SPECS ਪਰਦੇਦਾਰੀ ਬਾਰੇ ਪੂਰਕ ਨੀਤੀ
ਪ੍ਰਭਾਵੀ: 15 ਜੂਨ 2026
ਸਾਡੀ SPECS ਪਰਦੇਦਾਰੀ ਬਾਰੇ ਪੂਰਕ ਨੀਤੀ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਇਹ ਨੀਤੀ ਉਨ੍ਹਾਂ ਵਿਅਕਤੀਆਂ ਨੂੰ ਵਾਧੂ ਜਾਣਕਾਰੀ ਦੇਣ ਲਈ ਬਣਾਈ ਹੈ ਜੋ SPECS (ਇੱਥੇ "SPECS") ਲਈ ਪਹਿਲਾਂ ਤੋਂ ਆਰਡਰ ਕਰਦੇ ਹਨ। ਇਹ ਨੀਤੀ ਸਾਡੀ ਪਰਦੇਦਾਰੀ ਬਾਰੇ ਨੀਤੀ ਅਤੇ ਖੇਤਰ ਵਿਸ਼ੇਸ਼ ਨੋਟਿਸਾਂ ਦੀ ਪੂਰਕ ਹੈ ਅਤੇ ਉਹਨਾਂ ਦੇ ਨਾਲ ਲਾਗੂ ਹੁੰਦੀ ਹੈ ਅਤੇ ਇਹ ਵਿਆਖਿਆ ਕਰਦੀ ਹੈ ਕਿ Specs Inc. ਅਤੇ Snap Inc. (ਜਿਨ੍ਹਾਂ ਨੂੰ ਇੱਥੇ "SPECS" ਜਾਂ "ਅਸੀਂ" ਕਿਹਾ ਗਿਆ ਹੈ) ਸੰਯੁਕਤ ਨਿਯੰਤਰਕਾਂ ਵਜੋਂ SPECS 'ਤੇ ਤੁਹਾਡਾ ਡੇਟਾ ਕਿਵੇਂ ਇਕੱਠਾ ਕਰਦੇ, ਵਰਤਦੇ ਅਤੇ ਸਾਂਝਾ ਕਰਦੇ ਹਨ।
ਵਾਸ਼ਿੰਗਟਨ ਮੇਰੀ ਸਿਹਤ ਮੇਰਾ ਡਾਟਾ ਐਕਟ ਅਤੇ ਨੇਵਾਡਾ ਸਿਹਤ ਪਰਦੇਦਾਰੀ ਐਕਟ ਦੇ ਤਹਿਤ ਅਸੀਂ "ਉਪਭੋਗਤਾ ਸਿਹਤ ਡੇਟਾ" ਨੂੰ ਕਿਵੇਂ ਸੰਭਾਲਦੇ ਹਾਂ, ਇਸ ਬਾਰੇ ਵਧੇਰੇ ਜਾਣਕਾਰੀ ਲਈ ਵਾਸ਼ਿੰਗਟਨ ਅਤੇ ਨੇਵਾਡਾ ਉਪਭੋਗਤਾ ਸਿਹਤ ਡੇਟਾ ਪਰਦੇਦਾਰੀ ਬਾਰੇ ਨੀਤੀ ਪੜ੍ਹੋ।
ਜਦੋਂ ਤੁਸੀਂ SPECS ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੇ ਵੱਲੋਂ ਸਾਨੂੰ ਦਿੱਤੀ ਜਾਣਕਾਰੀ, ਤੁਹਾਡੇ ਵੱਲੋਂ SPECS ਦੀ ਵਰਤੋਂ ਕਰਨ ਦੌਰਾਨ ਸਾਡੇ ਵੱਲੋਂ ਤਿਆਰ ਕੀਤੀ ਜਾਣ ਵਾਲੀ ਜਾਣਕਾਰੀ, ਜਾਂ ਤੁਹਾਡੀ ਇਜਾਜ਼ਤ ਨਾਲ ਪ੍ਰਾਪਤ ਹੋਣ ਵਾਲੀ ਹੋਰ ਜਾਣਕਾਰੀ ਇਕੱਠੀ ਕਰਦੇ ਹਾਂ, ਜਿਸ ਵਿੱਚ ਇਹ ਸ਼ਾਮਲ ਹੈ:
ਸੰਪਰਕ ਅਤੇ ਖਰੀਦ ਜਾਣਕਾਰੀ। SPECS ਲਈ ਤੁਹਾਡਾ ਪ੍ਰੀ-ਆਰਡਰ ਦੇਣ ਲਈ ਅਸੀਂ ਤੁਹਾਡਾ ਨਾਮ, ਸੰਪਰਕ ਜਾਣਕਾਰੀ ਅਤੇ ਸ਼ਿਪਿੰਗ ਪਤੇ ਅਤੇ ਭੁਗਤਾਨ ਵਰਗੀ ਜਾਣਕਾਰੀ ਇਕੱਠੀ ਕਰਦੇ ਹਾਂ ਤਾਂ ਜੋ ਅਸੀਂ ਤੁਹਾਨੂੰ ਡਿਵਾਈਸ ਭੇਜ ਸਕੀਏ ਅਤੇ ਤੁਹਾਡੇ ਭੁਗਤਾਨ 'ਤੇ ਪ੍ਰਕਿਰਿਆ ਕਰ ਸਕੀਏ।
