Snap Values
ਪਾਰਦਰਸ਼ਤਾ ਰਿਪੋਰਟ
1 ਜਨਵਰੀ 2024 - 30 ਜੂਨ 2024

ਜਾਰੀ ਕੀਤਾ ਗਿਆ:

05 ਦਸੰਬਰ 2024

ਅੱਪਡੇਟ ਕੀਤਾ ਗਿਆ:

05 ਦਸੰਬਰ 2024

ਅਸੀਂ Snap ਦੇ ਸੁਰੱਖਿਆ ਯਤਨਾਂ ਬਾਰੇ ਜਾਣਕਾਰੀ ਦੇਣ ਲਈ ਇਹ ਪਾਰਦਰਸ਼ਤਾ ਰਿਪੋਰਟ ਸਾਲ ਵਿੱਚ ਦੋ ਵਾਰ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਇਨ੍ਹਾਂ ਯਤਨਾਂ ਲਈ ਵਚਨਬੱਧ ਹਾਂ ਅਤੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹ ਰਿਪੋਰਟਾਂ ਹੋਰ ਵਿਸਤਾਰਪੂਰਨ ਅਤੇ ਜਾਣਕਾਰੀ ਭਰਪੂਰ ਬਣਨ, ਤਾਂ ਜੋ ਸਾਡੇ ਸਮੱਗਰੀ ਸੰਚਾਲਨ, ਕਨੂੰਨੀ ਅਮਲੀਕਰਨ ਦੀਆਂ ਰਵਾਇਤਾਂ ਅਤੇ Snapchat ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਵਿੱਚ ਦਿਲਚਸਪੀ ਰੱਖਣ ਵਾਲੇ ਵੱਖ-ਵੱਖ ਹਿੱਸੇਦਾਰਾਂ ਲਈ ਲਾਹੇਵੰਦ ਸਾਬਤ ਹੋਣ। 

ਇਹ ਪਾਰਦਰਸ਼ਤਾ ਰਿਪੋਰਟ 2024 ਦੇ ਪਹਿਲੇ ਅੱਧ (1 ਜਨਵਰੀ ਤੋਂ 30 ਜੂਨ) ਮੁਤਾਬਕ ਜਾਣਕਾਰੀ ਦਿੰਦੀ ਹੈ। ਪਿਛਲੀਆਂ ਰਿਪੋਰਟਾਂ ਵਾਂਗ, ਅਸੀਂ ਇਸ ਵਿੱਚ ਵੀ ਅੰਤਰਰਾਸ਼ਟਰੀ ਪੱਧਰ 'ਤੇ ਐਪ ਵਿੱਚ ਸਮੱਗਰੀ ਅਤੇ ਖਾਤਾ-ਪੱਧਰ ਦੀਆਂ ਰਿਪੋਰਟਾਂ ਦੇ ਡਾਟਾ ਨੂੰ ਸਾਂਝਾ ਕੀਤਾ ਹੈ, ਜਿਹਨਾਂ ਨੂੰ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੇ ਭਾਈਚਾਰਕ ਸੇਧਾਂ ਦੀਆਂ ਖਾਸ ਸ਼੍ਰੇਣੀਆਂ ਅਨੁਸਾਰ ਲਾਗੂ ਕੀਤਾ, ਇਸਦੇ ਨਾਲ, ਅਸੀਂ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰਾਂ ਵੱਲੋਂ ਕੀਤੀਆਂ ਬੇਨਤੀਆਂ ਦੇ ਜਵਾਬ ਵਿੱਚ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ ਵੀ ਦਿੰਦੇ ਹਾਂ; ਅਤੇ ਕਾਪੀਰਾਈਟ ਅਤੇ ਵਪਾਰਕ ਚਿੰਨ੍ਹ ਉਲੰਘਣਾ ਦੇ ਨੋਟਿਸਾਂ ਦੇ ਜਵਾਬ ਵਿੱਚ ਅਸੀਂ ਕਿਵੇਂ ਕਾਰਵਾਈ ਕੀਤੀ। ਅਸੀਂ ਇਸ ਪੰਨੇ ਦੇ ਹੇਠਾਂ ਦਿੱਤੀਆਂ ਫਾਈਲਾਂ ਵਿੱਚ ਦੇਸ਼-ਮੁਤਾਬਕ ਅੰਦਰੂਨੀ-ਝਾਤਾਂ ਵੀ ਦਿੰਦੇ ਹਾਂ।

ਪਾਰਦਰਸ਼ਤਾ ਰਿਪੋਰਟਾਂ ਨੂੰ ਨਿਰੰਤਰ ਸੁਧਾਰਨ ਲਈ ਸਾਡੇ ਲਗਾਤਾਰ ਯਤਨਾਂ ਦੇ ਹਿੱਸੇ ਵਜੋਂ ਅਸੀਂ ਹੁਣ ਨਵਾਂ ਡਾਟਾ ਪੇਸ਼ ਕਰ ਰਹੇ ਹਾਂ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਵਿਆਪਕ ਉਲੰਘਣਾ ਦੀ ਪਛਾਣ ਅਤੇ ਕਾਰਵਾਈ ਕਰਨ ਦੇ ਸਰਗਰਮ ਯਤਨਾਂ ਨੂੰ ਉਜਾਗਰ ਕਰਦਾ ਹੈ। ਅਸੀਂ ਇਸ ਰਿਪੋਰਟ ਵਿੱਚ ਇਹ ਡਾਟਾ ਦੁਨੀਆਵੀ ਅਤੇ ਦੇਸ਼ ਪੱਧਰ ਤੇ ਸ਼ਾਮਲ ਕੀਤਾ ਹੈ ਅਤੇ ਆਗਾਮੀ ਰਿਪੋਰਟਾਂ ਵਿੱਚ ਵੀ ਇਸਨੂੰ ਜਾਰੀ ਰੱਖਾਂਗੇ। ਅਸੀਂ ਪਿਛਲੀਆਂ ਰਿਪੋਰਟਾਂ ਵਿੱਚ ਲੇਬਲਿੰਗ ਗੜਬੜ ਨੂੰ ਵੀ ਠੀਕ ਕੀਤਾ ਹੈ: ਜਿੱਥੇ ਅਸੀਂ ਪਹਿਲਾਂ "ਕੁੱਲ ਸਮੱਗਰੀ ਕਾਰਵਾਈਆਂ" ਦਾ ਉਲਲੇਖ ਕੀਤਾ ਸੀ, ਅਸੀਂ ਹੁਣ "ਕੁੱਲ ਕਾਰਵਾਈਆਂ" ਦੀ ਵਿਆਖਿਆ ਕਰਦੇ ਹਾਂ, ਜਿਸ ਨਾਲ ਇਹ ਦਰਸਾਇਆ ਜਾ ਸਕੇ ਕਿ ਸਬੰਧਤ ਕਾਲਮਾਂ ਵਿੱਚ ਦਿੱਤਾ ਡਾਟਾ ਸਮੱਗਰੀ ਪੱਧਰ ਅਤੇ ਖਾਤਾ ਪੱਧਰ ਦੋਵੇਂ ਕਾਰਵਾਈਆਂ ਨੂੰ ਸ਼ਾਮਲ ਕਰਦਾ ਹੈ।

