Privacy, Safety, and Policy Hub

ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਨਾਲ ਜਾਣ-ਪਛਾਣ

ਫਰਵਰੀ 2023

Snap ਵਿਖੇ, ਸਾਡੇ Snapchat ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਤੋਂ ਮਹੱਤਵਪੂਰਨ ਕੋਈ ਚੀਜ਼ ਨਹੀਂ ਹੈ। ਸਾਡੇ ਕੋਲ ਅਜਿਹੀਆਂ ਨੀਤੀਆਂ ਅਤੇ ਨਿਯਮ ਹਨ, ਜੋ Snapchat 'ਤੇ ਸਵੀਕਾਰਯੋਗ ਸਮੱਗਰੀ ਅਤੇ ਵਤੀਰੇ ਦੀ ਕਿਸਮ ਦਾ ਵੇਰਵਾ ਦਿੰਦੇ ਹਨ, ਅਤੇ ਅਸੀਂ ਉਨ੍ਹਾਂ ਨੂੰ ਲਗਾਤਾਰ ਲਾਗੂ ਕਰਦੇ ਹਾਂ। ਅਸੀਂ Snapchatters ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਔਜ਼ਾਰ ਅਤੇ ਸਰੋਤਾਂ ਦੀ ਪੇਸ਼ਕਸ਼ ਕਰਦੇ ਹਾਂ, ਅਤੇ ਅਸੀਂ ਖਾਸ ਤੌਰ 'ਤੇ ਕਿਸ਼ੋਰਾਂ ਅਤੇ ਨੌਜਵਾਨ ਵਰਤੋਂਕਾਰਾਂ ਦੀ ਬਿਹਤਰ ਸੁਰੱਖਿਆ ਲਈ ਉਦਯੋਗ ਅਤੇ ਤਕਨੀਕੀ ਖੇਤਰ ਵਿੱਚ ਦੂਜਿਆਂ ਨਾਲ ਜੁੜਦੇ ਹਾਂ। 

ਕਿਸ਼ੋਰ ਅਤੇ ਨੌਜਵਾਨ ਬਾਲਗ ਔਨਲਾਈਨ ਕਿਵੇਂ ਕੰਮ ਕਰ ਰਹੇ ਹਨ, ਇਸ ਬਾਰੇ ਅੰਦਰੂਨੀ-ਝਾਤ ਦੇਣ ਲਈ ਅਸੀਂ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਬਾਰੇ ਖੋਜ ਕੀਤੀ। ਇਨ੍ਹਾਂ ਛੇ ਦੇਸ਼ਾਂ ਵਿੱਚ ਕਿਸ਼ੋਰਾਂ (13-17 ਸਾਲ ਦੀ ਉਮਰ), ਨੌਜਵਾਨ ਬਾਲਗਾਂ (18-24 ਸਾਲ ਦੀ ਉਮਰ) ਅਤੇ 13 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰਾਂ ਦੇ ਮਾਤਾ-ਪਿਤਾ ਦਾ ਸਰਵੇਖਣ ਕੀਤਾ ਜਾ ਰਿਹਾ ਹੈ: ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ। ਅਧਿਐਨ ਨੇ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ (DWBI) ਤਿਆਰ ਕੀਤੀ: ਨਵੀਂ ਪੀੜ੍ਹੀ ਦੀ ਔਨਲਾਈਨ ਮਨੋਵਿਗਿਆਨਕ ਤੰਦਰੁਸਤੀ ਦਾ ਮਾਪ।


