Snap Values

ਪੇਸ਼ ਹੈ ਡਿਜੀਟਲ ਤੰਦਰੁਸਤੀ ਲਈ Snap ਦੀ ਉਦਘਾਟਨੀ ਕੌਂਸਲ

8 ਅਗਸਤ 2024

ਇਸ ਸਾਲ ਦੇ ਸ਼ੁਰੂ ਵਿੱਚ ਅਸੀਂ ਡਿਜੀਟਲ ਤੰਦਰੁਸਤੀ ਲਈ Snap ਦੀ ਪਹਿਲੀ ਕੌਂਸਲ ਚੁਣਨ ਦਾ ਐਲਾਨ ਕੀਤਾ ਜੋ ਅਮਰੀਕਾ ਵਿੱਚ ਪਾਇਲਟ ਪ੍ਰੋਗਰਾਮ ਹੈ ਜੋ ਕਿਸ਼ੋਰਾਂ ਤੋਂ ਅੱਜ ਦੇ ਔਨਲਾਈਨ ਜੀਵਨ ਦੀ ਹਾਲਤ ਬਾਰੇ ਜਾਣਨ ਦੇ ਨਾਲ-ਨਾਲ ਹੀ ਵਧੇਰੇ ਸਕਾਰਾਤਮਕ ਅਤੇ ਲਾਹੇਵੰਦ ਔਨਲਾਈਨ ਤਜ਼ਰਬਿਆਂ ਲਈ ਉਨ੍ਹਾਂ ਦੀਆਂ ਉਮੀਦਾਂ ਅਤੇ ਆਦਰਸ਼ਾਂ ਨੂੰ ਵੀ ਜਾਣਨ ਲਈ ਤਿਆਰ ਕੀਤਾ ਗਿਆ ਹੈ। ਮਈ ਵਿੱਚ ਅਸੀਂ ਅਧਿਕਾਰਤ ਤੌਰ 'ਤੇ ਕੌਂਸਲ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਅਤੇ ਅਸੀਂ ਇਸ ਵਿਚਾਰਸ਼ੀਲ ਅਤੇ ਦਿਲਚਸਪ ਗਰੁੱਪ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। 

ਡਿਜੀਟਲ ਤੰਦਰੁਸਤੀ ਲਈ ਕੌਂਸਲ ਅਮਰੀਕਾ ਦੇ 12 ਰਾਜਾਂ ਦੇ 18 ਕਿਸ਼ੋਰਾਂ ਤੋਂ ਬਣੀ ਹੈ: 

  • ਟੈਕਸਾਸ ਤੋਂ 15 ਸਾਲਾਂ ਦਾ ਅਲੈਕਸ 

  • ਵਿਸਕਿਨਸਿੰਨ ਤੋਂ 13 ਸਾਲਾਂ ਦੀ ਐਨਾ

  • ਕੋਲਾਰਾਡੋ ਤੋਂ 14 ਸਾਲਾਂ ਦੀ ਬਰੇਲ 

  • ਨਿਊ ਜਰਸੀ ਤੋਂ 16 ਸਾਲ ਦਾ ਦੀਨੂ 

  • ਪਿਨਸਿਲਵੇਨੀਆ ਤੋਂ 14 ਸਾਲਾਂ ਦਾ ਜਹਾਨ

  • ਨਿਊਯਾਰਕ ਤੋਂ 16 ਸਾਲਾ ਦੀ ਜੇਲਿਨ; 15 ਸਾਲਾਂ ਦਾ ਫੋਬ; 14 ਸਾਲਾਂ ਦੀ ਵੇਲਨਟੀਨਾ 

  • ਕੈਲੀਫੋਰਨੀਆ ਤੋਂ 16 ਸਾਲਾਂ ਦੀ ਜੈਰੇਮੀ; 14 ਸਾਲਾਂ ਦਾ ਜੋਸ਼; 15 ਸਾਲਾਂ ਦੀ ਕੈਟੇਲਿਨ; 16 ਸਾਲਾਂ ਦੀ ਮੋਨਾ; 14 ਸਾਲਾਂ ਦੀ ਓਵੀ