ਸੰਭਾਵੀ ਆਨਲਾਈਨ ਖਤਰਿਆਂ ਨਾਲ ਨਜਿੱਠਣ ਲਈ ਸਾਡੀਆਂ ਨੀਤੀਆਂ ਅਤੇ ਸਾਡੀਆਂ ਰਿਪੋਰਟਿੰਗ ਪ੍ਰਕਿਰਿਆਵਾਂ ਨੂੰ ਨਿਰੰਤਰ ਵਿਕਸਤ ਕਰਨ ਦੀਆਂ ਯੋਜਨਾਵਾਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਹਾਲੀਆ ਸੁਰੱਖਿਆ ਅਤੇ ਪ੍ਰਭਾਵ ਬਲੌਗ ਪੜ੍ਹੋ ਜੋ ਇਸ ਪਾਰਦਰਸ਼ਤਾ ਰਿਪੋਰਟ ਨਾਲ ਸੰਬੰਧਿਤ ਹੈ। Snapchat 'ਤੇ ਸੁਰੱਖਿਆ ਅਤੇ ਪਰਦੇਦਾਰੀ ਵਾਸਤੇ ਹੋਰ ਸਰੋਤ ਲੱਭਣ ਲਈ ਪੰਨੇ ਦੇ ਹੇਠ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਨੂੰ ਵੇਖੋ।

ਕਿਰਪਾ ਕਰਕੇ ਨੋਟ ਕਰੋ ਕਿ ਇਸ ਪਾਰਦਰਸ਼ਤਾ ਰਿਪੋਰਟ ਦਾ ਸਭ ਤੋਂ ਨਵੀਨਤਮ ਸੰਸਕਰਣ EN-US ਲੋਕੇਲ ਵਿੱਚ ਮਿਲ ਸਕਦਾ ਹੈ।

ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਵੱਲੋਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਕੀਤੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ

ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਸਾਡੀਆਂ ਭਾਈਚਾਰਕ ਸੇਧਾਂ ਨੂੰ ਸਰਗਰਮ ਤੌਰ 'ਤੇ (ਸਵੈਚਾਲਿਤ ਔਜ਼ਾਰਾਂ ਦੀ ਵਰਤੋਂ ਰਾਹੀਂ) ਅਤੇ ਪ੍ਰਤੀਕਿਰਿਆਸ਼ੀਲ ਤੌਰ 'ਤੇ (ਰਿਪੋਰਟਾਂ ਦੇ ਜਵਾਬ ਵਿੱਚ) ਲਾਗੂ ਕਰਦੀਆਂ ਹਨ, ਜਿਵੇਂ ਕਿ ਇਸ ਰਿਪੋਰਟ ਦੇ ਹੇਠਾਂ ਦਿੱਤੇ ਹਿੱਸਿਆਂ ਵਿੱਚ ਵਿਆਖਿਆ ਕੀਤੀ ਗਈ ਹੈ। ਇਸ ਰਿਪੋਰਟਿੰਗ ਚੱਕਰ (H1 2024) ਵਿੱਚ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੇ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ: 

ਹੇਠਾਂ ਭਾਈਚਾਰਕ ਸੇਧਾਂ ਦੀ ਉਲੰਘਣਾ ਦੀਆਂ ਕਿਸਮਾਂ ਅਨੁਸਾਰ ਵਿਸਤਾਰ ਦਿੱਤਾ ਗਿਆ ਹੈ, ਜਿਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਉਲੰਘਣਾ ਦੀ ਪਛਾਣ (ਚਾਹੇ ਸਰਗਰਮ ਤੌਰ 'ਤੇ ਜਾਂ ਰਿਪੋਰਟ ਪ੍ਰਾਪਤੀ ਦੇ ਜਵਾਬ ਵਜੋਂ) ਤੋਂ ਲੈ ਕੇ ਸਬੰਧਤ ਸਮੱਗਰੀ ਜਾਂ ਖਾਤੇ 'ਤੇ ਆਖਰੀ ਕਾਰਵਾਈ ਕਰਨ ਤੱਕ ਦਰਮਿਆਨਾ ਸਮਾਂ ਕਿੰਨਾ ਰਿਹਾ:

ਰਿਪੋਰਟਿੰਗ ਮਿਆਦ ਦੌਰਾਨ ਅਸੀਂ 0.01 ਫ਼ੀਸਦ ਉਲੰਘਣਾਮਈ ਦ੍ਰਿਸ਼ ਦਰ (VVR) ਵੇਖੀ, ਜਿਸਦਾ ਮਤਲਬ ਹੈ Snapchat 'ਤੇ ਹਰ 10,000 Snap ਅਤੇ ਕਹਾਣੀ ਦ੍ਰਿਸ਼ਾਂ ਵਿਚੋਂ 1 ਵਿੱਚ ਉਹ ਸਮੱਗਰੀ ਸੀ, ਜਿਸਨੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕੀਤੀ।

ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੂੰ ਰਿਪੋਰਟ ਕੀਤੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ

1 ਜਨਵਰੀ ਤੋਂ 30 ਜੂਨ 2024 ਤੱਕ, Snap ਦੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਬਾਰੇ ਐਪ ਅੰਦਰ ਰਿਪੋਰਟਾਂ ਦੇ ਜਵਾਬ ਵਿੱਚ, Snap ਦੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੇ ਦੁਨੀਆਵੀ ਪੱਧਰ 'ਤੇ ਕੁੱਲ 6,223,618 ਕਾਰਵਾਈਆਂ ਕੀਤੀਆਂ, ਜਿਸ ਵਿੱਚ 3,842,507 ਵਿਲੱਖਣ ਖਾਤਿਆਂ ਵਿਰੁੱਧ ਕੀਤੀਆਂ ਕਾਰਵਾਈਆਂ ਸ਼ਾਮਲ ਹਨ। ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿੱਚ ਕਾਰਵਾਈ ਕਰਨ ਲਈ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਦਾ ਦਰਮਿਆਨਾ ਸਮਾਂ ਲਗਭਗ 24 ਮਿੰਟ ਸੀ। ਹੇਠਾਂ ਹਰ ਰਿਪੋਰਟਿੰਗ ਸ਼੍ਰੇਣੀ ਅਨੁਸਾਰ ਵਿਸਤਾਰ ਦਿੱਤਾ ਗਿਆ ਹੈ। 