2022 ਦੀਆਂ DWBI ਰੀਡਿੰਗਾਂ

ਛੇ ਭੂਗੋਲਿਕ ਖੇਤਰਾਂ ਲਈ ਪਹਿਲੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ 62 'ਤੇ ਖੜ੍ਹੀ ਹੈ, 0 ਤੋਂ 100 ਦੇ ਪੈਮਾਨੇ 'ਤੇ ਕੁਝ ਔਸਤ ਰੀਡਿੰਗ - ਨਾ ਤਾਂ ਖਾਸ ਤੌਰ 'ਤੇ ਅਨੁਕੂਲ, ਨਾ ਹੀ ਖਾਸ ਤੌਰ 'ਤੇ ਚਿੰਤਾਜਨਕ। ਦੇਸ਼ ਦੇ ਮੁਤਾਬਕ, ਭਾਰਤ ਵਿੱਚ 68 'ਤੇ ਸਭ ਤੋਂ ਵੱਧ DWBI ਰੀਡਿੰਗ ਦਰਜ ਕੀਤੀ, ਅਤੇ ਫਰਾਂਸ ਅਤੇ ਜਰਮਨੀ ਛੇ ਦੇਸ਼ਾਂ ਦੀ ਔਸਤ ਤੋਂ ਹੇਠਾਂ ਆਏ, ਦੋਵਾਂ ਦੀ ਰੀਡਿੰਗ 60। ਆਸਟ੍ਰੇਲੀਆ ਦੀ DWBI ਰੀਡਿੰਗ 63 ਹੈ; ਯੂਕੇ ਦੀ ਰੀਡਿੰਗ 62 ਬਾਕੀ ਦੇਸ਼ਾਂ ਦੀ ਰੀਡਿੰਗ ਨਾਲ ਮੇਲ ਖਾਂਦੀ ਹੈ, ਅਤੇ ਸੰਯੁਕਤ ਰਾਜ ਅਮਰੀਕਾ ਦੀ ਰੀਡਿੰਗ 64 ਆਈ ਹੈ।

ਕ੍ਰਮ-ਸੂਚੀ ਨੂੰ PERNA ਮਾਡਲ ਦਾ ਲਾਭ ਮਿਲਦਾ ਹੈ, ਮੌਜੂਦਾ ਖੋਜ ਹਿਸਾਬ 'ਤੇ ਤਬਦੀਲੀ, ਜਿਸ ਵਿੱਚ ਪੰਜ ਸ਼੍ਰੇਣੀਆਂ ਵਿੱਚ 20 ਭਾਵਨਾ ਕਥਨ ਸ਼ਾਮਲ ਹਨ: ਕਾਰਾਤਮਕ ਭਾਵਨਾ, ਮੂਲੀਅਤ, ਰਿਸ਼ਤੇ, ਕਾਰਾਤਮਕ ਭਾਵਨਾ ਅਤੇ ਪ੍ਰਾਪਤੀ। ਜਵਾਬ ਦੇਣ ਵਾਲਿਆਂ ਨੂੰ ਪਿਛਲੇ ਤਿੰਨ ਮਹੀਨਿਆਂ ਵਿੱਚ ਕਿਸੇ ਵੀ ਡਿਵਾਈਸ ਜਾਂ ਔਨਲਾਈਨ ਐਪਲੀਕੇਸ਼ਨ (Snapchat ਤੋਂ ਪਰੇ) 'ਤੇ ਉਨ੍ਹਾਂ ਦੇ ਸਾਰੇ ਔਨਲਾਈਨ ਤਜ਼ਰਬਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, 20 ਕਥਨਾਂ ਵਿੱਚੋਂ ਹਰੇਕ ਨਾਲ ਉਨ੍ਹਾਂ ਦੀ ਸਹਿਮਤੀ ਦੇ ਪੱਧਰ ਨੂੰ ਦੱਸਣ ਲਈ ਕਿਹਾ ਗਿਆ ਸੀ। (ਇਹ ਖੋਜ 22 ਅਪ੍ਰੈਲ ਤੋਂ 10 ਮਈ 2022 ਤੱਕ ਕੀਤੀ ਗਈ।) ਪੰਜ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਕਥਨ ਹੇਠ ਲਿਖੇ ਅਨੁਸਾਰ ਹੈ। ਸਾਰੇ 20 DWBI ਭਾਵਨਾ ਬਿਆਨਾਂ ਦੀ ਪੂਰੀ ਸੂਚੀ ਲਈ, ਇਸ ਲਿੰਕ ਨੂੰ ਵੇਖੋ।

ਸੋਸ਼ਲ ਮੀਡੀਆ ਦੀ ਭੂਮਿਕਾ

ਹਰੇਕ ਜਵਾਬ ਦੇਣ ਵਾਲੇ ਲਈ 20 ਭਾਵਨਾ ਕਥਨਾਂ ਦੇ ਆਧਾਰ 'ਤੇ DWBI ਸਕੋਰ ਦੀ ਗਣਨਾ ਕੀਤੀ ਗਈ। ਉਨ੍ਹਾਂ ਦੇ ਸਕੋਰ ਚਾਰ DWBI ਸਮੂਹਾਂ ਵਿੱਚ ਇਕੱਠੇ ਕੀਤੇ ਗਏ: ਪ੍ਰਫੁੱਲਤ (10%); ਸੰਪੰਨ (43%), ਮੱਧ (40%) ਅਤੇ ਸੰਘਰਸ਼ਸ਼ੀਲ (7%)। (ਵੇਰਵਿਆਂ ਲਈ ਹੇਠਾਂ ਦੇਖੋ।) 



