅਤੇ ਸਾਡੀ ਚੱਲ ਰਹੀ ਖੋਜ ਦੇ ਪਿੱਛੇ ਮਿਲਦੇ ਉਤਸ਼ਾਹ ਲਈ ਮਹੱਤਵਪੂਰਨ ਹੈ।
ਸਾਡੇ ਤੀਜੇ ਸਾਲ ਦੇ ਅਧਿਐਨ ਦੇ ਪੂਰੇ ਨਤੀਜੇ, ਜਿਸ ਵਿੱਚ ਸਾਡਾ ਨਵੀਨਤਮ ਡਿਜੀਟਲ ਤੰਦਰੁਸਤੀ ਸੂਚਕ ਅੰਕ ਵੀ ਸ਼ਾਮਲ ਹੈ, ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ 2025 ਦੇ ਨਾਲ ਜਾਰੀ ਕੀਤੇ ਜਾਣਗੇ। ਅਸੀਂ ਪਰਿਵਾਰਾਂ ਅਤੇ ਸਕੂਲ ਭਾਈਚਾਰਿਆਂ ਨੂੰ ਆਨਲਾਈਨ ਸੁਰੱਖਿਅਤ ਰਹਿਣ ਦੀ ਮਹੱਤਤਾ ਬਾਰੇ ਯਾਦ ਦਵਾਉਣ ਲਈ ਸਕੂਲ ਵਾਪਸੀ ਦੀ ਸਮਾਂ ਸੀਮਾ ਵਿੱਚ ਕੁਝ ਸ਼ੁਰੂਆਤੀ ਖੋਜਾਂ ਸਾਂਝੀਆਂ ਕਰ ਰਹੇ ਹਾਂ।
ਅਸੀਂ ਸੁਰੱਖਿਅਤ ਇੰਟਰਨੈੱਟ ਦਿਵਸ 11 ਫਰਵਰੀ 2025 ਤੱਕ ਦੇ ਮਹੀਨਿਆਂ ਵਿੱਚ ਹੋਰ ਸਾਂਝਾ ਕਰਨ ਦੀ ਉਮੀਦ ਕਰਦੇ ਹਾਂ। ਉਦੋਂ ਤੱਕ, ਆਓ ਆਨਲਾਈਨ ਸੁਰੱਖਿਆ ਨੂੰ ਉਤਸ਼ਾਹਤ ਕਰਨ ਵਾਲੇ ਸਕੂਲ ਵਿੱਚ ਵਾਪਸ ਜਾਈਏ ਅਤੇ ਕਿਸੇ ਵੀ ਉਸ ਚੀਜ਼ ਦੀ ਰਿਪੋਰਟ ਕਰਨ ਲਈ ਤਿਆਰ ਬਰ ਤਿਆਰ ਰਹੀਏ ਜੋ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ - Snapchat ਜਾਂ ਕਿਸੇ ਵੀ ਆਨਲਾਈਨ ਸੇਵਾ ਉੱਤੇ।
- ਜੈਕਲੀਨ ਐਫ ਬਿਊਚੇਰ, ਪਲੇਟਫਾਰਮ ਸੁਰੱਖਿਆ ਦੀ ਗਲੋਬਲ ਮੁਖੀ