ਵਿਸ਼ਲੇਸ਼ਣ

H1 2024 ਵਿੱਚ ਸਾਡੀਆਂ ਕੁੱਲ ਰਿਪੋਰਟਿੰਗ ਮਾਤਰਾਵਾਂ ਪਿਛਲੇ ਛੇ ਮਹੀਨਿਆਂ ਦੀ ਤੁਲਨਾ ਵਿੱਚ ਕਾਫ਼ੀ ਸਥਿਰ ਰਹੀਆਂ। ਇਸ ਚੱਕਰ ਵਿੱਚ, ਅਸੀਂ ਕੁੱਲ ਕਾਰਵਾਈਆਂ ਅਤੇ ਕਾਰਵਾਈ ਕੀਤੇ ਗਏ ਵਿਲੱਖਣ ਖਾਤਿਆਂ ਵਿੱਚ ਲਗਭਗ 16% ਦਾ ਵਾਧਾ ਦੇਖਿਆ।

ਪਿਛਲੇ 12 ਮਹੀਨਿਆਂ ਵਿੱਚ Snap ਨੇ ਵਰਤੋਂਕਾਰਾਂ ਲਈ ਨਵੀਆਂ ਰਿਪੋਰਟਿੰਗ ਪ੍ਰਣਾਲੀਆਂ ਪੇਸ਼ ਕੀਤੀਆਂ, ਜੋ ਇਸ ਰਿਪੋਰਟਿੰਗ ਮਿਆਦ (H1 2024) ਵਿੱਚ ਸਾਡੀ ਰਿਪੋਰਟ ਕੀਤੀ ਅਤੇ ਕਾਰਵਾਈ ਕੀਤੀ ਮਾਤਰਾ ਵਿੱਚ ਬਦਲਾਵਾਂ ਅਤੇ ਜਵਾਬ ਦੇਣ ਦੇ ਸਮੇਂ ਵਿੱਚ ਵਾਧੇ ਲਈ ਜ਼ਿੰਮੇਵਾਰ ਹਨ। ਖਾਸ ਤੌਰ 'ਤੇ:

  • ਗਰੁੱਪ ਚੈਟ ਰਿਪੋਰਟਿੰਗ: ਅਸੀਂ 13 ਅਕਤੂਬਰ 2023 ਨੂੰ ਗਰੁੱਪ ਚੈਟ ਰਿਪੋਰਟਿੰਗ ਸ਼ੁਰੂ ਕੀਤੀ, ਜਿਸ ਨਾਲ ਵਰਤੋਂਕਾਰਾਂ ਨੂੰ ਬਹੁ-ਵਿਅਕਤੀ ਚੈਟ ਵਿੱਚ ਹੋ ਰਹੇ ਮਾੜੇ ਸਲੂਕ ਦੀ ਰਿਪੋਰਟ ਕਰਨ ਦੀ ਸਹੂਲਤ ਮਿਲਦੀ ਹੈ। ਇਸ ਬਦਲਾਅ ਨੇ ਰਿਪੋਰਟਿੰਗ ਸ਼੍ਰੇਣੀਆਂ ਵਿੱਚ ਸਾਡੇ ਮਾਪਕਾਂ ਦੀ ਬਣਾਵਟ ਨੂੰ ਪ੍ਰਭਾਵਿਤ ਕੀਤਾ (ਕਿਉਂਕਿ ਕੁਝ ਸੰਭਾਵਿਤ ਨੁਕਸਾਨ ਚੈਟ ਸੰਦਰਭ ਵਿੱਚ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ) ਅਤੇ ਰਿਪੋਰਟਾਂ ਦੀ ਕਾਰਵਾਈ-ਯੋਗਤਾ ਵਿੱਚ ਵਾਧਾ ਕੀਤਾ। 

  • ਖਾਤਾ ਰਿਪੋਰਟਿੰਗ ਸੁਧਾਰ: ਅਸੀਂ ਸਾਡੀ ਖਾਤਾ ਰਿਪੋਰਟਿੰਗ ਵਿਸ਼ੇਸ਼ਤਾ ਨੂੰ ਵੀ ਵਧਾਇਆ, ਜਿਸ ਨਾਲ ਰਿਪੋਰਟ ਕਰਨ ਵਾਲੇ ਵਰਤੋਂਕਾਰਾਂ ਨੂੰ ਇਹ ਵਿਕਲਪ ਮਿਲਦਾ ਹੈ ਕਿ ਜਦੋਂ ਕਿਸੇ ਖਾਤੇ ਨੂੰ ਮਾੜੇ ਇਰਾਦੇ ਵਾਲੇ ਵਿਅਕਤੀ ਵੱਲੋਂ ਚਲਾਇਆ ਜਾਣ ਦਾ ਸ਼ੱਕ ਹੋਵੇ, ਤਾਂ ਉਹ ਚੈਟ ਸਬੂਤ ਸਪੁਰਦ ਕਰ ਸਕਣ। ਇਹ ਬਦਲਾਅ ਜੋ ਸਾਨੂੰ ਖਾਤਾ ਰਿਪੋਰਟਾਂ ਦਾ ਮੁਲਾਂਕਣ ਕਰਨ ਲਈ ਵਧੇਰੇ ਸਬੂਤ ਅਤੇ ਸੰਦਰਭ ਦਿੰਦਾ ਹੈ, ਉਸ ਨੂੰ 29 ਫਰਵਰੀ 2024 ਨੂੰ ਸ਼ੁਰੂ ਕੀਤਾ ਗਿਆ। 


ਚੈਟ ਰਿਪੋਰਟਾਂ, ਖ਼ਾਸ ਕਰਕੇ ਗਰੁੱਪ ਚੈਟ ਰਿਪੋਰਟਾਂ, ਸਮੀਖਿਆ ਕਰਨ ਲਈ ਸਭ ਤੋਂ ਜਟਿਲ ਅਤੇ ਸਮੇਂ-ਖਾਊ ਹੁੰਦੀਆਂ ਹਨ, ਜਿਸ ਕਾਰਨ ਜਵਾਬ ਦੇਣ ਦੇ ਕੁੱਲ ਸਮੇਂ ਵਿੱਚ ਵਾਧਾ ਹੋਇਆ। 

ਸ਼ੱਕੀ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA), ਸਤਾਉਣਾ ਅਤੇ ਧੱਕੇਸ਼ਾਹੀ ਅਤੇ ਨਫਰਤ ਵਾਲੀ ਭਾਸ਼ਾ ਸੰਬੰਧੀ ਰਿਪੋਰਟਿੰਗ ਉਪਰੋਕਤ ਦੋ ਬਦਲਾਵਾਂ ਅਤੇ ਵਿਆਪਕ ਪ੍ਰਣਾਲੀ ਵਿੱਚ ਹੋਈਆਂ ਤਬਦੀਲੀਆਂ ਨਾਲ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਈ। ਖਾਸ ਤੌਰ 'ਤੇ:

  • CSEA: ਅਸੀਂ H1 2024 ਵਿੱਚ CSEA ਨਾਲ ਸਬੰਧਿਤ ਰਿਪੋਰਟਾਂ ਅਤੇ ਕਾਰਵਾਈਆਂ ਵਿੱਚ ਵਾਧਾ ਦੇਖਿਆ। ਖਾਸ ਤੌਰ 'ਤੇ, ਅਸੀਂ ਵਰਤੋਂਕਾਰਾਂ ਵੱਲੋਂ ਕੁੱਲ ਐਪ ਅੰਦਰ ਰਿਪੋਰਟਾਂ ਵਿੱਚ 64% ਦਾ ਵਾਧਾ, ਕੁੱਲ ਕਾਰਵਾਈਆਂ ਵਿੱਚ 82% ਦਾ ਵਾਧਾ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ 108% ਦਾ ਵਾਧਾ ਦੇਖਿਆ। ਇਹ ਵਾਧੇ ਮੁੱਖ ਤੌਰ 'ਤੇ ਗਰੁੱਪ ਚੈਟ ਅਤੇ ਖਾਤਾ ਰਿਪੋਰਟਿੰਗ ਕਾਰਜਕੁਸ਼ਲਤਾਵਾਂ ਦੇ ਸ਼ੁਰੂ ਹੋਣ ਕਾਰਨ ਹੋਏ ਹਨ। ਇਸ ਸੰਚਾਲਨ ਕਤਾਰ ਦੇ ਸੰਵੇਦਨਸ਼ੀਲ ਸੁਭਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਭਾਵਿਤ CSEA ਨਾਲ ਸੰਬੰਧਤ ਉਲੰਘਣਾਵਾਂ ਦੀ ਸਮੀਖਿਆ ਕਰਨ ਲਈ ਬਹੁਤ ਜ਼ਿਆਦਾ ਸਿਖਲਾਈ ਪ੍ਰਾਪਤ ਏਜੰਟਾਂ ਦੀ ਚੁਣੀ ਹੋਈ ਟੀਮ ਨਿਯੁਕਤ ਕੀਤੀ ਜਾਂਦੀ ਹੈ। ਵਾਧੂ ਰਿਪੋਰਟਾਂ ਦੇ ਆਉਣ ਨਾਲ ਸਾਡੀ ਟੀਮਾਂ ਵੱਲੋਂ ਨਵੀਆਂ ਸਿਖਲਾਈਆਂ ਅਪਣਾਉਣ ਦੇ ਸੰਯੋਗ ਕਾਰਨ ਜਵਾਬ ਦੇਣ ਦੇ ਸਮੇਂ ਵਿੱਚ ਵਾਧਾ ਹੋਇਆ ਹੈ। ਅੱਗੇ ਵਧਦੇ ਹੋਏ ਅਸੀਂ ਜਵਾਬ ਦੇ ਸਮੇਂ ਨੂੰ ਘਟਾਉਣ ਅਤੇ ਸੰਭਾਵਿਤ CSEA ਰਿਪੋਰਟਾਂ 'ਤੇ ਸਹੀ ਕਾਰਵਾਈ ਕਰਨ ਲਈ ਆਪਣੀਆਂ ਗਲੋਬਲ ਸਹਾਇਕ ਟੀਮਾਂ ਦੇ ਆਕਾਰ ਨੂੰ ਮਹੱਤਵਪੂਰਨ ਤੌਰ 'ਤੇ ਵਧਾ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ H2 2024 ਦੀ ਪਾਰਦਰਸ਼ਤਾ ਰਿਪੋਰਟ ਇਸ ਯਤਨ ਦੇ ਪ੍ਰਭਾਵਾਂ ਨੂੰ ਦਰਸਾਵੇਗੀ, ਜਿਸ ਨਾਲ ਜਵਾਬ ਦੇਣ ਦੇ ਸਮੇਂ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। 

  • ਸਤਾਉਣਾ ਅਤੇ ਧੱਕੇਸ਼ਾਹੀ: ਰਿਪੋਰਟਾਂ ਦੇ ਆਧਾਰ 'ਤੇ ਅਸੀਂ ਵੇਖਿਆ ਹੈ ਕਿ ਸਤਾਉਣਾ ਅਤੇ ਧੱਕੇਸ਼ਾਹੀ ਅਸਮਾਨ ਰੂਪ ਵਿੱਚ ਚੈਟਾਂ, ਖ਼ਾਸ ਤੌਰ 'ਤੇ ਗਰੁੱਪ ਚੈਟਾਂ ਵਿੱਚ ਹੁੰਦੀ ਹੈ। ਗਰੁੱਪ ਚੈਟ ਰਿਪੋਰਟਿੰਗ ਅਤੇ ਖਾਤਾ ਰਿਪੋਰਟਿੰਗ ਵਿੱਚ ਕੀਤੇ ਸੁਧਾਰ ਸਾਡੇ ਲਈ ਇਸ ਰਿਪੋਰਟਿੰਗ ਸ਼੍ਰੇਣੀ ਵਿੱਚ ਰਿਪੋਰਟਾਂ ਦਾ ਮੁਲਾਂਕਣ ਕਰਦੇ ਸਮੇਂ ਹੋਰ ਵਿਸਤਾਰਪੂਰਨ ਕਾਰਵਾਈ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਇਸਦੇ ਨਾਲ, ਇਸ ਮਿਆਦ ਤੋਂ ਸ਼ੁਰੂ ਕਰਦੇ ਹੋਏ ਅਸੀਂ ਵਰਤੋਂਕਾਰਾਂ ਲਈ ਸਤਾਉਣ ਅਤੇ ਧੱਕੇਸ਼ਾਹੀ ਦੀ ਰਿਪੋਰਟ ਸਪੁਰਦ ਕਰਨ ਵੇਲੇ ਟਿੱਪਣੀ ਦਰਜ ਕਰਨੀ ਲਾਜ਼ਮੀ ਬਣਾਈ ਹੈ। ਅਸੀਂ ਹਰ ਰਿਪੋਰਟ ਨੂੰ ਸੰਦਰਭ ਦੇਣ ਲਈ ਇਸ ਟਿੱਪਣੀ ਦੀ ਸਮੀਖਿਆ ਕਰਦੇ ਹਾਂ। ਇਹ ਸਾਰੇ ਬਦਲਾਅ ਮਿਲਕੇ ਸਬੰਧਤ ਰਿਪੋਰਟਾਂ ਲਈ ਕੁੱਲ ਕਾਰਵਾਈਆਂ ਵਿੱਚ (+91%), ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ (+82%) ਅਤੇ ਜਵਾਬ ਦੇਣ ਦੇ ਸਮੇਂ ਵਿੱਚ (+245 ਮਿੰਟ) ਮਹੱਤਵਪੂਰਨ ਵਾਧਾ ਲੈ ਕੇ ਆਏ। 