ਕੈਮਰੇ ਅਤੇ ਫਿੱਟ ਫ਼ੇਰਬਦਲ ਬਾਰੇ ਜਾਣਕਾਰੀ। ਤੁਹਾਡੀ ਇਜਾਜ਼ਤ ਨਾਲ ਅਸੀਂ ਵਰਚੁਅਲ ਤੌਰ 'ਤੇ ਪਾ ਕੇ ਅਜ਼ਮਾਉਣ ਦੌਰਾਨ ਤੁਹਾਡੇ ਸਿਰ ਦੇ ਆਕਾਰ ਦਾ ਅੰਦਾਜ਼ਾ ਲਗਾਉਣ ਲਈ ਜਾਣਕਾਰੀ ਇਕੱਠੀ ਕਰ ਸਕਦੇ ਹਾਂ ਅਤੇ ਸਰੀਰਕ ਆਰਾਮ ਵਿੱਚ ਮਦਦ ਕਰਨ ਲਈ ਢੁਕਵੇਂ SPECS ਆਕਾਰ ਦੀ ਸਿਫ਼ਾਰਸ਼ ਕਰ ਸਕਦੇ ਹਾਂ। ਅਜਿਹਾ ਕਰਨ ਲਈ, iOS ਲਈ SPECS ਐਪ TrueDepth ਕੈਮਰੇ ਵੱਲੋਂ ਕੈਪਚਰ ਕੀਤੇ ਤੁਹਾਡੇ ਚਿਹਰੇ ਦੇ ਡੇਟਾ 'ਤੇ ਪ੍ਰਕਿਰਿਆ ਕਰਦੀ ਹੈ। ਤੁਹਾਡੇ ਚਿਹਰੇ ਦਾ ਡੇਟਾ ਸਿਰਫ ਆਕਾਰ ਨਿਰਧਾਰਿਤ ਕਰਨ ਵਾਲੇ ਸੈਸ਼ਨ ਦੌਰਾਨ ਹੀ ਵਰਤਿਆ ਜਾਂਦਾ ਹੈ, ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਸਟੋਰ ਨਹੀਂ ਕੀਤਾ ਜਾਂਦਾ ਅਤੇ ਹਰੇਕ ਸੈਸ਼ਨ ਦੇ ਅੰਤ ਵਿੱਚ ਮਿਟਾ ਦਿੱਤਾ ਜਾਂਦਾ ਹੈ। ਤੁਹਾਡੇ SPECS ਆਰਡਰ ਲਈ ਸਿਰਫ਼ ਅੰਤਿਮ ਸਿਫ਼ਾਰਸ਼ ਕੀਤੇ ਗਏ ਜਾਂ ਚੁਣੇ ਗਏ ਸਿਰ ਦੇ ਆਕਾਰ ਦੀ ਜਾਣਕਾਰੀ ਹੀ ਬਰਕਰਾਰ ਰੱਖੀ ਜਾਂਦੀ ਹੈ। ਅਸੀਂ ਤੁਹਾਡੇ ਚਿਹਰੇ ਦਾ ਡੇਟਾ ਕਿਸੇ ਤੀਜੀ ਧਿਰ ਨਾਲ ਸਾਂਝਾ ਨਹੀਂ ਕਰਦੇ ਹਾਂ। ਅਸੀਂ ਤੁਹਾਡੇ ਚਿਹਰੇ ਬਾਰੇ ਜਾਣਕਾਰੀ 'ਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ, ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਪੜ੍ਹੋ।