ਹੈਰਾਨੀ ਦੀ ਗੱਲ ਨਹੀਂ, ਖੋਜ ਨੇ ਦਿਖਾਇਆ ਕਿ ਸੋਸ਼ਲ ਮੀਡੀਆ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, ਤਿੰਨ-ਚੌਥਾਈ ਤੋਂ ਵੱਧ (78%) ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਤੇ ਸਕਾਰਾਤਮਕ ਅਸਰ ਹੈ। ਇਹ ਵਿਸ਼ਵਾਸ ਨਵੀਂ ਪੀੜ੍ਹੀ ਦੇ ਨੌਜਵਾਨ ਬਾਲਗਾਂ (71%) ਅਤੇ ਔਰਤਾਂ (75%) ਦੇ ਮੁਕਾਬਲੇ ਕਿਸ਼ੋਰਾਂ (84%) ਅਤੇ ਮਰਦਾਂ (81%) ਵਿੱਚ ਹੋਰ ਵੀ ਮਜ਼ਬੂਤ ਸੀ। ਸੋਸ਼ਲ ਮੀਡੀਆ ਦੇ ਅਸਰ ਬਾਰੇ ਮਾਤਾ-ਪਿਤਾ ਦੀ ਰਾਏ (73%) ਨਵੀਂ ਪੀੜ੍ਹੀ ਦੇ ਬਾਲਗਾਂ ਨਾਲੋਂ ਥੋੜ੍ਹੀ ਅੱਗੇ ਹੈ। ਪ੍ਰਫੁੱਲਤ ਲੋਕਾਂ ਨੇ ਸੋਸ਼ਲ ਮੀਡੀਆ ਨੂੰ ਆਪਣੀ ਜ਼ਿੰਦਗੀ (95%) ਵਿੱਚ ਸਕਾਰਾਤਮਕ ਅਸਰ ਵਜੋਂ ਦੇਖਿਆ, ਜਦੋਂ ਕਿ ਸੰਘਰਸ਼ਸ਼ੀਲ ਲੋਕਾਂ ਨੇ ਕਿਹਾ ਕਿ ਸਕਾਰਾਤਮਕ ਅਸਰ ਘੱਟ (43%) ਸੀ। ਪ੍ਰਫੁੱਲਤ ਲੋਕਾਂ ਦੇ ਇੱਕ ਤਿਹਾਈ ਤੋਂ ਵੱਧ (36%) ਨੇ ਇਸ ਕਥਨ ਨਾਲ ਸਹਿਮਤੀ ਪ੍ਰਗਟਾਈ, "ਸੋਸ਼ਲ ਮੀਡੀਆ ਤੋਂ ਬਿਨਾਂ ਜ਼ਿੰਦਗੀ ਨਹੀਂ ਜੀਈ ਜਾ ਸਕਦੀ," ਜਦੋਂ ਕਿ ਸੰਘਰਸ਼ਸ਼ੀਲ ਮੰਨੇ ਜਾਂਦੇ ਲੋਕਾਂ ਦਾ ਸਿਰਫ਼ 18% ਇਸ ਨਾਲ ਸਹਿਮਤ ਸੀ। ਅਜਿਹੇ ਉਲਟ ਕਥਨ ਦੇ ਸਬੰਧ ਵਿੱਚ ਉਹ ਪ੍ਰਤੀਸ਼ਤ ਅਸਰਦਾਰ ਢੰਗ ਨਾਲ ਪਲਟ ਗਏ, "ਦੁਨੀਆ ਸੋਸ਼ਲ ਮੀਡੀਆ ਤੋਂ ਬਿਨਾਂ ਬਿਹਤਰ ਜਗ੍ਹਾ ਹੋਵੇਗੀ।" (ਪ੍ਰਫੁੱਲਤ: 22%, ਸੰਘਰਸ਼ਸ਼ੀਲ: 33%)। 