  • ਵਾਸ਼ਿੰਗਟਨ ਤੋਂ 15 ਸਾਲਾਂ ਦਾ ਮੈਕਸ

  • ਇਲੀਨੋਇਸ ਤੋੰ 17 ਸਾਲਾਂ ਦਾ ਮੋਨੀਸ਼

  • ਵਰਜੀਨੀਆ ਤੋਂ 16 ਸਾਲਾਂ ਦਾ ਨਦੀਨ 

  • ਫਲੋਰੀਡਾ ਤੋਂ 15 ਸਾਲਾਂ ਦੀ ਸਾਲਸਾਬੀਲ 

  • ਵਰਮੋਂਟ ਤੋਂ 16 ਸਾਲਾਂ ਦਾ ਟੌਮੀ

ਮਈ ਤੋਂ ਅਸੀਂ ਪ੍ਰੋਗਰਾਮ ਅਤੇ ਕੌਂਸਲ ਮੈਂਬਰਾਂ ਦੀਆਂ ਇਸ ਲਈ ਇੱਛਾਵਾਂ ਬਾਰੇ ਵਿਚਾਰ ਵਟਾਂਦਰੇ ਕਰਨ, ਗਰੁੱਪ ਦੇ ਨਿਯਮ ਸਥਾਪਤ ਕਰਨ ਅਤੇ ਔਨਲਾਈਨ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਚੁੱਕਣ ਲਈ ਦੋ ਗਰੁੱਪ ਕਾਲਾਂ ਕੀਤੀਆਂ ਹਨ, ਜਿਸ ਵਿੱਚ, ਉਦਾਹਰਨ ਵਜੋਂ, ਸਰਜਨ ਜਨਰਲ ਦੀ ਸੋਸ਼ਲ ਮੀਡੀਆ 'ਤੇ ਚੇਤਾਵਨੀ ਲੇਬਲਾਂ ਲਈ ਹਾਲ ਹੀ ਵਿੱਚ ਕੀਤੀ ਕਾਲ ਵੀ ਸ਼ਾਮਲ ਹੈ। ਜੋ ਅਸੀਂ ਕੌਂਸਲ ਦੇ ਮੈਂਬਰਾਂ ਤੋਂ ਲਗਾਤਾਰ ਸੁਣਿਆ ਹੈ ਉਹ ਇਹ ਹੈ ਕਿ ਔਨਲਾਈਨ ਤਜ਼ਰਬਿਆਂ ਬਾਰੇ ਸਾਥੀ ਦੀ ਸਲਾਹ ਦਾ ਮੁੱਲ, ਇਹ ਨੋਟ ਕਰਦੇ ਹੋਏ ਕਿ ਕਿਸ਼ੋਰ ਲਗਾਤਾਰ ਦੂਜਿਆਂ 'ਤੇ ਨਿਰਭਰ ਕਰਨ ਦੀ ਬਜਾਏ "ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ" ਚਾਹੁੰਦੇ ਹਨ।

ਜੁਲਾਈ ਵਿੱਚ ਅਸੀਂ ਕੌਂਸਲ ਦੇ ਮੈਂਬਰਾਂ ਅਤੇ ਉਨ੍ਹਾਂ ਨੂੰ ਸਾਂਭਣ ਵਾਲਿਆਂ ਨੂੰ ਸੈਂਟਾ ਮੋਨਿਕਾ, ਕੈਲੀਫ਼ੋਰਨੀਆ ਵਿੱਚ Snap ਮੁੱਖ ਦਫ਼ਤਰ ਵਿਖੇ ਵਿਅਕਤੀਗਤ ਸਿਖਰ ਸੰਮੇਲਨ ਲਈ ਸੱਦਾ ਦਿੱਤਾ। ਇਹ ਕੁਝ ਦਿਨ ਵੱਖੋ-ਵੱਖਰੇ ਸੈਸ਼ਨਾਂ, ਪੂਰੇ ਗਰੁੱਪ ਵਿਚਾਰ ਵਟਾਂਦਰਿਆਂ, ਮਹਿਮਾਨ ਬੁਲਾਰਿਆਂ ਅਤੇ ਬਹੁਤ ਸਾਰੇ ਮਜ਼ੇਦਾਰ ਮੇਲ-ਮਿਲਾਪ ਕਰਕੇ ਬੜੇ ਰੁਝੇਵੇਂ ਭਰੇ ਸਨ। ਕਿਸ਼ੋਰਾਂ ਨੂੰ "ਤੇਜ਼-ਸੰਚਾਲਨ" ਸੈਸ਼ਨ ਰਾਹੀਂ ਇਹ ਵੀ ਬਿਹਤਰ ਸਮਝ ਮਿਲੀ ਕਿ ਟੈਕਨੋਲੋਜੀ ਕੰਪਨੀ ਵਿੱਚ ਕੰਮ ਕਰਨਾ ਕਿਵੇਂ ਹੁੰਦਾ ਹੈ ਜਿਸ ਵਿੱਚ ਸਾਡੇ 18 Snap ਸਹਿਕਰਮੀ ਵੱਖ-ਵੱਖ ਭੂਮਿਕਾਵਾਂ ਅਤੇ ਟੀਮਾਂ ਦੀ ਨੁਮਾਇੰਦਗੀ ਕਰਦੇ ਹਨ। 