  • ਨਫਰਤ ਵਾਲ਼ਾ ਭਾਸ਼ਣ: H1 2024 ਵਿੱਚ ਅਸੀਂ ਨਫ਼ਰਤ ਵਾਲੀ ਭਾਸ਼ਾ ਲਈ ਰਿਪੋਰਟ ਕੀਤੀ ਸਮੱਗਰੀ, ਕੁੱਲ ਕਾਰਵਾਈਆਂ ਅਤੇ ਜਵਾਬ ਦੇਣ ਦੇ ਸਮੇਂ ਵਿੱਚ ਵਾਧਾ ਰਿਕਾਰਡ ਕੀਤਾ। ਖਾਸ ਤੌਰ 'ਤੇ ਅਸੀਂ ਐਪ ਅੰਦਰ ਰਿਪੋਰਟਾਂ ਵਿੱਚ 61% ਵਾਧਾ, ਕੁੱਲ ਕਾਰਵਾਈਆਂ ਵਿੱਚ 127% ਵਾਧਾ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ 125% ਵਾਧਾ ਦੇਖਿਆ। ਇਹ ਹਿੱਸੇ ਵਿੱਚ ਸੁਧਾਰ, ਖਾਸ ਕਰਕੇ ਚੈਟ ਰਿਪੋਰਟਿੰਗ ਪ੍ਰਣਾਲੀ (ਜਿਵੇਂ ਪਹਿਲਾਂ ਚਰਚਾ ਕੀਤੀ ਗਈ ਹੈ), ਅਤੇ ਭੂਗੋਲਿਕ-ਰਾਜਨੀਤਕ ਮਾਹੌਲ, ਖਾਸ ਤੌਰ 'ਤੇ ਇਸਰਾਈਲ-ਹਮਾਸ ਸੰਘਰਸ਼ ਦੇ ਜਾਰੀ ਰਹਿਣ ਕਾਰਨ ਹੋਏ ਵਾਧੇ ਨੂੰ ਦਰਸਾਇਆ ਗਿਆ। 

ਇਸ ਰਿਪੋਰਟਿੰਗ ਮਿਆਦ ਵਿੱਚ ਸਪੈਮ ਅਤੇ ਮਾੜੇ ਸਲੂਕ ਦੇ ਸ਼ੱਕੀ ਮਾਮਲਿਆਂ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ ਅਸੀਂ ਕੁੱਲ ਕਾਰਵਾਈਆਂ ਵਿੱਚ ਲਗਭਗ 65% ਦਾ ਘਾਟਾ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ ਲਗਭਗ 60% ਦਾ ਘਾਟਾ ਵੇਖਿਆ, ਇਹ ਸਰਗਰਮ ਪਛਾਣ ਅਤੇ ਕਾਰਵਾਈ ਕਰਨ ਵਾਲੇ ਔਜ਼ਾਰਾਂ ਵਿੱਚ ਸੁਧਾਰਾਂ ਨੂੰ ਦਰਸਾਉਂਦਾ ਹੈ। ਅਸੀਂ ਸਵੈ-ਨੁਕਸਾਨ ਅਤੇ ਖੁਦਕੁਸ਼ੀ ਨਾਲ ਸਬੰਧਿਤ ਸਮੱਗਰੀ ਦੀਆਂ ਰਿਪੋਰਟਾਂ ਵਿਰੁੱਧ ਕੁੱਲ ਕਾਰਵਾਈਆਂ ਵਿੱਚ ਅਜਿਹੇ ਘਾਟੇ ਵੇਖੇ (~80% ਘਾਟਾ), ਜੋ ਸਾਡੇ ਅੱਪਡੇਟ ਕੀਤੇ ਪੀੜਤ-ਆਧਾਰਿਤ ਰੱਵਈਏ ਨੂੰ ਦਰਸਾਉਂਦਾ ਹੈ, ਜਿਸ ਅਨੁਸਾਰ ਸਾਡੀਆਂ ਭਰੋਸਾ ਅਤੇ ਸਰੁੱਖਿਆ ਟੀਮਾਂ ਅਜਿਹੇ ਵਰਤੋਂਕਾਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਢੁਕਵੇਂ ਮਾਮਲਿਆਂ ਵਿੱਚ, ਢੁਕਵੇਂ ਵਰਤੋਂਕਾਰ ਸਵੈ-ਮਦਦ ਸਰੋਤ ਭੇਜਣਗੀਆਂ। ਇਸ ਰੱਵਈਏ ਨੂੰ ਸਾਡੇ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰਾਂ ਨੇ ਆਕਾਰ ਦਿੱਤਾ, ਜਿਸ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਦੇ ਪ੍ਰੋਫੈਸਰ ਅਤੇ ਅੰਤਰਕਿਰਿਆਸ਼ੀਲ ਮੀਡੀਆ ਅਤੇ ਇੰਟਰਨੈਟ ਵਿਕਾਰਾਂ ਵਿੱਚ ਮਾਹਰ ਮੈਡੀਕਲ ਡਾਕਟਰ ਸ਼ਾਮਲ ਹਨ।

ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀ ਸਰਗਰਮ ਪਛਾਣ ਅਤੇ ਅਮਲੀਕਰਨ ਲਈ ਸਾਡੇ ਯਤਨ

ਸਾਡੀਆਂ ਭਾਈਚਾਰਕ ਸੇਧਾਂ ਦੀ ਸਰਗਰਮ ਪਛਾਣ ਅਤੇ ਅਮਲੀਕਰਨ


ਅਸੀਂ ਸਵੈਚਾਲਿਤ ਔਜ਼ਾਰਾਂ ਨੂੰ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀ ਸਰਗਰਮ ਪਛਾਣ ਅਤੇ ਕੁਝ ਮਾਮਲਿਆਂ ਵਿੱਚ ਕਾਰਵਾਈ ਕਰਨ ਲਈ ਵਰਤਦੇ ਹਾਂ। ਇਹਨਾਂ ਸਵੈਚਾਲਿਤ ਔਜ਼ਾਰਾਂ ਵਿੱਚ ਹੈਸ਼-ਮਿਲਾਨ ਔਜ਼ਾਰ (ਜਿਵੇਂ ਕਿ PhotoDNA ਅਤੇ Google ਬਾਲ ਜਿਨਸੀ ਸ਼ੋਸ਼ਣ ਚਿੱਤਰਨ (CSAI) ਮਿਲਾਨ), ਅਪਮਾਨਜਨਕ ਭਾਸ਼ਾ ਪਛਾਣਨ ਵਾਲੇ ਔਜ਼ਾਰ (ਜੋ ਪਛਾਣ ਕੀਤੇ ਅਤੇ ਨਿਰੰਤਰ ਅਪਡੇਟ ਕੀਤੇ ਅਪਮਾਨਜਨਕ ਪ੍ਰਮੁੱਖ-ਸ਼ਬਦਾਂ ਅਤੇ ਇਮੋਜੀਆਂ ਦੀ ਸੂਚੀ 'ਤੇ ਆਧਾਰਿਤ ਪਛਾਣ ਅਤੇ ਕਾਰਵਾਈ ਕਰਨ ਲਈ ਵਰਤੇ ਜਾਂਦੇ ਹਨ) ਅਤੇ ਬਹੁ-ਮੋਡਲ ਬਣਾਉਟੀ ਸਮਝ / ਮਸ਼ੀਨ ਸਿੱਖਿਆ ਤਕਨਾਲੋਜੀ ਸ਼ਾਮਲ ਹਨ। 