ਹੋਰ ਮੁੱਖ ਨਤੀਜੇ

ਸਾਡੀ ਡਿਜੀਟਲ ਤੰਦਰੁਸਤੀ ਖੋਜ ਨੇ ਹੋਰ ਦਿਲਚਸਪ ਖੋਜਾਂ ਕੀਤੀਆਂ। ਹੇਠਾਂ ਕੁਝ ਝਲਕੀਆਂ ਹਨ। ਪੂਰੀ ਰਿਪੋਰਟ ਇੱਥੇ ਵੇਖੀ ਜਾ ਸਕਦੀ ਹੈ।

  • ਡਿਜੀਟਲ ਤੰਦਰੁਸਤੀ ਔਨਲਾਈਨ ਗੱਲਬਾਤ ਦੀ ਕਿਸਮ ਅਤੇ ਗੁਣਵੱਤਾ 'ਤੇ ਜ਼ਿਆਦਾ ਨਿਰਭਰ ਕਰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਕਿੰਨਾ ਸਮਾਂ ਬਿਤਾਇਆ ਜਾਂਦਾ ਹੈ ਇਸ 'ਤੇ ਘੱਟ ਨਿਰਭਰ ਕਰਦੀ ਹੈ।

  • ਨਿੱਜੀ ਤੌਰ 'ਤੇ ਸੇਧਿਤ ਜੌਖਮ (ਉਦਾਹਰਨ ਲਈ, ਧੱਕੇਸ਼ਾਹੀ, ਜਿਨਸੀ ਖਤਰੇ) ਤੰਦਰੁਸਤੀ ਨਾਲ ਮਜ਼ਬੂਤ ਸਬੰਧ ਵਿਖਾਉਂਦੇ ਹਨ, ਜਦੋਂ ਕਿ "ਆਮ" ਜੋਖਮਾਂ (ਉਦਾਹਰਨ ਲਈ, ਪ੍ਰਤੀਰੂਪਣ, ਗਲਤ ਜਾਣਕਾਰੀ) ਦਾ ਸਬੰਧ ਕਮਜ਼ੋਰ ਹੁੰਦਾ ਹੈ।

  • ਮਾਪੇ ਵੱਡੇ ਪੱਧਰ 'ਤੇ ਆਪਣੇ ਕਿਸ਼ੋਰਾਂ ਦੀ ਡਿਜੀਟਲ ਤੰਦਰੁਸਤੀ ਨਾਲ ਤਾਲਮੇਲ ਰੱਖਦੇ ਹਨ। ਅਸਲ ਵਿੱਚ, ਜਿਨ੍ਹਾਂ ਦੇ ਮਾਪਿਆਂ ਨੇ ਨਿਯਮਿਤ ਤੌਰ 'ਤੇ ਕਿਸ਼ੋਰਾਂ ਦੀ ਔਨਲਾਈਨ ਅਤੇ ਸੋਸ਼ਲ ਮੀਡੀਆ ਸਰਗਰਮੀ ਦੀ ਜਾਂਚ ਕੀਤੀ, ਉਨ੍ਹਾਂ ਦੀ ਡਿਜੀਟਲ ਤੰਦਰੁਸਤੀ ਵੱਧ ਸੀ ਅਤੇ ਉਨ੍ਹਾਂ 'ਤੇ ਉਨ੍ਹਾਂ ਦੇ ਮਾਪਿਆਂ ਦਾ ਉੱਚ ਪੱਧਰ ਦਾ ਭਰੋਸਾ ਬਰਕਰਾਰ ਰਿਹਾ। ਇਸ ਦੇ ਉਲਟ, ਮਾਪਿਆਂ ਦਾ ਸਬਸੈੱਟ ਜਿਨ੍ਹਾਂ ਨੇ ਕਿਸ਼ੋਰਾਂ ਦੇ ਡਿਜਿਟਲ ਤਜ਼ਰਬਿਆਂ 'ਤੇ ਨਿਯਮਤ ਤੌਰ 'ਤੇ ਜਾਂਚ ਨਹੀਂ ਕੀਤੀ, ਉਨ੍ਹਾਂ ਨੇ ਕਿਸ਼ੋਰਾਂ ਦੇ ਜੋਖਮ ਵਿੱਚ ਪੈਣ ਦਾ ਬਹੁਤ ਘੱਟ ਅੰਦਾਜ਼ਾ (ਲਗਭਗ 20 ਪੁਆਇੰਟ) ਲਗਾਇਆ।