ਨਜ਼ਰ ਸੁਧਾਰ ਬਾਰੇ ਜਾਣਕਾਰੀ। ਅਸੀਂ ਇਸ ਬਾਰੇ ਜਾਣਕਾਰੀ ਇਕੱਠੀ ਕਰਾਂਗੇ ਕਿ ਤੁਸੀਂ ਆਪਣੇ SPECS ਲਈ ਨਜ਼ਰ ਸੁਧਾਰ ਨੂੰ ਤਰਜੀਹ ਦਿੰਦੇ ਹੋ। ਅਸੀਂ ਤੁਹਾਡੇ ਅਸਲ ਲੈਂਜ਼ਾਂ ਦੇ ਵੇਰਵੇ ਇਕੱਠੇ ਨਹੀਂ ਕਰਦੇ ਹਾਂ। ਬਾਅਦ ਵਿੱਚ, ਤੁਹਾਡਾ SPECS ਆਰਡਰ ਪੂਰਾ ਹੋਣ ਤੋਂ ਬਾਅਦ, ਅਸੀਂ ਤੁਹਾਨੂੰ ਆਪਣੇ ਭਾਈਵਾਲ ਸਪਲਾਇਰ ਦੀ ਵੈੱਬਸਾਈਟ 'ਤੇ ਭੇਜਾਂਗੇ। ਉੱਥੇ, ਤੁਸੀਂ ਫੈਸਲਾ ਕਰ ਸਕਦੇ ਹੋ ਕਿ ਆਰਡਰ ਨਾਲ ਅੱਗੇ ਵਧਣਾ ਹੈ ਜਾਂ ਵਿਉਂਤੇ ਲੈਂਜ਼ਾਂ ਨੂੰ ਲੈਣ ਤੋਂ ਇਨਕਾਰ ਕਰਨਾ ਹੈ।
ਜਿਵੇਂ ਕਿ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਦੱਸਿਆ ਗਿਆ ਹੈ, ਅਸੀਂ ਤੁਹਾਡੀ ਜਾਣਕਾਰੀ ਨੂੰ SPECS ਦੇ ਸੰਚਾਲਨ, ਸਪੁਰਦਗੀ ਅਤੇ ਪ੍ਰਬੰਧਨ ਤੋਂ ਇਲਾਵਾ ਵੱਖ-ਵੱਖ ਉਦੇਸ਼ਾਂ ਲਈ ਵਰਤਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਡੇ SPECS ਨੂੰ ਵਿਅਕਤੀਗਤ ਬਣਾਉਣ ਲਈ ਕਰਦੇ ਹਾਂ, ਫਿਟ ਦੇ ਫ਼ੇਰਬਦਲ ਵਰਗੀ ਤੁਹਾਡੀ ਜਾਣਕਾਰੀ ਜਾਂ ਕੀ ਤੁਸੀਂ ਨਜ਼ਰ ਸੁਧਾਰ ਵਾਲੇ ਲੈਂਜ਼ਾਂ ਨੂੰ ਤਰਜੀਹ ਦਿੰਦੇ ਹੋ ਇਸ ਬਾਰੇ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਅਸੀਂ ਤੁਹਾਨੂੰ ਡਿਵਾਈਸ ਭੇਜਣ ਲਈ ਤੁਹਾਡੀ ਸੰਪਰਕ ਜਾਣਕਾਰੀ ਅਤੇ ਲੈਣ-ਦੇਣ ਨੂੰ ਪੂਰਾ ਕਰਨ ਲਈ ਤੁਹਾਡੀ ਭੁਗਤਾਨ ਜਾਣਕਾਰੀ 'ਤੇ ਪ੍ਰਕਿਰਿਆ ਕਰਦੇ ਹਾਂ।
ਜਿਵੇਂ ਕਿ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਦੱਸਿਆ ਗਿਆ ਹੈ, ਅਸੀਂ ਵੱਖ-ਵੱਖ ਕਾਰਨਾਂ ਕਰਕੇ ਦੂਜਿਆਂ ਨਾਲ ਤੁਹਾਡੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਡੀ ਜਾਣਕਾਰੀ ਆਪਣੇ ਸੇਵਾ ਪ੍ਰਦਾਤਾਵਾਂ ਨਾਲ ਵੀ ਸਾਂਝੀ ਕਰ ਸਕਦੇ ਹਾਂ।
ਜੇ ਇਸ ਨੀਤੀ ਜਾਂ ਸਾਡੇ ਪਰਦੇਦਾਰੀ ਅਭਿਆਸਾਂ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਤੁਸੀਂ ਸਾਡੇ ਨਾਲ support@specs.com 'ਤੇ ਸੰਪਰਕ ਕਰ ਸਕਦੇ ਹੋ।