H1 2024 ਵਿੱਚ ਸਵੈਚਾਲਿਤ ਔਜ਼ਾਰਾਂ ਦੀ ਵਰਤੋਂ ਰਾਹੀਂ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀ ਸਰਗਰਮ ਪਛਾਣ ਕਰਨ ਤੋਂ ਬਾਅਦ ਅਸੀਂ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ:

ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਵਿਰੁੱਧ ਕਾਰਵਾਈ 

ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ, ਖਾਸ ਕਰਕੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗ਼ੈਰ-ਕਾਨੂੰਨੀ ਹੈ, ਘਿਣਾਉਣਾ ਹੈ ਅਤੇ ਇਸ 'ਤੇ ਸਾਡੀਆਂ ਭਾਈਚਾਰਕ ਸੇਧਾਂ ਨੇ ਪਾਬੰਦੀ ਲਗਾਈ ਹੈ। ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਨੂੰ ਰੋਕਣਾ, ਇਸ ਦਾ ਪਤਾ ਲਗਾਉਣਾ ਅਤੇ ਹਟਾਉਣਾ Snap ਲਈ ਪਹਿਲੀ ਤਰਜੀਹ ਹੈ ਅਤੇ ਇਨ੍ਹਾਂ ਅਤੇ ਹੋਰ ਕਿਸਮਾਂ ਦੇ ਜ਼ੁਰਮਾਂ ਦਾ ਮੁਕਾਬਲਾ ਕਰਨ ਲਈ ਅਸੀਂ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਤ ਕਰਦੇ ਹਾਂ।

ਅਸੀਂ ਸਰਗਰਮ ਤਕਨਾਲੋਜੀ ਪਛਾਣ ਔਜ਼ਾਰ ਵਰਤਦੇ ਹਾਂ, ਜਿਵੇਂ ਕਿ PhotoDNA ਦਾ ਮਜ਼ਬੂਤ ਹੈਸ਼-ਮਿਲਾਨ ਅਤੇ Google ਦਾ ਬਾਲ ਜਿਨਸੀ ਸ਼ੋਸ਼ਣ ਚਿੱਤਰਨ (CSAI) ਮਿਲਾਨ, ਜੋ ਜਾਣੀਆਂ-ਪਛਾਣੀਆਂ ਗੈਰਕਾਨੂੰਨੀ ਤਸਵੀਰਾਂ ਅਤੇ ਵੀਡੀਓਜ਼ ਨੂੰ ਪਛਾਣਨ ਲਈ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ, ਕੁਝ ਮਾਮਲਿਆਂ ਵਿੱਚ, ਅਸੀਂ ਹੋਰ ਸੰਭਾਵਿਤ ਗੈਰਕਾਨੂੰਨੀ ਬਾਲ ਜਿਨਸੀ ਸ਼ੋਸ਼ਣ ਸਰਗਰਮੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਵਤੀਰਾ ਸੂਚਕਾਂ ਦੀ ਵਰਤੋਂ ਕਰਦੇ ਹਾਂ। ਅਸੀਂ CSEA ਸੰਬੰਧੀ ਸਮੱਗਰੀ ਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਕਰਦੇ ਹਨ, ਜਿਵੇਂ ਵੀ ਕਨੂੰਨ ਵੱਲੋਂ ਲੁੜੀਂਦਾ ਹੋਵੇ। ਉਸ ਤੋਂ ਬਾਅਦ NCMEC, ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਨੂੰਨ ਲਾਗੂ ਕਰਨ ਵਾਲਿਆਂ ਨਾਲ ਤਾਲਮੇਲ ਕਰਦਾ ਹੈ।

2024 ਦੇ ਪਹਿਲੇ ਅੱਧ ਵਿੱਚ Snapchat 'ਤੇ CSEA ਦੀ ਪਛਾਣ ਕਰਨ 'ਤੇ (ਸਰਗਰਮ ਤੌਰ 'ਤੇ ਜਾਂ ਰਿਪੋਰਟ ਪ੍ਰਾਪਤ ਹੋਣ 'ਤੇ) ਅਸੀਂ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ:

*ਨੋਟ ਕਰੋ ਕਿ NCMEC ਨੂੰ ਕੀਤੀ ਹਰੇਕ ਸਪੁਰਦਗੀ ਵਿੱਚ ਸਮੱਗਰੀ ਦੇ ਕਈ ਹਿੱਸੇ ਸ਼ਾਮਲ ਕੀਤੇ ਜਾ ਸਕਦੇ ਹਨ। NCMEC ਨੂੰ ਸਪੁਰਦ ਕੀਤੇ ਮੀਡੀਆ ਦੇ ਕੁੱਲ ਵਿਅਕਤੀਗਤ ਹਿੱਸੇ ਸਾਡੇ ਵੱਲੋਂ ਕਾਰਵਾਈ ਕੀਤੀ ਕੁੱਲ ਸਮੱਗਰੀ ਦੇ ਬਰਾਬਰ ਹਨ।

ਲੋੜਵੰਦ Snapchatters ਨੂੰ ਸਹਾਇਤਾ ਅਤੇ ਸਰੋਤ ਦੇਣ ਲਈ ਸਾਡੇ ਯਤਨ

ਅਸੀਂ Snapchatters ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਦੀ ਬਹੁਤ ਜ਼ਿਆਦਾ ਪਰਵਾਹ ਕਰਦੇ ਹਾਂ, ਜਿਨ੍ਹਾਂ ਨੇ Snapchat ਨੂੰ ਵੱਖਰਾ ਬਣਾਉਣ ਦੇ ਸਾਡੇ ਫੈਸਲਿਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਿਆ ਹੈ। ਅਸਲ ਦੋਸਤਾਂ ਵਿਚਕਾਰ ਸੰਚਾਰ ਲਈ ਤਿਆਰ ਕੀਤੇ ਪਲੇਟਫਾਰਮ ਵਜੋਂ ਸਾਡਾ ਮੰਨਣਾ ਹੈ ਕਿ Snapchat ਮੁਸ਼ਕਲ ਸਮੇਂ ਦੌਰਾਨ ਇੱਕ ਦੂਜੇ ਦੀ ਮਦਦ ਕਰਨ ਲਈ ਦੋਸਤਾਂ ਨੂੰ ਸਮਰੱਥ ਬਣਾਉਣ ਵਿੱਚ ਵਿਲੱਖਣ ਭੂਮਿਕਾ ਨਿਭਾ ਸਕਦੀ ਹੈ। ਇਸ ਕਾਰਨ ਅਸੀਂ ਲੋੜਵੰਦ Snapchat ਵਰਤੋਂਕਾਰਾਂ ਲਈ ਸਰੋਤ ਅਤੇ ਸਹਾਇਤਾ ਵਿਕਸਿਤ ਕੀਤੀ ਹੈ। 