  • ਹੈਰਾਨੀ ਦੀ ਗੱਲ ਨਹੀਂ ਹੈ, ਵਿਸ਼ਾਲ ਸਹਾਇਤਾ ਨੈੱਟਵਰਕਾਂ ਵਾਲੇ ਨਵੀਂ ਪੀੜ੍ਹੀ ਦੇ ਵਰਤੋਂਕਾਰਾਂ ਦੇ ਔਨਲਾਈਨ ਪ੍ਰਫੁੱਲਿਤ ਜਾਂ ਸੰਪੰਨ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਅਤੇ ਘੱਟ ਸਹਾਇਤਾ ਸੰਪਤੀਆਂ ਵਾਲੇ ਸੰਘਰਸ਼ਸ਼ੀਲ ਜਾਂ ਮੱਧਮ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਸਹਾਇਤਾ ਸੰਪੱਤੀਆਂ ਨੂੰ ਮੋਟੇ ਤੌਰ 'ਤੇ ਨੌਜਵਾਨ ਵਿਅਕਤੀ ਦੇ ਜੀਵਨ ਨਾਲ ਸਬੰਧਿਤ ਲੋਕਾਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਸੀ - ਮਾਤਾ-ਪਿਤਾ, ਦੇਖਭਾਲ ਕਰਨ ਵਾਲੇ, ਅਧਿਆਪਕ, ਹੋਰ ਭਰੋਸੇਮੰਦ ਬਾਲਗ ਜਾਂ ਦੋਸਤ - ਜੋ ਉਨ੍ਹਾਂ ਦੀ ਪਰਵਾਹ ਕਰਦੇ ਹਨ, ਉਨ੍ਹਾਂ ਦੀ ਗੱਲ ਸੁਣਦੇ ਹਨ ਜਾਂ ਵਿਸ਼ਵਾਸ ਕਰਦੇ ਹਨ ਕਿ ਉਹ ਸਫਲ ਹੋਣਗੇ।


ਕਿਰਪਾ ਕਰਕੇ ਹੇਠਾਂ ਸਾਡੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ 'ਤੇ ਵਾਧੂ ਦੇਸ਼-ਵਿਸ਼ੇਸ਼ ਸਰੋਤ ਲੱਭੋ:


DWBI ਡੈੱਕ - ਬ੍ਰਿਟਿਸ਼ ਅੰਗਰੇਜ਼ੀ

DWBI ਡੈੱਕ - ਅੰਗਰੇਜ਼ੀ 

DWBI ਡੈੱਕ - ਫ੍ਰੈਂਚ

DWBI ਡੈੱਕ - ਜਰਮਨ

DWBI ਸਾਰ - ਡੱਚ

DWBI ਸਾਰ - ਅੰਗਰੇਜ਼ੀ

DWBI ਸਾਰ - ਫ੍ਰੈਂਚ

DWBI ਸਾਰ - ਜਰਮਨ

DWBI ਜਾਣਕਾਰੀ-ਚਿੱਤਰਨ - ਗਲੋਬਲ 

DWBI ਜਾਣਕਾਰੀ-ਚਿੱਤਰਨ - ਆਸਟ੍ਰੇਲੀਆ 

DWBI ਜਾਣਕਾਰੀ-ਚਿੱਤਰਨ - ਫਰਾਂਸ (FR)

DWBI ਜਾਣਕਾਰੀ-ਚਿੱਤਰਨ - ਜਰਮਨੀ (DE)

DWBI ਜਾਣਕਾਰੀ-ਚਿੱਤਰਨ - ਭਾਰਤ 

DWBI ਜਾਣਕਾਰੀ-ਚਿੱਤਰਨ - ਯੂਨਾਈਟਿਡ ਕਿੰਗਡਮ 

DWBI ਜਾਣਕਾਰੀ-ਚਿੱਤਰਨ - ਸੰਯੁਕਤ ਰਾਜ ਅਮਰੀਕਾ 

DWBI ਝਲਕੀਆਂ - ਡੱਚ

DWBI ਝਲਕੀਆਂ - ਅੰਗਰੇਜ਼ੀ

DWBI ਝਲਕੀਆਂ - ਫ੍ਰੈਂਚ

DWBI ਝਲਕੀਆਂ - ਜਰਮਨ