ਸਿਖਰ ਸੰਮੇਲਨ ਨੇ ਔਨਲਾਈਨ ਨੁਕਸਾਨਾਂ, ਮਾਪਿਆਂ ਲਈ ਔਜ਼ਾਰਾਂ ਅਤੇ ਡਿਜੀਟਲ ਅਤੇ ਵਿਅਕਤੀਗਤ ਸਮਾਜਿਕ ਮੇਲਜੋਲ ਵਿਚਕਾਰ ਫ਼ਰਕ ਅਤੇ ਸਮਾਨਤਾਵਾਂ ਵਰਗੇ ਵਿਸ਼ਿਆਂ 'ਤੇ ਬਹੁਤ ਦਿਲਚਸਪ ਗੱਲਾਂਬਾਤਾਂ ਕਰਕੇ ਸੂਝ ਪ੍ਰਾਪਤ ਕੀਤੀ। ਇਕੱਠੇ ਸਮਾਂ ਬਿਤਾਉਣ ਦੇ ਅਖੀਰ ਤੱਕ ਪੂਰਾ ਗਰੁੱਪ, ਜਿਸ ਵਿੱਚ ਸਾਂਭਣ ਵਾਲੇ ਵੀ ਸ਼ਾਮਲ ਸਨ, ਆਪਣੇ ਸਥਾਨਕ ਭਾਈਚਾਰਿਆਂ ਵਿੱਚ ਵਧੇਰੇ ਸ਼ਾਮਲ ਹੋਣ ਅਤੇ ਔਨਲਾਈਨ ਸੁਰੱਖਿਆ ਲਈ ਰਾਜਦੂਤ ਵਜੋਂ ਕੰਮ ਕਰਨ ਲਈ ਬਹੁਤ ਪ੍ਰੇਰਿਤ ਸੀ। ਕੌਂਸਲ ਦੇ ਮੈਂਬਰ ਦਾ ਇਹ ਹਵਾਲਾ ਉਸ ਨੈਤਿਕਤਾ ਨੂੰ ਸਹੀ ਢੰਗ ਨਾਲ ਦਰਸਾਉਂਦਾ ਹੈ ਜੋ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ: "[ਹ] ਹਾਲਾਂਕਿ... ਮਾਪੇ ਅਤੇ ਕਿਸ਼ੋਰ ਸੋਸ਼ਲ ਮੀਡੀਆ ਨਾਲ ਜੁੜੇ ਹਰ ਮੁੱਦੇ 'ਤੇ ਨਿਗਾਹ ਨਹੀਂ ਰੱਖ ਸਕਦੇ, ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਡਿਜੀਟਲ ਤੌਰ 'ਤੇ ਆਪਣੇ ਆਪ ਨੂੰ ਓਨਾ ਬਿਹਤਰ ਬਣਾ ਕੇ ਕੰਮ ਕਰਨਾ ਅਤੇ ਇਕ ਦੂਜੇ ਦਾ ਸਹਿਯੋਗ ਕਰਨਾ ਚਾਹੁੰਦੇ ਹਾਂ ਜਿੰਨਾ ਅਸੀਂ ਬਿਹਤਰ ਬਣ ਸਕਦੇ ਹਾਂ।”

ਅਸੀਂ ਜਲਦੀ ਹੀ ਸਿਖਰ ਸੰਮੇਲਨ ਦੀਆਂ ਆਪਣੀਆਂ ਮੁੱਖ ਗੱਲਾਂ ਸਾਂਝੀਆਂ ਕਰਾਂਗੇ ਅਤੇ ਇਹ ਕਿ ਕੌਂਸਲ ਦੇ ਮੈਂਬਰਾਂ ਨੇ ਅੱਗੇ ਵਧਣ ਦੀ ਕੀ ਯੋਜਨਾ ਬਣਾਈ ਹੈ। ਇਸ ਗਤੀਸ਼ੀਲ ਗਰੁੱਪ ਤੋਂ ਹੋਰ ਜਾਣਨਾ ਜਾਰੀ ਰੱਖਣ ਲਈ ਸਾਡੇ ਨਾਲ ਜੁੜੇ ਰਹੋ!

- ਵੀਰਾਜ ਦੋਸ਼ੀ, ਪਲੇਟਫਾਰਮ ਸੁਰੱਖਿਆ ਮੁਖੀ

ਖ਼ਬਰਾਂ 'ਤੇ ਵਾਪਸ ਜਾਓ