ਸਾਡਾ Here For You ਤਲਾਸ਼ ਔਜ਼ਾਰ ਜਦੋਂ ਵਰਤੋਂਕਾਰ ਮਾਨਸਿਕ ਸਿਹਤ, ਚਿੰਤਾ, ਤਣਾਅ, ਖੁਦਕੁਸ਼ੀ ਦੇ ਵਿਚਾਰ, ਸੋਗ ਜਾਂ ਧੱਕੇਸ਼ਾਹੀ ਨਾਲ ਜੁੜੇ ਕੁਝ ਵਿਸ਼ਿਆਂ ਦੀ ਖੋਜ ਕਰਦੇ ਹਨ, ਤਾਂ ਉਹਨਾਂ ਨੂੰ ਮਾਹਰ ਸਥਾਨਕ ਭਾਈਵਾਲਾਂ ਤੋਂ ਸਰੋਤ ਦਿਖਾਉਂਦਾ ਹੈ। ਅਸੀਂ ਬਿਪਤਾ ਵਿੱਚ ਫਸੇ ਲੋਕਾਂ ਦੀ ਸਹਾਇਤਾ ਕਰਨ ਦੇ ਉਪਰਾਲੇ ਲਈ ਵਿੱਤੀ ਜਿਨਸੀ ਸੋਸ਼ਣ ਅਤੇ ਹੋਰ ਜਿਨਸੀ ਖਤਰਿਆਂ ਅਤੇ ਨੁਕਸਾਨਾਂ ਲਈ ਸਮਰਪਿਤ ਪੰਨਾ ਵੀ ਵਿਕਸਤ ਕੀਤਾ ਹੈ। ਸਾਡੀ ਸੁਰੱਖਿਆ ਸਰੋਤਾਂ ਦੀ ਸਮੁੱਚੀ ਸੂਚੀ ਸਾਰੇ Snapchat ਵਰਤੋਂਕਾਰਾਂ ਲਈ ਸਾਡੇ ਪਰਦੇਦਾਰੀ, ਸੁਰੱਖਿਆ ਅਤੇ ਨੀਤੀ ਕੇਂਦਰ ਵਿੱਚ ਜਨਤਕ ਤੌਰ 'ਤੇ ਉਪਲਬਧ ਹੈ। 

ਜਦੋਂ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੂੰ ਕਿਸੇ Snapchat ਵਰਤੋਂਕਾਰ ਦੇ ਪਰੇਸ਼ਾਨੀ ਵਿੱਚ ਹੋਣ ਦਾ ਪਤਾ ਲੱਗਦਾ ਹੈ, ਤਾਂ ਉਹ ਸਵੈ-ਨੁਕਸਾਨ ਰੋਕਥਾਮ ਅਤੇ ਸਹਾਇਤਾ ਸਰੋਤ ਭੇਜ ਸਕਦੀਆਂ ਹਨ ਅਤੇ ਜ਼ਰੂਰੀ ਹੋਣ 'ਤੇ ਸੰਕਟਕਾਲੀਨ ਪ੍ਰਤੀਕਿਰਿਆ ਕਰਮੀਆਂ ਨੂੰ ਸੂਚਿਤ ਕਰ ਸਕਦੀਆਂ ਹਨ। ਉਹ ਸਰੋਤ ਜੋ ਅਸੀਂ ਸਾਂਝੇ ਕਰਦੇ ਹਾਂ, ਸਾਡੀ ਸੁਰੱਖਿਆ ਸਰੋਤਾਂ ਦੀ ਸਮੁੱਚੀ ਸੂਚੀ ਵਿੱਚ ਮੌਜੂਦ ਹਨ, ਅਤੇ ਇਹ Snapchatters ਲਈ ਜਨਤਕ ਤੌਰ 'ਤੇ ਉਪਲਬਧ ਹਨ।

ਅਪੀਲਾਂ

ਹੇਠਾਂ ਅਸੀਂ ਉਹ ਜਾਣਕਾਰੀ ਦਿੰਦੇ ਹਾਂ ਜੋ ਸਾਡੇ ਕੋਲ ਉਨ੍ਹਾਂ ਵਰਤੋਂਕਾਰਾਂ ਵੱਲੋਂ ਪ੍ਰਾਪਤ ਹੋਈਆਂ ਅਪੀਲਾਂ ਸਬੰਧੀ ਹੈ, ਜਿਨ੍ਹਾਂ ਨੇ ਆਪਣੇ ਖਾਤੇ ਨੂੰ ਬੰਦ ਕਰਨ ਦੇ ਸਾਡੇ ਫੈਸਲੇ ਦੀ ਸਮੀਖਿਆ ਲਈ ਬੇਨਤੀ ਕੀਤੀ ਹੈ:

* ਜਿਵੇਂ ਕਿ ਉੱਪਰ "ਵਿਸ਼ਲੇਸ਼ਣ" ਭਾਗ ਵਿੱਚ ਚਰਚਾ ਕੀਤੀ ਗਈ ਹੈ, ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਜਾਂ ਸਰਗਰਮੀ ਦੇ ਫੈਲਾਅ ਨੂੰ ਰੋਕਣਾ ਸਾਡੀ ਪ੍ਰਮੁੱਖ ਤਰਜੀਹ ਹੈ। Snap ਕੋਲ ਇਸ ਟੀਚੇ ਲਈ ਮਹੱਤਵਪੂਰਨ ਸਰੋਤ ਹਨ ਅਤੇ ਅਜਿਹੇ ਵਤੀਰੇ ਲਈ ਕੋਈ ਵੀ ਸਹਿਣਸ਼ੀਲਤਾ ਨਹੀਂ ਹੈ। ਅਸੀਂ Snapchat ਲਈ ਨਵੀਆਂ ਨੀਤੀਆਂ ਅਤੇ ਰਿਪੋਰਟਿੰਗ ਵਿਸ਼ੇਸ਼ਤਾਵਾਂ ਦੇ ਅਨੁਕੂਲ ਗਲੋਬਲ ਸਹਾਇਕ ਟੀਮਾਂ ਨੂੰ ਵਧਾਇਆ ਹੈ। ਇਸ ਪ੍ਰਕਿਰਿਆ ਵਿੱਚ H2 2023 ਤੋਂ H1 2024 ਵਿਚਾਲੇ ਅਸੀਂ CSEA ਅਪੀਲਾਂ ਲਈ ਦਰਮਿਆਨੇ ਜਵਾਬੀ ਸਮੇਂ ਨੂੰ 152 ਦਿਨਾਂ ਤੋਂ ਘਟਾ ਕੇ 15 ਦਿਨਾਂ ਤੱਕ ਕਰ ਦਿੱਤਾ ਹੈ। ਅਸੀਂ ਆਪਣੀਆਂ ਪ੍ਰਕਿਰਿਆਵਾਂ ਵਿੱਚ ਲਗਾਤਾਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਜਿਸ ਵਿੱਚ ਅਪੀਲਾਂ ਦੇ ਦਰਮਿਆਨੇ ਜਵਾਬੀ ਸਮੇਂ ਸਬੰਧੀ ਸੁਧਾਰ ਵੀ ਸ਼ਾਮਲ ਹੈ।

ਖੇਤਰ ਅਤੇ ਦੇਸ਼ ਦੀ ਸੰਖੇਪ ਜਾਣਕਾਰੀ

ਇਹ ਹਿੱਸਾ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਵੱਲੋਂ ਕੀਤੀਆਂ ਕਾਰਵਾਈਆਂ ਦਾ ਜਾਇਜ਼ਾ ਦਿੰਦਾ ਹੈ, ਜਿਹਨਾਂ ਵਿੱਚ ਸਰਗਰਮ ਪਛਾਣ ਅਤੇ ਐਪ ਅੰਦਰ ਉਲੰਘਣਾਵਾਂ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ ਕੀਤੀਆਂ ਕਾਰਵਾਈਆਂ ਸ਼ਾਮਲ ਹਨ। ਇਹ ਜਾਣਕਾਰੀ ਕੁਝ ਚੁਣੀਂਦੇ ਭੂਗੋਲਿਕ ਖੇਤਰਾਂ ਦੇ ਨਮੂਨੇ 'ਤੇ ਆਧਾਰਿਤ ਹੈ। ਸਾਡੀਆਂ ਭਾਈਚਾਰਕ ਸੇਧਾਂ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ ਪੂਰੀ ਦੁਨੀਆਂ ਭਰ ਵਿੱਚ Snapchat ਅਤੇ ਸਾਰੇ Snapchatters—ਦੀ ਸਮੱਗਰੀ 'ਤੇ ਲਾਗੂ ਹੁੰਦੀਆਂ ਹਨ।

ਵਿਅਕਤੀਗਤ ਦੇਸ਼ਾਂ, ਜਿਸ ਵਿੱਚ ਸਾਰੇ ਯੂਰਪੀ ਸੰਘ ਦੇ ਮੈਂਬਰ ਦੇਸ਼ ਸ਼ਾਮਲ ਹਨ, ਲਈ ਜਾਣਕਾਰੀ ਜੁੜੀ ਹੋਈ CSV ਫਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ।

ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਵੱਲੋਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਕੀਤੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ 

ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੂੰ ਰਿਪੋਰਟ ਕੀਤੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ

ਸਾਡੀਆਂ ਭਾਈਚਾਰਕ ਸੇਧਾਂ ਦੀ ਸਰਗਰਮ ਪਛਾਣ ਅਤੇ ਅਮਲੀਕਰਨ

ਵਿਗਿਆਪਨ ਸੰਚਾਲਨ

Snap ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਵਿਗਿਆਪਨ ਸਾਡੀਆਂ ਵਿਗਆਪਨਬਾਜ਼ੀ ਨੀਤੀਆਂ ਦੇ ਨਾਲ ਪੂਰੀ ਤਰ੍ਹਾਂ ਅਨੁਕੂਲ ਹਨ। ਅਸੀਂ ਵਿਗਿਆਪਨ ਲਈ ਜ਼ਿੰਮੇਵਾਰ ਅਤੇ ਸਤਿਕਾਰਯੋਗ ਰੱਵਈਏ 'ਤੇ ਵਿਸ਼ਵਾਸ ਕਰਦੇ ਹਾਂ, ਜੋ ਸਾਡੇ ਸਾਰੇ ਵਰਤੋਂਕਾਰਾਂ ਨੂੰ ਸੁਰੱਖਿਅਤ ਅਤੇ ਮਨੋਰੰਜਕ ਤਜ਼ਰਬਾ ਦਿੰਦਾ ਹੈ। ਸਾਰੇ ਵਿਗਿਆਪਨ ਸਾਡੀ ਸਮੀਖਿਆ ਅਤੇ ਪ੍ਰਵਾਨਗੀ ਦੇ ਅਧੀਨ ਹਨ। ਇਸਦੇ ਨਾਲ ਹੀ, ਅਸੀਂ ਵਿਗਿਆਪਨਾਂ ਨੂੰ ਹਟਾਉਣ ਦਾ ਅਧਿਕਾਰ ਰੱਖਦੇ ਹਾਂ, ਜਿਸ ਵਿੱਚ ਵਰਤੋਂਕਾਰਾਂ ਦੇ ਫੀਡਬੈਕ ਦੇ ਜਵਾਬ ਵਿੱਚ ਕਾਰਵਾਈ ਕਰਨ ਦਾ ਹੱਕ ਸ਼ਾਮਲ ਹੈ, ਜਿਸਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। 


ਹੇਠਾਂ ਅਸੀਂ ਉਹ ਜਾਣਕਾਰੀ ਸ਼ਾਮਲ ਕੀਤੀ ਹੈ ਜੋ Snapchat 'ਤੇ ਪ੍ਰਕਾਸ਼ਨ ਤੋਂ ਬਾਅਦ ਸਾਡੇ ਨੂੰ ਰਿਪੋਰਟ ਕੀਤੇ ਗਏ ਭੁਗਤਾਨ ਕੀਤੇ ਵਿਗਿਆਪਨਾਂ ਲਈ ਸਾਡੇ ਸੰਚਾਲਨ ਬਾਰੇ ਹੈ। ਨੋਟ ਕਰੋ ਕਿ Snapchat 'ਤੇ ਵਿਗਿਆਪਨ ਕਈ ਕਾਰਨਾਂ ਕਰਕੇ ਹਟਾਏ ਜਾ ਸਕਦੇ ਹਨ, ਜਿਵੇਂ ਕਿ Snap ਦੀਆਂ ਵਿਗਆਪਨਬਾਜ਼ੀ ਨੀਤੀਆਂ ਵਿੱਚ ਦਰਸਾਇਆ ਗਿਆ ਹੈ, ਇਹਨਾਂ ਵਿੱਚ ਧੋਖੇਬਾਜ਼ ਸਮੱਗਰੀ, ਬਾਲਗ ਸਮੱਗਰੀ, ਹਿੰਸਕ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ, ਨਫ਼ਰਤ ਵਾਲੀ ਭਾਸ਼ਾ ਅਤੇ ਬੌਧਿਕ ਜਾਇਦਾਦ ਦੀ ਉਲੰਘਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਇਸਦੇ ਨਾਲ, ਤੁਸੀਂ ਹੁਣ ਇਸ ਪਾਰਦਰਸ਼ਤਾ ਰਿਪੋਰਟ ਦੀ ਨੈਵੀਗੇਸ਼ਨ ਪੱਟੀ ਵਿੱਚ Snapchat ਦੀ ਵਿਗਿਆਪਨ ਗੈਲਰੀ ਵੀ ਲੱਭ ਸਕਦੇ ਹੋ।